ਪ੍ਰੇਮ ਰਾਸ਼ੀਫਲ 2025
ਪ੍ਰੇਮ ਰਾਸ਼ੀਫਲ 2025 ਕਹਿੰਦਾ ਹੈ ਕਿ ਪ੍ਰੇਮ ਇੱਕ ਬਹੁਤ ਹੀ ਸੁੰਦਰ ਅਹਿਸਾਸ ਹੈ, ਜਿਸ ਤੋਂ ਕੋਈ ਵੀ ਅਣਛੋਹਿਆ ਨਹੀਂ ਰਹਿਣਾ ਚਾਹੁੰਦਾ। ਹੁਣ ਜਦੋਂ ਨਵਾਂ ਸਾਲ ਸ਼ੁਰੂ ਹੋ ਚੁੱਕਾ ਹੈ, ਤਾਂ ਸਾਡੇ ਸਭ ਦੇ ਮਨ ਵਿੱਚ ਪ੍ਰੇਮ ਨਾਲ ਸਬੰਧਤ ਕਈ ਸਵਾਲ ਜ਼ਰੂਰ ਉੱਠ ਰਹੇ ਹੋਣਗੇ, ਜਿਵੇਂ ਕਿ, ਕੀ ਇਸ ਸਾਲ ਮੇਰੇ ਜੀਵਨ ਵਿੱਚ ਪ੍ਰੇਮ ਦੀ ਦਸਤਕ ਹੋ ਸਕਦੀ ਹੈ ਜਾਂ ਅਜੇ ਹੋਰ ਇੰਤਜ਼ਾਰ ਕਰਨਾ ਪਵੇਗਾ, ਪ੍ਰੇਮ ਜੀਵਨ ਦੀਆਂ ਸਮੱਸਿਆਵਾਂ ਦਾ ਅੰਤ ਕਦੋਂ ਹੋਵੇਗਾ, ਪ੍ਰੇਮ ਜੀਵਨ ਵਿੱਚ ਨਵੀਂ ਬਹਾਰ ਕਦੋਂ ਆਵੇਗੀ ਆਦਿ। ਤੁਹਾਡੇ ਇਹਨਾਂ ਸਵਾਲਾਂ ਦੇ ਆਧਾਰ 'ਤੇ ਹੀ ਅਸੀਂ ਇਹ ਖਾਸ ਲੇਖ਼ ਤਿਆਰ ਕੀਤਾ ਹੈ, ਜਿਸ ਵਿੱਚ ਤੁਸੀਂ ਆਪਣੇ ਇਨ੍ਹਾਂ ਸਵਾਲਾਂ ਦੇ ਜਵਾਬ ਪ੍ਰਾਪਤ ਕਰ ਸਕੋਗੇ।
ਜੀਵਨ ਨਾਲ਼ ਜੁੜੀ ਹਰ ਛੋਟੀ-ਵੱਡੀ ਸਮੱਸਿਆ ਦਾ ਹੱਲ ਜਾਣਨ ਦੇ ਲਈ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਅਤੇ ਚੈਟ ਕਰੋ
ਅੱਗੇ ਵਧਣ ਤੋਂ ਪਹਿਲਾਂ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸਾਡਾ ਇਹ ਖਾਸ ਲੇਖ਼ ਵੈਦਿਕ ਜੋਤਿਸ਼ 'ਤੇ ਆਧਾਰਿਤ ਹੈ ਅਤੇ ਸਾਡੇ ਵਿਦਵਾਨ ਅਤੇ ਜਾਣਕਾਰ ਜੋਤਸ਼ੀਆਂ ਦੁਆਰਾ ਸਾਰੇ ਗ੍ਰਹਾਂ-ਨਕਸ਼ੱਤਰਾਂ ਦੀ ਚਾਲ, ਸਥਿਤੀ, ਗੋਚਰ ਆਦਿ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।
हिंदी में पढ़ें: प्रेम राशिफल 2025
ਜੋਤਿਸ਼ ਦੇ ਅਨੁਸਾਰ ਪ੍ਰੇਮ ਦਾ ਗ੍ਰਹਾਂ ਨਾਲ਼ ਸਬੰਧ
ਜੋਤਿਸ਼ ਵਿੱਚ ਸ਼ੁੱਕਰ ਗ੍ਰਹਿ ਨੂੰ ਪ੍ਰੇਮ ਨਾਲ ਸਬੰਧਤ ਗ੍ਰਹਿ ਦਾ ਦਰਜਾ ਦਿੱਤਾ ਗਿਆ ਹੈ। ਜੋਤਿਸ਼ ਦੇ ਜਾਣਕਾਰ ਮੰਨਦੇ ਹਨ ਕਿ ਜਦੋਂ ਕੁੰਡਲੀ ਵਿੱਚ ਸ਼ੁੱਕਰ ਗ੍ਰਹਿ ਮਜ਼ਬੂਤ ਸਥਿਤੀ ਵਿੱਚ ਹੁੰਦਾ ਹੈ, ਤਾਂ ਵਿਅਕਤੀ ਦੇ ਜੀਵਨ ਵਿੱਚ ਪ੍ਰੇਮ ਬਣਿਆ ਰਹਿੰਦਾ ਹੈ। ਪਰ ਇਸ ਤੋਂ ਉਲਟ, ਜਦੋਂ ਸ਼ੁੱਕਰ ਅਤੇ ਰਾਹੂ, ਸ਼ੁੱਕਰ ਅਤੇ ਮੰਗਲ, ਜਾਂ ਸ਼ੁੱਕਰ ਅਤੇ ਸ਼ਨੀ ਦੀ ਸਥਿਤੀ ਬਣਦੀ ਹੈ, ਤਾਂ ਇਹ ਰਿਸ਼ਤੇ ਦੇ ਹਿਸਾਬ ਨਾਲ ਪ੍ਰਤੀਕੂਲ ਮੰਨੀ ਜਾਂਦੀ ਹੈ। ਇੱਥੇ ਇਹ ਵੀ ਜਾਣਨਾ ਜ਼ਰੂਰੀ ਹੈ ਕਿ ਜਦੋਂ ਸ਼ੁੱਕਰ ਦੇ ਨਾਲ ਰਾਹੂ, ਮੰਗਲ, ਜਾਂ ਸ਼ਨੀ ਨਜ਼ਰ ਆਓਂਦੇ ਹਨ, ਤਾਂ ਰਿਸ਼ਤੇ ਵਿੱਚ ਅਲੱਗਾਵ ਦੀ ਸੰਭਾਵਨਾ ਵਧ ਜਾਂਦੀ ਹੈ। ਵੈਦਿਕ ਜੋਤਿਸ਼ ਵਿੱਚ ਸ਼ੁੱਕਰ ਗ੍ਰਹਿ ਨੂੰ ਪ੍ਰੇਮ ਦਾ ਕਾਰਕ ਗ੍ਰਹਿ ਮੰਨਿਆ ਗਿਆ ਹੈ ਅਤੇ ਕੁੰਡਲੀ ਦਾ ਪੰਜਵਾਂ ਘਰ ਪ੍ਰੇਮ ਦੀ ਅਗਵਾਈ ਕਰਦਾ ਹੈ।
ਇਸ ਤੋਂ ਇਲਾਵਾ, ਸ਼ਨੀ, ਰਾਹੂ, ਅਤੇ ਕੇਤੂ ਜਿੱਥੇ ਰਿਸ਼ਤੇ ਵਿੱਚ ਰੁਕਾਵਟਾਂ ਪੈਦਾ ਕਰਨ ਲਈ ਜਾਣੇ ਜਾਂਦੇ ਹਨ, ਉੱਥੇ ਕੁੰਡਲੀ ਦਾ ਤੀਜਾ, ਸੱਤਵਾਂ, ਅਤੇ ਇਕਾਦਸ਼ ਘਰ ਇੱਛਾ ਦਾ ਘਰ ਅਤੇ ਬਾਰ੍ਹਵਾਂ ਘਰ ਯੌਨ ਸੁੱਖ ਦਾ ਘਰ ਕਿਹਾ ਜਾਂਦਾ ਹੈ। ਜੋਤਿਸ਼ ਦੇ ਅਨੁਸਾਰ, ਜੇਕਰ ਕੁੰਡਲੀ ਦੇ ਛੇਵੇਂ ਘਰ ਵਿੱਚ ਸ਼ੁੱਕਰ, ਮੰਗਲ, ਅਤੇ ਰਾਹੂ ਸਥਿਤ ਹੋਣ, ਤਾਂ ਇਸ ਨਾਲ ਵਿਅਕਤੀ ਦਾ ਆਪਣੇ ਸਾਥੀ ਨਾਲ ਬ੍ਰੇਕਅਪ ਹੋਣ ਦੀ ਸੰਭਾਵਨਾ ਵਧ ਜਾਂਦੀ ਹੈ। ਜੇਕਰ ਅੱਠਵੇਂ ਘਰ ਵਿੱਚ ਕੋਈ ਗ੍ਰਹਿ ਹੈ, ਤਾਂ ਇਹ ਰਿਸ਼ਤੇ ਲਈ ਵੱਡੀ ਪਰੇਸ਼ਾਨੀ ਦਾ ਕਾਰਨ ਬਣ ਜਾਂਦਾ ਹੈ। ਇਸ ਤੋਂ ਇਲਾਵਾ, ਜਦੋਂ ਪੰਜਵੇਂ ਘਰ ਵਿੱਚ ਕੇਤੂ ਹੁੰਦਾ ਹੈ, ਤਾਂ ਪ੍ਰੇਮ ਸਬੰਧ ਟੁੱਟਣ ਦੀ ਨੌਬਤ ਨਹੀਂ ਆਓਂਦੀ। ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਸ਼ੁੱਕਰ ਨੂੰ ਪ੍ਰੇਮ ਨਾਲ ਸਬੰਧਤ ਗ੍ਰਹਿ ਮੰਨਿਆ ਗਿਆ ਹੈ, ਅਜਿਹੇ ਵਿੱਚ ਸ਼ੁੱਕਰ ਦੀ ਕੁੰਡਲੀ ਵਿੱਚ ਚੰਗੀ ਸਥਿਤੀ ਸਫਲ ਪ੍ਰੇਮ ਨੂੰ ਦਰਸਾਉਂਦੀ ਹੈ। ਇਸ ਤੋਂ ਇਲਾਵਾ, ਸ਼ੁੱਕਰ ਦੇ ਨਾਲ ਚੰਦਰਮਾ ਦੀ ਚੰਗੀ ਸਥਿਤੀ ਵੀ ਪ੍ਰੇਮ ਸਬੰਧਾਂ ਲਈ ਬਹੁਤ ਜ਼ਰੂਰੀ ਹੁੰਦੀ ਹੈ।
Read in English: Love Horoscope 2025
ਤਾਂ ਚੱਲੋ, ਬਿਨਾਂ ਕਿਸੇ ਦੇਰੀ ਦੇ ਅਸੀਂ ਆਪਣਾ ਪ੍ਰੇਮ ਰਾਸ਼ੀਫਲ 2025 ਦਾ ਇਹ ਖਾਸ ਲੇਖ਼ ਸ਼ੁਰੂ ਕਰਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਮੇਖ਼ ਤੋਂ ਲੈ ਕੇ ਮੀਨ ਰਾਸ਼ੀ ਤੱਕ ਦੇ ਜਾਤਕਾਂ ਲਈ ਨਵਾਂ ਸਾਲ ਪ੍ਰੇਮ ਦੇ ਸੰਦਰਭ ਵਿੱਚ ਕੀ ਕੁਝ ਤੋਹਫ਼ੇ ਜਾਂ ਚੁਣੌਤੀਆਂ ਲੈ ਕੇ ਆਇਆ ਹੈ।
ਮੇਖ਼ ਰਾਸ਼ੀ
ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ ਮਿਲੇ-ਜੁਲੇ ਨਤੀਜੇ ਪ੍ਰਾਪਤ ਹੋਣਗੇ। ਜਨਵਰੀ ਤੋਂ ਲੈ ਕੇ ਮਾਰਚ ਤੱਕ ਸ਼ਨੀ ਗ੍ਰਹਿ ਦੀ ਪੰਜਵੇਂ ਘਰ 'ਤੇ ਦ੍ਰਿਸ਼ਟੀ ਉਨ੍ਹਾਂ ਲੋਕਾਂ ਲਈ ਪਰੇਸ਼ਾਨੀਆਂ ਪੈਦਾ ਕਰ ਸਕਦੀ ਹੈ, ਜਿਹੜੇ ਆਪਣੇ ਰਿਸ਼ਤੇ ਨੂੰ ਲੈ ਕੇ ਗੰਭੀਰ ਨਹੀਂ ਹਨ। ਇਸ ਤੋਂ ਇਲਾਵਾ, ਮਈ ਤੋਂ ਬਾਅਦ ਦਾ ਸਮਾਂ ਤੁਹਾਡੇ ਰਿਸ਼ਤੇ ਵਿੱਚ ਕੁਝ ਗਲਤਫਹਿਮੀਆਂ ਲੈ ਕੇ ਆ ਸਕਦਾ ਹੈ। ਇੱਥੇ ਤੁਹਾਨੂੰ ਆਪਣੇ ਰਿਸ਼ਤੇ ਅਤੇ ਆਪਣੇ ਸਾਥੀ 'ਤੇ ਭਰੋਸਾ ਬਣਾ ਕੇ ਰੱਖਣ ਦੀ ਜ਼ਰੂਰਤ ਹੋਵੇਗੀ।
ਗੱਲ ਕਰੀਏ ਵਿਆਹੇ ਜਾਤਕਾਂ ਦੀ, ਤਾਂ ਜੇਕਰ ਤੁਹਾਡਾ ਵਿਆਹ ਹੋ ਚੁੱਕਾ ਹੈ, ਤਾਂ ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ, ਇਸ ਸਾਲ ਵਿੱਚ ਤੁਹਾਨੂੰ ਚੰਗੇ ਨਤੀਜੇ ਪ੍ਰਾਪਤ ਹੋਣਗੇ। ਜੇਕਰ ਇਸ ਰਾਸ਼ੀ ਦੇ ਜਾਤਕਾਂ ਦੀ ਉਮਰ ਵਿਆਹ ਲਾਇਕ ਹੋ ਚੁਕੀ ਹੈ ਅਤੇ ਤੁਸੀਂ ਵਿਆਹ ਲਈ ਕੋਸ਼ਿਸ਼ ਕਰ ਰਹੇ ਹੋ, ਤਾਂ ਇਸ ਸਾਲ ਤੁਹਾਨੂੰ ਇਸ ਸੰਦਰਭ ਵਿੱਚ ਸ਼ੁਭ ਖਬਰ ਮਿਲ ਸਕਦੀ ਹੈ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮੇਖ਼ ਰਾਸ਼ੀਫਲ 2025
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਵੀ ਇਸ ਸਾਲ ਮਿਲੇ-ਜੁਲੇ ਨਤੀਜੇ ਮਿਲਣਗੇ। ਜਨਵਰੀ ਤੋਂ ਲੈ ਕੇ ਮਈ ਤੱਕ ਕੇਤੂ ਤੁਹਾਡੇ ਪੰਜਵੇਂ ਘਰ ਵਿੱਚ ਸਥਿਤ ਰਹੇਗਾ, ਜੋ ਕਦੇ-ਕਦਾਈਂ ਰਿਸ਼ਤੇ ਵਿੱਚ ਗਲਤਫਹਿਮੀਆਂ ਲੈ ਕੇ ਆ ਸਕਦਾ ਹੈ। ਮਈ ਦੇ ਮੱਧ ਤੱਕ ਬ੍ਰਹਸਪਤੀ ਪੰਜਵੀਂ ਦ੍ਰਿਸ਼ਟੀ ਨਾਲ ਪੰਜਵੇਂ ਘਰ ਨੂੰ ਦੇਖੇਗਾ, ਜੋ ਇਹ ਗਲਤਫਹਿਮੀਆਂ ਦੂਰ ਕਰ ਸਕਦਾ ਹੈ। ਯਾਨੀ ਕਿ ਪ੍ਰੇਮ ਜੀਵਨ ਵਿੱਚ ਕੁਝ ਸਮੱਸਿਆਵਾਂ ਆਉਣਗੀਆਂ, ਪਰ ਸਮੇਂ ਦੇ ਨਾਲ-ਨਾਲ ਉਹ ਦੂਰ ਹੁੰਦੀਆਂ ਰਹਿਣਗੀਆਂ। ਇਸ ਸਾਲ ਤੁਹਾਨੂੰ ਆਪਣੇ ਪ੍ਰੇਮ ਨੂੰ ਸਪਸ਼ਟ ਰੂਪ ਵਿੱਚ ਆਪਣੇ ਸਾਥੀ ਦੇ ਸਾਹਮਣੇ ਜ਼ਾਹਿਰ ਕਰਨ ਦੀ ਜ਼ਰੂਰਤ ਪਵੇਗੀ। ਨਾਲ ਹੀ, ਉਨ੍ਹਾਂ ਦੇ ਪ੍ਰਤੀ ਆਪਣਾ ਵਿਸ਼ਵਾਸ ਬਣਾ ਕੇ ਰੱਖੋ।
ਗੱਲ ਕਰੀਏ ਇਸ ਰਾਸ਼ੀ ਦੇ ਵਿਆਹੇ ਜਾਤਕਾਂ ਦੀ, ਤਾਂ ਤੁਹਾਡੇ ਲਈ ਇਹ ਸਾਲ ਅਨੁਕੂਲ ਰਹੇਗਾ। ਤੁਸੀਂ ਦੰਪਤੀ ਜੀਵਨ ਵਿੱਚ ਆਪਣੀ ਆਸ ਤੋਂ ਜ਼ਿਆਦਾ ਚੰਗੇ ਨਤੀਜੇ ਦੀ ਉਮੀਦ ਕਰ ਸਕਦੇ ਹੋ। ਜਿਨ੍ਹਾਂ ਜਾਤਕਾਂ ਦੀ ਉਮਰ ਵਿਆਹ ਲਾਇਕ ਹੋ ਚੁਕੀ ਹੈ ਜਾਂ ਜਿਹੜੇ ਵਿਆਹ ਦੇ ਲਈ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਇਸ ਸਾਲ ਸ਼ੁਭ ਨਤੀਜੇ ਮਿਲਣਗੇ। ਸਾਲ 2025 ਕੁੜਮਾਈ ਜਾਂ ਵਿਆਹ ਲਈ ਅਨੁਕੂਲ ਮੰਨਿਆ ਜਾ ਸਕਦਾ ਹੈ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਬ੍ਰਿਸ਼ਭ ਰਾਸ਼ੀਫਲ 2025
ਮਿਥੁਨ ਰਾਸ਼ੀ
ਜੇਕਰ ਗੱਲ ਕਰੀਏ ਰਾਸ਼ੀ ਚੱਕਰ ਦੀ ਤੀਜੀ ਰਾਸ਼ੀ ਮਿਥੁਨ ਦੀ, ਤਾਂ ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ, ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਇਸ ਸਾਲ ਔਸਤ ਤੋਂ ਬਿਹਤਰ ਨਤੀਜੇ ਪ੍ਰਾਪਤ ਹੋਣਗੇ। ਪੰਜਵੇਂ ਘਰ 'ਤੇ ਕਿਸੇ ਵੀ ਗ੍ਰਹਿ ਦਾ ਨਕਾਰਾਤਮਕ ਪ੍ਰਭਾਵ ਨਹੀਂ ਹੈ, ਜਿਸ ਕਾਰਨ ਤੁਹਾਡਾ ਪ੍ਰੇਮ ਜੀਵਨ ਅਨੁਕੂਲ ਬਣਿਆ ਰਹੇਗਾ। ਹਾਲਾਂਕਿ ਜਨਵਰੀ ਤੋਂ ਲੈ ਕੇ ਮਈ ਦੇ ਮੱਧ ਤੱਕ ਤੁਹਾਨੂੰ ਥੋੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਬਾਕੀ ਸਮਾਂ ਅਨੁਕੂਲ ਰਹੇਗਾ।
ਗੱਲ ਕਰੀਏ ਇਸ ਰਾਸ਼ੀ ਦੇ ਵਿਆਹੇ ਜਾਤਕਾਂ ਦੀ, ਤਾਂ ਇਸ ਰਾਸ਼ੀ ਦੇ ਜਿਹੜੇ ਜਾਤਕਾਂ ਦਾ ਵਿਆਹ ਹੋ ਚੁਕਿਆ ਹੈ, ਉਨ੍ਹਾਂ ਨੂੰ ਸ਼ਨੀ ਦੇ ਗੋਚਰ ਨਾਲ ਥੋੜੀਆਂ ਪਰੇਸ਼ਾਨੀਆਂ ਮਿਲ ਸਕਦੀਆਂ ਹਨ। ਇਸ ਦੌਰਾਨ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਤੂਲ ਦਿੰਦੇ ਦੇਖੇ ਜਾ ਸਕਦੇ ਹੋ। ਕੁੱਲ ਮਿਲਾ ਕੇ ਮਾਰਚ ਤੋਂ ਬਾਅਦ ਜਦੋਂ ਸ਼ਨੀ ਦੀ ਦਸਵੀਂ ਦ੍ਰਿਸ਼ਟੀ ਤੁਹਾਡੇ ਸੱਤਵੇਂ ਘਰ 'ਤੇ ਰਹੇਗੀ, ਤਾਂ ਤੁਹਾਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਮਿਥੁਨ ਰਾਸ਼ੀ ਦੇ ਜਿਹੜੇ ਜਾਤਕਾਂ ਦੀ ਉਮਰ ਵਿਆਹ ਲਾਇਕ ਹੋ ਚੁਕੀ ਹੈ ਅਤੇ ਜਿਹੜੇ ਵਿਆਹ ਕਰਵਾਉਣ ਲਈ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਲਈ ਇਹ ਸਾਲ ਕਾਫੀ ਅਨੁਕੂਲ ਰਹੇਗਾ। ਮਈ ਤੋਂ ਬਾਅਦ ਤੁਸੀਂ ਪ੍ਰੇਮ ਵਿਆਹ ਜਾਂ ਆਪਣੇ ਘਰ ਵਾਲਿਆਂ ਦੀ ਪਸੰਦ ਦੇ ਵਿਅਕਤੀ ਨਾਲ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਜਾ ਸਕਦੇ ਹੋ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮਿਥੁਨ ਰਾਸ਼ੀਫਲ 2025
ਕਰਕ ਰਾਸ਼ੀ
ਕਰਕ ਰਾਸ਼ੀ ਦੇ ਜਾਤਕਾਂ ਬਾਰੇ ਗੱਲ ਕਰੀਏ, ਤਾਂ ਨਵੇਂ ਸਾਲ ਵਿੱਚ ਤੁਹਾਨੂੰ ਪ੍ਰੇਮ ਦੇ ਸੰਦਰਭ ਵਿੱਚ ਅਨੁਕੂਲ ਨਤੀਜੇ ਪ੍ਰਾਪਤ ਹੋਣਗੇ। ਮਾਰਚ ਮਹੀਨੇ ਤੋਂ ਬਾਅਦ ਸ਼ਨੀ ਦਾ ਪ੍ਰਭਾਵ ਪੰਜਵੇਂ ਘਰ ਤੋਂ ਦੂਰ ਹੋ ਜਾਵੇਗਾ। ਇਸ ਮੌਕੇ 'ਤੇ ਤੁਹਾਡੇ ਰਿਸ਼ਤੇ ਵਿੱਚ ਜੋ ਵੀ ਛੋਟੀ-ਮੋਟੀ ਖਟਾਸ ਜਾਂ ਪਰੇਸ਼ਾਨੀਆਂ ਚੱਲ ਰਹੀਆਂ ਸਨ, ਉਹ ਇਸ ਸਮੇਂ ਦੇ ਦੌਰਾਨ ਦੂਰ ਹੋਣ ਲੱਗਣਗੀਆਂ। ਮਈ ਮਹੀਨੇ ਵਿੱਚ ਬ੍ਰਹਸਪਤੀ ਦਾ ਗੋਚਰ ਹੋਵੇਗਾ, ਜੋ ਤੁਹਾਡੇ ਰਿਸ਼ਤੇ ਵਿੱਚ ਹੋਰ ਵੀ ਜ਼ਿਆਦਾ ਅਨੁਕੂਲਤਾ ਲੈ ਕੇ ਆਵੇਗਾ। ਇਸ ਸਾਲ ਤੁਸੀਂ ਆਪਣੇ ਪ੍ਰੇਮ ਜੀਵਨ ਦਾ ਖੁੱਲ ਕੇ ਆਨੰਦ ਮਾਣੋਗੇ।
ਜੇਕਰ ਗੱਲ ਕਰੀਏ ਵਿਆਹੇ ਰਿਸ਼ਤੇ ਦੀ, ਤਾਂ ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ, ਇਸ ਰਾਸ਼ੀ ਦੇ ਜਿਹੜੇ ਜਾਤਕ ਵਿਆਹ ਦੇ ਬੰਧਨ ਵਿੱਚ ਬੰਨ੍ਹੇ ਜਾ ਚੁੱਕੇ ਹਨ, ਉਨ੍ਹਾਂ ਲਈ ਸਾਲ ਦਾ ਪਹਿਲਾ ਹਿੱਸਾ ਤੁਲਨਾਤਮਕ ਰੂਪ ਵਿੱਚ ਜ਼ਿਆਦਾ ਅਨੁਕੂਲ ਰਹੇਗਾ। ਜਦੋਂ ਗੱਲ ਕਰੀਏ ਉਨ੍ਹਾਂ ਲੋਕਾਂ ਦੀ, ਜਿਨ੍ਹਾਂ ਦੀ ਉਮਰ ਵਿਆਹ ਦੀ ਹੋ ਚੁਕੀ ਹੈ, ਉਨ੍ਹਾਂ ਨੂੰ ਸਾਲ ਦੇ ਸ਼ੁਰੂਆਤੀ ਮਹੀਨਿਆਂ ਵਿੱਚ ਇਸ ਸੰਦਰਭ ਵਿੱਚ ਸ਼ੁਭ ਖਬਰਾਂ ਮਿਲ ਸਕਦੀਆਂ ਹਨ। ਅਜਿਹੇ ਵਿੱਚ, ਜੇਕਰ ਤੁਸੀਂ ਕਿਸੇ ਨਾਲ ਪਿਆਰ ਕਰਦੇ ਹੋ ਜਾਂ ਕਿਸੇ ਖਾਸ ਨਾਲ ਵਿਆਹ ਕਰਨਾ ਚਾਹੁੰਦੇ ਹੋ, ਤਾਂ ਇਸ ਸੰਦਰਭ ਵਿੱਚ ਤੁਹਾਨੂੰ ਕਦਮ ਅੱਗੇ ਵਧਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਕਰਕ ਰਾਸ਼ੀਫਲ 2025
ਸਿੰਘ ਰਾਸ਼ੀ
ਪ੍ਰੇਮੀ ਜਾਤਕਾਂ ਦੇ ਲਈ ਇਹ ਸਾਲ ਔਸਤ ਨਾਲੋਂ ਚੰਗੇ ਨਤੀਜੇ ਲਿਆਉਣ ਵਾਲਾ ਹੈ। ਜਨਵਰੀ ਤੋਂ ਲੈ ਕੇ ਮਈ ਮਹੀਨੇ ਦੇ ਮੱਧ ਤੱਕ ਬ੍ਰਹਸਪਤੀ ਤੁਹਾਡੇ ਕਰਮ ਘਰ ਵਿੱਚ ਰਹੇਗਾ। ਇਸ ਸਥਿਤੀ ਵਿੱਚ ਜਿਹੜੇ ਲੋਕਾਂ ਨੂੰ ਆਪਣੇ ਸਾਥੀ ਨਾਲ ਸੱਚਾ ਪਿਆਰ ਹੈ ਜਾਂ ਜਿਨ੍ਹਾਂ ਦਾ ਰਿਸ਼ਤਾ ਆਪਣੇ ਕਿਸੇ ਸਹਿਕਰਮੀ ਨਾਲ ਹੈ, ਉਨ੍ਹਾਂ ਨੂੰ ਅਨੁਕੂਲ ਨਤੀਜੇ ਮਿਲਣਗੇ। ਮਈ ਮਹੀਨੇ ਦੇ ਮੱਧ ਵਿੱਚ ਗੁਰੂ ਦਾ ਗੋਚਰ ਹੋਵੇਗਾ, ਜੋ ਤੁਹਾਡੇ ਰਿਸ਼ਤੇ ਵਿੱਚ ਹੋਰ ਅਨੁਕੂਲਤਾ ਲੈ ਕੇ ਆਵੇਗਾ। ਕਦੇ-ਕਦਾਈਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਪਰ ਤੁਹਾਨੂੰ ਆਪਣੇ ਰਿਸ਼ਤੇ ਅਤੇ ਸਾਥੀ 'ਤੇ ਵਿਸ਼ਵਾਸ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ, ਜਿਸ ਨਾਲ ਸਭ ਕੁਝ ਠੀਕ ਰਹੇਗਾ।
ਇਸ ਰਾਸ਼ੀ ਦੇ ਸ਼ਾਦੀਸ਼ੁਦਾ ਜਾਤਕਾਂ ਬਾਰੇ ਗੱਲ ਕਰੀਏ, ਤਾਂ ਜਿਨ੍ਹਾਂ ਦਾ ਵਿਆਹ ਹੋ ਚੁੱਕਾ ਹੈ, ਉਨ੍ਹਾਂ ਦੇ ਜੀਵਨ ਵਿੱਚ ਸਭ ਕੁਝ ਅਨੁਕੂਲ ਰਹੇਗਾ, ਪਰ ਕਦੇ-ਕਦਾਈਂ ਥੋੜ੍ਹੀ-ਬਹੁਤ ਪਰੇਸ਼ਾਨੀ ਹੋ ਸਕਦੀ ਹੈ। ਇਨ੍ਹਾਂ ਨੂੰ ਤੁਹਾਨੂੰ ਧੀਰਜ ਨਾਲ ਸੁਲਝਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਜਿਨ੍ਹਾਂ ਲੋਕਾਂ ਦੀ ਉਮਰ ਵਿਆਹ ਕਰਵਾਓਣ ਲਾਇਕ ਹੋ ਗਈ ਹੈ ਅਤੇ ਉਹ ਵਿਆਹ ਲਈ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਮਈ ਮੱਧ ਤੋਂ ਬਾਅਦ ਅਨੁਕੂਲ ਨਤੀਜੇ ਮਿਲ ਸਕਦੇ ਹਨ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਸਿੰਘ ਰਾਸ਼ੀਫਲ 2025
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਦੇ ਜਾਤਕਾਂ ਦੀ ਗੱਲ ਕਰੀਏ, ਤਾਂ ਨਵੇਂ ਸਾਲ ਵਿੱਚ ਪ੍ਰੇਮੀ ਜਾਤਕਾਂ ਨੂੰ ਮਿਲੇ-ਜੁਲੇ ਨਤੀਜੇ ਮਿਲਣਗੇ। ਸ਼ੁੱਕਰ ਸਾਲ ਦੀ ਸ਼ੁਰੂਆਤ ਤੋਂ ਮਾਰਚ ਮਹੀਨੇ ਤੱਕ ਤੁਹਾਡੇ ਛੇਵੇਂ ਘਰ ਵਿੱਚ ਰਹੇਗਾ, ਜੋ ਪ੍ਰੇਮ ਲਈ ਅਨੁਕੂਲ ਸਮੇਂ ਦੇ ਸੰਕੇਤ ਦੇ ਰਿਹਾ ਹੈ। ਹਾਲਾਂਕਿ ਕਦੇ-ਕਦਾਈਂ ਤੁਹਾਨੂੰ ਥੋੜ੍ਹੀਆਂ-ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮਈ ਮਹੀਨੇ ਵਿੱਚ ਬ੍ਰਹਸਪਤੀ ਦਾ ਗੋਚਰ ਤੁਹਾਡੇ ਰਿਸ਼ਤੇ ਵਿੱਚ ਹੋਰ ਅਨੁਕੂਲਤਾ ਲਿਆਵੇਗਾ। ਤੁਸੀਂ ਆਪਣੇ ਪ੍ਰੇਮ ਜੀਵਨ ਦਾ ਖੁੱਲ ਕੇ ਆਨੰਦ ਮਾਣ ਸਕੋਗੇ।
ਇਸ ਰਾਸ਼ੀ ਦੇ ਸ਼ਾਦੀਸ਼ੁਦਾ ਜਾਤਕਾਂ ਬਾਰੇ ਗੱਲ ਕਰੀਏ, ਤਾਂ ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ, ਸ਼ਾਦੀਸ਼ੁਦਾ ਲੋਕਾਂ ਨੂੰ ਇਸ ਸਾਲ ਮਿਲੇ-ਜੁਲੇ ਨਤੀਜੇ ਮਿਲਣਗੇ। ਇਸ ਸਾਲ ਹੋਣ ਵਾਲਾ ਰਾਹੂ-ਕੇਤੂ ਦਾ ਗੋਚਰ ਤੁਹਾਡੀਆਂ ਗਲਤਫ਼ਹਿਮੀਆਂ ਨੂੰ ਦੂਰ ਕਰੇਗਾ ਅਤੇ ਰਿਸ਼ਤੇ ਵਿੱਚ ਮਿਠਾਸ ਭਰੇਗਾ। ਇਸ ਰਾਸ਼ੀ ਦੇ ਜਿਹੜੇ ਲੋਕ ਵਿਆਹ ਕਰਵਾਓਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਸਾਲ ਦੇ ਪਹਿਲੇ ਹਿੱਸੇ ਵਿੱਚ ਅਨੁਕੂਲ ਨਤੀਜੇ ਮਿਲ ਸਕਦੇ ਹਨ। ਇਸ ਸਥਿਤੀ ਵਿੱਚ, ਜੇਕਰ ਤੁਸੀਂ ਕਿਸੇ ਨਾਲ ਵਿਆਹ ਕਰਨਾ ਚਾਹੁੰਦੇ ਹੋ ਜਾਂ ਆਪਣੇ ਸਾਥੀ ਨੂੰ ਪਰਿਵਾਰ ਦੇ ਮੈਂਬਰਾਂ ਨਾਲ ਮਿਲਵਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਸਾਲ ਦੇ ਪਹਿਲੇ ਹਿੱਸੇ ਵਿੱਚ ਇਹ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਕੰਨਿਆ ਰਾਸ਼ੀਫਲ 2025
ਤੁਲਾ ਰਾਸ਼ੀ
ਨਵੇਂ ਸਾਲ ਦੇ ਪ੍ਰੇਮ ਰਾਸ਼ੀਫਲ ਦੇ ਅਨੁਸਾਰ, ਤੁਲਾ ਰਾਸ਼ੀ ਵਾਲਿਆਂ ਨੂੰ ਇਸ ਸਾਲ ਮਿਲੇ-ਜੁਲੇ ਨਤੀਜੇ ਮਿਲਣਗੇ। ਸਾਲ ਦੀ ਸ਼ੁਰੂਆਤ ਤੋਂ ਲੈ ਕੇ ਮਾਰਚ ਦੇ ਮਹੀਨੇ ਤੱਕ ਪੰਜਵੇਂ ਘਰ 'ਤੇ ਸ਼ਨੀ ਦਾ ਪ੍ਰਭਾਵ ਰਹੇਗਾ। ਇਸ ਦੌਰਾਨ ਤੁਹਾਡੇ ਪ੍ਰੇਮ ਸਬੰਧ ਵਿੱਚ ਨੀਰਸਤਾ ਵੇਖੀ ਜਾ ਸਕਦੀ ਹੈ। ਮਾਰਚ ਤੋਂ ਬਾਅਦ ਸ਼ਨੀ ਦਾ ਪ੍ਰਭਾਵ ਪੰਜਵੇਂ ਘਰ ਤੋਂ ਦੂਰ ਹੋ ਜਾਵੇਗਾ, ਤਾਂ ਰਿਸ਼ਤੇ ਵਿੱਚੋਂ ਗਲਤਫ਼ਹਿਮੀਆਂ ਅਤੇ ਪਰੇਸ਼ਾਨੀਆਂ ਦੂਰ ਹੋਣ ਲੱਗ ਜਾਣਗੀਆਂ। ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ, ਮਈ ਦੇ ਮਹੀਨੇ ਦੇ ਮੱਧ ਤੋਂ ਬਾਅਦ ਬ੍ਰਹਸਪਤੀ ਦਾ ਗੋਚਰ ਪੰਜਵੇਂ ਘਰ ਵਿੱਚ ਹੋਵੇਗਾ, ਜੋ ਦੁਬਾਰਾ ਗਲਤਫ਼ਹਿਮੀਆਂ ਨੂੰ ਦੂਰ ਕਰਨ ਦਾ ਕੰਮ ਕਰੇਗਾ ਅਤੇ ਇਹ ਸਮਾਂ ਤੁਹਾਡੇ ਪ੍ਰੇਮ ਜੀਵਨ ਲਈ ਅਨੁਕੂਲਤਾ ਲਿਆਵੇਗਾ।
ਜੇਕਰ ਸ਼ਾਦੀਸ਼ੁਦਾ ਜਾਤਕਾਂ ਦੀ ਗੱਲ ਕਰੀਏ, ਤਾਂ ਮਾਰਚ ਤੱਕ ਤੁਹਾਨੂੰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਮਾਰਚ ਤੋਂ ਬਾਅਦ ਰਿਸ਼ਤੇ ਵਿੱਚ ਅਨੁਕੂਲਤਾ ਦੇਖੀ ਜਾਵੇਗੀ। ਉਹ ਜਾਤਕ, ਜਿਨ੍ਹਾਂ ਦੀ ਉਮਰ ਵਿਆਹ ਲਾਇਕ ਹੋ ਗਈ ਹੈ, ਉਨ੍ਹਾਂ ਲਈ ਇਹ ਸਾਲ ਵਧੇਰੇ ਮੱਦਦਗਾਰ ਸਾਬਤ ਨਹੀਂ ਹੋਵੇਗਾ। ਅਰਥਾਤ ਤੁਹਾਨੂੰ ਕੁੜਮਾਈ ਆਦਿ ਨੂੰ ਲੈ ਕੇ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਤੁਲਾ ਰਾਸ਼ੀਫਲ 2025
ਬ੍ਰਿਸ਼ਚਕ ਰਾਸ਼ੀ
ਨਵੇਂ ਸਾਲ ਦੇ ਪ੍ਰੇਮ ਰਾਸ਼ੀਫਲ ਦੇ ਅਨੁਸਾਰ ਜੇਕਰ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੀ ਗੱਲ ਕਰੀਏ, ਤਾਂ ਇਸ ਸਾਲ ਪ੍ਰੇਮ ਨਾਲ ਸਬੰਧਤ ਨਤੀਜਿਆਂ ਵਿੱਚ ਤੁਹਾਨੂੰ ਕੁਝ ਕਮੀ ਵੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ, ਮਈ ਦੇ ਮਹੀਨੇ ਤੋਂ ਬਾਅਦ ਤੁਹਾਡੇ ਰਿਸ਼ਤੇ 'ਚੋਂ ਗਲਤਫ਼ਹਿਮੀਆਂ ਦੂਰ ਹੋਣਗੀਆਂ ਅਤੇ ਤੁਹਾਡਾ ਰਿਸ਼ਤਾ ਮਜ਼ਬੂਤ ਬਣੇਗਾ। ਪਰ ਮਾਰਚ ਤੋਂ ਬਾਅਦ ਜਦੋਂ ਸ਼ਨੀ ਦਾ ਗੋਚਰ ਪੰਜਵੇਂ ਘਰ ਵਿੱਚ ਹੋਵੇਗਾ, ਤਾਂ ਪ੍ਰੇਮ ਸਬੰਧ ਵਿੱਚ ਕੁਝ ਰੁੱਖਾਪਣ ਵੇਖਣ ਨੂੰ ਮਿਲ ਸਕਦਾ ਹੈ। ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ, ਜਿਹੜੇ ਲੋਕ ਆਪਣੇ ਸਾਥੀ ਦੇ ਪ੍ਰਤੀ ਗੰਭੀਰ ਹਨ, ਉਨ੍ਹਾਂ ਲਈ ਇਹ ਸਾਲ ਅਨੁਕੂਲ ਰਹੇਗਾ। ਬ੍ਰਹਸਪਤੀ ਦਾ ਗੋਚਰ ਤੁਹਾਡੇ ਲਈ ਪ੍ਰੇਮ ਜੀਵਨ ਨਾਲ ਸਬੰਧਤ ਅਨੁਕੂਲ ਨਤੀਜੇ ਲਿਆਵੇਗਾ। ਇਸ ਦੌਰਾਨ ਤੁਸੀਂ ਆਪਣੀ ਪ੍ਰੇਮ ਜੀਵਨ ਦਾ ਬਿਹਤਰ ਆਨੰਦ ਮਾਣੋਗੇ।
ਸ਼ਾਦੀਸ਼ੁਦਾ ਜਾਤਕਾਂ ਦੀ ਗੱਲ ਕਰੀਏ, ਤਾਂ ਜਿਨ੍ਹਾਂ ਲੋਕਾਂ ਦਾ ਵਿਆਹ ਹੋ ਚੁੱਕਾ ਹੈ, ਉਨ੍ਹਾਂ ਨੂੰ ਇਸ ਸਾਲ ਦੇ ਪਹਿਲੇ ਹਿੱਸੇ ਵਿੱਚ ਜ਼ਿਆਦਾ ਸ਼ੁਭ ਨਤੀਜੇ ਮਿਲਣਗੇ। ਜਿਹੜੇ ਜਾਤਕਾਂ ਦੀ ਵਿਆਹ ਲਾਇਕ ਉਮਰ ਹੋ ਚੁੱਕੀ ਹੈ, ਉਨ੍ਹਾਂ ਲਈ ਵੀ ਆਓਣ ਵਾਲ਼ਾ ਸਾਲ ਇੱਕ ਯਾਦਗਾਰ ਸਾਲ ਰਹੇਗਾ ਅਤੇ ਇਸ ਸਾਲ ਤੁਸੀਂ ਪ੍ਰੇਮ ਵਿਆਹ ਦੇ ਬੰਧਨ ਵਿੱਚ ਵੀ ਬੰਨੇ ਜਾ ਸਕਦੇ ਹੋ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਬ੍ਰਿਸ਼ਚਕ ਰਾਸ਼ੀਫਲ 2025
ਧਨੂੰ ਰਾਸ਼ੀ
ਪ੍ਰੇਮ ਰਾਸ਼ੀਫਲ ਦੇ ਅਨੁਸਾਰ, ਜੇਕਰ ਧਨੂੰ ਰਾਸ਼ੀ ਵਾਲਿਆਂ ਦੀ ਗੱਲ ਕਰੀਏ, ਤਾਂ ਇਹ ਸਾਲ ਤੁਹਾਡੇ ਲਈ ਥੋੜ੍ਹਾ ਕਮਜ਼ੋਰ ਦਿੱਖ ਰਿਹਾ ਹੈ। ਹਾਲਾਂਕਿ, ਮਈ ਮਹੀਨੇ ਦੇ ਮੱਧ ਤੋਂ ਬਾਅਦ, ਜਦੋਂ ਗੁਰੂ ਦਾ ਗੋਚਰ ਸੱਤਵੇਂ ਘਰ ਵਿੱਚ ਹੋ ਜਾਵੇਗਾ, ਤਾਂ ਤੁਹਾਨੂੰ ਆਪਣੇ ਰਿਸ਼ਤੇ ਵਿੱਚ ਅਨੁਕੂਲਤਾ ਪ੍ਰਾਪਤ ਹੋਵੇਗੀ ਅਤੇ ਤੁਹਾਨੂੰ ਔਸਤ ਨਤੀਜੇ ਮਿਲਣਗੇ। ਸ਼ੁੱਕਰ ਗ੍ਰਹਿ ਇਸ ਸਾਲ ਭਰ ਤੁਹਾਨੂੰ ਅਨੁਕੂਲ ਨਤੀਜੇ ਦੇਣਗੇ। ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਕੋਈ ਛੋਟਾ-ਮੋਟਾ ਵਿਵਾਦ ਵੀ ਹੋਵੇ, ਤਾਂ ਉਸ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ।
ਸ਼ਾਦੀਸ਼ੁਦਾ ਜਾਤਕਾਂ ਦੀ ਗੱਲ ਕਰੀਏ, ਤਾਂ ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ, ਜਿਨ੍ਹਾਂ ਲੋਕਾਂ ਦਾ ਵਿਆਹ ਪਹਿਲਾਂ ਹੀ ਹੋ ਚੁੱਕਾ ਹੈ, ਉਹ 2025 ਦੇ ਪਹਿਲੇ ਹਿੱਸੇ ਦੀ ਤੁਲਨਾ ਵਿੱਚ ਦੂਜੇ ਹਿੱਸੇ ਵਿੱਚ ਆਪਣੇ ਸਾਥੀ ਦੇ ਨਾਲ ਜ਼ਿਆਦਾ ਅਨੁਕੂਲ ਰਿਸ਼ਤਾ ਸਾਂਝਾ ਕਰਨਗੇ। ਜੇਕਰ ਵਿਆਹ ਯੋਗ ਜਾਤਕਾਂ ਦੀ ਗੱਲ ਕਰੀਏ, ਤਾਂ ਉਨ੍ਹਾਂ ਲਈ ਵੀ ਸਾਲ ਦਾ ਦੂਜਾ ਹਿੱਸਾ ਵਧੇਰੇ ਮਹੱਤਵਪੂਰਣ ਰਹੇਗਾ, ਅਤੇ ਤੁਸੀਂ ਇਸ ਦੌਰਾਨ ਸ਼ੁਭ ਸਮਾਚਾਰ ਪ੍ਰਾਪਤ ਕਰ ਸਕਦੇ ਹੋ। ਮਈ ਤੋਂ ਬਾਅਦ ਪ੍ਰੇਮ ਵਿਆਹ ਹੋਣ ਦੀ ਸੰਭਾਵਨਾ ਮਜ਼ਬੂਤ ਹੋਵੇਗੀ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਧਨੂੰ ਰਾਸ਼ੀਫਲ 2025
ਮਕਰ ਰਾਸ਼ੀ
ਪ੍ਰੇਮ ਰਾਸ਼ੀਫਲ ਦੇ ਅਨੁਸਾਰ, ਮਕਰ ਰਾਸ਼ੀ ਵਾਲਿਆਂ ਲਈ ਸਾਲ ਦਾ ਪਹਿਲਾ ਹਿੱਸਾ ਯਾਦਗਾਰ ਰਹੇਗਾ। ਜਨਵਰੀ ਤੋਂ ਮਾਰਚ ਤੱਕ, ਤੁਹਾਨੂੰ ਆਪਣੇ ਪ੍ਰੇਮ ਜੀਵਨ ਵਿੱਚ ਅਨੁਕੂਲ ਨਤੀਜੇ ਮਿਲਦੇ ਰਹਣਗੇ ਅਤੇ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ। ਹਾਲਾਂਕਿ, ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਆ ਸਕਦੀਆਂ ਹਨ, ਜਿਨ੍ਹਾਂ ਨੂੰ ਸਮਝਦਾਰੀ ਨਾਲ ਹੱਲ ਕਰਨ ਤੋਂ ਬਾਅਦ ਤੁਸੀਂ ਆਪਣੇ ਰਿਸ਼ਤੇ ਨੂੰ ਹੋਰ ਵੀ ਮਜ਼ਬੂਤ ਬਣਾ ਸਕਦੇ ਹੋ। ਮਈ ਦੇ ਮੱਧ ਤੋਂ ਬਾਅਦ, ਬ੍ਰਹਸਪਤੀ ਦਾ ਗੋਚਰ ਤੁਹਾਡੇ ਛੇਵੇਂ ਘਰ ਵਿੱਚ ਹੋਵੇਗਾ ਅਤੇ ਇੱਥੋਂ ਪੰਜਵੇਂ ਘਰ 'ਤੇ ਸ਼ਨੀ ਦੀ ਦ੍ਰਿਸ਼ਟੀ ਲਗਾਤਾਰ ਰਹੇਗੀ, ਜਿਸ ਕਰਕੇ ਤੁਹਾਡੇ ਦੋਵਾਂ ਦੇ ਰਿਸ਼ਤੇ ਵਿੱਚ ਥੋੜ੍ਹੀ ਬੇਰੁਖੀ ਆ ਸਕਦੀ ਹੈ।
ਹੁਣ ਜੇਕਰ ਇਸ ਰਾਸ਼ੀ ਦੇ ਸ਼ਾਦੀਸ਼ੁਦਾ ਜਾਤਕਾਂ ਦੀ ਗੱਲ ਕਰੀਏ, ਤਾਂ ਉਨ੍ਹਾਂ ਨੂੰ ਵੀ ਇਸ ਸਾਲ ਵਧੇਰੇ ਜਾਗਰੁਕ ਰਹਿਣ ਦੀ ਲੋੜ ਪਵੇਗੀ, ਨਹੀਂ ਤਾਂ ਤਾਲਮੇਲ ਦੀ ਕਮੀ ਤੁਹਾਡੇ ਰਿਸ਼ਤੇ ਵਿੱਚ ਦਰਾਰ ਪਾ ਸਕਦੀ ਹੈ। ਇਸੇ ਤਰ੍ਹਾਂ, ਜੇਕਰ ਇਸ ਰਾਸ਼ੀ ਦੇ ਜਾਤਕਾਂ ਦੀ ਉਮਰ ਵਿਆਹ ਲਾਇਕ ਹੋ ਚੁੱਕੀ ਹੈ, ਤਾਂ ਸਾਲ ਦੇ ਪਹਿਲੇ ਹਿੱਸੇ ਵਿੱਚ ਕੋਸ਼ਿਸ਼ ਕਰਨ ਅਤੇ ਵਿਆਹ ਸਬੰਧੀ ਮਾਮਲਿਆਂ ਨੂੰ ਪੂਰਾ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮਕਰ ਰਾਸ਼ੀਫਲ 2025
ਕੁੰਭ ਰਾਸ਼ੀ
ਰਾਸ਼ੀ ਚੱਕਰ ਦੀ 11ਵੀਂ ਰਾਸ਼ੀ ਦੀ ਗੱਲ ਕਰੀਏ ਤਾਂ ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ, ਪ੍ਰੇਮੀ ਜਾਤਕਾਂ ਨੂੰ ਇਸ ਸਾਲ ਔਸਤ ਤੋਂ ਵਧੀਆ ਨਤੀਜੇ ਮਿਲਣਗੇ। ਸ਼ੁੱਕਰ ਗ੍ਰਹਿ ਦਾ ਗੋਚਰ ਤੁਹਾਨੂੰ ਇਸ ਸਾਲ ਦੇ ਜ਼ਿਆਦਾਤਰ ਸਮੇਂ ਵਿੱਚ ਅਨੁਕੂਲ ਨਤੀਜੇ ਹੀ ਦੇਵੇਗਾ। ਪੰਜਵੇਂ ਘਰ 'ਤੇ ਕਿਸੇ ਵੀ ਗ੍ਰਹਿ ਦਾ ਨਕਾਰਾਤਮਕ ਪ੍ਰਭਾਵ ਨਹੀਂ ਹੈ, ਜਿਸ ਕਰਕੇ ਇਹ ਤੁਹਾਡੇ ਪ੍ਰੇਮ ਸਬੰਧ 'ਤੇ ਸ਼ੁਭ ਪ੍ਰਭਾਵ ਦਿੰਦਾ ਮੰਨਿਆ ਜਾ ਸਕਦਾ ਹੈ। ਮਈ ਤੋਂ ਬਾਅਦ ਰਿਸ਼ਤੇ ਵਿੱਚ ਹਾਲਾਂਕਿ ਥੋੜਾ ਬਹੁਤ ਉਤਾਰ-ਚੜ੍ਹਾਅ ਵੇਖਣ ਨੂੰ ਮਿਲ ਸਕਦਾ ਹੈ, ਪਰ ਇਸ ਗੱਲ ਦੀ ਚਿੰਤਾ ਨਾ ਕਰੋ, ਕਿਉਂਕਿ ਕੋਈ ਵੱਡੀ ਪਰੇਸ਼ਾਨੀ ਨਹੀਂ ਆਵੇਗੀ। ਗੁਰੂ ਦੇ ਗੋਚਰ ਤੋਂ ਬਾਅਦ ਤੁਸੀਂ ਪ੍ਰੇਮ ਜੀਵਨ ਦੇ ਸੰਦਰਭ ਵਿੱਚ ਚੰਗੇ ਨਤੀਜੇ ਹਾਸਲ ਕਰ ਸਕਦੇ ਹੋ।
ਸ਼ਾਦੀਸ਼ੁਦਾ ਜਾਤਕਾਂ ਦੀ ਗੱਲ ਕਰੀਏ ਤਾਂ, ਇਸ ਰਾਸ਼ੀ ਦੇ ਜਿਹੜੇ ਜਾਤਕ ਵਿਆਹ ਲਈ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਲਈ ਇਹ ਸਾਲ ਚੰਗੇ ਨਤੀਜੇ ਲਿਆਵੇਗਾ। ਹਾਲਾਂਕਿ, ਪਹਿਲੇ ਹਿੱਸੇ ਨਾਲ ਤੁਲਨਾ ਕਰਦੇ ਹੋਏ, ਸਾਲ ਦਾ ਦੂਜਾ ਹਿੱਸਾ ਤੁਹਾਡੇ ਲਈ ਹੋਰ ਵਧੇਰੇ ਖਾਸ ਰਹੇਗਾ। ਅਪ੍ਰੈਲ ਤੋਂ ਮਈ ਤੱਕ ਸ਼ਾਦੀਸ਼ੁਦਾ ਜਾਤਕਾਂ ਦੇ ਰਿਸ਼ਤੇ ਵਿੱਚ ਕੁਝ ਅਨੁਕੂਲਤਾ ਵੇਖੀ ਜਾਵੇਗੀ, ਪਰ ਬਾਅਦ ਵਿੱਚ ਸੱਤਵੇਂ ਘਰ 'ਤੇ ਰਾਹੂ-ਕੇਤੂ ਦਾ ਪ੍ਰਭਾਵ ਹੋਵੇਗਾ, ਜਿਸ ਨਾਲ ਰਿਸ਼ਤੇ ਵਿੱਚ ਕੁਝ ਪਰੇਸ਼ਾਨੀਆਂ ਵੇਖਣ ਨੂੰ ਮਿਲ ਸਕਦੀਆਂ ਹਨ। ਕੁੱਲ ਮਿਲਾ ਕੇ, ਇਸ ਸਾਲ ਆਪਣੇ ਸ਼ਾਦੀਸ਼ੁਦਾ ਜੀਵਨ ਨੂੰ ਅਨੁਕੂਲ ਬਣਾਉਣ ਲਈ ਤੁਹਾਨੂੰ ਖੁਦ ਵਧੇਰੇ ਕੋਸ਼ਿਸ਼ ਕਰਨ ਦੀ ਲੋੜ ਹੋਵੇਗੀ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਕੁੰਭ ਰਾਸ਼ੀਫਲ 2025
ਮੀਨ ਰਾਸ਼ੀ
ਪ੍ਰੇਮ ਰਾਸ਼ੀਫਲ ਦੇ ਅਨੁਸਾਰ, ਪੰਜਵੇਂ ਘਰ 'ਤੇ ਕਿਸੇ ਵੀ ਗ੍ਰਹਿ ਦਾ ਨਕਾਰਾਤਮਕ ਪ੍ਰਭਾਵ ਨਹੀਂ ਹੈ, ਜਿਸ ਕਰਕੇ ਸਾਲ ਦਾ ਜ਼ਿਆਦਾਤਰ ਹਿੱਸਾ ਪ੍ਰੇਮ ਸਬੰਧਾਂ ਲਈ ਅਨੁਕੂਲ ਮੰਨਿਆ ਜਾ ਰਿਹਾ ਹੈ। ਮਈ ਦੇ ਮਹੀਨੇ ਦੇ ਮੱਧ ਤੱਕ ਰਾਹੂ ਦੇ ਪ੍ਰਭਾਵ ਵੱਜੋਂ ਰਿਸ਼ਤੇ ਵਿੱਚ ਥੋੜ੍ਹੀਆਂ-ਬਹੁਤ ਗਲਤਫ਼ਹਿਮੀਆਂ ਅਤੇ ਛੋਟੀਆਂ-ਮੋਟੀਆਂ ਪਰੇਸ਼ਾਨੀਆਂ ਆ ਸਕਦੀਆਂ ਹਨ, ਪਰ ਕੋਈ ਵੱਡੀ ਸਮੱਸਿਆ ਨਹੀਂ ਆਵੇਗੀ ਅਤੇ ਤੁਸੀਂ ਆਪਣੇ ਪ੍ਰੇਮ ਜੀਵਨ ਨੂੰ ਅਨੰਦ ਨਾਲ ਜੀਓਗੇ। ਮਈ ਤੋਂ ਬਾਅਦ, ਰਾਹੂ ਦਾ ਪ੍ਰਭਾਵ ਵੀ ਪੰਜਵੇਂ ਘਰ ਤੋਂ ਦੂਰ ਹੋ ਜਾਵੇਗਾ, ਉਦੋਂ ਤੁਹਾਡਾ ਪ੍ਰੇਮ ਜੀਵਨ ਹੋਰ ਵੀ ਖੁਸ਼ਹਾਲ ਹੋਵੇਗਾ।
ਜੇਕਰ ਇਸ ਰਾਸ਼ੀ ਦੇ ਸ਼ਾਦੀਸ਼ੁਦਾ ਜਾਤਕਾਂ ਦੀ ਗੱਲ ਕਰੀਏ, ਤਾਂ ਜਿਨ੍ਹਾਂ ਦਾ ਵਿਆਹ ਹੋ ਚੁੱਕਾ ਹੈ, ਉਨ੍ਹਾਂ ਨੂੰ ਇਸ ਸਾਲ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ। ਸਾਲ ਦੇ ਪਹਿਲੇ ਹਿੱਸੇ ਵਿੱਚ, ਰਾਹੂ-ਕੇਤੂ ਦਾ ਪ੍ਰਭਾਵ ਸੱਤਵੇਂ ਘਰ 'ਤੇ ਰਹੇਗਾ, ਜੋ ਤੁਹਾਡੇ ਦੰਪਤੀ ਜੀਵਨ ਵਿੱਚ ਕੁਝ ਪਰੇਸ਼ਾਨੀਆਂ ਲਿਆ ਸਕਦਾ ਹੈ। ਹਾਲਾਂਕਿ, ਬ੍ਰਹਸਪਤੀ ਦੀ ਦ੍ਰਿਸ਼ਟੀ ਦੇ ਕਾਰਨ ਸਮੱਸਿਆਵਾਂ ਦਾ ਹੱਲ ਹੋ ਜਾਵੇਗਾ, ਪਰ ਇਸ ਦੇ ਲਈ ਤੁਹਾਨੂੰ ਕੋਸ਼ਿਸ਼ ਕਰਨੀ ਪਵੇਗੀ। ਇਸ ਤੋਂ ਇਲਾਵਾ, ਜੇਕਰ ਇਸ ਰਾਸ਼ੀ ਦੇ ਵਿਆਹ ਯੋਗ ਜਾਤਕਾਂ ਦੀ ਗੱਲ ਕਰੀਏ, ਤਾਂ ਪ੍ਰੇਮ ਰਾਸ਼ੀਫਲ 2025 ਦੇ ਅਨੁਸਾਰ, ਜੇਕਰ ਤੁਹਾਡੀ ਉਮਰ ਵੀ ਵਿਆਹ ਲਾਇਕ ਹੋ ਚੁੱਕੀ ਹੈ, ਤਾਂ ਇਸ ਸਾਲ ਅਨੁਕੂਲ ਨਤੀਜੇ ਪ੍ਰਾਪਤ ਕਰਨ ਲਈ ਤੁਹਾਨੂੰ ਸਖਤ ਮਿਹਨਤ ਕਰਨੀ ਪਵੇਗੀ, ਤਾਂ ਹੀ ਤੁਸੀਂ ਵਿਆਹ ਕਰਵਾਉਣ ਵਿੱਚ ਸਫਲ ਹੋ ਸਕੋਗੇ।
ਵਿਸਥਾਰ ਨਾਲ਼ ਪੜ੍ਹਨ ਦੇ ਲਈ ਕਲਿੱਕ ਕਰੋ: ਮੀਨ ਰਾਸ਼ੀਫਲ 2025
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਲੇਖ਼ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ
1. ਪ੍ਰੇਮ ਦੇ ਸੰਦਰਭ ਵਿੱਚ 2025 ਵਿੱਚ ਕਿਹੜੀ ਰਾਸ਼ੀ ਭਾਗਾਂ ਵਾਲੀ ਰਹੇਗੀ?
ਕਰਕ ਰਾਸ਼ੀ, ਮਕਰ ਰਾਸ਼ੀ ਅਤੇ ਮੀਨ ਰਾਸ਼ੀ ਦੇ ਜਾਤਕਾਂ ਦੇ ਲਈ 2025 ਪ੍ਰੇਮ ਦੇ ਸੰਦਰਭ ਵਿੱਚ ਸ਼ਾਨਦਾਰ ਸਾਲ ਰਹੇਗਾ।
2. ਤੁਲਾ ਰਾਸ਼ੀ ਦੀ ਕਿਸਮਤ ਵਿੱਚ ਕੀ ਹੈ?
ਤੁਲਾ ਜਾਤਕਾਂ ਨੂੰ 2025 ਵਿੱਚ ਮਿਲੇ-ਜੁਲੇ ਨਤੀਜੇ ਮਿਲਣਗੇ, ਜਦੋਂ ਕਿ ਸ਼ਾਦੀਸ਼ੁਦਾ ਜਾਤਕਾਂ ਦੇ ਜੀਵਨ ਵਿੱਚ ਕੁਝ ਸਮੱਸਿਆਵਾਂ ਆਉਣ ਦੀ ਸੰਭਾਵਨਾ ਹੈ।
3. ਮੇਖ਼ ਰਾਸ਼ੀ ਦੇ ਜਾਤਕਾਂ ਦਾ ਪ੍ਰੇਮ ਜੀਵਨ 2025 ਵਿੱਚ ਕਿਹੋ-ਜਿਹਾ ਰਹੇਗਾ?
ਪ੍ਰੇਮ ਦੇ ਸੰਦਰਭ ਵਿੱਚ, ਮੇਖ਼ ਪ੍ਰੇਮੀ ਜਾਤਕਾਂ ਨੂੰ ਇੱਕ-ਪਾਸੇ ਜਿੱਥੇ ਮਿਲੇ-ਜੁਲੇ ਨਤੀਜੇ ਮਿਲਣਗੇ, ਓਥੇ ਹੀ ਇਸ ਰਾਸ਼ੀ ਦੇ ਸ਼ਾਦੀਸ਼ੁਦਾ ਜਾਤਕਾਂ ਨੂੰ ਸ਼ਾਨਦਾਰ ਨਤੀਜੇ ਮਿਲਣ ਦੀ ਉੱਚ ਸੰਭਾਵਨਾ ਬਣ ਰਹੀ ਹੈ।
4. ਜੋਤਿਸ਼ ਵਿੱਚ ਪ੍ਰੇਮ ਦਾ ਕਾਰਕ ਕਿਹੜਾ ਗ੍ਰਹਿ ਮੰਨਿਆ ਜਾਂਦਾ ਹੈ?
ਜੋਤਿਸ਼ ਵਿੱਚ ਸ਼ੁੱਕਰ ਗ੍ਰਹਿ ਨੂੰ ਪ੍ਰੇਮ ਦਾ ਕਾਰਕ ਗ੍ਰਹਿ ਮੰਨਿਆ ਜਾਂਦਾ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025