ਸ਼ਨੀ ਜਯੰਤੀ 2024
ਐਸਟ੍ਰੋਸੇਜ ਦੇ ਇਸ ਖ਼ਾਸ ਲੇਖ ਵਿੱਚ ਅੱਜ ਅਸੀਂ ਤੁਹਾਨੂੰ ਸ਼ਨੀ ਜਯੰਤੀ 2024 ਬਾਰੇ ਸਾਰੀ ਜਾਣਕਾਰੀ ਦੇਵਾਂਗੇ। ਹਿੰਦੂ ਧਰਮ ਵਿੱਚ ਸ਼ਨੀ ਜਯੰਤੀ ਦੇ ਤਿਓਹਾਰ ਦਾ ਖਾਸ ਮਹੱਤਵ ਮੰਨਿਆ ਜਾਂਦਾ ਹੈ। ਇਸ ਦਿਨ ਸ਼ਨੀ ਦੇਵ ਦੀ ਵਿਧੀ-ਵਿਧਾਨ ਨਾਲ ਪੂਜਾ ਕੀਤੀ ਜਾਂਦੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਸ਼ਨੀ ਜਯੰਤੀ ਸਾਲ ਵਿੱਚ ਦੋ ਵਾਰ ਮਨਾਈ ਜਾਂਦੀ ਹੈ, ਇੱਕ ਵਿਸਾਖ ਦੇ ਮਹੀਨੇ ਵਿੱਚ ਅਤੇ ਇੱਕ ਜੇਠ ਦੇ ਮਹੀਨੇ ਵਿੱਚ। ਆਪਣੇ ਇਸ ਖਾਸ ਲੇਖ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਸਾਲ ਸ਼ਨੀ ਜਯੰਤੀ ਕਿਸ ਦਿਨ ਮਨਾਈ ਜਾ ਰਹੀ ਹੈ, ਇਸ ਦਿਨ ਕਿਹੜੇ ਕੰਮ ਭੁੱਲ ਕੇ ਵੀ ਨਹੀਂ ਕਰਨੇ ਚਾਹੀਦੇ ਅਤੇ ਰਾਸ਼ੀਆਂ ਅਨੁਸਾਰ ਕਿਹੜੇ ਉਪਾਅ ਕਰਕੇ ਤੁਸੀਂ ਸ਼ਨੀ ਦੇਵ ਨੂੰ ਖੁਸ਼ ਕਰ ਸਕਦੇ ਹੋ। ਨਾਲ਼ ਹੀ ਅਸੀਂ ਤੁਹਾਨੂੰ ਸ਼ਨੀ ਜਯੰਤੀ ਨਾਲ ਜੁੜੀਆਂ ਹੋਈਆਂ ਕੁਝ ਬਹੁਤ ਹੀ ਦਿਲਚਸਪ ਅਤੇ ਰੋਚਕ ਗੱਲਾਂ ਦੀ ਜਾਣਕਾਰੀ ਦੇਵਾਂਗੇ।
ਸਾਲ 2024 ਵਿਚ ਸ਼ਨੀ ਜਯੰਤੀ ਕਦੋਂ ਹੈ?
ਜਿਵੇਂ ਕਿ ਅਸੀਂ ਪਹਿਲਾਂ ਵੀ ਦੱਸਿਆ ਹੈ ਕਿ ਸ਼ਨੀ ਜਯੰਤੀ ਸਾਲ ਵਿੱਚ ਦੋ ਵਾਰ ਮਨਾਈ ਜਾਂਦੀ ਹੈ। ਕੁਝ ਸਥਾਨਾਂ ਉੱਤੇ ਸ਼ਨੀ ਜਯੰਤੀ ਵਿਸਾਖ ਦੀ ਮੱਸਿਆ ਦੇ ਦਿਨ ਮਨਾਈ ਜਾਂਦੀ ਹੈ ਅਤੇ ਕੁਝ ਸਥਾਨਾਂ ਉੱਤੇ ਇਹ ਜੇਠ ਦੀ ਮੱਸਿਆ ਨੂੰ ਮਨਾਈ ਜਾਂਦੀ ਹੈ। ਇਸ ਸਾਲ ਵਿਸਾਖ ਮਹੀਨੇ ਦੀ ਮੱਸਿਆ 8 ਮਈ ਨੂੰ ਹੈ ਅਤੇ ਜੇਠ ਮਹੀਨੇ ਦੀ ਮੱਸਿਆ 6 ਜੂਨ ਨੂੰ ਹੈ। ਅਜਿਹੇ ਵਿੱਚ ਇਹਨਾਂ ਦੋਵਾਂ ਹੀ ਦਿਨਾਂ ਨੂੰ ਅਲੱਗ-ਅਲੱਗ ਸਥਾਨਾਂ ਉੱਤੇ ਸ਼ਨੀ ਜਯੰਤੀ ਮਨਾਈ ਜਾਵੇਗੀ।
ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦੇ ਹੱਲ ਦੇ ਲਈ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ
ਸ਼ਨੀ ਜਯੰਤੀ ਦਾ ਮਹੱਤਵ
ਸ਼ਾਸਤਰਾਂ ਦੇ ਅਨੁਸਾਰ ਸ਼ਨੀ ਜਯੰਤੀ ਦੇ ਤਿਓਹਾਰ ਦਾ ਖਾਸ ਮਹੱਤਵ ਮੰਨਿਆ ਗਿਆ ਹੈ। ਇਸ ਦਿਨ ਸੂਰਜ ਪੁੱਤਰ ਸ਼ਨੀ ਦੇਵ ਦੀ ਜਯੰਤੀ ਮਨਾਈ ਜਾਂਦੀ ਹੈ। ਜੋਤਿਸ਼ ਸ਼ਾਸਤਰ ਵਿੱਚ ਸ਼ਨੀ ਦੇਵ ਨੂੰ ਨਿਆਂ ਦਾ ਦੇਵਤਾ ਕਿਹਾ ਜਾਂਦਾ ਹੈ, ਅਰਥਾਤ ਇਹ ਵਿਅਕਤੀ ਨੂੰ ਉਸ ਦੇ ਕਰਮਾਂ ਦੇ ਅਨੁਸਾਰ ਹੀ ਫਲ਼ ਦਿੰਦੇ ਹਨ। ਜਿਨਾਂ ਲੋਕਾਂ ਦੇ ਕਰਮ ਚੰਗੇ ਹੁੰਦੇ ਹਨ, ਉਹਨਾਂ ਨੂੰ ਸ਼ਨੀ ਦੇਵ ਤੋਂ ਡਰਨ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੁੰਦੀ, ਬਲਕਿ ਸ਼ਨੀ ਦੇਵ ਉਹਨਾਂ ਦੀ ਮਿਹਨਤ ਵਿੱਚ ਚਾਰ ਚੰਨ ਲਗਾ ਕੇ ਉਹਨਾਂ ਨੂੰ ਰੰਕ ਤੋਂ ਰਾਜਾ ਬਣਾ ਦਿੰਦੇ ਹਨ। ਪਰ ਇਸ ਦੇ ਉਲਟ ਜਿਨਾਂ ਲੋਕਾਂ ਦੇ ਕਰਮ ਚੰਗੇ ਨਹੀਂ ਹੁੰਦੇ, ਉਹਨਾਂ ਨੂੰ ਸ਼ਨੀ ਤੋਂ ਹਰ ਮਾਇਨੇ ਵਿੱਚ ਡਰਨਾ ਚਾਹੀਦਾ ਹੈ ਅਤੇ ਅਜਿਹੇ ਲੋਕਾਂ ‘ਤੇ ਸ਼ਨੀ ਦਾ ਪ੍ਰਕੋਪ ਨਿਸ਼ਚਿਤ ਤੌਰ ‘ਤੇ ਦੇਖਣ ਨੂੰ ਮਿਲਦਾ ਹੈ।
ਤੁਹਾਡੀ ਕੁੰਡਲੀ ਵਿੱਚ ਸ਼ਨੀ ਦੀ ਸਥਿਤੀ ਕਿਹੋ-ਜਿਹੀ ਹੈ? ਸ਼ਨੀ ਰਿਪੋਰਟ ਤੋਂ ਜਾਣੋ ਜਵਾਬ
ਹੁਣ ਅੱਗੇ ਵਧਦੇ ਹਾਂ ਅਤੇ ਜਾਣ ਲੈਂਦੇ ਹਾਂ ਕਿ ‘ਸ਼ਨੀ ਜਯੰਤੀ 2024’ ਦੇ ਅਨੁਸਾਰ, ਸ਼ਨੀ ਦੇ ਬੁਰੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਕਿਹੜੀ ਵਿਧੀ ਨਾਲ ਸ਼ਨੀ ਜਯੰਤੀ ਨੂੰ ਸ਼ਨੀ ਦੇਵ ਦੀ ਪੂਜਾ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕ ਸ਼ਨੀ ਜਯੰਤੀ ਦੇ ਦਿਨ ਸ਼ਨੀ ਦੇਵ ਦੇ ਲਈ ਵਰਤ ਵੀ ਰੱਖਦੇ ਹਨ। ਜੇਕਰ ਕਿਸੇ ਵਿਅਕਤੀ ਦੀ ਕੁੰਡਲੀ ਵਿੱਚ ਸ਼ਨੀ ਦੋਸ਼ ਹੁੰਦਾ ਹੈ ਜਾਂ ਫੇਰ ਸ਼ਨੀ ਦੀ ਸਥਿਤੀ ਕਮਜ਼ੋਰ ਹੁੰਦੀ ਹੈ, ਤਾਂ ਖਾਸ ਤੌਰ ‘ਤੇ ਅਜਿਹੇ ਲੋਕਾਂ ਨੂੰ ਸ਼ਨੀ ਜਯੰਤੀ ਦੇ ਦਿਨ ਵਰਤ ਰੱਖਣ, ਭਗਵਾਨ ਸ਼ਨੀ ਦੇ ਮੰਦਰ ਜਾ ਕੇ ਉੱਥੇ ਸਰ੍ਹੋਂ ਦਾ ਤੇਲ, ਕਾਲ਼ੇ ਤਿਲ, ਨੀਲੇ ਫੁੱਲ, ਸ਼ਮੀ ਦੇ ਪੱਤੇ ਚੜ੍ਹਾਓਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਨਾਲ ਉਹਨਾਂ ਨੂੰ ਨਿਸ਼ਚਿਤ ਰੂਪ ਤੋਂ ਸ਼ਨੀ ਦੇ ਪ੍ਰਕੋਪ ਤੋਂ ਬਚਣ ਵਿੱਚ ਮਦੱਦ ਮਿਲਦੀ ਹੈ।
ਸਨਾਤਨ ਧਰਮ ਵਿੱਚ ਸ਼ਨੀ ਜਯੰਤੀ ਦੇ ਤਿਓਹਾਰ ਨੂੰ ਖਾਸ ਮਹੱਤਵਪੂਰਣ ਮੰਨਿਆ ਜਾਂਦਾ ਹੈ। ਇਸ ਦਿਨ ਸ਼ਨੀ ਦੇਵ ਦੀ ਪੂਜਾ ਕਰਨ ਨਾਲ ਸ਼ਨੀ ਦੀ ਸਾੜ੍ਹਸਤੀ ਅਤੇ ਸ਼ਨੀ ਦੀ ਢਈਆ ਦੇ ਬੁਰੇ ਪ੍ਰਭਾਵ ਤੋਂ ਵਿਅਕਤੀ ਨੂੰ ਛੁਟਕਾਰਾ ਮਿਲਦਾ ਹੈ। ਇਸ ਦੇ ਨਾਲ ਹੀ ਸ਼ਨੀ ਦੇਵ ਦੀ ਪੂਜਾ ਕਰਨ ਨਾਲ ਵਿਅਕਤੀ ਨੂੰ ਕਾਰੋਬਾਰ ਅਤੇ ਨੌਕਰੀ ਵਿੱਚ ਤਰੱਕੀ ਅਤੇ ਸਫਲਤਾ ਵੀ ਪ੍ਰਾਪਤ ਹੁੰਦੀ ਹੈ।
ਸ਼ਨੀ ਦੇਵ ਜਯੰਤੀ 2024: ਸ਼ੁਭ ਮਹੂਰਤ
ਸਭ ਤੋਂ ਪਹਿਲਾਂ ਗੱਲ ਕਰੀਏ ਸ਼ੁਭ ਮਹੂਰਤ ਦੀ ਤਾਂ ਇਸ ਸਾਲ ਵਿਸਾਖ ਦੀ ਮੱਸਿਆ 7 ਮਈ 2024 ਨੂੰ ਸਵੇਰੇ 11:40 ਵਜੇ ਤੋਂ ਸ਼ੁਰੂ ਹੋ ਜਾਵੇਗੀ ਅਤੇ ਇਹ 8 ਮਈ ਨੂੰ ਸਵੇਰੇ 8:40 ਉੱਤੇ ਖਤਮ ਹੋਵੇਗੀ। ਇਹੀ ਕਾਰਨ ਹੈ ਕਿ ਸ਼ਨੀ ਜਯੰਤੀ 8 ਮਈ ਨੂੰ ਮਨਾਈ ਜਾ ਰਹੀ ਹੈ। ਸ਼ਨੀ ਪੂਜਾ ਕਰਨ ਦੇ ਲਈ ਸਮੇਂ ਬਾਰੇ ਗੱਲ ਕਰੀਏ ਤਾਂ ਇਹ ਸ਼ਾਮ ਦੇ 5 ਵਜੇ ਤੋਂ 7 ਵਜੇ ਤੱਕ ਰਹੇਗਾ।
ਜੇਠ ਮਹੀਨੇ ਦੀ ਸ਼ਨੀ ਜਯੰਤੀ ਅਰਥਾਤ 6 ਜੂਨ ਦੀ ਸ਼ਨੀ ਜਯੰਤੀ ਬਾਰੇ ਗੱਲ ਕਰੀਏ ਤਾਂ ਇਸ ਦਾ ਮਹੂਰਤ ਅਲੱਗ ਹੋਵੇਗਾ। ਜੂਨ ਮਹੀਨੇ ਦੀ ਮੱਸਿਆ 5 ਜੂਨ 2024 ਨੂੰ 07:54 ਵਜੇ ਸ਼ੁਰੂ ਹੋ ਜਾਵੇਗੀ ਅਤੇ 6 ਜੂਨ ਨੂੰ 06:07 ਵਜੇ ਖਤਮ ਹੋਵੇਗੀ।
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਇੱਛਾ ਅਨੁਸਾਰ ਆਨਲਾਈਨ ਪੂਜਾ ਕਰਵਾਓ ਅਤੇ ਉੱਤਮ ਨਤੀਜੇ ਪ੍ਰਾਪਤ ਕਰੋ!
ਸ਼ਨੀ ਜਯੰਤੀ ਦੀ ਕਥਾ
ਸੂਰਜ ਦੇਵ ਦਾ ਵਿਆਹ ਰਾਜਾ ਦਕਸ਼ ਦੀ ਪੁੱਤਰੀ ਸੰਗਿਆ ਦੇ ਨਾਲ ਹੋਇਆ ਸੀ। ਸੂਰਜ ਦੇਵ ਦੀਆਂ ਤਿੰਨ ਸੰਤਾਨਾਂ ਹਨ: ਮਨੂ, ਯਮਰਾਜ ਅਤੇ ਯਮੁਨਾ। ਪੁਰਾਣਕ ਕਥਾਵਾਂ ਦੇ ਅਨੁਸਾਰ ਕਿਹਾ ਜਾਂਦਾ ਹੈ ਕਿ ਇੱਕ ਵਾਰ ਸੰਗਿਆ ਨੇ ਆਪਣੇ ਪਿਤਾ ਦਕਸ਼ ਨਾਲ਼ ਸੂਰਜ ਦੇ ਤੇਜ ਤੋਂ ਹੋਣ ਵਾਲੀ ਦਿੱਕਤ ਬਾਰੇ ਜ਼ਿਕਰ ਕੀਤਾ ਤਾਂ ਰਾਜਾ ਦਕਸ਼ ਨੇ ਆਪਣੀ ਧੀ ਦੀ ਗੱਲ ਵੱਲ ਧਿਆਨ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਤੂੰ ਹੁਣ ਸੂਰਜ ਦੀ ਪਤਨੀ ਹੈ। ‘ਸ਼ਨੀ ਜਯੰਤੀ 2024’ ਦੇ ਅਨੁਸਾਰ, ਪਿਤਾ ਦੇ ਅਜਿਹਾ ਕਹਿਣ ‘ਤੇ ਸੰਗਿਆ ਨੇ ਆਪਣੇ ਤਪੋਬਲ ਨਾਲ ਆਪਣੀ ਛਾਇਆ ਨੂੰ ਪ੍ਰਗਟ ਕੀਤਾ ਅਤੇ ਉਸ ਦਾ ਨਾਮ ਸਵਰਣਾ ਰੱਖਿਆ।
ਅੱਗੇ ਚੱਲ ਕੇ ਸੂਰਜ ਦੇਵ ਦੀ ਪਤਨੀ ਸੰਗਿਆ ਦੀ ਛਾਇਆ ਦੇ ਗਰਭ ਤੋਂ ਸ਼ਨੀ ਦੇਵ ਦਾ ਜਨਮ ਹੋਇਆ। ਸ਼ਨੀ ਦੇਵ ਦਾ ਰੰਗ ਬਹੁਤ ਸਾਂਵਲਾ ਸੀ। ਜਦੋਂ ਸੂਰਜ ਦੇਵ ਨੂੰ ਇਸ ਗੱਲ ਦਾ ਪਤਾ ਚੱਲਿਆ ਕਿ ਸਵਰਣਾ ਉਹਨਾਂ ਦੀ ਪਤਨੀ ਨਹੀਂ ਹੈ, ਤਾਂ ਸੂਰਜ ਦੇਵ ਨੇ ਸ਼ਨੀ ਦੇਵ ਨੂੰ ਆਪਣਾ ਪੁੱਤਰ ਮੰਨਣ ਤੋਂ ਇਨਕਾਰ ਕਰ ਦਿੱਤਾ। ਇਸ ਨਾਲ ਸ਼ਨੀ ਦੇਵ ਕ੍ਰੋਧਿਤ ਹੋ ਗਏ ਅਤੇ ਉਹਨਾਂ ਦੀ ਦ੍ਰਿਸ਼ਟੀ ਸੂਰਜ ਦੇਵ ਉੱਤੇ ਪਈ, ਜਿਸ ਕਾਰਨ ਸੂਰਜ ਦੇਵ ਕਾਲ਼ੇ ਹੋ ਗਏ ਅਤੇ ਪੂਰੇ ਹੀ ਸੰਸਾਰ ਵਿੱਚ ਹਨੇਰਾ ਛਾਣ ਲੱਗਾ। ਪਰੇਸ਼ਾਨ ਹੋ ਕੇ ਸੂਰਜ ਦੇਵਤਾ ਭਗਵਾਨ ਸ਼ਿਵ ਕੋਲ ਗਏ, ਤਾਂ ਭਗਵਾਨ ਸ਼ਿਵ ਨੇ ਉਹਨਾਂ ਨੂੰ ਛਾਇਆ ਤੋਂ ਮਾਫੀ ਮੰਗਣ ਲਈ ਕਿਹਾ। ਸੂਰਜ ਦੇਵ ਨੇ ਛਾਇਆ ਤੋਂ ਮਾਫੀ ਮੰਗੀ ਅਤੇ ਫੇਰ ਕਿਤੇ ਜਾ ਕੇ ਸ਼ਨੀ ਦੇ ਗੁੱਸੇ ਤੋਂ ਮੁਕਤ ਹੋਏ।
ਸ਼ਨੀ ਜਯੰਤੀ ਦੀ ਸਹੀ ਪੂਜਾ ਵਿਧੀ
ਪੂਜਾ ਵਿਧੀ ਬਾਰੇ ਗੱਲ ਕਰੀਏ ਤਾਂ,
- ਸ਼ਨੀ ਜਯੰਤੀ 2024 ਦੇ ਦਿਨ ਸਵੇਰੇ ਇਸ਼ਨਾਨ ਕਰਨ ਤੋਂ ਬਾਅਦ ਸ਼ਨੀ ਮੰਦਿਰ ਜਾਓ ਅਤੇ ਸ਼ਨੀ ਦੇਵ ਨੂੰ ਸਰ੍ਹੋਂ ਦਾ ਤੇਲ ਚੜ੍ਹਾਓ।
- ਇਸ ਦਿਨ ਸ਼ਨੀ ਦੇਵ ਨੂੰ ਕਾਲ਼ੇ ਰੰਗ ਦੇ ਕੱਪੜੇ ਚੜ੍ਹਾਓ।
- ਇਸ ਤੋਂ ਬਾਅਦ ਉਹਨਾਂ ਨੂੰ ਕਾਲ਼ੇ ਤਿਲ, ਉੜਦ ਦੀ ਦਾਲ ਅਤੇ ਲੋਹਾ ਚੜ੍ਹਾਓ।
- ਹੋ ਸਕੇ ਤਾਂ ਗਰੀਬ ਲੋਕਾਂ ਨੂੰ ਜੁੱਤੀਆਂ, ਛਤਰੀ ਜਾਂ ਫੇਰ ਕੱਪੜੇ ਵੀ ਦਾਨ ਕਰ ਸਕਦੇ ਹੋ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਸ਼ਨੀ ਜਯੰਤੀ ਦੇ ਦਿਨ ਭੁੱਲ ਕੇ ਵੀ ਇਹ ਗਲਤੀਆਂ ਨਾ ਕਰੋ
- ਸ਼ਨੀ ਦੇਵ ਦੀ ਪੂਜਾ ਵਿੱਚ ਕਦੇ ਵੀ ਤਾਂਬੇ ਦੇ ਬਰਤਨ ਦਾ ਉਪਯੋਗ ਨਾ ਕਰੋ। ਤਾਂਬੇ ਦਾ ਸਬੰਧ ਅਸਲ ਵਿੱਚ ਸੂਰਜ ਨਾਲ ਜੋੜ ਕੇ ਦੇਖਿਆ ਜਾਂਦਾ ਹੈ ਅਤੇ ਸੂਰਜ ਅਤੇ ਸ਼ਨੀ ਦੇ ਵਿਚਕਾਰ ਦੁਸ਼ਮਣੀ ਦਾ ਸਬੰਧ ਹੈ। ਉਂਝ ਤਾਂ ਦੋਵੇਂ ਪਿਤਾ ਅਤੇ ਪੁੱਤਰ ਹਨ, ਪਰ ਆਪਸ ਵਿੱਚ ਦੁਸ਼ਮਣ ਹਨ। ਇਸ ਲਈ ਸ਼ਨੀਦੇਵ ਦੀ ਪੂਜਾ ਵਿੱਚ ਕਦੇ ਵੀ ਤਾਂਬੇ ਦੇ ਬਰਤਨ ਦਾ ਉਪਯੋਗ ਨਹੀਂ ਕੀਤਾ ਜਾਂਦਾ।
- ਸ਼ਨੀ ਦੇਵ ਦੀ ਬੁਰੀ ਦ੍ਰਿਸ਼ਟੀ ਤੋਂ ਬਚਣਾ ਹੈ ਤਾਂ ਕਦੇ ਵੀ ਉਹਨਾਂ ਦੀ ਮੂਰਤੀ ਦੇ ਬਿਲਕੁਲ ਸਾਹਮਣੇ ਖੜੇ ਹੋ ਕੇ ਉਹਨਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਨਾ ਵੇਖੋ। ਸ਼ਨੀ ਦੇਵ ਦੀ ਪੂਜਾ ਕਰਦੇ ਸਮੇਂ ਆਪਣਾ ਮੂੰਹ ਹਮੇਸ਼ਾ ਪੱਛਮ ਦਿਸ਼ਾ ਵਿੱਚ ਰੱਖੋ।
- ਸ਼ਨੀ ਜਯੰਤੀ ਦੇ ਦਿਨ ਨਮਕ, ਲੋਹਾ ਅਤੇ ਤੇਲ ਨਾ ਖਰੀਦੋ। ਜੇਕਰ ਤੁਸੀਂ ਦਾਨ ਕਰਨਾ ਵੀ ਹੈ, ਤਾਂ ਇੱਕ ਦਿਨ ਪਹਿਲਾਂ ਇਹਨਾਂ ਨੂੰ ਖਰੀਦ ਕੇ ਘਰ ਰੱਖ ਲਓ।
- ‘ਸ਼ਨੀ ਜਯੰਤੀ 2024’ ਦੇ ਅਨੁਸਾਰ, ਸ਼ਨੀ ਜਯੰਤੀ ਦੇ ਦਿਨ ਸ਼ਨੀ ਨਾਲ ਸਬੰਧਤ ਕੋਈ ਵੀ ਚੀਜ਼ ਖਰੀਦ ਕੇ ਘਰ ਨਾ ਲਿਆਓ, ਨਹੀਂ ਤਾਂ ਇਸ ਨਾਲ ਜੀਵਨ ਵਿੱਚ ਮੁਸੀਬਤਾਂ ਆਓਣ ਲੱਗ ਜਾਂਦੀਆਂ ਹਨ।
- ਸ਼ਨੀ ਜਯੰਤੀ ਦੇ ਦਿਨ ਗਲਤੀ ਨਾਲ ਵੀ ਕਿਸੇ ਪਸ਼ੂ-ਪੰਛੀ ਨੂੰ ਪਰੇਸ਼ਾਨ ਨਾ ਕਰੋ।
- ਸ਼ਨੀ ਜਯੰਤੀ ਦੇ ਦਿਨ ਮਾਸਾਹਾਰੀ ਭੋਜਨ ਨਾ ਖਾਓ, ਨਸ਼ਾ ਨਾ ਕਰੋ, ਨਹੀਂ ਤਾਂ ਇਸ ਨਾਲ ਸ਼ਨੀ ਦੇਵ ਨਾਰਾਜ਼ ਹੋ ਜਾਂਦੇ ਹਨ।
- ਸ਼ਨੀ ਜਯੰਤੀ ਦੇ ਦਿਨ ਭੁੱਲ ਕੇ ਵੀ ਗਰੀਬ ਜਾਂ ਮਜਬੂਰ ਲੋਕਾਂ ਨੂੰ ਪਰੇਸ਼ਾਨ ਨਾ ਕਰੋ। ਸ਼ਨੀ ਦੇਵ ਨੂੰ ਗਰੀਬਾਂ ਦਾ ਰਖਵਾਲਾ ਕਿਹਾ ਜਾਂਦਾ ਹੈ। ਇਸ ਲਈ ਖਾਸ ਤੌਰ ‘ਤੇ ਇਹਨਾਂ ਨੂੰ ਪਰੇਸ਼ਾਨ ਕਰਨ ਤੋਂ ਬਚੋ।
ਸ਼ਨੀ ਜਯੰਤੀ ਦਾ ਧਾਰਮਿਕ ਮਹੱਤਵ
ਸ਼ਨੀ ਜਯੰਤੀ ਦਾ ਤਿਓਹਾਰ ਬਹੁਤ ਹੀ ਖਾਸ ਮਹੱਤਵ ਰੱਖਦਾ ਹੈ। ਸ਼ਨੀ ਦੇਵ ਨੂੰ ਭਗਵਾਨ ਸ਼ਿਵ ਦਾ ਪੱਕਾ ਭਗਤ ਕਿਹਾ ਜਾਂਦਾ ਹੈ। ਉਹਨਾਂ ਨੂੰ ਸੇਵਾ ਅਤੇ ਵਪਾਰ ਵਰਗੇ ਕੰਮਾਂ ਦਾ ਸੁਆਮੀ ਵੀ ਮੰਨਿਆ ਜਾਂਦਾ ਹੈ। ਕਹਿੰਦੇ ਹਨ ਕਿ ਜਿੱਥੇ ਵੀ ਸ਼ਨੀ ਦੇਵ ਸਿੱਧੀ ਦ੍ਰਿਸ਼ਟੀ ਪਾਉਂਦੇ ਹਨ, ਉੱਥੇ ਉੱਥਲ਼-ਪੁੱਥਲ਼ ਮੱਚ ਜਾਂਦੀ ਹੈ। ਕਹਿੰਦੇ ਹਨ ਕਿ ਇੱਕ ਵਾਰ ਜਦੋਂ ਰਾਵਣ ਨੇ ਭਗਵਾਨ ਸ਼ਨੀ ਨੂੰ ਕੈਦ ਕਰ ਲਿਆ ਸੀ, ਤਾਂ ਹਨੂੰਮਾਨ ਜੀ ਨੇ ਉਹਨਾਂ ਨੂੰ ਛੁਡਵਾਇਆ ਸੀ, ਤਾਂ ਸ਼ਨੀ ਦੇਵ ਨੇ ਖੁਸ਼ ਹੋ ਕੇ ਕਿਹਾ ਸੀ ਕਿ ਜਿਹੜਾ ਵੀ ਵਿਅਕਤੀ ਬਜਰੰਗ ਬਲੀ ਦੀ ਪੂਜਾ ਪੂਰੀ ਸ਼ਰਧਾ ਨਾਲ ਕਰੇਗਾ, ਉਸ ਉੱਤੇ ਕਦੇ ਵੀ ਸ਼ਨੀ-ਦੋਸ਼ ਨਹੀਂ ਆਵੇਗਾ। ਨਾਲ ਹੀ ਅਜਿਹੇ ਜਾਤਕਾਂ ਉੱਤੇ ਸ਼ਨੀ ਦੇਵ ਦਾ ਅਸ਼ੀਰਵਾਦ ਵੀ ਹਮੇਸ਼ਾ ਬਣਿਆ ਰਹੇਗਾ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਸ਼ਨੀ ਜਯੰਤੀ ਦੇ ਦਿਨ ਰਾਸ਼ੀ ਅਨੁਸਾਰ ਇਹ ਜੋਤਿਸ਼ ਉਪਾਅ ਕਰੋ:
ਮੇਖ਼ ਰਾਸ਼ੀ: ਮੇਖ਼ ਰਾਸ਼ੀ ਦੇ ਜਾਤਕ ਸ਼ਨੀ ਜਯੰਤੀ ਦੇ ਦਿਨ ਸਰ੍ਹੋਂ ਦਾ ਤੇਲ ਜਾਂ ਫੇਰ ਕਾਲ਼ੇ ਤਿਲ ਦਾਨ ਕਰਨ।
ਬ੍ਰਿਸ਼ਭ ਰਾਸ਼ੀ: ਸ਼ਨੀ ਜਯੰਤੀ ਦੇ ਦਿਨ ਬ੍ਰਿਸ਼ਭ ਰਾਸ਼ੀ ਦੇ ਜਾਤਕ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਨੂੰ ਕਾਲ਼ੇ ਕੰਬਲ ਦਾਨ ਕਰਨ।
ਮਿਥੁਨ ਰਾਸ਼ੀ: ‘ਸ਼ਨੀ ਜਯੰਤੀ 2024’ ਦੇ ਅਨੁਸਾਰ, ਸ਼ਨੀ ਜਯੰਤੀ ਦੇ ਦਿਨ ਵੱਡੇ ਬਜ਼ੁਰਗਾਂ ਨੂੰ ਪ੍ਰਣਾਮ ਕਰੋ ਅਤੇ ਉਹਨਾਂ ਨੂੰ ਕੁਝ ਉਪਹਾਰ ਜ਼ਰੂਰ ਦਿਓ। ਇਸ ਤੋਂ ਇਲਾਵਾ ਸ਼ਨੀ ਮੰਦਰ ਜਾ ਕੇ ਸ਼ਨੀ ਦੇਵ ਨਾਲ ਸਬੰਧਤ ਚੀਜ਼ਾਂ ਦਾਨ ਕਰੋ।
ਕਰਕ ਰਾਸ਼ੀ: ਕਰਕ ਰਾਸ਼ੀ ਦੇ ਜਾਤਕ ਸ਼ਨੀ ਜਯੰਤੀ ਦੇ ਦਿਨ ਗਰੀਬਾਂ ਨੂੰ ਕਾਲ਼ੇ ਤਿਲ, ਉੜਦ ਦੀ ਦਾਲ, ਸਰ੍ਹੋਂ ਦਾ ਤੇਲ ਅਤੇ ਕੱਪੜੇ ਆਦਿ ਦਾਨ ਕਰਨ।
ਸਿੰਘ ਰਾਸ਼ੀ: ਸਿੰਘ ਰਾਸ਼ੀ ਦੇ ਜਾਤਕ ਸ਼ਨੀ ਜਯੰਤੀ ਦੇ ਦਿਨ ਹਨੂੰਮਾਨ ਜੀ ਦੀ ਪੂਜਾ ਕਰਨ ਅਤੇ ਉਸ ਤੋਂ ਬਾਅਦ ਸ਼ਨੀ ਦੇਵ ਦੀ ਪੂਜਾ ਕਰਨ ਅਤੇ ਛਾਇਆ ਦਾਨ ਕਰਨ।
ਕੰਨਿਆ ਰਾਸ਼ੀ: ਕੰਨਿਆ ਰਾਸ਼ੀ ਦੇ ਜਾਤਕ ਸ਼ਨੀ ਜਯੰਤੀ ਦੇ ਦਿਨ ਸ਼ਨੀ ਮੰਦਰ ਜਾ ਕੇ ਪੂਜਾ-ਪਾਠ ਕਰਨ ਅਤੇ ਸ਼ਨੀ ਮੰਤਰ ਦਾ ਜਾਪ ਕਰਨ।
ਤੁਲਾ ਰਾਸ਼ੀ: ਤੁਲਾ ਰਾਸ਼ੀ ਦੇ ਜਾਤਕ ਸ਼ਨੀ ਜਯੰਤੀ ਦੇ ਦਿਨ ਸ਼ਨੀ ਦੇਵ ਦੀ ਪੂਜਾ ਕਰਨ। ਇਸ ਤੋਂ ਬਾਅਦ ਕਾਲ਼ੇ ਜਾਂ ਫੇਰ ਨੀਲੇ ਕੱਪੜੇ, ਤਿਲ, ਕੰਬਲ਼ ਆਦਿ ਜ਼ਰੂਰਤਮੰਦ ਲੋਕਾਂ ਨੂੰ ਦਾਨ ਕਰਨ।
ਬ੍ਰਿਸ਼ਚਕ ਰਾਸ਼ੀ: ਸ਼ਨੀ ਜਯੰਤੀ ਦੇ ਦਿਨ ਭਗਵਾਨ ਹਨੂੰਮਾਨ ਜੀ ਦੀ ਪੂਜਾ ਕਰੋ। ਪੂਜਾ ਤੋਂ ਬਾਅਦ ਕਾਲ਼ੇ ਕੁੱਤੇ ਦੀ ਸੇਵਾ ਕਰੋ।
ਧਨੂੰ ਰਾਸ਼ੀ: ਧਨੂੰ ਰਾਸ਼ੀ ਦੇ ਜਾਤਕ ਸ਼ਨੀ ਜਯੰਤੀ ਦੇ ਦਿਨ ਪਿੱਪਲ ਦੇ ਰੁੱਖ ਦੀ ਪੂਜਾ ਕਰਨ ਅਤੇ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਓਣ।
ਮਕਰ ਅਤੇ ਕੁੰਭ ਰਾਸ਼ੀ: ਮਕਰ ਅਤੇ ਕੁੰਭ ਰਾਸ਼ੀ ਦੇ ਜਾਤਕਾਂ ਦੇ ਸੁਆਮੀ ਸ਼ਨੀ ਦੇਵ ਆਪ ਹਨ। ਅਜਿਹੇ ਵਿੱਚ ਸ਼ਨੀ ਜਯੰਤੀ ਦੇ ਦਿਨ ਵਿਧੀ-ਵਿਧਾਨ ਨਾਲ ਪੂਜਾ ਕਰਨ ਤੋਂ ਬਾਅਦ ਸ਼ਨੀ ਦੇਵ ਦੀਆਂ ਪਸੰਦ ਦੀਆਂ ਵਸਤਾਂ ਜ਼ਰੂਰਤਮੰਦ ਲੋਕਾਂ ਨੂੰ ਦਾਨ ਕਰੋ।
ਮੀਨ ਰਾਸ਼ੀ: ਮੀਨ ਰਾਸ਼ੀ ਦੇ ਜਾਤਕ ਸ਼ਨੀ ਜਯੰਤੀ ਦੇ ਦਿਨ ਪੀਲ਼ੇ ਕੱਪੜੇ, ਹਲਦੀ, ਕੇਸਰ ਆਦਿ ਦਾਨ ਕਰਨ ਅਤੇ ਹੋ ਸਕੇ ਤਾਂ ਵਿਸ਼ਣੂੰ ਚਾਲੀਸਾ ਦਾ ਜਾਪ ਕਰਨ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡਾ ਇਹ ਲੇਖ ਜ਼ਰੂਰ ਪਸੰਦ ਆਇਆ ਹੋਵੇਗਾ। ਜੇਕਰ ਅਜਿਹਾ ਹੈ ਤਾਂ ਤੁਸੀਂ ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ਼ ਜ਼ਰੂਰ ਸਾਂਝਾ ਕਰੋ। ਧੰਨਵਾਦ!
ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ
ਸ਼ਨੀ ਜਯੰਤੀ 2024 ਵਿੱਚ ਕਦੋਂ ਹੈ?
2024 ਵਿੱਚ ਸ਼ਨੀ ਜਯੰਤੀ ਵਿਸਾਖ ਮਹੀਨੇ ਵਿੱਚ 8 ਮਈ ਨੂੰ ਹੈ ਅਤੇ ਜੇਠ ਮਹੀਨੇ ਦੀ ਸ਼ਨੀ ਜਯੰਤੀ 6 ਜੂਨ ਨੂੰ ਹੈ।
2024 ਵਿੱਚ ਸ਼ਨੀ ਦੇਵ ਨੂੰ ਕਿਸ ਤਰ੍ਹਾਂ ਖੁਸ਼ ਕੀਤਾ ਜਾਵੇ?
ਪ੍ਰਦੋਸ਼ ਵਰਤ ਦੇ ਦਿਨ ਨਿਯਮ ਨਾਲ ਸ਼ਾਮ ਦੇ ਸਮੇਂ ਸ਼ਨੀ ਦੇਵ ਦੀ ਪੂਜਾ ਕਰੋ ਅਤੇ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰਨ ਦੇ ਲਈ ਸਰ੍ਹੋਂ ਦੇ ਤੇਲ ਦਾ ਦੀਵਾ ਜਗਾ ਕੇ ਪਿੱਪਲ ਦੇ ਰੁੱਖ ਦੇ ਹੇਠਾਂ ਰੱਖ ਦਿਓ।
ਸ਼ਨੀ ਜਯੰਤੀ ਦੇ ਦਿਨ ਕੀ ਕੀਤਾ ਜਾਵੇ?
ਸ਼ਨੀ ਜਯੰਤੀ ਦੇ ਦਿਨ ਸ਼ਨੀ-ਦੋਸ਼ ਤੋਂ ਮੁਕਤੀ ਪ੍ਰਾਪਤ ਕਰਨ ਦੇ ਲਈ ਸਵੇਰੇ ਛੇਤੀ ਉੱਠ ਕੇ ਇਸ਼ਨਾਨ ਕਰੋ ਅਤੇ ਫੇਰ ਵਿਧੀ-ਵਿਧਾਨ ਨਾਲ ਸ਼ਨੀ ਦੇਵ ਦੀ ਪੂਜਾ ਕਰੋ। ਉਹਨਾਂ ਦੇ ਮੰਦਰ ਜਾ ਕੇ ਸਰ੍ਹੋਂ ਦਾ ਤੇਲ ਚੜ੍ਹਾਓ।
ਸ਼ਨੀ ਜਯੰਤੀ ਦੇ ਦਿਨ ਕਿਹੜੇ ਰੰਗ ਦੇ ਕੱਪੜੇ ਪਹਿਨੇ ਜਾਂਦੇ ਹਨ?
ਕਾਲ਼ਾ ਰੰਗ ਸ਼ਨੀ ਦੇਵ ਦੀ ਪਸੰਦ ਦਾ ਰੰਗ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਤੁਸੀਂ ਚਾਹੋ ਤਾਂ ਸ਼ਨੀ ਜਯੰਤੀ ਦੇ ਦਿਨ ਕਾਲ਼ੇ ਰੰਗ ਦੇ ਕੱਪੜੇ ਪਹਿਨ ਸਕਦੇ ਹੋ। ਇਸ ਨਾਲ ਸ਼ਨੀ ਦੇਵ ਜ਼ਰੂਰ ਖੁਸ਼ ਹੋਣਗੇ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025