ਗੁਰੂ ਗੋਚਰ 2026
ਗੁਰੂ ਗੋਚਰ 2026 ਵਿੱਚ ਅਸੀਂ ਨਵੇਂ ਸਾਲ ਵਿੱਚ ਬ੍ਰਹਸਪਤੀ ਦੇ ਗੋਚਰ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ।ਬ੍ਰਹਸਪਤੀ ਗ੍ਰਹਿ, ਜਿਸ ਨੂੰ ਦੇਵ ਗੁਰੂ ਵੀ ਕਿਹਾ ਜਾਂਦਾ ਹੈ, ਵੈਦਿਕ ਜੋਤਿਸ਼ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਗ੍ਰਹਾਂ ਵਿੱਚੋਂ ਇੱਕ ਹੈ। ਇਸ ਨੂੰ ਸਭ ਤੋਂ ਸ਼ੁਭ ਗ੍ਰਹਿ ਵੀ ਕਿਹਾ ਜਾਂਦਾ ਹੈ। ਇਸ ਦੀ ਦ੍ਰਿਸ਼ਟੀ ਨੂੰ ਅੰਮ੍ਰਿਤ ਵਰਗਾ ਮੰਨਿਆ ਜਾਂਦਾ ਹੈ, ਯਾਨੀ ਕਿ ਬ੍ਰਹਸਪਤੀ ਆਪਣੀ ਦ੍ਰਿਸ਼ਟੀ ਨਾਲ ਕੁੰਡਲੀ ਦੇ ਜਿਸ ਵੀ ਘਰ ਨੂੰ ਦੇਖ ਲੈਂਦਾ ਹੈ, ਉਸ ਦੇ ਪ੍ਰਭਾਵ ਨੂੰ ਵਧਾਉਂਦਾ ਹੈ ਅਤੇ ਉਸ ਦੇ ਲਈ ਖੁਸ਼ੀ ਅਤੇ ਦੌਲਤ ਦੇ ਦਰਵਾਜ਼ੇ ਖੋਲ੍ਹਦਾ ਹੈ। ਬ੍ਰਹਸਪਤੀ ਨੂੰ ਔਲਾਦ, ਵਿਆਹ, ਦੌਲਤ ਅਤੇ ਗਿਆਨ ਦਾ ਕਾਰਕ ਗ੍ਰਹਿ ਮੰਨਿਆ ਜਾਂਦਾ ਹੈ। ਗੁਰੂ ਗੋਚਰ 2026 ਯਾਨੀ ਕਿ ਬ੍ਰਹਸਪਤੀ ਦਾ ਕਰਕ ਰਾਸ਼ੀ ਵਿੱਚ ਗੋਚਰ 2 ਜੂਨ 2026 ਨੂੰ ਸਵੇਰੇ 6:30 ਵਜੇ ਹੋਵੇਗਾ।

ਕੀ ਸਾਲ 2026 ਵਿੱਚ ਬਦਲੇਗੀ ਤੁਹਾਡੀ ਕਿਸਮਤ? ਸਾਡੇ ਮਾਹਰ ਜੋਤਸ਼ੀਆਂ ਨਾਲ਼ ਕਾਲ ‘ਤੇ ਗੱਲ ਕਰੋ ਅਤੇ ਸਭ ਕੁਝ ਜਾਣੋ
ਹਿੰਦੀ ਵਿੱਚ ਪੜ੍ਹੋ: गुरु गोचर 2026
ਜਿਵੇਂ ਹੀ ਬ੍ਰਹਸਪਤੀ ਚੰਦਰਮਾ ਦੁਆਰਾ ਸ਼ਾਸਿਤ ਕਰਕ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ, ਇਸ ਦਾ ਪ੍ਰਭਾਵ ਅਚਾਨਕ ਵਧ ਜਾਵੇਗਾ, ਕਿਉਂਕਿ ਇਹ ਇੱਕ ਸ਼ੁਭ ਗ੍ਰਹਿ ਵੀ ਹੈ ਅਤੇ ਕਰਕ ਰਾਸ਼ੀ ਬ੍ਰਹਸਪਤੀ ਦੀ ਉੱਚ-ਰਾਸ਼ੀ ਹੈ, ਯਾਨੀ ਕਿ ਬ੍ਰਹਸਪਤੀ ਕਰਕ ਰਾਸ਼ੀ ਵਿੱਚ ਆਉਣ ਤੋਂ ਬਾਅਦ ਉੱਚ-ਨਤੀਜੇ ਦੇਣਾ ਸ਼ੁਰੂ ਕਰ ਦਿੰਦਾ ਹੈ। ਅਜਿਹੀ ਸਥਿਤੀ ਵਿੱਚ, ਜਦੋਂ ਸਭ ਤੋਂ ਸ਼ੁਭ ਦ੍ਰਿਸ਼ਟੀ ਅਤੇ ਸ਼ੁਭ ਮੰਨਿਆ ਜਾਣ ਵਾਲ਼ਾ ਗ੍ਰਹਿ ਬ੍ਰਹਸਪਤੀ ਆਪਣੀ ਉੱਚ ਰਾਸ਼ੀ ਵਿੱਚ ਆਵੇਗਾ, ਤਾਂ ਸ਼ੁਭ ਨਤੀਜੇ ਦੇਣ ਦੀ ਇਸ ਦੀ ਸਮਰੱਥਾ ਵੀ ਵਧੇਗੀ, ਪਰ ਇਹ ਆਪਣੀ ਸਥਿਤੀ ਦੇ ਅਨੁਸਾਰ ਸਾਰੀਆਂ ਰਾਸ਼ੀਆਂ ਲਈ ਸ਼ੁਭ ਜਾਂ ਅਸ਼ੁਭ ਨਤੀਜੇ ਦੇਣ ਦੇ ਯੋਗ ਹੋਵੇਗਾ। ਇਹ ਸਵੀਕਾਰ ਕਰਨਾ ਪਵੇਗਾ ਕਿ ਬ੍ਰਹਸਪਤੀ ਦਾ ਉੱਚ ਹੋਣਾ ਇਸ ਦੇ ਪ੍ਰਭਾਵ ਨੂੰ ਵਧਾਉਣ ਵਾਲ਼ਾ ਸਿੱਧ ਹੋਵੇਗਾ। ਬ੍ਰਹਸਪਤੀ 31 ਅਕਤੂਬਰ 2026 ਨੂੰ ਰਾਤ 19:19 ਵਜੇ ਤੱਕ ਕਰਕ ਰਾਸ਼ੀ ਵਿੱਚ ਰਹੇਗਾ ਅਤੇ ਉਸ ਤੋਂ ਬਾਅਦ ਇਹ ਸੂਰਜ ਦੇ ਸੁਆਮਿੱਤਵ ਸਿੰਘ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ।
ਸਾਲ 2026 ਦੇ ਗੁਰੂ ਗੋਚਰ ਦੀ ਗੱਲ ਕਰੀਏ ਤਾਂ ਬ੍ਰਹਸਪਤੀ 11 ਮਾਰਚ 2026 ਨੂੰ ਮਿਥੁਨ ਰਾਸ਼ੀ ਵਿੱਚ ਵੱਕਰੀ ਤੋਂ ਮਾਰਗੀ ਸਥਿਤੀ ਵਿੱਚ ਆਵੇਗਾ ਅਤੇ ਸਾਲ ਦੇ ਆਖਰੀ ਦਿਨਾਂ ਵਿੱਚ ਯਾਨੀ ਕਿ 13 ਦਸੰਬਰ ਤੋਂ ਵੱਕਰੀ ਸਥਿਤੀ ਵਿੱਚ ਚਲਾ ਜਾਵੇਗਾ। ਬ੍ਰਹਸਪਤੀ ਦੇ ਕਰਕ ਰਾਸ਼ੀ ਵਿੱਚ ਗੋਚਰ ਤੋਂ ਬਾਅਦ ਬ੍ਰਹਸਪਤੀ 14 ਜੁਲਾਈ ਤੋਂ ਅਸਤ ਸਥਿਤੀ ਵਿੱਚ ਆਵੇਗਾ ਅਤੇ 12 ਅਗਸਤ ਨੂੰ ਉਦੇ ਹੋਵੇਗਾ। ਬ੍ਰਹਸਪਤੀ ਦੇ ਅਸਤ ਹੋਣ ਨੂੰ ਗੁਰੂ ਤਾਰਾ ਅਸਤ ਵੀ ਕਿਹਾ ਜਾਂਦਾ ਹੈ ਅਤੇ ਇਸ ਸਮੇਂ ਦੇ ਦੌਰਾਨ ਸਾਰੇ ਸ਼ੁਭ ਕਾਰਜ ਕਰਨ ਦੀ ਮਨਾਹੀ ਹੁੰਦੀ ਹੈ। ਵੈਦਿਕ ਜੋਤਿਸ਼ ਦੇ ਅਨੁਸਾਰ, ਬ੍ਰਹਸਪਤੀ ਦਾ ਰਾਸ਼ੀ ਪਰਿਵਰਤਨ ਯਾਨੀ ਕਿ ਬ੍ਰਹਸਪਤੀ ਦਾ ਗੋਚਰ ਬਹੁਤ ਮਹੱਤਵਪੂਰਣ ਪ੍ਰਭਾਵਾਂ ਵਾਲ਼ਾ ਗੋਚਰ ਸਿੱਧ ਹੋਵੇਗਾ। ਆਓ ਜਾਣਦੇ ਹਾਂ ਕਿ ਗੁਰੂ ਗੋਚਰ 2026 ਦਾ ਤੁਹਾਡੀ ਰਾਸ਼ੀ 'ਤੇ ਕੀ ਪ੍ਰਭਾਵ ਪਵੇਗਾ।
ਅੰਗਰੇਜ਼ੀ ਵਿੱਚ ਪੜ੍ਹਨ ਲਈ ਇੱਥੇ ਕਲਿੱਕ ਕਰੋ: Jupiter Transit 2026
ਮੇਖ਼ ਰਾਸ਼ੀਫਲ਼
