ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (13-19) ਅਕਤੂਬਰ, 2024
ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।
ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।
ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਆਪਣੀ ਜਨਮ ਮਿਤੀ ਤੋਂ ਜਾਣੋ ਹਫਤਾਵਰੀ ਅੰਕ ਜੋਤਿਸ਼ ਰਾਸ਼ੀਫਲ (13-19) ਅਕਤੂਬਰ, 2024
ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।
ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ(13-19) ਅਕਤੂਬਰ ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।
ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਹਨਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਮੂਲਾਂਕ 1
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)
ਮੂਲਾਂਕ 1 ਦੇ ਤਹਿਤ ਜਨਮ ਲੈਣ ਵਾਲੇ ਜਾਤਕਾਂ ਵਿੱਚ ਪ੍ਰਸ਼ਾਸਨਿਕ ਕੁਸ਼ਲਤਾ ਦੇ ਗੁਣ ਮੌਜੂਦ ਹੁੰਦੇ ਹਨ ਅਤੇ ਆਪਣੇ ਇਹਨਾਂ ਗੁਣਾਂ ਦੇ ਕਾਰਨ ਇਹ ਸ਼ਿਖਰ ਉੱਤੇ ਪਹੁੰਚਣ ਦੇ ਕਾਬਲ ਹੁੰਦੇ ਹਨ। ਇਹ ਲੋਕ ਆਮ ਤੌਰ ‘ਤੇ ਕੰਮ ਵਿੱਚ ਡੁੱਬੇ ਰਹਿੰਦੇ ਹਨ ਅਤੇ ਇਹਨਾਂ ਦਾ ਸਾਰਾ ਧਿਆਨ ਕੰਮ ਉੱਤੇ ਕੇਂਦਰਿਤ ਹੁੰਦਾ ਹੈ।
ਪ੍ਰੇਮ ਜੀਵਨ: ਇਸ ਮੂਲਾਂਕ ਦੇ ਜਾਤਕ ਸਾਥੀ ਦੇ ਨਾਲ ਆਪਣੇ ਰਿਸ਼ਤੇ ਵਿੱਚ ਵਫਾਦਾਰ ਰਹਿਣਗੇ ਅਤੇ ਅਜਿਹੇ ਵਿੱਚ ਇਹ ਆਪਣੇ ਰਿਸ਼ਤੇ ਵਿੱਚ ਮਧੁਰਤਾ ਬਣਾ ਕੇ ਰੱਖ ਸਕਣਗੇ।
ਪੜ੍ਹਾਈ: ਪੜ੍ਹਾਈ ਬਾਰੇ ਗੱਲ ਕਰੀਏ ਤਾਂ ਮੈਨੇਜਮੈਂਟ, ਫਾਈਨੈਂਸ਼ੀਅਲ ਅਕਾਊਂਟਿੰਗ ਆਦਿ ਵਿਸ਼ੇ ਤੁਹਾਡੇ ਲਈ ਫਲਦਾਇਕ ਰਹਿਣਗੇ। ਅਜਿਹੇ ਵਿੱਚ ਤੁਸੀਂ ਮਨ ਲਗਾ ਕੇ ਪੜ੍ਹਾਈ ਕਰ ਸਕੋਗੇ ਅਤੇ ਚੰਗੇ ਅੰਕ ਹਾਸਲ ਕਰਨ ਵਿੱਚ ਸਫਲ ਰਹੋਗੇ।
ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਨੂੰ ਦੇਖੀਏ ਤਾਂ ਮੂਲਾਂਕ 1 ਦੇ ਨੌਕਰੀਪੇਸ਼ਾ ਜਾਤਕ ਇਸ ਹਫਤੇ ਕਾਰਜ ਖੇਤਰ ਵਿੱਚ ਸਫਲਤਾ ਦੀਆਂ ਕਹਾਣੀਆਂ ਲਿਖਦੇ ਹੋਏ ਨਜ਼ਰ ਆਓਣਗੇ। ਨਾਲ ਹੀ ਇਹ ਹੋਰ ਲਾਭ ਵੀ ਪ੍ਰਾਪਤ ਕਰ ਸਕਣਗੇ। ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ, ਤਾਂ ਤੁਸੀਂ ਤਰੱਕੀ ਦੇ ਰਸਤੇ ਉੱਤੇ ਅੱਗੇ ਵਧੋਗੇ ਅਤੇ ਇਸ ਦੇ ਨਤੀਜੇ ਵੱਜੋਂ ਤੁਸੀਂ ਚੰਗਾ ਲਾਭ ਕਮਾ ਸਕੋਗੇ। ਇਸ ਦੌਰਾਨ ਤੁਸੀਂ ਵਿਰੋਧੀਆਂ ਨੂੰ ਟੱਕਰ ਦੇਣ ਵਿੱਚ ਸਫਲ ਰਹੋਗੇ।
