ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (12-18) ਜਨਵਰੀ 2025

ਕਿਵੇਂ ਜਾਣੀਏ ਆਪਣਾ ਮੁੱਖ ਅੰਕ (ਮੂਲਾਂਕ)?

ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।

ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ

ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।

ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ

ਆਪਣੀ ਜਨਮ ਮਿਤੀ ਤੋਂ ਜਾਣੋ ਹਫਤਾਵਰੀ ਅੰਕ ਜੋਤਿਸ਼ ਰਾਸ਼ੀਫਲ (12-18) ਜਨਵਰੀ 2025

ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।

ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ(12-18) ਜਨਵਰੀ 2025 ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।

ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਹਨਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ

ਮੂਲਾਂਕ 1

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਸਮੇਂ ਦੇ ਪ੍ਰਤੀ ਵਧੇਰੇ ਸੁਚੇਤ ਹੁੰਦੇ ਹਨ ਅਤੇ ਸਮੇਂ ਦੇ ਅਨੁਸਾਰ ਚੱਲਣਾ ਪਸੰਦ ਕਰਦੇ ਹਨ। ਉਹ ਆਪਣੇ ਟੀਚਿਆਂ ਦੇ ਪ੍ਰਤੀ ਬਹੁਤ ਸੁਚੇਤ ਹੋਣਗੇ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨਗੇ।

ਪ੍ਰੇਮ ਜੀਵਨ: ਇਸ ਹਫਤੇ ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਘੁਮਾ-ਫਿਰਾ ਕੇ ਗੱਲ ਕਰਨ ਦੀ ਬਜਾਏ ਸਿੱਧੀ ਗੱਲ ਕਰਨਾ ਪਸੰਦ ਕਰੋਗੇ। ਇਸ ਸਮੇਂ ਤੁਸੀਂ ਆਪਣੇ ਸਾਥੀ ਦੇ ਨਾਲ ਸਭ ਤੋਂ ਸਕਾਰਾਤਮਕ ਰਵੱਈਆ ਰੱਖ ਸਕਦੇ ਹੋ।

ਪੜ੍ਹਾਈ: ਵਿਦਿਆਰਥੀ ਇਸ ਹਫਤੇ ਪੇਸ਼ੇਵਰ ਪੜ੍ਹਾਈ ਵਿੱਚ ਚੰਗਾ ਪ੍ਰਦਰਸ਼ਨ ਕਰਨਗੇ। ਉਹ ਮਰੀਨ ਇੰਜੀਨੀਅਰਿੰਗ ਅਤੇ ਕੈਮੀਕਲ ਇੰਜੀਨੀਅਰਿੰਗ ਆਦਿ ਵਿਸ਼ਿਆਂ ਵਿੱਚ ਉੱਤਮਤਾ ਪ੍ਰਾਪਤ ਕਰ ਸਕਦੇ ਹਨ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕ ਆਪਣੇ ਕੰਮ ਨੂੰ ਪੂਰਾ ਕਰਨ ਲਈ ਸਿਧਾਂਤਾਂ ਦੀ ਪਾਲਣਾ ਕਰਨਗੇ ਅਤੇ ਆਪਣੇ ਕੰਮ ਨੂੰ ਕੁਸ਼ਲਤਾ ਨਾਲ ਪੂਰਾ ਕਰਨਗੇ। ਇਸ ਦੇ ਨਾਲ ਹੀ ਕਾਰੋਬਾਰੀਆਂ ਨੂੰ ਜ਼ਿਆਦਾ ਮੁਨਾਫਾ ਹੋਣ ਦੀ ਉਮੀਦ ਹੈ। ਉਨ੍ਹਾਂ ਨੂੰ ਸਾਂਝੇਦਾਰੀ ਤੋਂ ਲਾਭ ਹੋ ਸਕਦਾ ਹੈ।

ਸਿਹਤ: ਇਸ ਹਫਤੇ ਤੁਹਾਡੀ ਸਿਹਤ ਚੰਗੀ ਰਹੇਗੀ। ਇਹ ਤੁਹਾਡੇ ਅੰਦਰ ਵਧੇ ਹੋਏ ਜੋਸ਼ ਅਤੇ ਉਤਸ਼ਾਹ ਦੇ ਕਾਰਨ ਹੋ ਸਕਦਾ ਹੈ। ਇਸ ਤੋਂ ਇਲਾਵਾ, ਅਜਿਹੇ ਸੰਕੇਤ ਹਨ ਕਿ ਤੁਹਾਨੂੰ ਯੋਗਾ ਅਤੇ ਧਿਆਨ ਤੋਂ ਵੀ ਲਾਭ ਹੋਵੇਗਾ।

ਉਪਾਅ:ਹਰ ਰੋਜ਼ 19 ਵਾਰ 'ॐ ਭਾਸਕਰਾਯ ਨਮਹ:' ਮੰਤਰ ਦਾ ਜਾਪ ਕਰੋ।

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਮੂਲਾਂਕ 2

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਸ਼ੋਧ ਕਰਨ ਲਈ ਉਤਸਾਹਿਤ ਹੁੰਦੇ ਹਨ ਅਤੇ ਆਪਣੇ ਮਨ ਨੂੰ ਇਸ ਦਿਸ਼ਾ ਵਿੱਚ ਕੇਂਦਰਿਤ ਕਰ ਸਕਦੇ ਹਨ। ਉਹ ਸਫ਼ਰ ਕਰਨ ਅਤੇ ਇਸ ਦਾ ਆਨੰਦ ਮਾਣਨ ਲਈ ਵੀ ਬਹੁਤ ਉਤਸਾਹਿਤ ਰਹਿੰਦੇ ਹਨ।

ਪ੍ਰੇਮ ਜੀਵਨ: ਇਸ ਹਫਤੇ ਤੁਸੀਂ ਬਿਨਾਂ ਕਿਸੇ ਝਿਜਕ ਦੇ ਆਪਣੇ ਜੀਵਨ ਸਾਥੀ ਦੇ ਸਾਹਮਣੇ ਆਪਣੀਆਂ ਭਾਵਨਾਵਾਂ ਪ੍ਰਗਟ ਕਰਨ ਦੇ ਯੋਗ ਹੋਵੋਗੇ ਅਤੇ ਨਤੀਜੇ ਵੱਜੋਂ, ਤੁਸੀਂ ਬਿਨਾਂ ਕਿਸੇ ਚਿੰਤਾ ਦੇ ਆਪਣੇ ਜੀਵਨ ਸਾਥੀ ਦੇ ਨਾਲ ਅੱਗੇ ਵਧ ਸਕੋਗੇ।

ਪੜ੍ਹਾਈ: ਇਸ ਹਫ਼ਤੇ ਵਿਦਿਆਰਥੀ ਪੇਸ਼ੇਵਰ ਅਧਿਐਨ ਜਿਵੇਂ ਕਿ ਕੈਮੀਕਲ ਇੰਜੀਨੀਅਰਿੰਗ ਅਤੇ ਮਰੀਨ ਇੰਜੀਨੀਅਰਿੰਗ ਆਦਿ ਵਿੱਚ ਉੱਤਮਤਾ ਪ੍ਰਾਪਤ ਕਰਨਗੇ। ਉਹ ਆਪਣੀ ਬੁੱਧੀ ਦੇ ਬਲਬੂਤੇ ਇਹ ਸਭ ਪ੍ਰਾਪਤ ਕਰਨਗੇ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਨੂੰ ਇਸ ਹਫਤੇ ਆਪਣੀ ਪ੍ਰਤੀਬੱਧਤਾ ਅਤੇ ਪੇਸ਼ੇਵਰ ਤਰੀਕੇ ਨਾਲ ਕੰਮ ਕਰਨ ਦੇ ਕਾਰਨ ਕੁਝ ਲਾਭ ਅਤੇ ਇੰਸੈਂਟਿਵ ਮਿਲ ਸਕਦੇ ਹਨ। ਇਸ ਦੇ ਨਾਲ ਹੀ ਕਾਰੋਬਾਰੀ ਜਾਤਕ ਆਪਣੇ ਵਿਰੋਧੀਆਂ ਨੂੰ ਸਖ਼ਤ ਟੱਕਰ ਦੇ ਸਕਣਗੇ।

ਸਿਹਤ: ਮੂਲਾਂਕ 2 ਵਾਲੇ ਜਾਤਕਾਂ ਦੀ ਰੋਗ ਪ੍ਰਤੀਰੋਧਕ ਸ਼ਕਤੀ ਇਸ ਹਫਤੇ ਕਾਫੀ ਮਜ਼ਬੂਤ ​​ਹੋਣ ਵਾਲੀ ਹੈ। ਇਸ ਨਾਲ ਉਨ੍ਹਾਂ ਦੀ ਸਿਹਤ ਵੀ ਠੀਕ ਰਹੇਗੀ। ਇਹ ਉਨ੍ਹਾਂ ਦੇ ਅੰਦਰ ਜੋਸ਼ ਅਤੇ ਹਿੰਮਤ ਦੇ ਕਾਰਨ ਸੰਭਵ ਹੋ ਸਕਦਾ ਹੈ। ਤੁਸੀਂ ਧਿਆਨ ਅਤੇ ਯੋਗਾ ਦੀ ਮੱਦਦ ਨਾਲ ਵੀ ਚੰਗੀ ਸਿਹਤ ਪ੍ਰਾਪਤ ਕਰ ਸਕਦੇ ਹੋ।

ਉਪਾਅ: ਸੋਮਵਾਰ ਦੇ ਦਿਨ ਚੰਦਰਮਾ ਦੀ ਪੂਜਾ ਕਰੋ।

ਮੂਲਾਂਕ 3

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਅਧਿਆਤਮਿਕ ਹੁੰਦੇ ਹਨ ਅਤੇ ਆਪਣਾ ਮਨ ਕੇਵਲ ਅਧਿਆਤਮਿਕ ਚੀਜ਼ਾਂ 'ਤੇ ਹੀ ਕੇਂਦਰਿਤ ਕਰ ਸਕਦੇ ਹਨ। ਉਹ ਖੁੱਲੇ ਦਿਮਾਗ ਵਾਲੇ ਹੁੰਦੇ ਹਨ ਅਤੇ ਜੋ ਵੀ ਕਰਦੇ ਹਨ, ਉਸ ਵਿੱਚ ਕੁਝ ਵੱਡਾ ਸੋਚਦੇ ਹਨ।

ਪ੍ਰੇਮ ਜੀਵਨ: ਇਸ ਸਮੇਂ ਤੁਸੀਂ ਆਪਣੇ ਸਾਥੀ ਦੇ ਨਾਲ ਜ਼ਿਆਦਾ ਈਮਾਨਦਾਰ ਰਹੋਗੇ ਅਤੇ ਇਸ ਤਰ੍ਹਾਂ ਤੁਹਾਡੇ ਦੋਹਾਂ ਵਿਚਕਾਰ ਪਿਆਰ ਵਧੇਗਾ। ਤੁਸੀਂ ਆਪਣੇ ਜੀਵਨ ਸਾਥੀ ਨਾਲ ਖੁਸ਼ ਰਹੋਗੇ।

ਪੜ੍ਹਾਈ: ਪੇਸ਼ੇਵਰ ਅਧਿਐਨਾਂ ਵਿੱਚ ਬਿਜ਼ਨਸ ਮੈਨੇਜਮੈਂਟ, ਐਡਵਾਂਸਡ ਸਟੈਟਿਸਟਿਕਸ ਵਰਗੇ ਵਿਸ਼ੇ ਤੁਹਾਡੇ ਲਈ ਬਹੁਤ ਵਧੀਆ ਰਹਿਣ ਵਾਲੇ ਹਨ। ਤੁਸੀਂ ਚੰਗੇ ਅੰਕ ਪ੍ਰਾਪਤ ਕਰਨ ਦੇ ਯੋਗ ਹੋਵੋਗੇ ਅਤੇ ਆਪਣੇ ਹੁਨਰ ਨੂੰ ਸਾਬਤ ਕਰ ਸਕੋਗੇ

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਨੂੰ ਵਿਦੇਸ਼ ਜਾਣ ਦਾ ਮੌਕਾ ਮਿਲ ਸਕਦਾ ਹੈ ਅਤੇ ਇਹ ਮੌਕੇ ਤੁਹਾਨੂੰ ਸਫਲਤਾ ਦੀਆਂ ਉਚਾਈਆਂ ਤੱਕ ਪਹੁੰਚਣ ਵਿੱਚ ਮੱਦਦ ਕਰਨਗੇ। ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰੀ ਸਾਂਝੇਦਾਰ ਦਾ ਪੂਰਾ ਸਹਿਯੋਗ ਮਿਲੇਗਾ ਅਤੇ ਉਨ੍ਹਾਂ ਦੇ ਜ਼ਰੀਏ ਤੁਹਾਨੂੰ ਕਾਰੋਬਾਰ ਦੇ ਖੇਤਰ ਵਿੱਚ ਵਧੇਰੇ ਮੌਕੇ ਮਿਲ ਸਕਦੇ ਹਨ ਅਤੇ ਤੁਸੀਂ ਵਧੇਰੇ ਮੁਨਾਫਾ ਕਮਾਉਣ ਦੇ ਯੋਗ ਹੋਵੋਗੇ।

ਸਿਹਤ: ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ​​ਹੋਣ ਦੇ ਕਾਰਨ ਇਸ ਹਫ਼ਤੇ ਤੁਹਾਡੀ ਸਿਹਤ ਵੀ ਚੰਗੀ ਰਹਿਣ ਵਾਲੀ ਹੈ। ਇਸ ਤੋਂ ਇਲਾਵਾ ਆਤਮ-ਵਿਸ਼ਵਾਸ ਨਾਲ ਭਰਪੂਰ ਹੋਣ ਨਾਲ ਵੀ ਤੁਹਾਨੂੰ ਫਾਇਦਾ ਹੋਵੇਗਾ।

ਉਪਾਅ:ਹਰ ਰੋਜ਼ 21 ਵਾਰ 'ॐ ਗੁਰੁਵੇ ਨਮਹ:' ਮੰਤਰ ਦਾ ਜਾਪ ਕਰੋ।

ਮੂਲਾਂਕ 4

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਜ਼ਿਆਦਾ ਭਾਵੁਕ ਅਤੇ ਜੋਸ਼ ਨਾਲ ਭਰਪੂਰ ਹੁੰਦੇ ਹਨ ਅਤੇ ਇਸ ਦੇ ਆਧਾਰ 'ਤੇ ਆਪਣੇ ਫੈਸਲੇ ਲੈਂਦੇ ਹਨ। ਇਹ ਜਾਤਕ ਆਪਣੇ ਕੰਮਾਂ ਪ੍ਰਤੀ ਵਧੇਰੇ ਸੁਚੇਤ ਹੁੰਦੇ ਹਨ।

ਪ੍ਰੇਮ ਜੀਵਨ: ਇਸ ਹਫਤੇ ਆਪਸੀ ਤਾਲਮੇਲ ਦੀ ਕਮੀ ਦੇ ਕਾਰਨ ਤੁਹਾਨੂੰ ਆਪਣੇ ਸਾਥੀ ਦੇ ਨਾਲ ਆਨੰਦਦਾਇਕ ਸਮਾਂ ਬਿਤਾਉਣ ਦਾ ਮੌਕਾ ਨਹੀਂ ਮਿਲ ਸਕੇਗਾ। ਤੁਹਾਡੇ ਦੋਹਾਂ ਵਿਚਕਾਰ ਝਗੜਾ ਹੋਣ ਦੀ ਸੰਭਾਵਨਾ ਹੈ। ਇਸ ਕਾਰਨ ਤੁਹਾਡੇ ਰਿਸ਼ਤੇ ਵਿੱਚ ਖਟਾਸ ਆ ਸਕਦੀ ਹੈ।

ਪੜ੍ਹਾਈ: ਵਿਦਿਆਰਥੀਆਂ ਦਾ ਧਿਆਨ ਆਪਣੀ ਪੜ੍ਹਾਈ ਤੋਂ ਭਟਕ ਸਕਦਾ ਹੈ ਅਤੇ ਇਸ ਕਾਰਨ ਉਹ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਅਸਮਰੱਥ ਹੋ ਸਕਦੇ ਹਨ। ਇਕਾਗਰਤਾ ਦੀ ਕਮੀ ਦੇ ਕਾਰਨ ਤੁਸੀਂ ਪੜ੍ਹਾਈ ਵਿੱਚ ਵੀ ਪਿੱਛੇ ਰਹਿ ਸਕਦੇ ਹੋ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕ ਕਾਰਜ ਸਥਾਨ 'ਤੇ ਕੰਮ ਦਾ ਦਬਾਅ ਵਧਣ ਦੇ ਕਾਰਨ ਪਿੱਛੇ ਰਹਿ ਸਕਦੇ ਹਨ। ਇਸ ਕਾਰਨ ਤੁਸੀਂ ਚੰਗਾ ਪ੍ਰਦਰਸ਼ਨ ਕਰਨ ਅਤੇ ਪ੍ਰਸਿੱਧੀ ਕਮਾਉਣ ਵਿੱਚ ਅਸਫਲ ਹੋ ਸਕਦੇ ਹੋ। ਜੇਕਰ ਤੁਸੀਂ ਕਾਰੋਬਾਰ ਵਿੱਚ ਹੋ, ਤਾਂ ਪ੍ਰਤੀਯੋਗੀ ਤੁਹਾਨੂੰ ਪਿੱਛੇ ਛੱਡ ਸਕਦੇ ਹਨ, ਜਿਸ ਕਾਰਨ ਤੁਹਾਨੂੰ ਘੱਟ ਮੌਕੇ ਮਿਲਣਗੇ।

ਸਿਹਤ: ਤੁਹਾਡੇ ਵਿੱਚ ਹਿੰਮਤ ਦੀ ਕਮੀ ਹੋ ਸਕਦੀ ਹੈ ਅਤੇ ਇਸ ਦਾ ਪ੍ਰਭਾਵ ਤੁਹਾਡੀ ਸਿਹਤ ਉੱਤੇ ਵੀ ਦਿਖਾਈ ਦੇਵੇਗਾ। ਇਸ ਹਫਤੇ ਤੁਹਾਨੂੰ ਊਰਜਾ ਦੀ ਕਮੀ ਵੀ ਮਹਿਸੂਸ ਹੋ ਸਕਦੀ ਹੈ। ਤਾਕਤ ਦੀ ਕਮੀ ਦੇ ਕਾਰਨ ਤੁਸੀਂ ਜ਼ਿਆਦਾ ਤਣਾਅ ਦਾ ਸ਼ਿਕਾਰ ਹੋ ਸਕਦੇ ਹੋ।

ਉਪਾਅ:ਹਰ ਰੋਜ਼ 22 ਵਾਰ 'ॐ ਦੁਰਗਾਯ ਨਮਹ:' ਮੰਤਰ ਦਾ ਜਾਪ ਕਰੋ।

ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!

ਮੂਲਾਂਕ 5

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਪ੍ਰਭਾਵਸ਼ਾਲੀ ਫੈਸਲੇ ਲੈਣ ਲਈ ਆਪਣੀ ਬੁੱਧੀ ਦੀ ਵਰਤੋਂ ਕਰਨ 'ਤੇ ਧਿਆਨ ਕੇਂਦਰਿਤ ਕਰਦੇ ਹਨ। ਇਨ੍ਹਾਂ ਜਾਤਕਾਂ ਨੂੰ ਆਪਣੇ ਹਾਸੇ-ਮਜ਼ਾਕ ਦੀ ਆਦਤ ਤੋਂ ਕਾਫੀ ਮੱਦਦ ਮਿਲਦੀ ਹੈ।

ਪ੍ਰੇਮ ਜੀਵਨ: ਇਸ ਹਫਤੇ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਰਿਸ਼ਤੇ ਵਿੱਚ ਖਟਾਸ ਆਉਣ ਦੀ ਸੰਭਾਵਨਾ ਹੈ। ਤੁਹਾਡਾ ਦੋਹਾਂ ਦਾ ਰਿਸ਼ਤਾ ਕਮਜ਼ੋਰ ਹੋ ਸਕਦਾ ਹੈ। ਤੁਸੀਂ ਆਪਣੇ ਜੀਵਨ ਸਾਥੀ ਤੋਂ ਦੂਰ ਹੋ ਸਕਦੇ ਹੋ ਅਤੇ ਇਸ ਨਾਲ ਤੁਹਾਡੇ ਰਿਸ਼ਤੇ 'ਤੇ ਮਾੜਾ ਅਸਰ ਪੈ ਸਕਦਾ ਹੈ।

