ਫੱਗਣ ਮਹੀਨਾ 2025
ਫੱਗਣ ਮਹੀਨਾ 2025 ਨਾਂ ਦਾ ਇਹ ਲੇਖਐਸਟ੍ਰੋਸੇਜ ਏ ਆਈ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ। ਫੱਗਣ ਨੂੰ ਖੁਸ਼ੀ ਅਤੇ ਉਤਸ਼ਾਹ ਦਾ ਮਹੀਨਾ ਕਿਹਾ ਜਾਂਦਾ ਹੈ। ਸਨਾਤਨ ਧਰਮ ਵਿੱਚ ਫੱਗਣ ਮਹੀਨੇ ਨੂੰ ਖ਼ਾਸ ਸਥਾਨ ਪ੍ਰਾਪਤ ਹੈ। ਹਿੰਦੂ ਪੰਚਾਂਗ ਦੇ ਅਨੁਸਾਰ ਇਹ ਸਾਲ ਦਾ ਆਖਰੀ ਅਤੇ ਬਾਰ੍ਹਵਾਂ ਮਹੀਨਾ ਹੁੰਦਾ ਹੈ, ਜੋ ਕਿ ਸ਼ਾਦੀ-ਵਿਆਹ, ਗ੍ਰਹਿ-ਪ੍ਰਵੇਸ਼ ਅਤੇ ਮੁੰਡਨ ਆਦਿ ਕੰਮਾਂ ਲਈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਇਸ ਸਮੇਂ ਧਰਤੀ ਦੁਲਹਨ ਵਾਂਗ ਸਜੀ-ਧਜੀ ਰਹਿੰਦੀ ਹੈ, ਕਿਉਂਕਿ ਫੱਗਣ ਅਤੇ ਬਸੰਤ ਮਿਲ ਕੇ ਕੁਦਰਤ ਨੂੰ ਸੁੰਦਰ ਬਣਾਉਂਦੇ ਹਨ। ਐਸਟ੍ਰੋਸੇਜ ਏ ਆਈ ਦੇ ਇਸ ਖ਼ਾਸ ਲੇਖ ਵਿੱਚ ਅਸੀਂ ਫੱਗਣ ਮਹੀਨੇ ਨਾਲ ਜੁੜੇ ਰੋਮਾਂਚਕ ਤੱਥਾਂ ਦੇ ਬਾਰੇ ਵਿੱਚ ਵਿਸਥਾਰ ਨਾਲ ਗੱਲ ਕਰਾਂਗੇ, ਜਿਵੇਂ ਕਿ ਇਸ ਦੌਰਾਨ ਕਿਹੜੇ-ਕਿਹੜੇ ਵਰਤ ਅਤੇ ਤਿਓਹਾਰ ਮਨਾਏ ਜਾਣਗੇ? ਇਸ ਮਹੀਨੇ ਕਿਹੜੇ ਉਪਾਅ ਕਰਨੇ ਚਾਹੀਦੇ ਹਨ? ਇਸ ਮਹੀਨੇ ਦਾ ਧਾਰਮਿਕ ਮਹੱਤਵ ਕੀ ਹੈ? ਇਸ ਮਹੀਨੇ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਅਤੇ ਕਿਹੜੀਆਂ ਗੱਲਾਂ ਤੋਂ ਬਚਣਾ ਚਾਹੀਦਾ ਹੈ? ਇਹ ਸਾਰੀਆਂ ਮੁੱਖ ਜਾਣਕਾਰੀਆਂ ਤੁਹਾਨੂੰ ਇਸ ਲੇਖ ਵਿੱਚ ਮਿਲਣਗੀਆਂ, ਇਸ ਲਈ ਅਖ਼ੀਰ ਤੱਕ ਪੜ੍ਹਦੇ ਰਹੋ।

ਇਹ ਵੀ ਪੜ੍ਹੋ: ਰਾਸ਼ੀਫਲ 2025
ਵਿਦਵਾਨ ਜੋਤਸ਼ੀਆਂ ਨਾਲ਼ ਫੋਨ ‘ਤੇ ਗੱਲ ਕਰੋ ਅਤੇ ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦਾ ਹੱਲ ਪ੍ਰਾਪਤ ਕਰੋ
ਤੁਹਾਨੂੰ ਦੱਸ ਦੇਈਏ ਕਿ ਫੱਗਣ ਮਹੀਨੇ ਨੂੰ ਧਾਰਮਿਕ, ਵਿਗਿਆਨਿਕ ਅਤੇ ਪ੍ਰਕਿਰਤਿਕ ਰੂਪ ਵਿੱਚ ਖਾਸ ਦਰਜਾ ਪ੍ਰਾਪਤ ਹੈ। ਇਸ ਮਹੀਨੇ ਵਿੱਚ ਜਿੱਥੇ ਕਈ ਵਰਤ ਅਤੇ ਤਿਓਹਾਰ ਮਨਾਏ ਜਾਂਦੇ ਹਨ, ਉੱਥੇ ਹੋਲੀ ਅਤੇ ਮਹਾਂਸ਼ਿਵਰਾਤ੍ਰੀ ਵਰਗੇ ਤਿਓਹਾਰ ਫੱਗਣ ਦੇ ਮਹੱਤਵ ਨੂੰ ਹੋਰ ਵਧਾ ਦਿੰਦੇ ਹਨ। ਆਓ ਹੁਣ ਦੇਰ ਨਾ ਕਰਦੇ ਹੋਏ ਅੱਗੇ ਵਧੀਏ ਅਤੇ ਜਾਣੀਏ ਕਿ 2025 ਵਿੱਚ ਫੱਗਣ ਮਹੀਨਾ ਕਦੋਂ ਤੋਂ ਸ਼ੁਰੂ ਹੋਵੇਗਾ ਅਤੇ ਇਸ ਮਹੀਨੇ ਦੀ ਵਿਸ਼ੇਸ਼ਤਾ ਅਤੇ ਇਸ ਮਹੀਨੇ ਬਾਰੇ ਹੋਰ ਜਾਣਕਾਰੀ ਬਾਰੇ ਗੱਲ ਕਰੀਏ।
ਸਾਲ 2025 ਵਿੱਚ ਫੱਗਣ ਮਹੀਨਾ ਕਦੋਂ ਤੋਂ ਸ਼ੁਰੂ ਹੋ ਰਿਹਾ ਹੈ?
ਜਿਵੇਂ ਕਿ ਅਸੀਂ ਤੁਹਾਨੂੰ ਦੱਸ ਚੁਕੇ ਹਾਂ ਕਿ ਹਿੰਦੂ ਕੈਲੰਡਰ ਦਾ ਆਖ਼ਰੀ ਮਹੀਨਾ ਫੱਗਣ ਆਪਣੇ ਨਾਲ ਕੁਦਰਤ ਵਿੱਚ ਸੁੰਦਰਤਾ ਲਿਆਉਂਦਾ ਹੈ। ਫੱਗਣ ਮਹੀਨਾ 2025 ਦੀ ਗੱਲ ਕਰੀਏ, ਤਾਂ ਇਸ ਸਾਲ ਫੱਗਣ ਮਹੀਨਾ 13 ਫਰਵਰੀ 2025 ਤੋਂ ਸ਼ੁਰੂ ਹੋਵੇਗਾ ਅਤੇ 14 ਮਾਰਚ 2025 ਨੂੰ ਖ਼ਤਮ ਹੋ ਜਾਵੇਗਾ। ਅੰਗਰੇਜ਼ੀ ਕੈਲੰਡਰ ਦੇ ਮੁਤਾਬਕ ਇਹ ਮਹੀਨਾ ਫਰਵਰੀ ਜਾਂ ਮਾਰਚ ਵਿੱਚ ਆਉਂਦਾ ਹੈ। ਫੱਗਣ ਨੂੰ ਊਰਜਾ ਅਤੇ ਯੌਵਨ ਦਾ ਮਹੀਨਾ ਵੀ ਕਿਹਾ ਜਾਂਦਾ ਹੈ ਅਤੇ ਇਹ ਮੰਨਿਆ ਜਾਂਦਾ ਹੈ ਕਿ ਇਸ ਮਹੀਨੇ ਵਿੱਚ ਵਾਤਾਵਰਣ ਖੁਸ਼ਨੁਮਾ ਹੋ ਜਾਂਦਾ ਹੈ ਅਤੇ ਹਰ ਥਾਂ ਨਵੀਂ ਉਮੰਗ ਵੱਸਦੀ ਹੈ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਫੱਗਣ ਮਹੀਨੇ ਦਾ ਮਹੱਤਵ
ਧਾਰਮਿਕ ਰੂਪ ਵਿੱਚ ਫੱਗਣ ਮਹੀਨੇ ਨੂੰ ਖਾਸ ਮਹੱਤਵ ਦਿੱਤਾ ਗਿਆ ਹੈ, ਕਿਉਂਕਿ ਇਸ ਦੌਰਾਨ ਕਈ ਵੱਡੇ ਤਿਓਹਾਰ ਮਨਾਏ ਜਾਂਦੇ ਹਨ। ਜੇ ਫੱਗਣ ਮਹੀਨੇ ਦੇ ਨਾਮ ਦੀ ਗੱਲ ਕਰੀਏ, ਤਾਂ ਇਸ ਮਹੀਨੇ ਦਾ ਨਾਮ ਫੱਗਣ ਹੋਣ ਦੇ ਪਿੱਛੇ ਕਾਰਨ ਇਹ ਹੈ ਕਿ ਇਸ ਮਹੀਨੇ ਦੀ ਪੂਰਣਿਮਾ ਤਿਥੀ, ਜਿਸ ਨੂੰ ਫੱਗਣ ਪੂਰਣਿਮਾ ਕਿਹਾ ਜਾਂਦਾ ਹੈ, ਉਸ ਦਿਨ ਚੰਦਰਮਾ ਫੱਗਣੀ ਨਕਸ਼ੱਤਰ ਵਿੱਚ ਹੁੰਦਾ ਹੈ। ਇਸ ਕਰਕੇ ਇਸ ਮਹੀਨੇ ਨੂੰ ਫੱਗਣ ਮਹੀਨਾ ਕਿਹਾ ਜਾਂਦਾ ਹੈ। ਇਸ ਮਹੀਨੇ ਵਿੱਚ ਭਗਵਾਨ ਸ਼ਿਵ, ਵਿਸ਼ਣੂੰ ਜੀ ਅਤੇ ਸ਼੍ਰੀ ਕ੍ਰਿਸ਼ਣ ਜੀ ਦੀ ਪੂਜਾ ਕਰਨਾ ਫਲਦਾਇਕ ਮੰਨਿਆ ਜਾਂਦਾ ਹੈ।
ਇੱਕ ਪਾਸੇ ਜਿੱਥੇ ਫੱਗਣ ਮਹੀਨੇ ਦੇ ਕ੍ਰਿਸ਼ਣ ਪੱਖ ਦੀ ਚੌਦਸ ਤਿਥੀ ਨੂੰ ਮਹਾਂਸ਼ਿਵਰਾਤ੍ਰੀ ਦਾ ਤਿਓਹਾਰ ਮਨਾਇਆ ਜਾਂਦਾ ਹੈ, ਉੱਥੇ ਦੂਜੇ ਪਾਸੇ ਇਸ ਮਹੀਨੇ ਦੇ ਸ਼ੁਕਲ ਪੱਖ ਦੀ ਇਕਾਦਸ਼ੀ ਤਿਥੀ ਨੂੰ ਭਗਵਾਨ ਵਿਸ਼ਣੂੰ ਜੀ ਨੂੰ ਸਮਰਪਿਤ ਆਮਲਕੀ ਇਕਾਦਸ਼ੀ ਦਾ ਵਰਤ ਰੱਖਣ ਦਾ ਰਿਵਾਜ਼ ਹੈ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਫੱਗਣ ਮਹੀਨੇ ਵਿੱਚ ਸਹੀ ਵਿਧੀ-ਵਿਧਾਨ ਨਾਲ ਪੂਜਾ ਕਰਨ ਨਾਲ ਭਗਤਾਂ ਨੂੰ ਭਗਵਾਨ ਸ਼ਿਵ ਅਤੇ ਵਿਸ਼ਣੂੰ ਜੀ ਦੀ ਕਿਰਪਾ ਪ੍ਰਾਪਤ ਹੁੰਦੀ ਹੈ। ਸਨਾਤਨ ਧਰਮ ਵਿੱਚ ਦਾਨ ਦਾ ਖਾਸ ਮਹੱਤਵ ਹੁੰਦਾ ਹੈ, ਫਿਰ ਭਾਵੇਂ ਉਹ ਮਾਘ ਮਹੀਨੇ ਵਿੱਚ ਹੋਵੇ ਜਾਂ ਫੱਗਣ ਮਹੀਨੇ ਵਿੱਚ। ਇਸ ਬਾਰੇ ਅਸੀਂ ਹੋਰ ਵੀ ਵਿਸਥਾਰ ਨਾਲ ਗੱਲ ਕਰਾਂਗੇ, ਪਰ ਇਸ ਤੋਂ ਪਹਿਲਾਂ ਆਓ ਫੱਗਣ ਮਹੀਨੇ ਦੇ ਵਰਤਾਂ-ਤਿਓਹਾਰਾਂ ਉੱਤੇ ਨਜ਼ਰ ਮਾਰਦੇ ਹਾਂ।
ਸਾਲ 2025 ਵਿੱਚ ਫੱਗਣ ਮਹੀਨੇ ਵਿੱਚ ਆਓਣ ਵਾਲੇ ਵਰਤ-ਤਿਓਹਾਰ
ਫੱਗਣ ਮਹੀਨਾ 2025 ਵਿੱਚ ਹੋਲੀ, ਮਹਾਂਸ਼ਿਵਰਾਤ੍ਰੀ ਅਤੇ ਆਮਲਕੀ ਇਕਾਦਸ਼ੀ ਤੋਂ ਇਲਾਵਾ ਕਈ ਹੋਰ ਵਰਤ ਅਤੇ ਤਿਓਹਾਰ ਮਨਾਏ ਜਾਣਗੇ। ਇਸ ਮਹੀਨੇ ਵਿੱਚ ਕਿਹੜਾ ਤਿਓਹਾਰ ਕਦੋਂ-ਕਦੋਂ ਆਵੇਗਾ ਅਤੇ ਉਸ ਦੀ ਸਹੀ ਤਰੀਕ ਕੀ ਹੈ, ਇਨ੍ਹਾਂ ਸਾਰੇ ਪ੍ਰਸ਼ਨਾਂ ਦੇ ਜਵਾਬ ਤੁਹਾਨੂੰ ਹੇਠਾਂ ਦਿੱਤੀ ਗਈ ਸੂਚੀ ਵਿੱਚ ਮਿਲਣਗੇ।
ਤਰੀਕ ਅਤੇ ਦਿਨ | ਵਰਤ-ਤਿਓਹਾਰ |
16 ਫਰਵਰੀ 2025, ਐਤਵਾਰ | ਸੰਘੜ ਚੌਥ |
24 ਫਰਵਰੀ 2025, ਸੋਮਵਾਰ | ਵਿਜਯਾ ਇਕਾਦਸ਼ੀ |
25 ਫਰਵਰੀ 2025, ਮੰਗਲਵਾਰ | ਪ੍ਰਦੋਸ਼ ਵਰਤ (ਕ੍ਰਿਸ਼ਣ) |
26 ਫਰਵਰੀ 2025, ਬੁੱਧਵਾਰ | ਮਹਾਂਸ਼ਿਵਰਾਤ੍ਰੀ, ਮਾਸਿਕ ਸ਼ਿਵਰਾਤ੍ਰੀ |
27 ਫਰਵਰੀ 2025, ਵੀਰਵਾਰ | ਫੱਗਣ ਦੀ ਮੱਸਿਆ |
10 ਮਾਰਚ 2025, ਸੋਮਵਾਰ | ਆਮਲਕੀ ਇਕਾਦਸ਼ੀ |
11 ਮਾਰਚ 2025, ਮੰਗਲਵਾਰ | ਪ੍ਰਦੋਸ਼ ਵਰਤ (ਸ਼ੁਕਲ) |
13 ਮਾਰਚ 2025, ਵੀਰਵਾਰ | ਹੋਲਿਕਾ ਦਹਿਨ |
14 ਮਾਰਚ 2025, ਸ਼ੁੱਕਰਵਾਰ | ਹੋਲੀ |
14 ਮਾਰਚ 2025, ਸ਼ੁੱਕਰਵਾਰ | ਮੀਨ ਸੰਕ੍ਰਾਂਤੀ |
14 ਮਾਰਚ 2025, ਸ਼ੁੱਕਰਵਾਰ | ਫੱਗਣ ਦਾ ਪੂਰਣਮਾਸ਼ੀ ਦਾ ਵਰਤ |
ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ
ਸਾਲ 2025 ਵਿੱਚ ਫੱਗਣ ਮਹੀਨੇ ਵਿੱਚ ਵਿਆਹ ਦੇ ਸ਼ੁਭ ਮਹੂਰਤ
ਫੱਗਣ ਦੇ ਮਹੀਨੇ ਨੂੰ ਵਿਆਹ ਲਈ ਬਹੁਤ ਸ਼ੁਭ ਮੰਨਿਆ ਜਾਂਦਾ ਹੈ, ਇਸ ਲਈ ਅਸੀਂ ਤੁਹਾਨੂੰ ਇੱਥੇ 13 ਫਰਵਰੀ 2025 ਤੋਂ 14 ਮਾਰਚ 2025 ਤੱਕ ਦੇ ਵਿਆਹ ਦੇ ਸ਼ੁਭ ਮਹੂਰਤਾਂ ਦੀ ਸੂਚੀ ਪ੍ਰਦਾਨ ਕਰ ਰਹੇ ਹਾਂ।
ਤਰੀਕ ਅਤੇ ਦਿਨ | ਨਕਸ਼ੱਤਰ | ਤਿਥੀ | ਮਹੂਰਤ ਦਾ ਸਮਾਂ |
13 ਫਰਵਰੀ 2025, ਵੀਰਵਾਰ | ਮਘਾ | ਪ੍ਰਤਿਪਦਾ ਤਿਥੀ | ਸਵੇਰੇ 07:03 ਵਜੇ ਤੋਂ ਸਵੇਰੇ 07:31 ਵਜੇ ਤੱਕ |
14 ਫਰਵਰੀ 2025, ਸ਼ੁੱਕਰਵਾਰ | ਉੱਤਰਾਫੱਗਣੀ | ਤੀਜ | ਰਾਤ 11:09 ਵਜੇ ਤੋਂ ਸਵੇਰੇ 07:03 ਵਜੇ ਤੱਕ |