ਸਿਹਤ: ਸਿਹਤ ਦੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਇਹ ਹਫਤਾ ਤੁਹਾਡੇ ਲਈ ਠੀਕ ਹੀ ਰਹੇਗਾ। ਹਾਲਾਂਕਿ ਇਸ ਹਫਤੇ ਵਿੱਚ ਤੁਹਾਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ। ਪਰ ਸਿਰ ਦਰਦ ਅਤੇ ਚਮੜੀ ਵਿੱਚ ਜਲਣ ਆਦਿ ਦੀ ਸ਼ਿਕਾਇਤ ਹੋ ਸਕਦੀ ਹੈ।
ਉਪਾਅ: ਐਤਵਾਰ ਦੇ ਦਿਨ ਸੂਰਜ ਦੇਵਤਾ ਦੀ ਪੂਜਾ ਕਰੋ ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮੂਲਾਂਕ 2
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)
ਮੂਲਾਂਕ 2 ਦੇ ਤਹਿਤ ਪੈਦਾ ਹੋਣ ਵਾਲੇ ਜਾਤਕ ਅਕਸਰ ਪਰਿਵਾਰ ਦੇ ਮੈਂਬਰਾਂ ਅਤੇ ਕਰੀਬੀਆਂ ਦੇ ਨਾਲ ਬਹਿਸ ਵਿੱਚ ਪੈ ਕੇ ਆਪਣੇ ਲਈ ਪਰੇਸ਼ਾਨੀਆਂ ਵਧਾਉਣ ਦਾ ਕੰਮ ਕਰਦੇ ਹਨ।
ਪ੍ਰੇਮ ਜੀਵਨ: ਪ੍ਰੇਮ ਜੀਵਨ ਬਾਰੇ ਗੱਲ ਕਰੀਏ ਤਾਂ ਮੂਲਾਂਕ 2 ਵਾਲੇ ਰਿਸ਼ਤੇ ਵਿੱਚ ਜੀਵਨ ਸਾਥੀ ਦੇ ਨਾਲ ਆਪਸੀ ਤਾਲਮੇਲ ਬਣਾ ਕੇ ਰੱਖ ਸਕਣਗੇ ਅਤੇ ਅਜਿਹੇ ਵਿੱਚ ਤੁਹਾਡੇ ਦੋਵਾਂ ਦੇ ਵਿਚਕਾਰ ਖੁਸ਼ੀਆਂ ਬਣਿਆ ਰਹਿਣਗੀਆਂ।
ਪੜ੍ਹਾਈ: ਇਸ ਹਫਤੇ ਜਿਨਾਂ ਜਾਤਕਾਂ ਦਾ ਸਬੰਧ ਕੈਮੀਕਲ ਇੰਜੀਨੀਅਰਿੰਗ, ਮਰੀਨ ਇੰਜੀਨੀਅਰਿੰਗ ਆਦਿ ਵਿਸ਼ਿਆਂ ਨਾਲ ਹੈ, ਉਹ ਇਹਨਾਂ ਵਿਸ਼ਿਆਂ ਵਿੱਚ ਉੱਤਮਤਾ ਹਾਸਲ ਕਰਨ ਵਿੱਚ ਸਫਲ ਰਹਿਣਗੇ।
ਪੇਸ਼ੇਵਰ ਜੀਵਨ: ਜੇਕਰ ਤੁਸੀਂ ਨੌਕਰੀ ਕਰਦੇ ਹੋ, ਤਾਂ ਤੁਹਾਨੂੰ ਬਹੁਤ ਸਾਵਧਾਨੀ ਨਾਲ ਕੰਮ ਦੀ ਯੋਜਨਾ ਬਣਾ ਕੇ ਚੱਲਣਾ ਪਵੇਗਾ, ਕਿਉਂਕਿ ਕਾਰਜ ਖੇਤਰ ਵਿੱਚ ਤੁਹਾਡਾ ਉਦੇਸ਼ ਮਾਣ-ਸਨਮਾਨ ਪ੍ਰਾਪਤ ਕਰਨਾ ਹੋਵੇਗਾ। ਦੂਜੇ ਪਾਸੇ ਇਸ ਮੂਲਾਂਕ ਦੇ ਕਾਰੋਬਾਰ ਕਰਨ ਵਾਲੇ ਜਾਤਕ ਬਿਜ਼ਨਸ ਦੇ ਖੇਤਰ ਵਿੱਚ ਕਾਫੀ ਪ੍ਰਸਿੱਧੀ ਹਾਸਲ ਕਰਨਗੇ।
ਸਿਹਤ: ਸਿਹਤ ਦੇ ਲਿਹਾਜ਼ ਤੋਂ ਇਸ ਹਫਤੇ ਮੂਲਾਂਕ 2 ਵਾਲਿਆਂ ਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ। ਪਰ ਤੁਹਾਨੂੰ ਸਰਦੀ-ਜ਼ੁਕਾਮ ਹੋ ਸਕਦਾ ਹੈ।
ਉਪਾਅ: ਹਰ ਰੋਜ਼ “ॐ ਸ਼ਿਵ ॐ ਸ਼ਿਵ ॐ” ਦਾ 11 ਵਾਰ ਜਾਪ ਕਰੋ।
ਮੂਲਾਂਕ 3
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)
ਮੂਲਾਂਕ 3 ਦੇ ਜਾਤਕ ਆਮ ਤੌਰ ‘ਤੇ ਖੁੱਲੇ ਵਿਚਾਰਾਂ ਵਾਲੇ ਹੁੰਦੇ ਹਨ ਅਤੇ ਇਹਨਾਂ ਲੋਕਾਂ ਦਾ ਝੁਕਾਅ ਅਧਿਆਤਮ ਵੱਲ ਹੁੰਦਾ ਹੈ। ਅਜਿਹੇ ਵਿੱਚ ਇਹ ਹਾਲਾਤ ਵਿੱਚ ਹੋਣ ਵਾਲੇ ਕਿਸੇ ਵੀ ਤਰ੍ਹਾਂ ਦੇ ਪਰਿਵਰਤਨ ਨੂੰ ਆਸਾਨੀ ਨਾਲ ਸਵੀਕਾਰ ਕਰ ਲੈਂਦੇ ਹਨ।
ਪ੍ਰੇਮ ਜੀਵਨ: ਤੁਹਾਡੇ ਅਤੇ ਤੁਹਾਡੇ ਸਾਥੀ ਦੇ ਵਿਚਕਾਰ ਆਪਸੀ ਤਾਲਮੇਲ ਅਤੇ ਸਹਿਯੋਗ ਦੋਵੇਂ ਹੀ ਗਾਇਬ ਰਹਿ ਸਕਦੇ ਹਨ, ਜਿਸ ਕਾਰਨ ਰਿਸ਼ਤੇ ਵਿੱਚ ਘਮੰਡ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ।
ਪੜ੍ਹਾਈ: ਇਸ ਹਫਤੇ ਤਣਾਅ ਦੇ ਕਾਰਨ ਤੁਹਾਡਾ ਮਨ ਪੜ੍ਹਾਈ ਤੋਂ ਭਟਕ ਸਕਦਾ ਹੈ। ਅਜਿਹੇ ਵਿੱਚ ਤੁਹਾਨੂੰ ਪੜ੍ਹਾਈ ਵਿੱਚ ਸ਼ਿਖਰ ਉੱਤੇ ਪਹੁੰਚਣ ਦੇ ਲਈ ਚੰਗੀ ਯੋਜਨਾ ਬਣਾ ਕੇ ਚੱਲਣਾ ਪਵੇਗਾ। ਨਾਲ ਹੀ ਪੜ੍ਹਾਈ ਨੂੰ ਲੈ ਕੇ ਤੁਹਾਨੂੰ ਸਾਵਧਾਨੀ ਵੀ ਵਰਤਣੀ ਪਵੇਗੀ।
ਪੇਸ਼ੇਵਰ ਜੀਵਨ: ਮੂਲਾਂਕ 3 ਵਾਲਿਆਂ ਉੱਤੇ ਕਾਰਜ ਖੇਤਰ ਵਿੱਚ ਕੰਮ ਦਾ ਦਬਾਅ ਵੱਧ ਸਕਦਾ ਹੈ ਅਤੇ ਇਸ ਕਾਰਨ ਤੁਸੀਂ ਕਰੀਅਰ ਵਿੱਚ ਬੁਲੰਦੀ ਉੱਤੇ ਪਹੁੰਚਣ ਤੋਂ ਪਿੱਛੇ ਰਹਿ ਸਕਦੇ ਹੋ। ਨਾਲ ਹੀ ਕਾਰੋਬਾਰ ਵਿੱਚ ਤੁਹਾਨੂੰ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦਾ ਕਾਰਨ ਤੁਹਾਡੀਆਂ ਪੁਰਾਣੀਆਂ ਨੀਤੀਆਂ ਹੋ ਸਕਦੀਆਂ ਹਨ।
ਸਿਹਤ: ਸਿਹਤ ਬਾਰੇ ਗੱਲ ਕਰੀਏ ਤਾਂ ਇਸ ਮੂਲਾਂਕ ਵਾਲਿਆਂ ਨੂੰ ਸਮੇਂ-ਸਿਰ ਭੋਜਨ ਨਾ ਕਰਨ ਦੇ ਕਾਰਨ ਪਾਚਣ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
ਉਪਾਅ:ਵੀਰਵਾਰ ਦੇ ਦਿਨ ਬ੍ਰਹਸਪਤੀ ਗ੍ਰਹਿ ਦੇ ਲਈ ਹਵਨ ਕਰਵਾਓ ।
ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ
ਮੂਲਾਂਕ 4
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)
ਮੂਲਾਂਕ ਚਾਰ ਦੇ ਜਾਤਕਾਂ ਦਾ ਸੁਭਾਅ ਦੂਜੇ ਜਾਤਕਾਂ ਤੋਂ ਬਹੁਤ ਵੱਖਰਾ ਹੁੰਦਾ ਹੈ। ਅਜਿਹੇ ਲੋਕ ਸਾਹਸ ਨਾਲ ਭਰੇ ਹੁੰਦੇ ਹਨ ਅਤੇ ਇਸ ਦੀ ਝਲਕ ਉਹਨਾਂ ਦੇ ਫੈਸਲਿਆਂ ਵਿੱਚ ਵੀ ਦਿਖਦੀ ਹੈ, ਜਿਸ ਦੀ ਦੂਜੇ ਲੋਕ ਪ੍ਰਸ਼ੰਸਾ ਵੀ ਕਰਦੇ ਹਨ।
ਪ੍ਰੇਮ ਜੀਵਨ: ਪ੍ਰੇਮ ਜੀਵਨ ਵੱਲ ਵੇਖੀਏ ਤਾਂ ਸੰਭਾਵਨਾ ਹੈ ਕਿ ਇਸ ਹਫਤੇ ਮੂਲਾਂਕ ਚਾਰ ਦੇ ਜਾਤਕ ਸਾਥੀ ਦੇ ਪ੍ਰਤੀ ਵਫਾਦਾਰ ਨਹੀਂ ਹੋਣਗੇ, ਕਿਉਂਕਿ ਤੁਸੀਂ ਸਾਥੀ ਤੋਂ ਕੁਝ ਰਾਜ਼ ਲੁਕੋ ਸਕਦੇ ਹੋ, ਜਿਸ ਦਾ ਅਸਰ ਰਿਸ਼ਤੇ ਵਿੱਚ ਤੁਹਾਡੀਆਂ ਖੁਸ਼ੀਆਂ ਉੱਤੇ ਪੈ ਸਕਦਾ ਹੈ। ਅਜਿਹੀ ਸਥਿਤੀ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ।
ਪੜ੍ਹਾਈ: ਪੜ੍ਹਾਈ ਬਾਰੇ ਗੱਲ ਕਰੀਏ ਤਾਂ ਮੂਲਾਂਕ ਚਾਰ ਦੇ ਜਿਹੜੇ ਵਿਦਿਆਰਥੀ ਕੰਪਿਊਟਰ ਐਪਲੀਕੇਸ਼ਨ, ਮਰੀਨ ਇੰਜੀਨੀਅਰਿੰਗ ਜਾਂ ਸੋਫਟਵੇਅਰ ਟੈਸਟਿੰਗ ਆਦਿ ਵਰਗੇ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਹਨ, ਉਹਨਾਂ ਦਾ ਪ੍ਰਦਰਸ਼ਨ ਇਹਨਾਂ ਵਿੱਚ ਚੰਗਾ ਰਹੇਗਾ।
ਪੇਸ਼ੇਵਰ ਜੀਵਨ: ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਆਨ ਸਾਈਟ ਨੌਕਰੀ ਦੇ ਮੌਕੇ ਮਿਲ ਸਕਦੇ ਹਨ, ਜਿਸ ਦੇ ਲਈ ਤੁਹਾਨੂੰ ਲੰਬੀ ਦੂਰੀ ਦੀ ਯਾਤਰਾ ਕਰਨੀ ਪੈ ਸਕਦੀ ਹੈ। ਇਸ ਤਰ੍ਹਾਂ ਦੇ ਮੌਕੇ ਤੁਹਾਨੂੰ ਨੌਕਰੀ ਵਿੱਚ ਸੰਤੁਸ਼ਟੀ ਦੇਣ ਦਾ ਕੰਮ ਕਰਨਗੇ।
ਸਿਹਤ: ਮੂਲਾਂਕ ਚਾਰ ਵਾਲਿਆਂ ਦੀ ਫਿੱਟਨੈੱਸ ਇਸ ਹਫਤੇ ਚੰਗੀ ਬਣੀ ਰਹੇਗੀ ਅਤੇ ਇਸ ਕਾਰਨ ਤੁਹਾਡੇ ਉਹਨਾਂ ਅੰਦਰ ਉਤਸਾਹ ਅਤੇ ਊਰਜਾ ਵੀ ਹੋਵੇਗੀ। ਇਹਨਾਂ ਜਾਤਕਾਂ ਦੀ ਦ੍ਰਿੜਤਾ ਇਹਨਾਂ ਨੂੰ ਸਿਹਤਮੰਦ ਰੱਖਣ ਵਿੱਚ ਮੱਦਦ ਕਰੇਗੀ।
ਉਪਾਅ:ਮੰਗਲਵਾਰ ਦੇ ਦਿਨ ਦੇਵੀ ਦੁਰਗਾ ਦੇ ਲਈ ਹਵਨ ਕਰਵਾਓ ।
ਹੁਣ ਘਰ ਵਿੱਚ ਬੈਠ ਕੇ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਮੂਲਾਂਕ 5
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)
ਮੂਲਾਂਕ ਪੰਜ ਦੇ ਜਾਤਕ ਇਸ ਹਫਤੇ ਆਪਣੀਆਂ ਕੁਸ਼ਲਤਾਵਾਂ ਅਤੇ ਯੋਗਤਾਵਾਂ ਨੂੰ ਵਧਾਉਣ ਦਾ ਕੰਮ ਕਰਨਗੇ। ਨਾਲ ਹੀ ਉਹ ਇਹਨਾਂ ਦਾ ਪ੍ਰਦਰਸ਼ਨ ਵੀ ਕਰ ਸਕਣਗੇ। ਆਮ ਤੌਰ ‘ਤੇ ਇਹ ਜਾਤਕ ਬੁੱਧੀਮਾਨ ਹੁੰਦੇ ਹਨ ਅਤੇ ਇਹਨਾਂ ਦਾ ਝੁਕਾਅ ਕਾਰੋਬਾਰ ਦੇ ਖੇਤਰ ਵਿੱਚ ਹੁੰਦਾ ਹੈ।
ਪ੍ਰੇਮ ਜੀਵਨ: ਪ੍ਰੇਮ ਜੀਵਨ ਵਿੱਚ ਮੂਲਾਂਕ ਪੰਜ ਵਾਲੇ ਜੀਵਨ ਸਾਥੀ ਦੇ ਨਾਲ ਯਾਤਰਾ ਕਰਦੇ ਹੋਏ ਦਿਖਣਗੇ ਅਤੇ ਅਜਿਹੇ ਵਿੱਚ ਇਹ ਆਪਣੇ ਸਾਥੀ ਉੱਤੇ ਪਿਆਰ ਦੀ ਬਰਸਾਤ ਕਰਨਗੇ। ਇਹਨਾਂ ਦੇ ਸਕਾਰਾਤਮਕ ਵਿਵਹਾਰ ਦੇ ਕਾਰਨ ਸਾਥੀ ਦੇ ਨਾਲ ਇਹਨਾਂ ਦਾ ਰਿਸ਼ਤਾ ਪਰਿਪੱਕ ਅਤੇ ਮਜ਼ਬੂਤ ਬਣੇਗਾ।
ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ ਇਸ ਮੂਲਾਂਕ ਦੇ ਵਿਦਿਆਰਥੀ ਮੈਨੇਜਮੈਂਟ ਅਕਾਊਂਟਿੰਗ ਜਾਂ ਬਿਜ਼ਨਸ ਐਡਮਿਨਿਸਟਰੇਸ਼ਨ ਵਰਗੇ ਵਿਸ਼ਿਆਂ ਵਿੱਚ ਮਹਾਰਤ ਹਾਸਲ ਕਰਨਗੇ ਅਤੇ ਇਹਨਾਂ ਵਿੱਚ ਇਹਨਾਂ ਦਾ ਪ੍ਰਦਰਸ਼ਨ ਚੰਗਾ ਰਹੇਗਾ। ਪੜ੍ਹਾਈ ਦੇ ਸਬੰਧ ਵਿੱਚ ਚੰਗੇ ਅੰਕਾਂ ਦੇ ਨਾਲ-ਨਾਲ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨਾ ਵੀ ਇਹਨਾਂ ਦੀਆਂ ਚੰਗੀਆਂ ਕੁਸ਼ਲਤਾਵਾਂ ਵੱਲ ਇਸ਼ਾਰਾ ਕਰਦਾ ਹੈ।
ਪੇਸ਼ੇਵਰ ਜੀਵਨ: ਮੂਲਾਂਕ ਪੰਜ ਵਾਲੇ ਆਪਣੀ ਨੌਕਰੀ ਵਿੱਚ ਬਿਹਤਰੀਨ ਪ੍ਰਦਰਸ਼ਨ ਕਰ ਸਕਣਗੇ। ਅਜਿਹੇ ਵਿੱਚ ਇਹਨਾਂ ਨੂੰ ਆਪਣੀ ਪਸੰਦ ਦੇ ਅਨੁਸਾਰ ਨੌਕਰੀ ਦੇ ਨਵੇਂ ਮੌਕੇ ਮਿਲਣਗੇ, ਜੋ ਇਹਨਾਂ ਦੇ ਲਈ ਫਲਦਾਇਕ ਸਾਬਤ ਹੋਣਗੇ।
ਸਿਹਤ: ਸਿਹਤ ਬਾਰੇ ਗੱਲ ਕਰੀਏ ਤਾਂ ਇਹਨਾਂ ਜਾਤਕਾਂ ਨੂੰ ਇਸ ਹਫਤੇ ਤੰਤਰਿਕਾ ਤੰਤਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਪਰੇਸ਼ਾਨੀ ਹੋ ਸਕਦੀ ਹੈ। ਹਾਲਾਂਕਿ ਇਹ ਬਿਮਾਰੀਆਂ ਵੱਡੀਆਂ ਨਹੀਂ ਹੋਣਗੀਆਂ। ਪਰ ਦੱਸ ਦੇਈਏ ਕਿ ਇਹਨਾਂ ਰੋਗਾਂ ਦੇ ਕਾਰਨ ਤਣਾਅ ਵੱਧ ਸਕਦਾ ਹੈ। ਇਸ ਲਈ ਇਸ ਤੋਂ ਬਚਣਾ ਜ਼ਰੂਰੀ ਹੈ।
ਉਪਾਅ: ਹਰ ਰੋਜ਼ ਲਲਿਤਾ ਸਹਸਤਰਨਾਮ ਦਾ ਪਾਠ ਕਰੋ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਮੂਲਾਂਕ 6
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)
ਮੂਲਾਂਕ ਛੇ ਦੇ ਤਹਿਤ ਜੰਮੇ ਜਾਤਕਾਂ ਨੂੰ ਇਹ ਹਫਤਾ ਸਕਾਰਾਤਮਕ ਨਤੀਜੇ ਦੇਣ ਦਾ ਕੰਮ ਕਰੇਗਾ, ਜਿਸ ਤੋਂ ਤੁਸੀਂ ਸੰਤੁਸ਼ਟ ਦਿਖਾਈ ਦਿਓਗੇ। ਨਾਲ ਹੀ ਤੁਸੀਂ ਨਵੀਆਂ-ਨਵੀਆਂ ਚੀਜ਼ਾਂ ਸਿੱਖੋਗੇ ਅਤੇ ਇਹਨਾਂ ਦਾ ਇਸਤੇਮਾਲ ਤੁਸੀਂ ਇੱਕ ਸਹੀ ਤਰੀਕੇ ਨਾਲ ਕਰ ਸਕੋਗੇ।
ਪ੍ਰੇਮ ਜੀਵਨ: ਪ੍ਰੇਮ ਜੀਵਨ ਵਿੱਚ ਇਸ ਹਫਤੇ ਰਿਸ਼ਤੇ ਵਿੱਚ ਸਾਥੀ ਦੇ ਨਾਲ ਤੁਹਾਡਾ ਪ੍ਰੇਮ ਬਣਿਆ ਰਹੇਗਾ। ਇਸ ਦੇ ਨਤੀਜੇ ਵੱਜੋਂ ਤੁਹਾਡੇ ਦੋਹਾਂ ਦਾ ਰਿਸ਼ਤਾ ਰੋਮਾਂਸ ਨਾਲ ਭਰਿਆ ਹੋਵੇਗਾ। ਅਜਿਹੇ ਵਿੱਚ ਤੁਸੀਂ ਆਪਣੇ ਸਾਥੀ ਦੇ ਨਾਲ ਦਿਲ ਖੋਲ ਕੇ ਗੱਲਾਂ ਕਰਦੇ ਹੋਏ ਨਜ਼ਰ ਆਓਗੇ।
ਪੜ੍ਹਾਈ: ਮੂਲਾਂਕ ਛੇ ਦੇ ਵਿਦਿਆਰਥੀਆਂ ਦੇ ਮਨ ਵਿੱਚ ਵਿਜ਼ੂਅਲ ਕਮਿਊਨੀਕੇਸ਼ਨ, ਕਾਸਟਿੰਗ ਵਰਗੇ ਵਿਸ਼ਿਆਂ ਦੇ ਪ੍ਰਤੀ ਦਿਲਚਸਪੀ ਪੈਦਾ ਹੋ ਸਕਦੀ ਹੈ। ਇਹ ਵਿਦਿਆਰਥੀ ਪੜ੍ਹਾਈ ਦੇ ਸਬੰਧ ਵਿੱਚ ਟੀਚਿਆਂ ਨੂੰ ਨਿਰਧਾਰਿਤ ਕਰਨ ਦੇ ਨਾਲ-ਨਾਲ ਚੰਗੇ ਅੰਕ ਪ੍ਰਾਪਤ ਕਰਨ ਦੇ ਵੀ ਯੋਗ ਹੋਣਗੇ। ਨਾਲ ਹੀ ਇਹ ਆਪਣੇ ਲਈ ਉੱਚ ਕਦਰਾਂ-ਕੀਮਤਾਂ ਦੀ ਸਥਾਪਨਾ ਕਰ ਸਕਣਗੇ।
ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਵੱਲ ਵੇਖੀਏ ਤਾਂ ਇਸ ਅਵਧੀ ਵਿੱਚ ਨੌਕਰੀ ਕਰਨ ਵਾਲੇ ਜਾਤਕਾਂ ਨੂੰ ਅਹੁਦੇ ਵਿੱਚ ਤਰੱਕੀ ਮਿਲਣ ਅਤੇ ਹੋਰ ਤਰੀਕਿਆਂ ਤੋਂ ਲਾਭ ਪ੍ਰਾਪਤ ਹੋਣ ਦੀ ਸੰਭਾਵਨਾ ਹੈ। ਅਜਿਹੇ ਵਿੱਚ ਇਹ ਨੌਕਰੀ ਤੋਂ ਸੰਤੁਸ਼ਟ ਦਿਖਣਗੇ। ਜਿਨਾਂ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹ ਵਿਰੋਧੀਆਂ ਨੂੰ ਟੱਕਰ ਦੇ ਸਕਣਗੇ ਅਤੇ ਉਹਨਾਂ ਦੇ ਸਾਹਮਣੇ ਇੱਕ ਚੰਗਾ ਉਦਾਹਰਣ ਬਣ ਕੇ ਉੱਭਰਣਗੇ।
ਸਿਹਤ: ਸਿਹਤ ਬਾਰੇ ਗੱਲ ਕਰੀਏ ਤਾਂ ਮੂਲਾਂਕ ਛੇ ਦੇ ਜਾਤਕ ਇਸ ਹਫਤੇ ਖੁਸ਼ ਦਿਖਣਗੇ ਅਤੇ ਇਸ ਕਾਰਨ ਉਹਨਾਂ ਦੀ ਫਿੱਟਨੈੱਸ ਵੀ ਚੰਗੀ ਬਣੀ ਰਹੇਗੀ। ਅਜਿਹੇ ਵਿੱਚ ਉਹ ਇਸ ਨੂੰ ਅੱਗੇ ਵੀ ਬਰਕਰਾਰ ਰੱਖ ਸਕਣਗੇ।
ਉਪਾਅ:ਸ਼ੁੱਕਰਵਾਰ ਦੇ ਦਿਨ ਸ਼ੁੱਕਰ ਗ੍ਰਹਿ ਦੇ ਲਈ ਹਵਨ ਕਰਵਾਓ ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਮੂਲਾਂਕ 7
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)
ਮੂਲਾਂਕ ਸੱਤ ਦੇ ਤਹਿਤ ਜਨਮ ਲੈਣ ਵਾਲੇ ਜਾਤਕਾਂ ਵਿੱਚ ਇਸ ਹਫਤੇ ਖਿੱਚ ਦੀ ਕਮੀ ਹੋ ਸਕਦੀ ਹੈ ਅਤੇ ਨਾਲ ਹੀ ਤੁਸੀਂ ਅਸੁਰੱਖਿਅਤ ਮਹਿਸੂਸ ਕਰ ਸਕਦੇ ਹੋ। ਅਜਿਹੇ ਵਿੱਚ ਇਹ ਲੋਕ ਆਪਣੇ ਭਵਿੱਖ ਨੂੰ ਲੈ ਕੇ ਆਪਣੇ-ਆਪ ਨਾਲ ਹੀ ਸਵਾਲ-ਜਵਾਬ ਕਰਦੇ ਹੋਏ ਦਿਖ ਸਕਦੇ ਹਨ। ਅਜਿਹੀ ਸਥਿਤੀ ਦੇ ਕਾਰਨ ਤੁਹਾਨੂੰ ਜੀਵਨ ਵਿੱਚ ਸਥਿਰਤਾ ਪ੍ਰਾਪਤ ਕਰਨ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪ੍ਰੇਮ ਜੀਵਨ: ਮੂਲਾਂਕ ਸੱਤ ਵਾਲੇ ਪ੍ਰੇਮ ਜੀਵਨ ਵਿੱਚ ਇਸ ਹਫਤੇ ਆਪਣੇ ਸਾਥੀ ਦੇ ਨਾਲ ਰਿਸ਼ਤੇ ਦਾ ਆਨੰਦ ਲੈਣ ਵਿੱਚ ਅਸਫਲ ਹੋ ਸਕਦੇ ਹਨ, ਜਿਸ ਦਾ ਕਾਰਨ ਘਰ-ਪਰਿਵਾਰ ਵਿੱਚ ਚੱਲ ਰਹੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ਵਿੱਚ ਇਹਨਾਂ ਸਭ ਚੀਜ਼ਾਂ ਦਾ ਅਸਰ ਤੁਹਾਡੇ ਰਿਸ਼ਤੇ ਵਿੱਚ ਖੁਸ਼ੀਆਂ ਉੱਤੇ ਪੈ ਸਕਦਾ ਹੈ।
ਪੜ੍ਹਾਈ: ਪੜ੍ਹਾਈ ਬਾਰੇ ਗੱਲ ਕਰੀਏ ਤਾਂ ਮੂਲਾਂਕ ਸੱਤ ਦੇ ਵਿਦਿਆਰਥੀਆਂ ਨੂੰ ਇਸ ਹਫਤੇ ਇਕਾਗਰਚਿੱਤ ਹੋ ਕੇ ਪੜ੍ਹਾਈ ਕਰਨ ਅਤੇ ਚੰਗੇ ਅੰਕ ਪ੍ਰਾਪਤ ਕਰਨ ਵਿੱਚ ਸਮੱਸਿਆਵਾਂ ਦਾ ਅਨੁਭਵ ਹੋ ਸਕਦਾ ਹੈ। ਨਾਲ ਹੀ ਤੁਹਾਡੀ ਯਾਦਦਾਸ਼ਤ ਔਸਤ ਰਹੇਗੀ, ਜਿਸ ਦਾ ਅਸਰ ਪ੍ਰੀਖਿਆ ਵਿੱਚ ਤੁਹਾਡੇ ਅੰਕਾਂ ਉੱਤੇ ਵੀ ਪੈ ਸਕਦਾ ਹੈ।
ਪੇਸ਼ੇਵਰ ਜੀਵਨ: ਕਰੀਅਰ ਦੇ ਖੇਤਰ ਵਿੱਚ ਇਹ ਜਾਤਕ ਕੁਝ ਨਵੀਆਂ-ਨਵੀਆਂ ਚੀਜ਼ਾਂ ਸਿੱਖ ਸਕਦੇ ਹਨ। ਇਸ ਦੇ ਨਤੀਜੇ ਵੱਜੋਂ ਤੁਹਾਨੂੰ ਸੀਨੀਅਰ ਅਧਿਕਾਰੀਆਂ ਤੋਂ ਪ੍ਰਸ਼ੰਸਾ ਮਿਲਣ ਦੀ ਸੰਭਾਵਨਾ ਬਣੇਗੀ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਤੁਹਾਨੂੰ ਧਨ-ਹਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿਹਤ: ਸਿਹਤ ਦੇ ਲਿਹਾਜ਼ ਤੋਂ ਇਹਨਾਂ ਜਾਤਕਾਂ ਨੂੰ ਇਸ ਹਫਤੇ ਕਿਸੇ ਐਲਰਜੀ ਦੇ ਕਾਰਨ ਚਮੜੀ ਵਿੱਚ ਜਲਣ ਦੀ ਪਰੇਸ਼ਾਨੀ ਹੋ ਸਕਦੀ ਹੈ। ਨਾਲ ਹੀ ਤੁਹਾਨੂੰ ਪਾਚਣ ਸਬੰਧੀ ਸਮੱਸਿਆਵਾਂ ਪਰੇਸ਼ਾਨ ਕਰ ਸਕਦੀਆਂ ਹਨ। ਅਜਿਹੇ ਵਿੱਚ ਤੁਹਾਨੂੰ ਸਿਹਤ ਨੂੰ ਚੰਗਾ ਬਣਾ ਕੇ ਰੱਖਣ ਦੇ ਲਈ ਸਮੇਂ ਸਿਰ ਭੋਜਨ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ:ਹਰ ਰੋਜ਼ 41 ਵਾਰ 'ॐ ਕੇਤਵੇ ਨਮਹ:' ਮੰਤਰ ਦਾ ਜਾਪ ਕਰੋ।
ਮੂਲਾਂਕ 8
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)
ਮੂਲਾਂਕ ਅੱਠ ਦੇ ਜਾਤਕ ਇਸ ਹਫਤੇ ਆਪਣਾ ਧੀਰਜ ਖੋ ਸਕਦੇ ਹਨ ਅਤੇ ਇਸ ਕਾਰਨ ਉਹ ਸਫਲਤਾ ਪ੍ਰਾਪਤ ਕਰਨ ਵਿੱਚ ਪਿੱਛੇ ਰਹਿ ਸਕਦੇ ਹਨ। ਨਾਲ ਹੀ ਇਸ ਗੱਲ ਦੀ ਵੀ ਮਜ਼ਬੂਤ ਸੰਭਾਵਨਾ ਹੈ ਕਿ ਕਿਸੇ ਯਾਤਰਾ ਤੇ ਦੌਰਾਨ ਤੁਹਾਡੇ ਤੋਂ ਕੋਈ ਕੀਮਤੀ ਵਸਤੂ ਗੁੰਮ ਹੋ ਸਕਦੀ ਹੈ, ਜੋ ਕਿ ਤੁਹਾਡੇ ਲਈ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ।
ਪ੍ਰੇਮ ਜੀਵਨ: ਮੂਲਾਂਕ ਅੱਠ ਵਾਲੇ ਇਸ ਹਫਤੇ ਘਰ-ਪਰਿਵਾਰ ਵਿੱਚ ਚੱਲ ਰਹੇ ਜਾਇਦਾਦ ਨਾਲ ਜੁੜੇ ਮਾਮਲੇ ਦੇ ਕਾਰਨ ਤਣਾਅ ਵਿੱਚ ਨਜ਼ਰ ਆ ਸਕਦੇ ਹਨ, ਜਿਸ ਦਾ ਅਸਰ ਤੁਹਾਡੇ ਰਿਸ਼ਤੇ ਉੱਤੇ ਪੈ ਸਕਦਾ ਹੈ।
ਪੜ੍ਹਾਈ: ਪੜ੍ਹਾਈ ਬਾਰੇ ਗੱਲ ਕਰੀਏ ਤਾਂ ਇਹਨਾਂ ਵਿਦਿਆਰਥੀਆਂ ਦੇ ਲਈ ਇਸ ਹਫਤੇ ਪੜ੍ਹਾਈ ਵਿੱਚ ਗਿਰਾਵਟ ਆ ਸਕਦੀ ਹੈ ਅਤੇ ਇਸ ਦੇ ਨਤੀਜੇ ਵੱਜੋਂ ਪੜ੍ਹਾਈ ਵਿੱਚ ਸਖਤ ਮਿਹਨਤ ਕਰਨ ਤੋਂ ਬਾਅਦ ਵੀ ਸਫਲਤਾ ਪ੍ਰਾਪਤ ਕਰਨ ਲਈ ਸੰਘਰਸ਼ ਕਰਨਾ ਪੈ ਸਕਦਾ ਹੈ।
ਪੇਸ਼ੇਵਰ ਜੀਵਨ: ਮੂਲਾਂਕ ਅੱਠ ਦੇ ਨੌਕਰੀਪੇਸ਼ਾ ਜਾਤਕਾਂ ਨੂੰ ਇਸ ਹਫਤੇ ਕੰਮ ਵਿੱਚ ਕੀਤੀ ਗਈ ਮਿਹਨਤ ਦੇ ਬਾਵਜੂਦ ਵੀ ਪ੍ਰਸ਼ੰਸਾ ਨਾ ਮਿਲਣ ਦੀ ਸੰਭਾਵਨਾ ਹੈ ਅਤੇ ਇਹ ਗੱਲ ਤੁਹਾਨੂੰ ਪਰੇਸ਼ਾਨ ਕਰ ਸਕਦੀ ਹੈ। ਜਿਨਾਂ ਲੋਕਾਂ ਦਾ ਸਬੰਧ ਕਾਰੋਬਾਰ ਨਾਲ ਹੈ, ਉਹਨਾਂ ਦੇ ਲਈ ਵਪਾਰ ਨੂੰ ਸਹੀ ਤਰੀਕੇ ਨਾਲ ਚਲਾਓਣ ਦੇ ਨਾਲ-ਨਾਲ ਮੁਨਾਫਾ ਕਮਾਉਣਾ ਥੋੜਾ ਜਿਹਾ ਮੁਸ਼ਕਿਲ ਹੋ ਸਕਦਾ ਹੈ।
ਸਿਹਤ: ਸਿਹਤ ਦੇ ਪੱਖ ਤੋਂ ਦੇਖੀਏ ਤਾਂ ਇਹ ਹਫਤਾ ਤੁਹਾਡੇ ਲਈ ਥੋੜਾ ਮੁਸ਼ਕਿਲ ਹੋ ਸਕਦਾ ਹੈ, ਕਿਉਂਕਿ ਤੁਹਾਨੂੰ ਪੈਰਾਂ ਅਤੇ ਜੋੜਾਂ ਵਿੱਚ ਦਰਦ ਹੋ ਸਕਦਾ ਹੈ। ਇਸ ਕਾਰਨ ਤਣਾਅ ਵੀ ਤੁਹਾਡੇ ਉੱਤੇ ਹਾਵੀ ਹੋ ਸਕਦਾ ਹੈ।
ਉਪਾਅ:ਹਰ ਰੋਜ਼ 11 ਵਾਰ 'ॐ ਹਨੁਮਤੇ ਨਮਹ:' ਮੰਤਰ ਦਾ ਜਾਪ ਕਰੋ।
ਮੂਲਾਂਕ 9
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)
ਮੂਲਾਂਕ ਨੌ ਦੇ ਜਾਤਕਾਂ ਦੇ ਲਈ ਸਥਿਤੀ ਅਨੁਕੂਲ ਰਹੇਗੀ ਅਤੇ ਇਸ ਦੇ ਨਤੀਜੇ ਵੱਜੋਂ ਇਹ ਸਥਿਤੀ ਨੂੰ ਆਪਣੇ ਪੱਖ ਵਿੱਚ ਕਰਨ ਦੇ ਯੋਗ ਹੋਣਗੇ। ਹਾਲਾਂਕਿ ਇਸ ਹਫਤੇ ਤੁਸੀਂ ਇੱਕ ਅਲੱਗ ਹੀ ਵਿਅਕਤਿੱਤਵ ਦੇ ਨਾਲ ਅੱਗੇ ਵਧੋਗੇ ਅਤੇ ਤੁਹਾਡਾ ਵਿਅਕਤਿੱਤਵ ਸਰਬ-ਗੁਣ-ਸੰਪੰਨ ਹੋ ਸਕਦਾ ਹੈ। ਇਹਨਾਂ ਗੁਣਾਂ ਦਾ ਤੁਸੀਂ ਆਪਣੇ ਜੀਵਨ ਵਿੱਚ ਉਪਯੋਗ ਕਰਦੇ ਹੋਏ ਨਜ਼ਰ ਆਓਗੇ।
ਪ੍ਰੇਮ ਜੀਵਨ: ਪ੍ਰੇਮ ਜੀਵਨ ਵੱਲ ਵੇਖੀਏ ਤਾਂ ਮੂਲਾਂਕ ਨੌ ਵਾਲੇ ਆਪਣੇ ਰਿਸ਼ਤੇ ਵਿੱਚ ਸਾਥੀ ਦੇ ਨਾਲ ਸਿਧਾਂਤਾਂ ‘ਤੇ ਚੱਲਣਾ ਪਸੰਦ ਕਰਨਗੇ। ਅਜਿਹੇ ਵਿੱਚ ਤੁਸੀਂ ਰਿਸ਼ਤੇ ਵਿੱਚ ਉੱਚ ਕਦਰਾਂ-ਕੀਮਤਾਂ ਬਣਾ ਕੇ ਰੱਖੋਗੇ। ਇਸ ਦੇ ਨਤੀਜੇ ਵੱਜੋਂ ਤੁਹਾਡੇ ਅਤੇ ਤੁਹਾਡੇ ਜੀਵਨ ਸਾਥੀ ਦੇ ਵਿਚਕਾਰ ਆਪਸੀ ਸਬੰਧ ਮਜ਼ਬੂਤ ਹੋਣਗੇ ਅਤੇ ਤੁਸੀਂ ਦੋਵੇਂ ਇੱਕ ਨਵੀਂ ਪ੍ਰੇਮ ਕਹਾਣੀ ਲਿਖੋਗੇ।
ਪੜ੍ਹਾਈ: ਮੂਲਾਂਕ ਨੌ ਦੇ ਉਹ ਵਿਦਿਆਰਥੀ, ਜਿਨਾਂ ਦਾ ਸਬੰਧ ਮੈਨੇਜਮੈਂਟ, ਇਲੈਕਟਰੀਕਲ ਇੰਜੀਨੀਅਰਿੰਗ ਆਦਿ ਵਿਸ਼ਿਆਂ ਨਾਲ ਹੈ, ਉਹ ਇਸ ਹਫਤੇ ਚੰਗਾ ਪ੍ਰਦਰਸ਼ਨ ਕਰਨ ਲਈ ਦ੍ਰਿੜ ਰਹਿਣਗੇ।
ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਬਾਰੇ ਗੱਲ ਕਰੀਏ ਤਾਂ ਕਾਰਜ ਸਥਾਨ ਵਿੱਚ ਤੁਹਾਡਾ ਪ੍ਰਦਰਸ਼ਨ ਸ਼ਾਨਦਾਰ ਰਹੇਗਾ ਅਤੇ ਤੁਹਾਨੂੰ ਪ੍ਰਸ਼ੰਸਾ ਅਤੇ ਪਹਿਚਾਣ ਪ੍ਰਾਪਤ ਹੋਵੇਗੀ। ਹਾਲਾਂਕਿ ਇਹ ਪ੍ਰਸ਼ੰਸਾ ਤੁਹਾਡੇ ਕੋਲ ਪ੍ਰਮੋਸ਼ਨ ਦੇ ਰੂਪ ਵਿੱਚ ਆ ਸਕਦੀ ਹੈ। ਜਿਹੜੇ ਜਾਤਕਾਂ ਦਾ ਆਪਣਾ ਕਾਰੋਬਾਰ ਹੈ, ਉਹ ਚੰਗਾ ਮੁਨਾਫਾ ਕਮਾਉਣ ਦੇ ਨਾਲ-ਨਾਲ ਵਿਰੋਧੀਆਂ ਦੀਆਂ ਨਜ਼ਰਾਂ ਵਿੱਚ ਮਾਣ-ਸਨਮਾਨ ਪ੍ਰਾਪਤ ਕਰਨਗੇ।
ਸਿਹਤ: ਸਿਹਤ ਵੱਲ ਵੇਖੀਏ ਤਾਂ ਮੂਲਾਂਕ ਨੌ ਵਾਲਿਆਂ ਦੀ ਸਿਹਤ ਚੰਗੀ ਰਹੇਗੀ, ਜਿਸ ਕਾਰਨ ਇਹਨਾਂ ਦੇ ਅੰਦਰ ਉਤਸਾਹ ਭਰਿਆ ਰਹੇਗਾ। ਹਾਲਾਂਕਿ ਇਹਨਾਂ ਜਾਤਕਾਂ ਨੂੰ ਇਸ ਹਫਤੇ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਪਰੇਸ਼ਾਨ ਨਹੀਂ ਕਰੇਗੀ।
ਉਪਾਅ:ਹਰ ਰੋਜ਼ 27 ਵਾਰ 'ॐ ਭੂਮੀ ਪੁੱਤਰਾਯ ਨਮਹ:' ਮੰਤਰ ਦਾ ਜਾਪ ਕਰੋ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਕਿਵੇਂ ਦੇਖਿਆ ਜਾਂਦਾ ਹੈ ਅੰਕ ਜੋਤਿਸ਼?
ਅੰਕ ਜੋਤਿਸ਼ ਵਿੱਚ ਅਨੇਕ ਪ੍ਰਕਾਰ ਦੇ ਅੰਕਾਂ ਜਿਵੇਂ ਕਿ ਜਨਮ ਤਿਥੀ ਦੀ ਸੰਖਿਆ, ਕਰਮ ਚੱਕਰ ਸੰਖਿਆ, ਜੀਵਨ-ਪਥ ਸੰਖਿਆ, ਸੂਰਜ ਸੰਖਿਆ ਆਦਿ ਦਾ ਗਹਿਰਾਈ ਨਾਲ ਵਿਸ਼ਲੇਸ਼ਣ ਕੀਤਾ ਜਾਂਦਾ ਹੈ।
2. ਮੂਲਾਂਕ ਸੱਤ ਦਾ ਸੁਆਮੀ ਕੌਣ ਹੈ?
ਮੂਲਾਂਕ ਸੱਤ ਦਾ ਸੁਆਮੀ ਗ੍ਰਹਿ ਕੇਤੂ ਦੇਵ ਹੈ।
3. ਅੰਕ ਸੱਤ ਸਭ ਤੋਂ ਭਾਗਸ਼ਾਲੀ ਕਿਉਂ ਹੈ?
ਅੰਕ ਸੱਤ ਨੂੰ ਸ਼ੁਭ ਅੰਕ ਕਹਿੰਦੇ ਹਨ, ਕਿਉਂਕਿ ਇਹ ਅਧਿਆਤਮਕਤਾ ਅਤੇ ਧਾਰਮਿਕਤਾ ਦੀ ਪ੍ਰਤੀਨਿਧਤਾ ਕਰਦਾ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025