ਪੜ੍ਹਾਈ: ਪੜ੍ਹਾਈ ਦੇ ਲਿਹਾਜ਼ ਨਾਲ ਇਹ ਹਫ਼ਤਾ ਬਹੁਤਾ ਚੰਗਾ ਨਹੀਂ ਹੈ। ਪੜ੍ਹਾਈ ਦੇ ਖੇਤਰ ਵਿੱਚ ਤੁਸੀਂ ਜੋ ਯਤਨ ਕਰ ਰਹੇ ਹੋ, ਉਸ ਵਿੱਚ ਤੁਹਾਨੂੰ ਆਸਾਨੀ ਨਾਲ ਸਫਲਤਾ ਨਹੀਂ ਮਿਲੇਗੀ। ਇਸ ਤੋਂ ਇਲਾਵਾ ਤੁਹਾਡਾ ਧਿਆਨ ਪੜ੍ਹਾਈ ਤੋਂ ਭਟਕ ਵੀ ਸਕਦਾ ਹੈ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਨੂੰ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਕਾਰਨ ਤੁਸੀਂ ਥੋੜੇ ਪਰੇਸ਼ਾਨ ਹੋ ਸਕਦੇ ਹੋ। ਇਹ ਸੰਭਵ ਹੈ ਕਿ ਤੁਸੀਂ ਸਖਤ ਮਿਹਨਤ ਕਰੋਗੇ, ਪਰ ਤੁਹਾਡੀ ਮਿਹਨਤ ਅਤੇ ਕਾਰਜਾਂ ਨੂੰ ਮਾਨਤਾ ਨਹੀਂ ਮਿਲੇਗੀ। ਕਾਰੋਬਾਰੀ ਜਾਤਕ ਮੁਨਾਫਾ ਕਮਾਉਣ ਵਿੱਚ ਅਸਫਲ ਹੋ ਸਕਦੇ ਹਨ ਅਤੇ ਉਹਨਾਂ ਨੂੰ ਆਪਣੇ ਮੌਜੂਦਾ ਸਾਂਝੇਦਾਰਾਂ ਨਾਲ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸਿਹਤ: ਇਸ ਹਫਤੇ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ, ਤੁਹਾਨੂੰ ਨਸਾਂ ਸਬੰਧੀ ਸਮੱਸਿਆਵਾਂ ਹੋਣ ਦੇ ਸੰਕੇਤ ਹਨ। ਕਈ ਵਾਰ ਤੁਹਾਨੂੰ ਪਾਚਣ ਸਬੰਧੀ ਸਮੱਸਿਆਵਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

ਉਪਾਅ:ਹਰ ਰੋਜ਼ 41 ਵਾਰ 'ॐ ਨਮੋ ਨਰਾਇਣ' ਮੰਤਰ ਦਾ ਜਾਪ ਕਰੋ।

ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ

ਮੂਲਾਂਕ 6

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕਾਂ ਦੀ ਹਾਸੇ-ਮਜ਼ਾਕ ਅਤੇ ਰਚਨਾਤਮਕ ਕੰਮਾਂ ਆਦਿ ਵਿਚ ਜ਼ਿਆਦਾ ਦਿਲਚਸਪੀ ਹੋ ਸਕਦੀ ਹੈ। ਇਹ ਲੋਕ ਯਾਤਰਾ ਕਰਨ ਅਤੇ ਮੌਜ-ਮਸਤੀ ਕਰਨ ਵਿਚ ਜ਼ਿਆਦਾ ਦਿਲਚਸਪੀ ਰੱਖਦੇ ਹਨ।

ਪ੍ਰੇਮ ਜੀਵਨ: ਇਸ ਹਫਤੇ, ਤੁਹਾਡੇ ਵੱਲੋਂ ਤਾਲਮੇਲ ਦੀ ਕਮੀ ਦੇ ਕਾਰਨ, ਤੁਸੀਂ ਆਪਣੇ ਸਾਥੀ ਦੇ ਨਾਲ ਆਪਣੇ ਰਿਸ਼ਤੇ ਵਿੱਚ ਨਾਖੁਸ਼ ਰਹਿ ਸਕਦੇ ਹੋ। ਤੁਹਾਨੂੰ ਆਪਣੇ ਜੀਵਨ ਸਾਥੀ ਦੇ ਨਾਲ ਧੀਰਜ ਨਾਲ ਪੇਸ਼ ਆਓਣਾ ਚਾਹੀਦਾ ਹੈ।

ਪੜ੍ਹਾਈ: ਇਸ ਹਫਤੇ ਇਕਾਗਰਤਾ ਦੀ ਕਮੀ ਦੇ ਕਾਰਨ ਤੁਹਾਡਾ ਧਿਆਨ ਪੜ੍ਹਾਈ ਤੋਂ ਭਟਕ ਸਕਦਾ ਹੈ। ਇਸ ਕਾਰਨ ਤੁਸੀਂ ਪੜ੍ਹਾਈ 'ਤੇ ਠੀਕ ਤਰ੍ਹਾਂ ਫੋਕਸ ਨਹੀਂ ਕਰ ਸਕੋਗੇ।

ਪੇਸ਼ੇਵਰ ਜੀਵਨ: ਇਹ ਸੰਭਵ ਹੈ ਕਿ ਨੌਕਰੀ ਕਰਨ ਵਾਲੇ ਜਾਤਕਾਂ ਨੂੰ ਆਪਣੀ ਨੌਕਰੀ ਦੇ ਸਬੰਧ ਵਿੱਚ ਚੰਗੇ ਨਤੀਜੇ ਨਾ ਮਿਲ ਸਕਣ। ਇਸ ਕਾਰਨ ਤੁਹਾਨੂੰ ਚਿੰਤਾ ਹੋ ਸਕਦੀ ਹੈ। ਇਸ ਦੇ ਨਾਲ ਹੀ ਕਾਰੋਬਾਰੀਆਂ ਨੂੰ ਵੀ ਇਸ ਹਫਤੇ ਜ਼ਿਆਦਾ ਨੁਕਸਾਨ ਝੱਲਣਾ ਪੈ ਸਕਦਾ ਹੈ।

