ਜੇਠ ਦਾ ਮਹੀਨਾ
ਹਿੰਦੂ ਕੈਲੰਡਰ ਵਿੱਚ ਤੀਜਾ ਮਹੀਨਾਜੇਠ ਦਾ ਮਹੀਨਾ ਹੁੰਦਾ ਹੈ। ਗ੍ਰੇਗੋਰੀਅਨ ਕੈਲੰਡਰ ਵਿੱਚ ਇਹ ਮਈ ਅਤੇ ਜੂਨ ਵਿੱਚ ਆਉਂਦਾ ਹੈ। ਜੇਠ ਦਾ ਅਰਥ ਹੁੰਦਾ ਹੈ ‘ਵੱਡਾ’। ਇਸ ਮਹੀਨੇ ਵਿੱਚ ਗਰਮੀ ਆਪਣੇ ਸ਼ਿਖਰ ਉੱਤੇ ਹੁੰਦੀ ਹੈ ਅਤੇ ਸੂਰਜ ਦੀਆਂ ਕਿਰਣਾਂ ਲੋਕਾਂ ਦੇ ਪਸੀਨੇ ਛੁਡਾਉਂਦੀਆਂ ਹਨ। ਇਸ ਮਹੀਨੇ ਸੂਰਜ ਦੇਵ ਆਪਣੇ ਪੂਰੇ ਜੋਸ਼ੀਲੇ ਅਵਤਾਰ ਵਿੱਚ ਹੁੰਦੇ ਹਨ। ਇਸ ਲਈ ਇਹ ਮਹੀਨਾ ਸਭ ਤੋਂ ਜ਼ਿਆਦਾ ਗਰਮ ਹੋਣ ਦੇ ਕਾਰਨ ਸਭ ਤੋਂ ਜ਼ਿਆਦਾ ਮੁਸ਼ਕਿਲ ਹੁੰਦਾ ਹੈ।ਸਨਾਤਮ ਧਰਮ ਵਿੱਚ ਜੇਠ ਮਹੀਨੇ ਵਿੱਚ ਪਾਣੀ ਬਚਾਓਣ ਵੱਲ ਜ਼ਿਆਦਾ ਧਿਆਨ ਦਿੱਤਾ ਜਾਂਦਾ ਹੈ। ਇਸ ਲਈ ਇਸ ਮਹੀਨੇ ਵਿੱਚ ਪਾਣੀ ਦਾ ਬਹੁਤ ਜ਼ਿਆਦਾ ਮਹੱਤਵ ਦੱਸਿਆ ਗਿਆ ਹੈ। ਜੇਠ ਮਹੀਨੇ ਵਿੱਚ ਗੰਗਾ ਦੁਸ਼ਹਿਰਾ ਆਓਂਦਾ ਹੈ ਅਤੇ ਨਿਰਜਲਾ ਇਕਾਦਸ਼ੀ ਵਰਗੇ ਵਰਤ ਰੱਖੇ ਜਾਂਦੇ ਹਨ ਅਤੇ ਇਹ ਵਰਤ ਪ੍ਰਕਿਰਤੀ ਵਿੱਚ ਪਾਣੀ ਨੂੰ ਬਚਾਓਣ ਦਾ ਸੰਦੇਸ਼ ਦਿੰਦੇ ਹਨ। ਗੰਗਾ ਦੁਸ਼ਹਿਰੇ ਵਿੱਚ ਪਵਿੱਤਰ ਨਦੀਆਂ ਦੀ ਪੂਜਾ-ਅਰਚਨਾ ਕੀਤੀ ਜਾਂਦੀ ਹੈ ਅਤੇ ਨਿਰਜਲਾ ਇਕਾਦਸ਼ੀ ਵਿੱਚ ਬਿਨਾ ਪਾਣੀ ਪੀਏ ਵਰਤ ਰੱਖਿਆ ਜਾਂਦਾ ਹੈ।
ਭਵਿੱਖ ਨਾਲ਼ ਜੁੜੀ ਕਿਸੇ ਵੀ ਸਮੱਸਿਆ ਦੇ ਹੱਲ ਦੇ ਲਈ ਵਿਦਵਾਨ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ
ਸ਼ਾਸਤਰਾਂ ਵਿੱਚ ਜੇਠ ਦੇ ਮਹੀਨੇ ਦਾ ਖਾਸ ਧਾਰਮਿਕ ਮਹੱਤਵ ਦੱਸਿਆ ਗਿਆ ਹੈ। ਧਾਰਮਿਕ ਮਾਨਤਾਵਾਂ ਦੇ ਅਨੁਸਾਰ ਜੇਠ ਮਹੀਨੇ ਵਿੱਚ ਹਨੂੰਮਾਨ ਜੀ, ਸੂਰਜ ਦੇਵਤਾ ਅਤੇ ਵਰੁਣ ਦੇਵ ਦੀ ਖਾਸ ਪੂਜਾ ਕੀਤੀ ਜਾਂਦੀ ਹੈ। ਦੱਸ ਦੇਈਏ ਕਿ ਵਰੁਣ ਜਲ ਦਾ ਦੇਵਤਾ ਹੈ, ਸੂਰਜ ਦੇਵ ਅਗਨੀ ਦੇ ਅਤੇ ਹਨੂੰਮਾਨ ਜੀ ਕਲਯੁੱਗ ਦੇ ਦੇਵਤਾ ਮੰਨੇ ਜਾਂਦੇ ਹਨ। ਇਸ ਪਵਿੱਤਰ ਮਹੀਨੇ ਵਿੱਚ ਪੂਜਾ-ਪਾਠ ਅਤੇ ਦਾਨ-ਧਰਮ ਕਰਨ ਨਾਲ ਕਈ ਤਰ੍ਹਾਂ ਦੇ ਗ੍ਰਹਿ ਦੋਸ਼ਾਂ ਤੋਂ ਮੁਕਤੀ ਮਿਲਦੀ ਹੈ।
ਐਸਟ੍ਰੋਸੇਜ ਦੇ ਇਸ ਆਰਟੀਕਲ ਵਿੱਚ ਅਸੀਂ ਜੇਠ ਮਹੀਨੇ ਨਾਲ ਜੁੜੀ ਸਾਰੀ ਰੋਚਕ ਜਾਣਕਾਰੀ ਤੁਹਾਨੂੰ ਵਿਸਥਾਰ ਸਹਿਤ ਦੱਸਾਂਗੇ, ਜਿਵੇਂ ਕਿ ਇਸ ਮਹੀਨੇ ਦੇ ਦੌਰਾਨ ਕਿਹੜੇ-ਕਿਹੜੇ ਵਰਤ ਅਤੇ ਤਿਓਹਾਰ ਆਉਣਗੇ, ਇਸ ਮਹੀਨੇ ਵਿੱਚ ਕਿਸ ਤਰ੍ਹਾਂ ਦੇ ਉਪਾਅ ਲਾਭਕਾਰੀ ਹੋਣਗੇ, ਇਸ ਮਹੀਨੇ ਦਾ ਧਾਰਮਿਕ ਮਹੱਤਵ ਕੀ ਹੈ ਅਤੇ ਇਸ ਮਹੀਨੇ ਵਿੱਚ ਜਾਤਕਾਂ ਨੂੰ ਕਿਹੜੀਆਂ ਗੱਲਾਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਅਤੇ ਕਿਹੜੀਆਂ ਚੀਜ਼ਾਂ ਦਾਨ ਕਰਨੀਆਂ ਚਾਹੀਦੀਆਂ ਹਨ, ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਅਜਿਹੀ ਬਹੁਤ ਸਾਰੀ ਜਾਣਕਾਰੀ ਅਸੀਂ ਤੁਹਾਨੂੰ ਇੱਥੇ ਪ੍ਰਦਾਨ ਕਰਾਂਗੇ। ਇਸ ਲਈ ਇਸ ਆਰਟੀਕਲ ਨੂੰ ਅੰਤ ਤੱਕ ਜ਼ਰੂਰ ਪੜ੍ਹੋ।
ਇਹ ਵੀ ਪੜ੍ਹੋ: ਰਾਸ਼ੀਫਲ 2024
ਇਸ ਸਾਲ ਜੇਠ ਦੇ ਮਹੀਨੇ ਦੀ ਤਰੀਕ
ਜੇਠ ਮਹੀਨੇ ਦਾ ਆਰੰਭ ਬੁੱਧਵਾਰ 22 ਮਈ 2024 ਤੋਂ ਹੋਵੇਗਾ ਅਤੇ ਇਹ 21 ਜੂਨ 2024 ਸ਼ੁੱਕਰਵਾਰ ਨੂੰ ਖਤਮ ਹੋ ਜਾਵੇਗਾ। ਜੇਠ ਦਾ ਮਹੀਨਾ ਭਗਵਾਨ ਵਿਸ਼ਣੂੰ ਦਾ ਸਭ ਤੋਂ ਪਿਆਰਾ ਮਹੀਨਾ ਹੈ। ਇਸ ਤੋਂ ਬਾਅਦ ਹਾੜ੍ਹ ਦਾ ਮਹੀਨਾ ਸ਼ੁਰੂ ਹੋ ਜਾਵੇਗਾ। ਇਸ ਮਹੀਨੇ ਵਿੱਚ ਭਗਵਾਨ ਵਿਸ਼ਣੂੰ ਦੀ ਪੂਜਾ ਦਾ ਖਾਸ ਮਹੱਤਵ ਦੱਸਿਆ ਗਿਆ ਹੈ। ਧਾਰਮਿਕ ਮਾਨਤਾ ਹੈ ਕਿ ਇਸ ਮਹੀਨੇ ਸਭ ਦੇਵੀ-ਦੇਵਤਾਵਾਂ ਦੀ ਪੂਜਾ ਕਰਨ ਨਾਲ ਹਰ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ ਅਤੇ ਵਿਅਕਤੀ ਨੂੰ ਸੁੱਖ-ਸਮ੍ਰਿੱਧੀ ਪ੍ਰਾਪਤ ਹੁੰਦੀ ਹੈ।
ਜੇਠ ਮਹੀਨੇ ਦਾ ਮਹੱਤਵ
ਸਨਾਤਨ ਧਰਮ ਵਿੱਚ ਜੇਠ ਦਾ ਮਹੀਨਾ ਬਹੁਤ ਹੀ ਮਹੱਤਵਪੂਰਣ ਅਤੇ ਖਾਸ ਮੰਨਿਆ ਗਿਆ ਹੈ। ਇਸ ਮਹੀਨੇ ਕਈ ਵਰਤ ਅਤੇ ਤਿਉਹਾਰ ਆਉਂਦੇ ਹਨ। ਇਸ ਮਹੀਨੇ ਵਿੱਚ ਪਾਣੀ ਦਾ ਖਾਸ ਮਹੱਤਵ ਹੁੰਦਾ ਹੈ। ਇਸ ਲਈ ਇਸ ਪਵਿੱਤਰ ਮਹੀਨੇ ਵਿੱਚ ਪਾਣੀ ਦੇ ਬਚਾਅ ਅਤੇ ਬੂਟਿਆਂ ਅਤੇ ਰੁੱਖਾਂ ਨੂੰ ਪਾਣੀ ਦੇਣ ਨਾਲ ਕਈ ਦੁੱਖਾਂ ਦਾ ਨਾਸ਼ ਹੁੰਦਾ ਹੈ। ਨਾਲ ਹੀ ਪਿਤਰ ਵੀ ਖੁਸ਼ ਹੋ ਜਾਂਦੇ ਹਨ। ਪੁਰਾਣਕ ਕਥਾਵਾਂ ਦੇ ਅਨੁਸਾਰ ਜੇਠ ਮਹੀਨੇ ਵਿੱਚ ਭਗਵਾਨ ਵਿਸ਼ਣੂੰ ਅਤੇ ਉਹਨਾਂ ਦੇ ਚਰਣਾਂ ਤੋਂ ਨਿੱਕਲਣ ਵਾਲੀ ਮਾਂ ਗੰਗਾ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦੇ ਨਾਲ ਹੀ ਜੇਠ ਦੇ ਮਹੀਨੇ ਵਿੱਚ ਜਿੰਨੇ ਮੰਗਲਵਾਰ ਆਉਂਦੇ ਹਨ, ਉਹਨਾਂ ਸਭ ਦਾ ਖਾਸ ਮਹੱਤਵ ਹੈ ਅਤੇ ਮੰਗਲਵਾਰ ਨੂੰ ਹਨੂੰਮਾਨ ਜੀ ਦੇ ਨਾਮ ਦਾ ਵਰਤ ਰੱਖਣਾ ਚਾਹੀਦਾ ਹੈ। ਇਸ ਨਾਲ ਸਭ ਇੱਛਾਵਾਂ ਪੂਰੀਆਂ ਹੁੰਦੀਆਂ ਹਨ। ਇਸ ਲਈ ਹਿੰਦੂ ਧਰਮ ਵਿੱਚ ਜੇਠ ਦੇ ਮਹੀਨੇ ਨੂੰ ਬਹੁਤ ਹੀ ਖਾਸ ਮੰਨਿਆ ਗਿਆ ਹੈ। ਕਹਿੰਦੇ ਹਨ ਕਿ ਇਸ ਮਹੀਨੇ ਵਿੱਚ ਆਉਣ ਵਾਲੇ ਸਭ ਵਰਤ ਅਤੇ ਤਿਓਹਾਰਾਂ ਨਾਲ ਵਿਅਕਤੀ ਨੂੰ ਬਹੁਤ ਜ਼ਿਆਦਾ ਲਾਭ ਹੁੰਦਾ ਹੈ।
ਇਸ ਤੋਂ ਇਲਾਵਾ ਕਿਹਾ ਜਾਂਦਾ ਹੈ ਕਿ ਜੇਠ ਦੇ ਮਹੀਨੇ ਵਿੱਚ ਹੀ ਮਾਂ ਗੰਗਾ ਧਰਤੀ ਉੱਤੇ ਆਈ ਸੀ ਅਤੇ ਇਸ ਦਿਨ ਨੂੰ ਗੰਗਾ ਦੁਸ਼ਹਿਰੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਜੇਠ ਮਹੀਨੇ ਵਿੱਚ ਹੀ ਭਗਵਾਨ ਸ਼ਨੀ ਦੇਵ ਦਾ ਵੀ ਜਨਮ ਹੋਇਆ ਸੀ। ਇਹਨਾਂ ਸਭ ਕਾਰਨਾਂ ਦੇ ਚਲਦੇ ਹਿੰਦੂ ਧਰਮ ਵਿੱਚ ਜੇਠ ਮਹੀਨੇ ਦਾ ਖਾਸ ਮਹੱਤਵ ਹੈ।
ਬ੍ਰਿਹਤ ਕੁੰਡਲੀ ਵਿੱਚ ਛੁਪਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ
ਜੇਠ ਮਹੀਨੇ ਵਿੱਚ ਆਓਣ ਵਾਲ਼ੇ ਮੁੱਖ ਵਰਤ ਅਤੇ ਤਿਓਹਾਰ
ਜੇਠ ਮਹੀਨੇ ਯਾਨੀ ਕਿ 22 ਮਈ 2024 ਤੋਂ 21 ਜੂਨ 2024 ਦੇ ਦੌਰਾਨ ਸਨਾਤਨ ਧਰਮ ਦੇ ਕਈ ਮੁੱਖ ਵਰਤ ਅਤੇ ਤਿਓਹਾਰ ਆਓਣਗੇ, ਜੋ ਕਿ ਇਸ ਤਰ੍ਹਾਂ ਹਨ:
ਤਰੀਕ | ਦਿਨ | ਵਰਤ ਅਤੇ ਤਿਓਹਾਰ |
23 ਮਈ | ਵੀਰਵਾਰ | ਵਿਸਾਖ ਪੂਰਨਮਾਸੀ ਵਰਤ |
26 ਮਈ | ਐਤਵਾਰ | ਸੰਘੜ ਚੌਥ |
02 ਜੂਨ | ਐਤਵਾਰ | ਅਪਰਾ ਇਕਾਦਸ਼ੀ |
04 ਜੂਨ | ਮੰਗਲਵਾਰ | ਮਾਸਿਕ ਸ਼ਿਵਰਾਤ੍ਰੀ, ਪ੍ਰਦੋਸ਼ ਵਰਤ (ਕ੍ਰਿਸ਼ਣ) |
06 ਜੂਨ | ਵੀਰਵਾਰ | ਜੇਠ ਦੀ ਮੱਸਿਆ |
15 ਜੂਨ | ਸ਼ਨੀਵਾਰ | ਮਿਥੁਨ ਸੰਕ੍ਰਾਂਤੀ |
18 ਜੂਨ | ਮੰਗਲਵਾਰ | ਨਿਰਜਲਾ ਇਕਾਦਸ਼ੀ |
19 ਜੂਨ | ਬੁੱਧਵਾਰ | ਪ੍ਰਦੋਸ਼ ਵਰਤ (ਸ਼ੁਕਲ) |
ਇਸ ਸਾਲ ਵਿੱਚ ਹਿੰਦੂ ਧਰਮ ਦੇ ਸਭ ਵਰਤਾਂ ਅਤੇ ਤਿਓਹਾਰਾਂ ਦੀਆਂ ਸਹੀ ਤਰੀਕਾਂ ਜਾਣਨ ਦੇ ਲਈ ਕਲਿੱਕ ਕਰੋ : ਹਿੰਦੂ ਕੈਲੰਡਰ 2024
ਜੇਠ ਮਹੀਨੇ ਵਿੱਚ ਜੰਮੇ ਲੋਕਾਂ ਦੇ ਗੁਣ
ਜੇਠ ਦੇ ਮਹੀਨੇ ਵਿੱਚ ਕਈ ਲੋਕਾਂ ਦੇ ਜਨਮ ਦਿਨ ਆਓਂਦੇ ਹਨ। ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਠ ਮਹੀਨੇ ਵਿੱਚ ਜੰਮੇ ਲੋਕਾਂ ਦਾ ਸੁਭਾਅ ਕਿਹੋ-ਜਿਹਾ ਹੁੰਦਾ ਹੈ ਅਤੇ ਉਹਨਾਂ ਦੇ ਅੰਦਰ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਜੋਤਿਸ਼ ਸ਼ਾਸਤਰ ਵਿੱਚ ਕੁਝ ਖਾਸ ਤਰੀਕਾਂ ਅਤੇ ਮਹੀਨਿਆਂ ਵਿੱਚ ਜੰਮੇ ਲੋਕਾਂ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਦੱਸੀਆਂ ਗਈਆਂ ਹਨ। ਵਿਅਕਤੀ ਜਿਸ ਮਹੀਨੇ ਵਿੱਚ ਜਨਮ ਲੈਂਦਾ ਹੈ, ਉਸ ਦੇ ਅਧਾਰ ਉੱਤੇ ਉਸ ਦੇ ਸੁਭਾਅ ਦੇ ਬਾਰੇ ਵਿੱਚ ਵੀ ਦੱਸਿਆ ਜਾ ਸਕਦਾ ਹੈ। ਜੋਤਿਸ਼ ਸ਼ਾਸਤਰ ਦੀ ਗੱਲ ਮੰਨੀਏ ਤਾਂ ਸਾਡੇ ਜਨਮ ਦਾ ਮਹੀਨਾ ਸਾਡੇ ਜੀਵਨ ਉੱਤੇ ਸਕਾਰਾਤਮਕ ਅਤੇ ਨਕਾਰਾਤਮਕ ਦੋਵਾਂ ਰੂਪਾਂ ਨਾਲ ਪ੍ਰਭਾਵ ਪਾਉਂਦਾ ਹੈ।ਇਸ ਆਰਟੀਕਲ ‘ਜੇਠ ਦਾ ਮਹੀਨਾ’ ਦੇ ਅਨੁਸਾਰ,ਜੇਠ ਮਹੀਨੇ ਵਿੱਚ ਜਿਨਾਂ ਲੋਕਾਂ ਦਾ ਜਨਮ ਹੁੰਦਾ ਹੈ, ਉਹਨਾਂ ਵਿੱਚ ਕੁਝ ਖਾਸ ਤਰ੍ਹਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਕਮੀਆਂ ਦੇਖੀਆਂ ਜਾਂਦੀਆਂ ਹਨ। ਤਾਂ ਆਓ ਇਹਨਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕਰਦੇ ਹਾਂ।
ਜੇਠ ਮਹੀਨੇ ਵਿੱਚ ਜਨਮ ਲੈਣ ਵਾਲੇ ਵਿਅਕਤੀ ਕਾਫੀ ਗਿਆਨੀ ਹੁੰਦੇ ਹਨ ਅਤੇ ਇਹਨਾਂ ਦਾ ਝੁਕਾਅ ਅਧਿਆਤਮਕ ਗਤੀਵਿਧੀਆਂ ਵੱਲ ਜ਼ਿਆਦਾ ਹੁੰਦਾ ਹੈ। ਇਸ ਕਾਰਨ ਇਹ ਧਰਮ-ਕਰਮ ਦੇ ਕੰਮਾਂ ਵਿੱਚ ਬਹੁਤ ਜ਼ਿਆਦਾ ਰੁੱਝੇ ਰਹਿੰਦੇ ਹਨ। ਇਹਨਾਂ ਜਾਤਕਾਂ ਨੂੰ ਤੀਰਥ-ਸਥਾਨਾਂ ਦੀ ਯਾਤਰਾ ਕਰਨਾ ਬਹੁਤ ਪਸੰਦ ਹੁੰਦਾ ਹੈ। ਇਹ ਜਾਤਕ ਆਪਣੇ ਜੀਵਨਸਾਥੀ ਦਾ ਕਾਫੀ ਧਿਆਨ ਰੱਖਦੇ ਹਨ ਅਤੇ ਉਸ ਨੂੰ ਬਹੁਤ ਜ਼ਿਆਦਾ ਪ੍ਰੇਮ ਵੀ ਕਰਦੇ ਹਨ। ਜੇਠ ਮਹੀਨੇ ਵਿੱਚ ਜੰਮੇ ਕੁਝ ਜਾਤਕਾਂ ਨੂੰ ਵਿਦੇਸ਼ ਵਿੱਚ ਰਹਿਣਾ ਪੈਂਦਾ ਹੈ। ਨਾਲ ਹੀ ਇਹਨਾਂ ਜਾਤਕਾਂ ਨੂੰ ਵਿਦੇਸ਼ ਤੋਂ ਲਾਭ ਵੀ ਹੁੰਦਾ ਹੈ। ਇਹ ਲੋਕ ਜ਼ਿਆਦਾਤਰ ਆਪਣੇ ਘਰ ਤੋਂ ਦੂਰ ਰਹਿਣ ਦੇ ਲਈ ਮਜਬੂਰ ਹੁੰਦੇ ਹਨ। ਇਹ ਆਪਣੇ ਮਨ ਵਿੱਚ ਕਿਸੇ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਵੈਰ-ਭਾਵ ਨਹੀਂ ਰੱਖਦੇ। ਇਹਨਾਂ ਵਿਅਕਤੀਆਂ ਦੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ। ਇਹਨਾਂ ਦੀ ਉਮਰ ਵੀ ਲੰਬੀ ਹੁੰਦੀ ਹੈ ਅਤੇ ਇਹ ਆਪਣੀ ਬੁੱਧੀ ਨੂੰ ਚੰਗੇ ਕੰਮਾਂ ਵਿੱਚ ਲਗਾਓਣਾ ਪਸੰਦ ਕਰਦੇ ਹਨ।
ਜੋਤਿਸ਼ ਸ਼ਾਸਤਰ ਦੇ ਅਨੁਸਾਰ ਅਜਿਹੇ ਵਿਅਕਤੀ ਬਹੁਤ ਹੀ ਕਿਸਮਤ ਵਾਲੇ ਹੁੰਦੇ ਹਨ। ਇਹ ਨੌਕਰੀ ਕਰਨ ਜਾਂ ਕਾਰੋਬਾਰ, ਦੋਵਾਂ ਖੇਤਰਾਂ ਵਿੱਚ ਹੀ ਸਫਲਤਾ ਪ੍ਰਾਪਤ ਕਰਦੇ ਹਨ, ਕਿਉਂਕਿ ਇਹ ਬਹੁਤ ਜ਼ਿਆਦਾ ਫੁਰਤੀਲੇ ਹੁੰਦੇ ਹਨ ਅਤੇ ਹਰ ਕੰਮ ਨੂੰ ਸਮੇਂ ਸਿਰ ਖਤਮ ਕਰਨ ਦੀ ਪ੍ਰਵਿਰਤੀ ਰੱਖਦੇ ਹਨ। ਇਸ ਮਹੀਨੇ ਵਿੱਚ ਜਨਮ ਲੈਣ ਵਾਲੀਆਂ ਲੜਕੀਆਂ ਫੈਸ਼ਨ ਵਿੱਚ ਅੱਗੇ ਹੁੰਦੀਆਂ ਹਨ ਅਤੇ ਇਹਨਾਂ ਨੂੰ ਫੈਸ਼ਨ ਦਾ ਕਾਫੀ ਚੰਗਾ ਗਿਆਨ ਹੁੰਦਾ ਹੈ। ਇਸ ਲਈ ਇਹ ਫੈਸ਼ਨ ਨਾਲ ਜੁੜੇ ਕਾਰੋਬਾਰ ਵਿੱਚ ਸਫਲ ਹੁੰਦੀਆਂ ਹਨ।ਇਸ ਆਰਟੀਕਲ ‘ਜੇਠ ਦਾ ਮਹੀਨਾ’ ਦੇ ਅਨੁਸਾਰ,ਇਸ ਮਹੀਨੇ ਵਿੱਚ ਜਨਮ ਲੈਣ ਵਾਲੇ ਜਾਤਕਾਂ ਦੀ ਕਲਪਨਾ ਸ਼ਕਤੀ ਬਹੁਤ ਮਜ਼ਬੂਤ ਹੁੰਦੀ ਹੈ। ਇਹਨਾਂ ਦਾ ਸੁਭਾਅ ਜੋਸ਼ੀਲਾ ਹੁੰਦਾ ਹੈ ਅਤੇ ਇਹ ਖਿੱਚ ਦਾ ਕੇਂਦਰ ਹੁੰਦੇ ਹਨ। ਇਸ ਮਹੀਨੇ ਵਿੱਚ ਜਨਮ ਲੈਣ ਵਾਲੇ ਲੋਕਾਂ ਦੀ ਬੁੱਧੀ ਵੀ ਤੇਜ਼ ਹੁੰਦੀ ਹੈ। ਇਹ ਮੁਸ਼ਕਿਲ ਤੋਂ ਮੁਸ਼ਕਿਲ ਕੰਮਾਂ ਨੂੰ ਵੀ ਆਪਣੇ ਬੁੱਧੀ-ਬਲ ਦੇ ਦੁਆਰਾ ਆਸਾਨੀ ਨਾਲ ਹੱਲ ਕਰ ਲੈਂਦੇ ਹਨ।
ਇਹਨਾਂ ਜਾਤਕਾਂ ਦੇ ਪ੍ਰੇਮ ਜੀਵਨ ਬਾਰੇ ਗੱਲ ਕਰੀਏ, ਤਾਂ ਇਹ ਲੋਕ ਕਾਫੀ ਰੋਮਾਂਟਿਕ ਹੁੰਦੇ ਹਨ ਅਤੇ ਆਪਣੇ ਜੀਵਨਸਾਥੀ ਦੇ ਨਾਲ ਮਧੁਰ ਸਬੰਧ ਸਥਾਪਿਤ ਕਰ ਸਕਦੇ ਹਨ। ਇਹ ਆਪਣੇ ਰਿਸ਼ਤੇ ਨੂੰ ਬਹੁਤ ਹੀ ਸੰਭਾਲ ਕੇ ਰੱਖਦੇ ਹਨ ਅਤੇ ਕਿਸੇ ਹੋਰ ਦੀ ਦਖਲਅੰਦਾਜ਼ੀ ਪਸੰਦ ਨਹੀਂ ਕਰਦੇ।ਇਹ ਛੋਟੀਆਂ-ਛੋਟੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਸਕਦੇ ਹਨ ਅਤੇ ਇਹਨਾਂ ਗੱਲਾਂ ਦੇ ਕਾਰਨ ਆਪਣਾ ਰਿਸ਼ਤਾ ਖਰਾਬ ਨਹੀਂ ਕਰਦੇ।ਇਹਨਾਂ ਦਾ ਸੁਭਾਅ ਮਜ਼ਾਕੀਆ ਹੁੰਦਾ ਹੈ। ਇਸ ਲਈ ਇਹਨਾਂ ਦਾ ਰਿਸ਼ਤਾ ਖੁਸ਼ਹਾਲੀ ਨਾਲ ਭਰਿਆ ਰਹਿੰਦਾ ਹੈ। ਇਹ ਆਪਣੇ ਜੀਵਨਸਾਥੀ ਦੇ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ।ਜੇਠ ਮਹੀਨੇ ਵਿੱਚ ਜਨਮ ਲੈਣ ਵਾਲੇ ਜਾਤਕਾਂ ਦੇ ਕੁਝ ਨਕਾਰਾਤਮਕ ਪੱਖ ਵੀ ਹਨ, ਜਿਵੇਂ ਕਿ ਇਹ ਬਹੁਤ ਸਿੱਧੇ ਹੁੰਦੇ ਹਨ ਅਤੇ ਇਹਨਾਂ ਨੂੰ ਬਹੁਤ ਜਲਦੀ ਗੁੱਸਾ ਆ ਜਾਂਦਾ ਹੈ। ਇਸ ਕਾਰਨ ਇਹਨਾਂ ਨੂੰ ਜੀਵਨ ਵਿੱਚ ਕਈ ਤਰ੍ਹਾਂ ਦੇ ਉਤਾਰ-ਚੜ੍ਹਾਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਹ ਜਾਤਕ ਜਲਦੀ ਹੀ ਕਿਸੇ ਉੱਤੇ ਵੀ ਭਰੋਸਾ ਕਰ ਲੈਂਦੇ ਹਨ ਅਤੇ ਇਸ ਕਾਰਨ ਇਹਨਾਂ ਨੂੰ ਜੀਵਨ ਵਿੱਚ ਕਈ ਵਾਰ ਧੋਖਾ ਵੀ ਮਿਲ ਸਕਦਾ ਹੈ।
ਜੇਠ ਮਹੀਨੇ ਵਿਚ ਜਲ-ਦਾਨ ਦਾ ਮਹੱਤਵ
ਜੇਠ ਮਹੀਨੇ ਵਿੱਚ ਜਲ-ਦਾਨ ਦਾ ਖਾਸ ਮਹੱਤਵ ਹੈ। ਅਸੀਂ ਸਾਰੇ ਪਾਣੀ ਤੋਂ ਬਿਨਾਂ ਜੀਵਨ ਜਿਊਣ ਦੇ ਬਾਰੇ ਵਿੱਚ ਸੋਚ ਵੀ ਨਹੀਂ ਸਕਦੇ। ਇਸ ਲਈ ਕਿਹਾ ਜਾਂਦਾ ਹੈ ਕਿ ਜਲ ਹੀ ਜੀਵਨ ਹੈ। ਜਲ ਦਾ ਦਾਨ ਕਰਨਾ ਹਮੇਸ਼ਾ ਚੰਗਾ ਮੰਨਿਆ ਗਿਆ ਹੈ। ਪਰ ਜੇਠ ਮਹੀਨੇ ਵਿੱਚ ਜਲ-ਦਾਨ ਕਰਨਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਇਸ ਮਹੀਨੇ ਤੁਸੀਂ ਪੰਛੀਆਂ ਦੇ ਲਈ ਕੋਠੇ ਜਾਂ ਬਗੀਚੇ ਵਿੱਚ ਪਾਣੀ ਭਰ ਕੇ ਰੱਖ ਸਕਦੇ ਹੋ। ਪਸ਼ੂ-ਪੰਛੀ ਵੀ ਪ੍ਰਕਿਰਤੀ ਦੀ ਅਨਮੋਲ ਦੇਣ ਹਨ ਅਤੇ ਨਾਲ-ਨਾਲ ਜੋਤਿਸ਼ ਦੀ ਦ੍ਰਿਸ਼ਟੀ ਤੋਂ ਵੀ ਪਸ਼ੂ-ਪੰਛੀਆਂ ਨੂੰ ਪਾਣੀ ਪਿਲਾਓਣਾ ਕਾਫੀ ਮਹੱਤਵਪੂਰਣ ਮੰਨਿਆ ਗਿਆ ਹੈ। ਅਸਲ ਵਿੱਚ ਸਨਾਤਨ ਧਰਮ ਵਿੱਚ ਹਰ ਦੇਵੀ-ਦੇਵਤਾ ਦਾ ਕੋਈ ਨਾ ਕੋਈ ਵਾਹਨ ਹੁੰਦਾ ਹੈ ਅਤੇ ਇਹ ਵਾਹਨ ਪਸ਼ੂ ਜਾਂ ਪੰਛੀ ਹੁੰਦਾ ਹੈ। ਇਸ ਆਰਟੀਕਲ ‘ਜੇਠ ਦਾ ਮਹੀਨਾ’ ਦੇ ਅਨੁਸਾਰ, ਜੇਠ ਮਹੀਨੇ ਵਿੱਚ ਪਸ਼ੂ-ਪੰਛੀਆਂ ਨੂੰ ਪਾਣੀ ਪਿਲਾਓਣਾ ਬਹੁਤ ਹੀ ਪੁੰਨ ਦਾ ਕੰਮ ਹੁੰਦਾ ਹੈ।ਇਸ ਨਾਲ ਭਗਵਾਨ ਖੁਸ਼ ਹੁੰਦੇ ਹਨ ਅਤੇ ਉਹਨਾਂ ਦੀ ਖਾਸ ਕਿਰਪਾ ਪ੍ਰਾਪਤ ਹੁੰਦੀ ਹੈ। ਇਸ ਤੋਂ ਇਲਾਵਾ ਜੇਠ ਮਹੀਨੇ ਵਿੱਚ ਜ਼ਰੂਰਤਮੰਦ ਲੋਕਾਂ ਨੂੰ ਪਾਣੀ, ਗੁੜ, ਸੱਤੂ, ਤਿਲ ਆਦਿ ਦਾ ਦਾਨ ਕਰਨ ਨਾਲ ਵੀ ਭਗਵਾਨ ਸ੍ਰੀ ਹਰੀ ਵਿਸ਼ਣੂੰ ਖੁਸ਼ ਹੁੰਦੇ ਹਨ। ਨਾਲ ਹੀ ਪਿਤਰ-ਦੋਸ਼ ਅਤੇ ਸਭ ਪਾਪਾਂ ਤੋਂ ਛੁਟਕਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ।
ਆਨਲਾਈਨ ਸਾਫਟਵੇਅਰ ਤੋਂ ਮੁਫ਼ਤ ਜਨਮ ਕੁੰਡਲੀ ਪ੍ਰਾਪਤ ਕਰੋ
ਜੇਠ ਮਹੀਨੇ ਵਿੱਚ ਕੀ ਕਰਨਾ ਚਾਹੀਦਾ ਹੈ
- ਜੇਠ ਮਹੀਨੇ ਵਿੱਚ ਸੂਰਜ ਦੀਆਂ ਤੇਜ਼ ਕਿਰਣਾਂ ਤੋਂ ਹਰ ਕੋਈ ਪਰੇਸ਼ਾਨ ਰਹਿੰਦਾ ਹੈ ਅਤੇ ਇਸ ਮਹੀਨੇ ਤੋਂ ਗਰਮੀ ਵੀ ਵੱਧ ਜਾਂਦੀ ਹੈ।ਇਸ ਕਾਰਨ ਪਾਣੀ ਦਾ ਮਹੱਤਵ ਵੱਧ ਜਾਂਦਾ ਹੈ। ਅਜਿਹੇ ਵਿੱਚ ਪਾਣੀ ਦਾ ਦਾਨ ਕਰਨਾ ਚਾਹੀਦਾ ਹੈ।
- ਜੇਠ ਮਹੀਨੇ ਵਿੱਚ ਘਰ ਦੀ ਕਿਸੇ ਵੀ ਖੁੱਲੀ ਜਗ੍ਹਾ ਜਾਂ ਕੋਠੇ ਉੱਤੇ ਚਿੜੀਆਂ ਦੇ ਲਈ ਦਾਣਾ ਅਤੇ ਪਾਣੀ ਰੱਖਣਾ ਚਾਹੀਦਾ ਹੈ। ਗਰਮੀ ਦੇ ਕਾਰਨ ਨਦੀ, ਤਲਾਬ ਆਦਿ ਸੁੱਕਣੇ ਸ਼ੁਰੂ ਹੋ ਜਾਂਦੇ ਹਨ। ਇਸ ਕਾਰਨ ਪੰਛੀਆਂ ਨੂੰ ਪਾਣੀ ਨਹੀਂ ਮਿਲਦਾ। ਇਸ ਲਈ ਘਰ ਦੇ ਬਾਹਰ ਜਾਂ ਕੋਠੇ ਉੱਤੇ ਪੰਛੀਆਂ ਦੇ ਲਈ ਦਾਣਾ ਅਤੇ ਪਾਣੀ ਜ਼ਰੂਰ ਰੱਖੋ।
- ਜੇਠ ਦੇ ਮਹੀਨੇ ਵਿੱਚ ਭਗਵਾਨ ਰਾਮ ਨਾਲ ਪਵਨ-ਪੁੱਤਰ ਹਨੂੰਮਾਨ ਜੀ ਦੀ ਮੁਲਾਕਾਤ ਹੋਈ ਸੀ। ਇਸ ਕਾਰਨ ਇਸ ਮਹੀਨੇ ਹਨੂੰਮਾਨ ਜੀ ਦੀ ਪੂਜਾ ਕਰਨ ਦਾ ਖਾਸ ਮਹੱਤਵ ਹੈ। ਇਸ ਮਹੀਨੇ ਵੱਡੇ ਮੰਗਲਵਾਰ ਦਾ ਤਿਓਹਾਰ ਮਨਾਇਆ ਜਾਂਦਾ ਹੈ, ਜਿਸ ਵਿੱਚ ਹਨੂੰਮਾਨ ਜੀ ਦੀ ਖਾਸ ਪੂਜਾ ਹੁੰਦੀ ਹੈ।
- ਇਸ ਮਹੀਨੇ ਵਿੱਚ ਸੂਰਜ ਦੇਵ ਅਤੇ ਵਰੁਣ ਦੇਵ ਦੀ ਪੂਜਾ ਕਰਨਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਅਤੇ ਸੂਰਜ ਦੇਵਤਾ ਨੂੰ ਜਲ ਚੜ੍ਹਾਓਣਾ ਵੀ ਫਲਦਾਇਕ ਹੁੰਦਾ ਹੈ।
- ਇਸ ਤੋਂ ਇਲਾਵਾ, ਇਸ ਆਰਟੀਕਲ ‘ਜੇਠ ਦਾ ਮਹੀਨਾ’ ਦੇ ਅਨੁਸਾਰ, ਇਸ ਮਹੀਨੇ ਹਰ ਰੋਜ਼ ਬੂਟਿਆਂ ਨੂੰ ਪਾਣੀ ਦੇਣਾ, ਲੋਕਾਂ ਨੂੰ ਪਾਣੀ ਪਿਲਾਓਣਾ, ਪਾਣੀ ਬਰਬਾਦ ਨਾ ਕਰਨਾ, ਜ਼ਰੂਰਤਮੰਦ ਲੋਕਾਂ ਨੂੰ ਘੜੇ ਸਹਿਤ ਪਾਣੀ ਅਤੇ ਪੱਖਾ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ।
- ਇਸ ਮਹੀਨੇ ਤਿਲ ਦਾ ਤੇਲ ਦਾਨ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਅਕਾਲ ਮੌਤ ਤੋਂ ਬਚਿਆ ਜਾ ਸਕਦਾ ਹੈ।
ਜੇਠ ਮਹੀਨੇ ਵਿੱਚ ਕੀ ਨਹੀਂ ਕਰਨਾ ਚਾਹੀਦਾ
- ਜੇਠ ਮਹੀਨੇ ਦੇ ਦੌਰਾਨ ਦਿਨ ਦੇ ਸਮੇਂ ਬਿਲਕੁਲ ਵੀ ਨਹੀਂ ਸੌਣਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਇਸ ਨਾਲ ਵਿਅਕਤੀ ਕਿਸੇ ਨਾ ਕਿਸੇ ਬਿਮਾਰੀ ਦਾ ਰੋਗੀ ਹੋ ਜਾਂਦਾ ਹੈ।
- ਇਸ ਮਹੀਨੇ ਵਿੱਚ ਸਰੀਰ ਨੂੰ ਤੇਲ ਨਹੀਂ ਲਗਾਓਣਾ ਚਾਹੀਦਾ।
- ਇਸ ਮਹੀਨੇ ਵਿੱਚ ਪਰਿਵਾਰ ਦੇ ਵੱਡੇ ਪੁੱਤਰ ਜਾਂ ਪੁੱਤਰੀ ਦਾ ਵਿਆਹ ਨਹੀਂ ਕਰਨਾ ਚਾਹੀਦਾ।
- ਇਸ ਮਹੀਨੇ ਵਿੱਚ ਮਸਾਲੇਦਾਰ ਅਤੇ ਗਰਮ ਭੋਜਨ ਖਾਣ ਤੋਂ ਬਚਣਾ ਚਾਹੀਦਾ ਹੈ।
- ਜੇਠ ਮਹੀਨੇ ਵਿੱਚ ਘਰ ਵਿੱਚ ਆਏ ਕਿਸੇ ਵੀ ਵਿਅਕਤੀ ਨੂੰ ਬਿਨਾਂ ਪਾਣੀ ਪੀਤੇ ਨਹੀਂ ਜਾਣ ਦੇਣਾ ਚਾਹੀਦਾ।
- ਕਿਹਾ ਜਾਂਦਾ ਹੈ ਕਿ ਇਸ ਮਹੀਨੇ ਵਿੱਚ ਬੈਂਗਣ ਖਾਣ ਤੋਂ ਬਚਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਸੰਤਾਨ ਦੇ ਲਈ ਚੰਗਾ ਨਹੀਂ ਹੁੰਦਾ।
ਇਸ ਸਾਲ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ ਤੋਂ ਜਾਣੋ ਜਵਾਬ
ਜੇਠ ਮਹੀਨੇ ਵਿੱਚ ਜ਼ਰੂਰ ਕਰੋ ਇਹ ਖ਼ਾਸ ਉਪਾਅ
ਇਸ ਮਹੀਨੇ ਵਿੱਚ ਕੁਝ ਖ਼ਾਸ ਉਪਾਅ ਜ਼ਰੂਰ ਕਰਨੇ ਚਾਹੀਦੇ ਹਨ।ਇਸ ਆਰਟੀਕਲ ‘ਜੇਠ ਦਾ ਮਹੀਨਾ’ ਦੇ ਅਨੁਸਾਰ, ਇਸ ਨਾਲ਼ ਲਕਸ਼ਮੀ ਮਾਤਾ ਦਾ ਆਸ਼ੀਰਵਾਦ ਮਿਲਦਾ ਹੈ ਅਤੇ ਪੈਸੇ ਦੀ ਕਮੀ ਨਹੀਂ ਰਹਿੰਦੀ। ਤਾਂ ਆਓ ਇਹਨਾਂ ਉਪਾਵਾਂ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਦੇ ਹਾਂ।
ਨਕਾਰਾਤਮਕ ਊਰਜਾ ਤੋਂ ਬਚਣ ਦੇ ਲਈ
ਜੇਠ ਮਹੀਨੇ ਦੇ ਦੌਰਾਨ ਹਰ ਰੋਜ਼ ਸੂਰਜ ਉੱਗਣ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਆਦਿ ਤੋਂ ਵਿਹਲੇ ਹੋ ਕੇ ਹਨੂੰਮਾਨ ਜੀ ਦੇ ਮੰਦਿਰ ਜਾ ਕੇ ਉਹਨਾਂ ਨੂੰ ਤੁਲਸੀ ਦੇ ਪੱਤਿਆਂ ਦੀ ਮਾਲ਼ਾ ਪਹਿਨਾਓ। ਇਸ ਦੇ ਨਾਲ਼ ਹੀ ਹਲਵਾ-ਪੂਰੀ ਜਾਂ ਕਿਸੇ ਹੋਰ ਮਠਿਆਈ ਦਾ ਭੋਗ ਵੀ ਲਗਾਓ। ਉਹਨਾਂ ਦੇ ਸਰੂਪ ਦੇ ਸਾਹਮਣੇ ਆਸਣ ਵਿਛਾ ਕੇ ਬੈਠ ਜਾਓ, ਫੇਰ ਸ਼੍ਰੀ ਹਨੂੰਮਾਨ ਚਾਲੀਸਾ, ਬਜਰੰਗ ਬਾਣ ਅਤੇ ਸ਼੍ਰੀ ਸੁੰਦਰਕਾਂਡ ਦਾ ਵਿਧੀ-ਵਿਧਾਨ ਨਾਲ਼ ਪਾਠ ਕਰੋ।
ਮੰਗਲ ਦੋਸ਼ ਤੋਂ ਮੁਕਤੀ ਪ੍ਰਾਪਤ ਕਰਨ ਦੇ ਲਈ
ਜਿਨਾਂ ਲੋਕਾਂ ਦੀ ਕੁੰਡਲੀ ਵਿੱਚ ਮੰਗਲ ਦੋਸ਼ ਹੁੰਦਾ ਹੈ, ਉਹਨਾਂ ਨੂੰ ਜੇਠ ਦੇ ਮਹੀਨੇ ਵਿੱਚ ਮੰਗਲ ਦੋਸ਼ ਤੋਂ ਮੁਕਤੀ ਪ੍ਰਾਪਤ ਕਰਨ ਦੇ ਲਈ ਇਸ ਨਾਲ ਸਬੰਧਤ ਚੀਜ਼ਾਂ ਜਿਵੇਂ ਤਾਂਬਾ, ਗੁੜ ਦਾ ਦਾਨ ਕਰਨਾ ਚਾਹੀਦਾ ਹੈ।
ਨੌਕਰੀ ਵਿੱਚ ਅਹੁਦੇ ਵਿੱਚ ਤਰੱਕੀ ਦੇ ਲਈ
ਜੇਠ ਦੇ ਮਹੀਨੇ ਵਿੱਚ ਸੂਰਜ ਦੇਵਤਾ ਦੀ ਰੌਸ਼ਨੀ ਕਾਫ਼ੀ ਤੇਜ਼ ਹੁੰਦੀ ਹੈ।ਇਸ ਆਰਟੀਕਲ ‘ਜੇਠ ਦਾ ਮਹੀਨਾ’ ਦੇ ਅਨੁਸਾਰ,ਇਸ ਪੂਰੇ ਮਹੀਨੇ ਸੂਰਜ ਦੇਵਤਾ ਨੂੰ ਅਰਘ ਦੇਣ ਨਾਲ਼ ਵਿਅਕਤੀ ਦੇ ਮਾਣ-ਸਨਮਾਣ ਵਿੱਚ ਵਾਧਾ ਹੁੰਦਾ ਹੈ ਅਤੇ ਨੌਕਰੀ ਵਿੱਚ ਅਹੁਦੇ ਵਿੱਚ ਤਰੱਕੀ ਪ੍ਰਾਪਤ ਹੁੰਦੀ ਹੈ।
ਸਾਰੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਪ੍ਰਾਪਤ ਕਰਨ ਦੇ ਲਈ
ਗ੍ਰਹਿ ਦੋਸ਼ਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਦੇ ਲਈ ਜੇਠ ਦੇ ਮਹੀਨੇ ਵਿੱਚ ਪਸ਼ੂ-ਪੰਛੀਆਂ ਦੇ ਲਈ ਪਾਣੀ ਦਾ ਇੰਤਜ਼ਾਮ ਜ਼ਰੂਰ ਕਰੋ। ਇਸ ਨਾਲ਼ ਤੁਹਾਨੂੰ ਜੀਵਨ ਵਿੱਚ ਚੱਲ ਰਹੇ ਉਤਾਰ-ਚੜ੍ਹਾਵਾਂ ਤੋਂ ਛੁਟਕਾਰਾ ਮਿਲ ਸਕਦਾ ਹੈ ਅਤੇ ਤੁਹਾਨੂੰ ਕਦੇ ਵੀ ਪੈਸੇ ਦੀ ਸਮੱਸਿਆ ਨਹੀਂ ਹੋਵੇਗੀ।
ਸੁੱਖ-ਸਮ੍ਰਿੱਧੀ ਦੇ ਲਈ
ਜੇਠ ਮਹੀਨੇ ਦੇ ਦੌਰਾਨ ਹਰ ਰੋਜ਼ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰਨ ਤੋਂ ਬਾਅਦ ਤਾਂਬੇ ਦੀ ਗੜਬੀ ਨਾਲ ਸੂਰਜ ਨੂੰ ਜਲ ਦੇਣਾ ਚਾਹੀਦਾ ਹੈ। ਇਸ ਦੇ ਨਾਲ ਹੀ ‘ऊँ ਸੂਰਯਾਯ ਨਮਹ’ ਮੰਤਰ ਦਾ ਜਾਪ ਕਰਨਾ ਚਾਹੀਦਾ ਹੈ। ਧਿਆਨ ਰੱਖੋ ਕਿ ਜਲ ਦਿੰਦੇ ਸਮੇਂ ਸੂਰਜ ਨੂੰ ਕਦੇ ਵੀ ਸਿੱਧਾ ਨਾ ਦੇਖੋ। ਗੜਬੀ ਤੋਂ ਜਲ ਦੀ ਜਿਹੜੀ ਧਾਰ ਗਿਰਦੀ ਹੈ, ਉਸ ਤੋਂ ਹੀ ਸੂਰਜ ਦੇਵਤਾ ਦੇ ਦਰਸ਼ਨ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਸੁੱਖ-ਸਮ੍ਰਿੱਧੀ ਦੀ ਪ੍ਰਾਪਤੀ ਹੁੰਦੀ ਹੈ।
ਕੀ ਇਸ ਸਾਲ ਵਿੱਚ ਤੁਹਾਡੇ ਜੀਵਨ ਵਿੱਚ ਪ੍ਰੇਮ ਦੀ ਦਸਤਕ ਹੋਵੇਗੀ? ਇਸ ਸਾਲ ਦਾ ਪ੍ਰੇਮ ਰਾਸ਼ੀਫਲ ਦੇਵੇਗਾ ਜਵਾਬ
ਸਾਲ 2024 ਵਿੱਚ ਜੇਠ ਮਹੀਨਾ: ਜੇਠ ਮਹੀਨੇ ਵਿੱਚ ਰਾਸ਼ੀ ਅਨੁਸਾਰ ਇਹਨਾਂ ਚੀਜ਼ਾਂ ਦਾ ਕਰੋ ਦਾਨ
ਇਸ ਖ਼ਾਸ ਮਹੀਨੇ ਰਾਸ਼ੀ ਅਨੁਸਾਰ ਉਪਾਅ ਕਰਨ ਨਾਲ਼ ਸਾਧਕ ਨੂੰ ਦੁੱਗਣੇ ਫਲ਼ ਦੀ ਪ੍ਰਾਪਤੀ ਹੁੰਦੀ ਹੈ। ਨਾਲ਼ ਹੀ, ਧਨ-ਦੌਲਤ ਵਿੱਚ ਵਾਧੇ ਦੀ ਸੰਭਾਵਨਾ ਬਣਦੀ ਹੈ।
ਮੇਖ਼ ਰਾਸ਼ੀ
ਮੇਖ਼ ਰਾਸ਼ੀ ਵਾਲ਼ੇ ਜਾਤਕਾਂ ਨੂੰ ਜੇਠ ਮਹੀਨੇ ਦੇ ਦੌਰਾਨ ਸ਼ੁੱਕਰਵਾਰ ਦੇ ਦਿਨ ਲਾਲਰੰਗ ਦੇ ਕੱਪੜੇ ਵਿੱਚ ਇੱਕ ਮੁੱਠੀ ਅਲਸੀ, ਹਲਦੀ ਦੀ ਗੱਠ ਦੇ ਨਾਲ ਬੰਨ ਕੇ ਇਸ ਨੂੰ ਤਿਜੋਰੀ ਵਿੱਚ ਰੱਖ ਦੇਣਾ ਚਾਹੀਦਾ ਹੈ। ਕਹਿੰਦੇ ਹਨ ਕਿ ਇਸ ਨਾਲ ਧਨ-ਪ੍ਰਾਪਤੀ ਦਾ ਰਸਤਾ ਆਸਾਨ ਹੋ ਜਾਂਦਾ ਹੈ। ਧਿਆਨ ਰੱਖੋ ਕਿ ਹਰ ਸ਼ੁੱਕਰਵਾਰ ਨੂੰ ਅਲਸੀ ਦੇ ਬੀਜ ਬਦਲ ਦਿਓ।
ਬ੍ਰਿਸ਼ਭ ਰਾਸ਼ੀ
ਬ੍ਰਿਸ਼ਭ ਰਾਸ਼ੀ ਦੇ ਜਾਤਕ ਜੇਠ ਮਹੀਨੇ ਦੇ ਦੌਰਾਨ ਸ਼ੰਖਪੁਸ਼ਪੀ ਦੀ ਜੜ੍ਹ ਨੂੰ ਗੰਗਾ ਜਲ ਨਾਲ ਧੋ ਕੇ ਇਸ ਉੱਤੇ ਕੇਸਰ ਦਾ ਟਿੱਕਾ ਲਗਾਓਣ। ਇਸ ਤੋਂ ਬਾਅਦ ਤਿਜੋਰੀ ਵਿੱਚ ਜਾਂ ਜਿੱਥੇ ਪੈਸਾ ਰੱਖਦੇ ਹਨ, ਉੱਥੇ ਰੱਖ ਦੇਣ।ਇਸ ਆਰਟੀਕਲ ‘ਜੇਠ ਦਾ ਮਹੀਨਾ’ ਦੇ ਅਨੁਸਾਰ, ਅਜਿਹਾ ਕਰਨ ਨਾਲ ਕਾਰੋਬਾਰ ਦੁੱਗਣੀ ਰਫਤਾਰ ਨਾਲ ਵਧੇਗਾ ਅਤੇ ਆਰਥਿਕ ਸਥਿਤੀ ਵਿੱਚ ਸਥਿਰਤਾ ਦੇਖਣ ਨੂੰ ਮਿਲੇਗੀ।
ਮਿਥੁਨ ਰਾਸ਼ੀ
ਮਿਥੁਨ ਰਾਸ਼ੀ ਦੇ ਜਾਤਕਾਂ ਨੂੰ ਜੇਠ ਮਹੀਨੇ ਵਿੱਚ ਪਾਣੀ ਵਿੱਚ ਗੰਨੇ ਦਾ ਰਸ ਮਿਲਾ ਕੇ ਇਸ਼ਨਾਨ ਕਰਨਾ ਚਾਹੀਦਾ ਹੈ। ਫੇਰ ਪਿੱਪਲ ਦੇ ਦਰਖਤ ਵਿੱਚ ਕੱਚਾ ਦੁੱਧ ਅਤੇ ਜਲ ਚੜ੍ਹਾਓਣਾ ਚਾਹੀਦਾ ਹੈ। ਇਸ ਨਾਲ ਚੰਗੀ ਕਿਸਮਤ ਦੀ ਪ੍ਰਾਪਤੀ ਹੁੰਦੀ ਹੈ। ਇਸ ਤੋਂ ਇਲਾਵਾ ਬੱਚਿਆਂ ਦੀ ਬੌਧਿਕ ਖਮਤਾ ਵਿੱਚ ਵਾਧਾ ਹੁੰਦਾ ਹੈ। ਜੇਕਰ ਬੱਚਿਆਂ ਨੂੰ ਬੋਲਣ ਵਿੱਚ ਦਿੱਕਤ ਹੈ ਤਾਂ ਉਹਨਾਂ ਦੀ ਬਾਣੀ ਵਿੱਚ ਨਿਖਾਰ ਆਉਂਦਾ ਹੈ।
ਕਰਕ ਰਾਸ਼ੀ
ਕਰਕ ਰਾਸ਼ੀ ਦੇ ਜਾਤਕਾਂ ਨੂੰ ਜੇਠ ਮਹੀਨੇ ਵਿੱਚ ਘਰ ਵਿੱਚ ਸੱਤਨਰਾਇਣ ਦੀ ਪੂਜਾ ਕਰਵਾਓਣੀ ਚਾਹੀਦੀ ਹੈ ਅਤੇ ਫੇਰ ਹਵਨ ਕਰਵਾ ਕੇ ਪਰਿਵਾਰ ਦੀ ਖੁਸ਼ਹਾਲੀ ਦੇ ਲਈ ਪ੍ਰਾਰਥਨਾ ਕਰਨੀ ਚਾਹੀਦੀ ਹੈ। ਇਸ ਨਾਲ ਬਿਮਾਰੀਆਂ ਤੋਂ ਰਾਹਤ ਮਿਲੇਗੀ ਅਤੇ ਪਰਿਵਾਰ ਵਿੱਚ ਸੁੱਖ-ਸ਼ਾਂਤੀ ਬਣੀ ਰਹੇਗੀ।
ਸਿੰਘ ਰਾਸ਼ੀ
ਸਿੰਘ ਰਾਸ਼ੀ ਦੇ ਜਾਤਕਾਂ ਨੂੰ ਜੇਠ ਮਹੀਨੇ ਦੇ ਦੌਰਾਨ ਰਾਤ ਨੂੰ ਪਾਣੀ ਵਿੱਚ ਕੇਸਰ ਮਿਲਾ ਕੇ ਲਕਸ਼ਮੀ ਮਾਤਾ ਦਾ ਅਭਿਸ਼ੇਕ ਕਰਨਾ ਚਾਹੀਦਾ ਹੈ। ਇਸ ਆਰਟੀਕਲ ‘ਜੇਠ ਦਾ ਮਹੀਨਾ’ ਦੇ ਅਨੁਸਾਰ, ਇਸ ਨਾਲ ਵਿਗੜੇ ਕੰਮ ਬਣ ਜਾਂਦੇ ਹਨ ਅਤੇ ਦੁਸ਼ਮਣ ਅਤੇ ਵਿਰੋਧੀ ਤੁਹਾਡੇ ਉੱਤੇ ਹਾਵੀ ਨਹੀਂ ਹੁੰਦੇ।
ਕੰਨਿਆ ਰਾਸ਼ੀ
ਕੰਨਿਆ ਰਾਸ਼ੀ ਦੇ ਜਾਤਕਾਂ ਨੂੰ ਇਸ ਦਿਨ ਪਾਣੀ ਵਿੱਚ ਇਲਾਇਚੀ ਮਿਲਾ ਕੇ ਇਸ ਪਾਣੀ ਨਾਲ਼ ਇਸ਼ਨਾਨ ਕਰਨਾ ਚਾਹੀਦਾ ਹੈ। ਇਹ ਤੁਹਾਡੇ ਲਈ ਸ਼ੁਭ ਰਹੇਗਾ। ਇਸ ਤੋਂ ਇਲਾਵਾ ਰਾਤ ਨੂੰ ਦੇਵੀ ਲਕਸ਼ਮੀ ਨੂੰ ਸਿੰਘਾੜੇ ਅਤੇ ਨਾਰੀਅਲ ਦਾ ਭੋਗ ਲਗਾਓ। ਇਸ ਨਾਲ ਕਰਜ਼ੇ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
ਤੁਲਾ ਰਾਸ਼ੀ
ਤੁਲਾ ਰਾਸ਼ੀ ਵਾਲੇ ਜਾਤਕਾਂ ਨੂੰ ਇਸ ਦਿਨ ਘਰ ਵਿੱਚ ਲਕਸ਼ਮੀ ਮਾਤਾ ਨੂੰ ਖੀਰ ਦਾ ਭੋਗ ਲਗਾਓਣਾ ਚਾਹੀਦਾ ਹੈ ਅਤੇ ਫੇਰ ਇਹ ਪ੍ਰਸ਼ਾਦ ਸੱਤ ਕੰਨਿਆ ਦੇਵੀਆਂ ਵਿੱਚ ਵੰਡ ਦੇਣਾ ਚਾਹੀਦਾ ਹੈ। ਇਹ ਉਪਾਅ ਕਰਨ ਨਾਲ ਨੌਕਰੀ ਵਿੱਚ ਚੱਲ ਰਹੀਆਂ ਪਰੇਸ਼ਾਨੀਆਂ ਖਤਮ ਹੋ ਜਾਂਦੀਆਂ ਹਨ। ਇਸ ਉਪਾਅ ਨਾਲ ਆਮਦਨ ਵਿੱਚ ਵਾਧੇ ਦੀ ਵੀ ਸੰਭਾਵਨਾ ਬਣਦੀ ਹੈ।
ਬ੍ਰਿਸ਼ਚਕ ਰਾਸ਼ੀ
ਬ੍ਰਿਸ਼ਚਕ ਰਾਸ਼ੀ ਦੇ ਜਾਤਕਾਂ ਨੂੰ ਜੇਠ ਮਹੀਨੇ ਦੇ ਦੌਰਾਨ ਵਿਸ਼ਣੂੰ ਸਾਹਸਤਰਨਾਮ ਜਾਂ ਫੇਰ ਰਾਤ ਨੂੰ ਮਾਤਾ ਲਕਸ਼ਮੀ ਚਾਲੀਸਾ ਦਾ ਪਾਠ ਕਰਨਾ ਚਾਹੀਦਾ ਹੈ। ਇਸ ਨਾਲ ਪ੍ਰਸਿੱਧੀ, ਸ਼ੁਹਰਤ ਅਤੇ ਚੰਗੀ ਕਿਸਮਤ ਦੀ ਪ੍ਰਾਪਤੀ ਹੁੰਦੀ ਹੈ।
ਧਨੂੰ ਰਾਸ਼ੀ
ਧਨੂੰ ਰਾਸ਼ੀ ਦੇ ਲੋਕ ਇਸ ਮਹੀਨੇ ਦੇ ਦੌਰਾਨ ਕੱਚੇ ਸੂਤ ਨੂੰ ਹਲਦੀ ਵਿੱਚ ਰੰਗ ਕੇ ਬੋਹੜ ਦੇ ਦਰੱਖਤ ਨੂੰ ਲਪੇਟਣ ਅਤੇ 11 ਵਾਰ ਇਸ ਦੀ ਪਰਿਕਰਮਾ ਕਰਨ ਅਤੇ ਇਸ ਮੰਤਰ ਦਾ ਜਾਪ ਕਰਨ : ब्रह्मणा सहिंतां देवीं सावित्रीं लोकमातरम्। सत्यव्रतं च सावित्रीं यमं चावाहयाम्यहम्।। ਇਸ ਨਾਲ ਸ਼ਾਦੀਸ਼ੁਦਾ ਜੀਵਨ ਵਿੱਚ ਖੁਸ਼ੀਆਂ ਆਓਣਗੀਆਂ ਅਤੇ ਚੰਗਾ ਵਰ ਪ੍ਰਾਪਤ ਹੋਵੇਗਾ।
ਮਕਰ ਰਾਸ਼ੀ
ਮਕਰ ਰਾਸ਼ੀ ਵਾਲਿਆਂ ਨੂੰ ਗ੍ਰਹਾਂ ਦੇ ਕਲੇਸ਼ ਤੋਂ ਰਾਹਤ ਪ੍ਰਾਪਤ ਕਰਨ ਦੇ ਲਈ ਜੇਠ ਮਹੀਨੇ ਦੇ ਦੌਰਾਨ ਛਤਰੀ, ਖੜਾਵਾਂ, ਲੋਹਾ ਅਤੇ ਮਾਂ ਦੀ ਦਾਲ ਦਾਨ ਕਰਨੀ ਚਾਹੀਦੀ ਹੈ। ਨਾਲ ਹੀ ਕਾਲ਼ੇ ਕੁੱਤੇ ਨੂੰ ਰੋਟੀ ਖਿਲਾਓ। ਇਸ ਆਰਟੀਕਲ ‘ਜੇਠ ਦਾ ਮਹੀਨਾ’ ਦੇ ਅਨੁਸਾਰ, ਅਜਿਹਾ ਕਰਨ ਨਾਲ ਸ਼ਨੀ ਦੀ ਮਹਾਂਦਸ਼ਾ ਤੋਂ ਬਚਿਆ ਜਾ ਸਕਦਾ ਹੈ।
ਕੁੰਭ ਰਾਸ਼ੀ
ਕੁੰਭ ਰਾਸ਼ੀ ਦੇ ਜਾਤਕਾਂ ਨੂੰ ਇਸ ਦਿਨ ਕਾਲ਼ੇ ਤਿਲਾਂ ਨੂੰ ਪਾਣੀ ਵਿੱਚ ਪਾ ਕੇ ਉਸ ਪਾਣੀ ਨਾਲ਼ ਇਸ਼ਨਾਨ ਕਰਨਾ ਚਾਹੀਦਾ ਹੈ। ਬਾਅਦ ਵਿੱਚ ਤੇਲ ਵਿੱਚ ਸੇਕੀਆਂ ਹੋਈਆਂ ਪੂਰੀਆਂ ਗਰੀਬਾਂ ਵਿੱਚ ਵੰਡਣੀਆਂ ਚਾਹੀਦੀਆਂ ਹਨ। ਇਸ ਨਾਲ ਮਾਨਸਿਕ, ਸਰੀਰਕ ਅਤੇ ਆਰਥਿਕ ਸੰਕਟ ਦੂਰ ਹੁੰਦਾ ਹੈ।
ਮੀਨ ਰਾਸ਼ੀ
ਮੀਨ ਰਾਸ਼ੀ ਵਾਲੇ ਜਾਤਕਾਂ ਨੂੰ ਜੇਠ ਮਹੀਨੇ ਵਿੱਚ ਅੰਬ ਦੇ ਫਲ਼ ਦਾ ਦਾਨ ਕਰਨਾ ਚਾਹੀਦਾ ਹੈ। ਨਾਲ ਹੀ ਰਾਹਗੀਰਾਂ ਨੂੰ ਵੀ ਪਾਣੀ ਪਿਲਾਓਣਾ ਚਾਹੀਦਾ ਹੈ। ਇਸ ਨਾਲ ਵਾਸਤੂ ਦੋਸ਼ ਤੋਂ ਮੁਕਤੀ ਮਿਲਦੀ ਹੈ ਅਤੇ ਘਰ ਵਿੱਚ ਸੁੱਖ-ਸ਼ਾਂਤੀ ਅਤੇ ਸਕਾਰਾਤਮਕ ਊਰਜਾ ਦਾ ਵਾਸ ਹੁੰਦਾ ਹੈ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
ਅਕਸਰ ਪੁੱਛੇ ਜਾਣ ਵਾਲੇ ਪ੍ਰਸ਼ਨ
ਜੇਠ ਮਹੀਨਾ ਕਦੋਂ ਤੋਂ ਸ਼ੁਰੂ ਹੋਵੇਗਾ?
ਜੇਠ ਮਹੀਨੇ ਦੀ ਸ਼ੁਰੂਆਤ 22 ਮਈ 2024 ਤੋਂ ਹੋਵੇਗੀ ਅਤੇ 21 ਜੂਨ 2024 ਨੂੰ ਇਹ ਖਤਮ ਹੋਵੇਗਾ।
ਜੇਠ ਮਹੀਨੇ ਵਿੱਚ ਕਿਹੜੇ-ਕਿਹੜੇ ਤਿਓਹਾਰ ਆਓਂਦੇ ਹਨ?
ਅਪਰਾ ਇਕਾਦਸ਼ੀ, ਪ੍ਰਦੋਸ਼ ਵਰਤ (ਕ੍ਰਿਸ਼ਣ), ਮਾਸਿਕ ਸ਼ਿਵਰਾਤ੍ਰੀ, ਜੇਠ ਦੀ ਮੱਸਿਆ, ਨਿਰਜਲਾ ਇਕਾਦਸ਼ੀ, ਪ੍ਰਦੋਸ਼ ਵਰਤ (ਸ਼ੁਕਲ), ਜੇਠ ਪੂਰਣਿਮਾ ਵਰਤ, ਸੰਘੜ ਚੌਥ, ਮਿਥੁਨ ਸੰਕ੍ਰਾਂਤੀ, ਯੋਗਿਨੀ ਇਕਾਦਸ਼ੀ।
ਜੇਠ ਮਹੀਨੇ ਦਾ ਕੀ ਮਹੱਤਵ ਹੈ?
+ ਇਸ ਮਹੀਨੇ ਵਿੱਚ ਜਲ ਦਾ ਖ਼ਾਸ ਮਹੱਤਵ ਹੁੰਦਾ ਹੈ। ਇਸ ਲਈ ਇਸ ਪਵਿੱਤਰ ਮਹੀਨੇ ਵਿੱਚ ਪਾਣੀ ਨੂੰ ਬਚਾਓਣ ਅਤੇ ਰੁੱਖਾਂ ਅਤੇ ਬੂਟਿਆਂ ਨੂੰ ਪਾਣੀ ਦੇਣ ਨਾਲ਼ ਕਈ ਤਰ੍ਹਾਂ ਦੇ ਦੁੱਖ ਖਤਮ ਹੋ ਜਾਂਦੇ ਹਨ।
ਜੇਠ ਮਹੀਨੇ ਵਿੱਚ ਕੀ ਨਹੀਂ ਕਰਨਾ ਚਾਹੀਦਾ?
ਜੇਠ ਮਹੀਨੇ ਦੇ ਦੌਰਾਨ ਦਿਨ ਦੇ ਸਮੇਂ ਬਿਲਕੁਲ ਵੀ ਨਹੀਂ ਸੌਣਾ ਚਾਹੀਦਾ। ਕਹਿੰਦੇ ਹਨ ਕਿ ਇਸ ਨਾਲ਼ ਵਿਅਕਤੀ ਨੂੰ ਕੋਈ ਨਾ ਕੋਈ ਬਿਮਾਰੀ ਲੱਗ ਜਾਂਦੀ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025