ਅੰਕ ਜੋਤਿਸ਼ ਹਫਤਾਵਰੀ ਰਾਸ਼ੀਫਲ (10-16) ਨਵੰਬਰ, 2024
ਅੰਕ ਜੋਤਿਸ਼ ਹਫਤਾਵਰੀ ਭਵਿੱਖਫਲ਼ ਨੂੰ ਜਾਣਨ ਦੇ ਲਈ ਅੰਕ ਜੋਤਿਸ਼ ਮੂਲਾਂਕ ਦਾ ਬਹੁਤ ਮਹੱਤਵ ਹੈ। ