ਰਾਹੂ ਗੋਚਰ 2025
ਰਾਹੂ ਗੋਚਰ 2025 ਵਿੱਚ ਅਸੀਂ ਨਵੇਂ ਸਾਲ ਵਿੱਚ ਰਾਹੂ ਦੇ ਗੋਚਰ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਰਾਹੂ ਨੂੰ ਵੈਦਿਕ ਜੋਤਿਸ਼ ਵਿੱਚ ਰਹੱਸ ਭਰੇ ਗ੍ਰਹਿ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਇਹ ਕੂਟਨੀਤੀ ਅਤੇ ਰਾਜਨੀਤੀ ਦੇਣ ਵਾਲਾ ਗ੍ਰਹਿ ਹੈ। ਜੇਕਰ ਧਾਰਮਿਕ ਮਾਨਤਾਵਾਂ ਵੱਲ ਦੇਖਿਆ ਜਾਵੇ ਤਾਂ ਇਹ ਸ੍ਵਰਭਾਨੂ ਦੈਂਤ ਦਾ ਸਿਰ ਹੈ, ਜਿਸ ਨੂੰ ਭਗਵਾਨ ਵਿਸ਼ਣੂੰ ਦੇ ਮੋਹਣੀ ਅਵਤਾਰ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਕੱਟ ਦਿੱਤਾ ਸੀ। ਪਰ ਅੰਮ੍ਰਿਤ ਪੀਣ ਦੇ ਕਾਰਨ ਇਸ ਦਾ ਸਿਰ ਅਤੇ ਧੜ ਅਮਰ ਹੋ ਗਿਆ। ਸਿਰ ਨੂੰ ਰਾਹੂ ਅਤੇ ਧੜ ਨੂੰ ਕੇਤੂ ਕਿਹਾ ਜਾਣ ਲੱਗਿਆ। ਖਗੋਲ ਵਿਗਿਆਨ ਦੇ ਅਨੁਸਾਰ, ਰਾਹੂ ਅਤੇ ਕੇਤੂ ਕੋਈ ਗ੍ਰਹਿ ਨਾ ਹੋ ਕੇ ਕੇਵਲ ਕਟਾਣ ਬਿੰਦੂ ਹਨ, ਜੋ ਸੂਰਜ ਅਤੇ ਚੰਦਰਮਾ ਦੇ ਪਰਿਕਰਮਾ-ਪਥ ਦੇ ਅਨੁਸਾਰ ਬਣਦੇ ਹਨ, ਜਦੋਂ ਕਿ ਵੈਦਿਕ ਜੋਤਿਸ਼ ਵਿੱਚ ਇਹਨਾਂ ਨੂੰ ਛਾਇਆ ਗ੍ਰਹਿ ਕਿਹਾ ਜਾਂਦਾ ਹੈ। ਪਰ ਏਨਾ ਹੋਣ ਦੇ ਬਾਵਜੂਦ ਵੀ ਰਾਹੂ ਗ੍ਰਹਿ ਦਾ ਮਹੱਤਵ ਘੱਟ ਨਹੀਂ ਹੋ ਜਾਂਦਾ, ਬਲਕਿ ਕੁੰਡਲੀ ਵਿੱਚ ਰਾਹੂ ਦੀ ਸਥਿਤੀ ਨੂੰ ਹਮੇਸ਼ਾ ਧਿਆਨ ਵਿੱਚ ਰੱਖਿਆ ਜਾਂਦਾ ਹੈ। ਰਾਹੂ ਮਹਾਰਾਜ ਪਿਛਲੇ ਕਾਫੀ ਸਮੇਂ ਤੋਂ ਬ੍ਰਹਸਪਤੀ ਦੇ ਸੁਆਮਿੱਤਵ ਵਾਲ਼ੀ ਮੀਨ ਰਾਸ਼ੀ ਵਿੱਚ ਗੋਚਰ ਕਰ ਰਿਹਾ ਸੀ ਅਤੇ ਹੁਣ 18 ਮਈ 2025 ਨੂੰ ਸ਼ਾਮ 17:08 ਵਜੇ ਇਹ ਸ਼ਨੀ ਦੇ ਸੁਆਮਿੱਤਵ ਵਾਲ਼ੀ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰਨ ਵਾਲ਼ਾ ਹੈ। ਰਾਹੂ ਦਾ ਗੋਚਰ ਆਮ ਤੌਰ ‘ਤੇ 18 ਮਹੀਨੇ ਦੇ ਲਈ ਇੱਕ ਰਾਸ਼ੀ ਵਿੱਚ ਹੁੰਦਾ ਹੈ। ਇਹ ਆਪਣੇ ਗੋਚਰ ਦਾ ਪ੍ਰਭਾਵ ਛੇਤੀ ਹੀ ਦਿਖਾ ਦਿੰਦਾ ਹੈ।
ਵੱਖ-ਵੱਖ ਮਾਨਤਾਵਾਂ ਦੇ ਅਨੁਸਾਰ ਕੁਝ ਜੋਤਸ਼ੀ ਬ੍ਰਿਸ਼ਭ ਰਾਸ਼ੀ ਅਤੇ ਕੁਝ ਜੋਤਸ਼ੀ ਮਿਥੁਨ ਰਾਸ਼ੀ ਵਿੱਚ ਰਾਹੂ ਨੂੰ ਉੱਚ ਦਾ ਮੰਨਦੇ ਹਨ ਅਤੇ ਬ੍ਰਿਸ਼ਚਕ ਅਤੇ ਧਨੂੰ ਨੂੰ ਰਾਹੂ ਦੀ ਨੀਚ ਰਾਸ਼ੀ ਮੰਨਿਆ ਜਾਂਦਾ ਹੈ। ਰਾਹੂ ਅਤੇ ਕੇਤੂ ਜੇਕਰ ਕੇਂਦਰ ਅਤੇ ਤ੍ਰਿਕੋਣ ਦੇ ਸਵਾਮੀ ਦੇ ਨਾਲ ਚੰਗੀ ਸਥਿਤੀ ਵਿੱਚ ਕੇਂਦਰ ਅਤੇ ਤ੍ਰਿਕੋਣ ਘਰ ਵਿੱਚ ਹੋਣ ਤਾਂ ਰਾਜਯੋਗ ਕਾਰਕ ਬਣ ਜਾਂਦੇ ਹਨ ਅਤੇ ਉਹਨਾਂ ਦੀ ਦਸ਼ਾ ਵਿਅਕਤੀ ਨੂੰ ਰੰਕ ਤੋਂ ਰਾਜਾ ਬਣਾ ਦਿੰਦੀ ਹੈ। ਪਰ ਰਾਹੂ ਜੀਵਨ ਵਿੱਚ ਕਦੇ ਨਾ ਕਦੇ ਗ੍ਰਹਿਣ ਲਗਾਉਂਦਾ ਹੀ ਹੈ। ਇਸ ਲਈ ਰਾਹੂ ਦੀ ਦਸ਼ਾ ਬਹੁਤ ਮਹੱਤਵਪੂਰਣ ਹੁੰਦੀ ਹੈ। ਰਾਹੂ ਗੋਚਰ 2025 ਲੇਖ ਦੇ ਅਨੁਸਾਰ, ਰਾਹੂ ਨੂੰ ਬਿਆਹੂ ਵੀ ਕਿਹਾ ਜਾਂਦਾ ਹੈ, ਯਾਨੀ ਕਿ ਕਈ ਵਾਰ ਰਾਹੂ ਦੀ ਦਸ਼ਾ ਆਉਣ ‘ਤੇ ਜਾਤਕ ਦਾ ਵਿਆਹ ਹੋ ਜਾਂਦਾ ਹੈ, ਭਾਵੇਂ ਇਹ ਬੇਮੇਲ ਵਿਆਹ ਹੀ ਕਿਉਂ ਨਾ ਹੋਵੇ। ਰਾਹੂ ਨੂੰ ਨਿਰੰਕੁਸ਼ ਪ੍ਰਵਿਰਤੀ ਦਾ ਗ੍ਰਹਿ ਮੰਨਿਆ ਜਾਂਦਾ ਹੈ। ਇਸ ਦਾ ਕੇਵਲ ਸਿਰ ਹੈ, ਧੜ ਨਹੀਂ। ਇਸ ਲਈ ਇਹ ਸੋਚਣ ਦਾ ਕੰਮ ਕਰਦਾ ਹੈ ਅਤੇ ਰਾਹੂ ਤੋਂ ਪ੍ਰਭਾਵਿਤ ਜਾਤਕਾਂ ਦੀ ਬੁੱਧੀ ਬਹੁਤ ਤੇਜ਼ ਹੁੰਦੀ ਹੈ। ਉਹ ਹਰ ਸਮੱਸਿਆ ਦਾ ਸੌਖਾ ਹੱਲ ਕੱਢਣ ਵਿੱਚ ਕਾਮਯਾਬ ਹੋ ਜਾਂਦੇ ਹਨ। ਉਹ ਕੰਮ ਨੂੰ ਕਰਨ ਦੀ ਕੋਸ਼ਿਸ਼ ਬਹੁਤ ਕਰਦੇ ਹਨ। ਪਰ ਜੇਕਰ ਗ੍ਰਹਾਂ ਦੀ ਸਥਿਤੀ ਅਨੁਕੂਲ ਨਾ ਹੋਵੇ, ਤਾਂ ਕੇਵਲ ਸੋਚ ਕੇ ਹੀ ਰਹਿ ਜਾਂਦੇ ਹਨ। ਰਾਹੂ ਦੀ ਕੁਸ਼ਲ ਮੌਜੂਦਗੀ ਜਾਤਕ ਨੂੰ ਇੱਕ ਚੰਗਾ ਕੂਟਨੀਤਕ ਬਣਾਉਂਦੀ ਹੈ। ਰਾਹੂ ਜੂਆ, ਸੱਟਾ, ਲਾਟਰੀ ਆਦਿ ਕੰਮਾਂ ਵਿੱਚ ਵੀ ਸਫਲਤਾ ਦਿੰਦਾ ਹੈ। ਇਹ ਜਾਤਕ ਨੂੰ ਚੰਗੀ ਸਥਿਤੀ ਵਿੱਚ ਗਿਆਨ ਪ੍ਰਾਪਤੀ ਦੇ ਰਸਤੇ ਉੱਤੇ ਵੀ ਲੈ ਕੇ ਜਾ ਸਕਦਾ ਹੈ। ਵਰਤਮਾਨ ਸਮੇਂ ਵਿੱਚ ਆਈ ਟੀ ਦਾ ਯੁੱਗ ਹੈ। ਇਸ ਵਿੱਚ ਵੀ ਰਾਹੂ ਦਾ ਪ੍ਰਭਾਵ ਬਹੁਤ ਦੇਖਣ ਨੂੰ ਮਿਲਦਾ ਹੈ।
ਰਾਹੂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਸਦਾ ਵੱਕਰੀ ਗਤੀ ਕਰਦਾ ਹੈ। ਇਸ ਤਰ੍ਹਾਂ ਕਿਸੇ ਰਾਸ਼ੀ ਵਿੱਚ ਅੱਗੇ ਵਧਣ ਦੀ ਬਜਾਏ ਪਿਛਲੀ ਰਾਸ਼ੀ ਵਿੱਚ ਜਾਂਦਾ ਹੈ, ਜਿਵੇਂ ਕਿ ਮੀਨ ਰਾਸ਼ੀ ਵਿੱਚ ਰਾਹੂ ਦਾ ਗੋਚਰ ਹੋ ਰਿਹਾ ਸੀ, ਤਾਂ ਹੁਣ ਇਹ ਮੇਖ਼ ਰਾਸ਼ੀ ਵਿੱਚ ਨਾ ਜਾ ਕੇ ਕੁੰਭ ਰਾਸ਼ੀ ਵਿੱਚ ਗੋਚਰ ਕਰੇਗਾ। ਕੁਝ ਵਿਦਵਾਨ ਜੋਤਸ਼ੀ ਰਾਹੂ ਦੀ ਕੋਈ ਦ੍ਰਿਸ਼ਟੀ ਨਹੀਂ ਮੰਨਦੇ, ਜਦੋਂ ਕਿ ਕੁਝ ਵਿਦਵਾਨ ਜੋਤਸ਼ੀ ਰਾਹੂ ਦੀ ਪੰਜਵੀਂ, ਸੱਤਵੀਂ ਅਤੇ ਨੌਵੀਂ ਦ੍ਰਿਸ਼ਟੀ ਨੂੰ ਮਹੱਤਵ ਦਿੰਦੇ ਹਨ। ਹਾਲਾਂਕਿ ਅਜਿਹੀ ਮਾਨਤਾ ਵੀ ਹੈ ਕਿ ਰਾਹੂ ਜਿਸ ਘਰ ਵਿੱਚ ਹੁੰਦਾ ਹੈ, ਉਸ ਘਰ ਦੇ ਫਲ਼ਾਂ ਨੂੰ ਖਿੱਚ ਲੈਂਦਾ ਹੈ।
ਭਵਿੱਖ ਨਾਲ਼ ਜੁੜੀ ਹੋਈ ਕਿਸੇ ਵੀ ਸਮੱਸਿਆ ਦਾ ਹੱਲ ਮਿਲੇਗਾ ਵਿਦਵਾਨ ਜੋਤਸ਼ੀਆਂ ਨਾਲ਼ ਗੱਲ ਕਰਕੇ
ਰਾਹੂ ਗੋਚਰ ਬਾਰੇ ਗੱਲ ਕਰੀਏ ਤਾਂ ਆਮ ਤੌਰ ‘ਤੇ ਰਾਹੂ ਦਾ ਗੋਚਰ ਤੀਜੇ ਘਰ, ਛੇਵੇਂ ਘਰ ਅਤੇ ਇਕਾਦਸ਼ ਘਰ ਵਿੱਚ ਸਭ ਤੋਂ ਜ਼ਿਆਦਾ ਉਚਿਤ ਮੰਨਿਆ ਜਾਂਦਾ ਹੈ। ਫੇਰ ਵੀ ਵੱਖ-ਵੱਖ ਗ੍ਰਹਾਂ ਦੀਆਂ ਸਥਿਤੀਆਂ ਅਤੇ ਕੁੰਡਲੀ ਦੇ ਘਰ ਦੇ ਆਧਾਰ ‘ਤੇ ਰਾਹੂ ਦੇ ਸ਼ੁਭ-ਅਸ਼ੁਭ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ। ਰਾਹੂ ਗੋਚਰ 2025 ਦੇ ਇਸ ਖਾਸ ਲੇਖ ਵਿੱਚ ਤੁਸੀਂ ਜਾਣੋਗੇ ਕਿ ਰਾਹੂ ਦਾ ਕੁੰਭ ਰਾਸ਼ੀ ਵਿੱਚ ਗੋਚਰ ਤੁਹਾਡੀ ਰਾਸ਼ੀ ਦੇ ਅਨੁਸਾਰ ਤੁਹਾਡੇ ਜੀਵਨ ਉੱਤੇ ਕਿਸ ਤਰ੍ਹਾਂ ਦੇ ਪ੍ਰਭਾਵ ਪਾਓਣ ਵਾਲਾ ਸਾਬਤ ਹੋਵੇਗਾ, ਤੁਹਾਡੇ ਜੀਵਨ ਦੇ ਕਿਹੜੇ ਖੇਤਰ ਵਿੱਚ ਰਾਹੂ ਦੁਆਰਾ ਚੰਗੇ ਨਤੀਜੇ ਪ੍ਰਾਪਤ ਹੋਣਗੇ ਅਤੇ ਕਿਹੜੇ ਖੇਤਰਾਂ ਵਿੱਚ ਤੁਹਾਨੂੰ ਸੰਘਰਸ਼ ਕਰਨਾ ਪੈ ਸਕਦਾ ਹੈ। ਨਾਲ ਹੀ ਤੁਹਾਨੂੰ ਦੱਸਾਂਗੇ ਕਿ ਰਾਹੂ ਗ੍ਰਹਿ ਦੀ ਅਨੁਕੂਲਤਾ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਕੀ ਉਪਾਅ ਕਰਨੇ ਚਾਹੀਦੇ ਹਨ। ਤਾਂ ਚੱਲੋ ਆਓ, ਅੱਗੇ ਵਿਸਥਾਰ ਨਾਲ ਜਾਣਦੇ ਹਾਂ ਕਿ ਸਾਲ 2025 ਵਿੱਚ ਰਾਹੂ ਦੇ ਗੋਚਰ ਦਾ ਤੁਹਾਡੀ ਰਾਸ਼ੀ ਉੱਤੇ ਕੀ ਪ੍ਰਭਾਵ ਪਵੇਗਾ।
Click here to read in English: Rahu Transit 2025
ਮੇਖ਼ ਰਾਸ਼ੀਫਲ
ਮੇਖ਼ ਰਾਸ਼ੀ ਦੇ ਜਾਤਕਾਂ ਦੇ ਜੀਵਨ ਵਿੱਚ ਰਾਹੂ ਦਾ ਗੋਚਰ ਕੁੰਭ ਰਾਸ਼ੀ ਵਿੱਚ ਇਕਾਦਸ਼ ਘਰ ਵਿੱਚ ਹੋਵੇਗਾ। ਇਹ ਤੁਹਾਡੀ ਰਾਸ਼ੀ ਦੇ ਲਈ ਬਹੁਤ ਅਨੁਕੂਲ ਗੋਚਰ ਸਾਬਿਤ ਹੋ ਸਕਦਾ ਹੈ, ਕਿਉਂਕਿ ਇਕਾਦਸ਼ ਘਰ ਵਿੱਚ ਰਾਹੂ ਨੂੰ ਸਭ ਤੋਂ ਜ਼ਿਆਦਾ ਅਨੁਕੂਲ ਮੰਨਿਆ ਗਿਆ ਹੈ। ਇੱਥੇ ਮੌਜੂਦ ਰਾਹੂ ਤੁਹਾਡੇ ਮਨ ਦੀਆਂ ਇੱਛਾਵਾਂ ਦੀ ਪੂਰਤੀ ਵਿੱਚ ਸਹਾਇਕ ਬਣੇਗਾ। ਤੁਹਾਡੇ ਦਿਲ ਵਿੱਚ ਜੋ ਵੀ ਇੱਛਾਵਾਂ ਹੋਣਗੀਆਂ, ਉਹ ਪੂਰੀਆਂ ਹੋਣਗੀਆਂ ਅਤੇ ਜਿਹੜੀਆਂ ਯੋਜਨਾਵਾਂ ਲੰਬੇ ਸਮੇਂ ਤੋਂ ਰੁਕੀਆਂ ਹੋਈਆਂ ਸਨ, ਹੁਣ ਉਹ ਸੁਚਾਰੂ ਰੂਪ ਨਾਲ ਚੱਲਣ ਲੱਗਣਗੀਆਂ। ਇਸ ਨਾਲ ਤੁਹਾਡੇ ਅੰਦਰ ਆਤਮ ਵਿਸ਼ਵਾਸ ਵਧੇਗਾ। ਤੁਹਾਡੀ ਆਰਥਿਕ ਸਥਿਤੀ ਵਿੱਚ ਵੀ ਸੁਧਾਰ ਹੋਵੇਗਾ, ਕਿਉਂਕਿ ਇੱਥੇ ਮੌਜੂਦ ਹੋ ਕੇ ਰਾਹੂ ਮਹਾਰਾਜ ਤੁਹਾਡੀ ਆਮਦਨ ਵਿੱਚ ਚੰਗਾ ਵਾਧਾ ਕਰੇਗਾ। ਤੁਹਾਨੂੰ ਆਪਣੇ ਸਮਾਜਕ ਦਾਇਰੇ ਨੂੰ ਵਧਾਓਣ ਦਾ ਮੌਕਾ ਮਿਲੇਗਾ। ਤੁਹਾਡੇ ਬਹੁਤ ਸਾਰੇ ਮਿੱਤਰ ਬਣਨਗੇ। ਨਵੇਂ ਲੋਕਾਂ ਨਾਲ ਮਿਲਣਾ-ਜੁਲਣਾ ਅਤੇ ਉਹਨਾਂ ਦੇ ਨਾਲ ਸਮਾਂ ਬਿਤਾਓਣਾ ਤੁਹਾਨੂੰ ਬਹੁਤ ਚੰਗਾ ਲੱਗੇਗਾ। ਪਰਿਵਾਰਕ ਜੀਵਨ ਤੋਂ ਜ਼ਿਆਦਾ ਪਹਿਲ ਤੁਸੀਂ ਆਪਣੇ ਸਮਾਜਿਕ ਦਾਇਰੇ ਨੂੰ ਦਿਓਗੇ ਅਤੇ ਇਸ ਲਈ ਘਰ ਤੋਂ ਜ਼ਿਆਦਾ ਸਮਾਂ ਤੁਸੀਂ ਘਰ ਦੇ ਬਾਹਰ ਬਿਤਾ ਸਕਦੇ ਹੋ। ਰਾਹੂ ਗੋਚਰ 2025 ਲੇਖ ਦੇ ਅਨੁਸਾਰ, ਇਸ ਦੌਰਾਨ ਪ੍ਰੇਮ ਸਬੰਧਾਂ ਦੇ ਲਈ ਵੀ ਚੰਗਾ ਸਮਾਂ ਰਹੇਗਾ। ਤੁਸੀਂ ਆਪਣੇ ਪ੍ਰੇਮੀ ਨੂੰ ਖੁਸ਼ ਕਰਨ ਦੇ ਲਈ ਬਹੁਤ ਕੁਝ ਕਰਨ ਦੀ ਕੋਸ਼ਿਸ਼ ਕਰੋਗੇ। ਕਾਰੋਬਾਰੀ ਜਾਤਕਾਂ ਨੂੰ ਰਾਹੂ ਦੇ ਗੋਚਰ ਤੋਂ ਸਕਾਰਾਤਮਕ ਨਤੀਜੇ ਮਿਲ ਸਕਦੇ ਹਨ ਅਤੇ ਉਹਨਾਂ ਦੀ ਆਰਥਿਕ ਸਥਿਤੀ ਮਜ਼ਬੂਤ ਹੋ ਸਕਦੀ ਹੈ। ਤੁਹਾਨੂੰ ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਕਰਨ ਤੋਂ ਪਹਿਲਾਂ ਕਈ ਵਾਰ ਸੋਚਣਾ ਚਾਹੀਦਾ ਹੈ। ਕਾਰਜ ਖੇਤਰ ਵਿੱਚ ਸਫਲਤਾ ਮਿਲਣ ਦੀ ਸੰਭਾਵਨਾ ਬਣੇਗੀ ਅਤੇ ਤੁਹਾਨੂੰ ਅਹੁਦੇ ਵਿੱਚ ਤਰੱਕੀ ਅਤੇ ਆਮਦਨ ਵਿੱਚ ਵਾਧਾ ਵੀ ਮਿਲ ਸਕਦਾ ਹੈ।
ਉਪਾਅ: ਤੁਹਾਨੂੰ ਬੁੱਧਵਾਰ ਨੂੰ ਸ਼ਾਮ ਦੇ ਸਮੇਂ ਕਿਸੇ ਮੰਦਿਰ ਵਿੱਚ ਕਾਲ਼ੇ ਤਿਲ ਦਾਨ ਕਰਨੇ ਚਾਹੀਦੇ ਹਨ।
ਬ੍ਰਿਸ਼ਭ ਰਾਸ਼ੀਫਲ
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਦੇ ਲਈ ਰਾਹੂ ਦਾ ਗੋਚਰ ਦਸਵੇਂ ਘਰ ਵਿੱਚ ਹੋਣ ਵਾਲਾ ਹੈ। ਉੰਝ ਤਾਂ ਦਸਵੇਂ ਘਰ ਵਿੱਚ ਮੌਜੂਦ ਹੋ ਕੇ ਰਾਹੂ ਚੰਗੇ ਨਤੀਜੇ ਦੇਣ ਵਾਲਾ ਮੰਨਿਆ ਗਿਆ ਹੈ। ਫੇਰ ਵੀ ਤੁਹਾਨੂੰ ਆਪਣੇ ਕਾਰਜ ਖੇਤਰ ਵਿੱਚ ਕੁਝ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਪਵੇਗੀ। ਰਾਹੂ ਗੋਚਰ 2025 ਲੇਖ ਦੇ ਅਨੁਸਾਰ, ਇੱਥੇ ਮੌਜੂਦ ਹੋ ਕੇ ਰਾਹੂ ਤੁਹਾਨੂੰ ਸ਼ਾਰਟਕਟ ਅਪਨਾਓਣ ਵਾਲਾ ਬਣਾਵੇਗਾ। ਤੁਸੀਂ ਹਰ ਕੰਮ ਨੂੰ ਸ਼ਾਰਟਕਟ ਵਿੱਚ ਕਰਨਾ ਪਸੰਦ ਕਰੋਗੇ, ਜਿਸ ਨਾਲ ਕੰਮ ਵਿੱਚ ਗਲਤੀ ਹੋਣ ਦੀ ਸੰਭਾਵਨਾ ਵਧ ਸਕਦੀ ਹੈ ਅਤੇ ਤੁਹਾਨੂੰ ਜਲਦਬਾਜ਼ੀ ਵਿੱਚ ਕੰਮ ਕਰਨ ਤੋਂ ਬਚਣਾ ਪਵੇਗਾ। ਤੁਹਾਨੂੰ ਆਪਣੇ ਕੰਮ ਨੂੰ ਦੂਜਿਆਂ ਨੂੰ ਦੇਣ ਤੋਂ ਵੀ ਬਚਣਾ ਚਾਹੀਦਾ ਹੈ, ਨਹੀਂ ਤਾਂ ਕਾਰਜ ਖੇਤਰ ਵਿੱਚ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡਾ ਆਤਮ ਵਿਸ਼ਵਾਸ ਬਣਿਆ ਰਹੇਗਾ। ਇੱਕ ਗੱਲ ਚੰਗੀ ਹੋਵੇਗੀ ਕਿ ਤੁਸੀਂ ਜੋ ਵੀ ਕੰਮ ਹੱਥ ਵਿੱਚ ਲਓਗੇ, ਉਸ ਨੂੰ ਪੂਰਾ ਕਰੋਗੇ ਤੇ ਬਹੁਤ ਜਲਦੀ ਨਿਪਟਾਓਗੇ। ਤੁਹਾਡੇ ਆਲ਼ੇ-ਦੁਆਲ਼ੇ ਦੇ ਲੋਕ ਹੈਰਾਨ ਰਹਿ ਜਾਣਗੇ ਕਿ ਤੁਹਾਡੀ ਕੰਮ ਕਰਨ ਦੀ ਗਤੀ ਏਨੀ ਤੇਜ਼ ਕਿਉਂ ਹੈ। ਜਿਹੜੇ ਕੰਮ ਹੋਰਾਂ ਦੇ ਲਈ ਮੁਸ਼ਕਿਲ ਹੋਣਗੇ, ਤੁਸੀਂ ਉਸ ਨੂੰ ਚੁਟਕੀ ਵਜਾਉਂਦੇ ਹੀ ਹੱਲ ਕਰ ਲਓਗੇ। ਪਰ ਤੁਹਾਡੇ ਪਰਿਵਾਰਕ ਜੀਵਨ ਵਿੱਚ ਕੁਝ ਸਮੱਸਿਆਵਾਂ ਹੋ ਸਕਦੀਆਂ ਹਨ। ਤੁਸੀਂ ਪਰਿਵਾਰ ਨੂੰ ਸਮਾਂ ਵੀ ਘੱਟ ਹੀ ਦੇ ਸਕੋਗੇ। ਇਸ ਨਾਲ ਪਰਿਵਾਰ ਵਾਲ਼ਿਆਂ ਨੂੰ ਤੁਹਾਡੇ ਤੋਂ ਸ਼ਿਕਾਇਤ ਹੀ ਰਹੇਗੀ। ਮਾਤਾ-ਪਿਤਾ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ ਕਿਰਾਏ ਦੇ ਮਕਾਨ ਵਿੱਚ ਤੁਹਾਨੂੰ ਸੁੱਖ ਮਿਲੇਗਾ। ਕਾਰਜ ਖੇਤਰ ਵਿੱਚ ਤੁਹਾਨੂੰ ਦਿਲ ਦੀ ਜਗ੍ਹਾ ਦਿਮਾਗ ਲਗਾ ਕੇ ਮਿਹਨਤ ਕਰਨ ਵੱਲ ਵੀ ਧਿਆਨ ਦੇਣਾ ਪਵੇਗਾ।
ਉਪਾਅ: ਤੁਹਾਨੂੰ ਰਾਹੂ ਮਹਾਰਾਜ ਦੇ ਬੀਜ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਮਿਥੁਨ ਰਾਸ਼ੀਫਲ
ਮਿਥੁਨ ਰਾਸ਼ੀ ਦੇ ਲਈ ਰਾਹੂ ਦਾ ਗੋਚਰ ਨੌਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਇਸ ਗੋਚਰ ਦੇ ਪ੍ਰਭਾਵ ਨਾਲ ਤੁਹਾਡੀਆਂ ਲੰਬੀਆਂ-ਲੰਬੀਆਂ ਯਾਤਰਾਵਾਂ ਦੀ ਸੰਭਾਵਨਾ ਬਣੇਗੀ। ਤੁਸੀਂ ਇਸ ਗੋਚਰ ਕਾਲ ਵਿੱਚ ਅਨੇਕਾਂ ਸਥਾਨਾਂ ਦੀਆਂ ਯਾਤਰਾਵਾਂ ਕਰੋਗੇ, ਜਿਸ ਵਿੱਚੋਂ ਕੁਝ ਤੀਰਥ ਸਥਾਨ ਵੀ ਹੋਣਗੇ। ਤੁਸੀਂ ਪਵਿੱਤਰ ਨਦੀਆਂ ਜਿਵੇਂ ਕਿ ਗੰਗਾ ਆਦਿ ਵਿੱਚ ਇਸ਼ਨਾਨ ਵੀ ਕਰੋਗੇ। ਰਾਹੂ ਤੁਹਾਨੂੰ ਥੋੜਾ ਜਿਹਾ ਨਿਰੰਕੁਸ਼ ਵੀ ਬਣਾਵੇਗਾ ਅਤੇ ਤੁਸੀਂ ਧਾਰਮਿਕ ਮਾਨਤਾਵਾਂ ਜਾਂ ਰੀਤੀ-ਰਿਵਾਜਾਂ ਤੋਂ ਅਲੱਗ ਹਟ ਕੇ ਆਪਣੀ ਵੱਖਰੀ ਪਹਿਚਾਣ ਬਣਾਓਣ ਦੀ ਕੋਸ਼ਿਸ਼ ਕਰੋਗੇ ਅਤੇ ਇਹਨਾਂ ਸਭ ਗੱਲਾਂ ਨੂੰ ਘੱਟ ਹੀ ਮੰਨੋਗੇ। ਰਾਹੂ ਗੋਚਰ 2025 ਲੇਖ ਦੇ ਅਨੁਸਾਰ, ਤੁਹਾਡੇ ਪਿਤਾ ਜੀ ਨੂੰ ਇਸ ਗੋਚਰ ਦੇ ਦੌਰਾਨ ਸਿਹਤ ਸਬੰਧੀ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਤੁਹਾਨੂੰ ਉਹਨਾਂ ਦੀ ਸਿਹਤ ਦਾ ਧਿਆਨ ਰੱਖਣਾ ਪਵੇਗਾ ਅਤੇ ਜ਼ਰੂਰਤ ਪੈਣ ‘ਤੇ ਡਾਕਟਰ ਨਾਲ ਸੰਪਰਕ ਕਰਕੇ ਉਹਨਾਂ ਦਾ ਇਲਾਜ ਕਰਵਾਓਣਾ ਪਵੇਗਾ। ਤੁਹਾਨੂੰ ਸਾਧਨਾਂ ਦਾ ਸਹੀ ਇਸਤੇਮਾਲ ਕਰਨ ਵੱਲ ਧਿਆਨ ਦੇਣਾ ਪਵੇਗਾ ਅਤੇ ਕੰਜੂਸੀ ਦਾ ਸਹਾਰਾ ਲੈਣਾ ਪਵੇਗਾ, ਨਹੀਂ ਤਾਂ ਤੁਸੀਂ ਆਰਥਿਕ ਰੂਪ ਨਾਲ ਉਤਾਰ-ਚੜ੍ਹਾਅ ਮਹਿਸੂਸ ਕਰੋਗੇ, ਜਿਸ ਨਾਲ ਬਾਅਦ ਵਿੱਚ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ। ਰਾਹੂ ਦੇ ਗੋਚਰ ਦੇ ਨਤੀਜੇ ਵੱਜੋਂ ਤੁਹਾਨੂੰ ਕਾਰਜ ਖੇਤਰ ਵਿੱਚ ਵੀ ਕੁਝ ਉਤਾਰ-ਚੜ੍ਹਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਡਾ ਕਿਸੇ ਅਜਿਹੇ ਸਥਾਨ ‘ਤੇ ਤਬਾਦਲਾ ਹੋ ਸਕਦਾ ਹੈ, ਜਿਸ ਨੂੰ ਤੁਸੀਂ ਨਾਪਸੰਦ ਕੀਤਾ ਹੋਵੇ। ਅਜਿਹੀ ਸਥਿਤੀ ਵਿੱਚ ਧੀਰਜ ਰੱਖ ਕੇ ਅੱਗੇ ਵਧੋ।
ਉਪਾਅ: ਰਾਹੂ ਦੇ ਸ਼ੁਭ ਨਤੀਜੇ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਨਾਗ ਕੇਸਰ ਦਾ ਬੂਟਾ ਲਗਾਓਣਾ ਚਾਹੀਦਾ ਹੈ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਕਰਕ ਰਾਸ਼ੀਫਲ
ਕਰਕ ਰਾਸ਼ੀ ਦੇ ਜਾਤਕਾਂ ਦੇ ਲਈ ਰਾਹੂ ਗੋਚਰ ਬਾਰੇ ਗੱਲ ਕਰੀਏ ਤਾਂ ਇਹ ਤੁਹਾਡੀ ਰਾਸ਼ੀ ਦੇ ਅੱਠਵੇਂ ਘਰ ਵਿੱਚ ਹੋਵੇਗਾ। ਅੱਠਵੇਂ ਘਰ ਵਿੱਚ ਰਾਹੂ ਦਾ ਗੋਚਰ ਕੁਝ ਮਾਮਲਿਆਂ ਵਿੱਚ ਅਨੁਕੂਲ ਨਹੀਂ ਹੁੰਦਾ, ਜਦੋਂ ਕਿ ਕੁਝ ਮਾਮਲਿਆਂ ਵਿੱਚ ਅਚਾਨਕ ਚੰਗੇ ਨਤੀਜੇ ਵੀ ਦੇ ਸਕਦਾ ਹੈ। ਇਸ ਲਈ ਤੁਹਾਨੂੰ ਸਥਿਤੀ ਦਾ ਆਕਲਣ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ। ਇੱਥੇ ਮੌਜੂਦ ਹੋ ਕੇ ਰਾਹੂ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦੇ ਸਕਦਾ ਹੈ। ਤੁਹਾਨੂੰ ਕਿਸੇ ਪ੍ਰਕਾਰ ਦਾ ਇਨਫੈਕਸ਼ਨ ਹੋ ਸਕਦਾ ਹੈ ਜਾਂ ਵਧੀਆ ਖਾਣਾ-ਪੀਣਾ ਨਾ ਹੋਣ ਦੇ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਇਸ ਲਈ ਤੁਹਾਨੂੰ ਕਿਸੇ ਚੰਗੇ ਅਨੁਭਵੀ ਡਾਕਟਰ ਤੋਂ ਮੱਦਦ ਲੈਣੀ ਚਾਹੀਦੀ ਹੈ, ਤਾਂ ਕਿ ਸਮੇਂ ਸਿਰ ਤੁਸੀਂ ਕਿਸੇ ਵੱਡੀ ਬਿਮਾਰੀ ਦੀ ਚਪੇਟ ਵਿੱਚ ਆਓਣ ਤੋਂ ਬਚ ਸਕੋ। ਇੱਥੇ ਮੌਜੂਦ ਰਾਹੂ ਸਹੁਰੇ ਪੱਖ ਵਿੱਚ ਜ਼ਿਆਦਾ ਦਖਲਅੰਦਾਜ਼ੀ ਵੱਲ ਵੀ ਇਸ਼ਾਰਾ ਕਰਦਾ ਹੈ। ਰਾਹੂ ਗੋਚਰ 2025 ਲੇਖ ਦੇ ਅਨੁਸਾਰ, ਤੁਸੀਂ ਸਹੁਰਿਆਂ ਦੇ ਕੰਮਾਂ ਵਿੱਚ ਜ਼ਿਆਦਾ ਵੱਧ-ਚੜ੍ਹ ਕੇ ਹਿੱਸਾ ਲਓਗੇ। ਇਸ ਅਵਧੀ ਦੇ ਦੌਰਾਨ ਰਾਹੂ ਤੁਹਾਨੂੰ ਸ਼ੇਅਰ ਬਜ਼ਾਰ ਵਿੱਚ ਨਿਵੇਸ਼ ਕਰਨ ਤੋਂ ਬਚਣ ਦੀ ਸਲਾਹ ਦਿੰਦਾ ਹੈ, ਨਹੀਂ ਤਾਂ ਤੁਹਾਨੂੰ ਧਨ-ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪਰ ਇਸੇ ਰਾਹੂ ਦੇ ਕਾਰਨ ਤੁਹਾਨੂੰ ਅਪ੍ਰਤੱਖ ਅਤੇ ਅਣਕਿਆਸਿਆ ਧਨ-ਲਾਭ ਵੀ ਹੋ ਸਕਦਾ ਹੈ। ਅਚਾਨਕ ਹੀ ਕੋਈ ਜਾਇਦਾਦ, ਕੋਈ ਵਿਰਾਸਤ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ। ਕਿਸੇ ਦਾ ਗੁਪਤ ਧਨ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ ਜਾਂ ਫੇਰ ਕਿਸੇ ਨਾ ਕਿਸੇ ਬਿਨਾਂ ਸੋਚੇ ਹੋਏ ਸਰੋਤ ਤੋਂ ਤੁਹਾਡੇ ਕੋਲ ਧਨ ਆਉਣ ਦੀ ਸੰਭਾਵਨਾ ਬਣ ਸਕਦੀ ਹੈ। ਰਾਹੂ ਦੇ ਇਸ ਗੋਚਰ ਦੇ ਦੌਰਾਨ ਤੁਹਾਨੂੰ ਧਰਮ-ਕਰਮ ਤੋਂ ਹਟਣਾ ਨਹੀਂ ਚਾਹੀਦਾ।
ਉਪਾਅ: ਤੁਹਾਨੂੰ ਭਗਵਾਨ ਸ਼ਿਵ ਜੀ ਦਾ ਰੁਦ੍ਰ-ਅਭਿਸ਼ੇਕ ਕਰਨਾ ਚਾਹੀਦਾ ਹੈ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ
ਸਿੰਘ ਰਾਸ਼ੀਫਲ
ਸਿੰਘ ਰਾਸ਼ੀ ਦੇ ਜਾਤਕਾਂ ਦੇ ਲਈ ਰਾਹੂ ਦਾ ਗੋਚਰ ਤੁਹਾਡੀ ਰਾਸ਼ੀ ਦੇ ਸੱਤਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਸੱਤਵੇਂ ਘਰ ਵਿੱਚ ਰਾਹੂ ਦਾ ਗੋਚਰ ਤੁਹਾਡੇ ਲਈ ਮਿਲੇ-ਜੁਲੇ ਨਤੀਜੇ ਲੈ ਕੇ ਆਵੇਗਾ। ਤੁਹਾਨੂੰ ਆਪਣੇ ਰਿਸ਼ਤੇ ਨੂੰ ਯਾਨੀ ਕਿ ਆਪਣੇ ਸ਼ਾਦੀਸ਼ੁਦਾ ਜੀਵਨ ਨੂੰ ਸੰਭਾਲਣਾ ਚਾਹੀਦਾ ਹੈ, ਕਿਉਂਕਿ ਇਸ ਦੌਰਾਨ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਅਨੇਕਾਂ ਤਰ੍ਹਾਂ ਦੀਆਂ ਗਲਤਫਹਿਮੀਆਂ ਵੱਧ ਸਕਦੀਆਂ ਹਨ, ਜਿਸ ਦੀ ਕੀਮਤ ਤੁਹਾਨੂੰ ਆਪਣੇ ਰਿਸ਼ਤੇ ਵਿੱਚ ਤਣਾਅ ਨਾਲ ਚੁਕਾਓਣੀ ਪੈ ਸਕਦੀ ਹੈ। ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਸੱਚ ਬੋਲਣਾ ਚਾਹੀਦਾ ਹੈ ਅਤੇ ਕੋਈ ਵੀ ਗੱਲ ਲੁਕਾਓਣ ਤੋਂ ਬਚਣਾ ਚਾਹੀਦਾ ਹੈ। ਜੇਕਰ ਤੁਹਾਡੇ ਦੋਹਾਂ ਦੇ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਮੱਤਭੇਦ ਚੱਲ ਰਿਹਾ ਹੈ, ਤਾਂ ਆਪਸ ਵਿੱਚ ਬੈਠ ਕੇ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ ਅਤੇ ਬਾਹਰ ਦੇ ਕਿਸੇ ਤੀਜੇ ਵਿਅਕਤੀ ਦੀ ਮਦਦ ਇਸ ਕੰਮ ਵਿੱਚ ਨਾ ਲਓ, ਨਹੀਂ ਤਾਂ ਪਰੇਸ਼ਾਨੀ ਹੋ ਸਕਦੀ ਹੈ। ਰਾਹੂ ਗੋਚਰ 2025 ਲੇਖ ਦੇ ਅਨੁਸਾਰ, ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਵਪਾਰ ਵੱਲ ਖਾਸ ਧਿਆਨ ਦੇਣ ਦੀ ਜ਼ਰੂਰਤ ਪਵੇਗੀ। ਕੋਈ ਵੀ ਅਨੈਤਿਕ ਜਾਂ ਅਜਿਹਾ ਕੰਮ ਨਾ ਕਰੋ, ਜੋ ਕਾਨੂੰਨੀ ਰੂਪ ਤੋਂ ਗਲਤ ਹੋਵੇ ਅਤੇ ਜਿਸ ਦੇ ਲਈ ਬਾਅਦ ਵਿੱਚ ਤੁਹਾਨੂੰ ਪਛਤਾਓਣਾ ਪਵੇ। ਇਸ ਦੌਰਾਨ ਤੁਸੀਂ ਕਾਰੋਬਾਰ ਨੂੰ ਲੈ ਕੇ ਕੁਝ ਨਵੀਆਂ ਯੋਜਨਾਵਾਂ ਤਿਆਰ ਕਰੋਗੇ। ਪਰ ਉਹਨਾਂ ਨੂੰ ਅਮਲੀ ਜਾਮਾ ਪਹਿਨਾਓਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਸਮੱਸਿਆ ਖੜੀ ਹੋ ਸਕਦੀ ਹੈ। ਤੁਹਾਨੂੰ ਵਿਦੇਸ਼ੀ ਮਾਧਿਅਮ ਅਤੇ ਵਿਦੇਸ਼ੀ ਲੋਕਾਂ ਵੱਲੋਂ ਵਪਾਰ ਵਿੱਚ ਮੱਦਦ ਮਿਲ ਸਕਦੀ ਹੈ।
ਉਪਾਅ: ਤੁਹਾਨੂੰ ਸ਼ਨੀਵਾਰ ਦੇ ਦਿਨ ਕਾਲ਼ੇ ਤਿਲ ਦਾਨ ਕਰਨੇ ਚਾਹੀਦੇ ਹਨ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਕੰਨਿਆ ਰਾਸ਼ੀਫਲ
ਕੰਨਿਆ ਰਾਸ਼ੀ ਦੇ ਜਾਤਕਾਂ ਦੇ ਲਈ ਰਾਹੂ ਦਾ ਗੋਚਰ ਤੁਹਾਡੀ ਰਾਸ਼ੀ ਦੇ ਛੇਵੇਂ ਘਰ ਵਿੱਚ ਹੋਵੇਗਾ। ਆਮ ਤੌਰ ‘ਤੇ ਛੇਵੇਂ ਘਰ ਵਿੱਚ ਰਾਹੂ ਦਾ ਗੋਚਰ ਅਨੁਕੂਲ ਮੰਨਿਆ ਜਾਂਦਾ ਹੈ। ਤੁਹਾਡੇ ਲਈ ਵੀ ਇਸ ਦੇ ਅਨੁਕੂਲ ਹੋਣ ਦੀ ਸੰਭਾਵਨਾ ਜ਼ਿਆਦਾ ਦਿਖ ਰਹੀ ਹੈ। ਰਾਹੂ ਦੇ ਇਸ ਗੋਚਰ ਦੇ ਪ੍ਰਭਾਵ ਨਾਲ ਤੁਹਾਡੇ ਜੀਵਨ ਵਿੱਚ ਆ ਰਹੀਆਂ ਸਮੱਸਿਆਵਾਂ ਵਿੱਚ ਕਮੀ ਆਵੇਗੀ। ਤੁਸੀਂ ਹਰ ਪਰੇਸ਼ਾਨੀ ਦਾ ਹੱਲ ਕੱਢ ਸਕਣ ਵਿੱਚ ਕਾਮਯਾਬ ਰਹੋਗੇ। ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪਵੇਗਾ ਅਤੇ ਤੁਸੀਂ ਬਿਮਾਰ ਹੋ ਸਕਦੇ ਹੋ। ਪਰ ਇਹ ਸਮੱਸਿਆਵਾਂ ਜਿਸ ਤਰ੍ਹਾਂ ਆਓਣਗੀਆਂ, ਉਸੇ ਤਰ੍ਹਾਂ ਚਲੀਆਂ ਵੀ ਜਾਣਗੀਆਂ। ਤੁਸੀਂ ਚੁਣੌਤੀਆਂ ਦਾ ਹੱਲ ਕੱਢਣ ਵਿੱਚ ਸਫਲ ਰਹੋਗੇ। ਰਾਹੂ ਗੋਚਰ 2025 ਲੇਖ ਦੇ ਅਨੁਸਾਰ, ਨੌਕਰੀ ਕਰਨ ਵਾਲੇ ਜਾਤਕਾਂ ਨੂੰ ਕਾਰਜ ਖੇਤਰ ਵਿੱਚ ਆਪਣੇ ਖਾਸ ਮੰਨੇ ਜਾਣ ਵਾਲੇ ਮਿੱਤਰਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਤੁਸੀਂ ਤਾਂ ਉਹਨਾਂ ਨੂੰ ਆਪਣਾ ਸਮਝੋਗੇ, ਪਰ ਉਹ ਪਿੱਠ ਪਿੱਛੇ ਤੁਹਾਨੂੰ ਧੋਖਾ ਦੇ ਸਕਦੇ ਹਨ ਅਤੇ ਤੁਹਾਡੀਆਂ ਜੜਾਂ ਨੂੰ ਖੋਖਲਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਲਈ ਤੁਹਾਨੂੰ ਹਮੇਸ਼ਾ ਸਾਵਧਾਨ ਰਹਿਣਾ ਪਵੇਗਾ। ਜੇਕਰ ਅਦਾਲਤ ਵਿੱਚ ਕੋਈ ਮਾਮਲਾ ਚੱਲ ਰਿਹਾ ਹੈ, ਤਾਂ ਉਹ ਤੁਹਾਡੇ ਪੱਖ ਵਿੱਚ ਆ ਜਾਵੇਗਾ। ਆਰਥਿਕ ਤਰੱਕੀ ਦੀ ਸੰਭਾਵਨਾ ਬਣੇਗੀ। ਖਰਚਿਆਂ ਵਿੱਚ ਕਮੀ ਆਵੇਗੀ ਅਤੇ ਤੁਸੀਂ ਧਨ ਪ੍ਰਾਪਤ ਕਰ ਸਕੋਗੇ। ਅਤੀਤ ਵਿੱਚ ਕੀਤੇ ਗਏ ਨਿਵੇਸ਼ ਦਾ ਲਾਭ ਵੀ ਤੁਹਾਨੂੰ ਮਿਲ ਸਕਦਾ ਹੈ।
ਉਪਾਅ: ਤੁਹਾਨੂੰ ਰਾਹੂ ਮਹਾਰਾਜ ਦੇ ਬੀਜ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ।
ਤੁਲਾ ਰਾਸ਼ੀਫਲ
ਤੁਲਾ ਰਾਸ਼ੀ ਦੇ ਜਾਤਕਾਂ ਦੇ ਲਈ ਰਾਹੂ ਦਾ ਗੋਚਰ ਪੰਜਵੇਂ ਘਰ ਵਿੱਚ ਹੋਣ ਜਾ ਰਿਹਾ ਹੈ। ਪੰਜਵੇਂ ਘਰ ਵਿੱਚ ਗੋਚਰ ਤੁਹਾਨੂੰ ਕੁਝ ਚੰਗੇ ਨਤੀਜੇ ਵੀ ਦੇ ਸਕਦਾ ਹੈ। ਤੁਹਾਡੀ ਬੁੱਧੀ ਦਾ ਵਿਕਾਸ ਹੋਵੇਗਾ। ਤੁਹਾਡੀ ਯਾਦ ਸ਼ਕਤੀ ਤੇਜ਼ ਹੋਵੇਗੀ। ਤੁਸੀਂ ਪੜ੍ਹਾਈ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਣ ਵਿੱਚ ਕਾਮਯਾਬ ਹੋਵੋਗੇ, ਕਿਉਂਕਿ ਤੁਸੀਂ ਜੋ ਕੁਝ ਵੀ ਦੇਖੋਗੇ ਜਾਂ ਸਮਝੋਗੇ ਜਾਂ ਪੜ੍ਹੋਗੇ, ਉਹ ਤੁਹਾਨੂੰ ਛੇਤੀ ਹੀ ਸਮਝ ਵੀ ਆ ਜਾਵੇਗਾ ਅਤੇ ਯਾਦ ਵੀ ਹੋ ਜਾਵੇਗਾ। ਹਾਲਾਂਕਿ ਵਾਰ-ਵਾਰ ਤੁਹਾਡੀ ਇਕਾਗਰਤਾ ਵਿੱਚ ਕਮੀ ਵੀ ਆ ਸਕਦੀ ਹੈ। ਇਹ ਗੋਚਰ ਪ੍ਰੇਮ ਸਬੰਧਾਂ ਵਿੱਚ ਮਜ਼ਬੂਤੀ ਲਿਆਵੇਗਾ। ਤੁਹਾਡੇ ਅਤੇ ਤੁਹਾਡੇ ਪ੍ਰੇਮੀ ਦੇ ਵਿਚਕਾਰ ਮਧੁਰ ਸਬੰਧ ਬਣਨਗੇ। ਤੁਸੀਂ ਆਪਣੇ ਪ੍ਰੇਮੀ ਨੂੰ ਅਹਿਮੀਅਤ ਦਿਓਗੇ ਅਤੇ ਉਸ ਦੇ ਲਈ ਬਹੁਤ ਕੁਝ ਕਰੋਗੇ। ਪਰ ਤੁਹਾਨੂੰ ਉਹਨਾਂ ਨਾਲ਼ ਝੂਠ ਬੋਲਣ ਤੋਂ ਬਚਣਾ ਪਵੇਗਾ। ਇਸ ਦੌਰਾਨ ਤੁਹਾਡਾ ਮਨ ਸ਼ੇਅਰ ਬਜ਼ਾਰ ਵੱਲ ਵੀ ਜਾ ਸਕਦਾ ਹੈ ਅਤੇ ਤੁਸੀਂ ਉਸ ਵਿੱਚ ਨਿਵੇਸ਼ ਕਰਕੇ ਲਾਭ ਵੀ ਕਮਾ ਸਕਦੇ ਹੋ। ਸੱਟਾ, ਜੂਆ, ਲਾਟਰੀ ਆਦਿ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਰਾਹੂ ਗੋਚਰ 2025 ਲੇਖ ਦੇ ਅਨੁਸਾਰ, ਤੁਸੀਂ ਪੈਸਾ ਕਮਾਓਣ ਦੇ ਲਈ ਨਵੇਂ ਤਰੀਕੇ ਅਜ਼ਮਾਓਣ ਦੀ ਕੋਸ਼ਿਸ਼ ਕਰ ਸਕਦੇ ਹੋ। ਜਿਹੜਾ ਕੰਮ ਮੁਸ਼ਕਿਲ ਹੋਵੇਗਾ, ਤੁਸੀਂ ਉਸ ਨੂੰ ਅਸਾਨੀ ਨਾਲ ਕਰ ਸਕੋਗੇ। ਤੁਹਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਆਪਣੀ ਸਿਹਤ ਦਾ ਖਾਸ ਧਿਆਨ ਰੱਖੋ। ਮਨ ਵਿੱਚ ਕਈ ਵਾਰ ਗਲਤ ਵਿਚਾਰ ਵੀ ਆ ਸਕਦੇ ਹਨ। ਅਜਿਹੇ ਵਿੱਚ ਕਿਸੇ ਦਾ ਵੀ ਬੁਰਾ ਕਰਨ ਬਾਰੇ ਨਾ ਸੋਚੋ।
ਉਪਾਅ: ਤੁਹਾਨੂੰ ਰਾਹੂ ਦੇ ਬੁਰੇ ਪ੍ਰਭਾਵਾਂ ਤੋਂ ਬਚਣ ਦੇ ਲਈ ਚੰਡੀ ਮਾਤਾ ਦੀ ਪੂਜਾ ਕਰਨੀ ਚਾਹੀਦੀ ਹੈ।
ਬ੍ਰਿਸ਼ਚਕ ਰਾਸ਼ੀਫਲ
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਰਾਹੂ ਦਾ ਗੋਚਰ ਚੌਥੇ ਘਰ ਵਿੱਚ ਹੋਵੇਗਾ। ਇਹ ਤੁਹਾਡੇ ਲਈ ਜ਼ਿਆਦਾ ਅਨੁਕੂਲ ਨਹੀਂ ਕਿਹਾ ਜਾ ਸਕਦਾ, ਕਿਉਂਕਿ ਇਸ ਗੋਚਰ ਦੇ ਪ੍ਰਭਾਵ ਨਾਲ ਪਰਿਵਾਰਕ ਜੀਵਨ ਵਿੱਚ ਅਸੰਤੁਲਨ ਆ ਸਕਦਾ ਹੈ। ਪਰਿਵਾਰ ਵਿੱਚ ਆਪਸੀ ਤਾਲਮੇਲ ਦੀ ਕਮੀ ਅਤੇ ਪ੍ਰੇਮ ਦੀ ਭਾਵਨਾ ਵਿੱਚ ਵੀ ਕਮੀ ਆ ਸਕਦੀ ਹੈ, ਜਿਸ ਨਾਲ ਮੈਂਬਰਾਂ ਦੇ ਵਿਚਕਾਰ ਦੂਰੀ ਵੱਧ ਸਕਦੀ ਹੈ। ਇਸ ਲਈ ਤੁਹਾਨੂੰ ਆਪਣੇ ਪਰਿਵਾਰ ਨੂੰ ਸੰਭਾਲਣਾ ਪਵੇਗਾ। ਇਸ ਦੌਰਾਨ ਜੇਕਰ ਤੁਸੀਂ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹੋ, ਤਾਂ ਤੁਹਾਨੂੰ ਕੁਝ ਹੱਦ ਤੱਕ ਸੁੱਖ ਮਿਲ ਸਕਦਾ ਹੈ। ਪਰ ਆਪਣੇ ਮਕਾਨ ਵਾਲੇ ਲੋਕਾਂ ਨੂੰ ਕੁਝ ਹੱਦ ਤੱਕ ਪਰਿਵਾਰ ਤੋਂ ਦੂਰ ਜਾਣਾ ਪੈ ਸਕਦਾ ਹੈ ਜਾਂ ਫੇਰ ਤੁਹਾਡੇ ਕਾਰਜ ਖੇਤਰ ਵਿੱਚ ਰੁਝਾਨ ਦੇ ਕਾਰਨ ਘਰ ਦਾ ਸੁੱਖ ਮਿਲਣ ਵਿੱਚ ਕਮੀ ਹੋ ਸਕਦੀ ਹੈ। ਤੁਸੀਂ ਏਧਰ-ਓਧਰ ਦੇ ਕੰਮਾਂ ਵਿੱਚ ਕਾਫੀ ਰੁੱਝੇ ਰਹੋਗੇ। ਇਨਫਾਰਮੇਸ਼ਨ ਟੈਕਨੋਲੋਜੀ ਨਾਲ ਜੁੜਿਆ ਕੰਮ ਤੁਹਾਨੂੰ ਲਾਭ ਦੇਵੇਗਾ। ਤੁਸੀਂ ਕਿਸੇ ਥਾਂ ਤੋਂ ਕਮਿਸ਼ਨ ਲੈਣ ਦਾ ਕੰਮ ਕਰ ਸਕਦੇ ਹੋ। ਇਸ ਗੋਚਰ ਦੇ ਪ੍ਰਭਾਵ ਨਾਲ ਛਾਤੀ ਵਿੱਚ ਇਨਫੈਕਸ਼ਨ ਹੋ ਸਕਦਾ ਹੈ ਜਾਂ ਸਿਹਤ ਸਬੰਧੀ ਹੋਰ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਰਾਹੂ ਦੇ ਇਸ ਗੋਚਰ ਦੇ ਪ੍ਰਭਾਵ ਕਾਰਨ ਤੁਹਾਨੂੰ ਪਰਿਵਾਰ ਵਿੱਚ ਹੱਦ ਤੋਂ ਜ਼ਿਆਦਾ ਦਖਲਅੰਦਾਜ਼ੀ ਕਰਨ ਤੋਂ ਬਚਣਾ ਚਾਹੀਦਾ ਹੈ ਅਤੇ ਸਭ ਦੇ ਅਨੁਸਾਰ ਹੀ ਕੰਮ ਕਰਨਾ ਚਾਹੀਦਾ ਹੈ।
ਉਪਾਅ: ਤੁਹਾਨੂੰ ਕਾਲ਼ੇ ਕੁੱਤੇ ਨੂੰ ਰੋਟੀ ਖਿਲਾਓਣੀ ਚਾਹੀਦੀ ਹੈ।
ਧਨੂੰ ਰਾਸ਼ੀਫਲ
ਧਨੂੰ ਰਾਸ਼ੀ ਦੇ ਜਾਤਕਾਂ ਦੇ ਲਈ ਰਾਹੂ ਮਹਾਰਾਜ ਤੀਜੇ ਘਰ ਵਿੱਚ ਗੋਚਰ ਕਰੇਗਾ। ਤੁਹਾਡੇ ਲਈ ਇਹ ਗੋਚਰ ਬਹੁਤ ਮਹੱਤਵਪੂਰਣ ਰਹੇਗਾ, ਕਿਉਂਕਿ ਤੀਜੇ ਘਰ ਵਿੱਚ ਮੌਜੂਦ ਹੋ ਕੇ ਰਾਹੂ ਮਹਾਰਾਜ ਤੁਹਾਡੇ ਲਈ ਸਫਲਤਾ ਦੇ ਦੁਆਰ ਖੋਲ ਸਕਦਾ ਹੈ। ਛੋਟੀਆਂ-ਛੋਟੀਆਂ ਯਾਤਰਾਵਾਂ ਹੁੰਦੀਆਂ ਰਹਿਣਗੀਆਂ ਅਤੇ ਤੁਸੀਂ ਇਸ ਗੋਚਰ ਕਾਲ ਦੇ ਦੌਰਾਨ ਵਿਅਸਤ ਰਹੋਗੇ। ਮਿੱਤਰਾਂ ਦਾ ਸਹਿਯੋਗ ਵਧੇਗਾ ਅਤੇ ਉਹਨਾਂ ਦੇ ਨਾਲ ਸਮਾਂ ਬਿਤਾਓਣ ਦੇ ਮੌਕੇ ਵਾਰ-ਵਾਰ ਮਿਲਣਗੇ। ਤੁਸੀਂ ਮਿੱਤਰਾਂ ਦੇ ਹੀ ਹੋ ਕੇ ਰਹਿ ਜਾਓਗੇ, ਅਰਥਾਤ ਪਰਿਵਾਰ ਅਤੇ ਆਪਣੇ ਨਿੱਜੀ ਸਬੰਧਾਂ ਨਾਲੋਂ ਜ਼ਿਆਦਾ ਆਪਣੇ ਦੋਸਤਾਂ ਨਾਲ ਸਮਾਂ ਬਿਤਾਓਣਾ ਅਤੇ ਉਹਨਾਂ ਦੀ ਮੱਦਦ ਕਰਨਾ ਤੁਹਾਨੂੰ ਜ਼ਿਆਦਾ ਚੰਗਾ ਲੱਗੇਗਾ। ਤੁਸੀਂ ਉਹਨਾਂ ਉੱਤੇ ਪੈਸਾ ਵੀ ਖਰਚ ਕਰੋਗੇ। ਰਾਹੂ ਦੇ ਪ੍ਰਭਾਵ ਨਾਲ ਤੁਹਾਡੇ ਭੈਣਾਂ-ਭਰਾਵਾਂ ਨੂੰ ਕੋਈ ਸਮੱਸਿਆ ਹੋ ਸਕਦੀ ਹੈ। ਪਰ ਤੁਸੀਂ ਉਹਨਾਂ ਦੀ ਮੱਦਦ ਕਰਨ ਦੀ ਵੀ ਕੋਸ਼ਿਸ਼ ਕਰੋਗੇ। ਤੁਹਾਡਾ ਸਾਹਸ ਅਤੇ ਬਹਾਦਰੀ ਵਧੇਗੀ। ਰਾਹੂ ਗੋਚਰ 2025 ਲੇਖ ਦੇ ਅਨੁਸਾਰ, ਤੁਸੀਂ ਜੋਖਮ ਲੈਣ ਦੀ ਕੋਸ਼ਿਸ਼ ਵੀ ਕਰੋਗੇ। ਕਾਰੋਬਾਰ ਵਿੱਚ ਜੋਖਮ ਲੈਣ ਨਾਲ ਤੁਹਾਨੂੰ ਲਾਭ ਵੀ ਮਿਲੇਗਾ। ਤੁਸੀਂ ਆਪਣੇ ਕਿਸੇ ਸ਼ੌਕ ਨੂੰ ਅੱਗੇ ਵਧਾ ਸਕਦੇ ਹੋ। ਰਾਹੂ ਦੇ ਇਸ ਗੋਚਰ ਦੇ ਪ੍ਰਭਾਵ ਨਾਲ ਤੁਹਾਡੀ ਸੰਚਾਰ ਕੁਸ਼ਲਤਾ ਵਿੱਚ ਵਾਧਾ ਹੋਵੇਗਾ, ਜਿਸ ਨਾਲ ਤੁਹਾਨੂੰ ਕਾਰਜ ਖੇਤਰ ਵਿੱਚ ਚੰਗਾ ਲਾਭ ਮਿਲ ਸਕਦਾ ਹੈ। ਤੁਹਾਡੇ ਕੁਝ ਸਹਿਕਰਮੀ ਤੁਹਾਡੇ ਲਈ ਗਲਤਫਹਿਮੀਆਂ ਪੈਦਾ ਕਰ ਸਕਦੇ ਹਨ।
ਉਪਾਅ: ਤੁਹਾਨੂੰ ਐਤਵਾਰ ਦੇ ਦਿਨ ਗਊ ਮਾਤਾ ਨੂੰ ਕਣਕ ਦਾ ਆਟਾ ਖਿਲਾਓਣਾ ਚਾਹੀਦਾ ਹੈ।
ਮਕਰ ਰਾਸ਼ੀਫਲ
ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਰਾਹੂ ਦਾ ਗੋਚਰ ਤੁਹਾਡੀ ਰਾਸ਼ੀ ਤੋਂ ਦੂਜੇ ਘਰ ਵਿੱਚ ਹੋਵੇਗਾ। ਇੱਥੇ ਮੌਜੂਦ ਹੋ ਕੇ ਰਾਹੂ ਤੁਹਾਡੀ ਬੋਲਬਾਣੀ ਉੱਤੇ ਪ੍ਰਭਾਵ ਪਾਵੇਗਾ। ਤੁਸੀਂ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕਰੋਗੇ, ਜੋ ਲੋਕਾਂ ਨੂੰ ਪ੍ਰਭਾਵਿਤ ਕਰਨਗੀਆਂ ਅਤੇ ਉਹ ਤੁਹਾਡੀਆਂ ਗੱਲਾਂ ਵਿੱਚ ਆ ਜਾਣਗੇ। ਇਸ ਦਾ ਤੁਹਾਨੂੰ ਇਹ ਲਾਭ ਹੋਵੇਗਾ ਕਿ ਤੁਸੀਂ ਆਪਣਾ ਕੰਮ ਕਢਵਾਓਣ ਵਿੱਚ ਕਾਮਯਾਬ ਹੋ ਜਾਓਗੇ। ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ, ਜੋ ਲੋਕਾਂ ਨੂੰ ਬਹੁਤ ਪਸੰਦ ਆਓਣਗੀਆਂ। ਮਿੱਠੀਆਂ- ਮਿੱਠੀਆਂ ਗੱਲਾਂ ਨਾਲ ਤੁਸੀਂ ਲੋਕਾਂ ਦਾ ਦਿਲ ਜਿੱਤਣ ਵਿੱਚ ਕਾਮਯਾਬ ਹੋ ਸਕਦੇ ਹੋ। ਤੁਹਾਨੂੰ ਗੁੱਸੇ ਵਿੱਚ ਆ ਕੇ ਕਿਸੇ ਨੂੰ ਕੌੜਾ ਜਾਂ ਬੁਰਾ ਬੋਲਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਜੇਕਰ ਤੁਸੀਂ ਕਿਸੇ ਨੂੰ ਬੁਰਾ ਬੋਲੋਗੇ ਤਾਂ ਉਹ ਸੱਚ ਹੋ ਜਾਵੇਗਾ। ਇਸ ਨਾਲ ਤੁਹਾਨੂੰ ਵੀ ਦੁੱਖ ਹੋਵੇਗਾ ਤੇ ਉਹਨਾਂ ਨੂੰ ਵੀ ਪਰੇਸ਼ਾਨੀ ਹੋਵੇਗੀ। ਰਾਹੂ ਦੇ ਇਸ ਗੋਚਰ ਦੇ ਦੌਰਾਨ ਤੁਹਾਨੂੰ ਆਪਣੇ ਖਾਣਪੀਣ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ, ਕਿਉਂਕਿ ਤੁਹਾਨੂੰ ਭੋਜਨ ਨਾਲ ਜੁੜੀਆਂ ਸਮੱਸਿਆਵਾਂ ਜਾਂ ਸਰੀਰਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੈਸਾ ਇਕੱਠਾ ਕਰਨ ਵਿੱਚ ਕੁਝ ਪਰੇਸ਼ਾਨੀ ਹੋ ਸਕਦੀ ਹੈ। ਪਰ ਬਹੁਤ ਕੋਸ਼ਿਸ਼ਾਂ ਤੋਂ ਬਾਅਦ ਤੁਸੀਂ ਪੈਸਾ ਇਕੱਠਾ ਕਰਨ ਵਿੱਚ ਸਫਲ ਹੋ ਸਕਦੇ ਹੋ। ਸਾਲ ਦੀ ਸ਼ੁਰੂਆਤ ਵਿੱਚ ਮੰਗਲ ਦੀ ਅੱਠਵੀਂ ਦ੍ਰਿਸ਼ਟੀ ਰਾਹੂ ਉੱਤੇ ਹੋਣ ਨਾਲ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਪਵੇਗਾ।
ਉਪਾਅ: ਤੁਹਾਨੂੰ ਰਾਹੂ ਦੇ ਸ਼ੁਭ ਪ੍ਰਭਾਵ ਪ੍ਰਾਪਤ ਕਰਨ ਦੇ ਲਈ ਗੋਮੇਦ ਰਤਨ ਦਾ ਦਾਨ ਕਰਨਾ ਚਾਹੀਦਾ ਹੈ।
ਕੁੰਭ ਰਾਸ਼ੀਫਲ
ਕੁੰਭ ਰਾਸ਼ੀ ਦੇ ਜਾਤਕਾਂ ਦੇ ਲਈ ਰਾਹੂ ਦਾ ਇਹ ਗੋਚਰ ਖਾਸ ਤੌਰ ‘ਤੇ ਪ੍ਰਭਾਵਸ਼ਾਲੀ ਰਹੇਗਾ, ਕਿਉਂਕਿ ਰਾਹੂ ਗੋਚਰ 2025 ਲੇਖ ਦੇ ਅਨੁਸਾਰ, ਰਾਹੂ ਤੁਹਾਡੀ ਹੀ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ, ਯਾਨੀ ਕਿ ਤੁਹਾਡੇ ਪਹਿਲੇ ਘਰ ਵਿੱਚ ਰਾਹੂ ਦਾ ਗੋਚਰ ਹੋਵੇਗਾ। ਇਹ ਤੁਹਾਡੇ ਸੋਚਣ ਅਤੇ ਸਮਝਣ ਦੀ ਸ਼ਕਤੀ ਨੂੰ ਖਾਸ ਤੌਰ ‘ਤੇ ਪ੍ਰਭਾਵਿਤ ਕਰੇਗਾ। ਤੁਹਾਡੇ ਫੈਸਲੇ ਲੈਣ ਦੀ ਖਮਤਾ ਵੀ ਬਦਲੇਗੀ। ਤੁਸੀਂ ਕੋਈ ਵੀ ਫੈਸਲਾ ਬਹੁਤ ਜਲਦੀ ਕਰ ਸਕੋਗੇ। ਕਈ ਵਾਰ ਸਹੀ ਅਤੇ ਗਲਤ ਦਾ ਵਿਚਾਰ ਕੀਤੇ ਬਿਨਾਂ ਹੀ ਤੁਸੀਂ ਫੈਸਲੇ ਕਰੋਗੇ, ਜੋ ਕਿ ਬਾਅਦ ਵਿੱਚ ਗਲਤ ਵੀ ਸਾਬਿਤ ਹੋ ਸਕਦੇ ਹਨ, ਕਿਉਂਕਿ ਰਾਹੂ ਦਾ ਪ੍ਰਭਾਵ ਤੁਹਾਡੇ ਦਿਮਾਗ ਅਤੇ ਤੁਹਾਡੀ ਸੋਚ ਉੱਤੇ ਪਵੇਗਾ। ਤੁਸੀਂ ਹਰ ਕੰਮ ਵਿੱਚ ਜਲਦਬਾਜ਼ੀ ਦਿਖਾਓਗੇ, ਜਿਸ ਨਾਲ ਕੰਮਾਂ ਵਿੱਚ ਗੜਬੜੀ ਹੋਣ ਦੀ ਸੰਭਾਵਨਾ ਵੀ ਬਣੀ ਰਹੇਗੀ। ਤੁਹਾਨੂੰ ਸਹੀ ਅਤੇ ਗਲਤ ਨੂੰ ਸੋਚ-ਸਮਝ ਕੇ ਅਤੇ ਤੋਲ-ਮੋਲ ਕੇ ਹੀ ਬੋਲਣਾ ਚਾਹੀਦਾ ਹੈ, ਤਾਂ ਹੀ ਤੁਹਾਨੂੰ ਚੰਗੇ ਨਤੀਜੇ ਮਿਲ ਸਕਣਗੇ। ਸਿਹਤ ਸਬੰਧੀ ਸਮੱਸਿਆਵਾਂ ਦੇ ਪ੍ਰਤੀ ਉਦਾਸੀਨਤਾ ਤੁਹਾਨੂੰ ਬਿਮਾਰੀਆਂ ਦਾ ਸ਼ਿਕਾਰ ਬਣਾ ਸਕਦੀ ਹੈ। ਰਾਹੂ ਦੇ ਗੋਚਰ ਦੇ ਪ੍ਰਭਾਵ ਨਾਲ ਕੇਵਲ ਆਪਣੇ ਬਾਰੇ ਵਿੱਚ ਹੀ ਸੋਚ ਕੇ ਸਵਾਰਥੀ ਨਾ ਬਣ ਕੇ ਤੁਸੀਂ ਆਪਣੇ ਜੀਵਨ ਸਾਥੀ ਦੇ ਬਾਰੇ ਵਿੱਚ ਵੀ ਖਾਸ ਤੌਰ ‘ਤੇ ਸੋਚੋ ਅਤੇ ਉਸ ਨਾਲ ਆਪਣੇ ਰਿਸ਼ਤੇ ਨੂੰ ਬਿਹਤਰ ਬਣਾਓਣ ਦੀ ਕੋਸ਼ਿਸ਼ ਕਰੋ। ਕਾਰੋਬਾਰੀ ਜਾਤਕਾਂ ਨੂੰ ਆਪਣੇ ਸਬੰਧਾਂ ਉੱਤੇ ਟਿਕੇ ਰਹਿਣ ਦੀ ਜ਼ਰੂਰਤ ਹੋਵੇਗੀ। ਝੂਠ ਬੋਲ ਕੇ ਕਾਰੋਬਾਰ ਨਾ ਕਰੋ, ਬਲਕਿ ਆਪਣੇ ਕੰਮ ਨੂੰ ਹੋਰ ਬਿਹਤਰ ਬਣਾਓਣ ਦੇ ਲਈ ਉਸ ਵਿੱਚ ਕੁਝ ਨਵੇਂ ਲੋਕਾਂ ਦੀ ਭਰਤੀ ਕਰੋ। ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ। ਕਿਸੇ ਦੀਆਂ ਗੱਲਾਂ ਵਿੱਚ ਆ ਕੇ ਕੋਈ ਫੈਸਲੇ ਨਾ ਲਓ। ਥੋੜਾ ਆਪਣਾ ਦਿਮਾਗ ਵੀ ਲਗਾਓ ਅਤੇ ਥੋੜਾ ਜਿਹਾ ਕਿਸੇ ਵਿਸ਼ਵਾਸਯੋਗ ਮਾਹਰ ਵਿਅਕਤੀ ਦੀ ਸਲਾਹ ਵੀ ਲੈ ਸਕਦੇ ਹੋ।
ਉਪਾਅ: ਤੁਹਾਨੂੰ ਭਗਵਾਨ ਸ਼ਿਵ ਜੀ ਨੂੰ ਸਫੇਦ ਚੰਦਨ ਚੜ੍ਹਾਓਣਾ ਚਾਹੀਦਾ ਹੈ।
ਮੀਨ ਰਾਸ਼ੀਫਲ
ਰਾਹੂ ਦਾ ਗੋਚਰ ਤੁਹਾਡੇ ਲਈ ਖਾਸ ਤੌਰ ‘ਤੇ ਮਹੱਤਵਪੂਰਣ ਰਹੇਗਾ, ਕਿਉਂਕਿ ਰਾਹੂ ਮਹਾਰਾਜ ਤੁਹਾਡੀ ਰਾਸ਼ੀ ਤੋਂ ਨਿੱਕਲ਼ ਕੇ ਹੀ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ। ਯਾਨੀ ਕਿ ਇਹ ਤੁਹਾਡੀ ਰਾਸ਼ੀ ਤੋਂ ਬਾਰ੍ਹਵੇਂ ਘਰ ਵਿੱਚ ਪ੍ਰਵੇਸ਼ ਕਰੇਗਾ। ਇਸ ਦੇ ਤੁਹਾਨੂੰ ਕੁਝ ਚੰਗੇ ਅਤੇ ਕੁਝ ਬੁਰੇ ਪ੍ਰਭਾਵ ਦੇਖਣ ਨੂੰ ਮਿਲ ਸਕਦੇ ਹਨ। ਇੱਕ ਪਾਸੇ ਜਿੱਥੇ ਤੁਸੀਂ ਬਿਮਾਰੀਆਂ ਦੀ ਚਪੇਟ ਵਿੱਚ ਆ ਸਕਦੇ ਹੋ ਅਤੇ ਤੁਹਾਨੂੰ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਨਾਲ ਤੁਹਾਨੂੰ ਹਸਪਤਾਲ ਤੱਕ ਵੀ ਜਾਣਾ ਪੈ ਸਕਦਾ ਹੈ, ਨਾਲ ਹੀ ਤੁਹਾਡੇ ਖਰਚਿਆਂ ਵਿੱਚ ਵੀ ਅਣਕਿਆਸੇ ਰੂਪ ਨਾਲ ਵਾਧਾ ਹੋਵੇਗਾ। ਤੁਸੀਂ ਸਹੀ ਅਤੇ ਗਲਤ ਦੀ ਪਹਿਚਾਣ ਕੀਤੇ ਬਿਨਾਂ ਹੀ ਖਰਚੇ ਕਰੋਗੇ, ਜਿਸ ਨਾਲ ਧਨ-ਹਾਨੀ ਹੋਣ ਦੀ ਸੰਭਾਵਨਾ ਬਣੀ ਰਹੇਗੀ। ਰਾਹੂ ਗੋਚਰ 2025 ਲੇਖ ਦੇ ਅਨੁਸਾਰ, ਤੁਸੀਂ ਬੇਕਾਰ ਦੇ ਕੰਮਾਂ ਉੱਤੇ ਵੀ ਪੈਸਾ ਖਰਚ ਕਰੋਗੇ, ਜਿਸ ਨਾਲ ਆਰਥਿਕ ਸਥਿਤੀ ਖਰਾਬ ਹੋ ਸਕਦੀ ਹੈ। ਪਰ ਚੰਗੀ ਗੱਲ ਇਹ ਹੈ ਕਿ ਇਸ ਦੌਰਾਨ ਤੁਹਾਨੂੰ ਵਿਦੇਸ਼ ਯਾਤਰਾ ਕਰਨ ਦਾ ਮੌਕਾ ਮਿਲ ਸਕਦਾ ਹੈ। ਜੇਕਰ ਤੁਸੀਂ ਇਸ ਦਿਸ਼ਾ ਵਿੱਚ ਕੋਸ਼ਿਸ਼ ਕਰ ਰਹੇ ਹੋ, ਤਾਂ ਆਪਣੀਆਂ ਕੋਸ਼ਿਸ਼ਾਂ ਨੂੰ ਵਧਾਓ। ਰਾਹੂ ਦੇ ਇਸ ਗੋਚਰ ਕਾਲ ਵਿੱਚ ਤੁਹਾਡੇ ਵਿਦੇਸ਼ ਜਾਣ ਦੀ ਸੰਭਾਵਨਾ ਬਣ ਸਕਦੀ ਹੈ। ਤੁਹਾਨੂੰ ਕਾਰਜ ਖੇਤਰ ਵਿੱਚ ਭੱਜ-ਦੌੜ ਦਾ ਸਾਹਮਣਾ ਕਰਨਾ ਪਵੇਗਾ ਅਤੇ ਆਪਣਿਆਂ ਤੋਂ ਕੁਝ ਸਮੇਂ ਦੇ ਲਈ ਦੂਰੀ ਬਣਾਓਣੀ ਪੈ ਸਕਦੀ ਹੈ, ਜੋ ਤੁਹਾਨੂੰ ਸ਼ੁਰੂ ਵਿੱਚ ਬੁਰੀ ਲੱਗੇਗੀ। ਪਰ ਬਾਅਦ ਵਿੱਚ ਤੁਹਾਨੂੰ ਉਸ ਦੀ ਆਦਤ ਪੈ ਸਕਦੀ ਹੈ। ਤੁਹਾਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਸਾਥ ਦੇਣਾ ਚਾਹੀਦਾ ਹੈ।
ਉਪਾਅ: ਰਾਹੂ ਮਹਾਰਾਜ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਸ਼ਨੀਵਾਰ ਦੇ ਦਿਨ ਕੱਚੇ ਕੋਲੇ ਨੂੰ ਜਲ ਵਿੱਚ ਪ੍ਰਵਾਹ ਕਰਨਾ ਚਾਹੀਦਾ ਹੈ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਰਾਹੂ ਗੋਚਰ 2025 ਤੁਹਾਡੇ ਜੀਵਨ ਵਿੱਚ ਖੁਸ਼ਹਾਲੀ ਅਤੇ ਤਰੱਕੀ ਲੈ ਕੇ ਆਵੇ ਅਤੇ ਤੁਸੀਂ ਜੀਵਨ ਵਿੱਚ ਕਦੇ ਵੀ ਨਿਰਾਸ਼ ਨਾ ਹੋਵੋ । ਸਾਡੀ ਵੈਬਸਾਈਟ ‘ਤੇ ਵਿਜ਼ਿਟ ਕਰਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ!
ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ
1. ਰਾਹੂ ਦਾ ਗੋਚਰ ਕਦੋਂ ਹੋਵੇਗਾ?
18 ਮਈ 2025 ਨੂੰ ਸ਼ਾਮ 17:08 ਵਜੇ ਰਾਹੂ ਸ਼ਨੀ ਦੇ ਸੁਆਮਿੱਤਵ ਵਾਲ਼ੀ ਕੁੰਭ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ।
2. ਰਾਹੂ ਕਦੋਂ ਤੱਕ ਇੱਕ ਰਾਸ਼ੀ ਵਿੱਚ ਰਹਿੰਦਾ ਹੈ?
ਰਾਹੂ ਦਾ ਇੱਕ ਰਾਸ਼ੀ ਵਿੱਚ ਗੋਚਰ ਆਮ ਤੌਰ ‘ਤੇ 18 ਮਹੀਨੇ ਦੇ ਲਈ ਹੁੰਦਾ ਹੈ।
3. ਰਾਹੂ ਦੇ ਲਈ ਚੰਗੀ ਰਾਸ਼ੀ ਕਿਹੜੀ ਹੈ?
ਰਾਹੂ ਕੰਨਿਆ, ਕੁੰਭ ਰਾਸ਼ੀ ਅਤੇ ਤੀਜੇ, ਛੇਵੇਂ ਅਤੇ ਗਿਆਰਵੇਂ ਘਰ ਵਿੱਚ ਵੀ ਮਜ਼ਬੂਤ ਮੰਨਿਆ ਜਾਂਦਾ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025