ਸਿਹਤ: ਇਸ ਹਫਤੇ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ, ਚਮੜੀ ਸਬੰਧੀ ਸਮੱਸਿਆਵਾਂ ਹੋਣ ਦੀ ਸੰਭਾਵਨਾ ਹੈ। ਤੁਸੀਂ ਇਸ ਸਮੇਂ ਚਮੜੀ 'ਤੇ ਖੁਜਲੀ ਬਾਰੇ ਵਧੇਰੇ ਸ਼ਿਕਾਇਤ ਕਰ ਸਕਦੇ ਹੋ।

ਉਪਾਅ:ਹਰ ਰੋਜ਼ 33 ਵਾਰ 'ॐ ਸ਼ੁੱਕਰਾਯ ਨਮਹ:' ਮੰਤਰ ਦਾ ਜਾਪ ਕਰੋ।

ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।

ਮੂਲਾਂਕ 7

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਦਾਰਸ਼ਨਿਕ ਹੁੰਦੇ ਹਨ। ਕਈ ਵਾਰ ਇਹਨਾਂ ਲੋਕਾਂ ਵਿੱਚ ਧੀਰਜ ਦੀ ਕਮੀ ਹੋ ਸਕਦੀ ਹੈ ਅਤੇ ਇਹ ਉਹਨਾਂ ਦੇ ਵਿਕਾਸ ਵਿੱਚ ਰੁਕਾਵਟ ਬਣ ਸਕਦੀ ਹੈ।

ਪ੍ਰੇਮ ਜੀਵਨ: ਇਸ ਹਫਤੇ ਤੁਸੀਂ ਆਪਣੇ ਸਾਥੀ ਦੇ ਨਾਲ ਇਮਾਨਦਾਰ ਨਹੀਂ ਹੋ ਸਕਦੇ। ਇਸ ਦੇ ਨਾਲ ਹੀ, ਤੁਸੀਂ ਆਪਣੇ ਜੀਵਨ ਸਾਥੀ ਦੇ ਨਾਲ ਆਪਣੇ ਰਿਸ਼ਤੇ ਵਿੱਚ ਨਾਖੁਸ਼ ਦਿਖਾਈ ਦਿਓਗੇ। ਤੁਹਾਡੇ ਰਿਸ਼ਤੇ ਦੀ ਖੁਸ਼ੀ ਅਤੇ ਸ਼ਾਂਤੀ ਵਿੱਚ ਵਿਘਨ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਤੁਹਾਡੇ ਦੋਹਾਂ ਵਿਚਾਲੇ ਦੂਰੀ ਵਧ ਸਕਦੀ ਹੈ।

ਪੜ੍ਹਾਈ: ਚੰਗੇ ਅੰਕ ਪ੍ਰਾਪਤ ਕਰਨ ਵਿੱਚ ਸਫਲਤਾ ਨਾ ਮਿਲਣ ਕਾਰਨ ਵਿਦਿਆਰਥੀ ਦਿਸ਼ਾਹੀਣ ਮਹਿਸੂਸ ਕਰ ਸਕਦੇ ਹਨ। ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕ ਆਪਣੇ ਕੰਮ ਤੋਂ ਅਸੰਤੁਸ਼ਟ ਮਹਿਸੂਸ ਕਰ ਸਕਦੇ ਹਨ ਅਤੇ ਤੁਸੀਂ ਇਸ ਸਮੇਂ ਆਪਣੇ ਸੀਨੀਅਰ ਅਧਿਕਾਰੀਆਂ ਦੇ ਗੁੱਸੇ ਦਾ ਸ਼ਿਕਾਰ ਵੀ ਹੋ ਸਕਦੇ ਹੋ। ਇਸ ਦੇ ਨਾਲ ਹੀ ਵਪਾਰੀਆਂ ਨੂੰ ਹੋਰ ਨੁਕਸਾਨ ਹੋਣ ਦੀ ਸੰਭਾਵਨਾ ਹੈ। ਇਸ ਹਫਤੇ ਤੁਹਾਨੂੰ ਜ਼ਿਆਦਾ ਲਾਭ ਹੋਣ ਦੀ ਉਮੀਦ ਘੱਟ ਹੀ ਜਾਪਦੀ ਹੈ।

ਸਿਹਤ: ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ, ਇਸ ਹਫਤੇ ਤੁਹਾਨੂੰ ਪਾਚਣ ਸਬੰਧੀ ਸਮੱਸਿਆਵਾਂ ਹੋਣ ਦੇ ਸੰਕੇਤ ਹਨ। ਇਹ ਤੁਹਾਡੇ ਲਈ ਰੁਕਾਵਟ ਬਣ ਸਕਦੇ ਹਨ। ਇਸ ਲਈ ਤੁਹਾਨੂੰ ਇਸ ਸਮੇਂ ਜ਼ਿਆਦਾ ਦਵਾਈਆਂ ਲੈਣ ਦੀ ਲੋੜ ਹੈ।

