ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (19-25) ਜਨਵਰੀ 2025

ਕਿਵੇਂ ਜਾਣੀਏ ਆਪਣਾ ਮੁੱਖ ਅੰਕ (ਮੂਲਾਂਕ)?

ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।

ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ

ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।

ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

ਆਪਣੀ ਜਨਮ ਮਿਤੀ ਤੋਂ ਜਾਣੋ ਹਫਤਾਵਰੀ ਅੰਕ ਜੋਤਿਸ਼ ਰਾਸ਼ੀਫਲ (19-25) ਜਨਵਰੀ 2025

ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।

ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ(19-25) ਜਨਵਰੀ 2025 ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।

ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਹਨਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਮੂਲਾਂਕ 1

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲ਼ੇ ਜਾਤਕਾਂ ਦਾ ਦ੍ਰਿਸ਼ਟੀਕੋਣ ਬਹੁਤ ਸਪੱਸ਼ਟ ਹੁੰਦਾ ਹੈ ਅਤੇ ਉਹ ਇਸ ਨੂੰ ਇੱਕ ਟੀਚੇ ਦੇ ਰੂਪ ਵਿੱਚ ਅਪਣਾ ਸਕਦੇ ਹਨ। ਇਸ ਤੋਂ ਇਲਾਵਾ ਇਹ ਜਾਤਕ ਆਪਣੇ ਕੰਮਾਂ ਪ੍ਰਤੀ ਵਧੇਰੇ ਸੁਚੇਤ ਹੁੰਦੇ ਹਨ।

ਪ੍ਰੇਮ ਜੀਵਨ: ਇਸ ਹਫਤੇ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਆਪਸੀ ਸਮਝ ਦੀ ਕਮੀ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਤੁਹਾਡੇ ਦੋਵਾਂ ਵਿਚਕਾਰ ਝਗੜਾ ਹੋ ਸਕਦਾ ਹੈ, ਜਿਸ ਨਾਲ ਤੁਹਾਡੇ ਰਿਸ਼ਤੇ ਵਿੱਚ ਖਟਾਸ ਆਉਣ ਦੀ ਸੰਭਾਵਨਾ ਹੈ।

ਪੜ੍ਹਾਈ: ਤੁਸੀਂ ਇਸ ਹਫਤੇ ਜੋ ਵੀ ਕਰੋਗੇ, ਉਸ ਵਿੱਚ ਇਕਾਗਰਤਾ ਦੀ ਕਮੀ ਹੋ ਸਕਦੀ ਹੈ। ਇਸ ਕਾਰਨ ਤੁਸੀਂ ਪੜ੍ਹਾਈ ਵਿੱਚ ਪਿੱਛੇ ਰਹਿ ਸਕਦੇ ਹੋ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਦੇ ਲਈ ਇਹ ਹਫ਼ਤਾ ਅਨੁਕੂਲ ਨਹੀਂ ਹੈ। ਤੁਸੀਂ ਆਪਣੇ ਕਾਰਜ ਸਥਾਨ 'ਤੇ ਚੰਗੇ ਰਿਸ਼ਤੇ ਬਣਾ ਕੇ ਰੱਖਣ ਵਿੱਚ ਅਸਫਲ ਹੋ ਸਕਦੇ ਹੋ। ਕਾਰੋਬਾਰੀਆਂ ਲਈ ਇਸ ਸਮੇਂ ਨੁਕਸਾਨ ਦੀ ਸੰਭਾਵਨਾ ਹੈ, ਇਸ ਲਈ ਉਨ੍ਹਾਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ।

ਸਿਹਤ: ਇਸ ਹਫਤੇ ਤੁਹਾਡੇ ਅੰਦਰ ਊਰਜਾ ਅਤੇ ਉਤਸ਼ਾਹ ਦੀ ਕਮੀ ਹੋ ਸਕਦੀ ਹੈ। ਇਸ ਦੇ ਕਾਰਨ, ਤੁਸੀਂ ਆਪਣੀ ਸਿਹਤ ਵਿੱਚ ਅਸਥਿਰਤਾ ਦੇਖ ਸਕਦੇ ਹੋ। ਇਸ ਲਈ ਇਸ ਸਮੇਂ ਤੁਹਾਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।

ਉਪਾਅ:ਹਰ ਰੋਜ਼ 108 ਵਾਰ 'ॐ ਗੰ ਗਣਪਤਯੇ ਨਮਹ:' ਮੰਤਰ ਦਾ ਜਾਪ ਕਰੋ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮੂਲਾਂਕ 2

