ਟੈਰੋ ਹਫਤਾਵਰੀ ਰਾਸ਼ੀਫਲ (02 ਜੂਨ-08 ਜੂਨ), 2024

ਟੈਰੋ ਕਾਰਡ ਇੱਕ ਪ੍ਰਾਚੀਨ ਵਿੱਦਿਆ ਹੈ, ਜਿਸ ਦਾ ਉਪਯੋਗ ਭਵਿੱਖ ਜਾਣਨ ਲਈ ਕੀਤਾ ਜਾਂਦਾ ਹੈ। ਇਸ ਦਾ ਪ੍ਰਯੋਗ ਪ੍ਰਾਚੀਨ ਕਾਲ ਤੋਂ ਹੀ ਟੈਰੋ ਕਾਰਡ ਰੀਡਰ ਅਤੇ ਰਹੱਸਵਾਦੀਆਂ ਦੁਆਰਾ ਅੰਤਰ-ਗਿਆਨ ਪ੍ਰਾਪਤ ਕਰਨ ਅਤੇ ਕਿਸੇ ਵਿਸ਼ੇ ਦੀ ਗਹਿਰਾਈ ਤੱਕ ਪਹੁੰਚਣ ਦੇ ਲਈ ਹੁੰਦਾ ਰਿਹਾ ਹੈ। ਜੇਕਰ ਕੋਈ ਵਿਅਕਤੀ ਬਹੁਤ ਆਸਥਾ ਅਤੇ ਵਿਸ਼ਵਾਸ ਦੇ ਨਾਲ ਮਨ ਵਿੱਚ ਉੱਠ ਰਹੇ ਪ੍ਰਸ਼ਨਾਂ ਦੇ ਜਵਾਬ ਲੱਭਣ ਲਈ ਆਉਂਦਾ ਹੈ, ਤਾਂ ਟੈਰੋ ਕਾਰਡ ਦੀ ਦੁਨੀਆ ਉਸ ਨੂੰ ਹੈਰਾਨ ਕਰ ਸਕਦੀ ਹੈ। ਬਹੁਤ ਸਾਰੇ ਲੋਕ ਮੰਨਦੇ ਹਨ ਕਿ ਟੈਰੋ ਮਨੋਰੰਜਨ ਦਾ ਇੱਕ ਸਾਧਨ ਹੈ ਅਤੇ ਇਸ ਨੂੰ ਜ਼ਿਆਦਾਤਰ ਲੋਕ ਮਨੋਰੰਜਨ ਦੇ ਰੂਪ ਵਿੱਚ ਹੀ ਦੇਖਦੇ ਹਨ। ਪਰ ਅਸਲ ਵਿੱਚ ਅਜਿਹਾ ਨਹੀਂ ਹੁੰਦਾ। ਆਪਣੇ 78 ਕਾਰਡਾਂ ਦੀ ਗੱਡੀ ਵਿੱਚ ਟੈਰੋ ਰਾਸ਼ੀਫਲ ਸਭ ਤੋਂ ਗਹਿਰੇ ਰਹੱਸ ਅਤੇ ਇਨਸਾਨ ਦੇ ਗਹਿਰੇ ਤੋਂ ਗਹਿਰੇ ਡਰ ਨੂੰ ਬਾਹਰ ਕੱਢਣ ਦੀ ਸ਼ਕਤੀ ਰੱਖਦਾ ਹੈ।

ਟੈਰੋ ਹਫਤਾਵਰੀ ਰਾਸ਼ੀਫਲ

ਦੁਨੀਆ ਭਰ ਦੇ ਵਿਦਵਾਨ ਟੈਰੋ ਰੀਡਰਾਂ ਨਾਲ਼ ਕਰੋ ਕਾਲ/ਚੈਟ ਰਾਹੀਂ ਗੱਲਬਾਤ ਅਤੇ ਕਰੀਅਰ ਸਬੰਧੀ ਸਾਰੀ ਜਾਣਕਾਰੀ ਪ੍ਰਾਪਤ ਕਰੋ

ਆਪਣੇ ਇਸ ਖ਼ਾਸ ਲੇਖ਼ ਦੇ ਦੁਆਰਾ ਅਸੀਂ ਜਾਂਣਗੇ ਕਿ ਸਾਲ 2024 ਦੇ ਛੇਵੇਂ ਮਹੀਨੇ ਜੂਨ ਦਾ ਇਹ ਪਹਿਲਾ ਹਫਤਾ ਯਾਨੀ ਕਿ ਟੈਰੋ ਹਫਤਾਵਰੀ ਰਾਸ਼ੀਫਲ 02 ਜੂਨ ਤੋਂ 08 ਜੂਨ 2024 ਆਪਣੇ ਨਾਲ ਕੀ ਕੁਝ ਲੈ ਕੇ ਆਵੇਗਾ। ਪਰ ਇਹ ਜਾਣਨ ਤੋਂ ਪਹਿਲਾਂ ਅਸੀਂ ਟੈਰੋ ਕਾਰਡਾਂ ਦੇ ਬਾਰੇ ਗੱਲ ਕਰਾਂਗੇ। ਤੁਹਾਨੂੰ ਦੱਸ ਦੇਈਏ ਕਿ ਟੈਰੋ ਦੀ ਸ਼ੁਰੂਆਤ ਅੱਜ ਤੋਂ 1400 ਸਾਲ ਪਹਿਲਾਂ ਹੋਈ ਸੀ ਅਤੇ ਇਸ ਦਾ ਸਭ ਤੋਂ ਪਹਿਲਾ ਵਰਣਨ ਇਟਲੀ ਵਿੱਚ ਮਿਲਦਾ ਹੈ। ਸ਼ੁਰੂਆਤ ਵਿੱਚ ਟੈਰੋ ਨੂੰ ਤਾਸ਼ ਦੇ ਰੂਪ ਵਿੱਚ ਰਾਜ-ਘਰਾਣਿਆਂ ਦੀਆਂ ਪਾਰਟੀਆਂ ਵਿੱਚ ਖੇਡਿਆ ਜਾਂਦਾ ਸੀ। ਹਾਲਾਂਕਿ ਟੈਰੋ ਦਾ ਅਸਲੀ ਉਪਯੋਗ 16ਵੀਂ ਸਦੀ ਵਿੱਚ ਯੂਰਪ ਦੇ ਕੁਝ ਲੋਕਾਂ ਦੁਆਰਾ ਕੀਤਾ ਗਿਆ, ਜਦੋਂ ਉਹਨਾਂ ਨੇ ਜਾਣਿਆ ਅਤੇ ਸਮਝਿਆ ਕਿ ਇਹਨਾਂ ਕਾਰਡਾਂ ਨੂੰ ਕਿਸ ਤਰ੍ਹਾਂ ਵਿਵਸਥਿਤ ਰੂਪ ਨਾਲ਼ ਫੈਲਾਓਣਾ ਹੁੰਦਾ ਹੈ ਅਤੇ ਉਹਨਾਂ ਜਟਿਲ ਰੇਖਾ-ਚਿੱਤਰਾਂ ਦੇ ਪਿੱਛੇ ਲੁਕੇ ਹੋਏ ਰਹੱਸਾਂ ਨੂੰ ਕਿਸ ਤਰ੍ਹਾਂ ਸਮਝਿਆ ਜਾਂਦਾ ਹੈ ਅਤੇ ਕਿਸ ਤਰ੍ਹਾਂ 78 ਕਾਰਡਾਂ ਦੀ ਮੱਦਦ ਨਾਲ ਭਵਿੱਖ ਦੇ ਬਾਰੇ ਵਿੱਚ ਜਾਣਿਆ ਜਾ ਸਕਦਾ ਹੈ। ਉਸ ਸਮੇਂ ਤੋਂ ਹੀ ਇਸ ਦਾ ਮਹੱਤਵ ਕਈ ਗੁਣਾ ਵੱਧ ਗਿਆ। ਮੱਧ ਕਾਲ ਵਿੱਚ ਟੈਰੋ ਨੂੰ ਜਾਦੂ-ਟੂਣੇ ਨਾਲ ਜੋੜ ਕੇ ਦੇਖਿਆ ਜਾਣ ਲੱਗਾ ਅਤੇ ਇਸ ਦੇ ਨਤੀਜੇ ਵਜੋਂ ਆਮ ਲੋਕਾਂ ਨੇ ਭਵਿੱਖਬਾਣੀ ਦੱਸਣ ਵਾਲੀ ਇਸ ਵਿੱਦਿਆ ਤੋਂ ਦੂਰ ਰਹਿਣਾ ਹੀ ਸਹੀ ਸਮਝਿਆ।

ਪਰ ਟੈਰੋ ਕਾਰਡ ਦਾ ਸਫਰ ਇੱਥੇ ਹੀ ਨਹੀਂ ਰੁਕਿਆ ਅਤੇ ਕੁਝ ਦਹਾਕਿਆਂ ਪਹਿਲਾਂ ਇਸ ਨੂੰ ਦੁਬਾਰਾ ਪ੍ਰਸਿੱਧੀ ਮਿਲੀ, ਜਦੋਂ ਦੁਨੀਆਂ ਦੇ ਸਾਹਮਣੇ ਇਸ ਨੂੰ ਇੱਕ ਭਵਿੱਖ ਦੱਸਣ ਵਾਲੀ ਵਿੱਦਿਆ ਦੇ ਰੂਪ ਵਿੱਚ ਪਹਿਚਾਣ ਮਿਲੀ। ਭਾਰਤ ਸਮੇਤ ਦੁਨੀਆਂ ਭਰ ਵਿੱਚ ਟੈਰੋ ਦੀ ਗਿਣਤੀ ਭਵਿੱਖਬਾਣੀ ਕਰਨ ਵਾਲੀਆਂ ਮਹੱਤਵਪੂਰਣ ਵਿੱਦਿਆਵਾਂ ਵਿੱਚ ਹੁੰਦੀ ਹੈ ਅਤੇ ਅੰਤ ਵਿੱਚ ਟੈਰੋ ਕਾਰਡ ਉਹ ਸਨਮਾਣ ਪ੍ਰਾਪਤ ਕਰਨ ਵਿੱਚ ਸਫਲ ਹੋਇਆ ਹੈ, ਜਿਸ ਦਾ ਇਹ ਹੱਕਦਾਰ ਸੀ। ਤਾਂ ਆਓ ਹੁਣ ਇਸ ਹਫਤਾਵਰੀ ਰਾਸ਼ੀਫਲ ਦੀ ਸ਼ੁਰੂਆਤ ਕਰਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ਜੂਨ ਦਾ ਇਹ ਪਹਿਲਾ ਹਫਤਾ ਯਾਨੀ ਕਿ 02 ਜੂਨ ਤੋਂ 08 ਜੂਨ 2024 ਤੱਕ ਦਾ ਸਮਾਂ ਸਭ 12 ਰਾਸ਼ੀਆਂ ਦੇ ਲਈ ਕਿਹੋ-ਜਿਹਾ ਰਹਿਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ: ਰਾਸ਼ੀਫਲ 2024

ਟੈਰੋ ਹਫਤਾਵਰੀ ਰਾਸ਼ੀਫਲ 02 ਜੂਨ ਤੋਂ 08 ਜੂਨ, 2024: ਰਾਸ਼ੀ ਅਨੁਸਾਰ ਰਾਸ਼ੀਫਲ

ਮੇਖ਼ ਰਾਸ਼ੀ

ਪ੍ਰੇਮ ਜੀਵਨ: ਏਸ ਆਫ ਸਵੋਰਡਜ਼

ਆਰਥਿਕ ਜੀਵਨ: ਥ੍ਰੀ ਆਫ ਵੈਂਡਸ (ਰਿਵਰਸਡ)

ਕਰੀਅਰ: ਸਿਕਸ ਆਫ ਕੱਪਸ (ਰਿਵਰਸਡ)

ਸਿਹਤ: ਜਸਟਿਸ

ਮੇਖ਼ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਅਵਧੀ ਆਪਣੇ ਰਿਸ਼ਤੇ ਵਿੱਚ ਸਪਸ਼ਟਤਾ ਅਤੇ ਸਫਲਤਾ ਪ੍ਰਾਪਤ ਕਰਨ ਦਾ ਸਮਾਂ ਹੋਵੇਗਾ। ਤੁਸੀਂ ਦੋਵੇਂ ਆਪਣੇ ਰਿਸ਼ਤੇ ਵਿੱਚ ਜਿਨਾਂ ਚੁਣੌਤੀਆਂ ਤੋਂ ਗੁਜ਼ਰ ਰਹੇ ਹੋ, ਉਹਨਾਂ ਉੱਤੇ ਕਾਬੂ ਪਾਓਣ ਦੇ ਲਈ ਤੁਹਾਨੂੰ ਆਪਣੇ ਸਾਥੀ ਦੇ ਨਾਲ ਇਮਾਨਦਾਰੀ ਨਾਲ ਅਤੇ ਖੁੱਲ ਕੇ ਸੰਵਾਦ ਕਰਨ ਦੀ ਜ਼ਰੂਰਤ ਹੋ ਸਕਦੀ ਹੈ। ਇਹ ਇੱਕ ਮੁਸ਼ਕਿਲ ਸਮਾਂ ਹੋ ਸਕਦਾ ਹੈ, ਪਰ ਜੇਕਰ ਤੁਸੀਂ ਸਾਵਧਾਨੀ ਨਾਲ ਮੁੱਦਿਆਂ ਨੂੰ ਸੰਭਾਲੋਗੇ, ਤਾਂ ਤੁਸੀਂ ਇਸ ਤੋਂ ਉੱਭਰ ਸਕਦੇ ਹੋ। ਸਿੰਗਲ ਜਾਤਕਾਂ ਨੂੰ ਕਿਸੇ ਰਿਸ਼ਤੇ ਵਿੱਚ ਬੰਨੇ ਜਾਣ ਤੋਂ ਪਹਿਲਾਂ ਚੰਗੀ ਤਰ੍ਹਾਂ ਆਤਮ-ਮੰਥਨ ਕਰਨ ਦੀ ਜ਼ਰੂਰਤ ਹੋ ਸਕਦੀ ਹੈ।

ਵਿੱਤੀ ਰੀਡਿੰਗ ਵਿੱਚ ਥ੍ਰੀ ਆਫ ਵੈਂਡਸ (ਰਿਵਰਸਡ) ਦਾ ਕਾਰਡ ਸੰਕੇਤ ਦੇ ਰਿਹਾ ਹੈ ਕਿ ਇਸ ਅਵਧੀ ਦੇ ਦੌਰਾਨ ਤੁਹਾਨੂੰ ਆਰਥਿਕ ਜੀਵਨ ਵਿੱਚ ਸਥਿਰਤਾ ਪ੍ਰਾਪਤ ਕਰਨਾ ਮੁਸ਼ਕਿਲ ਲੱਗ ਸਕਦਾ ਹੈ। ਸੰਭਾਵਨਾ ਹੈ ਕਿ ਤੁਹਾਨੂੰ ਪੈਸੇ ਦੀ ਕਮੀ ਦਾ ਸਾਹਮਣਾ ਕਰਨਾ ਪਵੇ ਅਤੇ ਵਿੱਤੀ ਟੀਚਿਆਂ ਤੱਕ ਪਹੁੰਚਣ ਵਿੱਚ ਦੇਰੀ ਹੋ ਜਾਵੇ। ਅਜਿਹੇ ਵਿੱਚ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਆਰਥਿਕ ਜੀਵਨ ਵਿੱਚ ਯੋਜਨਾ ਬਣਾ ਕੇ ਅੱਗੇ ਵਧੋ ਅਤੇ ਆਪਣੇ ਵਿੱਤ ਉੱਤੇ ਨਿਯਮਿਤ ਤੌਰ ‘ਤੇ ਨਜ਼ਰ ਰੱਖੋ।

ਕਰੀਅਰ ਦੇ ਮੋਰਚੇ ਉੱਤੇ ਤੁਹਾਨੂੰ ਇਸ ਹਫਤੇ ਸਿਕਸ ਆਫ ਕੱਪਸ (ਰਿਵਰਸਡ) ਦਾ ਕਾਰਡ ਪ੍ਰਾਪਤ ਹੋਇਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਇਸ ਅਵਧੀ ਦੇ ਦੌਰਾਨ ਤੁਹਾਨੂੰ ਕਾਰਜ ਖੇਤਰ ਵਿੱਚ ਊਰਜਾ ਦੀ ਕਮੀ ਮਹਿਸੂਸ ਹੋ ਸਕਦੀ ਹੈ। ਤੁਸੀਂ ਆਪਣੇ ਕਰੀਅਰ ਨੂੰ ਅੱਗੇ ਵਧਾਓਣ ਦੇ ਲਈ ਆਪਣੀ ਵਰਤਮਾਨ ਕੰਪਨੀ ਨੂੰ ਛੱਡ ਕੇ ਨਵੇਂ ਵਿਕਲਪ ਦੀ ਭਾਲ਼ ਕਰ ਸਕਦੇ ਹੋ। ਸੰਭਾਵਨਾ ਹੈ ਕਿ ਇਸ ਦੌਰਾਨ ਤੁਸੀਂ ਨੌਕਰੀ ਬਦਲਣ ਨੂੰ ਲੈ ਕੇ ਗੰਭੀਰ ਹੋ ਸਕਦੇ ਹੋ ਜਾਂ ਆਪਣੇ ਕਰੀਅਰ ਦੇ ਬਾਰੇ ਵਿੱਚ ਕੁਝ ਹੋਰ ਸੋਚ-ਵਿਚਾਰ ਕਰ ਸਕਦੇ ਹੋ।

ਸਿਹਤ ਨੂੰ ਲੈ ਕੇ ਜਸਟਿਸ ਕਾਰਡ ਸੰਕੇਤ ਦੇ ਰਿਹਾ ਹੈ ਕਿ ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ। ਆਪਣੇ ਖਾਣਪੀਣ ਉੱਤੇ ਧਿਆਨ ਦਿਓ। ਕਿਸੇ ਵੀ ਚੀਜ਼ ਦੀ ਹੱਦ ਨਾ ਟੱਪੋ, ਨਹੀਂ ਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਭਾਗਸ਼ਾਲੀ ਫੁੱਲ: ਡ੍ਰੈਗਨ ਫੁੱਲ

ਬ੍ਰਿਸ਼ਭ ਰਾਸ਼ੀ

ਪ੍ਰੇਮ ਜੀਵਨ: ਥ੍ਰੀ ਆਫ ਪੈਂਟੇਕਲਸ

ਆਰਥਿਕ ਜੀਵਨ: ਟੂ ਆਫ ਸਵੋਰਡਜ਼

ਕਰੀਅਰ: ਏਟ ਆਫ ਪੈਂਟੇਕਲਸ

ਸਿਹਤ: ਨਾਈਨ ਆਫ ਸਵੋਰਡਜ਼

ਪ੍ਰੇਮ ਜੀਵਨ ਵਿੱਚ ਜੂਨ ਦੇ ਪਹਿਲੇ ਹਫਤੇ ਵਿੱਚ ਤੁਹਾਨੂੰ ਥ੍ਰੀ ਆਫ ਪੈਂਟੇਕਲਸ ਦਾ ਕਾਰਡ ਪ੍ਰਾਪਤ ਹੋਇਆ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਇਸ ਅਵਧੀ ਦੇ ਦੌਰਾਨ ਤੁਸੀਂ ਆਪਣੇ ਸਾਥੀ ਦੇ ਨਾਲ ਮਿਲ ਕੇ ਨਵੀਆਂ ਪਰਿਯੋਜਨਾਵਾਂ ਉੱਤੇ ਇਕੱਠੇ ਕੰਮ ਕਰੋਗੇ ਅਤੇ ਭਵਿੱਖ ਦੇ ਲਈ ਇਕੱਠੇ ਯੋਜਨਾ ਬਣਾਓਗੇ, ਜਿਸ ਨਾਲ ਤੁਹਾਡੇ ਦੋਵਾਂ ਦੇ ਵਿਚਕਾਰ ਵਿਸ਼ਵਾਸ ਹੋਰ ਜ਼ਿਆਦਾ ਗਹਿਰਾ ਹੋ ਜਾਵੇਗਾ। ਤੁਸੀਂ ਇਸ ਸਮੇਂ ਦਾ ਪੂਰਾ ਆਨੰਦ ਲਓਗੇ। ਕੁੱਲ ਮਿਲਾ ਕੇ ਤੁਸੀਂ ਇੱਕ ਦੂਜੇ ਦਾ ਪੂਰਾ ਸਾਥ ਦਿਓਗੇ। ਜੇਕਰ ਤੁਸੀਂ ਸਿੰਗਲ ਹੋ ਤਾਂ ਤੁਹਾਨੂੰ ਕਾਰਜ ਖੇਤਰ ਵਿੱਚ ਜਾਂ ਕਿਤੇ ਹੋਰ ਕਿਸੇ ਖਾਸ ਨਾਲ ਮੁਲਾਕਾਤ ਹੋ ਸਕਦੀ ਹੈ।

ਵਿੱਤੀ ਰੀਡਿੰਗ ਵਿੱਚ ਤੁਹਾਨੂੰ ਟੂ ਆਫ ਸਵੋਰਡਜ਼ ਦਾ ਕਾਰਡ ਪ੍ਰਾਪਤ ਹੋਇਆ ਹੈ ਅਤੇ ਇਸ ਦੇ ਨਤੀਜੇ ਵਜੋਂ ਇਸ ਅਵਧੀ ਦੇ ਦੌਰਾਨ ਤੁਹਾਨੂੰ ਅਜਿਹੇ ਫੈਸਲੇ ਲੈਣੇ ਪੈ ਸਕਦੇ ਹਨ, ਜੋ ਤੁਹਾਡੇ ਲਈ ਸਹੀ ਨਹੀਂ ਹੋਣਗੇ। ਇਸ ਤੋਂ ਇਲਾਵਾ ਹੋ ਸਕਦਾ ਹੈ ਕਿ ਤੁਹਾਨੂੰ ਕਿਸੇ ਦਾ ਸਾਥ ਜਾਂ ਸਹਿਯੋਗ ਨਾ ਮਿਲੇ। ਅਜਿਹੇ ਵਿੱਚ ਤੁਹਾਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਵਰਤਮਾਨ ਵਿੱਚ ਜਿਹੜੀਆਂ ਵਿੱਤੀ ਪਰੇਸ਼ਾਨੀਆਂ ਨਾਲ ਜੂਝ ਰਹੇ ਹੋ, ਉਹਨਾਂ ਨੂੰ ਅਣਦੇਖਾ ਨਾ ਕਰੋ ਅਤੇ ਉਹਨਾਂ ਉੱਤੇ ਕੰਮ ਕਰੋ।

ਕਰੀਅਰ ਵਿੱਚ ਬ੍ਰਿਸ਼ਭ ਰਾਸ਼ੀ ਦੇ ਜਾਤਕਾਂ ਨੂੰ ਏਟ ਆਫ ਪੈਂਟੇਕਲਸ ਦਾ ਕਾਰਡ ਪ੍ਰਾਪਤ ਹੋਇਆ ਹੈ, ਜੋ ਦੱਸ ਰਿਹਾ ਹੈ ਕਿ ਇਸ ਹਫਤੇ ਤੁਹਾਡਾ ਪੂਰਾ ਧਿਆਨ ਕਰੀਅਰ ਅਤੇ ਆਪਣੇ ਕੰਮ ਵੱਲ ਹੋਵੇਗਾ। ਇਹ ਕਾਰਡ ਸਕਾਰਾਤਮਕ ਸੰਕੇਤ ਦੇ ਰਿਹਾ ਹੈ। ਇਸ ਅਵਧੀ ਦੇ ਦੌਰਾਨ ਤੁਸੀਂ ਨਵੀਆਂ ਉਪਲੱਬਧੀਆਂ ਅਤੇ ਸਫਲਤਾ ਦੇ ਲਈ ਕਰੀਅਰ ਬਦਲਣ ਦੇ ਬਾਰੇ ਵਿੱਚ ਸੋਚ-ਵਿਚਾਰ ਕਰ ਸਕਦੇ ਹੋ ਅਤੇ ਤੇਜ਼ੀ ਨਾਲ ਅੱਗੇ ਵੱਧ ਸਕਦੇ ਹੋ।

ਸਿਹਤ ਰੀਡਿੰਗ ਵਿੱਚ ਨਾਈਨ ਆਫ ਸਵੋਰਡਜ਼ ਦਾ ਕਾਰਡ ਦੱਸ ਰਿਹਾ ਹੈ ਕਿ ਇਸ ਹਫਤੇ ਤੁਹਾਡੇ ਸਰੀਰ ਦੇ ਕਈ ਹਿੱਸਿਆਂ ਵਿੱਚ ਕੁਝ ਦਰਦ ਜਾਂ ਹੋਰ ਸਮੱਸਿਆ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ ਜਾਂ ਤੁਹਾਨੂੰ ਕੋਈ ਸੱਟ ਲੱਗ ਸਕਦੀ ਹੈ, ਜਿਸ ਨਾਲ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ। ਅਜਿਹੇ ਵਿੱਚ ਆਪਣਾ ਜ਼ਿਆਦਾ ਤੋਂ ਜ਼ਿਆਦਾ ਧਿਆਨ ਰੱਖੋ।

ਭਾਗਸ਼ਾਲੀ ਫੁੱਲ: ਚਿੱਟਾ ਲਿੱਲੀ

ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ

ਮਿਥੁਨ ਰਾਸ਼ੀ

ਪ੍ਰੇਮ ਜੀਵਨ: ਦ ਮੂਨ

ਆਰਥਿਕ ਜੀਵਨ: ਦ ਮੈਜਿਸ਼ੀਅਨ

ਕਰੀਅਰ: ਏਸ ਆਫ ਵੈਂਡਸ

ਸਿਹਤ: ਏਸ ਆਫ ਕੱਪਸ

ਪ੍ਰੇਮ ਜੀਵਨ ਵਿੱਚ ਦ ਮੂਨ ਦਾ ਕਾਰਡ ਤੁਹਾਡੇ ਲਈ ਅਨੁਕੂਲ ਨਹੀਂ ਲੱਗ ਰਿਹਾ। ਇਸ ਅਵਧੀ ਦੇ ਦੌਰਾਨ ਤੁਸੀਂ ਬੇਚੈਨ ਹੋ ਸਕਦੇ ਹੋ ਅਤੇ ਉਲਝਣ ਦੀ ਸਥਿਤੀ ਪੈਦਾ ਹੋ ਸਕਦੀ ਹੈ। ਗੱਲਬਾਤ ਦੀ ਕਮੀ ਦੇ ਕਾਰਨ ਗਲਤਫਹਿਮੀਆਂ ਪੈਦਾ ਹੋ ਸਕਦੀਆਂ ਹਨ। ਕੁੱਲ ਮਿਲਾ ਕੇ ਇਸ ਹਫਤੇ ਤੁਹਾਨੂੰ ਆਪਣੇ ਰਿਸ਼ਤੇ ਵੱਲ ਜ਼ਿਆਦਾ ਧਿਆਨ ਦੇਣ ਅਤੇ ਸਾਵਧਾਨੀ ਨਾਲ ਰਿਸ਼ਤਾ ਨਿਭਾਓਣ ਦੀ ਜ਼ਰੂਰਤ ਹੋਵੇਗੀ।

ਆਰਥਿਕ ਜੀਵਨ ਵਿੱਚ ਦ ਮੈਜਿਸ਼ੀਅਨ ਦਾ ਕਾਰਡ ਸੰਕੇਤ ਦੇ ਰਿਹਾ ਹੈ ਕਿ ਤੁਹਾਨੂੰ ਨਵੇਂ ਮੌਕੇ ਪ੍ਰਾਪਤ ਹੋ ਸਕਦੇ ਹਨ। ਹਾਲਾਂਕਿ ਤੁਹਾਨੂੰ ਆਰਥਿਕ ਜੀਵਨ ਵਿੱਚ ਯੋਜਨਾ ਬਣਾਉਣ ਦੀ ਵੀ ਜ਼ਰੂਰਤ ਹੋ ਸਕਦੀ ਹੈ। ਇਹ ਕਾਰਡ ਤੁਹਾਨੂੰ ਆਓਣ ਵਾਲੇ ਕਿਸੇ ਵੀ ਵਿੱਤੀ ਮੌਕੇ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਲੈਣ ਦੇ ਲਈ ਆਪਣੀ ਬੁੱਧੀ ਦਾ ਉਪਯੋਗ ਕਰਨ ਦੇ ਲਈ ਉਤਸਾਹਿਤ ਕਰ ਸਕਦਾ ਹੈ।

ਕਰੀਅਰ ਦੇ ਲਈ ਏਸ ਆਫ ਵੈਂਡਸ ਦਾ ਕਾਰਡ ਦੱਸ ਰਿਹਾ ਹੈ ਕਿ ਇਸ ਅਵਧੀ ਦੇ ਦੌਰਾਨ ਕਾਰਜ ਖੇਤਰ ਵਿੱਚ ਤੁਹਾਡੇ ਉੱਤੇ ਕੰਮ ਦਾ ਦਬਾਅ ਵੱਧ ਸਕਦਾ ਹੈ। ਹਾਲਾਂਕਿ ਤੁਸੀਂ ਆਪਣੇ ਕੰਮ ਨੂੰ ਲੋਕਾਂ ਵਿੱਚ ਵੰਡ ਕੇ ਆਪਣੇ ਟੀਚੇ ਵੱਲ ਧਿਆਨ ਕੇਂਦਰਿਤ ਕਰਨ ਵਿੱਚ ਸਫਲ ਹੋ ਸਕਦੇ ਹੋ। ਤੁਹਾਨੂੰ ਇਸ ਅਵਧੀ ਦੇ ਦੌਰਾਨ ਆਪਣੇ ਕੰਮ ਦੇ ਲਈ ਪਹਿਚਾਣ ਮਿਲੇਗੀ ਅਤੇ ਪ੍ਰਸ਼ੰਸਾ ਵੀ ਪ੍ਰਾਪਤ ਹੋਵੇਗੀ। ਇਸ ਹਫਤੇ ਤੁਹਾਨੂੰ ਨਵੇਂ ਮੌਕੇ ਵੀ ਮਿਲ ਸਕਦੇ ਹਨ।

ਸਿਹਤ ਰੀਡਿੰਗ ਵਿੱਚ ਏਸ ਆਫ ਕੱਪਸ ਇੱਕ ਵਧੀਆ ਕਾਰਡ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਤੁਸੀਂ ਪਿਛਲੀ ਬਿਮਾਰੀ ਤੋਂ ਉੱਭਰ ਰਹੇ ਹੋ। ਜੇਕਰ ਤੁਸੀਂ ਕਿਸੇ ਮਾਨਸਿਕ ਤਣਾਅ ਤੋਂ ਗੁਜ਼ਰ ਰਹੇ ਸੀ, ਤਾਂ ਹੁਣ ਉਹ ਠੀਕ ਹੋ ਜਾਵੇਗਾ ਅਤੇ ਤੁਹਾਨੂੰ ਸੁੱਖ ਦਾ ਸਾਹ ਮਿਲੇਗਾ।

ਭਾਗਸ਼ਾਲੀ ਫੁੱਲ: ਆਰਕਿਡ

ਕਰਕ ਰਾਸ਼ੀ

ਪ੍ਰੇਮ ਜੀਵਨ: ਸਿਕਸ ਆਫ ਵੈਂਡਸ

ਆਰਥਿਕ ਜੀਵਨ: ਦ ਸਨ

ਕਰੀਅਰ: ਏਸ ਆਫ ਪੈਂਟੇਕਲਸ

ਸਿਹਤ: ਕੁਈਨ ਆਫ ਪੈਂਟੇਕਲਸ

ਪ੍ਰੇਮ ਜੀਵਨ ਦੇ ਲਈ ਸਿਕਸ ਆਫ ਵੈਂਡਸ ਸ਼ਾਨਦਾਰ ਕਾਰਡ ਲੱਗ ਰਿਹਾ ਹੈ, ਜੋ ਸੰਕੇਤ ਦੇ ਰਿਹਾ ਹੈ ਕਿ ਇਸ ਅਵਧੀ ਦੇ ਦੌਰਾਨ ਤੁਹਾਡੇ ਦੋਵਾਂ ਦੇ ਵਿਚਕਾਰ ਬਿਹਤਰ ਤਾਲਮੇਲ ਦੇਖਣ ਨੂੰ ਮਿਲੇਗਾ। ਤੁਸੀਂ ਅਤੇ ਤੁਹਾਡਾ ਸਾਥੀ ਇਕੱਠੇ ਹੀ ਕੰਮ ਕਰ ਰਹੇ ਹੋ ਅਤੇ ਇੱਕ ਦੂਜੇ ਦੇ ਟੀਚਿਆਂ ਦਾ ਸਹਿਯੋਗ ਕਰ ਰਹੇ ਹੋ। ਤੁਸੀਂ ਇੱਕ-ਦੂਜੇ ਦੇ ਨਾਲ਼ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆਓਗੇ। ਜੇਕਰ ਤੁਸੀਂ ਕੁਆਰੇ ਹੋ, ਤਾਂ ਤੁਹਾਡਾ ਵਿਆਹ ਜਾਂ ਕੁੜਮਾਈ ਹੋ ਸਕਦੀ ਹੈ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਦ ਸਨ ਦਾ ਕਾਰਡ ਪ੍ਰਾਪਤ ਹੋਇਆ ਹੈ, ਜੋ ਦੱਸ ਰਿਹਾ ਹੈ ਕਿ ਇਸ ਅਵਧੀ ਦੇ ਦੌਰਾਨ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ। ਤੁਸੀਂ ਨਿਵੇਸ਼ ਕਰਨ ਵਿੱਚ ਸਫਲ ਹੋਵੋਗੇ ਅਤੇ ਆਰਥਿਕ ਜੀਵਨ ਵਿੱਚ ਖੁਸ਼ਹਾਲੀ ਪ੍ਰਾਪਤ ਕਰੋਗੇ। ਅਜਿਹੇ ਵਿੱਚ ਤੁਹਾਨੂੰ ਆਪਣੀ ਵਰਤਮਾਨ ਸਥਿਤੀ ਦੇ ਲਈ ਆਰਥਿਕ ਰੂਪ ਤੋਂ ਸੁਰੱਖਿਅਤ ਅਤੇ ਧੰਨਵਾਦੀ ਮਹਿਸੂਸ ਕਰਨਾ ਚਾਹੀਦਾ ਹੈ। ਇਹ ਅਵਧੀ ਤੁਹਾਡੇ ਧਨ ਸਬੰਧੀ ਮਾਮਲਿਆਂ ਦੇ ਲਈ ਇੱਕ ਚੰਗਾ ਸਮਾਂ ਹੈ।

ਜਦੋਂ ਕਰੀਅਰ ਅਤੇ ਪੇਸ਼ੇਵਰ ਕੋਸ਼ਿਸ਼ਾਂ ਦੀ ਗੱਲ ਆਉਂਦੀ ਹੈ ਤਾਂ ਏਸ ਆਫ ਪੈਂਟੇਕਲਸ ਤੁਹਾਨੂੰ ਵਿਕਾਸ ਅਤੇ ਸਫਲਤਾ ਦੇ ਨਵੇਂ ਮੌਕਿਆਂ ਦਾ ਸੰਕੇਤ ਦਿੰਦਾ ਹੈ। ਇਹ ਕਾਰਡ ਅਹੁਦੇ ਵਿੱਚ ਤਰੱਕੀ, ਨਵੀਂ ਨੌਕਰੀ ਦੀ ਪੇਸ਼ਕਸ਼ ਜਾਂ ਆਪਣਾ ਕਾਰੋਬਾਰ ਸ਼ੁਰੂ ਕਰਨ ਦੇ ਮੌਕੇ ਦਾ ਸੰਕੇਤ ਦੇ ਸਕਦਾ ਹੈ।

ਸਿਹਤ ਵਿੱਚ ਕੁਈਨ ਆਫ ਪੈਂਟੇਕਲਸ ਦਾ ਕਾਰਡ ਵਧੀਆ ਸਿਹਤ ਦੀ ਪ੍ਰਤੀਨਿਧਤਾ ਕਰਦਾ ਹੈ, ਜੋ ਪੌਸ਼ਟਿਕ ਭੋਜਨ, ਲਗਾਤਾਰ ਕਸਰਤ ਅਤੇ ਅਤੇ ਚੰਗੀ ਮਾਤਰਾ ਵਿੱਚ ਛੁੱਟੀ ਅਤੇ ਆਰਾਮ ਲੈਣ ਨਾਲ਼ ਮਿਲਦੀ ਹੈ।

ਭਾਗਸ਼ਾਲੀ ਫੁੱਲ: ਡੇਜ਼ੀ

ਆਪਣੀ ਕੁੰਡਲੀ ‘ਤੇ ਆਧਾਰਿਤ ਸਟੀਕ ਸ਼ਨੀ ਰਿਪੋਰਟ ਪ੍ਰਾਪਤ ਕਰੋ

ਸਿੰਘ ਰਾਸ਼ੀ

ਪ੍ਰੇਮ ਜੀਵਨ: ਨਾਈਟ ਆਫ ਪੈਂਟੇਕਲਸ

ਆਰਥਿਕ ਜੀਵਨ: ਏਟ ਆਫ ਪੈਂਟੇਕਲਸ

ਕਰੀਅਰ: ਏਟ ਆਫ ਸਵੋਰਡਜ਼

ਸਿਹਤ: ਫੋਰ ਆਫ ਪੈਂਟੇਕਲਸ

ਨਾਈਟ ਆਫ ਪੈਂਟੇਕਲਸ ਪ੍ਰੇਮ ਜੀਵਨ ਦੇ ਲਈ ਚੰਗਾ ਕਾਰਡ ਲੱਗ ਰਿਹਾ ਹੈ। ਤੁਹਾਡਾ ਰਿਸ਼ਤਾ ਬਹੁਤ ਸ਼ਾਨਦਾਰ ਰਹੇਗਾ ਅਤੇ ਬਿਹਤਰ ਸਮਝਦਾਰੀ ਦੇਖਣ ਨੂੰ ਮਿਲੇਗੀ। ਤੁਸੀਂ ਦੂਜਿਆਂ ਦੇ ਲਈ ਉਦਾਹਰਣ ਬਣ ਕੇ ਉੱਭਰੋਗੇ। ਤੁਸੀਂ ਆਪਣੇ ਸਾਥੀ ਦੇ ਪ੍ਰਤੀ ਆਗਿਆਕਾਰੀ ਅਤੇ ਵਫਾਦਾਰ ਹੋਵੋਗੇ। ਜੇਕਰ ਤੁਸੀਂ ਕੁਆਰੇ ਹੋ, ਤਾਂ ਤੁਹਾਡੀ ਮੁਲਾਕਾਤ ਆਪਣੇ ਸੁਪਨਿਆਂ ਦੇ ਰਾਜਕੁਮਾਰ ਨਾਲ ਹੋ ਸਕਦੀ ਹੈ।

ਵਿੱਤੀ ਰੀਡਿੰਗ ਵਿੱਚ ਏਟ ਆਫ ਪੈਂਟੇਕਲਸ ਦਾ ਕਾਰਡ ਸੰਕੇਤ ਦੇ ਰਿਹਾ ਹੈ ਕਿ ਜੇਕਰ ਤੁਸੀਂ ਵਿੱਤੀ ਸੰਘਰਸ਼ ਦਾ ਸਾਹਮਣਾ ਕਰ ਰਹੇ ਹੋ, ਤਾਂ ਜਲਦੀ ਹੀ ਤੁਹਾਨੂੰ ਉਸ ਤੋਂ ਛੁਟਕਾਰਾ ਮਿਲ ਜਾਵੇਗਾ। ਤੁਸੀਂ ਇਸ ਅਵਧੀ ਦੇ ਦੌਰਾਨ ਆਪਣਾ ਪੂਰਾ ਧਿਆਨ ਆਪਣੀ ਵਿੱਤੀ ਸਥਿਤੀ ਨੂੰ ਸੁਧਾਰਣ ਵਿੱਚ ਲਗਾਓਗੇ ਅਤੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਸਖਤ ਮਿਹਨਤ ਕਰੋਗੇ। ਤੁਹਾਨੂੰ ਆਪਣੀ ਸਖਤ ਮਿਹਨਤ ਦਾ ਚੰਗਾ ਨਤੀਜਾ ਜਲਦੀ ਹੀ ਪ੍ਰਾਪਤ ਹੋਵੇਗਾ। ਤੁਹਾਨੂੰ ਜਲਦੀ ਹੀ ਬੋਨਸ ਜਾਂ ਆਮਦਨ ਵਿੱਚ ਵਾਧਾ ਮਿਲ ਸਕਦਾ ਹੈ।

ਕਰੀਅਰ ਨੂੰ ਲੈ ਕੇ ਏਟ ਆਫ ਸਵੋਰਡਜ਼ ਇਸ਼ਾਰਾ ਕਰ ਰਿਹਾ ਹੈ ਕਿ ਇਸ ਹਫਤੇ ਤੁਸੀਂ ਆਪਣੀ ਵਰਤਮਾਨ ਸਥਿਤੀ ਵਿੱਚ ਫਸਿਆ ਹੋਇਆ ਜਾਂ ਪ੍ਰਤਿਬੰਧਿਤ ਮਹਿਸੂਸ ਕਰ ਸਕਦੇ ਹੋ। ਤੁਸੀਂ ਕਿਸੇ ਬੇਕਾਰ ਦੇ ਕੰਮ ਵਿੱਚ ਫਸ ਸਕਦੇ ਹੋ ਅਤੇ ਇਹ ਗੱਲ ਮੰਨਦੇ ਹੋ ਕਿ ਤੁਹਾਡੇ ਕੋਲ ਸੀਮਿਤ ਵਿਕਲਪ ਹਨ ਅਤੇ ਤੁਹਾਡੇ ਕੋਲ ਕੋਈ ਰਸਤਾ ਨਹੀਂ ਹੈ। ਹਾਲਾਂਕਿ ਤੁਸੀਂ ਕੋਸ਼ਿਸ਼ ਕਰੋਗੇ ਤਾਂ ਇਸ ਹਫਤੇ ਇਹਨਾਂ ਕੰਮਾਂ ਤੋਂ ਬਚ ਸਕਦੇ ਹੋ। ਤੁਹਾਨੂੰ ਕੇਵਲ ਆਪਣੇ-ਆਪ ਉੱਤੇ ਵਿਸ਼ਵਾਸ ਰੱਖਣਾ ਪਵੇਗਾ।

ਸਿਹਤ ਰੀਡਿੰਗ ਵਿੱਚ ਫੋਰ ਆਫ ਪੈਂਟੇਕਲਸ ਸਰੀਰਕ ਰੂਪ ਤੋਂ ਸਿਹਤਮੰਦ ਰਹਿਣ ਦਾ ਸੰਕੇਤ ਦੇ ਰਿਹਾ ਹੈ। ਪਰ ਮਾਨਸਿਕ ਰੂਪ ਤੋਂ ਤੁਸੀਂ ਨਕਾਰਾਤਮਕ ਵਿਚਾਰਾਂ ਅਤੇ ਬਹੁਤ ਸਾਰੇ ਮਾਨਸਿਕ ਧੱਕਿਆਂ ਨਾਲ ਪੀੜਿਤ ਹੋ ਸਕਦੇ ਹੋ, ਜੋ ਤੁਹਾਡੀ ਮਾਨਸਿਕ ਸਿਹਤ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੇ ਹਨ। ਅਜਿਹੇ ਵਿੱਚ ਤੁਹਾਨੂੰ ਖੁੱਲ ਕੇ ਆਪਣੀ ਗੱਲ ਕਹਿਣੀ ਚਾਹੀਦੀ ਹੈ ਅਤੇ ਕਿਸੇ ਪੇਸ਼ੇਵਰ ਮਾਹਰ ਦੀ ਮੱਦਦ ਲੈਣੀ ਚਾਹੀਦੀ ਹੈ।

ਭਾਗਸ਼ਾਲੀ ਫੁੱਲ: ਸੂਰਜਮੁਖੀ ਦਾ ਫੁੱਲ

ਕੰਨਿਆ ਰਾਸ਼ੀ

ਪ੍ਰੇਮ ਜੀਵਨ: ਟੈੱਨ ਆਫ ਵੈਂਡਸ

ਆਰਥਿਕ ਜੀਵਨ: ਫੋਰ ਆਫ ਵੈਂਡਸ (ਰਿਵਰਸਡ)

ਕਰੀਅਰ: ਦ ਡੈਵਿਲ

ਸਿਹਤ: ਸੈਵਨ ਆਫ ਸਵੋਰਡਜ਼ (ਰਿਵਰਸਡ)

ਕੰਨਿਆ ਰਾਸ਼ੀ ਵਾਲ਼ਿਆਂ ਦੇ ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤੇ ਟੈੱਨ ਆਫ ਵੈਂਡਸ ਸੰਕੇਤ ਦੇ ਰਿਹਾ ਹੈ ਕਿ ਤੁਹਾਨੂੰ ਦੋਵਾਂ ਨੂੰ ਆਪਣੇ ਰਿਸ਼ਤੇ ਤੋਂ ਬ੍ਰੇਕ ਲੈਣਾ ਚਾਹੀਦਾ ਹੈ। ਤੁਹਾਨੂੰ ਆਪਣੇ ਰਿਸ਼ਤੇ ਵਿੱਚ ਖੋਈ ਹੋਈ ਚਮਕ ਨੂੰ ਵਾਪਸ ਲਿਆਓਣ ਦੇ ਲਈ ਆਪਣੀਆਂ ਜਿੰਮੇਦਾਰੀਆਂ ਤੋਂ ਕੁਝ ਸਮਾਂ ਕੱਢਣ ਅਤੇ ਇਕੱਠੇ ਬਿਤਾਓਣ ਦੀ ਜ਼ਰੂਰਤ ਹੋ ਸਕਦੀ ਹੈ। ਜਿਹੜੇ ਜਾਤਕ ਸਿੰਗਲ ਹਨ ਉਹਨਾਂ ਨੂੰ ਇਸ ਅਵਧੀ ਵਿੱਚ ਅਜਿਹਾ ਲੱਗ ਸਕਦਾ ਹੈ ਕਿ ਰਿਸ਼ਤੇ ਵਿੱਚ ਬੰਨੇ ਜਾਣਾ ਇੱਕ ਬੋਝ ਹੈ ਅਤੇ ਤੁਸੀਂ ਅਜੇ ਇਸ ਵਿੱਚ ਨਹੀਂ ਪੈਣਾ ਚਾਹੁੰਦੇ।

ਫੋਰ ਆਫ ਵੈਂਡਸ (ਰਿਵਰਸਡ) ਰੁਜ਼ਗਾਰ ਦੀ ਹਾਨੀ, ਲੜਖੜਾਉਂਦੀ ਕੰਪਨੀ ਦੇ ਬੰਦ ਹੋਣ ਜਾਂ ਇੱਥੋਂ ਤੱਕ ਕਿ ਦਿਵਾਲੀਏਪਣ ਦੀ ਪ੍ਰਤੀਨਿਧਤਾ ਕਰ ਸਕਦਾ ਹੈ। ਇਹ ਕਾਰਡ ਸੰਕੇਤ ਦੇ ਰਿਹਾ ਹੈ ਕਿ ਇਸ ਹਫਤੇ ਤੁਸੀਂ ਆਪਣੇ ਗੈਰ-ਜ਼ਿੰਮੇਦਾਰ ਵਿਵਹਾਰ ਦੇ ਚਲਦੇ ਚੰਗੇ ਅਤੇ ਮਹੱਤਵਪੂਰਣ ਮੌਕੇ ਖੋ ਸਕਦੇ ਹੋ। ਅਜਿਹੇ ਵਿੱਚ ਇਹ ਅਵਧੀ ਤੁਹਾਡੇ ਲਈ ਅਨੁਕੂਲ ਨਹੀਂ ਕਹੀ ਜਾ ਸਕਦੀ।

ਕਰੀਅਰ ਵਿੱਚ ਦ ਡੈਵਿਲ ਦਰਸਾਉਂਦਾ ਹੈ ਕਿ ਤੁਹਾਡਾ ਕਰੀਅਰ ਬਿਲਕੁਲ ਵੀ ਅੱਗੇ ਨਹੀਂ ਵੱਧ ਰਿਹਾ ਅਤੇ ਤੁਸੀਂ ਇੱਕੋ ਹੀ ਥਾਂ ‘ਤੇ ਅਟਕੇ ਹੋਏ ਮਹਿਸੂਸ ਕਰ ਸਕਦੇ ਹੋ। ਹੋ ਸਕਦਾ ਹੈ ਕਿ ਤੁਸੀਂ ਕਾਰਜ ਖੇਤਰ ਵਿੱਚ ਕੋਸ਼ਿਸ਼ ਕਰਨ ਜਾਂ ਸੁਧਾਰ ਕਰਨ ਦੇ ਇੱਛੁਕ ਵੀ ਨਾ ਹੋਵੋ, ਕਿਉਂਕਿ ਤੁਸੀਂ ਪੂਰੀ ਤਰ੍ਹਾਂ ਨਿਰਾਸ਼ ਮਹਿਸੂਸ ਕਰ ਸਕਦੇ ਹੋ। ਤੁਸੀਂ ਆਪਣੇ ਟੀਚੇ ਦੀ ਦਿਸ਼ਾ ਵਿੱਚ ਕੰਮ ਕਰਨ ਜਾਂ ਇੱਥੋਂ ਤੱਕ ਕਿ ਇੱਕ ਟੀਚਾ ਨਿਰਧਾਰਿਤ ਕਰਨ ਦਾ ਉਤਸਾਹ ਵੀ ਹੌਲ਼ੀ-ਹੌਲ਼ੀ ਖੋ ਸਕਦੇ ਹੋ।

ਸਿਹਤ ਰੀਡਿੰਗ ਵਿੱਚ ਸੈਵਨ ਆਫ ਸਵੋਰਡਜ਼ (ਰਿਵਰਸਡ) ਇਸ ਗੱਲ ਦਾ ਸੰਕੇਤ ਹੈ ਕਿ ਤੁਹਾਡੀ ਸਿਹਤ ਹੌਲ਼ੀ-ਹੌਲ਼ੀ ਲੀਹ ਉੱਤੇ ਆ ਰਹੀ ਹੈ। ਤੁਸੀਂ ਕਿਸੇ ਦੁਰਘਟਨਾ ਜਾਂ ਦੀਰਘਕਾਲੀ ਬਿਮਾਰੀ ਤੋਂ ਉੱਭਰ ਸਕਦੇ ਹੋ। ਇਹ ਹਫਤਾ ਤੁਹਾਡੇ ਲਈ ਚੰਗੀ ਸਿਹਤ ਲੈ ਕੇ ਆਵੇਗਾ।

ਭਾਗਸ਼ਾਲੀ ਫੁੱਲ: ਪੇਟੁਨੀਆ

ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ

ਤੁਲਾ ਰਾਸ਼ੀ

ਪ੍ਰੇਮ ਜੀਵਨ: ਥ੍ਰੀ ਆਫ ਸਵੋਰਡਜ਼ (ਰਿਵਰਸਡ)

ਆਰਥਿਕ ਜੀਵਨ: ਕੁਈਨ ਆਫ ਪੈਂਟੇਕਲਸ

ਕਰੀਅਰ: ਥ੍ਰੀ ਆਫ ਵੈਂਡਸ

ਸਿਹਤ: ਸਿਕਸ ਆਫ ਕੱਪਸ

ਥ੍ਰੀ ਆਫ ਸਵੋਰਡਜ਼ (ਰਿਵਰਸਡ) ਦੱਸ ਰਿਹਾ ਹੈ ਕਿ ਤੁਹਾਡਾ ਪਿੱਛੇ ਜਿਹੇ ਹੀ ਬ੍ਰੇਕਅਪ ਹੋਇਆ ਹੈ ਅਤੇ ਤੁਸੀਂ ਹੌਲ਼ੀ-ਹੌਲ਼ੀ ਇਸ ਮੁਸ਼ਕਿਲ ਘੜੀ ਤੋਂ ਬਾਹਰ ਆ ਰਹੇ ਹੋ। ਤੁਸੀਂ ਜੀਵਨ ਦੇ ਉੱਜਵਲ ਪੱਖ ਨੂੰ ਦੇਖਣਾ ਸ਼ੁਰੂ ਕਰ ਰਹੇ ਹੋ ਅਤੇ ਸਕਾਰਾਤਮਕ ਦਿਸ਼ਾ ਵੱਲ ਵੱਧ ਰਹੇ ਹੋ। ਤੁਸੀਂ ਇੱਕ ਸਬਕ ਲੈ ਕੇ ਜੀਵਨ ਨੂੰ ਆਪਣੇ ਤਰੀਕੇ ਨਾਲ ਜੀਊਣ ਦੇ ਲਈ ਆਪਣੇ-ਆਪ ਨੂੰ ਮਜ਼ਬੂਤ ਬਣਾ ਰਹੇ ਹੋ।

ਆਰਥਿਕ ਜੀਵਨ ਦੇ ਲਈ ਕੁਈਨ ਆਫ ਪੈਂਟੇਕਲਸ ਦਾ ਕਾਰਡ ਵਿੱਤੀ ਸੁਤੰਤਰਤਾ ਅਤੇ ਬਹੁਤਾਤ ਵੱਲ ਇਸ਼ਾਰਾ ਕਰ ਰਿਹਾ ਹੈ। ਤੁਸੀਂ ਆਪਣੇ-ਆਪ ਨੂੰ ਆਰਥਿਕ ਰੂਪ ਤੋਂ ਸੁਰੱਖਿਅਤ ਬਣਾਓਣ ਦੀ ਦਿਸ਼ਾ ਵਿੱਚ ਕੰਮ ਕਰ ਰਹੇ ਹੋ ਅਤੇ ਤੁਹਾਨੂੰ ਇਸ ਵਿੱਚ ਸਫਲਤਾ ਜ਼ਰੂਰ ਮਿਲੇਗੀ। ਇਹ ਇੱਕ ਸ਼ਕਤੀਸ਼ਾਲੀ ਕਾਰਡ ਹੈ ਜੋ ਬਹੁਤਾਤ, ਸਫਲਤਾ ਅਤੇ ਖੁਸ਼ਹਾਲੀ ਨੂੰ ਦਰਸਾਉਂਦਾ ਹੈ ਅਤੇ ਤੁਸੀਂ ਇਸ ਹਫਤੇ ਵਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਨਿਸ਼ਚਿਤ ਹੋ ਸਕਦੇ ਹੋ, ਕਿਉਂਕਿ ਤੁਹਾਨੂੰ ਆਪਣੇ ਨਿਵੇਸ਼ ਵਿੱਚ ਚੰਗਾ ਮੁਨਾਫ਼ਾ ਪ੍ਰਾਪਤ ਹੋਵੇਗਾ।

ਜੇਕਰ ਤੁਸੀਂ ਵਿਦੇਸ਼ ਵਿੱਚ ਨੌਕਰੀ ਕਰਦੇ ਹੋ, ਤਾਂ ਥ੍ਰੀ ਆਫ ਵੈਂਡਸ ਕਰੀਅਰ ਦੀ ਸਫਲਤਾ ਵੱਲ ਇਸ਼ਾਰਾ ਕਰਦਾ ਹੈ। ਇਹ ਕਾਰਡ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਇਸ ਹਫਤੇ ਨਵੀਂ ਨੌਕਰੀ ਦੇ ਵਿਕਲਪਾਂ ਉੱਤੇ ਵਿਚਾਰ ਕਰ ਸਕਦੇ ਹੋ। ਇਹ ਇੱਕ ਅਜਿਹਾ ਸਮਾਂ ਹੈ ਜਦੋਂ ਤੁਹਾਨੂੰ ਕਈ ਮੌਕੇ ਮਿਲ ਸਕਦੇ ਹਨ।

ਸਿਕਸ ਆਫ ਕੱਪਸ ਦਾ ਕਾਰਡ ਪੁਰਾਣੇ ਦੋਸਤਾਂ ਨੂੰ ਮਿਲਣ ਅਤੇ ਉਹਨਾਂ ਦੇ ਨਾਲ ਦਿਲ ਖੋਲ ਕੇ ਗੱਲਬਾਤ ਕਰਕੇ ਭਾਵਨਾਤਮਕ ਬੋਝ ਨੂੰ ਦੂਰ ਕਰਨ ਦਾ ਸੰਕੇਤ ਦਿੰਦਾ ਹੈ। ਇਸ ਤੋਂ ਇਲਾਵਾ ਇਹ ਵੀ ਸੰਕੇਤ ਦੇ ਰਿਹਾ ਹੈ ਕਿ ਜੇਕਰ ਤੁਹਾਡੀ ਸਿਹਤ ਠੀਕ ਨਹੀਂ ਹੈ, ਤਾਂ ਪਰਿਵਾਰ ਅਤੇ ਦੋਸਤਾਂ ਦੇ ਪਿਆਰ ਦੇ ਨਾਲ ਤੁਸੀਂ ਦੁਬਾਰਾ ਸਿਹਤਮੰਦ ਹੋ ਜਾਓਗੇ।

ਭਾਗਸ਼ਾਲੀ ਫੁੱਲ: ਪੈਂਸੀ

ਬ੍ਰਿਸ਼ਚਕ ਰਾਸ਼ੀ

ਪ੍ਰੇਮ ਜੀਵਨ: ਕੁਈਨ ਆਫ ਕੱਪਸ

ਆਰਥਿਕ ਜੀਵਨ: ਨਾਈਟ ਆਫ ਵੈਂਡਸ

ਕਰੀਅਰ: ਕਿੰਗ ਆਫ ਕੱਪਸ

ਸਿਹਤ: ਕਿੰਗ ਆਫ ਸਵੋਰਡਜ਼

ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਦੇ ਲਈ ਇਹ ਹਫਤਾ ਇੱਛਾਵਾਂ ਨੂੰ ਪੂਰਾ ਕਰਨ ਦੇ ਨਾਲ਼-ਨਾਲ਼ ਭਾਵਨਾਤਮਕ ਸਥਿਰਤਾ ਪ੍ਰਦਾਨ ਕਰਨ ਵਾਲਾ ਹੋਵੇਗਾ। ਹਾਲਾਂਕਿ ਇਹਨਾਂ ਜਾਤਕਾਂ ਦੇ ਰਿਸ਼ਤੇ ਦਾ ਭਵਿੱਖ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਇਹ ਭਾਵਨਾਤਮਕ ਰੂਪ ਤੋਂ ਸਾਥੀ ਦੇ ਨਾਲ ਕਿੰਨੇ ਸਹਿਜ ਹਨ ਅਤੇ ਕਿੰਨੇ ਵਫਾਦਾਰ ਹਨ।

ਨਾਈਟ ਆਫ ਵੈਂਡਸ ਕਹਿੰਦਾ ਹੈ ਕਿ ਆਰਥਿਕ ਜੀਵਨ ਵਿੱਚ ਤੁਹਾਨੂੰ ਜਲਦੀ ਹੀ ਚੰਗੀ ਮਾਤਰਾ ਵਿੱਚ ਧਨ ਪ੍ਰਾਪਤ ਹੋਵੇਗਾ, ਜਿਸ ਨਾਲ ਤੁਹਾਨੂੰ ਬਹੁਤ ਖੁਸ਼ੀ ਹੋਵੇਗੀ। ਇਹ ਕਾਰਡ ਕਹਿ ਰਿਹਾ ਹੈ ਕਿ ਇਹ ਸਮਾਂ ਕਿਸੇ ਯਾਤਰਾ ਉੱਤੇ ਜਾਣ ਲਈ ਅਨੁਕੂਲ ਰਹੇਗਾ ਅਤੇ ਤੁਸੀਂ ਯਾਤਰਾ ਕਰਦੇ ਸਮੇਂ ਆਪਣੇ ਉੱਤੇ ਕੁਝ ਖਰਚਾ ਵੀ ਕਰ ਸਕਦੇ ਹੋ।

ਕਿੰਗ ਆਫ ਕੱਪਸ ਨੂੰ ਤੁਹਾਡੇ ਕਰੀਅਰ ਦੇ ਲਈ ਸ਼ਾਨਦਾਰ ਕਾਰਡ ਕਿਹਾ ਜਾਵੇਗਾ, ਕਿਉਂਕਿ ਇਸ ਹਫਤੇ ਕਾਰਜ ਖੇਤਰ ਵਿੱਚ ਤੁਹਾਨੂੰ ਤਰੱਕੀ ਦੇ ਕਈ ਮੌਕੇ ਮਿਲਣਗੇ। ਦਫਤਰ ਵਿੱਚ ਕੋਈ ਵੱਡਾ ਬਜ਼ੁਰਗ ਤੁਹਾਡੀ ਮੱਦਦ ਜਾਂ ਤੁਹਾਡਾ ਮਾਰਗਦਰਸ਼ਨ ਕਰ ਸਕਦਾ ਹੈ। ਨਾਲ ਹੀ ਨੌਕਰੀ ਵਿੱਚ ਚੱਲ ਰਹੇ ਕਿਸੇ ਵਿਵਾਦ ਜਾਂ ਮਾਮਲੇ ਨੂੰ ਸੰਭਾਲਣ ਵਿੱਚ ਤੁਸੀਂ ਆਪਣੀ ਬੁੱਧੀ ਦਾ ਉਪਯੋਗ ਕਰੋਗੇ।

ਕਿੰਗ ਆਫ ਸਵੋਰਡਜ਼ ਭਵਿੱਖਬਾਣੀ ਕਰ ਰਿਹਾ ਹੈ ਕਿ ਇਸ ਅਵਧੀ ਦੇ ਦੌਰਾਨ ਤੁਹਾਡੀ ਸਿਹਤ ਚੰਗੀ ਬਣੀ ਰਹੇਗੀ ਅਤੇ ਤੁਸੀਂ ਫਿੱਟ ਮਹਿਸੂਸ ਕਰੋਗੇ। ਹਾਲਾਂਕਿ ਫੇਰ ਵੀ ਇਹ ਕਾਰਡ ਤੁਹਾਨੂੰ ਸਿਹਤਮੰਦ ਜੀਵਨ ਜਿਊਣ ਦੇ ਲਈ ਇੱਕ ਨਿਯਮਿਤ ਰੁਟੀਨ ਦਾ ਪਾਲਣ ਕਰਨ ਲਈ ਪ੍ਰੇਰਿਤ ਕਰੇਗਾ।

ਭਾਗਸ਼ਾਲੀ ਫੁੱਲ: ਕੁਈਨ ਆਫ ਫੋਰੈਸਟ

ਧਨੂੰ ਰਾਸ਼ੀ

ਪ੍ਰੇਮ ਜੀਵਨ: ਪੇਜ ਆਫ ਸਵੋਰਡਜ਼

ਆਰਥਿਕ ਜੀਵਨ: ਟੈਂਪਰੈਂਸ

ਕਰੀਅਰ: ਦ ਸਟਾਰ

ਸਿਹਤ: ਦ ਹੈਂਗਡ ਮੈਨ

ਪੇਜ ਆਫ ਸਵੋਰਡਜ਼ ਦਾ ਕਾਰਡ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਇਸ ਅਵਧੀ ਦੇ ਦੌਰਾਨ ਊਰਜਾ ਨਾਲ ਭਰਿਆ ਹੋਇਆ ਮਹਿਸੂਸ ਕਰੋਗੇ। ਇਸ ਹਫਤੇ ਤੁਸੀਂ ਮੌਜ-ਮਸਤੀ ਦੇ ਮੂਡ ਵਿੱਚ ਹੋਵੋਗੇ ਅਤੇ ਮੌਜ-ਮਸਤੀ ਕਰੋਗੇ ਅਤੇ ਕਿਸੇ ਗੰਭੀਰ ਰਿਸ਼ਤੇ ਦੀ ਭਾਲ਼ ਵਿੱਚ ਰਹਿਣ ਦੀ ਬਜਾਏ ਨਵੇਂ ਦੋਸਤ ਬਣਾਓਗੇ।

ਆਰਥਿਕ ਜੀਵਨ ਵਿੱਚ ਟੈਂਪਰੈਂਸ ਦਾ ਕਾਰਡ ਇੱਕ ਚੰਗਾ ਸੰਕੇਤ ਹੈ ਅਤੇ ਇਹ ਦਰਸਾਉਂਦਾ ਹੈ ਕਿ ਇਸ ਹਫਤੇ ਤੁਸੀਂ ਆਰਥਿਕ ਪੱਖ ਤੋਂ ਆਰਾਮਦਾਇਕ ਮਹਿਸੂਸ ਕਰੋਗੇ ਅਤੇ ਤੁਹਾਡਾ ਹਫਤਾ ਆਰਾਮਦਾਇਕ ਰਹੇਗਾ। ਤੁਹਾਡਾ ਧਿਆਨ ਜ਼ਿਆਦਾ ਤੋਂ ਜ਼ਿਆਦਾ ਪੈਸਾ ਇਕੱਠਾ ਕਰਨ ਵੱਲ ਹੋਵੇਗਾ ਅਤੇ ਤੁਸੀਂ ਆਸਾਨੀ ਨਾਲ ਅਜਿਹਾ ਕਰ ਵੀ ਸਕੋਗੇ। ਤੁਸੀਂ ਨਿਵੇਸ਼ ਕਰੋਗੇ, ਜਿਸ ਉੱਤੇ ਤੁਹਾਨੂੰ ਚੰਗਾ ਮੁਨਾਫਾ ਮਿਲੇਗਾ।

ਕਰੀਅਰ ਰੀਡਿੰਗ ਵਿੱਚ ਦ ਸਟਾਰ ਇਸ਼ਾਰਾ ਕਰਦਾ ਹੈ ਕਿ ਇਸ ਹਫਤੇ ਤੁਸੀਂ ਤੇਜ਼ੀ ਨਾਲ ਤਰੱਕੀ ਵੱਲ ਵਧੋਗੇ। ਜੇਕਰ ਤੁਸੀਂ ਆਪਣੇ ਕਰੀਅਰ ਵਿੱਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਸੀ, ਤਾਂ ਇਸ ਅਵਧੀ ਦੇ ਦੌਰਾਨ ਤੁਹਾਨੂੰ ਆਪਣੀ ਯੋਗਤਾ ਸਾਬਿਤ ਕਰਨ ਅਤੇ ਉਹ ਪ੍ਰਾਪਤ ਕਰਨ ਦਾ ਸਹੀ ਮੌਕਾ ਮਿਲੇਗਾ, ਜਿਸ ਦੇ ਤੁਸੀਂ ਹੱਕਦਾਰ ਹੋ। ਇਹ ਇੱਕ ਅਜਿਹਾ ਕਾਰਡ ਹੈ ਜੋ ਅੱਗੇ ਵਧਣ ਵਿੱਚ ਤੁਹਾਡੀ ਮੱਦਦ ਕਰੇਗਾ।

ਦ ਹੈਂਗਡ ਮੈਨ ਇਸ਼ਾਰਾ ਕਰਦਾ ਹੈ ਕਿ ਇਸ ਅਵਧੀ ਦੇ ਦੌਰਾਨ ਚੰਗੀ ਸਿਹਤ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਬਾਹਰ ਜਾਣਾ ਅਤੇ ਦੋਸਤਾਂ ਅਤੇ ਪਿਆਰਿਆਂ ਦੇ ਨਾਲ ਸਮਾਂ ਬਿਤਾਓਣਾ ਚਾਹੀਦਾ ਹੈ। ਤੁਹਾਨੂੰ ਬਾਹਰ ਨਿੱਕਲਣ ਅਤੇ ਲੋਕਾਂ ਦੇ ਨਾਲ ਮਿਲਣ ਦੇ ਲਈ ਆਪਣੇ-ਆਪ ਨੂੰ ਪ੍ਰੇਰਿਤ ਕਰਨਾ ਪਵੇਗਾ

ਭਾਗਸ਼ਾਲੀ ਫੁੱਲ: ਗੇਂਦਾ

ਹੁਣ ਘਰ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!

ਮਕਰ ਰਾਸ਼ੀ

ਪ੍ਰੇਮ ਜੀਵਨ: ਫੋਰ ਆਫ ਸਵੋਰਡਜ਼

ਆਰਥਿਕ ਜੀਵਨ: ਦ ਐਂਪਰਰ

ਕਰੀਅਰ: ਏਟ ਆਫ ਵੈਂਡਸ

ਸਿਹਤ: ਫਾਈਵ ਆਫ ਵੈਂਡਸ (ਰਿਵਰਸਡ)

ਫੋਰ ਆਫ ਸਵੋਰਡਜ਼ ਦੱਸ ਰਿਹਾ ਹੈ ਕਿ ਮਕਰ ਰਾਸ਼ੀ ਦੇ ਜਾਤਕ ਹੁਣ ਤੱਕ ਆਪਣੇ ਪਿਛਲੇ ਰਿਸ਼ਤੇ ਨੂੰ ਲੈ ਕੇ ਦੁੱਖ ਮਨਾ ਰਹੇ ਹਨ ਅਤੇ ਉਸ ਰਿਸ਼ਤੇ ਦੇ ਟੁੱਟਣ ਦੇ ਦੁੱਖ ਤੋਂ ਬਾਹਰ ਨਹੀਂ ਆ ਸਕੇ ਹਨ। ਤੁਸੀਂ ਇਹ ਮਹਿਸੂਸ ਕਰ ਸਕਦੇ ਹੋ ਕਿ ਤੁਹਾਡੇ ਕੋਲ ਬਹੁਤ ਕੁਝ ਹੈ ਅਤੇ ਤੁਸੀਂ ਉਸੇ ਵਿੱਚ ਖੁਸ਼ ਰਹਿਣਾ ਚਾਹੁੰਦੇ ਹੋ। ਤੁਹਾਨੂੰ ਅੱਗੇ ਕਿਸੇ ਨਵੇਂ ਰਿਸ਼ਤੇ ਵਿੱਚ ਆਓਣ ਦੇ ਬਾਰੇ ਸੋਚਣਾ ਚਾਹੀਦਾ ਹੈ।

ਮਕਰ ਰਾਸ਼ੀ ਦੇ ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਦ ਐਂਪਰਰ ਦਾ ਕਾਰਡ ਸੰਕੇਤ ਦੇ ਰਿਹਾ ਹੈ ਕਿ ਇਸ ਹਫਤੇ ਤੁਹਾਡੀ ਆਰਥਿਕ ਸਥਿਤੀ ਦਾ ਕੰਟਰੋਲ ਤੁਹਾਡੇ ਹੱਥ ਵਿੱਚ ਰਹੇਗਾ ਅਤੇ ਤੁਸੀਂ ਇਸ ਨੂੰ ਚੰਗੀ ਤਰਾਂ ਸੰਭਾਲ ਸਕੋਗੇ। ਆਰਥਿਕ ਰੂਪ ਨਾਲ ਮਜ਼ਬੂਤ ਹੋਣ ਦੇ ਕਾਰਨ ਤੁਹਾਡੇ ਅੰਦਰ ਘਮੰਡ ਪੈਦਾ ਹੋ ਸਕਦਾ ਹੈ ਅਤੇ ਇਸ ਹਫਤੇ ਤੁਹਾਡੇ ਨਾਲ ਅਜਿਹਾ ਹੀ ਹੋਣ ਦੀ ਸੰਭਾਵਨਾ ਹੈ। ਇਸ ਅਵਧੀ ਵਿੱਚ ਤੁਸੀਂ ਪੈਸੇ ਨਾਲ ਜੁੜੇ ਮਾਮਲਿਆਂ ਵਿੱਚ ਤਾਰਕਿਕ ਹੋ ਕੇ ਫੈਸਲਾ ਲੈਂਦੇ ਹੋਏ ਨਜ਼ਰ ਆਓਗੇ ਅਤੇ ਬੇਕਾਰ ਦੀਆਂ ਚੀਜ਼ਾਂ ਉੱਤੇ ਪੈਸਾ ਖਰਚ ਕਰਨ ਤੋਂ ਬਚੋਗੇ।

ਤੁਹਾਡੇ ਕਰੀਅਰ ਬਾਰੇ ਗੱਲ ਕਰੀਏ ਤਾਂ ਏਟ ਆਫ ਵੈਂਡਸ ਦਾ ਕਾਰਡ ਤੁਹਾਡੇ ਕਰੀਅਰ ਨੂੰ ਲੈ ਕੇ ਦਰਸਾਉਂਦਾ ਹੈ ਕਿ ਤੁਸੀਂ ਜੋ ਵੀ ਕੰਮ ਕਰੋਗੇ, ਉਸ ਨੂੰ ਪੂਰੀ ਮਿਹਨਤ ਅਤੇ ਸਮਰਪਣ ਨਾਲ ਕਰੋਗੇ। ਇਸ ਹਫਤੇ ਤੁਹਾਡੀ ਪਹਿਲੀ ਪ੍ਰਾਥਮਿਕਤਾ ਤੁਹਾਡਾ ਕੰਮ ਹੋਵੇਗਾ ਅਤੇ ਕਰੀਅਰ ਨੂੰ ਲੈ ਕੇ ਤੁਸੀਂ ਕੋਈ ਦੀਰਘਕਾਲੀ ਯੋਜਨਾ ਦਾ ਨਿਰਮਾਣ ਕਰ ਸਕਦੇ ਹੋ, ਜਿਸ ਨੂੰ ਤੁਸੀਂ ਪੂਰਾ ਕਰਨ ਦੇ ਕਾਬਲ ਹੋਵੋਗੇ।

ਸਿਹਤ ਰੀਡਿੰਗ ਵਿੱਚ ਫਾਈਵ ਆਫ ਵੈਂਡਸ (ਰਿਵਰਸਡ) ਦਾ ਕਾਰਡ ਤੁਹਾਡੀ ਸਿਹਤ ਦੇ ਲਈ ਭਵਿੱਖਬਾਣੀ ਕਰ ਰਿਹਾ ਹੈ ਕਿ ਤੁਸੀਂ ਇਸ ਹਫਤੇ ਤਣਾਅ ਜਾਂ ਕਿਸੇ ਹੋਰ ਅਜਿਹੇ ਰੋਗ ਤੋਂ ਬਾਹਰ ਨਿੱਕਲਣ ਵਿੱਚ ਸਫਲ ਹੋਵੋਗੇ, ਜਿਸ ਦਾ ਤੁਸੀਂ ਸਾਹਮਣਾ ਕਰ ਰਹੇ ਸੀ। ਨਾਲ਼ ਹੀ ਹੁਣ ਤੁਹਾਨੂੰ ਕਿਸੇ ਸਹੀ ਇਨਸਾਨ ਦਾ ਸਾਥ ਮਿਲਣ ਨਾਲ਼ ਤੁਸੀਂ ਛੇਤੀ ਸਿਹਤਮੰਦ ਹੋ ਜਾਓਗੇ। ਇਸ ਹਫਤੇ ਤੁਹਾਡੀ ਸਿਹਤ ਵਿੱਚ ਤੇਜ਼ੀ ਨਾਲ਼ ਸੁਧਾਰ ਦੇਖਣ ਨੂੰ ਮਿਲੇਗਾ।

ਭਾਗਸ਼ਾਲੀ ਫੁੱਲ: ਹਾਇਡਰੇਂਜੀਆ

ਕੁੰਭ ਰਾਸ਼ੀ

ਪ੍ਰੇਮ ਜੀਵਨ: ਦ ਹਾਈ ਪ੍ਰੀਸਟੈੱਸ

ਆਰਥਿਕ ਜੀਵਨ: ਨਾਈਨ ਆਫ ਪੈਂਟੇਕਲਸ

ਕਰੀਅਰ: ਨਾਈਨ ਆਫ ਕੱਪਸ

ਸਿਹਤ: ਪੇਜ ਆਫ ਕੱਪਸ

ਪ੍ਰੇਮ ਜੀਵਨ ਵਿੱਚ ਦ ਹਾਈ ਪ੍ਰੀਸਟੈੱਸ ਦਾ ਕਾਰਡ ਸੰਕੇਤ ਦਿੰਦਾ ਹੈ ਕਿ ਇਸ ਹਫਤੇ ਤੁਸੀਂ ਆਪਣੇ ਸਾਥੀ ਦੇ ਨਾਲ ਖੁੱਲ ਕੇ ਗੱਲਬਾਤ ਕਰੋਗੇ ਅਤੇ ਇਹ ਗੱਲਬਾਤ ਤੁਹਾਨੂੰ ਦੋਹਾਂ ਨੂੰ ਇੱਕ-ਦੂਜੇ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਬਿਹਤਰ ਸੰਵਾਦ ਕਰਨ ਵਿੱਚ ਮੱਦਦ ਕਰੇਗੀ। ਅਜਿਹੇ ਵਿੱਚ ਤੁਸੀਂ ਦੋਵੇਂ ਇੱਕ-ਦੂਜੇ ਦੇ ਬਹੁਤ ਨਜ਼ਦੀਕ ਆਓਗੇ ਅਤੇ ਇੱਕ ਮਜ਼ਬੂਤ ਰਿਸ਼ਤਾ ਸਥਾਪਿਤ ਕਰੋਗੇ।

ਆਰਥਿਕ ਜੀਵਨ ਬਾਰੇ ਗੱਲ ਕਰੀਏ ਤਾਂ ਨਾਈਨ ਆਫ ਪੈਂਟੇਕਲਸ ਦਾ ਕਾਰਡ ਦਰਸਾਉਂਦਾ ਹੈ ਕਿ ਤੁਸੀਂ ਇਸ ਅਵਧੀ ਦੇ ਦੌਰਾਨ ਸਥਿਰਤਾ ਪ੍ਰਾਪਤ ਕਰਨ ਦੇ ਲਈ ਸਖਤ ਮਿਹਨਤ ਕੀਤੀ ਹੈ ਅਤੇ ਹੁਣ ਤੁਸੀਂ ਆਪਣੇ ਲਈ ਓਨਾ ਪੈਸਾ ਇਕੱਠਾ ਕਰ ਲਿਆ ਹੈ ਕਿ ਜੋ ਤੁਸੀਂ ਹਾਸਿਲ ਕਰ ਚੁੱਕੇ ਹੋ, ਉਸ ਨਾਲ ਖੁਸ਼ ਰਹਿ ਸਕਦੇ ਹੋ। ਤੁਸੀਂ ਆਰਥਿਕ ਰੂਪ ਨਾਲ ਜੋ ਹਾਸਿਲ ਕੀਤਾ ਹੈ, ਉਸ ਉੱਤੇ ਤੁਹਾਨੂੰ ਮਾਣ ਮਹਿਸੂਸ ਹੋਵੇਗਾ।

ਕਰੀਅਰ ਰੀਡਿੰਗ ਵਿੱਚ ਨਾਈਨ ਆਫ ਕੱਪਸ ਇੱਕ ਬਹੁਤ ਸਕਾਰਾਤਮਕ ਕਾਰਡ ਹੈ ਅਤੇ ਦਰਸਾਉਂਦਾ ਹੈ ਕਿ ਤੁਹਾਡਾ ਕਰੀਅਰ ਠੀਕ ਉਸੇ ਤਰ੍ਹਾਂ ਅੱਗੇ ਵਧ ਰਿਹਾ ਹੈ, ਜਿਵੇਂ ਤੁਸੀਂ ਚਾਹੁੰਦੇ ਸੀ। ਇਹ ਇੱਕ ਅਜਿਹਾ ਸਮਾਂ ਹੋ ਸਕਦਾ ਹੈ, ਜਦੋਂ ਸਭ ਕੁਝ ਯੋਜਨਾ ਦੇ ਅਨੁਸਾਰ ਹੋ ਰਿਹਾ ਹੈ ਅਤੇ ਤੁਸੀਂ ਸਫਲਤਾ ਦੀ ਉੱਚੀ ਉਡਾਨ ਭਰ ਰਹੇ ਹੋ। ਇਹ ਤੁਹਾਡੇ ਕਰੀਅਰ ਦੇ ਲਈ ਬਹੁਤ ਚੰਗਾ ਸਮਾਂ ਹੈ ਅਤੇ ਤੁਹਾਨੂੰ ਇਸ ਅਵਧੀ ਦੇ ਦੌਰਾਨ ਪੂਰੀ ਤਰ੍ਹਾਂ ਸੰਤੁਸ਼ਟੀ ਪ੍ਰਾਪਤ ਹੋਵੇਗੀ।

ਪੇਜ ਆਫ ਕੱਪਸ ਚੰਗੀ ਸਿਹਤ ਦਾ ਸੰਕੇਤ ਦਿੰਦਾ ਹੈ ਅਤੇ ਦਰਸਾਉਂਦਾ ਹੈ ਕਿ ਇਸ ਹਫਤੇ ਤੁਸੀਂ ਦੋਸਤਾਂ ਅਤੇ ਪਰਿਵਾਰ ਨਾਲ ਘਿਰੇ ਰਹੋਗੇ। ਉਹਨਾਂ ਸਭ ਲੋਕਾਂ ਦਾ ਪਿਆਰ ਅਤੇ ਦੇਖਭਾਲ ਤੁਹਾਡੀ ਸਿਹਤ ਨੂੰ ਬਿਹਤਰ ਬਣਾ ਕੇ ਰੱਖੇਗਾ।

ਭਾਗਸ਼ਾਲੀ ਫੁੱਲ: ਕਾਰਨੇਸ਼ਨ

ਮੀਨ ਰਾਸ਼ੀ

ਪ੍ਰੇਮ ਜੀਵਨ: ਨਾਈਟ ਆਫ ਸਵੋਰਡਜ਼

ਆਰਥਿਕ ਜੀਵਨ: ਦ ਹੇਰੋਫੇੰਟ

ਕਰੀਅਰ: ਟੂ ਆਫ ਵੈਂਡਸ

ਸਿਹਤ: ਦ ਲਵਰਜ਼

ਮੀਨ ਰਾਸ਼ੀ ਦੇ ਜਾਤਕ ਇਸ ਸਮੇਂ ਇਹ ਸਮਝਣ ਵਿੱਚ ਅਸਫਲ ਹੋ ਰਹੇ ਹਨ ਕਿ ਉਹਨਾਂ ਦੇ ਰਿਸ਼ਤੇ ਵਿੱਚ ਕੀ ਗਲਤ ਹੋ ਰਿਹਾ ਹੈ। ਤੁਸੀਂ ਅਤੇ ਤੁਹਾਡਾ ਸਾਥੀ ਆਪਣੀ ਪਸੰਦ ਜਾਂ ਨਾਪਸੰਦ ਤੇ ਬਾਰੇ ਵਿੱਚ ਖੁੱਲ ਕੇ ਗੱਲ ਕਰਦੇ ਹੋ, ਜੋ ਕਿਤੇ ਨਾ ਕਿਤੇ ਤੁਹਾਡੀਆਂ ਦੋਵਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ। ਅਜਿਹੇ ਵਿੱਚ ਤੁਹਾਨੂੰ ਆਪਣੇ ਸਾਥੀ ਦੀਆਂ ਭਾਵਨਾਵਾਂ ਦਾ ਵੀ ਧਿਆਨ ਰੱਖਣਾ ਪਵੇਗਾ ਅਤੇ ਗੱਲਬਾਤ ਕਰਦੇ ਸਮੇਂ ਖ਼ਾਸ ਸਾਵਧਾਨੀ ਵਰਤਣੀ ਪਵੇਗੀ, ਕਿਉਂਕਿ ਤੁਸੀਂ ਕੁਝ ਹੱਦ ਤੱਕ ਸਵਾਰਥੀ ਹੋ ਸਕਦੇ ਹੋ।

ਮੀਨ ਰਾਸ਼ੀ ਦੇ ਜਾਤਕ ਜੂਨ ਦੇ ਪਹਿਲੇ ਹਫਤੇ ਵਿੱਚ ਆਪਣੀ ਆਰਥਿਕ ਸਥਿਤੀ ਨਾਲ ਸੰਤੁਸ਼ਟ ਹੋਣਗੇ। ਇਸ ਦੌਰਾਨ ਇਹ ਵਿੱਤੀ ਸਥਿਰਤਾ ਹਾਸਲ ਕਰਨ ਵਿੱਚ ਸਫਲ ਰਹਿਣਗੇ ਅਤੇ ਨਾਲ ਹੀ ਬਿਨਾਂ ਕੋਈ ਗਲਤ ਰਸਤਾ ਅਪਣਾਏ ਪੈਸਾ ਕਮਾਓਣਗੇ। ਇਸ ਹਫਤੇ ਵਿੱਚ ਤੁਹਾਨੂੰ ਆਪਣੀ ਮਿਹਨਤ ਦਾ ਫਲ ਮਜ਼ਬੂਤ ਵਿੱਤੀ ਸਥਿਤੀ ਦੇ ਰੂਪ ਵਿੱਚ ਮਿਲੇਗਾ।

ਕਰੀਅਰ ਰੀਡਿੰਗ ਵਿੱਚ ਟੂ ਆਫ ਵੈਂਡਸ ਦਰਸਾ ਰਿਹਾ ਹੈ ਕਿ ਕਰੀਅਰ ਦੇ ਲਿਹਾਜ਼ ਨਾਲ ਇਸ ਹਫਤੇ ਦੀ ਸ਼ੁਰੂਆਤ ਸ਼ਾਨਦਾਰ ਰਹੇਗੀ। ਇਸ ਦੌਰਾਨ ਤੁਸੀਂ ਕਰੀਅਰ ਵਿੱਚ ਸਫਲਤਾ ਹਾਸਲ ਕਰਦੇ ਹੋਏ ਅੱਗੇ ਵਧੋਗੇ ਅਤੇ ਤਰੱਕੀ ਦੇ ਸੁਨਹਿਰੇ ਮੌਕੇ ਪ੍ਰਾਪਤ ਕਰੋਗੇ। ਇਸ ਅਵਧੀ ਵਿੱਚ ਤੁਹਾਡਾ ਚੰਗੀ ਜਗ੍ਹਾ ‘ਤੇ ਤਬਾਦਲਾ ਹੋ ਸਕਦਾ ਹੈ ਜਾਂ ਫੇਰ ਤੁਸੀਂ ਨੌਕਰੀ ਬਦਲ ਸਕਦੇ ਹੋ। ਇਹ ਪਰਿਵਰਤਨ ਨਿਸ਼ਚਿਤ ਰੂਪ ਤੋਂ ਤੁਹਾਡੇ ਲਈ ਚੰਗਾ ਸਾਬਤ ਹੋਵੇਗਾ। ਇਸ ਲਈ ਇਸ ਹਫਤੇ ਆਓਣ ਵਾਲੇ ਪਰਿਵਰਤਨਾਂ ਦਾ ਵਿਰੋਧ ਨਾ ਕਰੋ।

ਮੀਨ ਰਾਸ਼ੀ ਦੇ ਜਾਤਕਾਂ ਦੀ ਸਿਹਤ ਦੇ ਲਿਹਾਜ਼ ਤੋਂ ਦ ਲਵਰਜ਼ ਦਾ ਕਾਰਡ ਸੰਕੇਤ ਦੇ ਰਿਹਾ ਹੈ ਕਿ ਤੁਸੀਂ ਸਿਹਤ ਸਬੰਧੀ ਜਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹੋ, ਉਹਨਾਂ ਨੂੰ ਦੂਰ ਕਰਨ ਦੇ ਲਈ ਇਸ ਹਫਤੇ ਤੁਹਾਨੂੰ ਸਹੀ ਸਮਰੱਥਨ ਮਿਲੇਗਾ। ਸਹੀ ਦਵਾਈ ਅਤੇ ਮੱਦਦ ਨਾਲ ਤੁਸੀਂ ਕੁਝ ਹੀ ਸਮੇਂ ਵਿੱਚ ਆਪਣੀ ਚੰਗੀ ਸਿਹਤ ਦੁਬਾਰਾ ਪ੍ਰਾਪਤ ਕਰ ਸਕੋਗੇ ਅਤੇ ਫਿੱਟ ਮਹਿਸੂਸ ਕਰੋਗੇ।

ਭਾਗਸ਼ਾਲੀ ਫੁੱਲ: ਗੁਲਾਬ

ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿਕ ਕਰੋ: ਆਨਲਾਈਨ ਸ਼ਾਪਿੰਗ ਸਟੋਰ

ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!

ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ

ਟੈਰੋ ਕਾਰਡ ਕਿੰਨੇ ਪ੍ਰਕਾਰ ਦੇ ਹੁੰਦੇ ਹਨ?

ਟੈਰੋ ਦੀ ਗੱਡੀ ਵਿੱਚ 78 ਕਾਰਡ ਹੁੰਦੇ ਹਨ, ਜਿਨਾਂ ਨੂੰ ਮੇਜਰ ਅਰਕਾਨਾ ਅਤੇ ਮਾਈਨਰ ਅਰਕਾਨਾ ਵਿੱਚ ਵੰਡਿਆ ਜਾਂਦਾ ਹੈ।

ਟੈਰੋ ਕਾਰਡ ਕੌਣ ਪੜ੍ਹਦਾ ਹੈ?

ਟੈਰੋ ਹਰ ਕਿਸੇ ਦੇ ਲਈ ਹੈ ਅਤੇ ਕੋਈ ਵੀ ਇਸ ਨੂੰ ਪੜ੍ਹਨਾ ਸਿੱਖ ਸਕਦਾ ਹੈ।

ਟੈਰੋ ਕਾਰਡ ਦਾ ਮਤਲਬ ਕੀ ਹੁੰਦਾ ਹੈ?

ਟੈਰੋ ਕਾਰਡਾਂ ਦੀ ਇੱਕ ਪ੍ਰਾਚੀਨ ਗੱਡੀ ਹੈ ਅਤੇ ਭਵਿੱਖ ਦੱਸਣ ਦਾ ਬਹੁਤ ਕਾਰਗਰ ਤਰੀਕਾ ਹੈ।

ਟੈਰੋ ਰੀਡਿੰਗ ਕਦੋਂ ਸ਼ੁਰੂ ਹੋਈ?

ਟੈਰੋ ਦੀ ਸ਼ੁਰੂਆਤ 1400 ਦੇ ਦਹਾਕੇ ਤੋਂ ਮੰਨੀ ਜਾਂਦੀ ਹੈ।

ਟੈਰੋ ਕਾਰਡ ਕਿੱਥੋਂ ਆਓਂਦੇ ਹਨ?

ਟੈਰੋ ਕਾਰਡਾਂ ਦਾ ਇਸਤੇਮਾਲ ਇਟਲੀ ਵਿੱਚ ਸ਼ੁਰੂ ਹੋਇਆ ਸੀ।

Astrological services for accurate answers and better feature

33% off

Dhruv Astro Software - 1 Year

'Dhruv Astro Software' brings you the most advanced astrology software features, delivered from Cloud.

Brihat Horoscope
What will you get in 250+ pages Colored Brihat Horoscope.
Finance
Are money matters a reason for the dark-circles under your eyes?
Ask A Question
Is there any question or problem lingering.
Career / Job
Worried about your career? don't know what is.
AstroSage Year Book
AstroSage Yearbook is a channel to fulfill your dreams and destiny.
Career Counselling
The CogniAstro Career Counselling Report is the most comprehensive report available on this topic.

Astrological remedies to get rid of your problems

Red Coral / Moonga
(3 Carat)

Ward off evil spirits and strengthen Mars.

Gemstones
Buy Genuine Gemstones at Best Prices.
Yantras
Energised Yantras for You.
Rudraksha
Original Rudraksha to Bless Your Way.
Feng Shui
Bring Good Luck to your Place with Feng Shui.
Mala
Praise the Lord with Divine Energies of Mala.
Jadi (Tree Roots)
Keep Your Place Holy with Jadi.

Buy Brihat Horoscope

250+ pages @ Rs. 599/-

Brihat Horoscope

AstroSage on MobileAll Mobile Apps

Buy Gemstones

Best quality gemstones with assurance of AstroSage.com

Buy Yantras

Take advantage of Yantra with assurance of AstroSage.com

Buy Feng Shui

Bring Good Luck to your Place with Feng Shui.from AstroSage.com

Buy Rudraksh

Best quality Rudraksh with assurance of AstroSage.com
Call NowTalk to
Astrologer
Chat NowChat with
Astrologer