15 ਫਰਵਰੀ 2025, ਸ਼ਨੀਵਾਰ | ਉੱਤਰਾਫੱਗਣੀ ਅਤੇ ਹਸਤ | ਚੌਥ | ਰਾਤ11:51ਵਜੇ ਤੋਂ ਸਵੇਰੇ 07:02ਵਜੇ ਤੱਕ |
16 ਫਰਵਰੀ 2025, ਐਤਵਾਰ | ਹਸਤ | ਚੌਥ | ਸਵੇਰੇ 07:00 ਵਜੇ ਤੋਂ ਸਵੇਰੇ 08:06 ਵਜੇ ਤੱਕ |
18 ਫਰਵਰੀ 2025, ਮੰਗਲਵਾਰ | ਸਵਾਤੀ | ਛਠੀ | ਸਵੇਰੇ 09:52 ਵਜੇ ਤੋਂ ਸਵੇਰੇ 07 ਵਜੇ ਤੱਕ |
19 ਫਰਵਰੀ 2025, ਬੁੱਧਵਾਰ | ਸਵਾਤੀ | ਸੱਤਿਓਂ,ਚੌਥ | ਸਵੇਰੇ 06:58 ਵਜੇ ਤੋਂ ਸਵੇਰੇ 07:32 ਵਜੇ ਤੱਕ |
21 ਫਰਵਰੀ 2025, ਸ਼ੁੱਕਰਵਾਰ | ਅਨੁਰਾਧਾ | ਨੌਮੀ | ਸਵੇਰੇ 11:59 ਵਜੇ ਤੋਂ ਸਵੇਰੇ 03:54 ਵਜੇ ਤੱਕ |
23 ਫਰਵਰੀ 2025, ਐਤਵਾਰ | ਮੂਲ | ਇਕਾਦਸ਼ੀ | ਦੁਪਹਿਰ 01:55ਵਜੇ ਤੋਂ ਸਵੇਰੇ 06:42ਵਜੇ ਤੱਕ |
25 ਫਰਵਰੀ 2025, ਮੰਗਲਵਾਰ | ਉੱਤਰਾਸ਼ਾੜਾ | ਦੁਆਦਸ਼ੀ, ਤੇਰਸ | ਸਵੇਰੇ 08:15ਵਜੇ ਤੋਂ ਸਵੇਰੇ 06:30ਵਜੇ ਤੱਕ |
01 ਮਾਰਚ 2025, ਸ਼ਨੀਵਾਰ |
उत्तराभाद्रपद | ਦੂਜ, ਤੀਜ | ਸਵੇਰੇ 11:22ਵਜੇ ਤੋਂ ਅਗਲੀ ਸਵੇਰ 07:51ਵਜੇ ਤੱਕ |
02 ਮਾਰਚ 2025, ਐਤਵਾਰ | ਉੱਤਰਾਭਾਦ੍ਰਪਦ, ਰੇਵਤੀ | ਤੀਜ, ਚੌਥ | ਸਵੇਰੇ 06:51ਵਜੇ ਤੋਂ ਰਾਤ 01:13ਵਜੇ ਤੱਕ |
05 ਮਾਰਚ 2025, ਬੁੱਧਵਾਰ | ਰੋਹਿਣੀ | ਸੱਤਿਓਂ | ਰਾਤ 01:08ਵਜੇ ਤੋਂ ਸਵੇਰੇ 06:47ਵਜੇ ਤੱਕ |
06 ਮਾਰਚ 2025, ਵੀਰਵਾਰ |
ਰੋਹਿਣੀ | ਸੱਤਿਓਂ | ਸਵੇਰੇ 06:47ਵਜੇ ਤੋਂ ਸਵੇਰੇ 10:50ਵਜੇ ਤੱਕ |
06 ਮਾਰਚ 2025, ਵੀਰਵਾਰ |
ਰੋਹਿਣੀ, ਮ੍ਰਿਗਸ਼ਿਰਾ | ਅਸ਼ਟਮੀ | ਰਾਤ10:00ਵਜੇ ਤੋਂ ਸਵੇਰੇ06:46ਵਜੇ ਤੱਕ |
7 ਮਾਰਚ 2025, ਸ਼ੁੱਕਰਵਾਰ | ਮ੍ਰਿਗਸ਼ਿਰਾ | ਅਸ਼ਟਮੀ, ਨੌਮੀ | ਸਵੇਰੇ 06:46ਵਜੇ ਤੋਂ ਰਾਤ11:31ਵਜੇ ਤੱਕ |
12 ਮਾਰਚ 2025, ਬੁੱਧਵਾਰ | ਮਾਘ | ਚੌਦਸ | ਸਵੇਰੇ 08:42ਵਜੇ ਤੋਂ ਸਵੇਰੇ 04:05ਵਜੇ ਤੱਕ |
ਫੱਗਣ ਮਹੀਨੇ ਵਿੱਚ ਚੰਦਰ ਦੇਵਤਾ ਦੀ ਪੂਜਾ ਕਰਨ ਨਾਲ਼ ਦੂਰ ਹੋਵੇਗਾ ਚੰਦਰ ਦੋਸ਼
ਧਾਰਮਿਕ ਮਾਨਤਾਵਾਂ ਦੇ ਅਨੁਸਾਰ, ਚੰਦਰ ਦੇਵ ਦਾ ਜਨਮ ਫੱਗਣ ਮਹੀਨੇ ਵਿੱਚ ਹੋਇਆ ਸੀ, ਇਸ ਲਈ ਇਸ ਮਹੀਨੇ ਵਿੱਚ ਚੰਦਰਮਾ ਦੀ ਪੂਜਾ-ਅਰਚਨਾ ਕਰਨੀ ਸ਼ੁਭ ਮੰਨੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਫੱਗਣ ਦੇ ਮਹੀਨੇ ਵਿੱਚ ਚੰਦਰ ਦੇਵ ਦੀ ਭਗਤੀ ਕਰਨ ਨਾਲ ਮਾਨਸਿਕ ਸਮੱਸਿਆਵਾਂ ਦਾ ਅੰਤ ਹੁੰਦਾ ਹੈ ਅਤੇ ਇੰਦ੍ਰੀਆਂ ਨੂੰ ਕੰਟਰੋਲ ਕਰਨ ਦੀ ਸ਼ਕਤੀ ਵਿੱਚ ਵੀ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ, ਜਿਨ੍ਹਾਂ ਲੋਕਾਂ ਦੀ ਕੁੰਡਲੀ ਵਿੱਚ ਚੰਦਰ ਦੋਸ਼ ਹੁੰਦਾ ਹੈ, ਉਹ ਫੱਗਣ ਮਹੀਨੇ ਵਿੱਚ ਚੰਦਰਮਾ ਦੀ ਪੂਜਾ ਕਰਕੇ ਇਸ ਦੋਸ਼ ਦਾ ਨਿਵਾਰਣ ਕਰ ਸਕਦੇ ਹਨ।
ਫੱਗਣ ਮਹੀਨੇ ਵਿੱਚ ਕਿਓਂ ਕੀਤੀ ਜਾਂਦੀ ਹੈ ਸ਼੍ਰੀ ਕ੍ਰਿਸ਼ਣ ਜੀ ਦੀ ਪੂਜਾ?
ਸਿਰਫ ਇਹੀ ਨਹੀਂ, ਫੱਗਣ ਦੇ ਮਹੀਨੇ ਵਿੱਚ ਪਿਆਰ ਅਤੇ ਖੁਸ਼ੀਆਂ ਦਾ ਤਿਓਹਾਰ ਹੋਲੀ ਵੀ ਮਨਾਇਆ ਜਾਂਦਾ ਹੈ। ਇਸ ਮਹੀਨੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਣ ਜੀ ਦੇ ਤਿੰਨ ਸਰੂਪਾਂ ਦੀ ਪੂਜਾ ਕਰਨ ਦਾ ਵਿਧਾਨ ਹੈ, ਜੋ ਇਸ ਪ੍ਰਕਾਰ ਹਨ: ਬਾਲ ਸਰੂਪ, ਯੁਵਕ ਸਰੂਪ ਅਤੇ ਗੁਰੂ ਕ੍ਰਿਸ਼ਣ ਦੇ ਸਰੂਪ ਵਿੱਚ।ਫੱਗਣ ਮਹੀਨਾ 2025 ਦੇ ਅਨੁਸਾਰ, ਫੱਗਣ ਦੇ ਮਹੀਨੇ ਵਿੱਚ ਜਿਹੜਾ ਭਗਤ ਸ਼੍ਰੀ ਕ੍ਰਿਸ਼ਣ ਜੀ ਦੀ ਸੱਚੇ ਮਨ ਅਤੇ ਭਗਤੀ-ਭਾਵ ਨਾਲ ਪੂਜਾ ਕਰਦਾ ਹੈ, ਉਸ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੁੰਦੀਆਂ ਹਨ।
ਜਿਹੜੇ ਦੰਪਤੀ ਸੰਤਾਨ-ਸੁੱਖ ਪ੍ਰਾਪਤ ਕਰਨ ਦੀ ਇੱਛਾ ਰੱਖਦੇ ਹਨ, ਉਨ੍ਹਾਂ ਲਈ ਬਾਲ-ਗੋਪਾਲ ਦੀ ਵਿਧੀ-ਵਿਧਾਨ ਨਾਲ ਪੂਜਾ ਕਰਨੀ ਸ਼ੁਭ ਰਹਿੰਦੀ ਹੈ। ਸੁਖੀ ਸ਼ਾਦੀਸ਼ੁਦਾ ਜੀਵਨ ਦੇ ਇੱਛੁਕ ਲੋਕਾਂ ਲਈ ਕ੍ਰਿਸ਼ਣ ਜੀ ਦੇ ਯੁਵਕ ਸਰੂਪ ਦੀ ਪੂਜਾ ਕਰਨੀ ਫਲਦਾਇਕ ਰਹਿੰਦੀ ਹੈ। ਜਦੋਂ ਕਿ ਜਿਹੜੇ ਲੋਕ ਗੁਰੂ ਦੇ ਰੂਪ ਵਿੱਚ ਸ਼੍ਰੀ ਕ੍ਰਿਸ਼ਣ ਜੀ ਦੀ ਵਿਧੀ-ਵਿਧਾਨ ਨਾਲ਼ ਪੂਜਾ ਕਰਦੇ ਹਨ, ਉਨ੍ਹਾਂ ਲਈ ਮੋਖ-ਪ੍ਰਾਪਤੀ ਦਾ ਮਾਰਗ ਮਜ਼ਬੂਤ ਹੁੰਦਾ ਹੈ।
ਫੱਗਣ ਮਹੀਨੇ ਵਿੱਚ ਦਾਨ ਦਾ ਮਹੱਤਵ
ਅਸੀਂ ਸਾਰੇ ਜਾਣਦੇ ਹਾਂ ਕਿ ਸਨਾਤਨ ਧਰਮ ਵਿੱਚ ਦਾਨ-ਪੁੰਨ ਨੂੰ ਬਹੁਤ ਮਹੱਤਵ ਦਿੱਤਾ ਜਾਂਦਾ ਹੈ। ਹਿੰਦੂ ਵਰ੍ਹੇ ਦੇ ਹਰ ਮਹੀਨੇ ਵਿੱਚ ਵੱਖ-ਵੱਖ ਚੀਜ਼ਾਂ ਦਾ ਦਾਨ ਕਰਨ ਨਾਲ ਪੁੰਨ ਦੀ ਪ੍ਰਾਪਤੀ ਹੁੰਦੀ ਹੈ। ਠੀਕ ਇਸੇ ਤਰ੍ਹਾਂ, ਫੱਗਣ ਵਿੱਚ ਕੁਝ ਖਾਸ ਵਸਤੂਆਂ ਦਾ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਸ਼ਾਸਤਰਾਂ ਵਿੱਚ ਵਰਣਨ ਕੀਤਾ ਗਿਆ ਹੈ ਕਿ ਫੱਗਣ ਮਹੀਨੇ ਦੇ ਦੌਰਾਨ ਆਪਣੀ ਸਮਰੱਥਾ ਦੇ ਅਨੁਸਾਰ ਕੱਪੜੇ, ਸਰ੍ਹੋਂ ਦਾ ਤੇਲ, ਸ਼ੁੱਧ ਘੀ, ਅਨਾਜ, ਮੌਸਮੀ ਫਲ ਆਦਿ ਲੋੜਵੰਦਾਂ ਨੂੰ ਦਾਨ ਕਰੋ। ਇਹ ਬਹੁਤ ਹੀ ਕਲਿਆਣਕਾਰੀ ਮੰਨਿਆ ਜਾਂਦਾ ਹੈ। ਮੰਨਿਆ ਜਾਂਦਾ ਹੈ ਕਿ ਫੱਗਣ ਮਹੀਨੇ ਵਿੱਚ ਇਨ੍ਹਾਂ ਚੀਜ਼ਾਂ ਦਾ ਦਾਨ ਕਰਨ ਨਾਲ ਅਕਸ਼ਯ ਪੁੰਨ ਦੀ ਪ੍ਰਾਪਤੀ ਹੁੰਦੀ ਹੈ ਅਤੇ ਪੁੰਨ ਕਰਮਾਂ ਵਿੱਚ ਵਾਧਾ ਹੁੰਦਾ ਹੈ। ਇਹ ਮਹੀਨਾ ਪਿਤਰਾਂ ਦਾ ਤਰਪਣ ਕਰਨ ਲਈ ਵੀ ਚੰਗਾ ਮੰਨਿਆ ਜਾਂਦਾ ਹੈ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਫੱਗਣ ਮਹੀਨੇ ਵਿੱਚ ਕਦੋਂ ਤੋਂ ਸ਼ੁਰੂ ਹੋ ਰਿਹਾ ਹੈ ਹੋਲਾਸ਼ਟਕ?
ਜਿਵੇਂ ਕਿ ਅਸੀਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਫੱਗਣ ਵਿੱਚ ਹੋਲੀ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਪਰ, ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ ਕਿ ਇਸ ਮਹੀਨੇ ਵਿੱਚ ਕੁਝ ਦਿਨ ਅਜਿਹੇ ਵੀ ਹੁੰਦੇ ਹਨ, ਜਦੋਂ ਕਿਸੇ ਵੀ ਸ਼ੁਭ ਅਤੇ ਮੰਗਲ ਕਾਰਜ ਨੂੰ ਕਰਨਾ ਮਨ੍ਹਾਂ ਹੁੰਦਾ ਹੈ। ਅਸੀਂ ਇੱਥੇ ਹੋਲਾਸ਼ਟਕ ਦੀ ਗੱਲ ਕਰ ਰਹੇ ਹਾਂ, ਜਿਸ ਦੀ ਸ਼ੁਰੂਆਤ ਹੋਲੀ ਤੋਂ ਠੀਕ 8 ਦਿਨ ਪਹਿਲਾਂ ਹੋ ਜਾਂਦੀ ਹੈ।
ਹਿੰਦੂ ਪੰਚਾਂਗ ਦੇ ਅਨੁਸਾਰ, ਹਰ ਸਾਲ ਹੋਲਾਸ਼ਟਕ ਦੀ ਸ਼ੁਰੂਆਤ ਸ਼ੁਕਲ ਪੱਖ ਦੀਅਸ਼ਟਮੀ ਤਿਥੀ ਤੋਂ ਹੁੰਦੀ ਹੈ ਅਤੇ ਇਹ ਹੋਲਿਕਾ ਦਹਿਨ ਨਾਲ ਖਤਮ ਹੁੰਦਾ ਹੈ। ਸਾਲ 2025 ਵਿੱਚ, ਹੋਲਾਸ਼ਟਕ ਦੀ ਸ਼ੁਰੂਆਤ 7 ਮਾਰਚ 2025, ਸ਼ੁੱਕਰਵਾਰ ਨੂੰ ਹੋਵੇਗੀ ਅਤੇ ਇਸ ਦਾ ਅੰਤ 13 ਮਾਰਚ 2025, ਵੀਰਵਾਰ ਨੂੰ ਹੋਵੇਗਾ।ਫੱਗਣ ਮਹੀਨਾ 2025 ਦੇ ਅਨੁਸਾਰ, ਹੋਲਾਸ਼ਟਕ ਦੇ ਦੌਰਾਨ ਸਾਰੇ ਅੱਠ ਗ੍ਰਹਿ ਅਸ਼ੁਭ ਸਥਿਤੀ ਵਿੱਚ ਹੁੰਦੇ ਹਨ, ਇਸ ਲਈ ਇਹ ਅਵਧੀ ਸ਼ੁਭ ਕਾਰਜਾਂ ਲਈ ਅਨੁਕੂਲ ਨਹੀਂ ਮੰਨੀ ਜਾਂਦੀ।
ਸਾਲ 2025 ਵਿੱਚ ਫੱਗਣ ਮਹੀਨੇ ਵਿੱਚ ਜ਼ਰੂਰ ਕਰੋ ਇਹ ਉਪਾਅ
- ਜੇਕਰ ਤੁਹਾਡੇ ਸ਼ਾਦੀਸ਼ੁਦਾ ਜੀਵਨ ਵਿੱਚ ਪਿਆਰ ਦੀ ਕਮੀ ਹੋ ਰਹੀ ਹੈ ਜਾਂ ਪਿਆਰ ਖਤਮ ਹੋ ਰਿਹਾ ਹੈ ਅਤੇ ਪਤੀ-ਪਤਨੀ ਦੇ ਵਿਚਕਾਰ ਆਪਸੀ ਤਾਲਮੇਲ ਵੀ ਨਹੀਂ ਹੈ, ਤਾਂ ਤੁਸੀਂ ਫੱਗਣ ਮਹੀਨੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਣ ਨੂੰ ਮੋਰ ਪੰਖ ਚੜ੍ਹਾਓ। ਅਜਿਹਾ ਕਰਨ ਨਾਲ ਰਿਸ਼ਤੇ ਵਿੱਚ ਮਧੁਰਤਾ ਆਵੇਗੀ।
- ਫੱਗਣ ਮਹੀਨੇ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਣ ਦੀ ਪੂਜਾ ਕਰਨੀ ਸ਼ੁਭ ਮੰਨੀ ਜਾਂਦੀ ਹੈ। ਇਸ ਦੌਰਾਨ ਤੁਸੀਂ ਅਬੀਰ ਅਤੇ ਗੁਲਾਲ ਦੇ ਰੰਗਾਂ ਨਾਲ ਕ੍ਰਿਸ਼ਣ ਜੀ ਦੀ ਪੂਜਾ ਕਰੋ। ਅਜਿਹਾ ਕਰਨ ਨਾਲ ਤੁਹਾਡੇ ਸੁਭਾਅ ਵਿੱਚੋਂ ਚਿੜਚਿੜਾਪਣ ਦੂਰ ਹੁੰਦਾ ਹੈ ਅਤੇ ਤੁਸੀਂ ਆਪਣੇ ਗੁੱਸੇ ਨੂੰ ਕੰਟਰੋਲ ਕਰਨ ਵਿੱਚ ਸਮਰੱਥ ਹੋ ਜਾਂਦੇ ਹੋ। ਨਾਲ ਹੀ, ਸ਼੍ਰੀ ਕ੍ਰਿਸ਼ਣ ਦੇ ਅਸ਼ੀਰਵਾਦ ਨਾਲ ਤੁਹਾਨੂੰ ਮਨਚਾਹਿਆ ਜੀਵਨ ਸਾਥੀ ਮਿਲਦਾ ਹੈ।
- ਜੋਤਿਸ਼ ਦੇ ਅਨੁਸਾਰ, ਧਨ-ਲਾਭ ਦੀ ਪ੍ਰਾਪਤੀ ਲਈ ਫੱਗਣ ਮਹੀਨੇ ਵਿੱਚ ਤੁਹਾਨੂੰ ਸੁਗੰਧਿਤ ਪਰਫਿਊਮ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਆਪਣੇ ਆਲ਼ੇ-ਦੁਆਲ਼ੇ ਚੰਦਨ ਦਾ ਇਤਰ ਜਾਂ ਰੰਗ-ਬਿਰੰਗੇ ਫੁੱਲ ਰੱਖਣੇ ਚਾਹੀਦੇ ਹਨ। ਅਜਿਹਾ ਕਰਨ ਨਾਲ ਸ਼ੁੱਕਰ ਦੇਵ ਪ੍ਰਸੰਨ ਹੁੰਦੇ ਹਨ ਅਤੇ ਧਨ-ਲਾਭ ਦੇ ਰਸਤੇ ਖੁਲ੍ਹਦੇ ਹਨ।
- ਮਾਨਤਾ ਦੇ ਅਨੁਸਾਰ, ਫੱਗਣ ਮਹੀਨੇ ਵਿੱਚ ਚੰਦਰ ਦੇਵ ਦਾ ਜਨਮ ਹੋਇਆ ਸੀ, ਇਸ ਲਈ ਇਸ ਮਹੀਨੇ ਵਿੱਚ ਚੰਦਰਮਾ ਦੀ ਪੂਜਾ-ਅਰਚਨਾ ਕਰਨੀ ਚਾਹੀਦੀ ਹੈ। ਨਾਲ ਹੀ, ਚੰਦਰ ਦੇਵ ਨਾਲ ਜੁੜੀਆਂ ਚੀਜ਼ਾਂ ਜਿਵੇਂ ਦੁੱਧ, ਮੋਤੀ, ਚੌਲ਼, ਦਹੀਂ ਅਤੇ ਚੀਨੀ ਆਦਿ ਦਾ ਦਾਨ ਕਰੋ। ਇਹ ਉਪਾਅ ਕਰਨ ਨਾਲ ਚੰਦਰ ਦੋਸ਼ ਦੂਰ ਹੁੰਦਾ ਹੈ।
ਚੱਲੋ ਆਓ ਹੁਣ ਜਾਣੀਏ ਕਿ ਫੱਗਣ ਮਹੀਨਾ 2025 ਵਿੱਚ ਤੁਸੀਂ ਕਿਹੜੇ ਕੰਮ ਕਰ ਸਕਦੇ ਹੋ ਅਤੇ ਕਿਹੜੇ ਕੰਮ ਕਰਨ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ।
ਨਵੇਂ ਸਾਲ ਵਿੱਚ ਕਰੀਅਰ ਸਬੰਧੀ ਕੋਈ ਵੀ ਪਰੇਸ਼ਾਨੀ ਕਾਗਨੀਐਸਟ੍ਰੋ ਰਿਪੋਰਟ ਦੀ ਮੱਦਦ ਨਾਲ਼ ਦੂਰ ਕਰੋ
ਫੱਗਣ ਮਹੀਨੇ ਦੇ ਦੌਰਾਨ ਕੀ ਕਰੀਏ?
- ਫੱਗਣ 2025 ਦੇ ਦੌਰਾਨ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਫਲ਼ਾਂ ਦਾ ਸੇਵਨ ਕਰੋ।
- ਇਸ ਮਹੀਨੇ ਵਿੱਚ ਠੰਢੇ ਜਾਂ ਸਧਾਰਣ ਪਾਣੀ ਨਾਲ ਨ੍ਹਾਉਣ ਦੀ ਕੋਸ਼ਿਸ਼ ਕਰੋ।
- ਜੇਕਰ ਸੰਭਵ ਹੋਵੇ ਤਾਂ ਰੰਗ-ਬਿਰੰਗੇ ਅਤੇ ਸੁੰਦਰ ਕਪੜੇ ਪਹਿਨੋ।
- ਭੋਜਨ ਵਿੱਚ ਘੱਟ ਤੋਂ ਘੱਟ ਅਨਾਜ ਦੇ ਸੇਵਨ ਦੀ ਕੋਸ਼ਿਸ਼ ਕਰੋ।
- ਪਰਫਿਊਮ/ਇਤਰ ਦੀ ਵਰਤੋਂ ਕਰੋ। ਜੇਕਰ ਚੰਦਨ ਦੀ ਖੁਸ਼ਬੂ ਵਰਤਦੇ ਹੋ, ਤਾਂ ਸ਼ੁਭ ਫਲ਼ ਮਿਲਣਗੇ।
- ਫੱਗਣ ਮਹੀਨੇ ਵਿੱਚ ਹਰ ਰੋਜ਼ ਭਗਵਾਨ ਸ਼੍ਰੀ ਕ੍ਰਿਸ਼ਣ ਜੀ ਦੀ ਪੂਜਾ ਕਰੋ ਅਤੇ ਉਨ੍ਹਾਂ ਨੂੰ ਫੁੱਲ ਚੜ੍ਹਾਓ।
ਫੱਗਣ ਮਹੀਨੇ ਦੇ ਦੌਰਾਨ ਕੀ ਨਾ ਕਰੀਏ?
- ਫੱਗਣ ਮਹੀਨੇ ਦੇ ਦੌਰਾਨ ਨਸ਼ੇ ਵਾਲੀਆਂ ਚੀਜ਼ਾਂ ਅਤੇ ਮਾਸ-ਮਦਿਰਾ ਦਾ ਸੇਵਨ ਬਿਲਕੁਲ ਨਾ ਕਰੋ।
- ਇਸ ਮਾਹ ਵਿੱਚ ਜਦੋਂ ਹੋਲਾਸ਼ਟਕ ਸ਼ੁਰੂ ਹੋਵੇ, ਉਸ ਸਮੇਂ ਕਿਸੇ ਵੀ ਸ਼ੁਭ ਕਾਰਜ ਦਾ ਆਯੋਜਨ ਨਾ ਕਰੋ।
- ਆਯੁਰਵੇਦ ਦੇ ਅਨੁਸਾਰ, ਇਸ ਮਹੀਨੇ ਵਿੱਚ ਅਨਾਜ ਦਾ ਸੇਵਨ ਜ਼ਿਆਦਾ ਨਹੀਂ ਕਰਨਾ ਚਾਹੀਦਾ।
- ਫੱਗਣ ਮਹੀਨਾ 2025 ਦੇ ਅਨੁਸਾਰ,ਇਸ ਦੌਰਾਨ ਮਹਿਲਾਵਾਂ ਅਤੇ ਬਜ਼ੁਰਗਾਂ ਦਾ ਅਪਮਾਨ ਨਾ ਕਰੋ।
- ਫੱਗਣ ਮਹੀਨੇ ਵਿੱਚ ਕਿਸੇ ਦੇ ਪ੍ਰਤੀ ਮਨ ਵਿੱਚ ਗਲਤ ਵਿਚਾਰ ਲਿਆਉਣ ਤੋਂ ਬਚੋ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਸਾਲ 2025 ਵਿੱਚ ਫੱਗਣ ਮਹੀਨਾ ਕਦੋਂ ਤੋਂ ਸ਼ੁਰੂ ਹੋ ਰਿਹਾ ਹੈ?
ਸਾਲ 2025 ਵਿੱਚ ਫੱਗਣ ਮਹੀਨਾ 13 ਫਰਵਰੀ ਤੋਂ ਸ਼ੁਰੂ ਹੋਵੇਗਾ।
2. ਸਾਲ 2025 ਵਿੱਚ ਹੋਲੀ ਕਦੋਂ ਹੈ?
ਸਾਲ 2025 ਵਿੱਚ ਹੋਲੀ 14 ਫਰਵਰੀ ਨੂੰ ਮਨਾਈ ਜਾਵੇਗੀ।
3. ਫੱਗਣ ਕਿਹੜਾ ਮਹੀਨਾ ਹੁੰਦਾ ਹੈ?
ਹਿੰਦੂ ਕੈਲੰਡਰ ਦੇ ਅਨੁਸਾਰ, ਫੱਗਣ ਬਾਰ੍ਹਵਾਂ ਮਹੀਨਾ ਹੁੰਦਾ ਹੈ।
Astrological services for accurate answers and better feature
Astrological remedies to get rid of your problems

AstroSage on MobileAll Mobile Apps
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025