ਉਪਾਅ:ਹਰ ਰੋਜ਼ 43 ਵਾਰ 'ॐ ਗੰ ਗਣਪਤਯੇ ਨਮਹ:' ਮੰਤਰ ਦਾ ਜਾਪ ਕਰੋ।

ਕਾਲ ਸਰਪ ਦੋਸ਼ ਰਿਪੋਰਟ – ਕਾਲ ਸਰਪ ਯੋਗ ਕੈਲਕੁਲੇਟਰ

ਮੂਲਾਂਕ 8

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)

ਇਸ ਮੂਲਾਂਕ ਵਾਲੇ ਜਾਤਕ ਕੰਮ ਵਿਚ ਜ਼ਿਆਦਾ ਧਿਆਨ ਦਿੰਦੇ ਹਨ ਅਤੇ ਆਪਣਾ ਕੰਮ ਧਿਆਨ ਨਾਲ ਕਰਦੇ ਹਨ। ਇਹ ਲੋਕ ਆਪਣੇ ਜੀਵਨ ਵਿੱਚ ਵਧੇਰੇ ਵਚਨਬੱਧ ਹੁੰਦੇ ਹਨ ਅਤੇ ਆਪਣੇ ਰੋਜ਼ਾਨਾ ਦੇ ਕੰਮਾਂ ਦੀ ਯੋਜਨਾ ਬਣਾਉਣਾ ਅਤੇ ਸ਼ੈਡਯੂਲ ਬਣਾਉਣਾ ਪਸੰਦ ਕਰਦੇ ਹਨ।

ਪ੍ਰੇਮ ਜੀਵਨ: ਤੁਸੀਂ ਆਪਣੇ ਜੀਵਨ ਸਾਥੀ ਪ੍ਰਤੀ ਦੇ ਵਧੇਰੇ ਖੁਸ਼ੀ ਅਤੇ ਸਕਾਰਾਤਮਕਤਾ ਨਾਲ ਭਰਪੂਰ ਰਵੱਈਆ ਦਿਖਾ ਸਕਦੇ ਹੋ ਅਤੇ ਇਸ ਨੂੰ ਪ੍ਰਗਟ ਕਰਨ ਦਾ ਤੁਹਾਡਾ ਤਰੀਕਾ ਹੋਰ ਵੀ ਸਕਾਰਾਤਮਕ ਹੋ ਸਕਦਾ ਹੈ।

ਪੜ੍ਹਾਈ: ਜੇਕਰ ਤੁਸੀਂ ਪੇਸ਼ੇਵਰ ਅਧਿਐਨ ਕਰ ਰਹੇ ਹੋ, ਤਾਂ ਇਸ ਹਫ਼ਤੇ ਤੁਹਾਨੂੰ ਉੱਤਮਤਾ ਪ੍ਰਾਪਤ ਕਰਨ ਲਈ ਸਖ਼ਤ ਮਿਹਨਤ, ਧਿਆਨ ਕੇਂਦਰਿਤ ਕਰਨ ਅਤੇ ਸਪਸ਼ਟ ਵਿਚਾਰਾਂ ਨਾਲ ਅੱਗੇ ਵਧਣ ਦੀ ਲੋੜ ਹੈ। ਸਫਲਤਾ ਪ੍ਰਾਪਤ ਕਰਨ ਦਾ ਇਹੀ ਤਰੀਕਾ ਹੈ। ਪਰ ਜੇਕਰ ਤੁਸੀਂ ਆਪਣੀ ਪੜ੍ਹਾਈ ਲਈ ਵਚਨਬੱਧ ਹੋ, ਤਾਂ ਵੀ ਤੁਸੀਂ ਸਫਲਤਾ ਪ੍ਰਾਪਤ ਕਰ ਸਕਦੇ ਹੋ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕਾਂ ਨੂੰ ਨੌਕਰੀ ਦੇ ਨਵੇਂ ਮੌਕੇ ਮਿਲਣ ਦੀ ਸੰਭਾਵਨਾ ਹੈ। ਇਸ ਕਾਰਨ ਤੁਹਾਡਾ ਆਤਮ-ਵਿਸ਼ਵਾਸ ਵਧੇਗਾ, ਪਰ ਇਹ ਮੌਕੇ ਤੁਹਾਡੇ ਲਈ ਚੁਣੌਤੀਪੂਰਣ ਸਿੱਧ ਹੋ ਸਕਦੇ ਹਨ। ਵਪਾਰੀ ਔਸਤ ਮੁਨਾਫੇ ਦੀ ਉਮੀਦ ਕਰਦੇ ਹਨ। ਪਰ ਇਸ ਨਾਲ ਤੁਹਾਡਾ ਉਦੇਸ਼ ਪੂਰਾ ਨਹੀਂ ਹੋਵੇਗਾ।

ਸਿਹਤ: ਤੁਹਾਨੂੰ ਇਸ ਹਫਤੇ ਲੱਤਾਂ, ਮੋਢਿਆਂ ਅਤੇ ਪੱਟਾਂ ਵਿੱਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਇਹ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਹੋ ਸਕਦਾ ਹੈ

ਉਪਾਅ:ਹਰ ਰੋਜ਼ 11 ਵਾਰ 'ॐ ਹਨੁਮਤੇ ਨਮਹ:' ਮੰਤਰ ਦਾ ਜਾਪ ਕਰੋ।

ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ

ਮੂਲਾਂਕ 9

(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)

ਮੂਲਾਂਕ 9 ਵਾਲੇ ਜਾਤਕ ਆਪਣਾ ਕੰਮ ਤੇਜ਼ੀ ਨਾਲ ਅਤੇ ਵਧੇਰੇ ਕੁਸ਼ਲਤਾ ਨਾਲ ਕਰਦੇ ਹਨ। ਇਹ ਲੋਕ ਕਈ ਵਾਰ ਮੂਡੀ ਹੋ ਸਕਦੇ ਹਨ ਅਤੇ ਇਸ ਕਾਰਨ ਉਹ ਚੰਗੇ ਮੌਕੇ ਗੁਆ ਸਕਦੇ ਹਨ।

ਪ੍ਰੇਮ ਜੀਵਨ: ਇਸ ਸਮੇਂ ਤੁਸੀਂ ਆਪਣੇ ਸਾਥੀ ਦੇ ਨਾਲ ਗੋਲ-ਮੋਲ ਤਰੀਕੇ ਨਾਲ ਗੱਲ ਕਰਨ ਦੀ ਬਜਾਏ ਸਿੱਧੀ ਗੱਲ ਕਰਨਾ ਪਸੰਦ ਕਰੋਗੇ। ਇਸ ਹਫਤੇ ਤੁਸੀਂ ਆਪਣੇ ਸਾਥੀ ਦੇ ਨਾਲ ਚੀਜ਼ਾਂ ਅਤੇ ਗੱਲਾਂ ਸਾਂਝੀਆਂ ਕਰਨ ਵਿੱਚ ਖੁਸ਼ੀ ਦਿਖਾ ਸਕਦੇ ਹੋ। ਇਸ ਨਾਲ ਤੁਹਾਡੇ ਦੋਹਾਂ ਦਾ ਰਿਸ਼ਤਾ ਮਜ਼ਬੂਤ ​​ਹੋਵੇਗਾ।

ਪੜ੍ਹਾਈ: ਇਸ ਹਫ਼ਤੇ ਵਿਦਿਆਰਥੀ ਵਧੇਰੇ ਪੇਸ਼ੇਵਰ ਤਰੀਕੇ ਨਾਲ ਅਧਿਐਨ ਕਰਨਗੇ। ਤੁਸੀਂ ਆਪਣੀ ਪੜ੍ਹਾਈ ਦੇ ਪ੍ਰਤੀ ਵਚਨਬੱਧ ਰਹੋਗੇ ਅਤੇ ਚੰਗੀ ਤਰ੍ਹਾਂ ਪੜ੍ਹਾਈ ਕਰੋਗੇ।

ਪੇਸ਼ੇਵਰ ਜੀਵਨ: ਨੌਕਰੀਪੇਸ਼ਾ ਜਾਤਕ ਕੰਮ ਨੂੰ ਸਮੇਂ ਸਿਰ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ, ਜਿਸ ਕਾਰਨ ਲੋਕ ਤੁਹਾਡੇ ਤੋਂ ਖੁਸ਼ ਹੋ ਸਕਦੇ ਹਨ। ਕਾਰੋਬਾਰੀ ਇਸ ਹਫਤੇ ਆਪਣੇ ਅਗਵਾਈ ਦੇ ਗੁਣਾਂ ਦਾ ਪ੍ਰਦਰਸ਼ਨ ਕਰ ਸਕਦੇ ਹਨ। ਕਾਰੋਬਾਰੀਆਂ ਦਾ ਆਪਣੇ ਕਾਰੋਬਾਰ 'ਤੇ ਕੰਟਰੋਲ ਰਹੇਗਾ।

ਸਿਹਤ: ਹਿੰਮਤ ਅਤੇ ਮਜ਼ਬੂਤ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਤੁਹਾਡੀ ਸਿਹਤ ਚੰਗੀ ਰਹੇਗੀ। ਇਹ ਤੁਹਾਡੇ ਅੰਦਰ ਮੌਜੂਦ ਉੱਚ ਪੱਧਰੀ ਊਰਜਾ ਦੇ ਕਾਰਨ ਹੋ ਸਕਦਾ ਹੈ।

ਉਪਾਅ:ਹਰ ਰੋਜ਼ 27 ਵਾਰ 'ॐ ਭੌਮਾਯ ਨਮਹ:' ਮੰਤਰ ਦਾ ਜਾਪ ਕਰੋ।

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ

ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।

ਧੰਨਵਾਦ !

ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ

1. ਮੂਲਾਂਕ 6 ‘ਤੇ ਕਿਹੜੇ ਗ੍ਰਹਿ ਦਾ ਸੁਆਮਿੱਤਵ ਹੈ?

ਮੂਲਾਂਕ 6 ਦਾ ਸੁਆਮੀ ਗ੍ਰਹਿ ਸ਼ੁੱਕਰ ਗ੍ਰਹਿ ਹੈ।

2. ਮੂਲਾਂਕ 3 ‘ਤੇ ਕਿਹੜੇ ਗ੍ਰਹਿ ਦਾ ਸੁਆਮਿੱਤਵ ਹੈ?

ਮੂਲਾਂਕ 3 ਦਾ ਸੁਆਮੀ ਗ੍ਰਹਿ ਬ੍ਰਹਸਪਤੀ ਗ੍ਰਹਿ ਹੈ।

3. ਮੂਲਾਂਕ 2 ਵਾਲ਼ੇ ਜਾਤਕ ਕਿਹੋ-ਜਿਹੇ ਹੁੰਦੇ ਹਨ?

ਇਹ ਭਾਵੁਕ ਸੁਭਾਅ ਦੇ ਹੁੰਦੇ ਹਨ।

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 599/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer