ਟੈਰੋ ਹਫਤਾਵਰੀ ਰਾਸ਼ੀਫਲ (05-11) ਜਨਵਰੀ, 2025

ਦੁਨੀਆ ਭਰ ਦੇ ਕਈ ਪ੍ਰਸਿੱਧ ਟੈਰੋ ਰੀਡਰਾਂ ਅਤੇ ਜੋਤਸ਼ੀਆਂ ਦਾ ਮੰਨਣਾ ਹੈ ਕਿ ਟੈਰੋ ਵਿਅਕਤੀ ਦੀ ਜ਼ਿੰਦਗੀ ਵਿੱਚ ਭਵਿੱਖਬਾਣੀ ਕਰਨ ਦਾ ਹੀ ਸਾਧਨ ਨਹੀਂ ਹੈ, ਬਲਕਿ ਇਹ ਵਿਅਕਤੀ ਦਾ ਮਾਰਗਦਰਸ਼ਨ ਕਰਨ ਦਾ ਕੰਮ ਵੀ ਕਰਦਾ ਹੈ। ਕਿਹਾ ਜਾਂਦਾ ਹੈ ਕਿ ਟੈਰੋ ਕਾਰਡ ਆਪਣੇ-ਆਪ ਦੀ ਦੇਖਭਾਲ ਕਰਨ ਅਤੇ ਖੁਦ ਨੂੰ ਸਮਝਣ ਦਾ ਇੱਕ ਜ਼ਰੀਆ ਹੈ।

ਟੈਰੋ ਹਫਤਾਵਰੀ ਰਾਸ਼ੀਫਲ

ਟੈਰੋ ਇਸ ਗੱਲ ’ਤੇ ਧਿਆਨ ਦਿੰਦਾ ਹੈ ਕਿ ਤੁਸੀਂ ਕਿੱਥੇ ਸੀ, ਹੁਣ ਤੁਸੀਂ ਕਿੱਥੇ ਹੋ ਜਾਂ ਕਿਸ ਹਾਲਤ ਵਿੱਚ ਹੋ ਅਤੇ ਆਉਣ ਵਾਲੇ ਕੱਲ ਨੂੰ ਤੁਹਾਡੇ ਨਾਲ ਕੀ ਹੋ ਸਕਦਾ ਹੈ। ਇਹ ਤੁਹਾਨੂੰ ਊਰਜਾਵਾਨ ਮਾਹੌਲ ਵਿੱਚ ਦਾਖਲ ਹੋਣ ਦਾ ਮੌਕਾ ਦਿੰਦਾ ਹੈ ਅਤੇ ਤੁਹਾਡੇ ਭਵਿੱਖ ਲਈ ਸਹੀ ਵਿਕਲਪ ਚੁਣਨ ਵਿੱਚ ਮੱਦਦ ਕਰਦਾ ਹੈ। ਜਿਸ ਤਰ੍ਹਾਂ ਇੱਕ ਭਰੋਸੇਮੰਦ ਕੌਂਸਲਰ ਤੁਹਾਨੂੰ ਆਪਣੇ ਅੰਦਰ ਝਾਕਣਾ ਸਿਖਾਉਂਦਾ ਹੈ, ਓਸੇ ਤਰ੍ਹਾਂ ਟੈਰੋ ਤੁਹਾਨੂੰ ਆਪਣੀ ਆਤਮਾ ਨਾਲ ਗੱਲ ਕਰਨ ਦਾ ਮੌਕਾ ਦਿੰਦਾ ਹੈ।

ਜੇ ਤੁਹਾਨੂੰ ਲੱਗ ਰਿਹਾ ਹੈ ਕਿ ਜ਼ਿੰਦਗੀ ਦੇ ਰਾਹ ‘ਤੇ ਤੁਸੀਂ ਭਟਕ ਗਏ ਹੋ ਅਤੇ ਤੁਹਾਨੂੰ ਦਿਸ਼ਾ ਜਾਂ ਸਹਾਇਤਾ ਦੀ ਲੋੜ ਹੈ, ਤਾਂ ਟੈਰੋ ਇਸ ਵਿੱਚ ਮੱਦਦਗਾਰ ਸਿੱਧ ਹੋ ਸਕਦਾ ਹੈ। ਸ਼ੁਰੂ ਵਿੱਚ ਤੁਸੀਂ ਟੈਰੋ ਦਾ ਮਜ਼ਾਕ ਉਡਾਉਂਦੇ ਸਨ, ਪਰ ਹੁਣ ਇਸ ਦੀ ਸਟੀਕਤਾ ਨੇ ਤੁਹਾਨੂੰ ਪ੍ਰਭਾਵਿਤ ਕੀਤਾ ਹੈ ਜਾਂ ਫੇਰ ਤੁਸੀਂ ਇੱਕ ਜੋਤਸ਼ੀ ਹੋ, ਜਿਸ ਨੂੰ ਮਾਰਗਦਰਸ਼ਨ ਜਾਂ ਦਿਸ਼ਾ ਦੀ ਲੋੜ ਹੈ, ਜਾਂ ਆਪਣਾ ਸਮਾਂ ਬਿਤਾਉਣ ਲਈ ਕੋਈ ਨਵਾਂ ਸ਼ੌਂਕ ਲੱਭ ਰਹੇ ਹੋ, ਇਨ੍ਹਾਂ ਕਾਰਨਾਂ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਟੈਰੋ ਵਿੱਚ ਲੋਕਾਂ ਦੀ ਦਿਲਚਸਪੀ ਕਾਫ਼ੀ ਵੱਧ ਗਈ ਹੈ। ਟੈਰੋ ਡੈੱਕ ਦੇ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ। ਇਹਨਾਂ ਕਾਰਡਾਂ ਦੀ ਮੱਦਦ ਨਾਲ਼ ਤੁਹਾਨੂੰ ਆਪਣੇ ਜੀਵਨ ਵਿੱਚ ਮਾਰਗਦਰਸ਼ਨ ਮਿਲ ਸਕਦਾ ਹੈ।

ਟੈਰੋ ਦੀ ਸ਼ੁਰੂਆਤ 15ਵੀਂ ਸਦੀ ਵਿੱਚ ਇਟਲੀ ’ਚ ਹੋਈ ਸੀ। ਸ਼ੁਰੂ ਵਿੱਚ, ਟੈਰੋ ਨੂੰ ਸਿਰਫ ਮਨੋਰੰਜਨ ਦਾ ਇੱਕ ਸਾਧਨ ਮੰਨਿਆ ਜਾਂਦਾ ਸੀ ਅਤੇ ਇਸ ਤੋਂ ਅਧਿਆਤਮਿਕ ਮਾਰਗਦਰਸ਼ਨ ਲੈਣ ਨੂੰ ਜ਼ਿਆਦਾ ਮਹੱਤਵ ਨਹੀਂ ਦਿੱਤਾ ਜਾਂਦਾ ਸੀ। ਪਰ, 16ਵੀਂ ਸਦੀ ਵਿੱਚ ਯੂਰਪ ਦੇ ਕੁਝ ਲੋਕਾਂ ਨੇ ਇਸ ਦਾ ਅਸਲ ਉਪਯੋਗ ਸਮਝਿਆ ਅਤੇ ਜਾਣਿਆ ਕਿ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਬਾਰੇ ਜਾਣਿਆ ਜਾ ਸਕਦਾ ਹੈ। ਉਸ ਸਮੇਂ ਤੋਂ ਇਸ ਦਾ ਮਹੱਤਵ ਕਈ ਗੁਣਾ ਵਧ ਗਿਆ।

ਟੈਰੋ ਇੱਕ ਅਜਿਹਾ ਸਾਧਨ ਹੈ, ਜੋ ਮਾਨਸਿਕ ਅਤੇ ਅਧਿਆਤਮਿਕ ਤਰੱਕੀ ਹਾਸਲ ਕਰਨ ਵਿੱਚ ਮੱਦਦਗਾਰ ਸਿੱਧ ਹੁੰਦਾ ਹੈ। ਇਹ ਤੁਹਾਨੂੰ ਅਧਿਆਤਮਿਕਤਾ, ਆਪਣੀ ਅੰਦਰੂਨੀ ਸੂਝ, ਆਤਮ-ਸੁਧਾਰ ਕਰਨ ਅਤੇ ਬਾਹਰੀ ਦੁਨੀਆ ਨਾਲ ਜੁੜਨ ਦਾ ਮੌਕਾ ਦਿੰਦਾ ਹੈ।

ਚੱਲੋ ਆਓ, ਹੁਣ ਅਸੀਂ ਇਸ ਹਫਤਾਵਰੀ ਰਾਸ਼ੀਫਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਜਾਣਦੇ ਹਾਂ ਕਿ ਜਨਵਰੀ ਦਾ ਇਹ ਹਫਤਾ, ਯਾਨੀ ਕਿ 05 ਜਨਵਰੀ ਤੋਂ 11 ਜਨਵਰੀ, 2025 ਤੱਕ ਦਾ ਸਮਾਂ, ਸਭ 12 ਰਾਸ਼ੀਆਂ ਲਈ ਕਿਹੋ-ਜਿਹੇ ਨਤੀਜੇ ਲਿਆਵੇਗਾ।

ਇਹ ਵੀ ਪੜ੍ਹੋ: ਰਾਸ਼ੀਫਲ 2025

ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਟੈਰੋ ਹਫਤਾਵਰੀ ਰਾਸ਼ੀਫਲ 05 ਜਨਵਰੀ ਤੋਂ 11 ਜਨਵਰੀ, 2025: ਰਾਸ਼ੀ ਅਨੁਸਾਰ ਰਾਸ਼ੀਫਲ

ਮੇਖ਼ ਰਾਸ਼ੀ

ਪ੍ਰੇਮ ਜੀਵਨ: ਪੇਜ ਆਫ ਕੱਪਸ

ਆਰਥਿਕ ਜੀਵਨ: ਦ ਸਨ

ਕਰੀਅਰ: ਦ ਸਟਾਰ

ਸਿਹਤ: ਨਾਈਟ ਆਫ ਵੈਂਡਸ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਪੇਜ ਆਫ ਕੱਪਸ ਕਾਰਡ ਪਿਆਰ ਦੇ ਪ੍ਰਸਤਾਵ, ਕੁੜਮਾਈ, ਗਰਭਧਾਰਣ, ਵਿਆਹ ਜਾਂ ਸੰਤਾਨ ਦੇ ਜਨਮ ਦੇ ਨਾਲ ਰਿਸ਼ਤੇ ਦੇ ਵਿਕਾਸ ਜਾਂ ਆਪਣੇ ਰਿਸ਼ਤਿਆਂ ਨੂੰ ਲੈ ਕੇ ਸੰਤੁਸ਼ਟੀ ਮਹਿਸੂਸ ਕਰਨ ਵੱਲ ਇਸ਼ਾਰਾ ਕਰਦਾ ਹੈ। ਇਹ ਸਮਾਂ ਤੁਹਾਡੇ ਲਈ ਖੁਸ਼ੀ ਅਤੇ ਜਸ਼ਨ ਮਨਾਉਣ ਦਾ ਹੋ ਸਕਦਾ ਹੈ। ਪੇਜ ਆਫ ਕੱਪਸ ਕਾਰਡ ਦੱਸਦਾ ਹੈ ਕਿ ਤੁਹਾਨੂੰ ਇਸ ਸਮੇਂ ਆਪਣੀਆਂ ਭਾਵਨਾਵਾਂ ਉਸ ਵਿਅਕਤੀ ਨਾਲ ਸਾਂਝੀਆਂ ਕਰਨੀ ਚਾਹੀਦੀਆਂ ਹਨ, ਜੋ ਤੁਹਾਡੇ ਵਿੱਚ ਦਿਲਚਸਪੀ ਰੱਖਦਾ ਹੋਵੇ ਜਾਂ ਜਿਸ ਵਿੱਚ ਤੁਸੀਂ ਦਿਲਚਸਪੀ ਰੱਖਦੇ ਹੋ।

ਦ ਸਨ ਕਾਰਡ ਦਾ ਸਿੱਧਾ ਆਉਣਾ ਦਰਸਾਉਂਦਾ ਹੈ ਕਿ ਇਸ ਹਫਤੇ ਤੁਹਾਡੀ ਆਰਥਿਕ ਸਥਿਤੀ ਬਹੁਤ ਹੀ ਅਨੁਕੂਲ ਰਹੇਗੀ। ਤੁਸੀਂ ਇਸ ਦੌਰਾਨ ਪੈਸੇ ਦੇ ਮਾਮਲੇ ਵਿੱਚ ਖੁਸ਼ਹਾਲ ਰਹੋਗੇ। ਤੁਹਾਨੂੰ ਆਪਣੇ ਸਾਰੇ ਨਿਵੇਸ਼ਾਂ, ਵਪਾਰ ਅਤੇ ਆਮਦਨ ਦੇ ਹੋਰ ਸਰੋਤਾਂ ਤੋਂ ਵਧੀਆ ਮੁਨਾਫਾ ਹੋਣ ਦੀ ਉਮੀਦ ਹੈ।

ਕਰੀਅਰ ਦੇ ਸਬੰਧ ਵਿੱਚ ਤੁਹਾਨੂੰ ਦ ਸਟਾਰ ਕਾਰਡ ਮਿਲਿਆ ਹੈ, ਜੋ ਵਪਾਰ ਵਿੱਚ ਤੇਜ਼ੀ ਨਾਲ ਵਿਕਾਸ ਕਰਨ ਜਾਂ ਕਾਰੋਬਾਰੀ ਯਾਤਰਾ ਲਈ ਜਾਣ ਦੇ ਸੰਕੇਤ ਦੇ ਰਿਹਾ ਹੈ। ਇਸ ਹਫਤੇ ਤੁਹਾਨੂੰ ਮਹਿਸੂਸ ਹੋਵੇਗਾ ਕਿ ਤੁਹਾਨੂੰ ਆਪਣੇ ਕੰਮ ਦੇ ਸਬੰਧ ਵਿੱਚ ਤਬਾਦਲੇ ਦੀ ਜ਼ਰੂਰਤ ਹੈ ਜਾਂ ਕਿਸੇ ਕਾਨਫਰੰਸ ਜਾਂ ਮੀਟਿੰਗ ਦੇ ਲਈ ਦੂਜੇ ਦੇਸ਼ ਜਾਣਾ ਪੈ ਸਕਦਾ ਹੈ। ਜੇਕਰ ਤੁਹਾਡੀ ਆਪਣੀ ਕੰਪਨੀ ਹੈ, ਤਾਂ ਕੋਈ ਪ੍ਰੋਜੈਕਟ ਤੁਹਾਡੀ ਉਮੀਦ ਨਾਲੋਂ ਜ਼ਿਆਦਾ ਜਲਦੀ ਸਫਲ ਹੋ ਸਕਦਾ ਹੈ।

ਨਾਈਟ ਆਫ ਵੈਂਡਸ ਕਾਰਡ ਉਪਚਾਰ ਅਤੇ ਜਾਣਕਾਰੀ ਪ੍ਰਾਪਤ ਕਰਨ ਦੀ ਸਮਰੱਥਾ ਨੂੰ ਦਰਸਾਉਂਦਾ ਹੈ। ਇਸ ਕਾਰਡ ਦਾ ਇਹ ਮਤਲਬ ਵੀ ਹੋ ਸਕਦਾ ਹੈ ਕਿ ਤੁਸੀਂ ਮਾਨਸਿਕ ਪੱਧਰ ’ਤੇ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹੋ, ਉਨ੍ਹਾਂ ਨੂੰ ਦੂਰ ਕਰਨ ਵਿੱਚ ਸਮਰੱਥ ਹੋ। ਇਸ ਸਮਝ ਨਾਲ ਤੁਸੀਂ ਆਪਣੀ ਸਿਹਤ ਦੇ ਰਾਹ ’ਤੇ ਆਤਮਵਿਸ਼ਵਾਸ ਨਾਲ ਅੱਗੇ ਵੱਧ ਸਕਦੇ ਹੋ।

ਸ਼ੁਭ ਅੰਕ: 9

ਬ੍ਰਿਸ਼ਭ ਰਾਸ਼ੀ 

ਪ੍ਰੇਮ ਜੀਵਨ: ਦ ਐਮਪ੍ਰੈੱਸ

ਆਰਥਿਕ ਜੀਵਨ: ਏਟ ਆਫ ਸਵੋਰਡਜ਼

ਕਰੀਅਰ: ਏਟ ਆਫ ਵੈਂਡਸ

ਸਿਹਤ: ਕਿੰਗ ਆਫ ਕੱਪਸ

ਪ੍ਰੇਮ ਜੀਵਨ ਵਿੱਚ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਦ ਐਮਪ੍ਰੈੱਸ ਕਾਰਡ ਦਰਸਾਉਂਦਾ ਹੈ ਕਿ ਇਸ ਸਮੇਂ ਤੁਹਾਡੇ ਰਿਸ਼ਤੇ ਵਿੱਚ ਸਥਿਰਤਾ ਰਹੇਗੀ ਅਤੇ ਤੁਸੀਂ ਆਪਣੇ ਸਾਥੀ ਦੇ ਲਈ ਇਮਾਨਦਾਰ ਅਤੇ ਸਮਰਪਿਤ ਰਹੋਗੇ। ਇਹ ਕਾਰਡ ਮਾਤ੍ਰਿਤੱਵ ਦਾ ਪ੍ਰਤੀਕ ਵੀ ਹੈ, ਇਸ ਲਈ ਕਦੇ-ਕਦਾਈਂ ਇਹ ਵਿਆਹ, ਗਰਭਧਾਰਣ ਜਾਂ ਸੰਤਾਨ ਪ੍ਰਾਪਤੀ ਦੇ ਸੰਕੇਤ ਵੀ ਦਿੰਦਾ ਹੈ।

ਆਰਥਿਕ ਜੀਵਨ ਵਿੱਚ ਏਟ ਆਫ ਸਵੋਰਡਜ਼ ਕਾਰਡ ਕਹਿੰਦਾ ਹੈ ਕਿ ਤੁਸੀਂ ਇਸ ਵੇਲੇ ਆਪਣੀ ਮੌਜੂਦਾ ਆਰਥਿਕ ਸਥਿਤੀ ਵਿੱਚ ਤੰਗੀ ਮਹਿਸੂਸ ਕਰ ਰਹੇ ਹੋ। ਹਾਲਾਂਕਿ, ਅਸਲ ਵਿੱਚ ਕੁਝ ਵੀ ਇਸ ਤਰ੍ਹਾਂ ਨਹੀਂ ਹੈ ਅਤੇ ਇਹ ਤੁਹਾਨੂੰ ਕੇਵਲ ਚਿੰਤਾ ਦੇ ਕਾਰਨ ਮਹਿਸੂਸ ਹੋ ਰਿਹਾ ਹੈ। ਜੇਕਰ ਤੁਸੀਂ ਆਪਣੀ ਆਮਦਨ ਵਧਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਰਚਨਾਤਮਕ ਅਤੇ ਗੈਰ-ਪੰਪਰਾਗਤ ਤਰੀਕੇ ਨਾਲ ਸੋਚਣ ਦੀ ਲੋੜ ਹੈ।

ਵਿੱਤ ਅਤੇ ਪੇਸ਼ੇ ਦੇ ਮਾਮਲਿਆਂ ਵਿੱਚ ਤੁਹਾਨੂੰ ਏਟ ਆਫ ਵੈਂਡਸ ਦਾ ਕਾਰਡ ਮਿਲਿਆ ਹੈ, ਜੋ ਤੇਜ਼ੀ ਨਾਲ ਉੱਨਤੀ ਕਰਨ ਅਤੇ ਆਸ਼ਾਜਣਕ ਸੰਭਾਵਨਾਵਾਂ ਨੂੰ ਦਰਸਾਉਂਦਾ ਹੈ। ਇਸ ਕਾਰਡ ਦਾ ਮਤਲਬ ਹੈ ਕਿ ਤੁਸੀਂ ਆਪਣੇ ਵਿੱਤੀ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਅੱਗੇ ਵੱਧ ਰਹੇ ਹੋ ਅਤੇ ਤੁਹਾਨੂੰ ਆਪਣੇ ਯਤਨਾਂ ਦਾ ਫਲ ਮਿਲਣ ਵਾਲਾ ਹੈ।

ਸਿਹਤ ਦੇ ਮਾਮਲੇ ਵਿੱਚ ਕਿੰਗ ਆਫ ਕੱਪਸ ਕਾਰਡ ਗਰਭਧਾਰਣ ਜਾਂ ਕਿਸੇ ਬੀਮਾਰੀ ਤੋਂ ਠੀਕ ਹੋਣ ਦੇ ਸੰਕੇਤ ਦਿੰਦਾ ਹੈ। ਜੇਕਰ ਤੁਸੀਂ ਗਰਭਧਾਰਣ ਕਰਨ ਲਈ ਸੰਘਰਸ਼ ਕਰ ਰਹੇ ਹੋ, ਤਾਂ ਹੁਣ ਤੁਹਾਡੀ ਇਹ ਇੱਛਾ ਪੂਰੀ ਹੋ ਸਕਦੀ ਹੈ। ਤੁਹਾਡੀ ਸਮੱਸਿਆਵਾਂ ਬਾਹਰੀ ਜਾਂ ਅੰਦਰੂਨੀ ਹੋ ਸਕਦੀਆਂ ਹਨ। ਕਈ ਸਾਲਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਹੁਣ ਤੁਹਾਡੇ ਲਈ ਆਪਣੀ ਊਰਜਾ ਅਤੇ ਜੋਸ਼ ਨੂੰ ਮੁੜ ਪ੍ਰਾਪਤ ਕਰਨ ਦਾ ਸਮਾਂ ਆ ਗਿਆ ਹੈ।

ਸ਼ੁਭ ਅੰਕ: 3

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮਿਥੁਨ ਰਾਸ਼ੀ

ਪ੍ਰੇਮ ਜੀਵਨ: ਫਾਈਵ ਆਫ ਸਵੋਰਡਜ਼

ਆਰਥਿਕ ਜੀਵਨ: ਦ ਸਨ

ਕਰੀਅਰ: ਟੈੱਨ ਆਫ ਪੈਂਟੇਕਲਸ 

ਸਿਹਤ: ਪੇਜ ਆਫ ਕੱਪਸ

ਮਿਥੁਨ ਰਾਸ਼ੀ ਦੇ ਜਾਤਕਾਂ ਲਈ ਫਾਈਵ ਆਫ ਸਵੋਰਡਜ਼ ਦਾ ਕਾਰਡ ਮਿਲਿਆ ਹੈ, ਜੋ ਗੱਲਬਾਤ ਦੀ ਕਮੀ ਦੇ ਕਾਰਨ ਰਿਸ਼ਤਿਆਂ ਵਿੱਚ ਸਮੱਸਿਆਵਾਂ ਅਤੇ ਵਿਵਾਦ ਨੂੰ ਦਰਸਾਉਂਦਾ ਹੈ। ਇਸ ਤੋਂ ਇਲਾਵਾ, ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਕਿਸੇ ਗੱਲ ’ਤੇ ਅਸਹਿਮਤੀ ਜਾਂ ਵੱਡਾ ਵਿਵਾਦ ਹੋ ਸਕਦਾ ਹੈ, ਜਿਸ ਨਾਲ ਤੁਹਾਡੇ ਰਿਸ਼ਤੇ ਵਿੱਚ ਤਣਾਅ ਜਾਂ ਦੂਰੀ ਆ ਸਕਦੀ ਹੈ। ਗੰਭੀਰ ਸਥਿਤੀਆਂ ਵਿੱਚ ਇਹ ਕਾਰਡ ਗੁੱਸਾ, ਧਮਕੀ ਦੇਣ ਜਾਂ ਦੁਰਵਿਵਹਾਰ ਦਾ ਸੰਕੇਤ ਹੋ ਸਕਦਾ ਹੈ।

ਦ ਸਨ ਅਪਰਾਈਟ ਕਾਰਡ ਪੈਸੇ ਦੀ ਖੁਸ਼ਹਾਲੀ ਨੂੰ ਦਰਸਾਉਂਦਾ ਹੈ। ਇਸ ਦਾ ਮਤਲਬ ਹੈ ਕਿ ਇਸ ਹਫ਼ਤੇ ਤੁਹਾਡੀ ਆਰਥਿਕ ਸਥਿਤੀ ਬਹੁਤ ਚੰਗੀ ਰਹੇਗੀ। ਤੁਹਾਡੀ ਕੰਪਨੀ, ਵਿੱਤੀ ਨਿਵੇਸ਼ ਜਾਂ ਆਮਦਨ ਦੇ ਹੋਰ ਸਰੋਤ ਖੂਬ ਵਧਣਗੇ।

ਟੈੱਨ ਆਫ ਪੈਂਟੇਕਲਸ ਦਾ ਕਾਰਡ ਕਹਿੰਦਾ ਹੈ ਕਿ ਤੁਸੀਂ ਇਸ ਸਮੇਂ ਆਪਣੇ ਕਾਰੋਬਾਰ ਦਾ ਵਿਸਥਾਰ ਕਰ ਸਕਦੇ ਹੋ। ਇਹ ਕਾਰਡ ਤੁਹਾਡੇ ਲਈ ਇੱਕ ਸ਼ੁਭ ਸੰਕੇਤ ਹੈ। ਤੁਸੀਂ ਆਪਣੇ ਪਰਿਵਾਰਕ ਕਾਰੋਬਾਰ ਨੂੰ ਵੀ ਸ਼ੁਰੂ ਕਰ ਸਕਦੇ ਹੋ। ਇਸ ਤੋਂ ਇਲਾਵਾ, ਇਹ ਕਾਰਡ ਦਰਸਾਉਂਦਾ ਹੈ ਕਿ ਤੁਹਾਡੀ ਮੌਜੂਦਾ ਨੌਕਰੀ ਜਾਂ ਮਿਲਣ ਵਾਲੀ ਨੌਕਰੀ ਸੁਰੱਖਿਅਤ ਹੈ ਅਤੇ ਇਹ ਤੁਹਾਨੂੰ ਲੰਬੇ ਸਮੇਂ ਤੱਕ ਸਥਿਰਤਾ ਪ੍ਰਦਾਨ ਕਰੇਗੀ।

ਪੇਜ ਆਫ ਕੱਪਸ ਦਾ ਕਾਰਡ ਸਿਹਤ ਦੇ ਮਾਮਲੇ ਵਿੱਚ ਸ਼ੁਭ ਖ਼ਬਰਾਂ ਅਤੇ ਨਤੀਜਿਆਂ ਦੇ ਸੰਕੇਤ ਕਰ ਰਿਹਾ ਹੈ। ਜੇਕਰ ਤੁਸੀਂ ਕਿਸੇ ਚੈਕਅੱਪ ਜਾਂ ਟੈਸਟ ਦੇ ਨਤੀਜੇ ਦੀ ਉਡੀਕ ਕਰ ਰਹੇ ਹੋ, ਤਾਂ ਤੁਹਾਨੂੰ ਆਪਣੀ ਇੱਛਾ ਅਨੁਸਾਰ ਨਤੀਜੇ ਮਿਲ ਸਕਦੇ ਹਨ। ਇਸ ਕਾਰਡ ਦਾ ਇੱਕ ਹੋਰ ਮਤਲਬ ਇਹ ਵੀ ਹੋ ਸਕਦਾ ਹੈ ਕਿ ਤੁਹਾਨੂੰ ਕਿਸੇ ਥੈਰੇਪੀ ਜਾਂ ਇਲਾਜ ਬਾਰੇ ਜਾਣਕਾਰੀ ਮਿਲ ਸਕਦੀ ਹੈ, ਜੋ ਤੁਹਾਡੀ ਕੁੱਲ ਸਿਹਤ ਨੂੰ ਬਿਹਤਰ ਕਰਨ ਵਿੱਚ ਮੱਦਦ ਕਰੇਗੀ।

ਸ਼ੁਭ ਅੰਕ: 6

ਕਰਕ ਰਾਸ਼ੀ 

ਪ੍ਰੇਮ ਜੀਵਨ: ਏਟ ਆਫ ਪੈਂਟੇਕਲਸ

ਆਰਥਿਕ ਜੀਵਨ: ਦ ਹਾਈ ਪ੍ਰੀਸਟੈੱਸ 

ਕਰੀਅਰ: ਸਿਕਸ ਆਫ ਪੈਂਟੇਕਲਸ

ਸਿਹਤ: ਦ ਸਟ੍ਰੈਂਥ

ਕਰਕ ਰਾਸ਼ੀ ਨੂੰ ਏਟ ਆਫ ਪੈਂਟੇਕਲਸ ਦਾ ਕਾਰਡ ਮਿਲਿਆ ਹੈ, ਜਿਸ ਦੇ ਮੁਤਾਬਕ ਤੁਹਾਡਾ ਸਾਥੀ ਤੁਹਾਡੇ ਨਾਲ ਆਪਣੇ ਰਿਸ਼ਤੇ ਨੂੰ ਮਜ਼ਬੂਤ ਬਣਾਉਣ ’ਤੇ ਕੰਮ ਕਰਨਾ ਚਾਹੁੰਦਾ ਹੈ। ਤੁਸੀਂ ਅਜੇ ਤੱਕ ਜੋ ਹਾਸਲ ਕੀਤਾ ਹੈ ਅਤੇ ਜੋ ਵੀ ਸਿੱਖਿਆ ਹੈ, ਉਸ ’ਤੇ ਤੁਹਾਨੂੰ ਮਾਣ ਹੋਣਾ ਚਾਹੀਦਾ ਹੈ। ਲੰਮੇ ਸਮੇਂ ਤੋਂ ਰਿਸ਼ਤੇ ਵਿੱਚ ਰਹਿਣ ਦੇ ਬਾਵਜੂਦ ਤੁਹਾਨੂੰ ਮਹਿਸੂਸ ਹੋਵੇਗਾ ਕਿ ਤੁਹਾਡਾ ਸਾਥੀ ਅਜੇ ਵੀ ਤੁਹਾਨੂੰ ਸਰਪ੍ਰਾਈਜ਼ ਦਿੰਦਾ ਹੈ। ਦ ਹਾਈ ਪ੍ਰੀਸਟੈੱਸ ਦਾ ਕਾਰਡ ਤੁਹਾਨੂੰ ਧਨ ਨਾਲ ਸਬੰਧਤ ਮਾਮਲਿਆਂ ਵਿੱਚ ਸਾਵਧਾਨੀ ਵਰਤਣ ਅਤੇ ਸੰਤੁਲਨ ਬਣਾ ਕੇ ਰੱਖਣ ਦੀ ਸਲਾਹ ਦਿੰਦਾ ਹੈ। ਇਸ ਕਾਰਡ ਦੇ ਅਨੁਸਾਰ ਤੁਹਾਨੂੰ ਆਪਣੇ ਧਨ ਨਾਲ ਸਬੰਧਤ ਮਾਮਲਿਆਂ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ ਅਤੇ ਪੈਸੇ ਨਾਲ ਜੁੜੇ ਕਿਸੇ ਵੀ ਮੌਕੇ ’ਤੇ ਆਪਣੇ-ਆਪ ‘ਤੇ ਭਰੋਸਾ ਕਰਨਾ ਚਾਹੀਦਾ ਹੈ।