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲ਼ੇ ਜਾਤਕਾਂ ਵਿੱਚ ਘੁੰਮਣ-ਫਿਰਣ ਜਾਂ ਯਾਤਰਾ ਕਰਨ ਦੀ ਤੀਬਰ ਇੱਛਾ ਹੁੰਦੀ ਹੈ ਅਤੇ ਉਹ ਇਸ ਨੂੰ ਆਪਣਾ ਜਨੂੰਨ ਬਣਾ ਸਕਦੇ ਹਨ। ਇਸ ਤੋਂ ਇਲਾਵਾ ਇਹ ਲੋਕ ਕਾਰੋਬਾਰ ਕਰਨ ਅਤੇ ਨਵੀਆਂ ਉਚਾਈਆਂ ਨੂੰ ਛੂਹਣ ਲਈ ਉਤਾਵਲੇ ਹੁੰਦੇ ਹਨ।

ਪ੍ਰੇਮ ਜੀਵਨ: ਇਸ ਹਫਤੇ ਤੁਹਾਡੇ ਪਰਿਵਾਰ ਵਿੱਚ ਕੋਈ ਸ਼ੁਭ ਜਾਂ ਅਸ਼ੁਭ ਘਟਨਾ ਹੋ ਸਕਦੀ ਹੈ, ਜਿਸ ਦਾ ਤੁਸੀਂ ਅਤੇ ਤੁਹਾਡਾ ਜੀਵਨ ਸਾਥੀ ਦੋਵੇਂ ਆਨੰਦ ਲਓਗੇ।

ਪੜ੍ਹਾਈ: ਇਸ ਹਫਤੇ ਤੁਸੀਂ ਪੜ੍ਹਾਈ ਦੇ ਖੇਤਰ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨ ਅਤੇ ਲੋਕਾਂ ਵਿੱਚ ਆਪਣੇ ਲਈ ਇੱਕ ਵਿਸ਼ੇਸ਼ ਸਥਾਨ ਬਣਾਉਣ ਵਿੱਚ ਸਫਲ ਰਹੋਗੇ। ਤੁਸੀਂ ਕੈਮਿਸਟਰੀ ਅਤੇ ਮਰੀਨ ਇੰਜੀਨੀਅਰਿੰਗ ਆਦਿ ਵਿਸ਼ਿਆਂ ਵਿੱਚ ਉੱਤਮਤਾ ਹਾਸਲ ਕਰਨ ਦੇ ਯੋਗ ਹੋਵੋਗੇ।

ਪੇਸ਼ੇਵਰ ਜੀਵਨ: ਇਸ ਹਫਤੇ ਨੌਕਰੀਪੇਸ਼ਾ ਜਾਤਕਾਂ ਨੂੰ ਸਫਲਤਾ ਮਿਲਣ ਦੀ ਸੰਭਾਵਨਾ ਹੈ। ਤੁਹਾਨੂੰ ਇਸ ਸਮੇਂ ਨੌਕਰੀ ਦੇ ਨਵੇਂ ਮੌਕੇ ਮਿਲ ਸਕਦੇ ਹਨ ਅਤੇ ਇਹ ਮੌਕੇ ਤੁਹਾਨੂੰ ਬਹੁਤ ਸੰਤੁਸ਼ਟੀ ਪ੍ਰਦਾਨ ਕਰਨਗੇ। ਕਾਰੋਬਾਰੀਆਂ ਨੂੰ ਇਸ ਸਮੇਂ ਉਨ੍ਹਾਂ ਦੀ ਉਮੀਦ ਤੋਂ ਵੱਧ ਮੁਨਾਫਾ ਹੋਣ ਦੀ ਸੰਭਾਵਨਾ ਹੈ। ਤੁਸੀਂ ਆਪਣੀ ਯੋਗਤਾ ਸਾਬਤ ਕਰਨ ਲਈ ਆਪਣੇ ਵਿਰੋਧੀਆਂ ਨੂੰ ਸਖ਼ਤ ਮੁਕਾਬਲਾ ਦੇਣ ਦੇ ਯੋਗ ਹੋਵੋਗੇ।

ਸਿਹਤ: ਇਸ ਹਫਤੇ ਤੁਹਾਡੇ ਕੋਲ ਉੱਚ-ਪੱਧਰੀ ਊਰਜਾ ਹੋਵੇਗੀ, ਜਿਸ ਕਾਰਨ ਤੁਹਾਡੀ ਸਿਹਤ ਚੰਗੀ ਰਹੇਗੀ। ਮਾਮੂਲੀ ਸਿਰ ਦਰਦ ਤੋਂ ਇਲਾਵਾ ਸਿਹਤ ਸਬੰਧੀ ਕੋਈ ਹੋਰ ਸਮੱਸਿਆ ਤੁਹਾਨੂੰ ਪਰੇਸ਼ਾਨ ਨਹੀਂ ਕਰੇਗੀ।

ਉਪਾਅ:ਹਰ ਰੋਜ਼ 20 ਵਾਰ 'ॐ ਚੰਦ੍ਰਾਯ ਨਮਹ:' ਮੰਤਰ ਦਾ ਜਾਪ ਕਰੋ।

ਮੂਲਾਂਕ 3

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲ਼ੇ ਜਾਤਕ ਕਿਸੇ ਵੀ ਸਥਿਤੀ ਬਾਰੇ ਖੁੱਲ੍ਹੇ ਵਿਚਾਰ ਰੱਖਦੇ ਹਨ। ਇਹ ਲੋਕ ਅਧਿਆਤਮਿਕ ਸੁਭਾਅ ਦੇ ਹੋ ਸਕਦੇ ਹਨ ਅਤੇ ਇਸ ਕਾਰਨ ਉਹ ਆਪਣੇ ਜੀਵਨ ਵਿੱਚ ਕੁਝ ਵੱਡਾ ਪ੍ਰਾਪਤ ਕਰਨ ਦੇ ਯੋਗ ਹੁੰਦੇ ਹਨ।

ਪ੍ਰੇਮ ਜੀਵਨ: ਤੁਹਾਡੇ ਦੋਸਤਾਨਾ ਵਿਵਹਾਰ ਦੇ ਕਾਰਨ, ਇਸ ਹਫਤੇ ਤੁਹਾਡੇ ਅਤੇ ਤੁਹਾਡੇ ਸਾਥੀ ਵਿਚਕਾਰ ਨੇੜਤਾ ਰਹੇਗੀ। ਇਸ ਸਮੇਂ ਤੁਸੀਂ ਖੁਸ਼ ਰਹੋਗੇ ਅਤੇ ਆਪਣੇ ਜੀਵਨ ਸਾਥੀ ਨਾਲ ਆਪਣੀ ਖੁਸ਼ੀ ਸਾਂਝੀ ਕਰ ਸਕਦੇ ਹੋ।

ਪੜ੍ਹਾਈ: ਇਸ ਹਫਤੇ ਵਿਦਿਆਰਥੀ ਵਿੱਤੀ ਲੇਖਾ, ਪ੍ਰਬੰਧਨ ਲੇਖਾ ਆਦਿ ਵਰਗੇ ਪੇਸ਼ੇਵਰ ਅਧਿਐਨਾਂ ਵਿੱਚ ਵਧੀਆ ਪ੍ਰਦਰਸ਼ਨ ਕਰਨਗੇ ਅਤੇ ਉਹਨਾਂ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਸਫਲ ਹੋਣਗੇ। ਇਸ ਸਮੇਂ ਦੇ ਦੌਰਾਨ, ਤੁਹਾਡੇ ਕੋਲ ਜੋ ਵੀ ਪੜ੍ਹਿਆ ਗਿਆ ਹੈ, ਉਸ ਨੂੰ ਯਾਦ ਰੱਖਣ ਦੇ ਯੋਗ ਹੋਣ ਦਾ ਵਿਸ਼ੇਸ਼ ਗੁਣ ਹੋ ਸਕਦਾ ਹੈ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕ ਕੰਮ ਦੇ ਪ੍ਰਤੀ ਸਮਰਪਣ ਅਤੇ ਸਖ਼ਤ ਮਿਹਨਤ ਨਾਲ ਸ਼ਾਨਦਾਰ ਪ੍ਰਦਰਸ਼ਨ ਦੇਣਗੇ। ਕਾਰੋਬਾਰੀ ਮੁਨਾਫਾ ਕਮਾ ਸਕਣਗੇ ਅਤੇ ਖੁਸ਼ ਰਹਿਣਗੇ।

ਸਿਹਤ: ਇਸ ਹਫਤੇ ਤੁਹਾਡੀ ਤੰਦਰੁਸਤੀ ਚੰਗੀ ਰਹਿਣ ਵਾਲੀ ਹੈ, ਕਿਉਂਕਿ ਤੁਸੀਂ ਜੋਸ਼ ਅਤੇ ਉਤਸ਼ਾਹ ਨਾਲ ਭਰੇ ਹੋਏ ਹੋ। ਇਸ ਕਾਰਨ ਤੁਹਾਡੀ ਸਿਹਤ ਚੰਗੀ ਰਹਿਣ ਵਾਲੀ ਹੈ।

ਉਪਾਅ:ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ।

ਮੂਲਾਂਕ 4

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲ਼ੇ ਜਾਤਕ ਜੋਸ਼ ਨਾਲ ਭਰਪੂਰ ਹੁੰਦੇ ਹਨ ਅਤੇ ਇਸ ਸੁਭਾਅ ਦੇ ਕਾਰਨ, ਉਹ ਸਕਾਰਾਤਮਕ ਰਹਿੰਦੇ ਹਨ ਅਤੇ ਆਪਣੇ ਹੁਨਰ ਦੀ ਮੱਦਦ ਨਾਲ ਵੱਡੀਆਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਉਮੀਦ ਰੱਖਦੇ ਹਨ।

ਪ੍ਰੇਮ ਜੀਵਨ: ਇਸ ਹਫਤੇ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਨੇੜਤਾ ਵਧਣ ਵਾਲੀ ਹੈ। ਤੁਹਾਡੇ ਦੋਹਾਂ ਦਾ ਰਿਸ਼ਤਾ ਮਜ਼ਬੂਤ ​​ਹੋਵੇਗਾ। ਇਸ ਸਮੇਂ ਤੁਸੀਂ ਆਪਣੇ ਸਾਥੀ ਦੇ ਨਾਲ ਖੁਸ਼ ਰਹੋਗੇ ਅਤੇ ਉਨ੍ਹਾਂ ਨੂੰ ਵੀ ਖੁਸ਼ ਰੱਖੋਗੇ।

ਪੜ੍ਹਾਈ: ਇਸ ਹਫਤੇ ਵਿਦਿਆਰਥੀ ਪੜ੍ਹਾਈ ਦੇ ਖੇਤਰ ਵਿੱਚ ਚੰਗਾ ਪ੍ਰਦਰਸ਼ਨ ਕਰਨਗੇ ਅਤੇ ਵੱਡੀਆਂ ਪ੍ਰਾਪਤੀਆਂ ਕਰਨਗੇ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ ਅਤੇ ਇਹ ਮੌਕੇ ਤੁਹਾਨੂੰ ਹੋਰ ਜ਼ਿਆਦਾ ਸਫਲਤਾ ਦਿਲਵਾ ਸਕਦੇ ਹਨ। ਇਸ ਦੇ ਨਾਲ ਹੀ, ਵਪਾਰੀ ਇਸ ਸਮੇਂ ਉੱਚ ਮੁਨਾਫਾ ਕਮਾਉਣ ਅਤੇ ਕਾਇਮ ਰੱਖਣ ਦੇ ਯੋਗ ਹੋਣਗੇ।

ਸਿਹਤ: ਤੁਹਾਡੀ ਸਿਹਤ ਇਸ ਸਮੇਂ ਚੰਗੀ ਰਹੇਗੀ, ਕਿਉਂਕਿ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ​​ਹੋਵੇਗੀ ਅਤੇ ਤੁਸੀਂ ਊਰਜਾਵਾਨ ਹੋਵੋਗੇ।

ਉਪਾਅ:ਹਰ ਰੋਜ਼ 22 ਵਾਰ 'ॐ ਦੁਰਗਾਯ ਨਮਹ:' ਮੰਤਰ ਦਾ ਜਾਪ ਕਰੋ।

ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਮੂਲਾਂਕ 5

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲ਼ੇ ਜਾਤਕ ਆਪਣੇ ਕੰਮ ਵਿੱਚ ਵਧੇਰੇ ਕੁਸ਼ਲ, ਰਚਨਾਤਮਕ ਅਤੇ ਤਰਕਸ਼ੀਲ ਹੁੰਦੇ ਹਨ। ਇਸ ਤੋਂ ਇਲਾਵਾ ਇਹ ਜਾਤਕ ਕੋਈ ਵੀ ਕੰਮ ਬਹੁਤ ਸੋਚ-ਵਿਚਾਰ ਤੋਂ ਬਾਅਦ ਕਰਦੇ ਹਨ।

ਪ੍ਰੇਮ ਜੀਵਨ: ਇਸ ਹਫਤੇ ਤੁਸੀਂ ਆਪਣੇ ਸਾਥੀ ਦੇ ਨਾਲ ਵਧੇਰੇ ਹੱਸਮੁੱਖ ਵਿਵਹਾਰ ਕਰੋਗੇ ਅਤੇ ਇਸ ਵਿਵਹਾਰ ਦੇ ਕਾਰਨ ਤੁਹਾਡੇ ਰਿਸ਼ਤੇ ਵਿੱਚ ਖੁਸ਼ੀ ਵਧੇਗੀ।

ਪੜ੍ਹਾਈ: ਵਿਦਿਆਰਥੀ ਇਸ ਹਫਤੇ ਉੱਚ ਵਿੱਦਿਆ ਪ੍ਰਾਪਤ ਕਰਨ ਵਿੱਚ ਆਸਾਨੀ ਨਾਲ ਸਫਲਤਾ ਪ੍ਰਾਪਤ ਕਰ ਸਕਦੇ ਹਨ। ਤੁਸੀਂ ਹਰ ਕੰਮ ਆਸਾਨੀ ਨਾਲ ਕਰ ਸਕੋਗੇ। ਮਜ਼ਬੂਤ ​​ਇਕਾਗਰਤਾ ਦੇ ਕਾਰਨ ਤੁਸੀਂ ਸਫਲਤਾ ਪ੍ਰਾਪਤ ਕਰ ਸਕੋਗੇ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕ ਇਸ ਸਮੇਂ ਦੇ ਦੌਰਾਨ ਪੂਰੇ ਜੋਸ਼ ਨਾਲ ਕੰਮ ਕਰਨਗੇ ਅਤੇ ਉੱਚ ਪੱਧਰੀ ਕੁਸ਼ਲਤਾ ਪ੍ਰਾਪਤ ਕਰਨਗੇ। ਇਸ ਹਫਤੇ ਕਾਰੋਬਾਰੀ ਆਪਣੇ ਵਿਰੋਧੀਆਂ ਨੂੰ ਪਿੱਛੇ ਛੱਡਣ 'ਚ ਆਸਾਨੀ ਨਾਲ ਸਫਲ ਹੋਣਗੇ।

ਸਿਹਤ: ਇਸ ਸਮੇਂ ਤੁਹਾਡੇ ਸਕਾਰਾਤਮਕ ਰਹਿਣ ਦੇ ਕਾਰਨ ਤੁਹਾਡੀ ਸਿਹਤ ਵੀ ਚੰਗੀ ਰਹਿਣ ਵਾਲੀ ਹੈ। ਤੁਹਾਡੇ ਅੰਦਰ ਵਧੇਰੇ ਉਤਸ਼ਾਹ ਅਤੇ ਹਿੰਮਤ ਰਹੇਗੀ, ਜੋ ਤੁਹਾਨੂੰ ਆਪਣੇ-ਆਪ ਨੂੰ ਫਿੱਟ ਰੱਖਣ ਵਿੱਚ ਮੱਦਦ ਕਰੇਗੀ।

ਉਪਾਅ:ਹਰ ਰੋਜ਼ 41 ਵਾਰ 'ॐ ਨਮੋ ਭਗਵਤੇ ਵਾਸੂ ਦੇਵਾਯ ਨਮਹ:' ਮੰਤਰ ਦਾ ਜਾਪ ਕਰੋ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਮੂਲਾਂਕ 6

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲ਼ੇ ਲੋਕਾਂ ਦੀ ਮਨੋਰੰਜਨ ਅਤੇ ਮੀਡੀਆ ਕਲਾ ਵਿੱਚ ਵਧੇਰੇ ਦਿਲਚਸਪੀ ਹੋ ਸਕਦੀ ਹੈ। ਅਜਿਹੇ ਲੋਕ ਜੀਵਨ ਦੇ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਵਿੱਚ ਵਧੇਰੇ ਪ੍ਰਭਾਵਸ਼ਾਲੀ ਹੋ ਸਕਦੇ ਹਨ।

ਪ੍ਰੇਮ ਜੀਵਨ: ਇਸ ਹਫਤੇ ਤੁਹਾਡਾ ਆਪਣੇ ਸਾਥੀ ਦੇ ਨਾਲ ਵਿਵਾਦ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਤੁਸੀਂ ਆਪਣੇ ਜੀਵਨ ਸਾਥੀ ਨਾਲ ਖੁਸ਼ ਨਹੀਂ ਰਹਿ ਸਕੋਗੇ ਅਤੇ ਤੁਹਾਡੇ ਰਿਸ਼ਤੇ ਦੀ ਖੁਸ਼ੀ ਅਤੇ ਸ਼ਾਂਤੀ ਭੰਗ ਹੋ ਸਕਦੀ ਹੈ।

ਪੜ੍ਹਾਈ: ਇਸ ਹਫ਼ਤੇ ਅਜਿਹੇ ਸੰਕੇਤ ਹਨ ਕਿ ਤੁਹਾਨੂੰ ਪੜ੍ਹਾਈ ਦੇ ਮਾਮਲੇ ਵਿੱਚ ਚੰਗੇ ਨਤੀਜੇ ਨਹੀਂ ਮਿਲ ਸਕਦੇ। ਤੁਹਾਡਾ ਆਪਣੀ ਪੜ੍ਹਾਈ ਤੋਂ ਧਿਆਨ ਭਟਕ ਸਕਦਾ ਹੈ, ਜਿਸ ਕਾਰਨ ਤੁਸੀਂ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਪੱਛੜ ਸਕਦੇ ਹੋ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕ ਇਸ ਸਮੇਂ ਕੁਝ ਵੱਡਾ ਹਾਸਲ ਕਰਨ, ਨਵੀਆਂ ਉਚਾਈਆਂ ਨੂੰ ਛੂਹਣ ਜਾਂ ਨਾਮ ਅਤੇ ਪ੍ਰਸਿੱਧੀ ਕਮਾਉਣ ਵਿੱਚ ਪਿੱਛੇ ਰਹਿ ਸਕਦੇ ਹਨ। ਇਸ ਦੇ ਨਾਲ ਹੀ ਕਾਰੋਬਾਰੀ ਇਸ ਸਮੇਂ ਜ਼ਿਆਦਾ ਮੁਨਾਫਾ ਕਮਾ ਸਕਣਗੇ।

ਸਿਹਤ: ਤੁਹਾਨੂੰ ਇਸ ਹਫਤੇ ਪਾਚਣ ਸਬੰਧੀ ਸਮੱਸਿਆਵਾਂ ਅਤੇ ਚਮੜੀ 'ਤੇ ਖਾਰਸ਼ ਹੋ ਸਕਦੀ ਹੈ। ਇਸ ਤੋਂ ਬਚਣ ਲਈ, ਤੁਹਾਨੂੰ ਤਲ਼ੇ ਹੋਏ ਭੋਜਨ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਜੋ ਤੁਹਾਡੀ ਸਿਹਤ ਠੀਕ ਰਹੇ।

ਉਪਾਅ:ਹਰ ਰੋਜ਼ 33 ਵਾਰ 'ॐ ਸ਼ੁੱਕਰਾਯ ਨਮਹ:' ਮੰਤਰ ਦਾ ਜਾਪ ਕਰੋ।

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਮੂਲਾਂਕ 7

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲ਼ੇ ਲੋਕ ਰੱਬ ਨੂੰ ਸਮਰਪਿਤ ਹੁੰਦੇ ਹਨ ਅਤੇ ਉਸ ਦੀ ਖੋਜ ਕਰਦੇ ਰਹਿੰਦੇ ਹਨ। ਇਹ ਲੋਕ ਧਾਰਮਿਕ ਯਾਤਰਾ 'ਤੇ ਜਾ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਰਾਹਤ ਅਤੇ ਸੰਤੁਸ਼ਟੀ ਮਿਲਦੀ ਹੈ।

ਪ੍ਰੇਮ ਜੀਵਨ: ਇਸ ਹਫਤੇ ਤੁਸੀਂ ਆਪਣੇ ਜੀਵਨ ਸਾਥੀ ਤੋਂ ਸੰਤੁਸ਼ਟ ਮਹਿਸੂਸ ਨਹੀਂ ਕਰ ਸਕੋਗੇ। ਇਹ ਤੁਹਾਡੇ ਵੱਲੋਂ ਤਾਲਮੇਲ ਦੀ ਘਾਟ ਦੇ ਕਾਰਨ ਹੋ ਸਕਦਾ ਹੈ ਅਤੇ ਇਸ ਦਾ ਤੁਹਾਡੇ ਰਿਸ਼ਤੇ 'ਤੇ ਮਾੜਾ ਪ੍ਰਭਾਵ ਪੈ ਸਕਦਾ ਹੈ।

ਪੜ੍ਹਾਈ: ਵਿਦਿਆਰਥੀ ਪੜ੍ਹਾਈ ਦੇ ਖੇਤਰ ਵਿੱਚ ਸਫਲਤਾ ਅਤੇ ਉੱਚ ਨਤੀਜੇ ਪ੍ਰਾਪਤ ਕਰਨ ਵਿੱਚ ਅਸਫਲ ਹੋ ਸਕਦੇ ਹਨ। ਇਕਾਗਰਤਾ ਦੀ ਕਮੀ ਕਾਰਨ ਉਹ ਪਿੱਛੇ ਰਹਿ ਸਕਦੇ ਹਨ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਨੂੰ ਆਪਣੇ ਕੰਮ ਵਿੱਚ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਹਾਨੂੰ ਸਮੇਂ ਸਿਰ ਕੰਮ ਪੂਰਾ ਕਰਨ ਵਿੱਚ ਦੇਰ ਹੋ ਸਕਦੀ ਹੈ। ਇਸ ਦੇ ਨਾਲ ਹੀ, ਕਾਰੋਬਾਰੀਆਂ ਨੂੰ ਆਪਣੇ ਭਾਈਵਾਲਾਂ ਨਾਲ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਿਹਤ: ਐਲਰਜੀ ਅਤੇ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ, ਤੁਹਾਡੀ ਚਮੜੀ 'ਤੇ ਦਾਣੇ ਨਿੱਕਲ ਸਕਦੇ ਹਨ। ਇਸ ਕਾਰਨ ਤੁਹਾਨੂੰ ਖੁਜਲੀ ਦੀ ਸ਼ਿਕਾਇਤ ਵੀ ਹੋ ਸਕਦੀ ਹੈ।

ਉਪਾਅ:ਹਰ ਰੋਜ਼ 43 ਵਾਰ 'ॐ ਗੰ ਗਣਪਤਯੇ ਨਮਹ:' ਮੰਤਰ ਦਾ ਜਾਪ ਕਰੋ।

ਕਾਲ ਸਰਪ ਦੋਸ਼ ਰਿਪੋਰਟ – ਕਾਲ ਸਰਪ ਯੋਗ ਕੈਲਕੁਲੇਟਰ

ਮੂਲਾਂਕ 8

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲ਼ੇ ਜਾਤਕਾਂ ਨੂੰ ਆਪਣੇ ਕਰੀਅਰ ਦੇ ਸਬੰਧ ਵਿੱਚ ਜ਼ਿਆਦਾ ਯਾਤਰਾ ਕਰਨੀ ਪੈ ਸਕਦੀ ਹੈ। ਇਹ ਲੋਕ ਆਪਣੇ ਕੰਮ ਨੂੰ ਸਮਰਪਿਤ ਹੁੰਦੇ ਹਨ ਅਤੇ ਇਨ੍ਹਾਂ ਨੂੰ ਆਪਣੇ ਪਰਿਵਾਰ ਦੇ ਲਈ ਘੱਟ ਹੀ ਸਮਾਂ ਮਿਲਦਾ ਹੈ।

ਪ੍ਰੇਮ ਜੀਵਨ: ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਆਪਸੀ ਸਮਝ ਦੀ ਕਮੀ ਦੇ ਕਾਰਨ, ਤੁਹਾਡੇ ਰਿਸ਼ਤੇ ਦੀ ਸ਼ਾਂਤੀ ਅਤੇ ਖੁਸ਼ੀ ਭੰਗ ਹੋ ਸਕਦੀ ਹੈ। ਤੁਹਾਨੂੰ ਇਸ ਨੂੰ ਦੁਬਾਰਾ ਸੰਭਾਲਣ ਦੀ ਲੋੜ ਹੈ।

ਪੜ੍ਹਾਈ: ਇਸ ਹਫ਼ਤੇ ਵਿਦਿਆਰਥੀਆਂ ਨੇ ਜੋ ਕੁਝ ਵੀ ਸਿੱਖਿਆ ਅਤੇ ਪੜ੍ਹਿਆ ਹੈ, ਉਸ ਨੂੰ ਯਾਦ ਰੱਖਣ ਵਿੱਚ ਮੁਸ਼ਕਲ ਆ ਸਕਦੀ ਹੈ। ਤੁਹਾਨੂੰ ਦੁਬਾਰਾ ਆਸ਼ਾਵਾਦੀ ਬਣਨ ਅਤੇ ਪੜ੍ਹਾਈ ਵਿੱਚ ਵਧੀਆ ਪ੍ਰਦਰਸ਼ਨ ਕਰਨ ਦਾ ਟੀਚਾ ਰੱਖਣਾ ਚਾਹੀਦਾ ਹੈ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਤੋਂ ਕੰਮ ਵਿੱਚ ਕੁਝ ਗਲਤੀਆਂ ਹੋਣ ਦੀ ਸੰਭਾਵਨਾ ਹੈ ਅਤੇ ਇਹ ਗਲਤੀਆਂ ਤੁਹਾਡੇ ਸਹਿਕਰਮੀਆਂ ਦੀ ਨਜ਼ਰ ਵਿੱਚ ਆ ਸਕਦੀਆਂ ਹਨ। ਇਸ ਹਫਤੇ ਤੁਹਾਡੇ ਮਾਣ ਵਿੱਚ ਗਿਰਾਵਟ ਦੇ ਸੰਕੇਤ ਹਨ। ਵਪਾਰੀ ਆਪਣੇ ਪ੍ਰਤੀਯੋਗੀਆਂ ਦੇ ਟੀਚਿਆਂ ਨੂੰ ਪਾਰ ਕਰਨ ਵਿੱਚ ਅਸਫਲ ਹੋ ਸਕਦੇ ਹਨ।

ਸਿਹਤ: ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਹੋਣ ਦੇ ਕਾਰਨ, ਤੁਹਾਨੂੰ ਪੱਟਾਂ ਅਤੇ ਲੱਤਾਂ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਤੁਹਾਨੂੰ ਆਪਣੇ-ਆਪ ਨੂੰ ਠੀਕ ਕਰਨ ਲਈ ਇਲਾਜ ਕਰਵਾਉਣ ਦੀ ਲੋੜ ਹੈ।

ਉਪਾਅ:ਹਰ ਰੋਜ਼ 11 ਵਾਰ 'ॐ ਹਨੁਮਤੇ ਨਮਹ:' ਮੰਤਰ ਦਾ ਜਾਪ ਕਰੋ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਮੂਲਾਂਕ 9

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲ਼ੇ ਜਾਤਕ ਕਦੇ-ਕਦੇ ਭਾਵੁਕ ਫੈਸਲੇ ਲੈ ਸਕਦੇ ਹਨ, ਜੋ ਉਹਨਾਂ ਦੇ ਹਿੱਤਾਂ ਨੂੰ ਉਤਸ਼ਾਹਿਤ ਨਹੀਂ ਕਰਦੇ। ਇਹ ਜਾਤਕ ਕੁਝ ਆਮ ਵਿਚਾਰਧਾਰਾਵਾਂ ਅਤੇ ਸਿਧਾਂਤਾਂ ‘ਤੇ ਅੜੇ ਹੁੰਦੇ ਹਨ।

ਪ੍ਰੇਮ ਜੀਵਨ: ਤੁਸੀਂ ਆਪਣੇ ਸਾਥੀ ਦੇ ਪ੍ਰਤੀ ਵਧੇਰੇ ਸਮਰਪਿਤ ਰਹੋਗੇ। ਤੁਸੀਂ ਪੂਰੀ ਇਮਾਨਦਾਰੀ ਨਾਲ ਆਪਣੇ ਜੀਵਨ ਸਾਥੀ ਨਾਲ ਆਪਣੀਆਂ ਭਾਵਨਾਵਾਂ ਸਾਂਝੀਆਂ ਕਰੋਗੇ ਅਤੇ ਇਸ ਦਾ ਆਨੰਦ ਮਾਣੋਗੇ।

ਪੜ੍ਹਾਈ: ਇਸ ਹਫਤੇ ਤੁਸੀਂ ਵਿੱਦਿਆ ਦੇ ਖੇਤਰ ਵਿੱਚ ਵੱਡੀਆਂ ਉਪਲਬਧੀਆਂ ਪ੍ਰਾਪਤ ਕਰ ਸਕਦੇ ਹੋ ਅਤੇ ਪ੍ਰਬੰਧਨ ਅਤੇ ਵਿੱਤੀ ਅਧਿਐਨ ਆਦਿ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਦੇ ਹੋ। ਤੁਸੀਂ ਇਸ ਹਫਤੇ ਆਪਣੇ ਵਿਸ਼ੇਸ਼ ਗੁਣ ਦਿਖਾਉਣ ਦੇ ਯੋਗ ਹੋ ਸਕਦੇ ਹੋ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਨੂੰ ਕੰਮ ਦੇ ਪ੍ਰਤੀ ਆਪਣੀ ਵਚਨਬੱਧਤਾ ਅਤੇ ਸਖ਼ਤ ਮਿਹਨਤ ਲਈ ਮਾਨਤਾ ਮਿਲ ਸਕਦੀ ਹੈ। ਇਸ ਦੇ ਨਾਲ ਹੀ ਵਪਾਰੀਆਂ ਨੂੰ ਕਈ ਆਰਡਰ ਦੇ ਰੂਪ 'ਚ ਨਵਾਂ ਕੰਮ ਮਿਲ ਸਕਦਾ ਹੈ ਅਤੇ ਉਨ੍ਹਾਂ ਨੂੰ ਇਸ ਦਾ ਫਾਇਦਾ ਹੋਵੇਗਾ।

ਸਿਹਤ: ਤੁਹਾਡੇ ਦ੍ਰਿੜ ਇਰਾਦੇ ਅਤੇ ਹਿੰਮਤ ਦੇ ਕਾਰਨ, ਤੁਹਾਡੀ ਸਿਹਤ ਇਸ ਹਫ਼ਤੇ ਬਹੁਤ ਵਧੀਆ ਰਹਿਣ ਵਾਲੀ ਹੈ।

ਉਪਾਅ:ਹਰ ਰੋਜ਼ 27 ਵਾਰ 'ॐ ਭੌਮਾਯ ਨਮਹ:' ਮੰਤਰ ਦਾ ਜਾਪ ਕਰੋ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਮੂਲਾਂਕ 3 ‘ਤੇ ਕਿਹੜੇ ਗ੍ਰਹਿ ਦਾ ਸੁਆਮਿੱਤਵ ਹੈ?

ਮੂਲਾਂਕ 3 ਦਾ ਸੁਆਮੀ ਗ੍ਰਹਿ ਬ੍ਰਹਸਪਤੀ ਗ੍ਰਹਿ ਹੈ।

2. ਮੂਲਾਂਕ 5 ‘ਤੇ ਕਿਹੜੇ ਗ੍ਰਹਿ ਦਾ ਸੁਆਮਿੱਤਵ ਹੈ?

ਮੂਲਾਂਕ 5 ਦਾ ਸੁਆਮੀ ਗ੍ਰਹਿ ਬੁੱਧ ਗ੍ਰਹਿ ਹੈ।

3. ਮੂਲਾਂਕ 2 ਵਾਲ਼ੇ ਜਾਤਕ ਕਿਹੋ-ਜਿਹੇ ਹੁੰਦੇ ਹਨ?

ਇਹ ਭਾਵੁਕ ਸੁਭਾਅ ਦੇ ਹੁੰਦੇ ਹਨ।

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 599/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer