ਟੈਰੋ ਹਫਤਾਵਰੀ ਰਾਸ਼ੀਫਲ (09 ਜੂਨ-15 ਜੂਨ), 2024
ਟੈਰੋ ਕਾਰਡ ਇੱਕ ਪ੍ਰਾਚੀਨ ਵਿੱਦਿਆ ਹੈ, ਜਿਸ ਦਾ ਉਪਯੋਗ ਭਵਿੱਖ ਜਾਣਨ ਲਈ ਕੀਤਾ ਜਾਂਦਾ ਹੈ। ਇਸ ਦਾ ਪ੍ਰਯੋਗ ਪ੍ਰਾਚੀਨ ਕਾਲ ਤੋਂ ਹੀ ਟੈਰੋ ਕਾਰਡ ਰੀਡਰ ਅਤੇ ਰਹੱਸਵਾਦੀਆਂ ਦੁਆਰਾ ਅੰਤਰ-ਗਿਆਨ ਪ੍ਰਾਪਤ ਕਰਨ ਅਤੇ ਕਿਸੇ ਵਿਸ਼ੇ ਦੀ ਗਹਿਰਾਈ ਤੱਕ ਪਹੁੰਚਣ ਦੇ ਲਈ ਹੁੰਦਾ ਰਿਹਾ ਹੈ। ਜੇਕਰ ਕੋਈ ਵਿਅਕਤੀ ਬਹੁਤ ਆਸਥਾ ਅਤੇ ਵਿਸ਼ਵਾਸ ਦੇ ਨਾਲ ਮਨ ਵਿੱਚ ਉੱਠ ਰਹੇ ਪ੍ਰਸ਼ਨਾਂ ਦੇ ਜਵਾਬ ਲੱਭਣ ਲਈ ਆਉਂਦਾ ਹੈ, ਤਾਂ ਟੈਰੋ ਕਾਰਡ ਦੀ ਦੁਨੀਆ ਉਸ ਨੂੰ ਹੈਰਾਨ ਕਰ ਸਕਦੀ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਟੈਰੋ ਮਨੋਰੰਜਨ ਦਾ ਇੱਕ ਸਾਧਨ ਹੈ ਅਤੇ ਇਸ ਨੂੰ ਜ਼ਿਆਦਾਤਰ ਲੋਕ ਮਨੋਰੰਜਨ ਦੇ ਰੂਪ ਵਿੱਚ ਹੀ ਦੇਖਦੇ ਹਨ। ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ। ਆਪਣੇ 78 ਕਾਰਡਾਂ ਦੀ ਗੱਡੀ ਵਿੱਚ ਟੈਰੋ ਰਾਸ਼ੀਫਲ ਸਭ ਤੋਂ ਗਹਿਰੇ ਰਹੱਸ ਅਤੇ ਇਨਸਾਨ ਦੇ ਗਹਿਰੇ ਤੋਂ ਗਹਿਰੇ ਡਰ ਨੂੰ ਬਾਹਰ ਕੱਢਣ ਦੀ ਸ਼ਕਤੀ ਰੱਖਦਾ ਹੈ।
ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ
ਆਪਣੇ ਇਸ ਖ਼ਾਸ ਲੇਖ਼ ਦੇ ਦੁਆਰਾ ਅਸੀਂ ਜਾਂਣਗੇ ਕਿ ਸਾਲ 2024 ਦੇ ਛੇਵੇਂ ਮਹੀਨੇ ਜੂਨ ਦਾ ਇਹ ਹਫਤਾ ਯਾਨੀ ਕਿ ਟੈਰੋ ਹਫਤਾਵਰੀ ਰਾਸ਼ੀਫਲ 09 ਜੂਨ ਤੋਂ 15 ਜੂਨ 2024 ਆਪਣੇ ਨਾਲ ਕੀ ਕੁਝ ਲੈ ਕੇ ਆਵੇਗਾ। ਪਰ ਇਹ ਜਾਣਨ ਤੋਂ ਪਹਿਲਾਂ ਅਸੀਂ ਟੈਰੋ ਕਾਰਡਾਂ ਦੇ ਬਾਰੇ ਗੱਲ ਕਰਾਂਗੇ। ਤੁਹਾਨੂੰ ਦੱਸ ਦੇਈਏ ਕਿ ਟੈਰੋ ਦੀ ਸ਼ੁਰੂਆਤ ਅੱਜ ਤੋਂ 1400 ਸਾਲ ਪਹਿਲਾਂ ਹੋਈ ਸੀ ਅਤੇ ਇਸ ਦਾ ਸਭ ਤੋਂ ਪਹਿਲਾ ਵਰਣਨ ਇਟਲੀ ਵਿੱਚ ਮਿਲਦਾ ਹੈ। ਸ਼ੁਰੂਆਤ ਵਿੱਚ ਟੈਰੋ ਨੂੰ ਤਾਸ਼ ਦੇ ਰੂਪ ਵਿੱਚ ਰਾਜ-ਘਰਾਣਿਆਂ ਦੀਆਂ ਪਾਰਟੀਆਂ ਵਿੱਚ ਖੇਡਿਆ ਜਾਂਦਾ ਸੀ। ਹਾਲਾਂਕਿ ਟੈਰੋ ਦਾ ਅਸਲੀ ਉਪਯੋਗ 16ਵੀਂ ਸਦੀ ਵਿੱਚ ਯੂਰਪ ਦੇ ਕੁਝ ਲੋਕਾਂ ਦੁਆਰਾ ਕੀਤਾ ਗਿਆ, ਜਦੋਂ ਉਹਨਾਂ ਨੇ ਜਾਣਿਆ ਅਤੇ ਸਮਝਿਆ ਕਿ ਇਹਨਾਂ ਕਾਰਡਾਂ ਨੂੰ ਕਿਸ ਤਰ੍ਹਾਂ ਵਿਵਸਥਿਤ ਰੂਪ ਨਾਲ਼ ਫੈਲਾਓਣਾ ਹੁੰਦਾ ਹੈ ਅਤੇ ਉਹਨਾਂ ਜਟਿਲ ਰੇਖਾ-ਚਿੱਤਰਾਂ ਦੇ ਪਿੱਛੇ ਲੁਕੇ ਹੋਏ ਰਹੱਸਾਂ ਨੂੰ ਕਿਸ ਤਰ੍ਹਾਂ ਸਮਝਿਆ ਜਾਂਦਾ ਹੈ ਅਤੇ ਕਿਸ ਤਰ੍ਹਾਂ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਦੇ ਬਾਰੇ ਵਿੱਚ ਜਾਣਿਆ ਜਾ ਸਕਦਾ ਹੈ। ਉਸ ਸਮੇਂ ਤੋਂ ਹੀ ਇਸ ਦਾ ਮਹੱਤਵ ਕਈ ਗੁਣਾ ਵੱਧ ਗਿਆ। ਮੱਧ ਕਾਲ ਵਿੱਚ ਟੈਰੋ ਨੂੰ ਜਾਦੂ-ਟੂਣੇ ਨਾਲ ਜੋੜ ਕੇ ਦੇਖਿਆ ਜਾਣ ਲੱਗਾ ਅਤੇ ਇਸ ਦੇ ਨਤੀਜੇ ਵਜੋਂ ਆਮ ਲੋਕਾਂ ਨੇ ਭਵਿੱਖਬਾਣੀ ਦੱਸਣ ਵਾਲੀ ਇਸ ਵਿੱਦਿਆ ਤੋਂ ਦੂਰ ਰਹਿਣਾ ਹੀ ਸਹੀ ਸਮਝਿਆ।
ਪਰ ਟੈਰੋ ਕਾਰਡ ਦਾ ਸਫਰ ਇੱਥੇ ਹੀ ਨਹੀਂ ਰੁਕਿਆ ਅਤੇ ਕੁਝ ਦਹਾਕਿਆਂ ਪਹਿਲਾਂ ਇਸ ਨੂੰ ਦੁਬਾਰਾ ਪ੍ਰਸਿੱਧੀ ਮਿਲੀ, ਜਦੋਂ ਦੁਨੀਆਂ ਦੇ ਸਾਹਮਣੇ ਇਸ ਨੂੰ ਇੱਕ ਭਵਿੱਖ ਦੱਸਣ ਵਾਲੀ ਵਿੱਦਿਆ ਦੇ ਰੂਪ ਵਿੱਚ ਪਹਿਚਾਣ ਮਿਲੀ। ਭਾਰਤ ਸਮੇਤ ਦੁਨੀਆਂ ਭਰ ਵਿੱਚ ਟੈਰੋ ਦੀ ਗਿਣਤੀ ਭਵਿੱਖਬਾਣੀ ਕਰਨ ਵਾਲੀਆਂ ਮਹੱਤਵਪੂਰਣ ਵਿੱਦਿਆਵਾਂ ਵਿੱਚ ਹੁੰਦੀ ਹੈ ਅਤੇ ਅੰਤ ਵਿੱਚ ਟੈਰੋ ਕਾਰਡ ਉਹ ਸਨਮਾਣ ਪ੍ਰਾਪਤ ਕਰਨ ਵਿੱਚ ਸਫਲ ਹੋਇਆ ਹੈ, ਜਿਸ ਦਾ ਇਹ ਹੱਕਦਾਰ ਸੀ। ਤਾਂ ਆਓ ਹੁਣ ਇਸ ਹਫਤਾਵਰੀ ਰਾਸ਼ੀਫਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਜੂਨ ਦਾ ਇਹ ਹਫਤਾ ਯਾਨੀ ਕਿ 09 ਜੂਨ ਤੋਂ 15 ਜੂਨ 2024 ਤੱਕ ਦਾ ਸਮਾਂ ਸਭ 12 ਰਾਸ਼ੀਆਂ ਦੇ ਲਈ ਕਿਹੋ-ਜਿਹਾ ਰਹਿਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ: ਰਾਸ਼ੀਫਲ 2024
ਟੈਰੋ ਹਫਤਾਵਰੀ ਰਾਸ਼ੀਫਲ 09 ਜੂਨ ਤੋਂ 15 ਜੂਨ, 2024: ਰਾਸ਼ੀ ਅਨੁਸਾਰ ਰਾਸ਼ੀਫਲ
ਮੇਖ਼ ਰਾਸ਼ੀ
ਪ੍ਰੇਮ ਜੀਵਨ: ਥ੍ਰੀ ਆਫ ਕੱਪਸ
ਆਰਥਿਕ ਜੀਵਨ: ਸਟ੍ਰੈਂਥ
ਕਰੀਅਰ: ਕਿੰਗ ਆਫ ਵੈਂਡਸ
ਸਿਹਤ: ਦ ਹਰਮਿਟ
ਮੇਖ਼ ਰਾਸ਼ੀ ਦੇ ਜਾਤਕਾਂ ਨੂੰ ਜੂਨ ਦੇ ਇਸ ਹਫਤੇ ਦੇ ਲਈ ਪ੍ਰੇਮ ਦੇ ਸੰਦਰਭ ਵਿੱਚ ਥ੍ਰੀ ਆਫ ਕੱਪਸ ਦਾ ਕਾਰਡ ਮਿਲਿਆ ਹੈ, ਜਿਸ ਨੂੰ ਇੱਕ ਬਿਹਤਰੀਨ ਕਾਰਡ ਮੰਨਿਆ ਗਿਆ ਹੈ। ਇਹ ਇਸ ਗੱਲ ਦੇ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਆਪਣੇ ਸਿੰਗਲ ਜੀਵਨ ਦਾ ਆਨੰਦ ਲੈ ਰਹੇ ਹੋ। ਜਿਹੜੇ ਲੋਕ ਪਹਿਲਾਂ ਤੋਂ ਹੀ ਕਿਸੇ ਰਿਸ਼ਤੇ ਵਿੱਚ ਹਨ, ਅਜਿਹਾ ਸੰਕੇਤ ਮਿਲ ਰਿਹਾ ਹੈ ਕਿ ਉਹਨਾਂ ਦਾ ਹੁਣੇ-ਹੁਣੇ ਬ੍ਰੇਕਅਪ ਹੋਇਆ ਹੈ ਅਤੇ ਉਹਨਾਂ ਦੇ ਆਪਣੇ ਪੱਕੇ ਦੋਸਤਾਂ ਨਾਲ ਬਿਤਾਏ ਗਏ ਸਮੇਂ ਤੋਂ ਬਿਹਤਰ ਕੋਈ ਵੀ ਚੀਜ਼ ਉਹਨਾਂ ਦੇ ਟੁੱਟੇ ਹੋਏ ਦਿਲ ਨੂੰ ਆਰਾਮ ਨਹੀਂ ਦੇ ਸਕਦੀ। ਬ੍ਰੇਕਅਪ ਅਤੇ ਜੀਵਨ ਦੀਆਂ ਚੁਣੌਤੀਆਂ ਤੋਂ ਤੁਸੀਂ ਆਪਣੇ ਦੋਸਤਾਂ ਅਤੇ ਪਿਆਰਿਆਂ ਦੇ ਸਾਥ ਨਾਲ ਉੱਭਰ ਸਕਣ ਵਿੱਚ ਕਾਮਯਾਬ ਰਹੋਗੇ।
ਅਗਲਾ ਕਾਰਡ ਸਟ੍ਰੈਂਥ ਦਾ ਹੈ, ਜੋ ਖਰਚਾ ਕਰਨ ਅਤੇ ਬੁੱਧੀਮਾਨੀ ਭਰੇ ਵਿੱਤੀ ਫੈਸਲੇ ਲੈਣ ਵਿੱਚ ਸਾਵਧਾਨੀ ਵਰਤਣ ਦੀ ਸਲਾਹ ਦੇ ਰਿਹਾ ਹੈ। ਇਹ ਕਾਰਡ ਪੇਸ਼ੇਵਰ ਵਿਕਾਸ ਅਤੇ ਮਾਨਤਾ ਦੀ ਸੰਭਾਵਨਾ ਨੂੰ ਵੀ ਦਰਸਾਉਂਦਾ ਹੈ। ਪਰ ਤੁਹਾਨੂੰ ਭਾਵਨਾਤਮਕ ਰੂਪ ਤੋਂ ਸੰਤੁਲਿਤ ਅਤੇ ਆਤਮ ਵਿਸ਼ਵਾਸੀ ਬਣੇ ਰਹਿਣ ਦੀ ਹਿਦਾਇਤ ਦਿੱਤੀ ਜਾ ਰਹੀ ਹੈ।
ਕਰੀਅਰ ਰੀਡਿੰਗ ਵਿੱਚ ਕਿੰਗ ਆਫ ਵੈਂਡਸ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਤੁਹਾਡਾ ਆਪਣੇ ਕਰੀਅਰ ਉੱਤੇ ਪੂਰਾ ਕੰਟਰੋਲ ਹੈ। ਇਸ ਹਫਤੇ ਕੋਈ ਨਵੀਂ ਤਰੱਕੀ ਜਾਂ ਨਵੀਂ ਜ਼ਿੰਮੇਦਾਰੀ ਤੁਹਾਨੂੰ ਸੌਂਪੀ ਜਾ ਸਕਦੀ ਹੈ, ਜਿਸ ਨਾਲ ਕਾਰਜ ਖੇਤਰ ਵਿੱਚ ਤੁਹਾਡਾ ਮਾਣ-ਸਨਮਾਣ ਅਤੇ ਰੁਤਬਾ ਵਧੇਗਾ। ਤੁਸੀਂ ਇੱਕ ਮਿਹਨਤੀ ਵਿਅਕਤੀ ਹੋ ਅਤੇ ਇਸ ਲਈ ਤੁਹਾਨੂੰ ਹੁਣ ਮਾਨਤਾ ਮਿਲੇਗੀ।
ਸਿਹਤ ਰੀਡਿੰਗ ਵਿੱਚ ਦ ਹਰਮਿਟ ਦਾ ਕਾਰਡ ਆਇਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਆਪਣੀ ਸਿਹਤ ਨੂੰ ਬਿਹਤਰ ਬਣਾਉਣ ਵੱਲ ਧਿਆਨ ਕੇਂਦਰਿਤ ਕਰ ਰਹੇ ਹੋ ਅਤੇ ਆਪਣੀ ਸਿਹਤ ਨੂੰ ਉੱਤਮ ਬਣਾ ਕੇ ਰੱਖਣ ਦੇ ਲਈ ਇੱਕ ਅਨੁਕੂਲ ਰੁਟੀਨ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹੋ।
ਇਸ ਹਫਤੇ ਦੇ ਲਈ ਭਾਗਸ਼ਾਲੀ ਬੂਟਾ: ਔਰੇਂਜ ਆਰਕਿਡ
ਬ੍ਰਿਸ਼ਭ ਰਾਸ਼ੀ
ਪ੍ਰੇਮ ਜੀਵਨ: ਨਾਈਨ ਆਫ ਸਵੋਰਡਜ਼
ਆਰਥਿਕ ਜੀਵਨ: ਨਾਈਟ ਆਫ ਕੱਪਸ
ਕਰੀਅਰ: ਪੇਜ ਆਫ ਪੈਂਟੇਕਲਸ
ਸਿਹਤ: ਫੋਰ ਆਫ ਕੱਪਸ
ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਦੇ ਸੰਦਰਭ ਵਿੱਚ ਮਾਈਨਰ ਅਰਕਾਨਾ ਕਾਰਡ ਨਾਈਨ ਆਫ ਸਵੋਰਡਜ਼ ਮਿਲਿਆ ਹੈ, ਜੋ ਪਛਤਾਵੇ, ਅਫਸੋਸ ਅਤੇ ਚਿੰਤਾ ਦੇ ਸੰਕੇਤ ਦੇ ਰਿਹਾ ਹੈ। ਇਹ ਇਸ ਗੱਲ ਵੱਲ ਵੀ ਇਸ਼ਾਰਾ ਕਰਦਾ ਹੈ ਕਿ ਸ਼ਾਇਦ ਤੁਹਾਡੇ ਰਿਸ਼ਤੇ ਵਿੱਚ ਝੂਠ ਛਿਪਿਆ ਹੋਇਆ ਹੈ ਜਾਂ ਬੇਵਫਾਈ ਮੌਜੂਦ ਹੈ ਅਤੇ ਹੁਣ ਤੁਸੀਂ ਆਪਣੇ ਸਾਥੀ ਦੇ ਨਾਲ ਖੁਸ਼ ਨਹੀਂ ਹੋ। ਤੁਸੀਂ ਇਸ ਗੱਲ ਤੋਂ ਪਰੇਸ਼ਾਨ ਹੋ ਸਕਦੇ ਹੋ ਕਿ ਸ਼ਾਇਦ ਤੁਹਾਡਾ ਸਾਥੀ ਤੁਹਾਨੂੰ ਧੋਖਾ ਦੇ ਰਿਹਾ ਹੈ।
ਇਸ ਹਫਤੇ ਤੁਹਾਨੂੰ ਕੋਈ ਚੰਗਾ ਪ੍ਰਸਤਾਵ ਮਿਲ ਸਕਦਾ ਹੈ। ਅਜਿਹਾ ਤੁਹਾਨੂੰ ਵਿੱਤ ਦੇ ਸੰਦਰਭ ਵਿੱਚ ਮਿਲਿਆ ਹੋਇਆ ਕਾਰਡ ਨਾਈਟ ਆਫ ਕੱਪਸ ਸੰਕੇਤ ਦੇ ਰਿਹਾ ਹੈ। ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਤੁਸੀਂ ਆਪਣੇ ਅਤੀਤ ਵਿੱਚ ਜੋ ਵੀ ਨਿਵੇਸ਼ ਕੀਤਾ ਸੀ, ਉਸ ਤੋਂ ਤੁਹਾਨੂੰ ਵੱਡੇ ਪੈਮਾਨੇ ਉੱਤੇ ਮੁਨਾਫਾ ਮਿਲਣ ਵਾਲਾ ਹੈ। ਜੇਕਰ ਤੁਸੀਂ ਆਰਥਿਕ ਪੱਖ ਤੋਂ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸੀ, ਤਾਂ ਇਹ ਤੁਹਾਡੇ ਲਈ ਆਪਣੇ ਵਿੱਤ ਨੂੰ ਬਿਹਤਰ ਢੰਗ ਨਾਲ ਪ੍ਰਬੰਧਤ ਕਰਨ ਦੇ ਲਈ ਨਵੇਂ ਹੱਲ ਲੱਭਣ ਦਾ ਵੀ ਸੰਕੇਤ ਹੈ।
ਕਰੀਅਰ ਰੀਡਿੰਗ ਵਿੱਚ ਪੇਜ ਆਫ ਪੈਂਟੇਕਲਸ ਦਾ ਕਾਰਡ ਮਿਲਿਆ ਹੈ, ਜੋ ਨਵੇਂ ਮੌਕਿਆਂ ਜਾਂ ਪ੍ਰਸਤਾਵਾਂ ਨੂੰ ਦਰਸਾਉਂਦਾ ਹੈ, ਜਿਸ ਦੇ ਨਤੀਜੇ ਵਜੋਂ ਤੁਹਾਡੇ ਕਰੀਅਰ ਵਿੱਚ ਤਰੱਕੀ ਹੋਵੇਗੀ। ਜੇਕਰ ਤੁਸੀਂ ਨਵੇਂ ਹੋ ਤਾਂ ਇਹ ਉੱਚ ਅਹੁਦੇ ‘ਤੇ ਤਰੱਕੀ ਹੋਣ ਦੇ ਵੀ ਸੰਕੇਤ ਦੇ ਰਿਹਾ ਹੈ। ਪੇਜ ਆਫ ਪੈਂਟੇਕਲਸ ਦਾ ਕਾਰਡ ਭਵਿੱਖ ਵਿੱਚ ਵਿਕਾਸ ਦੇ ਸੰਕੇਤ ਦਿੰਦਾ ਹੈ, ਜੋ ਤੁਹਾਡੇ ਕਰੀਅਰ ਨੂੰ ਨਵੀਆਂ ਉਚਾਈਆਂ ਉੱਤੇ ਲੈ ਕੇ ਜਾਵੇਗਾ।
ਸਿਹਤ ਬਾਰੇ ਗੱਲ ਕਰੀਏ ਤਾਂ ਤੁਸੀਂ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਰਹੇ ਹੋ ਅਤੇ ਆਪਣੇ ਸਰੀਰ ਵੱਲ ਜ਼ਿਆਦਾ ਧਿਆਨ ਨਹੀਂ ਦੇ ਰਹੇ ਹੋ। ਇਸ ਤੋਂ ਪਹਿਲਾਂ ਕਿ ਤੁਹਾਡੀ ਚਿੰਤਾ ਜਾਂ ਤਣਾਅ ਕੋਈ ਵੱਡਾ ਰੂਪ ਲੈ ਲਵੇ ਜਾਂ ਗੰਭੀਰ ਸਮੱਸਿਆ ਬਣ ਜਾਵੇ, ਤੁਹਾਨੂੰ ਆਪਣੀ ਸਿਹਤ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ ਜਾ ਰਹੀ ਹੈ। ਆਪਣੀ ਸਿਹਤ ਦੇ ਪ੍ਰਤੀ ਸਾਵਧਾਨ ਰਹੋ।
ਇਸ ਹਫਤੇ ਦੇ ਲਈ ਭਾਗਸ਼ਾਲੀ ਬੂਟਾ: ਪਾਰਲਰ ਪਾਲਮ
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਮਿਥੁਨ ਰਾਸ਼ੀ
ਪ੍ਰੇਮ ਜੀਵਨ: ਪੇਜ ਆਫ ਪੈਂਟੇਕਲਸ
ਆਰਥਿਕ ਜੀਵਨ: ਕੁਈਨ ਆਫ ਪੈਂਟੇਕਲਸ
ਕਰੀਅਰ: ਕੁਈਨ ਆਫ ਕੱਪਸ
ਸਿਹਤ: ਏਟ ਆਫ ਕੱਪਸ
ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਪੇਜ ਆਫ ਪੈਂਟੇਕਲਸ ਦਾ ਕਾਰਡ ਮਿਲਿਆ ਹੈ, ਜੋ ਦਰਸਾਉਂਦਾ ਹੈ ਕਿ ਉਹ ਜਾਂ ਉਹਨਾਂ ਦਾ ਸਾਥੀ ਅਭਿਲਾਸ਼ੀ, ਵਿਵਹਾਰਿਕ ਅਤੇ ਵਫਾਦਾਰ ਹਨ। ਉਹਨਾਂ ਨੂੰ ਆਮ ਤੌਰ ‘ਤੇ ਪੜ੍ਹਾਕੂਆਂ ਦੇ ਤੌਰ ‘ਤੇ ਦੇਖਿਆ ਜਾਂਦਾ ਹੈ, ਪਰ ਜਦੋਂ ਤੁਸੀਂ ਇੱਕ ਵਾਰ ਉਹਨਾਂ ਨੂੰ ਚੰਗੀ ਤਰ੍ਹਾਂ ਜਾਣ ਅਤੇ ਸਮਝ ਲੈਂਦੇ ਹੋ, ਤਾਂ ਉਹ ਮਜ਼ਾਕੀਆ ਸੁਭਾਅ ਦੇ ਵੀ ਨਜ਼ਰ ਆਓਂਦੇ ਹਨ। ਉਹਨਾਂ ਦੀਆਂ ਇੱਛਾਵਾਂ ਅਤੇ ਧਿਆਨ ਦਾ ਮਤਲਬ ਹੈ ਕਿ ਉਹ ਆਪਣੇ ਜੀਵਨ ਵਿੱਚ ਬਹੁਤ ਮਿਹਨਤੀ ਹੁੰਦੇ ਹਨ। ਉਹ ਆਪਣੇ ਪ੍ਰੇਮੀ ਦੇ ਪ੍ਰਤੀ ਜਿੰਨਾ ਸਮਰਪਿਤ ਹੁੰਦੇ ਹਨ, ਓਨਾ ਹੀ ਆਪਣੇ ਟੀਚਿਆਂ ਦੇ ਪ੍ਰਤੀ ਵੀ ਸਮਰਪਿਤ ਹੁੰਦੇ ਹਨ। ਬਾਕੀ ਦੇ ਜ਼ਿਆਦਾ ਮਿਲਣਸਾਰ ਲੋਕਾਂ ਦੀ ਤੁਲਨਾ ਵਿੱਚ, ਇਹਨਾਂ ਦੇ ਸ਼ਾਂਤ ਵਿਵਹਾਰ ਦੇ ਕਾਰਨ ਇਹਨਾਂ ਵੱਲ ਪਹਿਲੀ ਵਾਰ ਵਿੱਚ ਧਿਆਨ ਜਾਣਾ ਥੋੜਾ ਜਿਹਾ ਮੁਸ਼ਕਿਲ ਹੁੰਦਾ ਹੈ।
ਕਰੀਅਰ ਵਿੱਚ ਤੁਹਾਨੂੰ ਕੁਈਨ ਆਫ ਪੈਂਟੇਕਲਸ ਦਾ ਕਾਰਡ ਮਿਲਿਆ ਹੈ। ਇਸ ਨੂੰ ਟੈਰੋ ਦੇ ਸਭ ਤੋਂ ਖੁਸ਼ਹਾਲ ਕਾਰਡਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਇਹ ਵਿਕਾਸ ਅਤੇ ਬਹੁਤਾਤ ਦਾ ਪ੍ਰਤੀਕ ਹੈ। ਇਹ ਇੱਕ ਵਿੱਤੀ ਸ਼ਗਨ ਦਾ ਕਾਰਡ ਮੰਨਿਆ ਜਾਂਦਾ ਹੈ, ਜੋ ਬਹੁਤਾਤ, ਸਫਲਤਾ, ਕਿਸਮਤ ਅਤੇ ਵਿੱਤੀ ਸੁਰੱਖਿਆ ਦੇ ਸੰਕੇਤ ਦਿੰਦਾ ਹੈ। ਜੇਕਰ ਤੁਸੀਂ ਇਸ ਸਮੇਂ ਕੋਈ ਵੀ ਨਿਵੇਸ਼ ਕਰਦੇ ਹੋ, ਤਾਂ ਇਸ ਵਿੱਚ ਤੁਹਾਨੂੰ ਲਾਭ ਮਿਲੇਗਾ।
ਅਗਲਾ ਕਾਰਡ ਕੁਈਨ ਆਫ ਕੱਪਸ ਦਾ ਹੈ, ਜੋ ਇੱਕ ਸਬਕ ਦੇ ਰੂਪ ਵਿੱਚ ਕੰਮ ਕਰ ਸਕਦਾ ਹੈ ਕਿ ਤੁਸੀਂ ਜੋ ਵੀ ਕਰ ਰਹੇ ਹੋ, ਉਹ ਤੁਹਾਨੂੰ ਨਾ ਕੇਵਲ ਆਰਥਿਕ ਰੂਪ ਤੋਂ, ਬਲਕਿ ਭਾਵਨਾਤਮਕ ਰੂਪ ਤੋਂ ਵੀ ਪੂਰਾ ਮਹਿਸੂਸ ਕਰਨ ਵਿੱਚ ਮਦੱਦਗਾਰ ਸਾਬਿਤ ਹੋਵੇਗਾ। ਕਾਰਜ ਸਥਾਨ ਦੀ ਗੱਲ ਕਰੀਏ ਤਾਂ ਇਹ ਕਾਰਡ ਕਿਸੇ ਅਜਿਹੇ ਵਿਅਕਤੀ ਵੱਲ ਇਸ਼ਾਰਾ ਕਰਦਾ ਹੈ, ਜੋ ਤੁਹਾਡੇ ਸਹਿਕਰਮੀਆਂ ਦੇ ਵਿਚਕਾਰ ਦੇਖਭਾਲ ਅਤੇ ਦਿਆਲੂ ਦੀ ਭੂਮਿਕਾ ਨਿਭਾਉਂਦਾ ਹੈ। ਕਦੇ-ਕਦੇ ਇਹ ਕਾਰਡ ਇਸ ਗੱਲ ਦਾ ਵੀ ਸੰਕੇਤ ਦਿੰਦਾ ਹੈ ਕਿ ਇਹ ਭੂਮਿਕਾ ਤੁਸੀਂ ਹੀ ਨਿਭਾ ਰਹੇ ਹੋ।
ਸਿਹਤ ਰੀਡਿੰਗ ਵਿੱਚ ਏਟ ਆਫ ਕੱਪਸ ਦਾ ਕਾਰਡ ਆਇਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਕੁਝ ਦੱਬੀਆਂ ਹੋਈਆਂ ਭਾਵਨਾਵਾਂ ਅਤੇ ਅਣਸੁਲਝੇ ਮੁੱਦੇ ਇਸ ਹਫਤੇ ਤੁਹਾਡੀ ਮਾਨਸਿਕ ਸਿਹਤ ਨੂੰ ਖਰਾਬ ਕਰ ਸਕਦੇ ਹਨ। ਕਿਸੇ ਦੋਸਤ ਨਾਲ ਗੱਲਬਾਤ ਕਰਨ ਅਤੇ ਆਪਣੀਆਂ ਭਾਵਨਾਵਾਂ ਨੂੰ ਸਾਂਝਾ ਕਰਨ ਦੇ ਲਈ ਇਹ ਸਮਾਂ ਵਧੀਆ ਸਾਬਿਤ ਹੋਵੇਗਾ।
ਇਸ ਹਫਤੇ ਦੇ ਲਈ ਭਾਗਸ਼ਾਲੀ ਬੂਟਾ: ਪ੍ਰੇਯਰ ਪਲਾਂਟ
ਰਤਨ ਕੈਲਕੁਲੇਟਰ ਤੋਂ ਰਤਨ ਦੇ ਸਬੰਧ ਵਿੱਚ ਉਚਿਤ ਸਲਾਹ ਪ੍ਰਾਪਤ ਕਰੋ ।
ਕਰਕ ਰਾਸ਼ੀ
ਪ੍ਰੇਮ ਜੀਵਨ: ਪੇਜ ਆਫ ਕੱਪਸ
ਆਰਥਿਕ ਜੀਵਨ: ਦ ਜਸਟਿਸ
ਕਰੀਅਰ: ਕੁਈਨ ਆਫ ਪੈਂਟੇਕਲਸ
ਸਿਹਤ: ਨਾਈਟ ਆਫ ਸਵੋਰਡਜ਼
ਕਰਕ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਰੀਡਿੰਗ ਵਿੱਚ ਇਸ ਹਫਤੇ ਪੇਜ ਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਕਿ ਇੱਕ ਅਨੁਕੂਲ ਕਾਰਡ ਮੰਨਿਆ ਜਾਂਦਾ ਹੈ। ਇਹ ਕੁਝ ਮਾਮਲਿਆਂ ਵਿੱਚ ਪ੍ਰਸਤਾਵ, ਮਿਲਣ ਅਤੇ ਵਿਆਹਾਂ ਦਾ ਵੀ ਪ੍ਰਤੀਕ ਹੈ। ਪੇਜ ਆਫ ਕੱਪਸ ਦਾ ਇਹ ਕਾਰਡ ਇਸ ਗੱਲ ਦਾ ਵੀ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਆਪਣੇ ਰਿਸ਼ਤੇ ਵਿੱਚ ਪ੍ਰੇਮ ਦੇ ਸ਼ਿਖਰ ਉੱਤੇ ਹੋ ਅਤੇ ਆਉਣ ਵਾਲਾ ਹਫਤਾ ਵੀ ਪਿਆਰ ਨਾਲ ਓਨਾ ਹੀ ਭਰਪੂਰ ਰਹੇਗਾ।
ਆਰਥਿਕ ਰੀਡਿੰਗ ਵਿੱਚ ਤੁਹਾਨੂੰ ਦ ਜਸਟਿਸ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਜੇਕਰ ਤੁਸੀਂ ਆਪਣੇ ਜੀਵਨ ਵਿੱਚ ਵਿੱਤੀ ਸੁੱਖ ਪ੍ਰਾਪਤ ਕਰਨਾ ਚਾਹੁੰਦੇ ਹੋ, ਤਾਂ ਆਪਣੇ ਵਿੱਤ ਦੇ ਪ੍ਰਤੀ ਇਮਾਨਦਾਰ ਰਹੋ। ਅਰਥਾਤ ਤੁਹਾਨੂੰ ਆਪਣਾ ਪੈਸਾ ਸਹੀ ਸਰੋਤਾਂ ਤੋਂ ਅਤੇ ਸਹੀ ਤਰੀਕੇ ਨਾਲ ਕਮਾਓਣ ਵੱਲ ਧਿਆਨ ਦੇਣਾ ਚਾਹੀਦਾ ਹੈ। ਨਾਲ ਹੀ, ਬਿਨਾਂ ਸੋਚੇ-ਸਮਝੇ ਖਰਚ ਕਰਨ ਨਾਲ ਤੁਹਾਨੂੰ ਭਵਿੱਖ ਵਿੱਚ ਪੈਸੇ ਦੀ ਦਿੱਕਤ ਹੋ ਸਕਦੀ ਹੈ। ਇਸ ਲਈ ਸਾਵਧਾਨ ਰਹੋ।
ਕਰੀਅਰ ਰੀਡਿੰਗ ਵਿੱਚ ਕੁਈਨ ਆਫ ਪੈਂਟੇਕਲਸ ਦਾ ਕਾਰਡ ਆਇਆ ਹੈ, ਜੋ ਕਿ ਇੱਕ ਚੰਗਾ ਕਾਰਡ ਹੁੰਦਾ ਹੈ। ਇਹ ਸੰਕੇਤ ਦੇ ਰਿਹਾ ਹੈ ਕਿ ਅੱਜ ਤੁਸੀਂ ਆਪਣੇ ਕਰੀਅਰ ਵਿੱਚ ਜਿੱਥੇ ਵੀ ਹੋ, ਉੱਥੇ ਚੰਗਾ ਮਹਿਸੂਸ ਕਰ ਰਹੇ ਹੋ, ਫੇਰ ਭਾਵੇਂ ਉਹ ਕਾਰਜ ਸਥਾਨ ਹੋਵੇ ਜਾਂ ਤੁਹਾਡੇ ਕਰੀਅਰ ਦੀਆਂ ਉਪਲੱਬਧੀਆਂ ਹੋਣ ਜਾਂ ਫੇਰ ਤੁਹਾਡਾ ਅਹੁਦਾ ਹੋਵੇ। ਕੁੱਲ ਮਿਲਾ ਕੇ ਤੁਸੀਂ ਆਪਣੇ ਕਰੀਅਰ ਵਿੱਚ ਸਹਿਜ ਹੋ ਅਤੇ ਆਪਣੇ ਕੰਮ ਵਿੱਚ ਪੋਸ਼ਿਤ ਮਹਿਸੂਸ ਕਰ ਰਹੇ ਹੋ। ਇਹ ਤੁਹਾਡਾ ਖੁਸ਼ੀਆਂ ਮਾਣਨ ਦਾ ਸਮਾਂ ਹੈ।
ਸਿਹਤ ਰੀਡਿੰਗ ਵਿੱਚ ਨਾਈਟ ਆਫ ਸਵੋਰਡਜ਼ ਦਾ ਕਾਰਡ ਆਇਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਜਲਦੀ ਹੀ ਸਿਹਤ-ਲਾਭ ਦੇ ਪੜਾਅ ਵਿੱਚ ਪ੍ਰਵੇਸ਼ ਕਰ ਜਾਓਗੇ। ਤੁਸੀਂ ਸ਼ਾਇਦ ਜੀਵਨ ਨੂੰ ਬਹੁਤ ਹੀ ਤੇਜ਼ ਰਫਤਾਰ ਨਾਲ ਚਲਾ ਰਹੇ ਹੋ। ਹੌਲ਼ੀ-ਹੌਲ਼ੀ ਤਣਾਅ ਅਤੇ ਚਿੰਤਾ ਤੁਹਾਡੇ ਉੱਤੇ ਹਾਵੀ ਹੋਣ ਲੱਗ ਪਈ ਹੈ। ਪਰ ਆਓਣ ਵਾਲਾ ਹਫਤਾ ਤੁਹਾਨੂੰ ਬਿਹਤਰ ਮਹਿਸੂਸ ਕਰਵਾਏਗਾ। ਸਲਾਹ ਦਿੱਤੀ ਜਾਂਦੀ ਹੈ ਕਿ ਜ਼ਰੂਰਤ ਪੈਣ ਉੱਤੇ ਦੂਜਿਆਂ ਤੋਂ ਮੱਦਦ ਜ਼ਰੂਰ ਲਓ।
ਇਸ ਹਫਤੇ ਦੇ ਲਈ ਭਾਗਸ਼ਾਲੀ ਬੂਟਾ: ਵਾਟਰ ਲਿਲੀ ਪਲਾਂਟ
ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ ਪ੍ਰਾਪਤ ਕਰੋ ।
ਸਿੰਘ ਰਾਸ਼ੀ
ਪ੍ਰੇਮ ਜੀਵਨ: ਦ ਸਨ
ਆਰਥਿਕ ਜੀਵਨ: ਦ ਐਮਪ੍ਰੈੱਸ
ਕਰੀਅਰ: ਕਿੰਗ ਆਫ ਪੈਂਟੇਕਲਸ
ਸਿਹਤ: ਦ ਹਰਮਿਟ
ਸਿੰਘ ਰਾਸ਼ੀ ਦੇ ਜਾਤਕਾਂ ਨੂੰ ਇਸ ਹਫਤੇ ਪ੍ਰੇਮ ਦੇ ਸੰਦਰਭ ਵਿੱਚ ਦ ਸਨ ਦਾ ਕਾਰਡ ਮਿਲਿਆ ਹੈ, ਜੋ ਕਿ ਪਿਆਰ ਦੇ ਸੰਦਰਭ ਵਿੱਚ ਇੱਕ ਬਿਹਤਰੀਨ ਕਾਰਡ ਮੰਨਿਆ ਜਾਂਦਾ ਹੈ। ਇਸ ਤੋਂ ਪਤਾ ਚੱਲਦਾ ਹੈ ਕਿ ਤੁਸੀਂ ਅਤੇ ਤੁਹਾਡਾ ਸਾਥੀ ਇਕੱਠੇ ਰਹਿ ਕੇ ਬਹੁਤ ਖੁਸ਼ ਹੋ ਅਤੇ ਇੱਕ-ਦੂਜੇ ਦੇ ਲਈ ਤੁਹਾਡੇ ਦੋਵਾਂ ਕੋਲ ਬਹੁਤ ਸਾਰਾ ਪਿਆਰ ਅਤੇ ਸਨਮਾਣ ਹੈ। ਤੁਹਾਡਾ ਪਰਿਵਾਰ ਵੀ ਇੱਕ-ਦੂਜੇ ਦੇ ਨਾਲ ਹੈ ਅਤੇ ਇਸ ਹਫਤੇ ਤੁਹਾਨੂੰ ਆਪਣੇ ਪਰਿਵਾਰ ਦੇ ਨਾਲ ਚੰਗਾ ਸਮਾਂ ਬਤੀਤ ਕਰਨ ਦਾ ਭਰਪੂਰ ਮੌਕਾ ਮਿਲੇਗਾ।
ਦ ਐਮਪ੍ਰੈੱਸ ਦਾ ਕਾਰਡ ਕੇਵਲ ਵਿਕਾਸ ਅਤੇ ਪ੍ਰਗਤੀ ਨੂੰ ਦਰਸਾਉਂਦਾ ਹੈ। ਅਜਿਹੇ ਵਿੱਚ ਇਸ ਹਫਤੇ ਤੁਹਾਡੇ ਵਿੱਤ ਵਿੱਚ ਵਾਧਾ ਹੋਵੇਗਾ। ਤੁਸੀਂ ਨਿਸ਼ਚਿਤ ਰੂਪ ਤੋਂ ਪਹਿਲਾਂ ਵਰਗੇ ਵਾਧੇ ਅਤੇ ਵਿੱਤੀ ਸਥਿਰਤਾ ਦਾ ਅਨੁਭਵ ਕਰੋਗੇ।
ਕਰੀਅਰ ਰੀਡਿੰਗ ਵਿੱਚ ਕਿੰਗ ਆਫ ਪੈਂਟੇਕਲਸ ਦਾ ਕਾਰਡ ਆਇਆ ਹੈ, ਜੋ ਇਸ ਹਫਤੇ ਤੁਹਾਡੇ ਜੀਵਨ ਵਿੱਚ ਆਓਣ ਵਾਲੇ ਵਿਕਾਸ ਅਤੇ ਸ਼ਕਤੀ ਵੱਲ ਸੰਕੇਤ ਕਰਦਾ ਹੈ। ਜਿਸ ਤਰ੍ਹਾਂ ਤੁਸੀਂ ਸ਼ਕਤੀਸ਼ਾਲੀ ਅਤੇ ਮਜ਼ਬੂਤ ਬਣੋਗੇ, ਤੁਹਾਡਾ ਕਰੀਅਰ ਵੀ ਉਸੇ ਤਰ੍ਹਾਂ ਹੀ ਅੱਗੇ ਵੱਧਦਾ ਰਹੇਗਾ। ਇਸ ਹਫਤੇ ਤੁਹਾਡਾ ਕਰੀਅਰ ਕਈ ਗੁਣਾ ਅੱਗੇ ਵਧੇਗਾ। ਤੁਹਾਨੂੰ ਕਿਸੇ ਉੱਚ ਅਹੁਦੇ ਉੱਤੇ ਲਗਾਇਆ ਜਾ ਸਕਦਾ ਹੈ।
ਸਿਹਤ ਦੇ ਲਿਹਾਜ਼ ਤੋਂ ਦ ਹਰਮਿਟ ਦਾ ਕਾਰਡ ਮਿਲਿਆ ਹੈ, ਜੋ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਤੁਸੀਂ ਸਿਹਤ ਦੇ ਪ੍ਰਤੀ ਸੁਚੇਤ ਹੋ ਅਤੇ ਇਸ ਹਫਤੇ ਤੁਸੀਂ ਫਿੱਟ ਰਹਿਣ ਅਤੇ ਆਪਣੀ ਸਿਹਤ ਨੂੰ ਉੱਤਮ ਬਣਾ ਕੇ ਰੱਖਣ ਲਈ ਹਰ ਕੋਸ਼ਿਸ਼ ਕਰੋਗੇ। ਚੰਗਾ ਕੰਮ ਕਰਦੇ ਰਹੋ। ਤੁਹਾਡੀ ਸਿਹਤ ਉੱਤਮ ਰਹੇਗੀ।
ਇਸ ਹਫਤੇ ਦੇ ਲਈ ਭਾਗਸ਼ਾਲੀ ਬੂਟਾ: ਬ੍ਰੋਮੇਲਿਯਾਡ ਪਲਾਂਟ
ਕੰਨਿਆ ਰਾਸ਼ੀ
ਪ੍ਰੇਮ ਜੀਵਨ: ਦ ਹਾਈ ਪ੍ਰੀਸਟੈੱਸ
ਆਰਥਿਕ ਜੀਵਨ: ਦ ਹੇਰੋਫੇੰਟ
ਕਰੀਅਰ: ਪੇਜ ਆਫ ਵੈਂਡਸ
ਸਿਹਤ: ਦ ਫੂਲ
ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਦੇ ਸੰਦਰਭ ਵਿੱਚ ਦ ਹਾਈ ਪ੍ਰੀਸਟੈੱਸ ਦਾ ਕਾਰਡ ਮਿਲਿਆ ਹੈ, ਜੋ ਤੁਹਾਨੂੰ ਆਪਣੇ ਸਾਥੀ ਦੇ ਨਾਲ ਕੁਝ ਡੂੰਘੀ ਅਤੇ ਸਾਰਥਕ ਗੱਲਬਾਤ ਕਰਨ ਦੇ ਸੰਕੇਤ ਦੇ ਰਿਹਾ ਹੈ। ਇਹ ਗੱਲਬਾਤ ਤੁਹਾਡੇ ਭਵਿੱਖ ਦੇ ਲਈ ਇੱਕ ਡੂੰਘੀ ਨੀਂਹ ਬਣਾਓਣ ਅਤੇ ਤੁਹਾਡੇ ਰਿਸ਼ਤੇ ਨੂੰ ਮਜ਼ਬੂਤ ਕਰਨ ਵਿੱਚ ਮੱਦਦਗਾਰ ਸਾਬਤ ਹੋਵੇਗੀ। ਕੁਆਰੇ ਜਾਤਕਾਂ ਦੇ ਲਈ ਇਹ ਰਿਸ਼ਤੇ ਵਿੱਚ ਆਓਣ ਤੋਂ ਪਹਿਲਾਂ ਪੂਰਾ ਮੰਥਨ ਕਰਨ ਅਤੇ ਆਪਣੇ-ਆਪ ਨੂੰ ਅਤੇ ਆਪਣੀ ਜ਼ਰੂਰਤ ਅਤੇ ਇੱਛਾਵਾਂ ਨੂੰ ਬਿਹਤਰ ਤਰੀਕੇ ਨਾਲ ਜਾਣਨ ਦਾ ਸਮਾਂ ਸਾਬਿਤ ਹੋਵੇਗਾ।
ਆਰਥਿਕ ਰੀਡਿੰਗ ਵਿੱਚ ਦ ਹੇਰੋਫੇੰਟ ਦਾ ਕਾਰਡ ਆਇਆ ਹੈ, ਜੋ ਇੱਕ ਅਜਿਹੇ ਸਮੇਂ ਵੱਲ ਇਸ਼ਾਰਾ ਕਰਦਾ ਹੈ, ਜਦੋਂ ਤੁਸੀਂ ਆਰਥਿਕ ਰੂਪ ਤੋਂ ਆਰਾਮਦਾਇਕ ਸਥਿਤੀ ਵਿੱਚ ਹੋਵੋਗੇ, ਪਰ ਫੇਰ ਵੀ ਬਿਹਤਰ ਹੋਣ ਦੀ ਕੋਸ਼ਿਸ਼ ਕਰਦੇ ਰਹੋ। ਇਹ ਕਾਰਡ ਇਸ ਗੱਲ ਵੱਲ ਵੀ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਪੈਸਾ ਬਚਾਓਣ ਦੇ ਪਰੰਪਰਾਗਤ ਤਰੀਕਿਆਂ ਦਾ ਅਭਿਆਸ ਕਰਨ ਵਿੱਚ ਜ਼ਿਆਦਾ ਸਹਿਜ ਹੋ ਅਤੇ ਪੈਸਿਆਂ ਦੇ ਨਾਲ ਬਹੁਤ ਜ਼ਿਆਦਾ ਨਹੀਂ ਖੇਡੋਗੇ।
ਕਰੀਅਰ ਵਿੱਚ ਪੇਜ ਆਫ ਵੈਂਡਸ ਦਾ ਕਾਰਡ ਆਇਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਅਜੇ ਵੀ ਆਪਣੇ ਕਰੀਅਰ ਦੇ ਸ਼ੁਰੂਆਤੀ ਪੜਾਅ ਵਿੱਚ ਹੀ ਹੋ ਅਤੇ ਅਜੇ ਆਪਣੇ ਕਰੀਅਰ ਅਤੇ ਜੀਵਨ ਨੂੰ ਹੋਰ ਚੰਗੀ ਤਰ੍ਹਾਂ ਜਾਣਨਾ ਚਾਹੁੰਦੇ ਹੋ। ਤੁਸੀਂ ਆਪਣੇ ਕਾਰਜ ਸਥਾਨ ‘ਤੇ ਜੋ ਕੁਝ ਵੀ ਸਿੱਖ ਰਹੇ ਹੋ, ਉਸ ਤੋਂ ਖੁਸ਼ ਹੋ ਅਤੇ ਨਵੀਆਂ ਚੀਜ਼ਾਂ ਨੂੰ ਅਜ਼ਮਾਓਣ ਦੇ ਲਈ ਉਤਸਾਹਿਤ ਵੀ ਹੋ।
ਦ ਫੂਲ ਦਾ ਕਾਰਡ ਸਿਹਤ ਰੀਡਿੰਗ ਵਿੱਚ ਇਸ ਗੱਲ ਦੇ ਸੰਕੇਤ ਦੇ ਰਿਹਾ ਹੈ ਕਿ ਇਸ ਹਫਤੇ ਤੁਸੀਂ ਕਿਸੇ ਯਾਤਰਾ ਲਈ ਜਾ ਸਕਦੇ ਹੋ, ਜਿਸ ਨਾਲ ਤੁਹਾਡੀ ਸਿਹਤ ਚੰਗੀ ਬਣੀ ਰਹੇਗੀ। ਪਰ ਧਿਆਨ ਰੱਖੋ ਕਿ ਕਿਸੇ ਵੀ ਚੀਜ਼ ਵਿੱਚ ਹੱਦ ਨਾ ਟੱਪੋ।
ਇਸ ਹਫਤੇ ਦੇ ਲਈ ਭਾਗਸ਼ਾਲੀ ਬੂਟਾ: ਰਬੜ ਪਲਾਂਟ
ਜੋਤਿਸ਼ ਦੇ ਮੁਸ਼ਕਿਲ ਸ਼ਬਦਾਂ ਨੂੰ ਆਸਾਨੀ ਨਾਲ਼ ਸਮਝਣ ਲਈ ਜੋਤਿਸ਼ ਸ਼ਬਦਕੋਸ਼ ਦਾ ਇਸਤੇਮਾਲ ਕਰੋ ।
ਤੁਲਾ ਰਾਸ਼ੀ
ਪ੍ਰੇਮ ਜੀਵਨ: ਜੱਜਮੈਂਟ
ਆਰਥਿਕ ਜੀਵਨ: ਨਾਈਟ ਆਫ ਵੈਂਡਸ
ਕਰੀਅਰ: ਸਿਕਸ ਆਫ ਸਵੋਰਡਜ਼
ਸਿਹਤ: ਸਿਕਸ ਆਫ ਕੱਪਸ
ਤੁਲਾ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਰੀਡਿੰਗ ਵਿੱਚ ਜੱਜਮੈਂਟ ਦਾ ਕਾਰਡ ਮਿਲਿਆ ਹੈ, ਜੋ ਅਣਸੁਲਝੇ ਫੈਸਲਿਆਂ ਦੇ ਖਿਲਾਫ ਜੀਵਨ ਵਿੱਚ ਇਮਾਨਦਾਰ ਸੰਚਾਰ ਨੂੰ ਉਤਸਾਹਿਤ ਕਰਦਾ ਹੈ। ਅਰਥਾਤ ਇਸ ਹਫਤੇ ਤੁਹਾਨੂੰ ਆਪਣੇ ਸਾਥੀ ਨਾਲ ਖੁੱਲ ਕੇ ਗੱਲਬਾਤ ਕਰਨੀ ਚਾਹੀਦੀ ਹੈ। ਇਹ ਲੰਬੀ ਦੂਰੀ ਦੇ ਰਿਸ਼ਤਿਆਂ ਵਿੱਚ ਦੁਬਾਰਾ ਜੁੜਨ ਦੀ ਅਵਧੀ ਜਾਂ ਨਵੇਂ ਰਿਸ਼ਤੇ ਦੇ ਬਾਰੇ ਵਿੱਚ ਵੀ ਫੈਸਲੇ ਲੈਣ ਦੀ ਜ਼ਰੂਰਤ ਦੀ ਪ੍ਰਤੀਨਿਧਤਾ ਕਰਦਾ ਹੈ। ਰਿਸ਼ਤਿਆਂ ਦੇ ਸਬੰਧ ਵਿੱਚ ਕਿਸੇ ਵੀ ਨਤੀਜੇ ਉੱਤੇ ਪਹੁੰਚਣ ਤੋਂ ਪਹਿਲਾਂ ਤੁਹਾਨੂੰ ਆਪਣੀਆਂ ਰੁਕਾਵਟਾਂ ਉੱਤੇ ਵਿਚਾਰ ਕਰਨਾ ਚਾਹੀਦਾ ਹੈ।
ਵਿੱਤੀ ਰੀਡਿੰਗ ਵਿੱਚ ਨਾਈਟ ਆਫ ਵੈਂਡਸ ਦਾ ਕਾਰਡ ਆਇਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਇਸ ਹਫਤੇ ਤੁਹਾਡਾ ਆਰਥਿਕ ਪੱਖ ਸ਼ਾਨਦਾਰ ਰਹੇਗਾ। ਵਿੱਤੀ ਸਥਿਰਤਾ ਤੁਹਾਡੇ ਜੀਵਨ ਵਿੱਚ ਬਣੀ ਰਹੇਗੀ। ਪਰ ਤੁਹਾਨੂੰ ਆਪਣੀ ਬੱਚਤ ਦਾ ਵੀ ਧਿਆਨ ਰੱਖਣ ਦੀ ਜ਼ਰੂਰਤ ਪਵੇਗੀ। ਇਹ ਸੁਨਿਸ਼ਚਿਤ ਕਰ ਲਓ ਕਿ ਤੁਸੀਂ ਅੱਖਾਂ ਬੰਦ ਕਰਕੇ ਕੋਈ ਵੀ ਫਜ਼ੂਲਖਰਚੀ ਨਹੀਂ ਕਰੋਗੇ ਅਤੇ ਆਪਣਾ ਪੈਸਾ ਬਚਾਓਣ ਦੀ ਕੋਸ਼ਿਸ਼ ਕਰੋਗੇ।
ਕਰੀਅਰ ਰੀਡਿੰਗ ਵਿੱਚ ਸਿਕਸ ਆਫ ਸਵੋਰਡਜ਼ ਦਾ ਕਾਰਡ ਆਇਆ ਹੈ, ਜੋ ਦੱਸਦਾ ਹੈ ਕਿ ਤੁਹਾਨੂੰ ਆਪਣੇ ਕਰੀਅਰ ਵਿੱਚ ਕੋਈ ਬੁਰਾ ਅਨੁਭਵ ਹੋਇਆ ਹੋਵੇਗਾ ਜਾਂ ਤੁਸੀਂ ਕਰੀਅਰ ਵਿੱਚ ਪਿੱਛੜ ਗਏ ਹੋਵੋਗੇ। ਪਰ ਹੁਣ ਤੁਸੀਂ ਬਿਹਤਰ ਭਵਿੱਖ ਵੱਲ ਵਧ ਰਹੇ ਹੋ। ਤੁਹਾਨੂੰ ਆਪਣਾ ਸੁਵਿਧਾ ਖੇਤਰ ਛੱਡਣਾ ਪੈ ਸਕਦਾ ਹੈ। ਪਰ ਇਸ ਦਾ ਤੁਹਾਡੇ ਕਰੀਅਰ ਉੱਤੇ ਨਿਸ਼ਚਿਤ ਰੂਪ ਨਾਲ ਸਕਾਰਾਤਮਕ ਪ੍ਰਭਾਵ ਪਵੇਗਾ।
ਸਿਹਤ ਰੀਡਿੰਗ ਵਿੱਚ ਸਿਕਸ ਆਫ ਕੱਪਸ ਦਾ ਕਾਰਡ ਸੰਕੇਤ ਦੇ ਰਿਹਾ ਹੈ ਕਿ ਜੇਕਰ ਤੁਹਾਡੀ ਸਿਹਤ ਖਰਾਬ ਹੈ, ਤਾਂ ਤੁਸੀਂ ਆਪਣੇ ਪਰਿਵਾਰ ਦੇ ਪਿਆਰ ਅਤੇ ਦੇਖਭਾਲ ਨਾਲ ਠੀਕ ਹੋ ਸਕਦੇ ਹੋ ਉਹਨਾਂ ਦੇ ਨਾਲ਼ ਰਹੋ ਅਤੇ ਉਹਨਾਂ ਦੇ ਸੰਪਰਕ ਵਿੱਚ ਰਹੋ।
ਇਸ ਹਫਤੇ ਦੇ ਲਈ ਭਾਗਸ਼ਾਲੀ ਬੂਟਾ: ਮੋਨਸਟੇਰਾ ਪਲਾਂਟ
ਬ੍ਰਿਸ਼ਚਕ ਰਾਸ਼ੀ
ਪ੍ਰੇਮ ਜੀਵਨ: ਦ ਲਵਰਜ਼
ਆਰਥਿਕ ਜੀਵਨ: ਨਾਈਟ ਆਫ ਕੱਪਸ
ਕਰੀਅਰ: ਕਿੰਗ ਆਫ ਸਵੋਰਡਜ਼
ਸਿਹਤ: ਟੂ ਆਫ ਕੱਪਸ
ਪ੍ਰੇਮ ਦੇ ਸੰਦਰਭ ਵਿੱਚ ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਦ ਲਵਰਜ਼ ਦਾ ਕਾਰਡ ਮਿਲਿਆ ਹੈ, ਜੋ ਇੱਕ ਸ਼ਾਨਦਾਰ ਕਾਰਡ ਮੰਨਿਆ ਜਾਂਦਾ ਹੈ। ਇਹ ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਖੁੱਲੀ ਤਰ੍ਹਾਂ ਨਾਲ ਗੱਲਬਾਤ ਕਰਨ ਨੂੰ ਦਰਸਾਉਂਦਾ ਹੈ। ਇਹ ਇੱਕ ਸੋਲਮੇਟ ਕਾਰਡ ਹੈ ਅਤੇ ਇਹ ਇਸ ਗੱਲ ਦੇ ਵੀ ਸੰਕੇਤ ਦਿੰਦਾ ਹੈ ਕਿ ਤੁਸੀਂ ਦੋਵੇਂ ਆਪਣੇ ਰਿਸ਼ਤੇ ਵਿੱਚ ਖੁਸ਼ ਅਤੇ ਸੰਤੁਸ਼ਟ ਹੋ। ਜੇਕਰ ਤੁਹਾਨੂੰ ਕੋਈ ਗਲਤਫਹਿਮੀ ਹੋਈ ਸੀ, ਤਾਂ ਉਹ ਇਸ ਦੌਰਾਨ ਜ਼ਰੂਰ ਦੂਰ ਹੋ ਜਾਵੇਗੀ।
ਨਾਈਟ ਆਫ ਕੱਪਸ ਦਾ ਕਾਰਡ ਸੰਕੇਤ ਦੇ ਰਿਹਾ ਹੈ ਕਿ ਵਰਤਮਾਨ ਵਿੱਚ ਤੁਸੀਂ ਆਪਣੀ ਵਿੱਤੀ ਸਥਿਰਤਾ ਤੋਂ ਸੰਤੁਸ਼ਟ ਹੋ। ਇਹ ਇਸ ਗੱਲ ਨੂੰ ਵੀ ਦਰਸਾਉਂਦਾ ਹੈ ਕਿ ਤੁਸੀਂ ਆਪਣੇ ਪੈਸੇ ਨੂੰ ਪਰੰਪਰਾਗਤ ਤਰੀਕੇ ਨਾਲ ਸੁਰੱਖਿਅਤ ਰੱਖਣਾ ਪਸੰਦ ਕਰਦੇ ਹੋ ਅਤੇ ਬਿਨਾਂ ਕਿਸੇ ਧੋਖਾਧੜੀ ਜਾਂ ਸ਼ਾਰਟਕੱਟ ਦੇ ਸਾਫ ਅਤੇ ਸਹੀ ਤਰੀਕੇ ਦਾ ਉਪਯੋਗ ਕਰਕੇ ਪੈਸਾ ਕਮਾਓਣਾ ਪਸੰਦ ਕਰਦੇ ਹੋ। ਸਮੇਂ ਦੇ ਨਾਲ਼-ਨਾਲ਼ ਤੁਸੀਂ ਪੈਸੇ ਦੀ ਕਦਰ ਕਰਨਾ ਸਿੱਖ ਲਿਆ ਹੈ।
ਕਿੰਗ ਆਫ ਸਵੋਰਡਜ਼ ਦਾ ਕਾਰਡ ਇੱਕ ਅਜਿਹੇ ਵਿਅਕਤੀ ਵੱਲ ਇਸ਼ਾਰਾ ਕਰਦਾ ਹੈ, ਜੋ ਤੁਹਾਡੇ ਕਾਰਜ ਸਥਾਨ ਵਿੱਚ ਇੱਕ ਮਜ਼ਬੂਤ ਪ੍ਰਭਾਵਸ਼ਾਲੀ ਸਥਾਨ ‘ਤੇ ਹੋਵੇ। ਹਾਲਾਂਕਿ ਅਜਿਹਾ ਵਿਅਕਤੀ ਮਤਲਬੀ ਹੋ ਸਕਦਾ ਹੈ। ਪਰ ਉਹ ਤੁਹਾਨੂੰ ਤੁਹਾਡੇ ਸੁਵਿਧਾ ਖੇਤਰ ਤੋਂ ਬਾਹਰ ਕੱਢ ਕੇ ਤੁਹਾਡੇ ਕਰੀਅਰ ਵਿੱਚ ਅੱਗੇ ਵਧਾਓਣ ਅਤੇ ਉੱਤਮਤਾ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰੇਗਾ।
ਟੂ ਆਫ ਕੱਪਸ ਦਾ ਕਾਰਡ ਕੁੱਲ ਮਿਲਾ ਕੇ ਚੰਗੀ ਸਿਹਤ ਦੇ ਸੰਕੇਤ ਦੇ ਰਿਹਾ ਹੈ। ਤੁਸੀਂ ਚੁਸਤ ਅਤੇ ਤਰੋਤਾਜ਼ਾ ਮਹਿਸੂਸ ਕਰੋਗੇ ਅਤੇ ਜੇਕਰ ਤੁਸੀਂ ਕਿਸੇ ਬਿਮਾਰੀ ਤੋਂ ਪਰੇਸ਼ਾਨ ਸੀ, ਤਾਂ ਹੁਣ ਤੁਸੀਂ ਇਸ ਤੋਂ ਠੀਕ ਹੋ ਸਕਦੇ ਹੋ ਅਤੇ ਜਲਦੀ ਹੀ ਬਿਹਤਰ ਮਹਿਸੂਸ ਕਰੋਗੇ। ਤੁਸੀਂ ਕੁਝ ਹੀ ਸਮੇਂ ਵਿੱਚ ਕਿਰਿਆਸ਼ੀਲ ਹੋ ਜਾਓਗੇ ਅਤੇ ਬਾਹਰ ਘੁੰਮਣ-ਫਿਰਨ ਯੋਗ ਹੋ ਜਾਓਗੇ।
ਇਸ ਹਫਤੇ ਦੇ ਲਈ ਭਾਗਸ਼ਾਲੀ ਬੂਟਾ: ਸਨੇਕ ਪਲਾਂਟ
ਧਨੂੰ ਰਾਸ਼ੀ
ਪ੍ਰੇਮ ਜੀਵਨ: ਟੈੱਨ ਆਫ ਕੱਪਸ
ਆਰਥਿਕ ਜੀਵਨ: ਫਾਈਵ ਆਫ ਪੈਂਟੇਕਲਸ
ਕਰੀਅਰ: ਨਾਈਟ ਆਫ ਸਵੋਰਡਜ਼
ਸਿਹਤ: ਕੁਈਨ ਆਫ ਪੈਂਟੇਕਲਸ
ਧਨੂੰ ਰਾਸ਼ੀ ਦੇ ਜਾਤਕਾਂ ਨੂੰ ਟੈੱਨ ਆਫ ਕੱਪਸ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਤੁਹਾਡੀ ਮੁਲਾਕਾਤ ਆਪਣੇ ਜੀਵਨਸਾਥੀ ਨਾਲ਼ ਹੋ ਸਕਦੀ ਹੈ। ਇਹ ਕਾਰਡ ਰੋਮਾਂਟਿਕ ਰਿਸ਼ਤਿਆਂ ਤੋਂ ਪਰੇ ਕਿਸੇ ਵੀ ਰਿਸ਼ਤੇ ਵਿੱਚ ਪ੍ਰਸ਼ੰਸਾ ਅਤੇ ਸ਼ਾਂਤੀ ਦੇ ਅਦਾਨ-ਪ੍ਰਦਾਨ ਵੱਲ ਵੀ ਇਸ਼ਾਰਾ ਕਰਦਾ ਹੈ। ਇਹ ਦੋ ਵਿਅਕਤੀਆਂ ਦੇ ਵਿਚਕਾਰ ਪਿਆਰ ਨੂੰ ਦਰਸਾਉਂਦਾ ਹੈ, ਭਾਵੇਂ ਇਹ ਦੋ ਵਿਅਕਤੀ ਦੋਸਤ ਹੋਣ, ਪਰਿਵਾਰ ਦੇ ਕੋਈ ਮੈਂਬਰ ਹੋਣ ਜਾਂ ਰੋਮਾਂਟਿਕ ਪਾਰਟਨਰ ਹੋਣ।
ਵਿੱਤੀ ਰੀਡਿੰਗ ਵਿੱਚ ਫਾਈਵ ਆਫ ਪੈਂਟੇਕਲਸ ਦਾ ਕਾਰਡ ਆਇਆ ਹੈ, ਜੋ ਪਰੇਸ਼ਾਨੀ ਦੇ ਸੰਕੇਤ ਦੇ ਰਿਹਾ ਹੈ, ਕਿਉਂਕਿ ਇਹ ਤੁਹਾਨੂੰ ਵਿੱਤੀ ਸੰਕਟ ਜਾਂ ਦਿਵਾਲੀਏਪਣ ਦਾ ਸਾਹਮਣਾ ਕਰਨ ਲਈ ਸਾਵਧਾਨ ਕਰਦਾ ਹੈ। ਇਹ ਇਸ ਗੱਲ ਦੇ ਸੰਕੇਤ ਦੇ ਰਿਹਾ ਹੈ ਕਿ ਤੁਹਾਨੂੰ ਡੂੰਘੀ ਆਰਥਿਕ ਪਰੇਸ਼ਾਨੀ ਵਿੱਚ ਫਸਣਾ ਪੈ ਸਕਦਾ ਹੈ। ਅਜਿਹੇ ਵਿੱਚ ਹੁਣੇ ਤੋਂ ਬੱਚਤ ਕਰਨਾ ਸ਼ੁਰੂ ਕਰ ਦਿਓ ਅਤੇ ਆਪਣੀ ਵਿੱਤੀ ਯੋਜਨਾ ਬਹੁਤ ਸਾਵਧਾਨੀ ਨਾਲ ਬਣਾਓ।
ਕਰੀਅਰ ਰੀਡਿੰਗ ਵਿੱਚ ਨਾਈਟ ਆਫ ਸਵੋਰਡਜ਼ ਦਾ ਕਾਰਡ ਆਇਆ ਹੈ, ਜੋ ਦਰਸਾਉਂਦਾ ਹੈ ਕਿ ਤੁਸੀਂ ਆਪਣੇ ਟੀਚੇ ਵੱਲ ਬਹੁਤ ਤੇਜ਼ੀ ਅਤੇ ਫੁਰਤੀ ਨਾਲ ਵੱਧ ਰਹੇ ਹੋ। ਤੁਸੀਂ ਜੋ ਵੀ ਪ੍ਰਾਪਤ ਕਰਨਾ ਚਾਹੁੰਦੇ ਹੋ, ਉਸ ਨੂੰ ਪ੍ਰਾਪਤ ਕਰਨ ਦੇ ਲਈ ਸਵਾਰਥੀ ਵਿਵਹਾਰ ਵੀ ਕਰ ਸਕਦੇ ਹੋ। ਇਸ ਗੱਲ ਨੂੰ ਸੁਨਿਸ਼ਚਿਤ ਕਰੋ ਕਿ ਤੁਸੀਂ ਬੁੱਧੀਮਾਨੀ ਨਾਲ ਹੀ ਕੰਮ ਕਰੋ ਅਤੇ ਆਰਾਮ ਨਾਲ ਜੀਵਨ ਵਿੱਚ ਅੱਗੇ ਵਧੋ ਅਤੇ ਆਪਣੇ ਕੰਮ ਨੂੰ ਅਤੇ ਉਹਨਾਂ ਦੇ ਨਤੀਜਿਆਂ ਨੂੰ ਸਪਸ਼ਟ ਰੂਪ ਨਾਲ ਦੇਖ ਸਕੇ।
ਕੁਈਨ ਆਫ ਪੈਂਟੇਕਲਸ ਦਾ ਕਾਰਡ ਸੰਕੇਤ ਦੇ ਰਿਹਾ ਹੈ ਕਿ ਤੁਹਾਡੀ ਸਿਹਤ ਉੱਤਮ ਰਹੇਗੀ। ਇਸ ਲਈ ਇਸ ਗੱਲ ਨੂੰ ਸੁਨਿਸ਼ਚਿਤ ਕਰੋ ਕਿ ਆਪਣੀ ਸਿਹਤ ਨੂੰ ਉੱਤਮ ਰੱਖਣ ਲਈ ਕੋਸ਼ਿਸ਼ ਲਗਾਤਾਰ ਜਾਰੀ ਰੱਖੋ। ਹਾਲਾਂਕਿ ਕਦੇ-ਕਦਾਈਂ ਛੋਟੀ-ਮੋਟੀ ਪਰੇਸ਼ਾਨੀ ਆਓਣ ਦੀ ਸੰਭਾਵਨਾ ਹੈ।
ਇਸ ਹਫਤੇ ਦੇ ਲਈ ਭਾਗਸ਼ਾਲੀ ਬੂਟਾ: ਐਲੋਕੈਸੀਆ
ਮਕਰ ਰਾਸ਼ੀ
ਪ੍ਰੇਮ ਜੀਵਨ: ਦ ਟੈਂਪਰੈਂਸ
ਆਰਥਿਕ ਜੀਵਨ: ਟੂ ਆਫ ਵੈਂਡਸ
ਕਰੀਅਰ: ਏਸ ਆਫ ਸਵੋਰਡਜ਼
ਸਿਹਤ: ਫਾਈਵ ਆਫ ਕੱਪਸ
ਪ੍ਰੇਮ ਰੀਡਿੰਗ ਵਿੱਚ ਦ ਟੈਂਪਰੈਂਸ ਦਾ ਕਾਰਡ ਮਿਲਿਆ ਹੈ, ਜੋ ਸਹਿਣਸ਼ੀਲਤਾ, ਸੰਤੁਲਨ, ਦਇਆ ਅਤੇ ਰੋਮਾਂਟਿਕ ਰਿਸ਼ਤਿਆਂ ਦੇ ਵਿਚਕਾਰ ਦਾ ਰਸਤਾ ਅਪਨਾਓਣ ਦਾ ਸੰਕੇਤ ਦਿੰਦਾ ਹੈ। ਹਾਲਾਂਕਿ ਇਹ ਕਾਰਡ ਮਕਰ ਰਾਸ਼ੀ ਦੇ ਜਾਤਕਾਂ ਦੇ ਲਈ ਸਾਵਧਾਨੀ ਦੇ ਕਾਰਡ ਦੇ ਰੂਪ ਵਿੱਚ ਵੀ ਕੰਮ ਕਰਦਾ ਹੈ ਅਤੇ ਤੁਹਾਨੂੰ ਭਾਵਨਾਵਾਂ ਵਿੱਚ ਵਹਿ ਕੇ ਕੰਮ ਨਾ ਕਰਨ ਅਤੇ ਭਾਵਨਾਤਮਕ ਚਰਮ ਸੀਮਾ ਤੱਕ ਜਾਣ ਤੋਂ ਬਚਣ ਦੇ ਲਈ ਸੰਕੇਤ ਕਰਦਾ ਹੈ।
ਟੂ ਆਫ ਵੈਂਡਸ ਦਾ ਕਾਰਡ ਤੁਹਾਡੇ ਸਭ ਦੇ ਲਈ ਆਰਾਮਦਾਇਕ ਵਿੱਤੀ ਸਥਿਤੀ ਦੇ ਸੰਕੇਤ ਦੇ ਰਿਹਾ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਵਿੱਤ ਬਹੁਤਾਤ ਵਿੱਚ ਹੋਵੇਗਾ। ਪਰ ਤੁਹਾਡੀ ਆਮਦਨ ਲਗਾਤਾਰ ਬਣੀ ਰਹੇਗੀ ਅਤੇ ਤੁਸੀਂ ਆਰਥਿਕ ਤੌਰ ‘ਤੇ ਸੁਰੱਖਿਅਤ ਮਹਿਸੂਸ ਕਰੋਗੇ।
ਏਸ ਹਮੇਸ਼ਾ ਨਵੀਂ ਚੀਜ਼ ਦੀ ਸ਼ੁਰੂਆਤ ਦੀ ਪ੍ਰਤੀਨਿਧਤਾ ਕਰਦੇ ਹਨ। ਇਸ ਲਈ ਕਰੀਅਰ ਰੀਡਿੰਗ ਵਿੱਚ ਏਸ ਆਫ ਸਵੋਰਡਜ਼ ਦਾ ਕਾਰਡ ਸੰਕੇਤ ਦੇ ਰਿਹਾ ਹੈ ਕਿ ਤੁਹਾਡੇ ਰਸਤੇ ਵਿੱਚ ਨਵੇਂ ਮੌਕੇ ਜਾਂ ਨਵੀਆਂ ਭੂਮਿਕਾਵਾਂ ਆ ਸਕਦੀਆਂ ਹਨ। ਇਸ ਹਫਤੇ ਤੁਹਾਡਾ ਕਰੀਅਰ ਨਵਾਂ ਰਸਤਾ ਪਕੜੇਗਾ ਅਤੇ ਨਿਸ਼ਚਿਤ ਰੂਪ ਤੋਂ ਤੁਹਾਨੂੰ ਵਿਕਾਸ ਵੱਲ ਲੈ ਕੇ ਜਾਵੇਗਾ।
ਫਾਈਵ ਆਫ ਕੱਪਸ ਦਾ ਕਾਰਡ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਚਿੰਤਾ ਅਤੇ ਡਰ ਤੋਂ ਪੀੜਿਤ ਹੋ ਸਕਦੇ ਹੋ ਅਤੇ ਨਕਾਰਾਤਮਕ ਵਿਚਾਰ ਤੁਹਾਡੇ ਲਈ ਚੰਗਾ ਕੰਮ ਕਰਨਾ ਮੁਸ਼ਕਿਲ ਬਣਾ ਸਕਦੇ ਹਨ। ਨਕਾਰਾਤਮਕਤਾ ਤੋਂ ਦੂਰ ਰਹਿਣ ਦੇ ਲਈ ਆਪਣੇ ਕਿਸੇ ਪਿਆਰੇ ਨਾਲ ਗੱਲਬਾਤ ਕਰੋ।
ਇਸ ਹਫਤੇ ਦੇ ਲਈ ਭਾਗਸ਼ਾਲੀ ਬੂਟਾ: ਲੱਕੀ ਬੰਬੂ
ਕੁੰਭ ਰਾਸ਼ੀ
ਪ੍ਰੇਮ ਜੀਵਨ: ਦ ਸਟਾਰ
ਆਰਥਿਕ ਜੀਵਨ: ਟੈੱਨ ਆਫ ਪੈਂਟੇਕਲਸ
ਕਰੀਅਰ: ਦ ਚੇਰੀਅਟ
ਸਿਹਤ: ਥ੍ਰੀ ਆਫ ਵੈਂਡਸ
ਕੁੰਭ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਰੀਡਿੰਗ ਵਿੱਚ ਦ ਸਟਾਰ ਦਾ ਕਾਰਡ ਮਿਲਿਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਤੁਹਾਨੂੰ ਆਪਣੇ ਰਸਤੇ ਵਿੱਚ ਆਓਣ ਵਾਲੇ ਪਿਆਰ ਨੂੰ ਪੂਰੇ ਦਿਲ ਨਾਲ ਅਤੇ ਖੁੱਲੀਆਂ ਬਾਹਾਂ ਨਾਲ ਅਪਨਾਓਣਾ ਚਾਹੀਦਾ ਹੈ। ਤੁਹਾਡੇ ਵਿੱਚ ਜਿੰਨੀ ਵੀ ਖਮਤਾ ਦਿਖਦੀ ਹੈ, ਉਸ ਤੋਂ ਕਿਤੇ ਜ਼ਿਆਦਾ ਹੈ ਅਤੇ ਜਿੰਨਾ ਤੁਸੀਂ ਸਮਝਦੇ ਹੋ, ਉਸ ਤੋਂ ਕਿਤੇ ਜ਼ਿਆਦਾ ਤੁਸੀਂ ਕਾਬਲ ਹੋ।
ਅਗਲਾ ਕਾਰਡ ਟੈੱਨ ਆਫ ਪੈਂਟੇਕਲਸ ਦਾ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਇਸ ਹਫਤੇ ਤੁਸੀਂ ਆਪਣਾ ਵਿੱਤੀ ਭਵਿੱਖ ਸਥਾਪਿਤ ਕਰਨ ਲਈ ਯੋਜਨਾ ਬਣਾਉਂਦੇ ਨਜ਼ਰ ਆਓਗੇ। ਤੁਸੀਂ ਆਪਣੀ ਸੇਵਾ-ਮੁਕਤੀ ਯੋਜਨਾ ਅਤੇ ਆਪਣੀ ਬੱਚਤ ਇਕੱਠੀ ਕਰ ਸਕਦੇ ਹੋ ਜਾਂ ਫੇਰ ਕਾਰੋਬਾਰ ਸਥਾਪਿਤ ਕਰਨ ਲਈ ਬੱਚਤ ਵੀ ਕਰਦੇ ਨਜ਼ਰ ਆ ਸਕਦੇ ਹੋ। ਇਹ ਪਰਿਵਾਰ ਵੱਲੋਂ ਜਾਂ ਉਸ ਦੇ ਮਾਧਿਅਮ ਤੋਂ ਆਓਣ ਵਾਲੇ ਪੈਸੇ ਦਾ ਸੰਕੇਤ ਵੀ ਦੇ ਰਿਹਾ ਹੈ।
ਕਰੀਅਰ ਰੀਡਿੰਗ ਵਿੱਚ ਦ ਚੇਰੀਅਟ ਦਾ ਕਾਰਡ ਇੱਕ ਅਨੁਕੂਲ ਕਾਰਡ ਮੰਨਿਆ ਜਾਂਦਾ ਹੈ। ਇਸ ਹਫਤੇ ਤੁਹਾਡਾ ਕਰੀਅਰ ਗਤੀ ਪਕੜੇਗਾ। ਭਾਵੇਂ ਤੁਸੀਂ ਕਾਰੋਬਾਰੀ ਜਾਤਕ ਹੋ ਜਾਂ ਫੇਰ ਨੌਕਰੀਪੇਸ਼ਾ ਜਾਤਕ ਹੋ, ਇਸ ਹਫਤੇ ਤੁਹਾਨੂੰ ਚੰਗੇ ਮੌਕੇ ਪ੍ਰਾਪਤ ਹੋ ਸਕਦੇ ਹਨ। ਇਸ ਰਾਸ਼ੀ ਦੇ ਕੁਝ ਜਾਤਕਾਂ ਨੂੰ ਵਿਦੇਸ਼ ਦੀ ਯਾਤਰਾ ਕਰਨ ਦਾ ਸੁੱਖ ਵੀ ਮਿਲ ਸਕਦਾ ਹੈ। ਕੁੱਲ ਮਿਲਾ ਕੇ ਦੇਖਿਆ ਜਾਵੇ ਤਾਂ ਅੱਗੇ ਆਓਣ ਵਾਲਾ ਭਵਿੱਖ ਚਮਕਦਾਰ ਨਜ਼ਰ ਆ ਰਿਹਾ ਹੈ।
ਸਿਹਤ ਰੀਡਿੰਗ ਵਿੱਚ ਥ੍ਰੀ ਆਫ ਵੈਂਡਸ ਦਾ ਕਾਰਡ ਮਿਲਿਆ ਹੈ, ਜੋ ਕਿ ਇੱਕ ਸ਼ਾਨਦਾਰ ਕਾਰਡ ਮੰਨਿਆ ਜਾਂਦਾ ਹੈ, ਕਿਉਂਕਿ ਇਹ ਨਾ ਕੇਵਲ ਪੂਰੇ ਹਫਤੇ ਚੰਗੀ ਸਿਹਤ ਦੀ ਗੱਲ ਕਰਦਾ ਹੈ, ਬਲਕਿ ਸੰਕੇਤ ਦਿੰਦਾ ਹੈ ਕਿ ਭਵਿੱਖ ਵਿੱਚ ਵੀ ਤੁਹਾਡੀ ਸਿਹਤ ਉੱਤਮ ਰਹੇਗੀ। ਜੇਕਰ ਤੁਸੀਂ ਕਿਸੇ ਬਿਮਾਰੀ ਜਾਂ ਸੱਟ ਤੋਂ ਉੱਭਰ ਰਹੇ ਸੀ, ਤਾਂ ਤੁਸੀਂ ਜਲਦੀ ਹੀ ਪੂਰੀ ਤਰ੍ਹਾਂ ਠੀਕ ਹੋ ਜਾਓਗੇ
ਇਸ ਹਫਤੇ ਦੇ ਲਈ ਭਾਗਸ਼ਾਲੀ ਬੂਟਾ: ਮਨੀ ਪਲਾਂਟ
ਮੀਨ ਰਾਸ਼ੀ
ਪ੍ਰੇਮ ਜੀਵਨ: ਨਾਈਟ ਆਫ ਪੈਂਟੇਕਲਸ
ਆਰਥਿਕ ਜੀਵਨ: ਫੋਰ ਆਫ ਵੈਂਡਸ
ਕਰੀਅਰ: ਸੈਵਨ ਆਫ ਪੈਂਟੇਕਲਸ
ਸਿਹਤ: ਸੈਵਨ ਆਫ ਕੱਪਸ
ਮੀਨ ਰਾਸ਼ੀ ਦੇ ਜਾਤਕਾਂ ਨੂੰ ਪ੍ਰੇਮ ਰੀਡਿੰਗ ਵਿੱਚ ਨਾਈਟ ਆਫ ਪੈਂਟੇਕਲਸ ਦਾ ਕਾਰਡ ਮਿਲਿਆ ਹੈ, ਜੋ ਇੱਕ ਅਜਿਹੇ ਰਿਸ਼ਤੇ ਦੇ ਸੰਕੇਤ ਦੇ ਰਿਹਾ ਹੈ, ਜੋ ਡੂੰਘਾ ਅਤੇ ਵਿਸ਼ਵਾਸਯੋਗ ਤਾਂ ਹੈ, ਪਰ ਬਹੁਤ ਜ਼ਿਆਦਾ ਰੋਮਾਂਟਿਕ ਅਤੇ ਉਤਸ਼ਾਹ ਨਾਲ਼ ਭਰਿਆ ਹੋਇਆ ਨਹੀਂ ਹੈ। ਜੇਕਰ ਤੁਸੀਂ ਆਪਣੇ ਪ੍ਰੇਮ ਜੀਵਨ ਵਿੱਚ ਪ੍ਰਤੀਬੱਧਤਾ, ਸਥਿਰਤਾ ਅਤੇ ਸੁਰੱਖਿਆ ਦੀ ਭਾਲ਼ ਵਿੱਚ ਹੋ, ਤਾਂ ਇਹ ਕਾਰਡ ਨਿਸ਼ਚਿਤ ਰੂਪ ਤੋਂ ਅਨੁਕੂਲ ਸੰਕੇਤ ਦੇ ਰਿਹਾ ਹੈ। ਇਹ ਇੱਕ ਸਾਂਝੇਦਾਰੀ ਦਾ ਵੀ ਸੰਕੇਤ ਦੇ ਰਿਹਾ ਹੈ, ਜਿਸ ਵਿੱਚ ਤੁਸੀਂ ਦੋਵੇਂ ਆਪਣੇ ਦੀਰਘਕਾਲੀ ਟੀਚਿਆਂ ਦੀ ਦਿਸ਼ਾ ਵਿੱਚ ਇਕੱਠੇ ਕੰਮ ਕਰਦੇ ਨਜ਼ਰ ਆਓਗੇ।
ਫੋਰ ਆਫ ਵੈਂਡਸ ਦਾ ਕਾਰਡ ਵਿਅਕਤੀ ਦੀ ਪਰਿਪੱਕਤਾ ਦੇ ਨਾਲ-ਨਾਲ ਉਸ ਦੇ ਵਿਕਾਸ ਦਾ ਵੀ ਸੰਕੇਤ ਦਿੰਦਾ ਹੈ। ਵਿੱਤੀ ਰੀਡਿੰਗ ਵਿੱਚ ਇਹ ਕਾਰਡ ਇਸ ਗੱਲ ਦੇ ਸੰਕੇਤ ਦੇ ਰਿਹਾ ਹੈ ਕਿ ਵਿੱਤੀ ਆਰਾਮ ਦੀ ਸਥਿਤੀ ਤੱਕ ਪਹੁੰਚਣ ਦੇ ਲਈ ਤੁਹਾਨੂੰ ਲੰਬੀ ਅਤੇ ਮੁਸ਼ਕਿਲ ਲੜਾਈ ਲੜਨੀ ਪੈ ਸਕਦੀ ਹੈ, ਤਾਂ ਹੀ ਤੁਸੀਂ ਆਪਣੇ ਜੀਵਨ ਵਿੱਚ ਵਿੱਤੀ ਸਥਿਰਤਾ ਅਤੇ ਵਿੱਤੀ ਸੁਰੱਖਿਆ ਹਾਸਲ ਕਰ ਸਕੋਗੇ। ਹੁਣ ਤੁਸੀਂ ਵਿੱਤੀ ਰੂਪ ਨਾਲ ਸੁਰੱਖਿਅਤ ਹੋਣ ਦੀ ਕੀਮਤ ਨੂੰ ਜਾਣਨ ਅਤੇ ਸਮਝਣ ਲੱਗ ਪਏ ਹੋ।
ਕਰੀਅਰ ਰੀਡਿੰਗ ਵਿੱਚ ਸੈਵਨ ਆਫ ਪੈਂਟੇਕਲਸ ਦਾ ਕਾਰਡ ਇਸ ਹਫਤੇ ਤੁਹਾਡੇ ਰਸਤੇ ਵਿੱਚ ਆਉਣ ਵਾਲੀ ਅਹੁਦੇ ਵਿੱਚ ਤਰੱਕੀ ਅਤੇ ਵਾਧੇ ਦੇ ਸੰਕੇਤ ਦੇ ਰਿਹਾ ਹੈ। ਇਹ ਕਾਰਡ ਦਰਸਾਉਂਦਾ ਹੈ ਕਿ ਤੁਸੀਂ ਆਪਣੇ ਸੰਗਠਨ ਵਿੱਚ ਇੱਕ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹੋ, ਫੇਰ ਭਾਵੇਂ ਤੁਸੀਂ ਕਾਰੋਬਾਰ ਦੇ ਮਾਲਕ ਹੋਵੋ ਜਾਂ ਉੱਥੇ ਕੰਮ ਕਰਨ ਵਾਲੇ ਕੋਈ ਕਰਮਚਾਰੀ। ਤੁਹਾਡਾ ਬੌਸ ਅਤੇ ਤੁਹਾਡੇ ਸਹਿਕਰਮੀ ਤੁਹਾਡੀ ਪ੍ਰਸ਼ੰਸਾ ਕਰਨਗੇ।
ਸਿਹਤ ਰੀਡਿੰਗ ਵਿੱਚ ਸੈਵਨ ਆਫ ਕੱਪਸ ਦਾ ਕਾਰਡ ਆਇਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਸਿਹਤ ਦੇ ਮਾਮਲੇ ਵਿੱਚ ਤੁਹਾਨੂੰ ਬਹੁਤ ਸਾਰੇ ਉਤਾਰ-ਚੜ੍ਹਾਅ ਤੋਂ ਬਾਅਦ ਹੁਣ ਆਪਣੀਆਂ ਬਿਮਾਰੀਆਂ ਅਤੇ ਸਿਹਤ ਸਬੰਧੀ ਹੋਰ ਸਮੱਸਿਆਵਾਂ ਤੋਂ ਉੱਭਰਣ ਦਾ ਮੌਕਾ ਮਿਲੇਗਾ। ਹੁਣ ਤੁਸੀਂ ਠੀਕ ਹੋਣ ਦੇ ਰਸਤੇ ਉੱਤੇ ਹੋ। ਇਹ ਹਫਤਾ ਇਲਾਜ ਦਾ ਹਫਤਾ ਸਾਬਤ ਹੋਵੇਗਾ।
ਇਸ ਹਫਤੇ ਦੇ ਲਈ ਭਾਗਸ਼ਾਲੀ ਬੂਟਾ: ਸਪਾਈਡਰ ਪਲਾਂਟ
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ
ਟੈਰੋ ਡੈਕ ਵਿੱਚ ਕਾਰਡਾਂ ਨੂੰ ਕਿਸ ਹਿਸਾਬ ਨਾਲ ਵਿਭਾਜਿਤ ਕੀਤਾ ਜਾਂਦਾ ਹੈ?
ਟੈਰੋ ਡੈਕ ਵਿੱਚ ਕਾਰਡਾਂ ਨੂੰ ਮੇਜਰ ਅਤੇ ਮਾਈਨਰ ਅਰਕਾਨਾ ਕਾਰਡਾਂ ਦੇ ਦੋ ਭਾਗਾਂ ਵਿੱਚ ਵਿਭਾਜਿਤ ਕੀਤਾ ਜਾਂਦਾ ਹੈ।
ਟੈਰੋ ਦੀ ਉਤਪੱਤੀ ਕਿੱਥੋਂ ਹੋਈ ਸੀ?
ਟੈਰੋ ਦੀ ਉਤਪੱਤੀ 1400 ਦੇ ਦਸ਼ਕ ਦੀ ਸ਼ੁਰੂਆਤ ਵਿੱਚ ਇਟਲੀ ਸਮੇਤ ਯੂਰਪ ਦੇ ਕੁਝ ਹਿੱਸਿਆਂ ਵਿੱਚ ਹੋਈ ਸੀ।
ਕੀ ਟੈਰੋ ਮੂਲ ਰੂਪ ਨਾਲ ਭਵਿੱਖ ਦੱਸਣ ਲਈ ਬਣਾਇਆ ਗਿਆ ਸੀ?
ਨਹੀਂ, ਟੈਰੋ ਨੂੰ ਮੂਲ ਰੂਪ ਤੋਂ ਕੇਵਲ ਮਨੋਰੰਜਨ ਦੇ ਲਈ ਰਾਇਲਟੀ ਦੁਆਰਾ ਇਸਤੇਮਾਲ ਕੀਤੇ ਜਾਣ ਵਾਲੇ ਤਾਸ਼ ਦੇ ਖੇਲ ਦੇ ਰੂਪ ਵਿੱਚ ਮੰਨਿਆ ਜਾਂਦਾ ਸੀ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025