ਦੇਵ ਗੁਰੂ ਬ੍ਰਹਸਪਤੀ ਦਾ ਗੋਚਰ ਤੁਹਾਡੀ ਰਾਸ਼ੀ ਤੋਂ ਚੌਥੇ ਘਰ ਵਿੱਚ ਹੋਵੇਗਾ। ਇਹ ਤੁਹਾਡੇ ਨੌਵੇਂ ਅਤੇ ਬਾਰ੍ਹਵੇਂ ਘਰ ਦਾ ਸੁਆਮੀ ਹੈ। ਗੁਰੂ ਗੋਚਰ 2026 ਤੁਹਾਡੇ ਜੀਵਨ ਵਿੱਚ ਖੁਸ਼ੀਆਂ ਲਿਆਏਗਾ। ਤੁਹਾਨੂੰ ਕੋਈ ਪੁਰਾਣੀ ਜੱਦੀ ਜਾਇਦਾਦ ਮਿਲ ਸਕਦੀ ਹੈ ਜਾਂ ਪੁਰਾਣੇ ਘਰ ਜਾਂ ਜੱਦੀ ਘਰ ਜਾਣ ਦਾ ਮੌਕਾ ਮਿਲ ਸਕਦਾ ਹੈ। ਤੁਹਾਨੂੰ ਪਰਿਵਾਰ ਦੇ ਮੈਂਬਰਾਂ ਦਾ ਸਾਥ ਮਿਲੇਗਾ। ਮਨ ਵਿੱਚ ਖੁਸ਼ੀ ਰਹੇਗੀ। ਸੁੱਖ-ਸਾਧਨਾਂ ਵਿੱਚ ਵਾਧਾ ਹੋਵੇਗਾ। ਤੁਹਾਨੂੰ ਮਾਂ ਦਾ ਪਿਆਰ ਮਿਲੇਗਾ ਅਤੇ ਆਪਣਿਆਂ ਨਾਲ ਨੇੜਤਾ ਵਧੇਗੀ। ਘਰ ਵਿੱਚ ਬਹੁਤ ਸਾਰੇ ਧਾਰਮਿਕ ਕੰਮ ਹੋਣਗੇ, ਜਿਸ ਕਾਰਨ ਘਰ ਵਿੱਚ ਮਹਿਮਾਨ ਆਉਣਗੇ। ਬੱਚੇ ਦਾ ਜਨਮ ਵੀ ਹੋ ਸਕਦਾ ਹੈ। ਵਿਦੇਸ਼ੀ ਸਾਧਨਾਂ ਰਾਹੀਂ ਪੈਸਾ ਪ੍ਰਾਪਤ ਹੋਵੇਗਾ। ਜੇਕਰ ਤੁਸੀਂ ਪਹਿਲਾਂ ਨਿਵੇਸ਼ ਕੀਤਾ ਸੀ, ਤਾਂ ਇਸ ਸਮੇਂ ਤੁਹਾਨੂੰ ਚੰਗੇ ਵਿੱਤੀ ਲਾਭ ਦੇ ਰੂਪ ਵਿੱਚ ਇਸ ਦਾ ਫਲ਼ ਮਿਲ ਸਕਦਾ ਹੈ।
ਤੁਹਾਡਾ ਮਨ ਧਾਰਮਿਕ ਗਤੀਵਿਧੀਆਂ ਅਤੇ ਅਧਿਆਤਮਿਕਤਾ ਵੱਲ ਝੁਕੇਗਾ। ਤੁਹਾਨੂੰ ਕਾਰਜ ਸਥਾਨ ਵਿੱਚ ਚੰਗੀ ਸਫਲਤਾ ਮਿਲੇਗੀ। ਤੁਸੀਂ ਆਪਣੀ ਬੁੱਧੀ ਅਤੇ ਤਜਰਬੇ ਦੇ ਜ਼ੋਰ 'ਤੇ ਕਾਰਜ ਸਥਾਨ ਆਪਣੀ ਸਥਿਤੀ ਮਜ਼ਬੂਤ ਕਰ ਸਕੋਗੇ। ਵਿਦੇਸ਼ ਗਏ ਲੋਕਾਂ ਨੂੰ ਇਸ ਦੌਰਾਨ ਘਰ ਵਾਪਸ ਆਉਣ ਦਾ ਮੌਕਾ ਮਿਲੇਗਾ। ਤੁਹਾਡੇ ਕੁਝ ਜਾਇਜ਼ ਖਰਚੇ ਵਧਣਗੇ, ਜੋ ਚੰਗੇ ਕੰਮਾਂ 'ਤੇ ਹੋਣਗੇ। ਸਿਹਤ ਸਬੰਧੀ ਸਮੱਸਿਆਵਾਂ ਘੱਟ ਹੋਣਗੀਆਂ। ਪਰ, ਆਪਣੇ-ਆਪ ਨੂੰ ਪਰਿਵਾਰ ਵਿੱਚ ਸਭ ਤੋਂ ਵਧੀਆ ਸਮਝਣ ਦੀ ਗਲਤੀ ਨਾ ਕਰੋ ਅਤੇ ਸਾਰਿਆਂ ਨਾਲ ਮੇਲ-ਮਿਲਾਪ ਵਿੱਚ ਰਹੋ, ਤਾਂ ਜੋ ਤੁਹਾਨੂੰ ਸਾਰਿਆਂ ਦਾ ਸਹਿਯੋਗ ਮਿਲ ਸਕੇ। ਇਸ ਦੌਰਾਨ ਇੱਕ ਬਣਿਆ-ਬਣਾਇਆ ਮਕਾਨ ਖਰੀਦਣ ਦੀ ਸੰਭਾਵਨਾ ਹੋ ਸਕਦੀ ਹੈ।
ਉਪਾਅ: ਤੁਹਾਨੂੰ ਵੀਰਵਾਰ ਨੂੰ ਭੂਰੀ ਗਾਂ ਨੂੰ ਬੇਸਣ ਦੀ ਰੋਟੀ ਖੁਆਉਣੀ ਚਾਹੀਦੀ ਹੈ।
ਬ੍ਰਿਸ਼ਭ ਰਾਸ਼ੀਫਲ਼
ਬ੍ਰਹਸਪਤੀ ਦਾ ਗੋਚਰ ਬ੍ਰਿਸ਼ਭ ਰਾਸ਼ੀ ਦੇ ਲੋਕਾਂ ਲਈ ਚੰਗੇ ਨਤੀਜੇ ਲਿਆ ਸਕਦਾ ਹੈ, ਕਿਉਂਕਿ ਦੇਵ ਗੁਰੂ ਬ੍ਰਹਸਪਤੀ ਤੁਹਾਡੀ ਰਾਸ਼ੀ ਲਈ ਅੱਠਵੇਂ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਇਸ ਗੋਚਰ ਦੇ ਦੌਰਾਨ ਬ੍ਰਹਸਪਤੀ ਤੁਹਾਡੇ ਤੀਜੇ ਘਰ ਵਿੱਚ ਬੈਠੇਗਾ। ਤੀਜੇ ਘਰ ਤੋਂ ਛੋਟੀਆਂ ਯਾਤਰਾਵਾਂ, ਭੈਣ-ਭਰਾ, ਹਿੰਮਤ ਅਤੇ ਬਹਾਦਰੀ ਨੂੰ ਦੇਖਿਆ ਜਾਂਦਾ ਹੈ। ਤੁਹਾਡੀਆਂ ਰੂਚੀਆਂ ਅਤੇ ਸ਼ੌਕ ਵਧਣਗੇ। ਧਰਮ ਅਤੇ ਗਿਆਨ ਨਾਲ ਸਬੰਧਤ ਕੁਝ ਗਤੀਵਿਧੀਆਂ ਵਿੱਚ ਤੁਹਾਡੀ ਦਿਲਚਸਪੀ ਵਧੇਗੀ। ਤੁਸੀਂ ਆਪਣੇ ਗਿਆਨ ਅਤੇ ਬੋਲੀ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਦੇ ਯੋਗ ਹੋਵੋਗੇ। ਤੁਹਾਡੇ ਭੈਣ-ਭਰਾਵਾਂ ਨਾਲ ਤੁਹਾਡੇ ਸਬੰਧ ਸੁਹਿਰਦ ਬਣ ਜਾਣਗੇ ਅਤੇ ਉਨ੍ਹਾਂ ਦਾ ਸਹਿਯੋਗ ਤੁਹਾਡੇ ਨਾਲ ਰਹੇਗਾ। ਨਾਲ ਹੀ, ਤੁਸੀਂ ਵੀ ਹਰ ਸਮੇਂ ਉਨ੍ਹਾਂ ਦਾ ਸਹਿਯੋਗ ਕਰਦੇ ਹੋਏ ਦਿਖੋਗੇ। ਛੋਟੇ ਧਾਰਮਿਕ ਸਥਾਨਾਂ 'ਤੇ ਜਾਣ ਦੀਆਂ ਸਥਿਤੀਆਂ ਪੈਦਾ ਹੁੰਦੀਆਂ ਰਹਿਣਗੀਆਂ। ਤੁਹਾਨੂੰ ਛੋਟੀਆਂ ਯਾਤਰਾਵਾਂ ਕਰਨੀਆਂ ਪੈਣਗੀਆਂ ਅਤੇ ਪਰਿਵਾਰ ਦੇ ਮੈਂਬਰਾਂ ਵਿੱਚ ਤਾਲਮੇਲ ਦੇਖਣ ਨੂੰ ਮਿਲੇਗਾ।
ਇਸ ਅਵਧੀ ਦੇ ਦੌਰਾਨ ਤੁਹਾਡੇ ਵਿੱਚ ਆਲਸ ਵਧ ਸਕਦਾ ਹੈ, ਜਿਸ ਤੋਂ ਤੁਹਾਨੂੰ ਦੂਰ ਰਹਿਣ ਦੀ ਕੋਸ਼ਿਸ਼ ਕਰਨੀ ਪਵੇਗੀ, ਨਹੀਂ ਤਾਂ ਤੁਸੀਂ ਕਈ ਵੱਡੇ ਮੌਕੇ ਗੁਆ ਸਕਦੇ ਹੋ। ਬ੍ਰਹਸਪਤੀ ਮਹਾਰਾਜ ਦੇ ਅਸ਼ੀਰਵਾਦ ਨਾਲ ਦੰਪਤੀ ਸਬੰਧਾਂ ਵਿੱਚ ਕੁੜੱਤਣ ਦੂਰ ਹੋ ਜਾਵੇਗੀ। ਗੁਰੂ ਗੋਚਰ 2026 ਦੇ ਦੌਰਾਨ ਆਪਸੀ ਤਾਲਮੇਲ ਵਿੱਚ ਸੁਧਾਰ ਹੋਵੇਗਾ ਅਤੇ ਰਿਸ਼ਤਾ ਮਜ਼ਬੂਤ ਹੋਵੇਗਾ। ਤੁਸੀਂ ਲੰਬੀਆਂ ਯਾਤਰਾਵਾਂ ਰਾਹੀਂ ਆਪਣੇ ਅਧਿਆਤਮਿਕ ਅਭਿਆਸਾਂ ਨੂੰ ਪੂਰਾ ਕਰ ਸਕਦੇ ਹੋ। ਪਿਤਾ ਨਾਲ ਸਬੰਧ ਮਜ਼ਬੂਤ ਰਹਿਣਗੇ। ਤੁਹਾਡੀ ਆਮਦਨ ਵੀ ਵਧੇਗੀ ਅਤੇ ਇੱਕ ਤੋਂ ਵੱਧ ਸਰੋਤਾਂ ਤੋਂ ਕਮਾਈ ਹੋਣ ਦੀ ਸੰਭਾਵਨਾ ਰਹੇਗੀ। ਤੁਹਾਨੂੰ ਸਿਹਤ ਦੇ ਮਾਮਲੇ ਵਿੱਚ ਥੋੜ੍ਹਾ ਸਾਵਧਾਨ ਰਹਿਣਾ ਪਵੇਗਾ।
ਉਪਾਅ: ਵੀਰਵਾਰ ਨੂੰ ਪਿੱਪਲ ਦੇ ਰੁੱਖ ਨੂੰ ਛੂਹੇ ਬਿਨਾਂ ਪਾਣੀ ਦੇਣਾ ਤੁਹਾਡੇ ਲਈ ਚੰਗਾ ਰਹੇਗਾ।
ਪਾਓ 250+ ਪੰਨਿਆਂ ਦੀ ਰੰਗੀਨ ਕੁੰਡਲੀ ਅਤੇ ਹੋਰ ਵੀ ਬਹੁਤ ਕੁਝ: ਬ੍ਰਿਹਤ ਕੁੰਡਲੀ
ਮਿਥੁਨ ਰਾਸ਼ੀਫਲ਼
ਬ੍ਰਹਸਪਤੀ ਮਿਥੁਨ ਰਾਸ਼ੀ ਦੇ ਦੂਜੇ ਘਰ ਵਿੱਚ ਗੋਚਰ ਕਰੇਗਾ। ਬ੍ਰਹਸਪਤੀ ਤੁਹਾਡੀ ਰਾਸ਼ੀ ਦੇ ਲਈ ਦੂਜੇ ਅਤੇ ਸੱਤਵੇਂ ਘਰ ਦਾ ਸੁਆਮੀ ਹੈ। ਗੁਰੂ ਗੋਚਰ 2026 ਤੁਹਾਡੇ ਜੀਵਨ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਲਿਆਵੇਗਾ। ਤੁਹਾਡੀ ਵਿੱਤੀ ਸਥਿਤੀ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਜਾਵੇਗਾ। ਤੁਹਾਡੇ ਬੈਂਕ ਬੈਲੇਂਸ ਵਿੱਚ ਸੁਧਾਰ ਹੋਵੇਗਾ। ਤੁਸੀਂ ਵਿੱਤੀ ਯੋਜਨਾਵਾਂ ਤੋਂ ਪ੍ਰਾਪਤ ਪੈਸੇ ਨੂੰ ਨਵੀਂ ਬੱਚਤ ਯੋਜਨਾਵਾਂ ਵਿੱਚ ਨਿਵੇਸ਼ ਕਰੋਗੇ, ਜਿਸ ਨਾਲ ਤੁਹਾਨੂੰ ਭਰਪੂਰ ਪੈਸਾ ਕਮਾਉਣ ਦਾ ਮੌਕਾ ਮਿਲੇਗਾ। ਤੁਹਾਡੇ ਪਰਿਵਾਰ ਦੇ ਮੈਂਬਰਾਂ ਲਈ ਤੁਹਾਡਾ ਪਿਆਰ ਵਧੇਗਾ। ਪਰਿਵਾਰ ਦੇ ਮੈਂਬਰ ਪਰਿਵਾਰਕ ਕਦਰਾਂ-ਕੀਮਤਾਂ ਨੂੰ ਮਹੱਤਵ ਦੇਣਗੇ ਅਤੇ ਇੱਕ ਦੂਜੇ ਦਾ ਧਿਆਨ ਰੱਖਣਗੇ।
ਤੁਹਾਡੀ ਬੋਲਬਾਣੀ ਵਿੱਚ ਅਧਿਕਾਰ ਵਧੇਗਾ ਅਤੇ ਲੋਕ ਤੁਹਾਡੀ ਬੋਲੀ ਤੋਂ ਪ੍ਰਭਾਵਿਤ ਹੋ ਕੇ ਤੁਹਾਡੀ ਗੱਲ ਸੁਣਨਗੇ। ਜੱਦੀ ਕਾਰੋਬਾਰ ਕਰਨ ਵਾਲ਼ੇ ਲੋਕਾਂ ਲਈ ਸਮਾਂ ਲਾਭਦਾਇਕ ਰਹੇਗਾ। ਜੀਵਨ ਸਾਥੀ ਰਾਹੀਂ ਪੈਸਾ ਮਿਲਣ ਦੀ ਸੰਭਾਵਨਾ ਰਹੇਗੀ ਅਤੇ ਨੌਕਰੀ ਵਿੱਚ ਤੁਹਾਡੀ ਵਿੱਤੀ ਸਥਿਤੀ ਵੀ ਚੰਗੀ ਰਹੇਗੀ, ਯਾਨੀ ਕਿ ਤੁਹਾਡੀ ਆਮਦਨ ਵਿੱਚ ਵਾਧੇ ਦੇ ਸੰਕੇਤ ਹੋਣਗੇ। ਤੁਹਾਨੂੰ ਬਿਮਾਰੀ ਤੋਂ ਰਾਹਤ ਮਿਲੇਗੀ। ਦੁਸ਼ਮਣ ਸ਼ਾਂਤ ਹੋਣਗੇ ਅਤੇ ਕਰਜ਼ਾ ਘੱਟ ਜਾਵੇਗਾ। ਤੁਹਾਨੂੰ ਧਾਰਮਿਕ ਅਤੇ ਅਧਿਆਤਮਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਦਾ ਮੌਕਾ ਮਿਲੇਗਾ। ਪਰਿਵਾਰ ਵਿੱਚ ਕਿਸੇ ਨਵੇਂ ਮੈਂਬਰ ਦੇ ਆਉਣ ਦੀ ਸੰਭਾਵਨਾ ਹੋਵੇਗੀ। ਕਿਸੇ ਮੈਂਬਰ ਦੇ ਜਨਮ ਜਾਂ ਵਿਆਹ ਦੀ ਸਥਿਤੀ ਬਣੇਗੀ। ਘਰ ਵਿੱਚ ਸ਼ੁਭ ਕਾਰਜ ਕੀਤੇ ਜਾਣਗੇ। ਕਾਰਜ ਸਥਾਨ ਵਿੱਚ ਤੁਹਾਡਾ ਦਬਦਬਾ ਵਧੇਗਾ ਅਤੇ ਤੁਹਾਨੂੰ ਨੌਕਰੀ ਵਿੱਚ ਤੁਹਾਡੇ ਯਤਨਾਂ ਅਤੇ ਅਨੁਭਵ ਦਾ ਲਾਭ ਮਿਲੇਗਾ।
ਉਪਾਅ: ਤੁਹਾਨੂੰ ਵੀਰਵਾਰ ਨੂੰ ਆਪਣੀ ਜੀਭ 'ਤੇ ਕੇਸਰ ਲਗਾਉਣਾ ਚਾਹੀਦਾ ਹੈ।
ਕਰਕ ਰਾਸ਼ੀਫਲ਼
ਦੇਵ ਗੁਰੂ ਬ੍ਰਹਸਪਤੀ ਕਰਕ ਰਾਸ਼ੀ ਦੇ ਪਹਿਲੇ ਘਰ ਵਿੱਚ ਗੋਚਰ ਕਰੇਗਾ, ਯਾਨੀ ਕਿ ਇਹ ਤੁਹਾਡੀ ਆਪਣੀ ਰਾਸ਼ੀ ਵਿੱਚ ਗੋਚਰ ਕਰੇਗਾ, ਜਿੱਥੇ ਇਹ ਉੱਚ-ਸਥਿਤੀ ਵਿੱਚ ਆਵੇਗਾ। ਤੁਹਾਡੀ ਰਾਸ਼ੀ ਵਿੱਚ ਬ੍ਰਹਸਪਤੀ ਦਾ ਆਉਣਾ ਤੁਹਾਡੇ ਲਈ ਬਹੁਤ ਫਾਇਦੇਮੰਦ ਸਿੱਧ ਹੋਵੇਗਾ। ਇਹ ਤੁਹਾਡੇ ਨੌਵੇਂ ਘਰ ਅਤੇ ਛੇਵੇਂ ਘਰ ਦਾ ਸੁਆਮੀ ਹੈ। ਦੇਵ ਗੁਰੂ ਬ੍ਰਹਸਪਤੀ ਦਾ ਇਹ ਗੋਚਰ ਤੁਹਾਨੂੰ ਬਹੁਤ ਸਫਲਤਾ ਦੇਵੇਗਾ। ਤੁਹਾਡੀ ਫੈਸਲਾ ਲੈਣ ਦੀ ਸਮਰੱਥਾ ਵਿਕਸਤ ਹੋਵੇਗੀ। ਤੁਸੀਂ ਸੁੰਦਰ ਦਿਖਣਾ ਚਾਹੋਗੇ। ਸਰੀਰਕ ਸਿਹਤ ਵਧੇਗੀ। ਚਿਹਰੇ 'ਤੇ ਚਮਕ ਵਧੇਗੀ ਅਤੇ ਸ਼ਖਸੀਅਤ ਦਾ ਵਿਕਾਸ ਹੋਵੇਗਾ। ਚਰਿੱਤਰ ਅਨੁਸਾਰ ਤੁਸੀਂ ਸੁਧਾਰ ਕਰੋਗੇ ਅਤੇ ਚੰਗੇ ਕੰਮ ਕਰੋਗੇ। ਨਾਲ ਹੀ, ਤੁਸੀਂ ਚੰਗੇ ਲੋਕਾਂ ਦੀ ਸੰਗਤ ਵਿੱਚ ਆਓਗੇ। ਤੁਸੀਂ ਦਾਨ, ਸ਼ੁਭ ਕਰਮ, ਹਵਨ ਕਰਨਾ ਪਸੰਦ ਕਰੋਗੇ ਅਤੇ ਇਸ ਨਾਲ ਤੁਹਾਡੀ ਪ੍ਰਸਿੱਧੀ ਅਤੇ ਸਾਖ਼ ਵਧੇਗੀ। ਤੁਹਾਡੀ ਸਿਹਤ ਵੀ ਮਜ਼ਬੂਤ ਰਹੇਗੀ ਅਤੇ ਤੁਹਾਨੂੰ ਸੰਤਾਨ-ਸੁੱਖ ਵੀ ਮਿਲੇਗਾ।
ਤੁਹਾਨੂੰ ਪ੍ਰੇਮ ਸਬੰਧਾਂ ਵਿੱਚ ਸਫਲਤਾ ਮਿਲੇਗੀ ਅਤੇ ਪੜ੍ਹਾਈ ਦੇ ਮਾਮਲੇ ਵਿੱਚ ਵੀ ਕਿਸਮਤ ਵਾਲ਼ੇ ਸਿੱਧ ਹੋਵੋਗੇ। ਬ੍ਰਹਸਪਤੀ ਮਹਾਰਾਜ ਦੇ ਅਸ਼ੀਰਵਾਦ ਨਾਲ ਤੁਸੀਂ ਗਿਆਨ ਪ੍ਰਾਪਤ ਕਰੋਗੇ। ਕਈ ਗੁਣ ਤੁਹਾਡੀ ਮੱਦਦ ਕਰਨਗੇ। ਗੁਰੂ ਗੋਚਰ 2026 ਦੇ ਦੌਰਾਨ ਦੰਪਤੀ ਸਬੰਧਾਂ ਵਿੱਚ ਚੱਲ ਰਹੇ ਮੱਤਭੇਦ ਦੂਰ ਹੋਣਗੇ ਅਤੇ ਆਪਸੀ ਪਿਆਰ ਵਧੇਗਾ। ਕਾਰੋਬਾਰ ਵਿੱਚ ਤਰੱਕੀ ਦੇ ਖ਼ਾਸ ਮੌਕੇ ਹੋਣਗੇ। ਭਾਵੇਂ ਤੁਸੀਂ ਇਕੱਲੇ ਕਾਰੋਬਾਰ ਕਰਦੇ ਹੋ ਜਾਂ ਸਾਂਝੇਦਾਰੀ ਵਿੱਚ, ਤੁਹਾਨੂੰ ਦੋਵਾਂ ਥਾਵਾਂ 'ਤੇ ਲਾਭ ਹੋਵੇਗਾ। ਧਾਰਮਿਕ ਅਤੇ ਲੰਬੀਆਂ ਯਾਤਰਾਵਾਂ ਦੇ ਮੌਕੇ ਹੋਣਗੇ। ਤੁਸੀਂ ਲੋਕਾਂ ਦੀ ਮੱਦਦ ਕਰੋਗੇ ਅਤੇ ਪਰਉਪਕਾਰੀ ਜੀਵਨ ਜੀਓਗੇ, ਜਿਸ ਨਾਲ ਸਮਾਜ ਵਿੱਚ ਤੁਹਾਡੀ ਪਕੜ ਮਜ਼ਬੂਤ ਹੋਵੇਗੀ ਅਤੇ ਤੁਹਾਡੀ ਪ੍ਰਸਿੱਧੀ ਵਧੇਗੀ। ਵਿੱਤੀ ਲਾਭ ਦੇ ਚੰਗੇ ਮੌਕੇ ਬਣਨਗੇ।
ਉਪਾਅ: ਤੁਸੀਂ ਵੀਰਵਾਰ ਨੂੰ ਆਪਣੇ ਮੱਥੇ 'ਤੇ ਕੇਸਰ ਜਾਂ ਹਲਦੀ ਦਾ ਟਿੱਕਾ ਲਗਾ ਸਕਦੇ ਹੋ।
ਸਿੰਘ ਰਾਸ਼ੀਫਲ਼
ਦੇਵ ਗੁਰੂ ਦਾ ਗੋਚਰ ਸਿੰਘ ਰਾਸ਼ੀ ਤੋਂ ਬਾਰ੍ਹਵੇਂ ਘਰ ਵਿੱਚ ਹੋਵੇਗਾ, ਜੋ ਤੁਹਾਡੇ ਪੰਜਵੇਂ ਅਤੇ ਅੱਠਵੇਂ ਘਰ ਦਾ ਸੁਆਮੀ ਹੈ। ਤੁਹਾਡੀ ਰਾਸ਼ੀ ਲਈ, ਗੁਰੂ ਗੋਚਰ 2026 ਅਨੁਕੂਲਤਾ ਦਾ ਸੰਕੇਤ ਦੇ ਰਿਹਾ ਹੈ ਅਤੇ ਨਾਲ ਹੀ ਕੁਝ ਸਾਵਧਾਨੀ ਰੱਖਣ ਵੱਲ ਧਿਆਨ ਦੇ ਰਿਹਾ ਹੈ। ਬਾਰ੍ਹਵੇਂ ਘਰ ਵਿੱਚ ਬ੍ਰਹਸਪਤੀ ਦਾ ਗੋਚਰ ਖਰਚਿਆਂ ਵਿੱਚ ਵਾਧਾ ਲਿਆਵੇਗਾ। ਤੁਹਾਡੇ ਖਰਚਿਆਂ ਵਿੱਚ ਅਚਾਨਕ ਵਾਧਾ ਹੋਵੇਗਾ। ਪਰ, ਚੰਗੀ ਗੱਲ ਇਹ ਹੈ ਕਿ ਖਰਚੇ ਪੂਜਾ, ਘਰ ਦੀ ਆਰਥਿਕ ਖੁਸ਼ਹਾਲੀ, ਸਹੂਲਤਾਂ ਵਿੱਚ ਵਾਧਾ ਵਰਗੇ ਸ਼ੁਭ ਕੰਮਾਂ 'ਤੇ ਹੋਣਗੇ ਅਤੇ ਘਰ ਵਿੱਚ ਕਿਸੇ ਦੀ ਸਿਹਤ 'ਤੇ ਵੀ ਖਰਚੇ ਹੋ ਸਕਦੇ ਹਨ। ਸਾਰੇ ਖਰਚੇ ਜ਼ਰੂਰਤ ਅਨੁਸਾਰ ਹੋਣਗੇ, ਜੋ ਕਿ ਇੱਕ ਚੰਗੀ ਗੱਲ ਹੈ, ਪਰ ਤੁਹਾਡੇ ਖਰਚੇ ਵਧਣ ਕਾਰਨ ਵਿੱਤੀ ਸਥਿਤੀ 'ਤੇ ਕੁਝ ਦਬਾਅ ਪਵੇਗਾ। ਜੇਕਰ ਤੁਸੀਂ ਵਿਦੇਸ਼ ਵਿੱਚ ਰਹਿੰਦੇ ਹੋ ਜਾਂ ਕਿਸੇ ਬਹੁ-ਰਾਸ਼ਟਰੀ ਕੰਪਨੀ ਵਿੱਚ ਕੰਮ ਕਰ ਰਹੇ ਹੋ, ਤਾਂ ਇਸ ਸਮੇਂ ਦੇ ਦੌਰਾਨ ਤੁਹਾਨੂੰ ਚੰਗਾ ਪੈਸਾ ਮਿਲ ਸਕਦਾ ਹੈ। ਤੁਸੀਂ ਆਪਣੇ ਪੈਸੇ ਦਾ ਨਿਵੇਸ਼ ਕਰਨ ਵਿੱਚ ਵੀ ਸਫਲ ਹੋਵੋਗੇ।
ਇਸ ਦੌਰਾਨ ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਕਰਨ ਨਾਲ ਤੁਹਾਨੂੰ ਸਫਲਤਾ ਮਿਲ ਸਕਦੀ ਹੈ। ਪਰਿਵਾਰਕ ਸਬੰਧ ਵੀ ਮਜ਼ਬੂਤ ਹੋਣਗੇ। ਤੁਹਾਨੂੰ ਪਰਿਵਾਰ ਦੇ ਮੈਂਬਰਾਂ ਤੋਂ ਸਹਿਯੋਗ ਮਿਲੇਗਾ। ਖੁਸ਼ੀ ਅਤੇ ਦੌਲਤ ਦੇ ਸਾਧਨ ਵਧਣਗੇ। ਸਿਹਤ ਵਿੱਚ ਗਿਰਾਵਟ ਆਵੇਗੀ, ਪਰ ਕੁਝ ਨਵੀਆਂ ਸਿਹਤ ਸਬੰਧੀ ਸਮੱਸਿਆਵਾਂ ਵਧ ਸਕਦੀਆਂ ਹਨ। ਤੁਹਾਨੂੰ ਆਪਣੀ ਖੁਰਾਕ ਅਤੇ ਰੁਟੀਨ ਵੱਲ ਵੀ ਧਿਆਨ ਦੇਣਾ ਪਵੇਗਾ, ਕਿਉਂਕਿ ਜੇਕਰ ਇਹ ਵਿਗੜਦਾ ਹੈ, ਤਾਂ ਤੁਸੀਂ ਬਿਮਾਰ ਹੋ ਸਕਦੇ ਹੋ। ਤੁਸੀਂ ਚੰਗੇ ਕੰਮ ਕਰੋਗੇ ਅਤੇ ਆਪਣੇ ਸਹੁਰਿਆਂ ਨਾਲ ਤੁਹਾਡੇ ਸਬੰਧ ਵੀ ਮਧੁਰ ਹੋ ਜਾਣਗੇ। ਜੇਕਰ ਤੁਸੀਂ ਵਿਦਿਆਰਥੀ ਹੋ, ਤਾਂ ਤੁਸੀਂ ਵਿੱਦਿਆ ਪ੍ਰਾਪਤ ਕਰਨ ਲਈ ਵਿਦੇਸ਼ ਵੀ ਜਾ ਸਕਦੇ ਹੋ।
ਉਪਾਅ: ਤੁਹਾਨੂੰ ਵੀਰਵਾਰ ਨੂੰ “ ॐ ਨਮੋ ਭਗਵਤੇ ਵਾਸੂ ਦੇਵਾਯ" ਮੰਤਰ ਦਾ ਘੱਟੋ-ਘੱਟ 108 ਵਾਰ ਜਾਪ ਕਰਨਾ ਚਾਹੀਦਾ ਹੈ।
ਕੰਨਿਆ ਰਾਸ਼ੀਫਲ਼
ਬ੍ਰਹਸਪਤੀ ਮਹਾਰਾਜ ਤੁਹਾਡੇ ਚੌਥੇ ਅਤੇ ਸੱਤਵੇਂ ਘਰ ਦੇ ਸੁਆਮੀ ਹਨ, ਜੋ ਹੁਣ ਕੰਨਿਆ ਰਾਸ਼ੀ ਦੇ ਗਿਆਰ੍ਹਵੇਂ ਘਰ ਵਿੱਚ ਗੋਚਰ ਕਰਨਗੇ। ਇਹ ਗੋਚਰ ਤੁਹਾਡੇ ਲਈ ਖੁਸ਼ੀਆਂ ਦੇ ਦਰਵਾਜ਼ੇ ਖੋਲ੍ਹੇਗਾ ਅਤੇ ਤੁਹਾਡੀ ਆਮਦਨ ਵਿੱਚ ਵਾਧਾ ਕਰੇਗਾ। ਗੁਰੂ ਗੋਚਰ 2026 ਦੇ ਨਾਲ਼ ਤੁਸੀਂ ਵਿੱਤੀ ਤੌਰ 'ਤੇ ਤਰੱਕੀ ਕਰੋਗੇ ਅਤੇ ਆਮਦਨ ਦੇ ਸਾਧਨ ਵਧਣਗੇ। ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣਗੀਆਂ। ਸਮਾਂ ਆ ਗਿਆ ਹੈ ਕਿ ਤੁਸੀਂ ਆਪਣੇ ਮਨ ਵਿੱਚ ਬਣਾਈਆਂ ਯੋਜਨਾਵਾਂ ਨੂੰ ਪੂਰਾ ਕਰੋ, ਜਿਸ ਨਾਲ ਤੁਹਾਨੂੰ ਵਿੱਤੀ ਲਾਭ ਮਿਲੇਗਾ। ਤੁਸੀਂ ਵੱਡੇ ਅਤੇ ਸਤਿਕਾਰਯੋਗ ਲੋਕਾਂ ਦੇ ਦਾਇਰੇ ਵਿੱਚ ਸ਼ਾਮਲ ਹੋਵੋਗੇ। ਤੁਹਾਡਾ ਸਮਾਜਿਕ ਦਾਇਰਾ ਵਧੇਗਾ। ਪੜ੍ਹਾਈ ਵਿੱਚ ਸਫ਼ਲਤਾ ਮਿਲੇਗੀ ਅਤੇ ਵਿਦਿਆਰਥੀਆਂ ਵਿੱਚ ਤੁਹਾਨੂੰ ਇੱਕ ਸਫ਼ਲ ਅਤੇ ਉੱਤਮ ਵਿਦਿਆਰਥੀ ਦੇ ਰੂਪ ਵਿੱਚ ਪਹਿਚਾਣ ਮਿਲੇਗੀ।
ਆਲਸ ਵਿੱਚ ਵਾਧਾ ਹੋ ਸਕਦਾ ਹੈ, ਜਿਸ ਤੋਂ ਦੂਰ ਰਹਿਣਾ ਤੁਹਾਡੇ ਲਈ ਜ਼ਰੂਰੀ ਹੋਵੇਗਾ, ਨਹੀਂ ਤਾਂ ਮਹੱਤਵਪੂਰਣ ਮੌਕੇ ਹੱਥੋਂ ਖਿਸਕ ਸਕਦੇ ਹਨ ਅਤੇ ਕੰਮ ਵਿੱਚ ਰੁਕਾਵਟ ਆ ਸਕਦੀ ਹੈ। ਇਹ ਸਮਾਂ ਭੈਣ-ਭਰਾਵਾਂ ਲਈ ਚੰਗਾ ਰਹੇਗਾ ਅਤੇ ਉਨ੍ਹਾਂ ਨੂੰ ਸਫਲਤਾ ਮਿਲੇਗੀ। ਤੁਹਾਨੂੰ ਉਨ੍ਹਾਂ ਤੋਂ ਵੀ ਲਾਭ ਹੋਵੇਗਾ। ਇਹ ਸਮਾਂ ਪਿਆਰ ਨਾਲ ਸਬੰਧਤ ਮਾਮਲਿਆਂ ਲਈ ਸ਼ੁਭ ਰਹੇਗਾ। ਇਸ ਗੋਚਰ ਦੇ ਦੌਰਾਨ ਤੁਹਾਡੇ ਪ੍ਰੇਮ ਵਿਆਹ ਦੀ ਸੰਭਾਵਨਾ ਵੀ ਬਣ ਸਕਦੀ ਹੈ। ਕਾਰੋਬਾਰ ਵਿੱਚ ਲਾਭ ਹੋਵੇਗਾ
ਉਪਾਅ: ਤੁਹਾਨੂੰ ਵੀਰਵਾਰ ਨੂੰ ਕੇਲੇ ਦਾ ਬੂਟਾ ਲਗਾਉਣਾ ਚਾਹੀਦਾ ਹੈ ਅਤੇ ਉਸ ਦੀ ਪੂਜਾ ਕਰਨੀ ਚਾਹੀਦੀ ਹੈ।
ਤੁਲਾ ਰਾਸ਼ੀਫਲ਼
ਗੁਰੂ ਗੋਚਰ 2026 ਤੁਲਾ ਰਾਸ਼ੀ ਤੋਂ ਦਸਵੇਂ ਘਰ ਵਿੱਚ ਹੋਵੇਗਾ। ਦੇਵ ਗੁਰੂ ਬ੍ਰਹਸਪਤੀ ਤੁਹਾਡੇ ਤੀਜੇ ਅਤੇ ਛੇਵੇਂ ਘਰ ਦਾ ਸੁਆਮੀ ਹੈ। ਇਸ ਗੋਚਰ ਦੇ ਨਤੀਜੇ ਵੱਜੋਂ, ਤੁਹਾਡੇ ਕੰਮ ਵਿੱਚ ਤਰੱਕੀ ਹੋਵੇਗੀ, ਪਰ ਤੁਹਾਨੂੰ ਬਹੁਤ ਜ਼ਿਆਦਾ ਆਤਮਵਿਸ਼ਵਾਸ ਦਾ ਸ਼ਿਕਾਰ ਹੋਣ ਤੋਂ ਬਚਣਾ ਪਵੇਗਾ। ਜੇਕਰ ਤੁਸੀਂ ਬਹੁਤ ਜ਼ਿਆਦਾ ਆਤਮਵਿਸ਼ਵਾਸੀ ਬਣ ਜਾਂਦੇ ਹੋ, ਤਾਂ ਕਾਰਜ ਸਥਾਨ ਵਿੱਚ ਸਮੱਸਿਆਵਾਂ ਪੈਦਾ ਹੋਣਗੀਆਂ। ਤੁਸੀਂ ਆਪਣੇ ਆਲ਼ੇ-ਦੁਆਲ਼ੇ ਦੇ ਲੋਕਾਂ ਨੂੰ ਆਪਣੇ ਤੋਂ ਘੱਟ ਸਮਝੋਗੇ, ਜਿਸ ਨਾਲ ਤੁਹਾਡਾ ਹੰਕਾਰ ਵਧੇਗਾ, ਜਿਸ ਨਾਲ ਕਾਰਜ ਸਥਾਨ ਵਿੱਚ ਸਮੱਸਿਆਵਾਂ ਵਧ ਸਕਦੀਆਂ ਹਨ। ਪਰਿਵਾਰਕ ਜੀਵਨ ਵਿੱਚ ਤਾਲਮੇਲ ਬਣਿਆ ਰਹੇਗਾ। ਮਾਪਿਆਂ ਨਾਲ ਸਬੰਧ ਸੁਹਿਰਦ ਹੋਣਗੇ ਅਤੇ ਜੇਕਰ ਕੋਈ ਸਿਹਤ ਸਬੰਧੀ ਸਮੱਸਿਆਵਾਂ ਸਨ, ਤਾਂ ਉਹ ਵੀ ਘੱਟ ਹੋ ਜਾਣਗੀਆਂ।
ਇਸ ਦੌਰਾਨ ਪਰਿਵਾਰ ਵਿੱਚ ਵਾਧੇ ਦੀ ਸੰਭਾਵਨਾ ਰਹੇਗੀ ਅਤੇ ਵਿੱਤੀ ਚੁਣੌਤੀਆਂ ਵੀ ਘੱਟ ਹੋ ਜਾਣਗੀਆਂ। ਮਾਨਸਿਕ ਤਣਾਅ ਵਿੱਚ ਕਮੀ ਆਵੇਗੀ। ਵਿਰੋਧੀਆਂ 'ਤੇ ਤੁਹਾਡੀ ਪਕੜ ਮਜ਼ਬੂਤ ਹੋਵੇਗੀ। ਉਹ ਤੁਹਾਡਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਜੁਟਾ ਸਕਣਗੇ। ਤੁਸੀਂ ਆਪਣੇ ਨਿੱਜੀ ਯਤਨਾਂ ਨਾਲ ਕਾਰਜ ਸਥਾਨ ਵਿੱਚ ਆਪਣੀ ਸਥਿਤੀ ਮਜ਼ਬੂਤ ਕਰੋਗੇ। ਤੁਹਾਨੂੰ ਆਪਣੇ ਸਾਥੀਆਂ ਦਾ ਪੂਰਾ ਸਹਿਯੋਗ ਮਿਲੇਗਾ ਅਤੇ ਇਸ ਕਾਰਨ ਤੁਸੀਂ ਕੰਮ ਵਿੱਚ ਵਧੀਆ ਪ੍ਰਦਰਸ਼ਨ ਕਰ ਸਕੋਗੇ। ਇਹ ਸਮਾਂ ਤੁਹਾਡੀ ਨੌਕਰੀ ਲਈ ਚੰਗਾ ਰਹੇਗਾ। ਤਰੱਕੀ ਦੇ ਮੌਕੇ ਵੀ ਹੋ ਸਕਦੇ ਹਨ ਅਤੇ ਜੇਕਰ ਤੁਸੀਂ ਕੋਸ਼ਿਸ਼ ਕਰ ਰਹੇ ਹੋ, ਤਾਂ ਨਵੀਂ ਨੌਕਰੀ ਮਿਲਣ ਦੀ ਸੰਭਾਵਨਾ ਵੀ ਹੋ ਸਕਦੀ ਹੈ। ਛੋਟੀਆਂ ਯਾਤਰਾਵਾਂ ਕੰਮ ਵਿੱਚ ਮੱਦਦਗਾਰ ਸਿੱਧ ਹੋਣਗੀਆਂ। ਭੈਣ-ਭਰਾ ਤੁਹਾਡੇ ਕੰਮ ਵਿੱਚ ਤੁਹਾਡੀ ਮੱਦਦ ਕਰਨਗੇ।
ਉਪਾਅ: ਤੁਹਾਨੂੰ ਹਰ ਰੋਜ਼ ਦੁੱਧ ਵਿੱਚ ਕੇਸਰ ਮਿਲਾ ਕੇ ਪੀਣਾ ਚਾਹੀਦਾ ਹੈ।
ਵਿਦਵਾਨ ਜੋਤਸ਼ੀਆਂ ਤੋਂ ਪ੍ਰਸ਼ਨ ਪੁੱਛੋ ਅਤੇ ਹਰ ਪਰੇਸ਼ਾਨੀ ਤੋਂ ਛੁਟਕਾਰਾ ਪਾਓ
ਬ੍ਰਿਸ਼ਚਕ ਰਾਸ਼ੀਫਲ਼
ਬ੍ਰਹਸਪਤੀ ਮਹਾਰਾਜ ਤੁਹਾਡੇ ਦੂਜੇ ਅਤੇ ਪੰਜਵੇਂ ਘਰ ਦਾ ਸੁਆਮੀ ਹੈ। ਬ੍ਰਿਸ਼ਚਕ ਰਾਸ਼ੀ ਦੇ ਲੋਕਾਂ ਲਈ ਬ੍ਰਹਸਪਤੀ ਦਾ ਗੋਚਰ ਤੁਹਾਡੀ ਰਾਸ਼ੀ ਤੋਂ ਨੌਵੇਂ ਘਰ ਵਿੱਚ ਹੋਵੇਗਾ। ਇਸ ਨੂੰ ਕਿਸਮਤ ਦਾ ਸਥਾਨ ਕਿਹਾ ਜਾਂਦਾ ਹੈ ਅਤੇ ਕਾਲ ਪੁਰਸ਼ ਕੁੰਡਲੀ ਦੇ ਅਨੁਸਾਰ, ਬ੍ਰਹਸਪਤੀ ਦੀ ਧਨੂੰ ਰਾਸ਼ੀ ਨੌਵੇਂ ਘਰ ਵਿੱਚ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਧਾਰਮਿਕ ਗਤੀਵਿਧੀਆਂ ਵਿੱਚ ਤੁਹਾਡੀ ਦਿਲਚਸਪੀ ਵਧੇਗੀ ਅਤੇ ਤੁਸੀਂ ਉਨ੍ਹਾਂ ਵਿੱਚ ਉਤਸ਼ਾਹ ਨਾਲ ਹਿੱਸਾ ਲਓਗੇ। ਤੁਸੀਂ ਸਮਾਜਿਕ ਤੌਰ 'ਤੇ ਤਰੱਕੀ ਕਰੋਗੇ। ਨਾਲ ਹੀ, ਤੁਹਾਡੀ ਪ੍ਰਸਿੱਧੀ ਅਤੇ ਸਤਿਕਾਰ ਵਧੇਗਾ। ਗੁਰੂ ਗੋਚਰ 2026 ਤੁਹਾਡੇ ਜੀਵਨ ਵਿੱਚ ਚੁਣੌਤੀਆਂ ਨੂੰ ਘੱਟ ਕਰੇਗਾ। ਸਹੀ ਫੈਸਲੇ ਲੈਣ ਦੀ ਤੁਹਾਡੀ ਸਮਰੱਥਾ ਮਜ਼ਬੂਤ ਹੋਵੇਗੀ ਅਤੇ ਤੁਸੀਂ ਗਲਤ ਕੰਮਾਂ ਤੋਂ ਦੂਰੀ ਬਣਾ ਕੇ ਰੱਖੋਗੇ। ਤੁਹਾਨੂੰ ਚੰਗੇ ਲੋਕਾਂ ਦੀ ਸੰਗਤ ਪਸੰਦ ਆਵੇਗੀ। ਤੁਸੀਂ ਯਾਤਰਾ ਕਰਨਾ ਪਸੰਦ ਕਰੋਗੇ। ਤੀਰਥ ਯਾਤਰਾ ਦੇ ਮੌਕੇ ਵੀ ਬਣਨਗੇ। ਜੇਕਰ ਤੁਸੀਂ ਤਿਆਰ ਹੋ ਅਤੇ ਕੋਸ਼ਿਸ਼ ਕਰ ਰਹੇ ਹੋ, ਤਾਂ ਤੁਹਾਨੂੰ ਇਸ ਦੌਰਾਨ ਵਿਦੇਸ਼ ਯਾਤਰਾ ਦੇ ਮੌਕੇ ਵੀ ਮਿਲ ਸਕਦੇ ਹਨ।
ਤੁਸੀਂ ਹਮੇਸ਼ਾ ਆਪਣੇ ਭੈਣ-ਭਰਾਵਾਂ ਦੀ ਮੱਦਦ ਕਰਨ ਲਈ ਤਿਆਰ ਰਹੋਗੇ, ਪਰ ਉਨ੍ਹਾਂ ਨਾਲ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ। ਕਾਰਜ ਸਥਾਨ ਵਿੱਚ ਸਹਿਕਰਮੀਆਂ ਨਾਲ ਚੰਗਾ ਵਿਵਹਾਰ ਕਰੋ। ਤੁਹਾਨੂੰ ਬੱਚਿਆਂ ਨਾਲ ਸਬੰਧਤ ਚੰਗੀ ਖ਼ਬਰ ਮਿਲੇਗੀ ਅਤੇ ਤੁਹਾਡਾ ਬੱਚਾ ਤਰੱਕੀ ਕਰੇਗਾ। ਤੁਹਾਨੂੰ ਪਿਆਰ ਨਾਲ ਸਬੰਧਤ ਮਾਮਲਿਆਂ ਵਿੱਚ ਸਫਲਤਾ ਮਿਲੇਗੀ। ਤੁਹਾਡਾ ਪਿਆਰ ਪਰਵਾਨ ਚੜ੍ਹੇਗਾ ਅਤੇ ਤੁਹਾਨੂੰ ਭਗਵਾਨ ਦਾ ਅਸ਼ੀਰਵਾਦ ਮਿਲੇਗਾ, ਜਿਸ ਨਾਲ ਤੁਹਾਡੇ ਪ੍ਰੇਮ ਸਬੰਧਾਂ ਨੂੰ ਸਹੀ ਦਿਸ਼ਾ ਵਿੱਚ ਅੱਗੇ ਵਧਣ ਦਾ ਮੌਕਾ ਮਿਲੇਗਾ। ਬ੍ਰਹਸਪਤੀ ਦਾ ਇਹ ਗੋਚਰ ਵਿਦਿਆਰਥੀਆਂ ਲਈ ਸਭ ਤੋਂ ਸ਼ੁਭ ਪ੍ਰਭਾਵ ਲਿਆਏਗਾ। ਤੁਹਾਨੂੰ ਉੱਚ-ਵਿੱਦਿਆ ਵਿੱਚ ਵੱਡੀ ਸਫਲਤਾ ਮਿਲੇਗੀ ਅਤੇ ਤੁਹਾਨੂੰ ਵਿਦੇਸ਼ ਵਿੱਚ ਪੜ੍ਹਾਈ ਕਰਨ ਦਾ ਮੌਕਾ ਵੀ ਮਿਲ ਸਕਦਾ ਹੈ। ਤੁਹਾਡੀ ਗਿਣਤੀ ਚੰਗੇ ਵਿਦਵਾਨ ਵਿਦਿਆਰਥੀਆਂ ਵਿੱਚ ਹੋ ਸਕਦੀ ਹੈ। ਤੁਹਾਨੂੰ ਜੱਦੀ ਮਾਮਲਿਆਂ ਵਿੱਚ ਸਫਲਤਾ ਮਿਲੇਗੀ ਅਤੇ ਨੌਕਰੀ ਵਿੱਚ ਤਬਾਦਲੇ ਦੀ ਸੰਭਾਵਨਾ ਹੋਵੇਗੀ, ਪਰ ਇਹ ਤਬਾਦਲਾ ਤੁਹਾਡੇ ਹੱਕ ਵਿੱਚ ਹੋ ਸਕਦਾ ਹੈ।
ਉਪਾਅ: ਤੁਹਾਨੂੰ ਭਗਵਾਨ ਸ਼੍ਰੀ ਹਰੀ ਵਿਸ਼ਣੂੰ ਜੀ ਦੀ ਪੂਜਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਪੀਲਾ ਚੰਦਨ ਚੜ੍ਹਾਉਣਾ ਚਾਹੀਦਾ ਹੈ।
ਧਨੂੰ ਰਾਸ਼ੀਫਲ਼
ਬ੍ਰਹਸਪਤੀ ਤੁਹਾਡੀ ਰਾਸ਼ੀ ਯਾਨੀ ਕਿ ਧਨੂੰ ਦਾ ਸ਼ਾਸਕ ਗ੍ਰਹਿ ਹੈ। ਬ੍ਰਹਸਪਤੀ ਦਾ ਇਹ ਗੋਚਰ ਤੁਹਾਡੀ ਰਾਸ਼ੀ ਤੋਂ ਅੱਠਵੇਂ ਘਰ ਵਿੱਚ ਹੋਵੇਗਾ ਅਤੇ ਇਹ ਤੁਹਾਡੇ ਜੀਵਨ ਵਿੱਚ ਮਹੱਤਵਪੂਰਣ ਅਤੇ ਵੱਡੇ ਬਦਲਾਅ ਲਿਆਉਣ ਦੇ ਸਮਰੱਥ ਹੋਵੇਗਾ। ਦੇਵ ਗੁਰੂ ਬ੍ਰਹਸਪਤੀ ਦਾ ਇਹ ਗੋਚਰ ਤੁਹਾਡੇ ਲਈ ਖੱਟੇ-ਮਿੱਠੇ ਅਨੁਭਵ ਲੈ ਕੇ ਆ ਸਕਦਾ ਹੈ। ਜਿੱਥੇ ਇੱਕ ਪਾਸੇ ਤੁਹਾਡੀ ਅਧਿਆਤਮਿਕ ਯੋਗਤਾ ਵਿਕਸਤ ਹੋਵੇਗੀ ਅਤੇ ਤੁਸੀਂ ਸ਼ੁੱਧ ਗਿਆਨ ਦੀ ਭਾਲ਼ ਕਰਨ ਵਾਲ਼ੇ ਵਿਅਕਤੀ ਵੱਜੋਂ ਆਪਣੀ ਪਛਾਣ ਬਣਾਓਗੇ, ਉੱਥੇ ਦੂਜੇ ਪਾਸੇ, ਮਨ ਵਿੱਚ ਸੰਸਾਰਕ ਸੁੱਖਾਂ ਅਤੇ ਭੌਤਿਕ ਸੁੱਖਾਂ ਦੇ ਪ੍ਰਤੀ ਨਫ਼ਰਤ ਦੀ ਭਾਵਨਾ ਪੈਦਾ ਹੋ ਸਕਦੀ ਹੈ। ਗੁਰੂ ਗੋਚਰ 2026 ਤੁਹਾਡੀਆਂ ਵਿੱਤੀ ਯੋਜਨਾਵਾਂ ਵਿੱਚ ਕੁਝ ਕਮੀ ਲਿਆ ਸਕਦਾ ਹੈ। ਬ੍ਰਹਸਪਤੀ ਦੇ ਇਸ ਗੋਚਰ ਦੇ ਪ੍ਰਭਾਵ ਕਾਰਨ, ਸਿਹਤ ਸਬੰਧੀ ਸਮੱਸਿਆਵਾਂ ਤੁਹਾਨੂੰ ਘੇਰ ਸਕਦੀਆਂ ਹਨ, ਇਸ ਲਈ ਤੁਹਾਨੂੰ ਹਮੇਸ਼ਾ ਆਪਣੀ ਸਿਹਤ ਵੱਲ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ।
ਪਰਿਵਾਰਕ ਜਾਇਦਾਦ ਨਾਲ ਸਬੰਧਤ ਕੁਝ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ, ਜਿਸ ਕਾਰਨ ਪਰਿਵਾਰ ਵਿੱਚ ਵਿਵਾਦ ਹੋ ਸਕਦੇ ਹਨ, ਤੁਹਾਨੂੰ ਉਨ੍ਹਾਂ ਵੱਲ ਵੀ ਧਿਆਨ ਦੇਣਾ ਪਵੇਗਾ। ਤੁਹਾਡੇ ਖਰਚੇ ਵਧਣਗੇ ਅਤੇ ਅਣਚਾਹੀਆਂ ਯਾਤਰਾਵਾਂ ਹੋ ਸਕਦੀਆਂ ਹਨ, ਪਰ ਅਚਾਨਕ ਵਿੱਤੀ ਲਾਭ ਹੋਣ ਦੀ ਸੰਭਾਵਨਾ ਵੀ ਹੋ ਸਕਦੀ ਹੈ। ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ, ਜਿੱਥੇ ਤੁਹਾਨੂੰ ਕੋਈ ਜੱਦੀ ਜਾਇਦਾਦ ਮਿਲ ਸਕਦੀ ਹੈ। ਤੁਸੀਂ ਕਿਸੇ ਵਿਦਵਾਨ ਨੂੰ ਆਪਣਾ ਗੁਰੂ ਮੰਨ ਸਕਦੇ ਹੋ ਅਤੇ ਉਸ ਤੋਂ ਦੀਖਿਆ ਲੈ ਸਕਦੇ ਹੋ। ਤੁਸੀਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ 'ਤੇ ਵੀ ਧਿਆਨ ਦਿਓਗੇ, ਜਿਸ ਵਿੱਚ ਕੁਝ ਮੁਸ਼ਕਲਾਂ ਆਉਣਗੀਆਂ, ਪਰ ਉਨ੍ਹਾਂ 'ਤੇ ਪੂਰਾ ਧਿਆਨ ਦੇਣ ਨਾਲ ਤੁਸੀਂ ਉਨ੍ਹਾਂ ਕੰਮਾਂ ਨੂੰ ਚੰਗੀ ਤਰ੍ਹਾਂ ਕਰ ਸਕੋਗੇ।
ਉਪਾਅ: ਦੇਵ ਗੁਰੂ ਬ੍ਰਹਸਪਤੀ ਦੇ ਬੀਜ ਮੰਤਰ ਦਾ ਰੋਜ਼ਾਨਾ 108 ਵਾਰ ਜਾਪ ਕਰਨ ਨਾਲ ਤੁਹਾਨੂੰ ਲਾਭ ਹੋਵੇਗਾ।
ਮਕਰ ਰਾਸ਼ੀਫਲ਼
ਬ੍ਰਹਸਪਤੀ ਮਕਰ ਰਾਸ਼ੀ ਤੋਂ ਸੱਤਵੇਂ ਘਰ ਵਿੱਚ ਗੋਚਰ ਕਰਨ ਜਾ ਰਿਹਾ ਹੈ। ਇਹ ਤੁਹਾਡੇ ਲਈ ਤੀਜੇ ਅਤੇ ਬਾਰ੍ਹਵੇਂ ਘਰ ਦਾ ਸ਼ਾਸਕ ਗ੍ਰਹਿ ਹੈ। ਗੁਰੂ ਗੋਚਰ 2026 ਦੰਪਤੀ ਸਬੰਧਾਂ ਵਿੱਚ ਤੁਹਾਡੇ ਲਈ ਖੁਸ਼ਖਬਰੀ ਲੈ ਕੇ ਆ ਸਕਦਾ ਹੈ। ਵਿਆਹੁਤਾ ਸਬੰਧ ਮਜ਼ਬੂਤ ਹੋਣਗੇ। ਜੀਵਨ ਸਾਥੀ ਦੇ ਨਾਲ਼ ਸਬੰਧਾਂ ਵਿੱਚ ਆਪਸੀ ਸਦਭਾਵਨਾ ਵਧੇਗੀ ਅਤੇ ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਸਫਲਤਾ ਮਿਲੇਗੀ। ਤਰੱਕੀ ਮਿਲਣ ਦੀ ਸੰਭਾਵਨਾ ਵੀ ਹੋਵੇਗੀ। ਜੀਵਨ ਪੱਧਰ ਵਿੱਚ ਸੁਧਾਰ ਹੋਵੇਗਾ। ਆਪਸੀ ਗਲਤਫਹਿਮੀਆਂ ਦੂਰ ਹੋਣਗੀਆਂ। ਸਬੰਧਾਂ ਵਿੱਚ ਸੁਧਾਰ ਹੋਵੇਗਾ ਅਤੇ ਤੁਸੀਂ ਇੱਕ-ਦੂਜੇ 'ਤੇ ਭਰੋਸਾ ਕਰੋਗੇ। ਕਾਰੋਬਾਰ ਕਰਨ ਵਾਲ਼ੇ ਲੋਕਾਂ ਲਈ ਇਹ ਲਾਭ ਪ੍ਰਾਪਤ ਕਰਨ ਦਾ ਸਮਾਂ ਹੋਵੇਗਾ। ਤੁਹਾਡੇ ਕਾਰੋਬਾਰ ਵਿੱਚ ਨਿਰੰਤਰ ਵਾਧਾ ਹੋਵੇਗਾ ਅਤੇ ਤੁਸੀਂ ਨਵੀਆਂ ਯੋਜਨਾਵਾਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰੋਗੇ।
ਜੇਕਰ ਤੁਸੀਂ ਨਵਾਂ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚ ਰਹੇ ਹੋ, ਤਾਂ ਤੁਹਾਨੂੰ ਉਸ ਵਿੱਚ ਵੀ ਸਫਲਤਾ ਮਿਲ ਸਕਦੀ ਹੈ। ਤੁਹਾਡੀ ਆਮਦਨ ਦੇ ਸਾਧਨ ਵਧਣਗੇ ਅਤੇ ਪੈਸਾ ਮਿਲਣ ਦੀ ਮਜ਼ਬੂਤ ਸੰਭਾਵਨਾ ਹੋਵੇਗੀ। ਤੁਹਾਨੂੰ ਆਪਣੇ ਜੀਵਨ ਸਾਥੀ ਰਾਹੀਂ ਵਿੱਤੀ ਲਾਭ ਵੀ ਮਿਲ ਸਕਦਾ ਹੈ। ਤੁਹਾਡੀ ਸਿਹਤ ਵਿੱਚ ਸੁਧਾਰ ਹੋਵੇਗਾ ਅਤੇ ਤੁਹਾਡੀ ਫੈਸਲਾ ਲੈਣ ਦੀ ਸਮਰੱਥਾ ਮਜ਼ਬੂਤ ਹੋਵੇਗੀ। ਭੈਣ-ਭਰਾਵਾਂ ਨਾਲ ਸਬੰਧ ਮਿੱਠੇ ਹੋਣਗੇ। ਛੋਟੀਆਂ ਯਾਤਰਾਵਾਂ ਕਾਰੋਬਾਰ ਵਧਾਉਣ ਵਿੱਚ ਮੱਦਦਗਾਰ ਹੋਣਗੀਆਂ। ਤੁਹਾਨੂੰ ਨਿੱਜੀ ਯਤਨਾਂ ਨਾਲ ਆਪਣੇ ਵਿਆਹੁਤਾ ਜੀਵਨ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਕਰਨੀ ਪਵੇਗੀ। ਵਿਦੇਸ਼ੀ ਸਾਧਨਾਂ ਰਾਹੀਂ ਕਾਰੋਬਾਰ ਵਿੱਚ ਲਾਭ ਪੈਦਾ ਕੀਤਾ ਜਾ ਸਕਦਾ ਹੈ, ਇਸ ਲਈ ਤੁਹਾਨੂੰ ਲਗਾਤਾਰ ਯਤਨ ਕਰਨੇ ਪੈਣਗੇ।
ਉਪਾਅ: ਤੁਹਾਨੂੰ ਵੀਰਵਾਰ ਨੂੰ ਬ੍ਰਾਹਮਣਾਂ ਨੂੰ ਭੋਜਨ ਖੁਆਉਣਾ ਚਾਹੀਦਾ ਹੈ।
ਕੁੰਭ ਰਾਸ਼ੀਫਲ਼
ਕੁੰਭ ਰਾਸ਼ੀ ਦੇ ਲੋਕਾਂ ਲਈ, ਬ੍ਰਹਸਪਤੀ ਛੇਵੇਂ ਘਰ ਵਿੱਚ ਗੋਚਰ ਕਰੇਗਾ। ਇਹ ਤੁਹਾਡੇ ਦੂਜੇ ਅਤੇ ਗਿਆਰ੍ਹਵੇਂ ਘਰ ਦਾ ਸੁਆਮੀ ਹੈ। ਗੁਰੂ ਗੋਚਰ 2026 ਤੁਹਾਨੂੰ ਆਪਣੀ ਸਿਹਤ ਦੇ ਪ੍ਰਤੀ ਸਾਵਧਾਨ ਰਹਿਣ ਲਈ ਕਹਿ ਰਿਹਾ ਹੈ। ਛੇਵੇਂ ਘਰ ਵਿੱਚ ਗੁਰੂ ਦਾ ਗੋਚਰ ਸਿਹਤ ਸਬੰਧੀ ਸਮੱਸਿਆਵਾਂ ਵਿੱਚ ਵਾਧਾ ਕਰ ਸਕਦਾ ਹੈ। ਤੁਹਾਡੇ ਖਰਚੇ ਵੀ ਵਧਣਗੇ, ਜਿਸ ਨਾਲ਼ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਦੂਜੇ ਪਾਸੇ, ਤੁਹਾਡੀ ਸਿਹਤ ਵੀ ਕਮਜ਼ੋਰ ਰਹਿ ਸਕਦੀ ਹੈ, ਜਿਸ ਕਾਰਨ ਤੁਹਾਨੂੰ ਇਸ ਵੱਲ ਵੀ ਧਿਆਨ ਦੇਣਾ ਪਵੇਗਾ। ਇੱਕ ਚੰਗੀ ਰੁਟੀਨ ਅਪਣਾਓ ਅਤੇ ਆਪਣੀ ਖੁਰਾਕ ਵੱਲ ਧਿਆਨ ਦਿਓ। ਯੋਗ ਦਾ ਨਿਯਮਿਤ ਅਭਿਆਸ ਕਰੋ, ਤਾਂ ਜੋ ਤੁਹਾਡੀ ਸਿਹਤ ਵਿੱਚ ਸੁਧਾਰ ਹੋ ਸਕੇ।
ਤੁਹਾਨੂੰ ਨੌਕਰੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰਨੀਆਂ ਪੈਣਗੀਆਂ। ਵਿਰੋਧੀ ਸਮੇਂ-ਸਮੇਂ 'ਤੇ ਆਪਣਾ ਸਿਰ ਚੁੱਕਣਗੇ, ਜਿਨ੍ਹਾਂ ਨੂੰ ਕਾਬੂ ਕਰਨ ਲਈ ਤੁਹਾਨੂੰ ਆਪਣੇ ਦਿਮਾਗ ਦੀ ਵਰਤੋਂ ਕਰਨੀ ਪਵੇਗੀ। ਇਹ ਵਿਦੇਸ਼ ਜਾਣ ਦਾ ਚੰਗਾ ਸਮਾਂ ਹੋਵੇਗਾ ਅਤੇ ਤੁਹਾਨੂੰ ਵਿਦੇਸ਼ ਜਾਣ ਵਿੱਚ ਸਫਲਤਾ ਮਿਲ ਸਕਦੀ ਹੈ। ਜੇਕਰ ਅਦਾਲਤ ਵਿੱਚ ਕੋਈ ਵਿਵਾਦ ਚੱਲ ਰਿਹਾ ਹੈ, ਤਾਂ ਤੁਹਾਨੂੰ ਇਸ ਵਿੱਚ ਚੰਗੀ ਸਫਲਤਾ ਮਿਲ ਸਕਦੀ ਹੈ ਅਤੇ ਇਸ ਰਾਹੀਂ ਪੈਸਾ ਮਿਲਣ ਦੀ ਸੰਭਾਵਨਾ ਹੋਵੇਗੀ। ਤੁਹਾਡੀ ਆਮਦਨ ਵਿੱਚ ਕੁਝ ਕਮੀ ਆ ਸਕਦੀ ਹੈ ਅਤੇ ਵਿੱਤੀ ਮੁੱਦਿਆਂ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਨਾਲ ਗਰਮਾ-ਗਰਮ ਬਹਿਸ ਜਾਂ ਤਾਅਨੇ-ਮਿਹਣੇ ਦੀ ਸਥਿਤੀ ਹੋ ਸਕਦੀ ਹੈ। ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕਰਜ਼ਾ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਉਸ ਵਿੱਚ ਸਫਲਤਾ ਮਿਲ ਸਕਦੀ ਹੈ।
ਉਪਾਅ: ਵੀਰਵਾਰ ਨੂੰ ਵਿਦਿਆਰਥੀਆਂ ਨੂੰ ਪੈੱਨ, ਪੈਨਸਿਲ ਜਾਂ ਕਾਪੀ-ਕਿਤਾਬ ਆਦਿ ਭੇਂਟ ਕਰੋ।
ਮੀਨ ਰਾਸ਼ੀਫਲ਼
ਗੁਰੂ ਗੋਚਰ 2026 ਤੁਹਾਡੀ ਰਾਸ਼ੀ ਤੋਂ ਪੰਜਵੇਂ ਘਰ ਵਿੱਚ ਹੋਣ ਵਾਲ਼ਾ ਹੈ। ਦੇਵ ਗੁਰੂ ਬ੍ਰਹਸਪਤੀ ਆਪ ਹੀ ਤੁਹਾਡੀ ਰਾਸ਼ੀ ਯਾਨੀ ਕਿ ਮੀਨ ਰਾਸ਼ੀ ਦਾ ਸੁਆਮੀ ਵੀ ਹੈ। ਇਸ ਦੇ ਨਾਲ਼ ਹੀ ਇਹ ਤੁਹਾਡੇ ਕਰਮ-ਘਰ ਭਾਵ ਦਸਵੇਂ ਘਰ ਦਾ ਸੁਆਮੀ ਵੀ ਹੈ। ਬ੍ਰਹਸਪਤੀ ਦਾ ਇਹ ਗੋਚਰ ਤੁਹਾਡੇ ਜੀਵਨ ਵਿੱਚ ਕੁਝ ਚੰਗੀਆਂ ਘਟਨਾਵਾਂ ਦਾ ਕਾਰਨ ਬਣ ਸਕਦਾ ਹੈ, ਪਰ ਸ਼ੁਰੂਆਤ ਵਿੱਚ ਤੁਹਾਨੂੰ ਕੁਝ ਝਟਕੇ ਵੀ ਲੱਗ ਸਕਦੇ ਹਨ ਜਿਵੇਂ ਕਿ ਨੌਕਰੀ ਗੁਆਉਣ ਦੀ ਸਥਿਤੀ ਹੋ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ, ਤੁਹਾਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਤੁਹਾਡੇ ਭਲੇ ਲਈ ਹੋ ਰਿਹਾ ਹੈ। ਪੁਰਾਣੀ ਨੌਕਰੀ ਗੁਆਚ ਜਾਵੇਗੀ, ਕਿਉਂਕਿ ਇੱਕ ਨਵੀਂ ਅਤੇ ਚੰਗੀ ਨੌਕਰੀ ਮਿਲ ਸਕਦੀ ਹੈ, ਇਸ ਲਈ ਤੁਹਾਨੂੰ ਥੋੜ੍ਹਾ ਸਬਰ ਰੱਖਣਾ ਹੋਵੇਗਾ। ਤੁਹਾਨੂੰ ਨੌਕਰੀ ਵਿੱਚ ਚੰਗੀ ਤਨਖਾਹ ਮਿਲ ਸਕਦੀ ਹੈ। ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣਗੀਆਂ।
ਲੰਬੇ ਸਮੇਂ ਤੋਂ ਫਸੀਆਂ ਹੋਈਆਂ ਲੰਬੀਆਂ ਯੋਜਨਾਵਾਂ ਹੁਣ ਪੂਰੀਆਂ ਹੋਣਗੀਆਂ ਅਤੇ ਤੁਹਾਨੂੰ ਉਨ੍ਹਾਂ ਤੋਂ ਪੈਸਾ ਵੀ ਮਿਲੇਗਾ। ਪ੍ਰੇਮ ਸਬੰਧ ਮਜ਼ਬੂਤ ਹੋਣਗੇ। ਤੁਹਾਡੇ ਪ੍ਰੇਮੀ ਨਾਲ਼ ਤੁਹਾਡੀ ਨੇੜਤਾ ਵਧੇਗੀ ਅਤੇ ਰਿਸ਼ਤਾ ਮਜ਼ਬੂਤ ਹੋਵੇਗਾ। ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਸਖ਼ਤ ਮਿਹਨਤ ਕੀਤੇ ਬਿਨਾਂ ਲਾਭ ਹੋਵੇਗਾ, ਕਿਉਂਕਿ ਗਿਆਨ ਪ੍ਰਾਪਤ ਕਰਨ ਦੀ ਉਨ੍ਹਾਂ ਦੀ ਕੁਦਰਤੀ ਇੱਛਾ ਤੇਜ਼ ਹੋਣ ਲੱਗੇਗੀ ਅਤੇ ਉਹ ਪੜ੍ਹਾਈ 'ਤੇ ਧਿਆਨ ਕੇਂਦਰਿਤ ਕਰਨਗੇ। ਕਿਸਮਤ ਤੁਹਾਡਾ ਸਾਥ ਦੇਵੇਗੀ, ਬਚੇ ਹੋਏ ਕੰਮ ਪੂਰੇ ਹੋਣਗੇ ਅਤੇ ਤੁਸੀਂ ਲੰਬੀਆਂ ਯਾਤਰਾਵਾਂ 'ਤੇ ਵੀ ਜਾ ਸਕਦੇ ਹੋ। ਤੁਹਾਡੀ ਫੈਸਲਾ ਲੈਣ ਦੀ ਸਮਰੱਥਾ ਮਜ਼ਬੂਤ ਹੋਵੇਗੀ। ਤੁਸੀਂ ਆਪਣੀ ਔਲਾਦ ਲਈ ਕੁਝ ਕਰਨਾ ਚਾਹੋਗੇ। ਜਿਹੜੇ ਦੰਪਤੀ ਬੱਚਾ ਪੈਦਾ ਕਰਨ ਦੀ ਇੱਛਾ ਰੱਖਦੇ ਹਨ, ਉਨ੍ਹਾਂ ਦੀ ਇੱਛਾ ਵੀ ਇਸ ਅਵਧੀ ਦੇ ਦੌਰਾਨ ਪੂਰੀ ਹੋ ਸਕਦੀ ਹੈ।
ਉਪਾਅ: ਤੁਹਾਨੂੰ ਹਮੇਸ਼ਾ ਆਪਣੀ ਜੇਬ ਵਿੱਚ ਪੀਲ਼ੇ ਰੰਗ ਦਾ ਰੁਮਾਲ ਰੱਖਣਾ ਚਾਹੀਦਾ ਹੈ।
ਰਤਨ, ਯੰਤਰ ਸਮੇਤ ਸਾਰੇ ਜੋਤਿਸ਼ ਉਪਾਅ ਦੇ ਲਈ ਵਿਜ਼ਿਟ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਸਾਲ 2026 ਦਾ ਸ਼ਨੀ ਗੋਚਰ ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਅਤੇ ਤਰੱਕੀ ਲੈ ਕੇ ਆਵੇ ਅਤੇ ਤੁਸੀਂ ਜੀਵਨ ਵਿੱਚ ਕਦੇ ਵੀ ਨਿਰਾਸ਼ ਨਾ ਹੋਵੋ। ਸਾਡੀ ਵੈੱਬਸਾਈਟ ‘ਤੇ ਵਿਜ਼ਿਟ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸਾਲ 2026 ਵਿੱਚ ਗੁਰੂ ਦਾ ਕਰਕ ਰਾਸ਼ੀ ਵਿੱਚ ਗੋਚਰ ਕਦੋਂ ਹੋਵੇਗਾ?
ਸਾਲ 2026 ਵਿੱਚ ਗੁਰੂ ਦਾ ਕਰਕ ਰਾਸ਼ੀ ਵਿੱਚ ਗੋਚਰ 02 ਜੂਨ 2026 ਨੂੰ ਹੋਵੇਗਾ।
2. ਗੁਰੂ ਗ੍ਰਹਿ ਦਾ ਗੋਚਰ ਕਦੋਂ ਹੁੰਦਾ ਹੈ?
ਗਿਆਨ ਦਾ ਕਾਰਕ ਗੁਰੂ ਗ੍ਰਹਿ ਹਰ 13 ਮਹੀਨੇ ਬਾਅਦ ਆਪਣਾ ਰਾਸ਼ੀ ਪਰਿਵਰਤਨ ਕਰਦਾ ਹੈ।
3. ਕਰਕ ਰਾਸ਼ੀ ਦਾ ਸੁਆਮੀ ਕੌਣ ਹੈ?
ਰਾਸ਼ੀ ਚੱਕਰ ਵਿੱਚ ਕਰਕ ਰਾਸ਼ੀ ਦਾ ਸੁਆਮੀ ਚੰਦਰ ਦੇਵਤਾ ਹੈ।
Astrological services for accurate answers and better feature
Astrological remedies to get rid of your problems

AstroSage on MobileAll Mobile Apps
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025