ਸਿਕਸ ਆਫ ਪੈਂਟੇਕਲਸ ਦਾ ਕਾਰਡ ਇਸ ਗੱਲ ਦੇ ਸੰਕੇਤ ਦਿੰਦਾ ਹੈ ਕਿ ਕੋਈ ਸ਼ਕਤੀਸ਼ਾਲੀ ਵਿਅਕਤੀ ਤੁਹਾਡੇ ਪ੍ਰਤੀ ਦਿਆਲੂ ਵਤੀਰਾ ਰੱਖ ਸਕਦਾ ਹੈ। ਤੁਹਾਨੂੰ ਕਿਸੇ ਮੈਨੇਜਰ ਜਾਂ ਕਿਸੇ ਵੱਡੇ ਵਪਾਰਕ ਸਹਿਯੋਗੀ ਤੋਂ ਬੋਨਸ, ਸਹਿਯੋਗ, ਮਾਰਗਦਰਸ਼ਨ ਜਾਂ ਫੇਰ ਉਨ੍ਹਾਂ ਦਾ ਕੀਮਤੀ ਸਮਾਂ ਮਿਲਣ ਦੇ ਸੰਕੇਤ ਹਨ। 

ਸਿਹਤ ਦੇ ਮਾਮਲੇ ਵਿੱਚ ਦ ਸਟ੍ਰੈਂਥ ਕਾਰਡ ਬਹੁਤ ਚੰਗੇ ਸੰਕੇਤ ਦਿੰਦਾ ਹੈ। ਇਸ ਕਾਰਡ ਦਾ ਮਤਲਬ ਹੈ ਕਿ ਤੁਸੀਂ ਇਸ ਹਫ਼ਤੇ ਸਰੀਰਕ ਤੌਰ ’ਤੇ ਫਿੱਟ ਰਹੋਗੇ, ਤੁਹਾਡੀ ਸਿਹਤ ਬਹੁਤ ਚੰਗੀ ਰਹੇਗੀ ਅਤੇ ਤੁਹਾਡਾ ਮਾਨਸਿਕ ਅਤੇ ਸਰੀਰਕ ਸੰਤੁਲਨ ਬਣਿਆ ਰਹੇਗਾ। ਇਸ ਨਾਲ ਤੁਹਾਨੂੰ ਆਪਣੀ ਜੀਵਨਸ਼ੈਲੀ ਵਿੱਚ ਕੁਝ ਬਦਲਾਅ ਕਰਨ, ਜਿਵੇਂ ਕਿ ਆਤਮ-ਨਿਯੰਤਰਣ ਅਤੇ ਸਿਹਤ ਨੂੰ ਬਿਹਤਰ ਬਣਾਉਣ ਲਈ ਪ੍ਰੇਰਣਾ ਮਿਲ ਸਕਦੀ ਹੈ।

ਸ਼ੁਭ ਅੰਕ: 4

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਸਿੰਘ ਰਾਸ਼ੀ 

ਪ੍ਰੇਮ ਜੀਵਨ: ਨਾਈਨ ਆਫ ਵੈਂਡਸ

ਆਰਥਿਕ ਜੀਵਨ: ਕੁਈਨ ਆਫ ਸਵੋਰਡਜ਼ 

ਕਰੀਅਰ: ਫੋਰ ਆਫ ਵੈਂਡਸ

ਸਿਹਤ: ਦ ਸਟ੍ਰੈਂਥ

ਤੁਹਾਡੀ ਜ਼ਿੰਦਗੀ ਅਜੇ ਤੱਕ ਕਾਫ਼ੀ ਚੰਗੀ ਰਹੀ ਹੈ ਅਤੇ ਤੁਹਾਨੂੰ ਹੁਣ ਤੱਕ ਹਰ ਸੁੱਖ-ਸੁਵਿਧਾ ਮਿਲੀ ਹੈ ਜਾਂ ਤੁਹਾਡੇ ਕੋਲ ਆਪਣੀ ਜ਼ਰੂਰਤ ਦੀ ਹਰ ਚੀਜ਼ ਮੌਜੂਦ ਹੈ। ਭਾਵੇਂ ਤੁਸੀਂ ਇਸ ਸਮੇਂ ਕਿਸੇ ਨਾਲ ਰਿਸ਼ਤੇ ਵਿੱਚ ਨਹੀਂ ਹੋ, ਪਰ ਤੁਹਾਡੇ ਲਈ ਰੋਮਾਂਸ ਜ਼ਿਆਦਾ ਮਹੱਤਵਪੂਰਣ ਨਹੀਂ ਲੱਗ ਰਿਹਾ। ਇਸ ਸਮੇਂ ਤੁਸੀਂ ਕੇਵਲ ਉਹਨਾਂ ਚੀਜ਼ਾਂ ਲਈ ਧੰਨਵਾਦੀ ਰਹਿਣ ਦੀ ਕੋਸ਼ਿਸ਼ ਕਰ ਰਹੇ ਹੋ, ਜੋ ਤੁਹਾਡੇ ਕੋਲ ਹਨ। ਤੁਹਾਡੀ ਇਸ ਖੂਬੀ ਦੇ ਕਾਰਨ ਤੁਸੀਂ ਹੋਰਾਂ ਨੂੰ ਬਹੁਤ ਚੰਗੇ ਲੱਗ ਸਕਦੇ ਹੋ। ਇਸ ਲਈ ਤੁਹਾਡੇ ਭਵਿੱਖ ਦੇ ਸਾਥੀ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤੁਹਾਡੀ ਇਸ ਖੁਸ਼ੀ ਨੂੰ ਘਟਾਉਣ ਦੀ ਬਜਾਏ ਇਸ ਨੂੰ ਵਧਾਉਣ ਦਾ ਕੰਮ ਕਰੇ।

ਵਿੱਤੀ ਜੀਵਨ ਵਿੱਚ ਤੁਹਾਨੂੰ ਕੁਈਨ ਆਫ ਸਵੋਰਡਜ਼ ਦਾ ਕਾਰਡ ਮਿਲਿਆ ਹੈ, ਜਿਸ ਦੇ ਅਨੁਸਾਰ ਕੋਈ ਬੇਈਮਾਨ ਅਤੇ ਤੁਹਾਡਾ ਬੁਰਾ ਚਾਹੁਣ ਵਾਲੀ ਬਜ਼ੁਰਗ ਔਰਤ ਪੈਸੇ ਦੇ ਮਾਮਲੇ ਵਿੱਚ ਤੁਹਾਨੂੰ ਗਲਤ ਸਲਾਹ ਦੇ ਸਕਦੀ ਹੈ। ਇਹ ਕਾਰਡ ਗਲਤ ਸੰਦੇਸ਼ ਦਾ ਸੰਕੇਤ ਵੀ ਕਰ ਰਿਹਾ ਹੈ, ਜਿਸ ਕਾਰਨ ਤੁਹਾਨੂੰ ਧਨ ਦਾ ਨੁਕਸਾਨ ਹੋਣ ਦੀ ਸੰਭਾਵਨਾ ਹੈ।

ਇਹ ਕਾਰਡ ਨੌਕਰੀ ਜਾਂ ਵਪਾਰ ਵਿੱਚ ਸੁਰੱਖਿਆ ਅਤੇ ਸਥਿਰਤਾ ਦਾ ਪ੍ਰਤੀਕ ਹੈ। ਤੁਸੀਂ ਆਪਣੀ ਸਖ਼ਤ ਮਿਹਨਤ ਅਤੇ ਯੋਜਨਾ ਅਨੁਸਾਰ ਕੰਮ ਕਰਨ ਦੇ ਕਾਰਨ ਆਪਣੀਆਂ ਕੋਸ਼ਿਸ਼ਾਂ ਦੇ ਸਕਾਰਾਤਮਕ ਨਤੀਜਿਆਂ ਦਾ ਆਨੰਦ ਮਾਣ ਸਕੋਗੇ। ਤੁਹਾਨੂੰ ਇਸ ਸਮੇਂ ਆਪਣੇ ਪਿਆਰੇ ਲੋਕਾਂ ਨਾਲ ਚੰਗਾ ਵਿਵਹਾਰ ਕਰਨਾ ਅਤੇ ਆਪਣੀ ਸੰਪਤੀ ਉਨ੍ਹਾਂ ਨਾਲ ਸਾਂਝੀ ਕਰਨ ’ਤੇ ਧਿਆਨ ਦੇਣਾ ਚਾਹੀਦਾ ਹੈ। ਫੋਰ ਆਫ ਵੈਂਡਸ ਕਾਰਡ ਕਾਰਜ ਖੇਤਰ ਵਿੱਚ ਆਪਸੀ ਸਹਿਯੋਗ ਅਤੇ ਸਫਲਤਾ ਦਾ ਪ੍ਰਤੀਕ ਹੈ।

ਸਿਹਤ ਦੇ ਮਾਮਲੇ ਵਿੱਚ ਦ ਸਟ੍ਰੈਂਥ ਕਾਰਡ ਸ਼ੁਭ ਸੰਕੇਤ ਦਿੰਦਾ ਹੈ। ਇਹ ਕਾਰਡ ਸਰੀਰਕ ਫਿੱਟਨੈਸ, ਮਾਨਸਿਕ ਅਤੇ ਸਰੀਰਕ ਸੰਤੁਲਨ ਅਤੇ ਉੱਤਮ ਸਿਹਤ ਨੂੰ ਦਰਸਾਉਂਦਾ ਹੈ। ਇਸ ਕਾਰਡ ਦਾ ਕਹਿਣਾ ਹੈ ਕਿ ਤੁਹਾਡੇ ਅੰਦਰ ਮੁਸ਼ਕਲਾਂ ਦਾ ਸਾਹਮਣਾ ਕਰਨ ਲਈ ਹਿੰਮਤ, ਆਤਮ-ਨਿਯੰਤਰਣ ਅਤੇ ਤਾਕਤ ਮੌਜੂਦ ਹੈ।

ਸ਼ੁਭ ਅੰਕ: 1

ਕੰਨਿਆ ਰਾਸ਼ੀ 

ਪ੍ਰੇਮ ਜੀਵਨ: ਸਿਕਸ ਆਫ ਵੈਂਡਸ

ਆਰਥਿਕ ਜੀਵਨ: ਕਿੰਗ ਆਫ ਵੈਂਡਸ

ਕਰੀਅਰ: ਫਾਈਵ ਆਫ ਵੈਂਡਸ

ਸਿਹਤ: ਸਿਕਸ ਆਫ ਸਵੋਰਡਜ਼

ਸਿਕਸ ਆਫ ਵੈਂਡਸ ਕਾਰਡ ਕਹਿੰਦਾ ਹੈ ਕਿ ਜੇਕਰ ਤੁਸੀਂ ਸਿੰਗਲ ਹੋ ਅਤੇ ਪਿਆਰ ਦੀ ਭਾਲ਼ ਵਿੱਚ ਹੋ, ਤਾਂ ਹੁਣ ਤੁਹਾਨੂੰ ਇਸ ਵਿੱਚ ਸਫਲਤਾ ਮਿਲਣ ਦੇ ਯੋਗ ਹਨ। ਇਸ ਸਮੇਂ ਕੋਈ ਤੁਹਾਡੇ ਵੱਲ ਖਿੱਚਿਆ ਜਾ ਸਕਦਾ ਹੈ। ਜੇਕਰ ਤੁਸੀਂ ਆਪਣੇ ਲਈ ਸਾਥੀ ਦੀ ਖੋਜ ਕਰ ਰਹੇ ਹੋ, ਤਾਂ ਉਹ ਵਿਅਕਤੀ ਇਸ ਸਮੇਂ ਤੁਹਾਡੇ ਨਾਲ ਪਹਿਲਾਂ ਨਾਲੋਂ ਵਧੇਰੇ ਖੁੱਲ੍ਹ ਕੇ ਗੱਲਬਾਤ ਕਰ ਸਕਦਾ ਹੈ। ਜੇਕਰ ਤੁਸੀਂ ਪਿਆਰ ਦੇ ਰਿਸ਼ਤੇ ਵਿੱਚ ਹੋ ਅਤੇ ਆਪਣੇ ਰਿਸ਼ਤੇ ’ਤੇ ਕੰਮ ਕਰ ਰਹੇ ਹੋ, ਤਾਂ ਤੁਸੀਂ ਲੰਮੇ ਸਮੇਂ ਤੱਕ ਦੂਰ ਰਹਿਣ ਤੋਂ ਬਾਅਦ ਇੱਕੱਠੇ ਰਹਿਣ ਲਈ ਘਰ ਖਰੀਦ ਸਕਦੇ ਹੋ ਜਾਂ ਇਕੱਠੇ ਰਹਿਣਾ ਸ਼ੁਰੂ ਕਰ ਸਕਦੇ ਹੋ।

ਕਿੰਗ ਆਫ ਵੈਂਡਸ ਕਾਰਡ ਧਨ ਦੇ ਮਾਮਲੇ ਵਿੱਚ ਸਕਾਰਾਤਮਕ ਨਤੀਜਿਆਂ ਨੂੰ ਦਰਸਾਉਂਦਾ ਹੈ। ਇਹ ਕਾਰਡ ਕਹਿੰਦਾ ਹੈ ਕਿ ਤੁਹਾਡੇ ਅੰਦਰ ਆਪਣੇ ਵਿੱਤੀ ਟੀਚਿਆਂ ਤੱਕ ਪਹੁੰਚਣ ਲਈ ਪ੍ਰੇਰਣਾ ਅਤੇ ਉਤਸ਼ਾਹ ਹੈ ਅਤੇ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਆਪਣੇ ਟੀਚਿਆਂ ਤੱਕ ਕਿਵੇਂ ਪਹੁੰਚਣਾ ਹੈ। ਤੁਸੀਂ ਆਪਣੇ ਧਨ ਨੂੰ ਸੰਭਾਲਣ ਅਤੇ ਪੈਸੇ ਦੇ ਮਾਮਲੇ ਵਿੱਚ ਸਹੀ ਵਿਕਲਪ ਚੁਣਨ ਵਿੱਚ ਸਮਰੱਥ ਹੋ।

ਕਰੀਅਰ ਦੇ ਮਾਮਲੇ ਵਿੱਚ ਫਾਈਵ ਆਫ ਵੈਂਡਸ ਕਾਰਡ ਕਾਰਜ ਖੇਤਰ ਵਿੱਚ ਮੱਤਭੇਦ ਅਤੇ ਪ੍ਰਤੀਯੋਗਿਤਾ ਨੂੰ ਲੈ ਕੇ ਸਾਵਧਾਨ ਰਹਿਣ ਦੇ ਸੰਕੇਤ ਦੇ ਰਿਹਾ ਹੈ। ਸੰਭਾਵਨਾ ਹੈ ਕਿ ਤੁਸੀਂ ਅਜਿਹੀ ਥਾਂ ’ਤੇ ਕੰਮ ਕਰਦੇ ਹੋ, ਜਿੱਥੇ ਘਮੰਡ ਅਤੇ ਵਿਅਕਤਿੱਤਵ ਦੇ ਮੱਤਭੇਦ ਕਾਰਨ ਉੱਨਤੀ ਵਿੱਚ ਰੁਕਾਵਟ ਆ ਸਕਦੀ ਹੈ। ਸਫਲਤਾ ਹਾਸਲ ਕਰਨ ਲਈ ਘਮੰਡ ਨੂੰ ਦੂਰ ਕਰਨਾ ਅਤੇ ਇਕੱਠੇ ਕੰਮ ਕਰਨਾ ਜ਼ਰੂਰੀ ਹੈ।

ਅਪਰਾਈਟ ਸਿਕਸ ਆਫ ਸਵੋਰਡਜ਼ ਕਾਰਡ ਸਿਹਤ ਦੇ ਮਾਮਲੇ ਵਿੱਚ ਸ਼ੁਭ ਸੰਕੇਤ ਦਿੰਦਾ ਹੈ। ਇਸ ਕਾਰਡ ਦਾ ਕਹਿਣਾ ਹੈ ਕਿ ਹੁਣ ਤੁਹਾਨੂੰ ਗੰਭੀਰ ਬਿਮਾਰੀਆਂ ਤੋਂ ਛੁਟਕਾਰਾ ਮਿਲ ਸਕਦਾ ਹੈ ਜਾਂ ਉਨ੍ਹਾਂ ਦੇ ਲੱਛਣ ਘੱਟ ਹੋ ਸਕਦੇ ਹਨ। ਤੁਸੀਂ ਹਾਲੀਆ ਘਟਨਾਵਾਂ ਦੇ ਕਾਰਨ ਇਸ ਸਮੇਂ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰ ਸਕਦੇ ਹੋ, ਪਰ ਹੁਣ ਚੀਜ਼ਾਂ ਤੁਹਾਡੇ ਲਈ ਸਹੀ ਦਿਸ਼ਾ ਵਿੱਚ ਜਾ ਰਹੀਆਂ ਹਨ।

ਸ਼ੁਭ ਅੰਕ: 32

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਤੁਲਾ ਰਾਸ਼ੀ 

ਪ੍ਰੇਮ ਜੀਵਨ: ਦ ਡੈਵਿਲ 

ਆਰਥਿਕ ਜੀਵਨ: ਏਸ ਆਫ ਸਵੋਰਡਜ਼

ਕਰੀਅਰ: ਦ ਮੈਜਿਸ਼ੀਅਨ

ਸਿਹਤ: ਫੋਰ ਆਫ ਕੱਪਸ (ਰਿਵਰਸਡ)

ਤੁਲਾ ਰਾਸ਼ੀ ਦੇ ਜਾਤਕਾਂ ਨੂੰ ਪਿਆਰ ਦੇ ਜੀਵਨ ਵਿੱਚ ਦ ਡੈਵਿਲ ਕਾਰਡ ਮਿਲਿਆ ਹੈ, ਜੋ ਕਿ ਇੱਕ ਮਾੜਾ ਅਤੇ ਨਕਾਰਾਤਮਕ ਸੰਕੇਤ ਹੈ। ਇਹ ਕਾਰਡ ਰਿਸ਼ਤੇ ਵਿੱਚ ਆਪਣੇ ਸਾਥੀ ਉੱਤੇ ਨਿਰਭਰ ਹੋਣ ਦੇ ਸੰਕੇਤ ਕਰਦਾ ਹੈ। ਇਹ ਹੌਲੀ-ਹੌਲੀ ਦੋਹਾਂ ਸਾਥੀਆਂ ਦੇ ਵਿਅਕਤਿੱਤਵ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸਾਵਧਾਨ ਰਹੋ ਅਤੇ ਕੋਸ਼ਿਸ਼ ਕਰੋ ਕਿ ਤੁਸੀਂ ਦੋਵੇਂ ਆਪਣੇ ਰਿਸ਼ਤੇ ਵਿੱਚ ਮਜ਼ਬੂਤ ਬਣੇ ਰਹੋ।

ਏਸ ਆਫ ਸਵੋਰਡਜ਼ ਕਾਰਡ ਤੁਹਾਨੂੰ ਧਨ ਨਾਲ ਸਬੰਧਤ ਫ਼ੈਸਲੇ ਤਰਕ ਅਤੇ ਸੋਚ-ਵਿਚਾਰ ਨਾਲ ਕਰਨ ਦੀ ਸਲਾਹ ਦਿੰਦਾ ਹੈ। ਜਲਦਬਾਜ਼ੀ ਜਾਂ ਭਾਵਨਾਵਾਂ ਵਿੱਚ ਵਹਿ ਕੇ ਕੋਈ ਵਿੱਤੀ ਫ਼ੈਸਲਾ ਨਾ ਲਓ। ਕੋਈ ਨਿਵੇਸ਼ ਕਰਨ ਜਾਂ ਕਰਜ਼ਾ ਲੈਣ ਤੋਂ ਪਹਿਲਾਂ, ਇਸ ਦੇ ਲਾਭਾਂ ਅਤੇ ਸੰਭਾਵਿਤ ਜੋਖਿਮਾਂ ਬਾਰੇ ਜ਼ਰੂਰ ਜਾਣ ਲਓ।

ਦ ਮੈਜਿਸ਼ੀਅਨ ਕਾਰਡ ਕਹਿੰਦਾ ਹੈ ਕਿ ਤੁਸੀਂ ਮੌਕੇ ਦਾ ਲਾਭ ਚੁੱਕ ਕੇ, ਕੁਝ ਫ਼ੈਸਲੇ ਕਰਕੇ ਅਤੇ ਆਪਣੇ ਕੰਮ ਲਈ ਵਚਨਬੱਧ ਰਹਿ ਕੇ ਸਫਲਤਾ ਹਾਸਲ ਕਰ ਸਕਦੇ ਹੋ। ਭਾਵੇਂ ਤਰੱਕੀ ਦੀ ਗੱਲ ਹੋਵੇ, ਨਵਾਂ ਬਿਜ਼ਨਸ ਸ਼ੁਰੂ ਕਰਨਾ ਹੋਵੇ ਜਾਂ ਫੇਰ ਕਿਸੇ ਮਾਰਕੀਟਿੰਗ ਮੁਹਿੰਮ ਦੀ ਸਫਲਤਾ, ਦ ਮੈਜਿਸ਼ੀਅਨ ਕਾਰਡ ਦੀ ਮਜ਼ਬੂਤ ਇੱਛਾ ਸ਼ਕਤੀ ਅਤੇ ਦ੍ਰਿੜ ਸੰਕਲਪ ਤੁਹਾਨੂੰ ਆਪਣੇ ਚੁਣੇ ਹੋਏ ਖੇਤਰ ਵਿੱਚ ਕਾਮਯਾਬ ਹੋਣ ਵਿੱਚ ਮੱਦਦ ਕਰ ਸਕਦੀ ਹੈ।

ਸਿਹਤ ਅਤੇ ਅਧਿਆਤਮਿਕਤਾ ਦੇ ਮਾਮਲੇ ਵਿੱਚ ਤੁਹਾਨੂੰ ਫੋਰ ਆਫ ਕੱਪਸ (ਰਿਵਰਸਡ) ਕਾਰਡ ਮਿਲਿਆ ਹੈ। ਇਹ ਕਾਰਡ ਇੱਕ ਨਵੀਂ ਸ਼ੁਰੂਆਤ ਵੱਲ ਸੰਕੇਤ ਕਰਦਾ ਹੈ। ਹੁਣ ਤੁਸੀਂ ਪਛਤਾਵੇ ਨੂੰ ਛੱਡ ਕੇ ਵਰਤਮਾਨ ਚੀਜ਼ਾਂ ਲਈ ਧੰਨਵਾਦ ਪ੍ਰਗਟ ਕਰ ਰਹੇ ਹੋ।

ਸ਼ੁਭ ਅੰਕ: 25

ਜੋਤਿਸ਼ ਦੇ ਮੁਸ਼ਕਿਲ ਸ਼ਬਦਾਂ ਨੂੰ ਆਸਾਨੀ ਨਾਲ਼ ਸਮਝਣ ਲਈ ਜੋਤਿਸ਼ ਸ਼ਬਦਕੋਸ਼ ਦਾ ਇਸਤੇਮਾਲ ਕਰੋ

ਬ੍ਰਿਸ਼ਚਕ ਰਾਸ਼ੀ 

ਪ੍ਰੇਮ ਜੀਵਨ: ਦ ਹਰਮਿਟ

ਆਰਥਿਕ ਜੀਵਨ: ਫੋਰ ਆਫ ਵੈਂਡਸ 

ਕਰੀਅਰ: ਸਿਕਸ ਆਫ ਕੱਪਸ

ਸਿਹਤ: ਏਸ ਆਫ ਸਵੋਰਡਜ਼

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਲਈ ਦ ਹਰਮਿਟ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਕਿਸੇ ਵੀ ਪ੍ਰੇਮ ਸਬੰਧ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕੁਝ ਸਮਾਂ ਇਕੱਲੇ ਬਿਤਾ ਕੇ ਆਪਣੇ-ਆਪ ਨੂੰ ਸਮਝਣਾ ਚਾਹੀਦਾ ਹੈ। ਹਾਲਾਂਕਿ, ਇਸ ਸਮੇਂ ਤੁਸੀਂ ਕੁਝ ਇਕੱਲਾਪਣ ਮਹਿਸੂਸ ਕਰ ਸਕਦੇ ਹੋ, ਪਰ ਇਸ ਨਾਲ ਤੁਸੀਂ ਆਪਣੇ ਜੀਵਨ ਵਿੱਚ ਪਿਆਰ ਪ੍ਰਾਪਤ ਕਰਨ ਲਈ ਤਿਆਰ ਹੋ ਜਾਓਗੇ।

ਫੋਰ ਆਫ ਵੈਂਡਸ ਕਾਰਡ ਧਨ ਦੇ ਮਾਮਲੇ ਵਿੱਚ ਤੁਹਾਡੇ ਲਈ ਸਥਿਰਤਾ ਅਤੇ ਸੁਰੱਖਿਆ ਦਾ ਸੰਕੇਤ ਕਰ ਰਿਹਾ ਹੈ। ਹੁਣ ਤੁਹਾਨੂੰ ਆਪਣੀ ਸਖਤ ਮਿਹਨਤ ਅਤੇ ਯੋਜਨਾਵਾਂ ਦੇ ਨਤੀਜੇ ਮਿਲਣ ਦੀ ਸੰਭਾਵਨਾ ਹੈ। ਤੁਸੀਂ ਆਪਣੇ ਕਰੀਬੀ ਲੋਕਾਂ ਨਾਲ ਪਿਆਰ ਵੰਡ ਸਕਦੇ ਹੋ ਅਤੇ ਉਨ੍ਹਾਂ ਦੇ ਨਾਲ ਆਪਣੀ ਸੰਪਤੀ ਸਾਂਝੀ ਕਰ ਸਕਦੇ ਹੋ।

ਕਰੀਅਰ ਦੇ ਮਾਮਲੇ ਵਿੱਚ ਸਿਕਸ ਆਫ ਕੱਪਸ ਕਾਰਡ ਇੱਕ ਚੰਗਾ ਸੰਕੇਤ ਹੈ। ਇਹ ਕਾਰਡ ਰਚਨਾਤਮਕਤਾ, ਆਪਸੀ ਸਹਿਯੋਗ ਅਤੇ ਦਿਆਲਤਾ ਨੂੰ ਦਰਸਾਉਂਦਾ ਹੈ। ਇਸ ਕਾਰਡ ਦਾ ਮਤਲਬ ਹੈ ਕਿ ਤੁਸੀਂ ਰਚਨਾਤਮਕ ਜਾਂ ਅਜਿਹੇ ਕੰਮਾਂ ਵਿੱਚ ਰੁੱਝੇ ਰਹੋਗੇ, ਜਿੱਥੇ ਆਪਸੀ ਸਹਿਯੋਗ ਦੀ ਲੋੜ ਹੁੰਦੀ ਹੈ। ਇਹ ਕਾਰਡ ਬੱਚਿਆਂ ਜਾਂ ਨੌਜਵਾਨਾਂ ਨਾਲ ਕੰਮ ਕਰਨ ਦੀ ਸੰਭਾਵਨਾ ਵੀ ਦਰਸਾਉਂਦਾ ਹੈ।

ਅਪਰਾਈਟ ਏਸ ਆਫ ਸਵੋਰਡਜ਼ ਕਾਰਡ ਦੇ ਅਨੁਸਾਰ ਹੁਣ ਤੁਸੀਂ ਪ੍ਰੇਰਿਤ ਅਤੇ ਮਾਨਸਿਕ ਰੂਪ ਤੋਂ ਮਜ਼ਬੂਤ ਰਹੋਗੇ। ਇਹ ਕਾਰਡ ਤੁਹਾਨੂੰ ਆਪਣੇ ਜੀਵਨ ਵਿੱਚ ਸਿਹਤਮੰਦ ਪਰਿਵਰਤਨ ਕਰਨ ਅਤੇ ਆਪਣੀ ਸਿਹਤ ਨੂੰ ਕਾਬੂ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਤੁਸੀਂ ਆਪਣੀ ਮਾਨਸਿਕ ਸਪੱਸ਼ਟਤਾ ਦੀ ਮੱਦਦ ਨਾਲ ਆਪਣੇ ਵਤੀਰੇ ਦਾ ਮੁੱਲਾਂਕਣ ਕਰ ਸਕਦੇ ਹੋ ਅਤੇ ਸਹੀ ਫ਼ੈਸਲੇ ਲੈ ਸਕਦੇ ਹੋ।

ਸ਼ੁਭ ਅੰਕ: 8

ਧਨੂੰ ਰਾਸ਼ੀ 

ਪ੍ਰੇਮ ਜੀਵਨ: ਟੈਂਪਰੈਂਸ 

ਆਰਥਿਕ ਜੀਵਨ: ਸੈਵਨ ਆਫ ਪੈਂਟੇਕਲਸ

ਕਰੀਅਰ: ਜਸਟਿਸ

ਸਿਹਤ: ਫਾਈਵ ਆਫ ਕੱਪਸ

ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਪ੍ਰੇਮ ਜੀਵਨ ਵਿੱਚ ਟੈਂਪਰੈਂਸ ਕਾਰਡ ਆਇਆ ਹੈ, ਜੋ ਕਿ ਪਿਆਰ ਦੇ ਮਾਮਲੇ ਵਿੱਚ ਸਭ ਤੋਂ ਸੁੰਦਰ ਕਾਰਡ ਹੈ। ਜੇਕਰ ਤੁਸੀਂ ਅਤੇ ਤੁਹਾਡਾ ਸਾਥੀ ਦੋਵੇਂ ਇੱਕ-ਦੂਜੇ ਲਈ ਆਦਰ, ਪਿਆਰ ਅਤੇ ਸਮਰਪਣ ਰੱਖੋਗੇ, ਤਾਂ ਇਸ ਨਾਲ ਤੁਹਾਡੇ ਰਿਸ਼ਤੇ ਵਿੱਚ ਖੁਸ਼ੀਆਂ ਵਧਣਗੀਆਂ। ਇਹ ਕਾਰਡ ਜੀਵਨ ਸਾਥੀ ਨੂੰ ਵੀ ਦਰਸਾਉਂਦਾ ਹੈ।

ਪੇਸ਼ੇ ਜਾਂ ਵਿੱਤ ਦੇ ਮਾਮਲੇ ਵਿੱਚ ਸੈਵਨ ਆਫ ਪੈਂਟੇਕਲਸ ਕਾਰਡ ਕਹਿੰਦਾ ਹੈ ਕਿ ਹੁਣ ਤੁਹਾਨੂੰ ਆਪਣੀ ਸਖ਼ਤ ਮਿਹਨਤ ਅਤੇ ਲਗਨ ਦਾ ਫਲ਼ ਮਿਲਣ ਵਾਲਾ ਹੈ। ਇਹ ਕਾਰਡ ਕਹਿੰਦਾ ਹੈ ਕਿ ਤੁਸੀਂ ਹੁਣ ਆਪਣੇ ਟੀਚਿਆਂ ਦੇ ਵੱਲ ਲਗਾਤਾਰ ਅੱਗੇ ਵੱਧ ਰਹੇ ਹੋ। ਤੁਹਾਡਾ ਟੀਚਾ ਕੁਝ ਵੀ ਹੋ ਸਕਦਾ ਹੈ, ਜਿਵੇਂ ਕਿ ਕੋਈ ਨਿਵੇਸ਼, ਪ੍ਰਮੋਸ਼ਨ ਜਾਂ ਫੇਰ ਕਾਰੋਬਾਰ।

ਅਧਿਆਤਮਿਕ ਵਿਕਾਸ ਦੇ ਮਾਮਲੇ ਵਿੱਚ ਜਸਟਿਸ ਕਾਰਡ ਸ਼ਾਂਤੀ, ਨਿਰਪੱਖਤਾ ਅਤੇ ਸੱਚ ਨੂੰ ਦਰਸਾਉਂਦਾ ਹੈ। ਇਹ ਕਾਰਡ ਸਾਨੂੰ ਆਪਣੇ ਜੀਵਨ ਦੇ ਸਾਰੇ ਪਹਿਰੂਆਂ ਵਿੱਚ ਨਿਰਪੱਖ ਰਹਿਣ, ਸਨਮਾਣ ਨਾਲ ਕੰਮ ਕਰਨ ਅਤੇ ਆਪਣੇ ਫੈਸਲਿਆਂ ਦੀ ਜ਼ਿੰਮੇਵਾਰੀ ਲੈਣ ਲਈ ਪ੍ਰੇਰਿਤ ਕਰ ਰਿਹਾ ਹੈ।

ਫਾਈਵ ਆਫ ਕੱਪਸ ਕਾਰਡ ਦੇ ਇਨਵਰਟਿਡ ਅਰਥ ਦੇ ਅਨੁਸਾਰ ਮੌਜੂਦਾ ਸਿਹਤ ਸਬੰਧੀ ਸਮੱਸਿਆ ਨੂੰ ਸੁਲਝਾਉਣ ਲਈ ਤੁਹਾਨੂੰ ਆਪਣੇ ਅਤੀਤ ਦੀ ਨਿਰਾਸ਼ਾ ਅਤੇ ਦੁੱਖ ਨੂੰ ਛੱਡਣਾ ਪਵੇਗਾ। ਜੇਕਰ ਤੁਹਾਨੂੰ ਨਕਾਰਾਤਮਕਤਾ ਦੂਰ ਕਰਨ ਵਿੱਚ ਮੁਸ਼ਕਲ ਹੋ ਰਹੀ ਹੈ, ਤਾਂ ਤੁਸੀਂ ਉਪਚਾਰ ਦੀ ਮੱਦਦ ਲੈ ਸਕਦੇ ਹੋ।

ਸ਼ੁਭ ਅੰਕ: 30

ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!

ਮਕਰ ਰਾਸ਼ੀ 

ਪ੍ਰੇਮ ਜੀਵਨ: ਨਾਈਟ ਆਫ ਕੱਪਸ 

ਆਰਥਿਕ ਜੀਵਨ: ਸੈਵਨ ਆਫ ਵੈਂਡਸ

ਕਰੀਅਰ: ਫਾਈਵ ਆਫ ਪੈਂਟੇਕਲਸ

ਸਿਹਤ: ਏਸ ਆਫ ਪੈਂਟੇਕਲਸ

ਇਹ ਕਾਰਡ ਇੱਕ ਨਵੇਂ ਰਿਸ਼ਤੇ, ਪ੍ਰੇਮ ਪ੍ਰਸਤਾਵ ਜਾਂ ਕਿਸੇ ਰਚਨਾਤਮਕ ਵਿਚਾਰ ਵੱਲ ਇਸ਼ਾਰਾ ਕਰਦਾ ਹੈ। ਜੀਵਨ ਦੇ ਪ੍ਰਤੀ ਇੱਕ ਰੋਮਾਂਟਿਕ ਅਤੇ ਆਦਰਸ਼ਵਾਦੀ ਦ੍ਰਿਸ਼ਟੀਕੋਣ ਤੁਹਾਨੂੰ ਪਿਆਰ ਦੇ ਜਾਦੂ ਵਿੱਚ ਫਸਾ ਸਕਦਾ ਹੈ।

ਸੈਵਨ ਆਫ ਵੈਂਡਸ ਕਾਰਡ ਤੁਹਾਨੂੰ ਦੀਰਘਕਾਲੀ ਵਿੱਤੀ ਯੋਜਨਾ ਬਣਾਉਣ ਅਤੇ ਆਰਥਿਕ ਰੂਪ ਤੋਂ ਸੁਰੱਖਿਅਤ ਹੋਣ ਲਈ ਕਹਿ ਰਿਹਾ ਹੈ। ਆਪਣੀ ਸੰਪਤੀ ਦੀ ਸੁਰੱਖਿਆ ਕਰੋ, ਭਵਿੱਖ ਲਈ ਪੈਸੇ ਦੀ ਬੱਚਤ ਵੱਲ ਧਿਆਨ ਦਿਓ ਅਤੇ ਸਮਝਦਾਰੀ ਨਾਲ ਨਿਵੇਸ਼ ਕਰੋ। ਆਪਣੀਆਂ ਇੱਛਾਵਾਂ ਅਤੇ ਲਾਲਸਾਵਾਂ ਨੂੰ ਇੱਕ ਮਜ਼ਬੂਤ ਨੀਂਹ ਦੇਣ ਲਈ ਕੰਮ ਕਰੋ।

ਪੇਸ਼ੇਵਰ ਜੀਵਨ ਵਿੱਚ ਤੁਹਾਨੂੰ ਅਪਰਾਈਟ ਫਾਈਵ ਆਫ ਪੈਂਟੇਕਲਸ ਕਾਰਡ ਮਿਲਿਆ ਹੈ, ਜੋ ਕਿ ਇੱਕ ਸ਼ੁਭ ਸੰਕੇਤ ਨਹੀਂ ਹੈ। ਇਹ ਕਾਰਡ ਆਰਥਿਕ ਨੁਕਸਾਨ, ਨੌਕਰੀ ਖਤਮ ਹੋਣ ਜਾਂ ਬਿਜ਼ਨਸ ਦੇ ਅਸਫਲ ਹੋਣ ਦਾ ਸੰਕੇਤ ਦੇ ਰਿਹਾ ਹੈ। ਹੋਰਨਾਂ ਦੀ ਮੱਦਦ ’ਤੇ ਨਿਰਭਰ ਰਹਿਣ ਦੇ ਕਾਰਨ ਤੁਹਾਡੀ ਨੌਕਰੀ ਜਾ ਸਕਦੀ ਹੈ ਜਾਂ ਤੁਹਾਡਾ ਬਿਜ਼ਨਸ ਫੇਲ ਹੋ ਸਕਦਾ ਹੈ। ਇਸ ਕਰਕੇ ਤੁਹਾਡੇ ਆਤਮ-ਵਿਸ਼ਵਾਸ ਵਿੱਚ ਕਮੀ ਆ ਸਕਦੀ ਹੈ ਜਾਂ ਤੁਹਾਨੂੰ ਤਣਾਅ ਹੋ ਸਕਦਾ ਹੈ।

ਏਸ ਆਫ ਪੈਂਟੇਕਲਸ ਕਾਰਡ ਨਵੀ ਸ਼ੁਰੂਆਤ ਅਤੇ ਸਿਹਤ ਨੂੰ ਬਿਹਤਰ ਬਣਾਉਣ ਦੀ ਸੰਭਾਵਨਾ ਨੂੰ ਦਰਸਾਉਂਦਾ ਹੈ। ਇਹ ਕਾਰਡ ਤੁਹਾਨੂੰ ਆਪਣੀ ਸਿਹਤ ਦੀ ਜ਼ਿੰਮੇਵਾਰੀ ਲੈਣ, ਸੋਚ-ਸਮਝ ਕੇ ਫੈਸਲੇ ਕਰਨ ਅਤੇ ਸਿਹਤਮੰਦ ਰੁਟੀਨ ਅਪਣਾਉਣ ਲਈ ਕਹਿ ਰਿਹਾ ਹੈ।

ਸ਼ੁਭ ਅੰਕ: 18

ਕੁੰਭ ਰਾਸ਼ੀ 

ਪ੍ਰੇਮ ਜੀਵਨ: ਕਿੰਗ ਆਫ ਕੱਪਸ

ਆਰਥਿਕ ਜੀਵਨ: ਏਟ ਆਫ ਪੈਂਟੇਕਲਸ

ਕਰੀਅਰ: ਕੁਈਨ ਆਫ ਕੱਪਸ

ਸਿਹਤ: ਦ ਲਵਰਜ਼ (ਰਿਵਰਸਡ)

ਕਿੰਗ ਆਫ ਕੱਪਸ ਕਾਰਡ ਸਹਿਯੋਗ ਅਤੇ ਦਿਸ਼ਾ ਪ੍ਰਦਾਨ ਕਰਦਾ ਹੈ। ਇਸ ਕਾਰਡ ਦਾ ਅਰਥ ਹੈ ਕਿ ਤੁਹਾਡਾ ਸਾਥੀ ਤੁਹਾਡੇ ਪ੍ਰਤੀ ਇਮਾਨਦਾਰ ਅਤੇ ਪਿਆਰ ਭਰਿਆ ਰਹੇਗਾ। ਤੁਹਾਡਾ ਦੋਵਾਂ ਦਾ ਰਿਸ਼ਤਾ ਸਹਿਣਸ਼ੀਲਤਾ ਅਤੇ ਆਪਸੀ ਸਮਝ ਦੇ ਆਧਾਰ ’ਤੇ ਮਜ਼ਬੂਤ ਹੋਵੇਗਾ।

ਇਹ ਕਾਰਡ ਕਲਪਨਾ, ਭਾਵਨਾਵਾਂ ਅਤੇ ਅਚੇਤਨ ਦਾ ਪ੍ਰਤੀਕ ਹੈ। ਇਹ ਕਿਸੇ ਵਿਅਕਤੀ ਦੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਕੰਟਰੋਲ ਕਰਨ ਅਤੇ ਆਪਣੇ ਮਨ ਅਤੇ ਭਾਵਨਾਵਾਂ ’ਤੇ ਕਾਬੂ ਰੱਖਣ ਦੀ ਸਮਰੱਥਾ ਨੂੰ ਦਰਸਾਉਂਦਾ ਹੈ। ਕਿੰਗ ਆਫ ਕੱਪਸ ਕਾਰਡ ਦਿਮਾਗ ਅਤੇ ਦਿਲ ਦੇ ਵਿਚਕਾਰ ਸੰਤੁਲਨ ਬਣਾਉਣ ਦਾ ਪ੍ਰਤੀਕ ਹੈ। ਇਹ ਕਾਰਡ ਕਹਿੰਦਾ ਹੈ ਕਿ ਤਜਰਬੇ ਅਤੇ ਸਮਝ ਦੇ ਵਿਚਕਾਰ ਡੂੰਘਾ ਰਿਸ਼ਤਾ ਹੁੰਦਾ ਹੈ।

ਕੁੰਭ ਰਾਸ਼ੀ ਦੇ ਜਾਤਕਾਂ ਨੂੰ ਕਰੀਅਰ ਵਿੱਚ ਕੁਈਨ ਆਫ ਕੱਪਸ ਕਾਰਡ ਮਿਲਿਆ ਹੈ, ਜਿਸ ਦੇ ਅਨੁਸਾਰ ਇਸ ਹਫ਼ਤੇ ਤੁਹਾਨੂੰ ਆਪਣੇ ਸਹਿਕਰਮੀਆਂ ਤੋਂ ਕਾਫ਼ੀ ਸਹਿਯੋਗ ਅਤੇ ਮੱਦਦ ਮਿਲੇਗੀ। ਜੇਕਰ ਤੁਸੀਂ ਇਸ ਸਮੇਂ ਆਪਣੀ ਨੌਕਰੀ ਜਾਂ ਕੰਪਨੀ ਬਦਲਦੇ ਹੋ, ਤਾਂ ਉੱਥੇ ਦਾ ਮਾਹੌਲ ਤੁਹਾਡੇ ਲਈ ਜ਼ਿਆਦਾ ਸ਼ਾਂਤਮਈ ਰਹੇਗਾ। ਇਸ ਹਫ਼ਤੇ ਤੁਸੀਂ ਆਪਣੇ ਕਰੀਅਰ ਨੂੰ ਲੈ ਕੇ ਸੰਤੁਸ਼ਟ ਮਹਿਸੂਸ ਕਰੋਗੇ।

ਇਹ ਕਾਰਡ ਕਹਿੰਦਾ ਹੈ ਕਿ ਤੁਹਾਨੂੰ ਆਪਣੇ ਸਰੀਰ ਦੀ ਸੰਵੇਦਨਸ਼ੀਲਤਾ ਦੇ ਪ੍ਰਤੀ ਜਾਗਰੁਕ ਰਹਿਣਾ ਚਾਹੀਦਾ ਹੈ। ਸੰਭਵ ਹੈ ਕਿ ਤੁਸੀਂ ਆਪਣੇ-ਆਪ ਨੂੰ ਬਹੁਤ ਜ਼ਿਆਦਾ ਥਕਾ ਰਹੇ ਹੋ ਅਤੇ ਹੁਣ ਤੁਹਾਨੂੰ ਆਰਾਮ ਕਰਨ ਦੀ ਲੋੜ ਹੈ। ਤੁਸੀਂ ਆਪਣੇ ਸਰੀਰ ’ਤੇ ਧਿਆਨ ਦਿਓ ਅਤੇ ਆਪਣੀ ਸੰਭਾਲ ਕਰੋ। ਜੇਕਰ ਤੁਹਾਨੂੰ ਕੋਈ ਸਿਹਤ ਸਬੰਧੀ ਸਮੱਸਿਆ ਹੈ, ਤਾਂ ਵਿਸ਼ਵਾਸ ਰੱਖੋ ਕਿ ਇਹ ਠੀਕ ਹੋ ਜਾਵੇਗੀ।

ਸ਼ੁਭ ਅੰਕ: 16

ਮੀਨ ਰਾਸ਼ੀ

ਪ੍ਰੇਮ ਜੀਵਨ: ਦ ਸਟਾਰ

ਆਰਥਿਕ ਜੀਵਨ: ਦ ਹਰਮਿਟ

ਕਰੀਅਰ: ਟੂ ਆਫ ਕੱਪਸ

ਸਿਹਤ: ਫਾਈਵ ਆਫ ਵੈਂਡਸ

ਇਸ ਹਫ਼ਤੇ ਮੀਨ ਰਾਸ਼ੀ ਵਾਲਿਆਂ ਲਈ ਦ ਸਟਾਰ ਕਾਰਡ ਠੀਕ ਹੋਣ, ਉਮੀਦ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੋ ਸਕਦਾ ਹੈ। ਇਹ ਕਾਰਡ ਤੁਹਾਨੂੰ ਅਤੀਤ ਦੀਆਂ ਯਾਦਾਂ ਨੂੰ ਭੁੱਲਣ ਅਤੇ ਭਵਿੱਖ ਨੂੰ ਲੈ ਕੇ ਆਸ਼ਾਵਾਦੀ ਬਣਨ ਲਈ ਪ੍ਰੇਰਿਤ ਕਰ ਸਕਦਾ ਹੈ। ਸਟਾਰ ਕਾਰਡ ਤੁਹਾਨੂੰ ਆਸ਼ਾਵਾਦੀ ਬਣੇ ਰਹਿਣ ਦੀ ਯਾਦ ਦਿਲਵਾਉਂਦਾ ਹੈ ਅਤੇ ਪ੍ਰੇਮ ਜੀਵਨ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਨੂੰ ਪਾਰ ਕਰਨ ਲਈ ਵਿਸ਼ਵਾਸ ਅਤੇ ਉਮੀਦ ਬਣਾ ਕੇ ਰੱਖਣ ਦਾ ਰਸਤਾ ਦਿਖਾਉਂਦਾ ਹੈ।

ਆਰਥਿਕ ਜੀਵਨ ਵਿੱਚ ਤੁਹਾਨੂੰ ਦ ਹਰਮਿਟ ਕਾਰਡ ਮਿਲਿਆ ਹੈ, ਜੋ ਕਿ ਤੁਹਾਨੂੰ ਇਸ ਸਮੇਂ ਸੋਚ-ਵਿਚਾਰ ਕਰਨ ਅਤੇ ਭੌਤਿਕ ਸੁੱਖ-ਸੁਵਿਧਾਵਾਂ ਦੀ ਬਜਾਏ ਸੰਤੋਖ ਨੂੰ ਪ੍ਰਾਥਮਿਕਤਾ ਦੇਣ ਦੀ ਸਲਾਹ ਦਿੰਦਾ ਹੈ। ਇਸ ਦੌਰਾਨ ਤੁਹਾਡਾ ਸਾਰਾ ਧਿਆਨ ਅਧਿਆਤਮਿਕ ਰਸਤੇ ’ਤੇ ਚੱਲਣ ਅਤੇ ਪੈਸੇ ਬਚਾਉਣ ਵੱਲ ਹੋ ਸਕਦਾ ਹੈ। 

ਟੂ ਆਫ ਕੱਪਸ ਕਾਰਡ ਕਹਿੰਦਾ ਹੈ ਕਿ ਤੁਹਾਡੇ ਨਾਲ ਨਵੇਂ ਲੋਕ ਜੁੜਣਗੇ ਅਤੇ ਇਹ ਤੁਹਾਡੇ ਕਰੀਅਰ ਵਿੱਚ ਤਰੱਕੀ ਕਰਨ ਵਿੱਚ ਮੱਦਦਗਾਰ ਹੋਣਗੇ। ਇਹ ਕਾਰਡ ਏਕਤਾ ਦਾ ਪ੍ਰਤੀਕ ਹੈ, ਇਸ ਲਈ ਇਸ ਹਫ਼ਤੇ ਤੁਹਾਨੂੰ ਆਪਣੀ ਟੀਮ ਦੇ ਲੋਕਾਂ ਦਾ ਸਹਿਯੋਗ ਮਿਲੇਗਾ। ਵਪਾਰ ਕਰਨ ਵਾਲੇ ਜਾਤਕਾਂ ਦੀ ਆਪਣੇ ਸਾਥੀ ਦੇ ਨਾਲ ਆਪਸੀ ਸਮਝ ਬਹੁਤ ਵਧੀਆ ਰਹੇਗੀ ਅਤੇ ਉਨ੍ਹਾਂ ਨੂੰ ਸਾਥੀ ਵੱਲੋਂ ਸਹਿਯੋਗ ਮਿਲੇਗਾ।

ਫਾਈਵ ਆਫ ਵੈਂਡਸ ਕਾਰਡ ਸਿਹਤ ਅਤੇ ਇਲਾਜ ਦਾ ਪ੍ਰਤੀਕ ਹੈ। ਸੰਭਾਵਨਾ ਹੈ ਕਿ ਹੁਣ ਤੁਸੀਂ ਕਿਸੇ ਮੁਸ਼ਕਲ ਦੌਰ ਜਾਂ ਬੀਮਾਰੀ ਤੋਂ ਬਾਹਰ ਆ ਸਕੋਗੇ। ਇਹ ਕਾਰਡ ਤੁਹਾਨੂੰ ਆਪਣੀ ਸਿਹਤ ਦੇ ਪ੍ਰਤੀ ਸੁਚੇਤ ਰਹਿਣ ਦੀ ਸਲਾਹ ਦਿੰਦਾ ਹੈ। ਤੁਸੀਂ ਲੋੜ ਤੋਂ ਵੱਧ ਤਣਾਅ ਲੈ ਰਹੇ ਹੋ, ਜੋ ਤੁਹਾਡੀ ਸਿਹਤ ਅਤੇ ਫਿੱਟਨੈਸ ਨੂੰ ਨੁਕਸਾਨ ਪਹੁੰਚਾ ਰਿਹਾ ਹੈ।

ਸ਼ੁਭ ਅੰਕ: 12

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਟੈਰੋ ਵਿੱਚ ਭਵਿੱਖਬਾਣੀ ਕਿਵੇਂ ਕੀਤੀ ਜਾਂਦੀ ਹੈ?

ਟੈਰੋ ਵਿੱਚ ਕਾਰਡਾਂ ਦੇ ਆਧਾਰ ’ਤੇ ਭਵਿੱਖਬਾਣੀ ਕੀਤੀ ਜਾਂਦੀ ਹੈ।

2. ਕੀ ਟੈਰੋ ਰੀਡਿੰਗ ਲਈ ਉਮਰ ਦੀ ਕੋਈ ਸੀਮਾ ਹੁੰਦੀ ਹੈ?

ਨਹੀਂ, ਟੈਰੋ ਵਿੱਚ ਉਮਰ ਦੀ ਕੋਈ ਸੀਮਾ ਨਹੀਂ ਹੈ।

3. ਕੀ ਟੈਰੋ ਦਾ ਕੋਰਸ ਆਨਲਾਈਨ ਉਪਲਬਧ ਹੈ?

ਹਾਂ, ਆਨਲਾਈਨ ਟੈਰੋ ਦੇ ਕਈ ਕੋਰਸ ਉਪਲਬਧ ਹਨ।

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 599/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer