ਟੈਰੋ ਹਫਤਾਵਰੀ ਰਾਸ਼ੀਫਲ (26 ਜਨਵਰੀ-01 ਫਰਵਰੀ), 2025

ਦੁਨੀਆ ਭਰ ਦੇ ਕਈ ਪ੍ਰਸਿੱਧ ਟੈਰੋ ਰੀਡਰਾਂ ਅਤੇ ਜੋਤਸ਼ੀਆਂ ਦਾ ਮੰਨਣਾ ਹੈ ਕਿ ਟੈਰੋ ਵਿਅਕਤੀ ਦੀ ਜ਼ਿੰਦਗੀ ਵਿੱਚ ਭਵਿੱਖਬਾਣੀ ਕਰਨ ਦਾ ਹੀ ਸਾਧਨ ਨਹੀਂ ਹੈ, ਬਲਕਿ ਇਹ ਵਿਅਕਤੀ ਦਾ ਮਾਰਗਦਰਸ਼ਨ ਕਰਨ ਦਾ ਕੰਮ ਵੀ ਕਰਦਾ ਹੈ। ਕਿਹਾ ਜਾਂਦਾ ਹੈ ਕਿ ਟੈਰੋ ਕਾਰਡ ਆਪਣੇ-ਆਪ ਦੀ ਦੇਖਭਾਲ ਕਰਨ ਅਤੇ ਖੁਦ ਨੂੰ ਸਮਝਣ ਦਾ ਇੱਕ ਜ਼ਰੀਆ ਹੈ।

ਟੈਰੋ ਹਫਤਾਵਰੀ ਰਾਸ਼ੀਫਲ

ਟੈਰੋ ਇਸ ਗੱਲ ’ਤੇ ਧਿਆਨ ਦਿੰਦਾ ਹੈ ਕਿ ਤੁਸੀਂ ਕਿੱਥੇ ਸੀ, ਹੁਣ ਤੁਸੀਂ ਕਿੱਥੇ ਹੋ ਜਾਂ ਕਿਸ ਹਾਲਤ ਵਿੱਚ ਹੋ ਅਤੇ ਆਉਣ ਵਾਲੇ ਕੱਲ ਨੂੰ ਤੁਹਾਡੇ ਨਾਲ ਕੀ ਹੋ ਸਕਦਾ ਹੈ। ਇਹ ਤੁਹਾਨੂੰ ਊਰਜਾਵਾਨ ਮਾਹੌਲ ਵਿੱਚ ਦਾਖਲ ਹੋਣ ਦਾ ਮੌਕਾ ਦਿੰਦਾ ਹੈ ਅਤੇ ਤੁਹਾਡੇ ਭਵਿੱਖ ਲਈ ਸਹੀ ਵਿਕਲਪ ਚੁਣਨ ਵਿੱਚ ਮੱਦਦ ਕਰਦਾ ਹੈ। ਜਿਸ ਤਰ੍ਹਾਂ ਇੱਕ ਭਰੋਸੇਮੰਦ ਕੌਂਸਲਰ ਤੁਹਾਨੂੰ ਆਪਣੇ ਅੰਦਰ ਝਾਕਣਾ ਸਿਖਾਉਂਦਾ ਹੈ, ਓਸੇ ਤਰ੍ਹਾਂ ਟੈਰੋ ਤੁਹਾਨੂੰ ਆਪਣੀ ਆਤਮਾ ਨਾਲ ਗੱਲ ਕਰਨ ਦਾ ਮੌਕਾ ਦਿੰਦਾ ਹੈ।

ਜੇ ਤੁਹਾਨੂੰ ਲੱਗ ਰਿਹਾ ਹੈ ਕਿ ਜ਼ਿੰਦਗੀ ਦੇ ਰਾਹ ‘ਤੇ ਤੁਸੀਂ ਭਟਕ ਗਏ ਹੋ ਅਤੇ ਤੁਹਾਨੂੰ ਦਿਸ਼ਾ ਜਾਂ ਸਹਾਇਤਾ ਦੀ ਲੋੜ ਹੈ, ਤਾਂ ਟੈਰੋ ਇਸ ਵਿੱਚ ਮੱਦਦਗਾਰ ਸਿੱਧ ਹੋ ਸਕਦਾ ਹੈ। ਸ਼ੁਰੂ ਵਿੱਚ ਤੁਸੀਂ ਟੈਰੋ ਦਾ ਮਜ਼ਾਕ ਉਡਾਉਂਦੇ ਸਨ, ਪਰ ਹੁਣ ਇਸ ਦੀ ਸਟੀਕਤਾ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੈ ਜਾਂ ਫੇਰ ਤੁਸੀਂ ਇੱਕ ਜੋਤਸ਼ੀ ਹੋ, ਜਿਸ ਨੂੰ ਮਾਰਗਦਰਸ਼ਨ ਜਾਂ ਦਿਸ਼ਾ ਦੀ ਲੋੜ ਹੈ, ਜਾਂ ਆਪਣਾ ਸਮਾਂ ਬਿਤਾਉਣ ਲਈ ਕੋਈ ਨਵਾਂ ਸ਼ੌਂਕ ਲੱਭ ਰਹੇ ਹੋ, ਇਨ੍ਹਾਂ ਕਾਰਨਾਂ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਟੈਰੋ ਵਿੱਚ ਲੋਕਾਂ ਦੀ ਦਿਲਚਸਪੀ ਕਾਫ਼ੀ ਵੱਧ ਗਈ ਹੈ। ਟੈਰੋ ਡੈੱਕ ਦੇ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ। ਇਹਨਾਂ ਕਾਰਡਾਂ ਦੀ ਮੱਦਦ ਨਾਲ਼ ਤੁਹਾਨੂੰ ਆਪਣੇ ਜੀਵਨ ਵਿੱਚ ਮਾਰਗਦਰਸ਼ਨ ਮਿਲ ਸਕਦਾ ਹੈ।

ਟੈਰੋ ਦੀ ਸ਼ੁਰੂਆਤ 15ਵੀਂ ਸਦੀ ਵਿੱਚ ਇਟਲੀ ’ਚ ਹੋਈ ਸੀ। ਸ਼ੁਰੂ ਵਿੱਚ, ਟੈਰੋ ਨੂੰ ਸਿਰਫ ਮਨੋਰੰਜਨ ਦਾ ਇੱਕ ਸਾਧਨ ਮੰਨਿਆ ਜਾਂਦਾ ਸੀ ਅਤੇ ਇਸ ਤੋਂ ਅਧਿਆਤਮਿਕ ਮਾਰਗਦਰਸ਼ਨ ਲੈਣ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ ਸੀ। ਪਰ, 16ਵੀਂ ਸਦੀ ਵਿੱਚ ਯੂਰਪ ਦੇ ਕੁਝ ਲੋਕਾਂ ਨੇ ਇਸ ਦਾ ਅਸਲ ਉਪਯੋਗ ਸਮਝਿਆ ਅਤੇ ਜਾਣਿਆ ਕਿ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ। ਉਸ ਸਮੇਂ ਤੋਂ ਇਸ ਦਾ ਮਹੱਤਵ ਕਈ ਗੁਣਾ ਵਧ ਗਿਆ।

ਟੈਰੋ ਇੱਕ ਅਜਿਹਾ ਸਾਧਨ ਹੈ, ਜੋ ਮਾਨਸਿਕ ਅਤੇ ਅਧਿਆਤਮਿਕ ਤਰੱਕੀ ਹਾਸਲ ਕਰਨ ਵਿੱਚ ਮੱਦਦਗਾਰ ਸਿੱਧ ਹੁੰਦਾ ਹੈ। ਇਹ ਤੁਹਾਨੂੰ ਅਧਿਆਤਮਿਕਤਾ, ਆਪਣੀ ਅੰਦਰੂਨੀ ਸੂਝ, ਆਤਮ-ਸੁਧਾਰ ਕਰਨ ਅਤੇ ਬਾਹਰੀ ਦੁਨੀਆ ਨਾਲ ਜੁੜਨ ਦਾ ਮੌਕਾ ਦਿੰਦਾ ਹੈ।

ਚੱਲੋ ਆਓ, ਹੁਣ ਅਸੀਂ ਇਸ ਹਫਤਾਵਰੀ ਰਾਸ਼ੀਫਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਜਨਵਰੀ ਦਾ ਇਹ ਹਫਤਾ, ਯਾਨੀ ਕਿ(26 ਜਨਵਰੀ-01 ਫਰਵਰੀ), 2025 ਤੱਕ ਦਾ ਸਮਾਂ, ਸਭ 12 ਰਾਸ਼ੀਆਂ ਲਈ ਕਿਹੋ-ਜਿਹੇ ਨਤੀਜੇ ਲਿਆਵੇਗਾ।

ਇਹ ਵੀ ਪੜ੍ਹੋ: ਰਾਸ਼ੀਫਲ 2025

ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਟੈਰੋ ਹਫਤਾਵਰੀ ਰਾਸ਼ੀਫਲ 26 ਜਨਵਰੀ-01 ਫਰਵਰੀ, 2025: ਰਾਸ਼ੀ ਅਨੁਸਾਰ ਰਾਸ਼ੀਫਲ

ਮੇਖ਼ ਰਾਸ਼ੀ

ਪ੍ਰੇਮ ਜੀਵਨ: ਦ ਫੂਲ

ਆਰਥਿਕ ਜੀਵਨ: ਦ ਹਰਮਿਟ

ਕਰੀਅਰ: ਥ੍ਰੀ ਆਫ ਵੈਂਡਸ

ਸਿਹਤ: ਸਟ੍ਰੈਂਥ

ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ ਦ ਫੂਲ ਕਾਰਡ ਮਿਲਿਆ ਹੈ, ਜਿਸ ਦੇ ਅਨੁਸਾਰ ਇੱਕ ਨਵਾਂ ਸਫਰ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਇਸ ਕਾਰਡ ਦਾ ਕਹਿਣਾ ਹੈ ਕਿ ਤੁਹਾਨੂੰ ਆਪਣੇ ਮਨਪਸੰਦ ਰੋਮਾਂਸ ਨੂੰ ਪ੍ਰਾਪਤ ਕਰਨ ਲਈ ਨਵੀਆਂ ਚੀਜ਼ਾਂ ਨੂੰ ਅਜ਼ਮਾਉਣਾ ਚਾਹੀਦਾ ਹੈ। ਜੇਕਰ ਤੁਸੀਂ ਜੋਖਮ ਲੈਣ, ਸਾਹਸੀ ਬਣਨ ਅਤੇ ਆਪਣੇ ਦ੍ਰਿਸ਼ਟੀਕੋਣ ਨੂੰ ਵਧਾਉਣ ਲਈ ਤਿਆਰ ਹੋ, ਤਾਂ ਤੁਹਾਨੂੰ ਅਸੰਭਵ ਜਗ੍ਹਾ ‘ਤੇ ਵੀ ਆਪਣਾ ਪਿਆਰ ਮਿਲ ਸਕਦਾ ਹੈ। ਤੁਹਾਨੂੰ ਕੋਈ ਸਰਪ੍ਰਾਈਜ਼ ਮਿਲ ਸਕਦਾ ਹੈ।

ਇਸ ਹਫਤੇ ਤੁਹਾਨੂੰ ਇਹ ਅਹਿਸਾਸ ਹੋ ਸਕਦਾ ਹੈ ਕਿ ਭੌਤਿਕ ਸੰਪਤੀ ਅਤੇ ਪੈਸਾ ਹੁਣ ਤੁਹਾਨੂੰ ਉਤਸ਼ਾਹਿਤ ਕਰਨ ਜਾਂ ਊਰਜਾ ਦੇਣ ਲਈ ਕਾਫ਼ੀ ਨਹੀਂ ਹਨ। ਤੁਸੀਂ ਨਵੀਂ ਅਤੇ ਹੋਰ ਸੰਤੁਸ਼ਟੀ ਪ੍ਰਦਾਨ ਕਰਨ ਵਾਲੀ ਨੌਕਰੀ ਦੀ ਭਾਲ਼ ਸ਼ੁਰੂ ਕਰ ਸਕਦੇ ਹੋ। ਹੁਣ ਤੁਹਾਨੂੰ ਪੈਸੇ ਅਤੇ ਨਿਵੇਸ਼ ਦੇ ਮਾਮਲੇ ਵਿੱਚ ਹੋਰ ਜ਼ਿੰਮੇਵਾਰ ਰਵੱਈਆ ਅਪਣਾਉਣ ਦੀ ਲੋੜ ਹੈ।

ਇਸ ਕਾਰਡ ਦੇ ਅਨੁਸਾਰ, ਮੁਸ਼ਕਲਾਂ ਅਤੇ ਰੁਕਾਵਟਾਂ ਤੁਹਾਨੂੰ ਪ੍ਰੇਰਿਤ ਕਰਨਗੀਆਂ ਅਤੇ ਊਰਜਾਵਾਨ ਬਣਾਉਣਗੀਆਂ। ਇਸ ਦੌਰਾਨ, ਤੁਹਾਡਾ ਪ੍ਰਦਰਸ਼ਨ ਇਕ ਟੀਮ ਦੇ ਮੈਂਬਰ ਵੱਜੋਂ ਸ਼ਾਨਦਾਰ ਹੋ ਸਕਦਾ ਹੈ। ਤੁਸੀਂ ਇਸ ਸਮੇਂ ਦਾ ਪੂਰੀ ਤਰ੍ਹਾਂ ਫਾਇਦਾ ਲਓਗੇ। ਇਸ ਹਫਤੇ ਚੁੱਕੇ ਗਏ ਜੋਖਮ ਤੋਂ ਤੁਹਾਨੂੰ ਲਾਭ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੈ।

ਸਟ੍ਰੈਂਥ ਕਾਰਡ ਦਾ ਅਰਥ ਹੈ ਕਿ ਤੁਹਾਡੀ ਸਿਹਤ ਵਧੀਆ ਰਹੇਗੀ। ਇਹ ਕਾਰਡ ਸਰੀਰਿਕ ਤੌਰ ’ਤੇ ਸਿਹਤਮੰਦ ਰਹਿਣ, ਉੱਤਮ ਸਿਹਤ ਅਤੇ ਮਾਨਸਿਕ ਅਤੇ ਸਰੀਰਿਕ ਸੰਤੁਲਨ ਨੂੰ ਦਰਸਾਉਂਦਾ ਹੈ। ਇਹ ਕਾਰਡ ਆਤਮ-ਨਿਯੰਤਰਣ ਅਤੇ ਬਿਹਤਰ ਸਿਹਤ ’ਤੇ ਜ਼ੋਰ ਦੇਣ ਦੇ ਨਾਲ਼-ਨਾਲ਼ ਆਪਣੀ ਜੀਵਨ ਸ਼ੈਲੀ ਵਿੱਚ ਕੁਝ ਬਦਲਾਅ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।

ਸ਼ੁਭ ਰੰਗ: ਰੂਬੀ ਲਾਲ

ਬ੍ਰਿਸ਼ਭ ਰਾਸ਼ੀ

ਪ੍ਰੇਮ ਜੀਵਨ: ਸਿਕਸ ਆਫ ਪੈਂਟੇਕਲਸ

ਆਰਥਿਕ ਜੀਵਨ: ਟੂ ਆਫ ਸਵੋਰਡਜ਼

ਕਰੀਅਰ: ਟੈੱਨ ਆਫ ਕੱਪਸ

ਸਿਹਤ: ਏਟ ਆਫ ਸਵੋਰਡਜ਼

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਲਈ ਸਿਕਸ ਆਫ ਪੈਂਟੇਕਲਸ ਕਾਰਡ ਮਿਲਿਆ ਹੈ, ਜੋ ਦਰਸਾਉਂਦਾ ਹੈ ਕਿ ਇਸ ਸਮੇਂ ਤੁਹਾਡਾ ਰਿਸ਼ਤਾ ਕਾਫੀ ਚੰਗਾ ਚੱਲ ਰਿਹਾ ਹੈ। ਤੁਹਾਡੇ ਸਾਥੀ ਨੂੰ ਲੱਗਦਾ ਹੈ ਕਿ ਤੁਸੀਂ ਉਸ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕਰ ਰਹੇ ਹੋ। ਉਹ ਆਪਣੇ ਰਿਸ਼ਤੇ ਬਾਰੇ ਚੰਗਾ ਮਹਿਸੂਸ ਕਰ ਰਹੇ ਹਨ ਅਤੇ ਉਹ ਇਸ ਰਿਸ਼ਤੇ ਵਿੱਚ ਜਿੰਨਾ ਪਾ ਰਹੇ ਹਨ, ਓਨਾ ਹੀ ਉਸ ਨੂੰ ਵਾਪਸ ਵੀ ਮਿਲ ਰਿਹਾ ਹੈ। ਉਹ ਜਾਣਦੇ ਹਨ ਕਿ ਤੁਸੀਂ ਉਨ੍ਹਾਂ ਲਈ ਸਭ ਕੁਝ ਕਰ ਸਕਦੇ ਹੋ, ਇਸ ਲਈ ਉਹ ਵੀ ਤੁਹਾਡੇ ਲਈ ਆਪਣਾ ਸਭ ਕੁਝ ਦੇਣਾ ਚਾਹੁੰਦੇ ਹਨ। ਇਹ ਇਸ ਗੱਲ ਦਾ ਸਕਾਰਾਤਮਕ ਸੰਕੇਤ ਹੈ ਕਿ ਤੁਹਾਡਾ ਰਿਸ਼ਤਾ ਵਿਕਸਿਤ ਹੋ ਰਿਹਾ ਹੈ।

ਪੈਸੇ ਦੇ ਮਾਮਲੇ ਵਿੱਚ ਟੂ ਆਫ ਸਵੋਰਡਜ਼ ਕਾਰਡ ਦਰਸਾਉਂਦਾ ਹੈ ਕਿ ਤੁਸੀਂ ਹਕੀਕਤ ਦਾ ਸਾਹਮਣਾ ਕਰਨ ਤੋਂ ਕਤਰਾਉਂਦੇ ਹੋ ਜਾਂ ਇਸ ਦਾ ਸਾਹਮਣਾ ਕਰਨ ਵਿੱਚ ਅਸਮਰੱਥ ਹੋ। ਇਸ ਦੇ ਨਾਲ ਹੀ ਇਹ ਕਾਰਡ ਮੁਸ਼ਕਲ ਜਾਂ ਪ੍ਰਤੀਕੂਲ ਵਿਕਲਪਾਂ ਦਾ ਵੀ ਪ੍ਰਤੀਕ ਹੈ। ਜੇਕਰ ਤੁਸੀਂ ਇਸ ਸਮੇਂ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ, ਤਾਂ ਉਨ੍ਹਾਂ ਨੂੰ ਅਣਦੇਖਾ ਕਰਨਾ ਤੁਹਾਡੇ ਲਈ ਮੁਸ਼ਕਿਲਾਂ ਪੈਦਾ ਕਰ ਸਕਦਾ ਹੈ।

ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਆਪਣੇ ਕਰੀਅਰ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਇਸ ਸਮੇਂ ਉਨ੍ਹਾਂ ਨੂੰ ਨਵੀਨਤਾ ਅਤੇ ਤਰੱਕੀ ਦੇ ਅਨੇਕਾਂ ਮੌਕੇ ਮਿਲਣਗੇ। ਕਾਰਜ ਸਥਾਨ ਦਾ ਮਾਹੌਲ ਸਹਾਇਕ ਅਤੇ ਪ੍ਰੇਰਣਾਦਾਇਕ ਰਹੇਗਾ। ਤੁਸੀਂ ਅਤੇ ਤੁਹਾਡੇ ਸਹਿਕਰਮੀ ਇਕੱਠੇ ਖੁਸ਼ ਮਹਿਸੂਸ ਕਰੋਗੇ। ਇਹ ਕਾਰਡ ਕੰਮ ਅਤੇ ਜੀਵਨ ਦੇ ਵਿਚਕਾਰ ਸੰਤੁਲਨ ਬਣਾ ਕੇ ਰੱਖਣ ਦੇ ਨਾਲ-ਨਾਲ ਤੁਹਾਨੂੰ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣ ਦਾ ਮੌਕਾ ਵੀ ਦੇਵੇਗਾ।

ਏਟ ਆਫ ਸਵੋਰਡਜ਼ ਕਾਰਡ ਦੇ ਰਿਵਰਸ ਆਓਣ ‘ਤੇ ਬਿਮਾਰੀ ਤੋਂ ਠੀਕ ਹੋਣ, ਮਾਨਸਿਕ ਤੌਰ ’ਤੇ ਮਜ਼ਬੂਤ ਬਣਨ ਅਤੇ ਚਿੰਤਾਵਾਂ ਤੋਂ ਰਾਹਤ ਮਿਲਣ ਦੇ ਸੰਕੇਤ ਮਿਲ ਰਹੇ ਹਨ। ਇਹ ਕਾਰਡ ਤੁਹਾਨੂੰ ਇਹ ਯਾਦ ਕਰਵਾ ਸਕਦਾ ਹੈ ਕਿ ਤੁਸੀਂ ਸਿਹਤਮੰਦ ਜੀਵਨ ਜੀਊਣ ਦੀ ਯੋਗਤਾ ਰੱਖਦੇ ਹੋ।

ਸ਼ੁਭ ਰੰਗ: ਦੂਧੀਆ ਸਫ਼ੇਦ

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮਿਥੁਨ ਰਾਸ਼ੀ

ਪ੍ਰੇਮ ਜੀਵਨ: ਦ ਐਮਪ੍ਰੈੱਸ

ਆਰਥਿਕ ਜੀਵਨ: ਏਟ ਆਫ ਵੈਂਡਸ

ਕਰੀਅਰ: ਪੇਜ ਆਫ ਕੱਪਸ

ਸਿਹਤ: ਦ ਸਨ

ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ ਦ ਐਮਪ੍ਰੈੱਸ ਕਾਰਡ ਮਿਲਿਆ ਹੈ, ਜੋ ਵਿਆਹ, ਭਾਗੀਦਾਰੀ ਅਤੇ ਪਿਆਰ ਨਾਲ ਸਬੰਧਤ ਹੈ। ਇਹ ਕਾਰਡ ਤੁਹਾਡੇ ਲਈ ਨਵੇਂ ਰਿਸ਼ਤੇ ਦੀ ਸ਼ੁਰੂਆਤ, ਮੌਜੂਦਾ ਰਿਸ਼ਤੇ ਦੇ ਵਿਕਾਸ ਜਾਂ ਰਿਸ਼ਤੇ ਦੀ ਸਫਲਤਾ ਦਾ ਸੰਕੇਤ ਦਿੰਦਾ ਹੈ। ਇਸ ਕਾਰਡ ਦਾ ਮਤਲਬ ਗਰਭਾਵਸਥਾ ਦਾ ਸੰਕੇਤ ਵੀ ਹੋ ਸਕਦਾ ਹੈ।

ਏਟ ਆਫ ਵੈਂਡਸ ਕਾਰਡ ਦੀ ਗਤੀ ਤੁਹਾਡੇ ਧਨ ਨਾਲ ਸਬੰਧਤ ਹੈ। ਇਸ ਸਮੇਂ, ਜਿਵੇਂ-ਜਿਵੇਂ ਤੁਹਾਡੇ ਕੋਲ ਪੈਸਾ ਆਏਗਾ, ਓਵੇਂ-ਓਵੇਂ ਇਹ ਤੇਜ਼ੀ ਨਾਲ ਖਰਚ ਵੀ ਹੋਵੇਗਾ। ਭਾਵੇਂ ਇਹ ਕਾਰਡ ਇਸ ਸਮੇਂ ਤੁਹਾਨੂੰ ਚੰਗਾ ਲੱਗ ਸਕਦਾ ਹੈ, ਪਰ ਤੁਹਾਨੂੰ ਜ਼ਿਆਦਾ ਖਰਚਾ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਹੁਣੇ ਤੋਂ ਹੀ ਪੈਸੇ ਦੀ ਬੱਚਤ ਕਰਨੀ ਸ਼ੁਰੂ ਕਰਨੀ ਚਾਹੀਦੀ ਹੈ।

ਜਿਹੜੇ ਜਾਤਕ ਆਪਣੇ ਕਰੀਅਰ ਵਿੱਚ ਬਦਲਾਅ ਕਰਨ ਦੇ ਬਾਰੇ ਸੋਚ ਰਹੇ ਹਨ, ਉਨ੍ਹਾਂ ਲਈ ਪੇਜ ਆਫ ਕੱਪਸ ਕਾਰਡ ਚੰਗੀ ਖ਼ਬਰ ਅਤੇ ਨੌਕਰੀ ਦੇ ਕਈ ਮੌਕੇ ਲਿਆਇਆ ਹੈ। ਇਸ ਕਾਰਡ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਨੌਕਰੀ ਦੀ ਭਾਲ਼ ਵਿੱਚ ਸਫਲਤਾ ਮਿਲੇਗੀ ਜਾਂ ਤੁਸੀਂ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਵਿੱਚ ਸਫਲ ਰਹੋਗੇ।

ਦ ਸਨ ਕਾਰਡ ਜੀਵਨ-ਸ਼ਕਤੀ, ਸ਼ਾਂਤੀ ਅਤੇ ਵਧੀਆ ਸਿਹਤ ਦਾ ਪ੍ਰਤੀਕ ਹੈ। ਇਹ ਕਾਰਡ ਦਰਸਾਉਂਦਾ ਹੈ ਕਿ ਤੁਸੀਂ ਹੁਣ ਜਲਦੀ ਠੀਕ ਹੋ ਜਾਓਗੇ ਅਤੇ ਪਹਿਲਾਂ ਤੋਂ ਵੱਧ ਚੰਗਾ ਮਹਿਸੂਸ ਕਰੋਗੇ। ਇਸ ਦੇ ਨਾਲ ਹੀ, ਇਸ ਸਮੇਂ ਦੇ ਦੌਰਾਨ ਤੁਹਾਡਾ ਅਧਿਆਤਮਿਕ ਅਤੇ ਵਿਅਕਤੀਗਤ ਵਿਕਾਸ ਵੀ ਹੋਵੇਗਾ।

ਸ਼ੁਭ ਰੰਗ: ਫਿੱਕਾ ਹਰਾ

ਕਰਕ ਰਾਸ਼ੀ

ਪ੍ਰੇਮ ਜੀਵਨ: ਨਾਈਟ ਆਫ ਸਵੋਰਡਜ਼

ਆਰਥਿਕ ਜੀਵਨ: ਸਿਕਸ ਆਫ ਕੱਪਸ

ਕਰੀਅਰ: ਦ ਐਂਪਰਰ

ਸਿਹਤ: ਏਟ ਆਫ ਕੱਪਸ

ਕਰਕ ਰਾਸ਼ੀ ਦੇ ਜਾਤਕਾਂ ਨੂੰ ਪਿਆਰ ਦੇ ਮਾਮਲੇ ਵਿੱਚ ਨਾਈਟ ਆਫ ਸਵੋਰਡਜ਼ ਕਾਰਡ ਮਿਲਿਆ ਹੈ। ਤੁਹਾਡਾ ਸਾਥੀ ਸਾਹਸੀ, ਸਰਲ ਅਤੇ ਬੁੱਧੀਮਾਨ ਹੋ ਸਕਦਾ ਹੈ ਜਾਂ ਫੇਰ ਇਹ ਗੁਣ ਤੁਹਾਡੇ ਅੰਦਰ ਹੋ ਸਕਦੇ ਹਨ। ਇਹ ਕਾਰਡ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਤੁਸੀਂ ਆਤਮਵਿਸ਼ਵਾਸ ਨਾਲ ਭਰਪੂਰ ਅਤੇ ਸਾਹਸੀ ਪ੍ਰੇਮੀ ਬਣ ਰਹੇ ਹੋ ਜਾਂ ਤੁਸੀਂ ਇਸ ਕਿਸਮ ਦੇ ਰਿਸ਼ਤੇ ਵਿੱਚ ਸ਼ਾਮਲ ਹੋ ਰਹੇ ਹੋ।

ਸਿਕਸ ਆਫ ਕੱਪਸ ਕਾਰਡ ਦਾਨ-ਪੂਜਾ ਜਾਂ ਉਪਹਾਰ ਦੇ ਲੈਣ-ਦੇਣ ਦਾ ਸੰਕੇਤ ਦਿੰਦਾ ਹੈ। ਇਸ ਕਾਰਡ ਦੇ ਅਨੁਸਾਰ ਤੁਹਾਨੂੰ ਜੱਦੀ ਜਾਇਦਾਦ ਵੀ ਮਿਲ ਸਕਦੀ ਹੈ। ਇਹ ਕਾਰਡ ਉਸ ਸਮੇਂ ਵੀ ਦਰਸਾਇਆ ਜਾ ਸਕਦਾ ਹੈ, ਜਦੋਂ ਤੁਸੀਂ ਵਸੀਅਤ ਦੇ ਬਾਰੇ ਵਿਚਾਰ ਕਰ ਰਹੇ ਹੋ ਜਾਂ ਇਸ ਨੂੰ ਬਣਾਉਣ ਬਾਰੇ ਸੋਚ ਰਹੇ ਹੋ। ਆਪਣੇ ਮਾਤਾ-ਪਿਤਾ ਦੇ ਘਰ ਜਾ ਕੇ ਰਹਿਣ ਨਾਲ ਤੁਸੀਂ ਵਧੇਰੇ ਪੈਸਾ ਬਚਾ ਸਕਦੇ ਹੋ। ਇਸ ਤੋਂ ਇਲਾਵਾ, ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਘਰ ਵਾਪਸ ਸੱਦ ਕੇ ਆਪਣੇ ਸਰੋਤਾਂ ਨੂੰ ਸਾਂਝਾ ਕਰ ਸਕਦੇ ਹੋ।

ਕਰੀਅਰ ਦੇ ਮਾਮਲੇ ਵਿੱਚ ਤੁਹਾਨੂੰ ਆਪਣੀ ਸਖ਼ਤ ਮਿਹਨਤ, ਧਿਆਨ ਅਤੇ ਵਿਵਸਥਿਤ ਦ੍ਰਿਸ਼ਟੀਕੋਣ ਦੇ ਕਾਰਨ ਸਫਲਤਾ ਮਿਲਣ ਦੀ ਉਮੀਦ ਹੈ। ਜੇਕਰ ਇਸ ਵੇਲੇ ਤੁਹਾਡਾ ਕਾਰਜ ਖੇਤਰ ਜਾਂ ਤੁਹਾਡੇ ਕੰਮ ਕਰਨ ਦੀ ਪ੍ਰਕਿਰਿਆ ਥੋੜੀ ਜਿਹੀ ਅਵਿਵਸਥਿਤ ਜਾਂ ਪਰੇਸ਼ਾਨ ਕਰਨ ਵਾਲ਼ੀ ਹੈ, ਤਾਂ ਹੁਣ ਤੁਸੀਂ ਇਸ ਦੀ ਜ਼ਿੰਮੇਵਾਰੀ ਆਪਣੇ ਹੱਥ ਵਿਚ ਲੈ ਸਕਦੇ ਹੋ ਅਤੇ ਕੰਮ ਕਰਨ ਲਈ ਇੱਕ ਨਵਾਂ ਢਾਂਚਾ ਬਣਾ ਸਕਦੇ ਹੋ। ਇਸ ਨਾਲ ਤੁਹਾਨੂੰ ਅਤੇ ਤੁਹਾਡੇ ਸਹਿਕਰਮੀਆਂ ਨੂੰ ਵਧੀਆ ਕੰਮ ਕਰਨ ਵਿੱਚ ਮੱਦਦ ਮਿਲੇਗੀ। ਇਸ ਕਾਰਡ ਦੇ ਅਨੁਸਾਰ, ਤੁਹਾਨੂੰ ਆਪਣੇ ਸਹਿਕਰਮੀਆਂ ਜਾਂ ਉੱਚ-ਅਧਿਕਾਰੀਆਂ ਵੱਲੋਂ ਮਾਰਗਦਰਸ਼ਨ ਜਾਂ ਸਹਾਇਤਾ ਮਿਲਣ ਦੀ ਸੰਭਾਵਨਾ ਹੈ।

ਸਿਹਤ ਦੇ ਮਾਮਲੇ ਵਿੱਚ ਤੁਹਾਨੂੰ ਏਟ ਆਫ ਕੱਪਸ ਦਾ ਕਾਰਡ ਮਿਲਿਆ ਹੈ। ਇਸ ਕਾਰਡ ਦੇ ਅਨੁਸਾਰ, ਤੁਸੀਂ ਇਸ ਸਮੇਂ ਭਾਵਨਾਤਮਕ ਤੌਰ ‘ਤੇ ਤਣਾਅ ਵਿੱਚ ਹੋ ਸਕਦੇ ਹੋ। ਤੁਹਾਨੂੰ ਥੈਰੇਪੀ ਜਾਂ ਮੈਡੀਟੇਸ਼ਨ ਨਾਲ ਰਾਹਤ ਮਿਲਣ ਦੀ ਉਮੀਦ ਹੈ। ਜੇਕਰ ਤੁਹਾਨੂੰ ਲੱਗਦਾ ਹੈ ਕਿ ਗੱਲਬਾਤ ਕਰਨ ਨਾਲ ਤੁਹਾਨੂੰ ਮੱਦਦ ਮਿਲੇਗੀ, ਤਾਂ ਤੁਸੀਂ ਆਪਣੇ ਕਰੀਬੀ ਦੋਸਤਾਂ ਜਾਂ ਪਰਿਵਾਰਕ ਮੈਂਬਰਾਂ ਨਾਲ ਗੱਲ ਕਰ ਸਕਦੇ ਹੋ।

ਸ਼ੁਭ ਰੰਗ: ਮੋਤੀਆ ਚਿੱਟਾ

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਸਿੰਘ ਰਾਸ਼ੀ

ਪ੍ਰੇਮ ਜੀਵਨ: ਦ ਹਾਈ ਪ੍ਰੀਸਟੈੱਸ

ਆਰਥਿਕ ਜੀਵਨ: ਟੂ ਆਫ ਪੈਂਟੇਕਲਸ

ਕਰੀਅਰ: ਵਹੀਲ ਆਫ ਫੋਰਚਿਊਨ

ਸਿਹਤ: ਟੂ ਆਫ ਵੈਂਡਸ

ਦ ਹਾਈ ਪ੍ਰੀਸਟੈੱਸ ਕਾਰਡ ਪਿਆਰ ਦੇ ਮਾਮਲੇ ਵਿੱਚ ਰਿਸ਼ਤੇ ਵਿੱਚ ਇਮਾਨਦਾਰੀ, ਪਾਰਦਰਸ਼ਿਤਾ ਅਤੇ ਗਹਿਰਾਈ ਨੂੰ ਦਰਸਾਉਂਦਾ ਹੈ। ਇਹ ਕਾਰਡ ਇੱਕ ਮਜ਼ਬੂਤ ਰਿਸ਼ਤੇ ਵੱਲ ਇਸ਼ਾਰਾ ਕਰਦਾ ਹੈ, ਜਿਸ ਦਾ ਅਧਾਰ ਭਰੋਸਾ ਹੈ ਅਤੇ ਜਿਸ ਵਿੱਚ ਦੋਵੇਂ ਸਾਥੀ ਆਪਣੀਆਂ ਭਾਵਨਾਵਾਂ ਨੂੰ ਸੱਚਾਈ ਨਾਲ ਪ੍ਰਗਟ ਕਰ ਸਕਦੇ ਹਨ।

ਕਦੇ-ਕਦੇ ਟੂ ਆਫ ਪੈਂਟੇਕਲਸ ਕਾਰਡ ਇਹ ਦਰਸਾਉਂਦਾ ਹੈ ਕਿ ਤੁਹਾਨੂੰ ਕੁਝ ਮਹੱਤਵਪੂਰਣ ਆਰਥਿਕ ਫੈਸਲੇ ਕਰਨੇ ਪੈ ਸਕਦੇ ਹਨ। ਹੋ ਸਕਦਾ ਹੈ ਕਿ ਇਸ ਸਮੇਂ ਤੁਹਾਡੀ ਵਿੱਤੀ ਹਾਲਤ ਅਸਥਿਰ ਹੋਵੇ ਅਤੇ ਤੁਹਾਨੂੰ ਹਰ ਚੀਜ਼ ਅਣਜਾਣ ਜਾਪੇ। ਇਸ ਹਫਤੇ ਤੁਹਾਨੂੰ ਲੱਗ ਸਕਦਾ ਹੈ ਕਿ ਸਭ ਕੁਝ ਬਹੁਤ ਜਲਦੀ ਬਦਲ ਰਿਹਾ ਹੈ, ਜਿਸ ਕਾਰਨ ਤੁਹਾਨੂੰ ਫੈਸਲਾ ਕਰਨ ਤੋਂ ਡਰ ਲੱਗ ਸਕਦਾ ਹੈ। ਜੇਕਰ ਤੁਸੀਂ ਪਰਿਵਰਤਨ ਨੂੰ ਸਵੀਕਾਰ ਕਰ ਲੈਂਦੇ ਹੋ, ਤਾਂ ਤੁਸੀਂ ਬਿਨਾਂ ਕਿਸੇ ਪਰੇਸ਼ਾਨੀ ਦੇ ਇਸ ਹਾਲਾਤ ਤੋਂ ਬਾਹਰ ਨਿੱਕਲ਼ ਸਕਦੇ ਹੋ।

ਵਹੀਲ ਆਫ ਫੋਰਚਿਊਨ ਕਾਰਡ ਦੇ ਅਨੁਸਾਰ, ਤੁਹਾਨੂੰ ਕਈ ਮੌਕੇ ਮਿਲਣ ਵਾਲੇ ਹਨ। ਜੇਕਰ ਤੁਸੀਂ ਕੋਈ ਬਿਜ਼ਨਸ ਸ਼ੁਰੂ ਕਰਨ ਜਾਂ ਕਿਸੇ ਨਵੇਂ ਕੰਮ ਦੀ ਖੋਜ ਕਰਨ ਬਾਰੇ ਸੋਚ ਰਹੇ ਹੋ, ਤਾਂ ਇਸ ਸਮੇਂ ਗ੍ਰਹਿ ਤੁਹਾਡੇ ਯਤਨਾਂ ਦਾ ਸਮਰੱਥਨ ਕਰ ਸਕਦੇ ਹਨ।

ਸਿਹਤ ਦੇ ਮਾਮਲੇ ਵਿੱਚ ਟੂ ਆਫ ਵੈਂਡਸ ਕਾਰਡ ਤੁਹਾਨੂੰ ਆਪਣੇ ਭਵਿੱਖ ਬਾਰੇ ਸੋਚਣ ਲਈ ਪ੍ਰੇਰਿਤ ਕਰ ਰਿਹਾ ਹੈ। ਇਹ ਤੁਹਾਨੂੰ ਸਿਹਤ ਦੇ ਪ੍ਰਤੀ ਨਵਾਂ ਦ੍ਰਿਸ਼ਟੀਕੋਣ ਅਪਨਾਉਣ ਅਤੇ ਦੀਰਘਕਾਲੀ ਟੀਚਿਆਂ ਨੂੰ ਪੂਰਾ ਕਰਨ ਵਾਲੇ ਵਿਕਲਪਾਂ ਨੂੰ ਚੁਣਨ ਲਈ ਕਹਿੰਦਾ ਹੈ।

ਸ਼ੁਭ ਰੰਗ: ਨਾਰੰਗੀ

ਕੰਨਿਆ ਰਾਸ਼ੀ

ਪ੍ਰੇਮ ਜੀਵਨ: ਏਸ ਆਫ ਵੈਂਡਸ

ਆਰਥਿਕ ਜੀਵਨ: ਫੋਰ ਆਫ ਕੱਪਸ (ਰਿਵਰਸਡ)

ਕਰੀਅਰ: ਨਾਈਨ ਆਫ ਪੈਂਟੇਕਲਸ

ਸਿਹਤ: ਦ ਸਨ

ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਏਸ ਆਫ ਵੈਂਡਸ ਕਾਰਡ ਸਗਾਈ, ਵਿਆਹ ਦੇ ਬੰਧਨ ਵਿੱਚ ਬੱਧਣ ਜਾਂ ਪਰਿਵਾਰ ਸ਼ੁਰੂ ਕਰਨ ਦੇ ਸੰਕੇਤ ਦੇ ਰਿਹਾ ਹੈ। ਇਹ ਕਾਰਡ ਸਿੰਗਲ ਜਾਤਕਾਂ ਨੂੰ ਪ੍ਰੇਰਿਤ ਕਰਦਾ ਹੈ ਕਿ ਉਹ ਜੋਖਮ ਲੈ ਕੇ ਉਸ ਵਿਅਕਤੀ ਵਿੱਚ ਦਿਲਚਸਪੀ ਦਿਖਾਉਣ, ਜਿਸ ਵਿੱਚ ਉਹ ਰੂਚੀ ਰੱਖਦੇ ਹਨ।

ਫੋਰ ਆਫ ਕੱਪਸ (ਰਿਵਰਸਡ) ਕਾਰਡ ਪੈਸੇ ਅਤੇ ਕਰੀਅਰ ਦੇ ਮਾਮਲਿਆਂ ਵਿੱਚ ਨਵੇਂ ਜਜ਼ਬੇ ਅਤੇ ਧਿਆਨ ਦੇਣ ਦੇ ਸੰਕੇਤ ਦਿੰਦਾ ਹੈ। ਇਹ ਦਰਸਾਉਂਦਾ ਹੈ ਕਿ ਹੁਣ ਤੁਸੀਂ ਆਪਣੀ ਅਸੰਤੁਸ਼ਟਤਾ ਨੂੰ ਪਿੱਛੇ ਛੱਡ ਕੇ ਅੱਗੇ ਵੱਧ ਰਹੇ ਹੋ ਅਤੇ ਆਪਣੀ ਵਿੱਤੀ ਸਥਿਤੀ ਅਤੇ ਪੇਸ਼ੇਵਰ ਜੀਵਨ ਨੂੰ ਬਿਹਤਰ ਬਣਾਉਣ ਲਈ ਯਤਨ ਕਰ ਰਹੇ ਹੋ।

ਇਸ ਹਫਤੇ ਦੇ ਲਈ ਨਾਈਨ ਆਫ ਪੈਂਟੇਕਲਸ ਕਾਰਡ ਕਹਿੰਦਾ ਹੈ ਕਿ ਤੁਸੀਂ ਕਰੀਅਰ ਦੇ ਖੇਤਰ ਵਿੱਚ ਖੁਸ਼ਹਾਲੀ, ਸਫਲਤਾ ਅਤੇ ਵਿੱਤੀ ਲਾਭ ਪ੍ਰਾਪਤ ਕਰ ਚੁਕੇ ਹੋ। ਇਹ ਦਰਸਾਉਂਦਾ ਹੈ ਕਿ ਤੁਸੀਂ ਆਪਣੇ ਕੰਮ ਵਿੱਚ ਬਹੁਤ ਤਰੱਕੀ ਕੀਤੀ ਹੈ ਅਤੇ ਹੁਣ ਤੁਸੀਂ ਸਹੀ ਨਤੀਜੇ ਪ੍ਰਾਪਤ ਕਰ ਰਹੇ ਹੋ। ਇਹ ਸਮਾਂ ਤੁਹਾਡੇ ਲਈ ਤੁਹਾਡੀ ਮਿਹਨਤ ਦੇ ਫਲ਼ ਪ੍ਰਾਪਤ ਕਰਨ ਦਾ ਹੈ। ਤੁਸੀਂ ਕੁਝ ਅਰਾਮ ਕਰਨ ਲਈ ਅਤੇ ਆਪਣੀ ਸਫਲਤਾ ਦਾ ਜਸ਼ਨ ਮਨਾਉਣ ਲਈ ਸਮਾਂ ਕੱਢ ਸਕਦੇ ਹੋ।

ਦ ਸਨ ਕਾਰਡ ਸਿਹਤ ਦੇ ਪੱਖ ਤੋਂ ਸ਼ਾਨਦਾਰ ਸੰਕੇਤ ਦਿੰਦਾ ਹੈ। ਇਹ ਕਾਰਡ ਜੀਵਨ-ਸ਼ਕਤੀ, ਸ਼ਾਂਤੀ ਅਤੇ ਵਧੀਆ ਸਿਹਤ ਦਾ ਪ੍ਰਤੀਕ ਹੈ। ਇਹ ਕਾਰਡ ਦਰਸਾਉਂਦਾ ਹੈ ਕਿ ਤੁਸੀਂ ਹੁਣ ਜਲਦੀ ਠੀਕ ਹੋ ਜਾਓਗੇ ਅਤੇ ਪਹਿਲਾਂ ਤੋਂ ਵੱਧ ਚੰਗਾ ਮਹਿਸੂਸ ਕਰੋਗੇ। ਇਸ ਦੇ ਨਾਲ ਹੀ, ਇਸ ਸਮੇਂ ਦੇ ਦੌਰਾਨ ਤੁਹਾਡਾ ਅਧਿਆਤਮਿਕ ਅਤੇ ਵਿਅਕਤੀਗਤ ਵਿਕਾਸ ਵੀ ਹੋਵੇਗਾ।

ਸ਼ੁਭ ਰੰਗ: ਐਮਰਾਲਡ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਤੁਲਾ ਰਾਸ਼ੀ

ਪ੍ਰੇਮ ਜੀਵਨ: ਕੁਈਨ ਆਫ ਕੱਪਸ

ਆਰਥਿਕ ਜੀਵਨ: ਏਟ ਆਫ ਪੈਂਟੇਕਲਸ

ਕਰੀਅਰ: ਏਸ ਆਫ ਪੈਂਟੇਕਲਸ

ਸਿਹਤ: ਦ ਲਵਰਜ਼

ਤੁਲਾ ਰਾਸ਼ੀ ਦੇ ਜਾਤਕਾਂ ਨੂੰ ਸ਼ਾਨਦਾਰ ਕਾਰਡ ਮਿਲੇ ਹਨ। ਕੁਈਨ ਆਫ ਕੱਪਸ ਕਾਰਡ ਰਿਸ਼ਤੇ ਵਿੱਚ ਭਾਵਨਾਤਮਕ ਸਥਿਰਤਾ ਅਤੇ ਸੰਤੁਸ਼ਟੀ ਦੇ ਸੰਕੇਤ ਦਿੰਦਾ ਹੈ। ਇਹ ਕਾਰਡ ਦਰਸਾਉਂਦਾ ਹੈ ਕਿ ਤੁਸੀਂ ਆਪਣੇ ਰਿਸ਼ਤੇ ਵਿੱਚ ਜਿੰਨੇ ਸੱਚੇ ਹੋਵੋਗੇ, ਓਨੇ ਹੀ ਚੰਗੇ ਨਤੀਜੇ ਪ੍ਰਾਪਤ ਕਰ ਸਕਦੇ ਹੋ।

ਏਟ ਆਫ ਪੈਂਟੇਕਲਸ ਕਾਰਡ ਕਹਿੰਦਾ ਹੈ ਕਿ ਤੁਸੀਂ ਆਪਣੀ ਸਖ਼ਤ ਮਿਹਨਤ ਅਤੇ ਕੰਮ ਦੇ ਪ੍ਰਤੀ ਸਮਰਪਣ ਨਾਲ ਵਿੱਤੀ ਲਾਭ ਪ੍ਰਾਪਤ ਕਰ ਸਕਦੇ ਹੋ। ਜੇਕਰ ਤੁਸੀਂ ਪੈਸੇ ਦੇ ਮਾਮਲੇ ਵਿੱਚ ਸੋਚ-ਸਮਝ ਕੇ ਚੱਲੇ ਹੋ, ਤਾਂ ਹੁਣ ਤੁਸੀਂ ਆਰਥਿਕ ਪੱਖ ਤੋਂ ਆਤਮ-ਨਿਰਭਰ ਹੋ ਸਕਦੇ ਹੋ। ਤੁਹਾਨੂੰ ਯਾਦ ਹੋਵੇਗਾ ਕਿ ਜਦੋਂ ਤੁਸੀਂ ਸਫਲਤਾ ਦੀ ਕਲਪਨਾ ਕਰਦੇ ਸੀ, ਤਾਂ ਹਾਲਾਤ ਕਿੰਨੇ ਮੁਸ਼ਕਿਲ ਸਨ। ਹੁਣ ਇਹ ਸੋਚ ਤੁਹਾਨੂੰ ਪ੍ਰੇਰਿਤ ਕਰੇਗੀ ਅਤੇ ਤੁਸੀਂ ਆਪਣੀ ਸਫਲਤਾ ਦਾ ਆਨੰਦ ਲੈ ਸਕਦੇ ਹੋ।

ਏਸ ਆਫ ਪੈਂਟੇਕਲਸ ਕਾਰਡ ਪੇਸ਼ੇਵਰ ਜੀਵਨ ਵਿੱਚ ਤਰੱਕੀ ਅਤੇ ਉਪਲਬਧੀਆਂ ਪ੍ਰਾਪਤ ਕਰਨ ਦੇ ਨਵੇਂ ਮੌਕਿਆਂ ਦੇ ਸੰਕੇਤ ਦਿੰਦਾ ਹੈ। ਤੁਹਾਨੂੰ ਨਵੀਂ ਨੌਕਰੀ ਦਾ ਪ੍ਰਸਤਾਵ ਜਾਂ ਅਹੁਦੇ ਵਿੱਚ ਤਰੱਕੀ ਮਿਲ ਸਕਦੀ ਹੈ ਜਾਂ ਫੇਰ ਤੁਹਾਨੂੰ ਆਪਣੀ ਖੁਦ ਦੀ ਕੰਪਨੀ ਸ਼ੁਰੂ ਕਰਨ ਦਾ ਮੌਕਾ ਮਿਲ ਸਕਦਾ ਹੈ।

ਦ ਲਵਰਜ਼ ਕਾਰਡ ਦਰਸਾਉਂਦਾ ਹੈ ਕਿ ਆਪਣੀਆਂ ਸਿਹਤ ਸਬੰਧੀ ਸਮੱਸਿਆਵਾਂ ਨਾਲ਼ ਨਿਪਟਣ ਲਈ ਤੁਹਾਨੂੰ ਜ਼ਰੂਰੀ ਮੱਦਦ ਮਿਲ ਸਕਦੀ ਹੈ। ਇਹ ਕਾਰਡ ਇਸ ਗੱਲ ਦਾ ਸੰਕੇਤ ਦੇ ਸਕਦਾ ਹੈ ਕਿ ਤੁਹਾਨੂੰ ਆਪਣੀ ਸਿਹਤ ਦੇ ਬਾਰੇ ਫੈਸਲੇ ਕਰਨ ਦੀ ਲੋੜ ਹੈ, ਜਿਵੇਂ ਕਿ ਆਪਣੇ ਸਰੀਰ ਦੀ ਸੁਣੋ ਅਤੇ ਆਪਣੇ ਦਿਲ ਦਾ ਖਿਆਲ ਰੱਖੋ।

ਸ਼ੁਭ ਰੰਗ: ਸਿਲਵਰ

ਜੋਤਿਸ਼ ਦੇ ਮੁਸ਼ਕਿਲ ਸ਼ਬਦਾਂ ਨੂੰ ਆਸਾਨੀ ਨਾਲ਼ ਸਮਝਣ ਲਈ ਜੋਤਿਸ਼ ਸ਼ਬਦਕੋਸ਼ ਦਾ ਇਸਤੇਮਾਲ ਕਰੋ

ਬ੍ਰਿਸ਼ਚਕ ਰਾਸ਼ੀ

ਪ੍ਰੇਮ ਜੀਵਨ: ਪੇਜ ਆਫ ਕੱਪਸ

ਆਰਥਿਕ ਜੀਵਨ: ਕਿੰਗ ਆਫ ਵੈਂਡਸ

ਕਰੀਅਰ: ਫਾਈਵ ਆਫ ਵੈਂਡਸ

ਸਿਹਤ: ਨਾਈਟ ਆਫ ਕੱਪਸ

ਪੇਜ ਆਫ ਕੱਪਸ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਆਪਣੀ ਪਸੰਦ ਦੇ ਵਿਅਕਤੀ ਤੋਂ ਪਿਆਰ ਦਾ ਪ੍ਰਸਤਾਵ ਮਿਲਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਇਸ ਸਮੇਂ ਕਿਸੇ ਪ੍ਰੇਮ ਸਬੰਧ ਵਿੱਚ ਨਹੀਂ ਹੋ, ਤਾਂ ਤੁਹਾਡੀ ਜ਼ਿੰਦਗੀ ਵਿੱਚ ਜ਼ਰੂਰ ਕੋਈ ਨਵਾਂ ਵਿਅਕਤੀ ਆ ਸਕਦਾ ਹੈ। ਤੁਸੀਂ ਆਪਣੇ ਮੌਜੂਦਾ ਰਿਸ਼ਤੇ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਅਤੇ ਹੈਰਾਨੀ ਨਾਲ ਵੇਖੋਗੇ ਅਤੇ ਆਪਣੇ ਸਾਥੀ ਦੇ ਉਹਨਾਂ ਪੱਖਾਂ ਦਾ ਸਨਮਾਣ ਕਰੋਗੇ, ਜਿਹਨਾਂ ‘ਤੇ ਪਹਿਲਾਂ ਤੁਹਾਡੀ ਨਜ਼ਰ ਨਹੀਂ ਗਈ ਸੀ।

ਕਿਉਂਕਿ ਤੁਸੀਂ ਸਹੀ ਸਮੇਂ ‘ਤੇ ਪੈਸਾ ਖਰਚਣ ਲਈ ਤਿਆਰ ਹੋ ਅਤੇ ਲੋੜ ਪੈਣ ‘ਤੇ ਬੱਚਤ ਵੀ ਕਰ ਸਕਦੇ ਹੋ, ਇਸ ਲਈ ਇਸ ਹਫ਼ਤੇ ਪੈਸੇ ਦੇ ਮਾਮਲੇ ਵਿੱਚ ਤੁਸੀਂ ਸੁਰੱਖਿਅਤ ਸਥਿਤੀ ਵਿੱਚ ਰਹੋਗੇ। ਇਸ ਸੰਤੁਲਨ ਦੇ ਕਾਰਨ ਤੁਸੀਂ ਆਪਣੇ ਲਾਭ ਨੂੰ ਸੁਰੱਖਿਅਤ ਕਰ ਕੇ ਉਸ ਦਾ ਮੁੱਲਾਂਕਣ ਕਰ ਸਕੋਗੇ। ਦੂਜਿਆਂ ’ਤੇ ਪੈਸਾ ਖਰਚਣਾ ਤੁਹਾਡੀ ਦਿਆਲਤਾ ਨੂੰ ਦਿਖਾ ਸਕਦਾ ਹੈ, ਜਦੋਂ ਕਿ ਪੈਸੇ ਦੀ ਬੱਚਤ ਕਰਨਾ ਸਮਝਦਾਰੀ ਹੋਵੇਗੀ। ਤੁਸੀਂ ਇਸ ਸੰਤੁਲਨ ਨੂੰ ਬਣਾ ਕੇ ਰੱਖਣ ਲਈ ਕਾਫ਼ੀ ਸਮਝਦਾਰ ਹੋ।

ਫਾਈਵ ਆਫ ਵੈਂਡਸ ਕਾਰਡ ਦਰਸਾਉਂਦਾ ਹੈ ਕਿ ਕਾਰਜ ਸਥਾਨ ਵਿੱਚ ਮੱਤਭੇਦ ਅਤੇ ਪ੍ਰਤੀਯੋਗਿਤਾ ਹੋ ਸਕਦੀ ਹੈ। ਤੁਹਾਡੇ ਦਫ਼ਤਰ ਦਾ ਮਾਹੌਲ ਕਾਫ਼ੀ ਮੁਕਾਬਲੇ ਭਰਿਆ ਹੋ ਸਕਦਾ ਹੈ, ਜਿੱਥੇ ਘਮੰਡ ਅਤੇ ਵਿਅਕਤੀਗਤ ਮੁੱਦੇ ਤਰੱਕੀ ਵਿੱਚ ਰੁਕਾਵਟ ਪੈਦਾ ਕਰ ਸਕਦੇ ਹਨ। ਸਫਲਤਾ ਪ੍ਰਾਪਤ ਕਰਨ ਲਈ ਘਮੰਡ ਨੂੰ ਭੁੱਲਣ ਅਤੇ ਮਿਲਜੁਲ ਕੇ ਕੰਮ ਕਰਨ ਦੀ ਲੋੜ ਹੈ।

ਸਿਹਤ ਦੇ ਮਾਮਲੇ ਵਿੱਚ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਨਾਈਟ ਆਫ ਕੱਪਸ ਕਾਰਡ ਮਿਲਿਆ ਹੈ। ਇਸ ਕਾਰਡ ਦੇ ਅਨੁਸਾਰ, ਇਸ ਹਫ਼ਤੇ ਤੁਹਾਡੀ ਸਿਹਤ ਵਿੱਚ ਸੁਧਾਰ ਆਉਣ ਦੀ ਉਮੀਦ ਹੈ। ਜੇਕਰ ਤੁਸੀਂ ਕਿਸੇ ਟੈਸਟ ਦੇ ਨਤੀਜੇ ਦੀ ਉਡੀਕ ਕਰ ਰਹੇ ਹੋ, ਤਾਂ ਇਹ ਤੁਹਾਡੀਆਂ ਉਮੀਦਾਂ ਤੋਂ ਵੀ ਚੰਗੇ ਹੋਣਗੇ। ਤੁਸੀਂ ਜਲਦੀ ਹੀ ਆਪਣੇ-ਆਪ ਨੂੰ ਬਿਹਤਰ ਮਹਿਸੂਸ ਕਰੋਗੇ।

ਸ਼ੁਭ ਰੰਗ: ਕ੍ਰਿਮਸਨ

ਧਨੂੰ ਰਾਸ਼ੀ

ਪ੍ਰੇਮ ਜੀਵਨ: ਨਾਈਨ ਆਫ ਕੱਪਸ

ਆਰਥਿਕ ਜੀਵਨ: ਜੱਜਮੈਂਟ (ਰਿਵਰਸਡ)

ਕਰੀਅਰ: ਫੋਰ ਆਫ ਪੈਂਟੇਕਲਸ

ਸਿਹਤ: ਦ ਹਰਮਿਟ

ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਨਾਈਨ ਆਫ ਕੱਪਸ ਦਾ ਕਾਰਡ ਦਰਸਾਉਂਦਾ ਹੈ ਕਿ ਰਿਸ਼ਤੇ ਵਿੱਚ ਦੋਵੇਂ ਸਾਥੀਆਂ ਦੀਆਂ ਭਾਵਨਾਤਮਕ ਲੋੜਾਂ ਪੂਰੀਆਂ ਹੋ ਰਹੀਆਂ ਹਨ ਅਤੇ ਦੋਵੇਂ ਆਪਣੇ ਰਿਸ਼ਤੇ ਦਾ ਆਨੰਦ ਮਾਣ ਰਹੇ ਹਨ। ਤੁਸੀਂ ਵਿਆਹ ਕਰਨ, ਕੁੜਮਾਈ ਕਰਨ ਜਾਂ ਆਪਣਾ ਪਰਿਵਾਰ ਸ਼ੁਰੂ ਕਰਨ ਦਾ ਫੈਸਲਾ ਕਰ ਸਕਦੇ ਹੋ।

ਜੇਕਰ ਤੁਹਾਨੂੰ ਪਿੱਛੇ ਜਿਹੇ ਹੀ ਕਿਸੇ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ, ਤਾਂ ਹੁਣ ਤੁਸੀਂ ਆਪਣੇ-ਆਪ ਨਾਲ ਕੁਝ ਸਖ਼ਤ ਹੋ ਰਹੇ ਹੋ। ਖੁਦ ਨੂੰ ਪ੍ਰੇਰਿਤ ਕਰਨ ਅਤੇ ਸਹੀ ਫੈਸਲੇ ਲੈਣ ਲਈ ਤੁਹਾਨੂੰ ਆਪਣੀਆਂ ਗਲਤੀਆਂ ਤੋਂ ਸਬਕ ਲੈਣਾ ਚਾਹੀਦਾ ਹੈ ਅਤੇ ਆਪਣੇ ਪ੍ਰਤੀ ਥੋੜੀ ਦਿਆਲਤਾ ਦਿਖਾਓਣੀ ਚਾਹੀਦੀ ਹੈ। ਤੁਸੀਂ ਆਪਣੀ ਆਰਥਿਕ ਸਥਿਤੀ ਨੂੰ ਸਮਝਦੇ ਹੋਏ ਵੀ ਉਹੀ ਵਿਕਲਪ ਚੁਣ ਰਹੇ ਹੋ ਜਾਂ ਉਹੀ ਤਰੀਕੇ ਅਪਣਾ ਰਹੇ ਹੋ, ਜੋ ਤੁਹਾਨੂੰ ਪਰੇਸ਼ਾਨੀ ਦੇ ਸਕਦੇ ਹਨ।

ਫੋਰ ਆਫ ਪੈਂਟੇਕਲਸ ਕਾਰਡ ਕਹਿੰਦਾ ਹੈ ਕਿ ਹੁਣ ਤੁਹਾਨੂੰ ਆਪਣੇ ਕਰੀਅਰ ਵਿੱਚ ਥੋੜ੍ਹੀ ਸਥਿਰਤਾ ਮਿਲ ਸਕਦੀ ਹੈ। ਜੇਕਰ ਇਹ ਤੁਹਾਡੀ ਪਹਿਲੀ ਨੌਕਰੀ ਹੈ ਜਾਂ ਇਸ ਸਥਿਰਤਾ ਨੂੰ ਪ੍ਰਾਪਤ ਕਰਨ ਲਈ ਤੁਸੀਂ ਪਹਿਲਾਂ ਸੰਘਰਸ਼ ਕੀਤਾ ਹੈ, ਤਾਂ ਫੇਰ ਤੁਸੀਂ ਆਪਣੇ ਕਰੀਅਰ ਨੂੰ ਲੈ ਕੇ ਥੋੜ੍ਹੇ ਬੇਚੈਨ ਹੋ ਸਕਦੇ ਹੋ।

ਸਿਹਤ ਦੇ ਮਾਮਲੇ ਵਿੱਚ ਤੁਹਾਨੂੰ ਦ ਹਰਮਿਟ ਕਾਰਡ ਮਿਲਿਆ ਹੈ, ਜੋ ਸਿਹਤ ਵਿੱਚ ਬਦਲਾਅ ਦੇ ਸੰਕੇਤ ਦਿੰਦਾ ਹੈ। ਇਹ ਕਾਰਡ ਅਧਿਆਤਮਿਕ ਵਿਕਾਸ ਅਤੇ ਨਵੇਂ ਜੀਵਨ ਦੀ ਸ਼ੁਰੂਆਤ ਦਾ ਪ੍ਰਤੀਕ ਹੋ ਸਕਦਾ ਹੈ।

ਸ਼ੁਭ ਰੰਗ: ਫਿੱਕਾ ਪੀਲ਼ਾ

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!

ਮਕਰ ਰਾਸ਼ੀ

ਪ੍ਰੇਮ ਜੀਵਨ: ਡੈੱਥ

ਆਰਥਿਕ ਜੀਵਨ: ਸਿਕਸ ਆਫ ਕੱਪਸ

ਕਰੀਅਰ: ਏਸ ਆਫ ਪੈਂਟੇਕਲਸ

ਸਿਹਤ: ਸੈਵਨ ਆਫ ਪੈਂਟੇਕਲਸ

ਮਕਰ ਰਾਸ਼ੀ ਦੇ ਜਾਤਕਾਂ ਲਈ ਡੈੱਥ ਕਾਰਡ ਅਸ਼ੁਭ ਸੰਕੇਤ ਦਿੰਦਾ ਹੈ। ਇਸ ਕਾਰਡ ਦੇ ਅਨੁਸਾਰ, ਤੁਹਾਡੇ ਪ੍ਰੇਮ ਜੀਵਨ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ। ਇਹ ਕਾਰਡ ਤੁਹਾਨੂੰ ਭਾਵਨਾਵਾਂ ਵਿੱਚ ਵਹਿਣ ਤੋਂ ਸਾਵਧਾਨ ਕਰਦਾ ਹੈ ਅਤੇ ਜੀਵਨ ਵਿੱਚ ਆਓਣ ਵਾਲੇ ਪਰਿਵਰਤਨਾਂ ਨੂੰ ਸਵੀਕਾਰ ਕਰਨ ਦੀ ਪ੍ਰੇਰਣਾ ਦਿੰਦਾ ਹੈ। ਇਹ ਪਰਿਵਰਤਨ ਉਹ ਹੋ ਸਕਦੇ ਹਨ, ਜਿਵੇਂ ਕੁੜਮਾਈ ਤੋਂ ਬਾਅਦ ਇੱਕ ਵਿਅਕਤੀ ਦੇ ਜੀਵਨ ਵਿੱਚ ਆਉਂਦੇ ਹਨ।

ਸਿਕਸ ਆਫ ਕੱਪਸ ਕਾਰਡ ਤੁਹਾਡੇ ਆਰਥਿਕ ਹਾਲਾਤਾਂ ਨਾਲ ਕਈ ਤਰੀਕਿਆਂ ਨਾਲ ਜੁੜਿਆ ਹੋਇਆ ਹੈ। ਕਈ ਵਾਰ ਇਹ ਕਾਰਡ ਉਪਹਾਰ ਪ੍ਰਾਪਤ ਕਰਨ, ਦਾਨ ਕਰਨ ਜਾਂ ਸਿਰਫ ਸੁੱਖ-ਸੁਵਿਧਾਵਾਂ ਨੂੰ ਵੰਡਣ ਦਾ ਪ੍ਰਤੀਕ ਹੁੰਦਾ ਹੈ। ਇਹ ਕਾਰਡ ਘਰ ਅਤੇ ਬਚਪਨ ਨਾਲ ਵੀ ਸਬੰਧਤ ਹੈ, ਜੋ ਦਰਸਾਉਂਦਾ ਹੈ ਕਿ ਪਰਿਵਾਰ ਦੇ ਮੈਂਬਰ ਇਸ ਸਾਂਝ ਦੇ ਸਰੋਤ ਹੋ ਸਕਦੇ ਹਨ।

ਏਸ ਆਫ ਪੈਂਟੇਕਲਸ ਕਾਰਡ ਕਰਿਅਰ ਵਿੱਚ ਇੱਕ ਨਵੀਂ ਸ਼ੁਰੂਆਤ, ਮੌਕੇ, ਅਤੇ ਖੁਸ਼ਹਾਲੀ ਦੇ ਨਾਲ-ਨਾਲ ਸਫਲਤਾ ਦਾ ਪ੍ਰਤੀਕ ਹੈ। ਇਹ ਕਾਰਡ ਸਹੀ ਸਥਿਤੀ ਵਿੱਚ ਸਫਲਤਾ, ਪੈਸੇ ਦੀ ਬੱਚਤ, ਰਿਸ਼ਤਿਆਂ ਵਿੱਚ ਸਥਿਰਤਾ ਅਤੇ ਪੇਸ਼ੇਵਰ ਜਾਂ ਆਰਥਿਕ ਜੀਵਨ ਵਿੱਚ ਨਵੀਆਂ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ।

ਸਿਹਤ ਦੇ ਮਾਮਲੇ ਵਿੱਚ, ਸੈਵਨ ਆਫ ਪੈਂਟੇਕਲਸ ਕਾਰਡ ਕਹਿੰਦਾ ਹੈ ਕਿ ਤੁਸੀਂ ਇੱਕ ਉਚਿਤ ਰੁਟੀਨ ਅਤੇ ਵਿਵਹਾਰ ਅਪਣਾ ਰਹੇ ਹੋ, ਜਿਸ ਨਾਲ ਤੁਹਾਡੀ ਦੀਰਘਕਾਲੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮੱਦਦ ਮਿਲੇਗੀ। ਤੁਸੀਂ ਧਿਆਨ, ਸਿਹਤਮੰਦ ਖੁਰਾਕ ਲੈਣ ਜਾਂ ਨਿਰੰਤਰ ਕਸਰਤ ਕਰਨ ਵੱਲ ਧਿਆਨ ਦੇ ਸਕਦੇ ਹੋ।

ਸ਼ੁਭ ਰੰਗ: ਫਿੱਕਾ ਨੀਲਾ

ਕੁੰਭ ਰਾਸ਼ੀ

ਪ੍ਰੇਮ ਜੀਵਨ: ਦ ਮੈਜਿਸ਼ੀਅਨ

ਆਰਥਿਕ ਜੀਵਨ: ਸਿਕਸ ਆਫ ਵੈਂਡਸ

ਕਰੀਅਰ: ਜਸਟਿਸ

ਸਿਹਤ: ਫਾਈਵ ਆਫ ਕੱਪਸ (ਰਿਵਰਸਡ)

ਕੁੰਭ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਜੀਵਨ ਵਿੱਚ ਦ ਮੈਜਿਸ਼ੀਅਨ ਕਾਰਡ ਮਿਲਿਆ ਹੈ, ਜੋ ਆਪਣੇ ਟੀਚੇ ਨੂੰ ਸਪਸ਼ਟ ਕਰਨ ਦਾ ਪ੍ਰਤੀਕ ਹੈ। ਇਸ ਦੇ ਸਹਾਰੇ ਤੁਸੀਂ ਆਪਣੀ ਰਚਨਾਤਮਕਤਾ, ਇੱਛਾ ਅਤੇ ਦ੍ਰਿੜ਼ ਸੰਕਲਪ ਦੀ ਮੱਦਦ ਨਾਲ ਪਿਆਰ ਦੇ ਮਾਮਲਿਆਂ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹੋ।

ਪੈਸੇ ਦੇ ਮਾਮਲੇ ਵਿੱਚ ਸਿਕਸ ਆਫ ਵੈਂਡਸ ਕਾਰਡ ਖੁਸ਼ਹਾਲੀ ਅਤੇ ਸਫਲਤਾ ਦੇ ਸੰਕੇਤ ਦਿੰਦਾ ਹੈ। ਜੇਕਰ ਤੁਹਾਨੂੰ ਪ੍ਰਮੋਸ਼ਨ ਮਿਲਿਆ ਹੈ, ਆਮਦਨ ਵਿੱਚ ਵਾਧਾ ਹੋਇਆ ਹੈ ਜਾਂ ਨਵੀਂ ਨੌਕਰੀ ਦਾ ਮੌਕਾ ਪ੍ਰਾਪਤ ਹੋਇਆ ਹੈ, ਤਾਂ ਇਸ ਦਾ ਅਰਥ ਹੈ ਕਿ ਤੁਹਾਡੀਆਂ ਕੋਸ਼ਿਸ਼ਾਂ ਸਫਲ ਹੋ ਰਹੀਆਂ ਹਨ। ਤੁਹਾਡੇ ਸੀਨੀਅਰ ਅਧਿਕਾਰੀ ਅਤੇ ਸਹਿਕਰਮੀ ਤੁਹਾਡੀਆਂ ਪ੍ਰਾਪਤੀਆਂ ਨੂੰ ਮੰਨਣਗੇ, ਜਿਸ ਨਾਲ ਤੁਹਾਨੂੰ ਆਰਥਿਕ ਸੁਰੱਖਿਆ ਮਿਲੇਗੀ ਅਤੇ ਤੁਹਾਡਾ ਕਰਿਅਰ ਵੀ ਅੱਗੇ ਵਧੇਗਾ।

ਜਸਟਿਸ ਕਾਰਡ ਤੁਹਾਨੂੰ ਨਿੱਜੀ ਜੀਵਨ ਅਤੇ ਕਰੀਅਰ ਦੇ ਵਿਚਕਾਰ ਸੰਤੁਲਨ ਬਣਾਉਣ ਦੀ ਸਲਾਹ ਦਿੰਦਾ ਹੈ। ਸਖ਼ਤ ਮਿਹਨਤ ਜ਼ਰੂਰੀ ਹੈ, ਪਰ ਉਹਨਾਂ ਲੋਕਾਂ ਨਾਲ ਵੀ ਸਮਾਂ ਬਿਤਾਉਣਾ ਜ਼ਰੂਰੀ ਹੈ, ਜਿਨ੍ਹਾਂ ਦੀ ਤੁਸੀਂ ਪਰਵਾਹ ਕਰਦੇ ਹੋ। ਜੇਕਰ ਤੁਸੀਂ ਆਪਣੇ ਕੰਮ ਦੇ ਪ੍ਰਤੀ ਇਮਾਨਦਾਰ ਅਤੇ ਨਿਰਪੱਖ ਰਹੇ ਹੋ, ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ।

ਸਿਹਤ ਦੇ ਮਾਮਲੇ ਵਿੱਚ ਤੁਹਾਨੂੰ ਫਾਈਵ ਆਫ ਕੱਪਸ (ਰਿਵਰਸਡ) ਕਾਰਡ ਮਿਲਿਆ ਹੈ, ਜਿਸ ਦੇ ਅਨੁਸਾਰ ਇਹ ਹਫ਼ਤਾ ਤੁਹਾਡੇ ਲਈ ਬਹੁਤ ਚੰਗਾ ਰਹੇਗਾ। ਜੇਕਰ ਤੁਸੀਂ ਕਿਸੇ ਬੀਮਾਰੀ ਜਾਂ ਸੱਟ ਤੋਂ ਪੀੜਤ ਹੋ, ਤਾਂ ਹੁਣ ਤੁਸੀਂ ਜਲਦੀ ਹੀ ਇਨ੍ਹਾਂ ਸਮੱਸਿਆਵਾਂ ਤੋਂ ਉੱਭਰ ਸਕੋਗੇ।

ਸ਼ੁਭ ਰੰਗ: ਮਿਡਨਾਈਟ ਬਲੂ

ਮੀਨ ਰਾਸ਼ੀ

ਪ੍ਰੇਮ ਜੀਵਨ: ਨਾਈਨ ਆਫ ਸਵੋਰਡਜ਼ (ਰਿਵਰਸਡ)

ਆਰਥਿਕ ਜੀਵਨ: ਸੈਵਨ ਆਫ ਵੈਂਡਸ

ਕਰੀਅਰ: ਟੈੱਨ ਆਫ ਕੱਪਸ

ਸਿਹਤ: ਫਾਈਵ ਆਫ ਪੈਂਟੇਕਲਸ (ਰਿਵਰਸਡ)

ਨਾਈਨ ਆਫ ਸਵੋਰਡਜ਼ (ਰਿਵਰਸਡ) ਕਾਰਡ ਦੱਸਦਾ ਹੈ ਕਿ ਤੁਸੀਂ ਸੱਚ ਦਾ ਸਾਹਮਣਾ ਕਰਨ ਅਤੇ ਇਮਾਨਦਾਰ ਰਹਿਣ ਲਈ ਤਿਆਰ ਹੋ। ਜੇਕਰ ਤੁਸੀਂ ਨਿੱਜੀ ਜੀਵਨ ਵਿੱਚ ਕਿਸੇ ਮੁਸ਼ਕਲ ਦੌਰ ਤੋਂ ਗੁਜ਼ਰ ਰਹੇ ਹੋ, ਤਾਂ ਆਪਣੇ ਸਾਥੀ ਦੇ ਨਾਲ ਖੁੱਲ੍ਹੇ ਦਿਲ ਨਾਲ ਗੱਲ ਕਰਨਾ ਤੁਹਾਨੂੰ ਰਾਹਤ ਦੇ ਸਕਦਾ ਹੈ। ਆਪਣੀਆਂ ਸਮੱਸਿਆਵਾਂ ਨੂੰ ਇਕੱਲੇ ਝੱਲਣਾ ਮੁਸ਼ਕਲ ਹੋ ਸਕਦਾ ਹੈ, ਅਤੇ ਜੇਕਰ ਤੁਹਾਡਾ ਸਾਥੀ ਉਮੀਦ ਦੇਣ ਵਾਲਾ ਹੈ, ਤਾਂ ਉਹ ਤੁਹਾਨੂੰ ਜ਼ਰੂਰੀ ਹਮਦਰਦੀ ਪ੍ਰਦਾਨ ਕਰ ਸਕਦਾ ਹੈ।

ਸੈਵਨ ਆਫ ਵੈਂਡਸ ਕਾਰਡ ਮੀਨ ਰਾਸ਼ੀ ਨੂੰ ਆਰਥਿਕ ਅਤੇ ਵਿੱਤੀ ਸਫਲਤਾ ਦੇ ਸੰਕੇਤ ਦੇ ਰਿਹਾ ਹੈ। ਜੇਕਰ ਤੁਸੀਂ ਪਹਿਲਾਂ ਕੋਈ ਨਿਵੇਸ਼ ਕੀਤਾ ਹੈ, ਤਾਂ ਹੁਣ ਤੁਹਾਨੂੰ ਉਸ ਦਾ ਵੱਡਾ ਲਾਭ ਹੋ ਸਕਦਾ ਹੈ। ਤੁਸੀਂ ਬਹੁਤ ਪਹਿਲਾਂ ਜੋ ਨਿਵੇਸ਼ ਕੀਤਾ ਸੀ, ਉਹ ਹੁਣ ਲਾਭ ਦੇ ਸਕਦਾ ਹੈ ਜਾਂ ਤੁਸੀਂ ਕੋਈ ਨਵਾਂ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ, ਜਿਸ ਤੋਂ ਤੁਹਾਨੂੰ ਲਾਭ ਦੀ ਉਮੀਦ ਹੈ।

ਟੈੱਨ ਆਫ ਕੱਪਸ ਕਾਰਡ ਪਰਿਵਾਰ ਨਾਲ ਸਬੰਧਤ ਹੈ, ਪਰ ਫੇਰ ਵੀ ਤੁਹਾਡੇ ਕਰੀਅਰ ਵਿੱਚ ਤਰੱਕੀ ਲਈ ਸੰਕੇਤ ਦਿੰਦਾ ਹੈ। ਤੁਹਾਨੂੰ ਆਪਣੀ ਮੌਜੂਦਾ ਨੌਕਰੀ ਵਿੱਚ ਸੁੱਖ ਮਹਿਸੂਸ ਹੋ ਸਕਦਾ ਹੈ ਅਤੇ ਤੁਹਾਡਾ ਕੰਮ ਨਾਲ ਲਗਾਵ ਵਧ ਸਕਦਾ ਹੈ। ਤੁਹਾਨੂੰ ਆਪਣੀ ਰਚਨਾਤਮਕਤਾ ਦਿਖਾਉਣ ਅਤੇ ਵਿਕਾਸ ਕਰਨ ਦੇ ਬਹੁਤ ਸਾਰੇ ਮੌਕੇ ਪ੍ਰਾਪਤ ਹੋਣਗੇ।

ਫਾਈਵ ਆਫ ਪੈਂਟੇਕਲਸ (ਰਿਵਰਸਡ) ਕਾਰਡ ਦੇ ਅਨੁਸਾਰ ਤੁਸੀਂ ਉਪਚਾਰ ਦੀ ਕੋਈ ਨਵੀਂ ਤਕਨੀਕ ਲੱਭ ਲਈ ਹੈ ਜਾਂ ਤੁਸੀਂ ਕਿਸੇ ਸਿਹਤ ਸਬੰਧੀ ਸਮੱਸਿਆ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਇਲਾਜ ਕਰਨ ਵਿੱਚ ਸਮਰੱਥ ਹੋ। ਇਹ ਕਾਰਡ ਦੱਸਦਾ ਹੈ ਕਿ ਤੁਸੀਂ ਇਸ ਸਮੇਂ ਬਹੁਤ ਉਤਸ਼ਾਹਿਤ ਹੋ ਅਤੇ ਆਪਣੀ ਸਿਹਤ ਨੂੰ ਬਿਹਤਰ ਬਣਾਉਣ ਲਈ ਸਹਾਇਤਾ ਦੀ ਭਾਲ਼ ਕਰ ਰਹੇ ਹੋ।

ਸ਼ੁਭ ਰੰਗ: ਸੁਨਹਿਰੀ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਕੀ ਟੈਰੋ ਜੋਤਿਸ਼ ਤੋਂ ਜ਼ਿਆਦਾ ਸਟੀਕ ਹੁੰਦਾ ਹੈ?

ਜੇਕਰ ਵੇਰਵਾ ਸਹੀ ਹੋਵੇ ਤਾਂ ਜੋਤਿਸ਼ ਹਮੇਸ਼ਾ ਜ਼ਿਆਦਾ ਸਟੀਕ ਹੁੰਦਾ ਹੈ।

2. ਟੈਰੋ ਵਿੱਚ ਕੁੱਲ ਕਿੰਨੇ ਕਾਰਡ ਹੁੰਦੇ ਹਨ?

ਇਸ ਵਿੱਚ 78 ਕਾਰਡ ਹੁੰਦੇ ਹਨ।

3. ਕੀ ਟੈਰੋ ਵਿੱਚ ਕਾਲ਼ਾ ਜਾਦੂ ਹੁੰਦਾ ਹੈ?

ਨਹੀਂ, ਟੈਰੋ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਕਾਲ਼ਾ ਜਾਦੂ ਨਹੀਂ ਹੁੰਦਾ।

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 599/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer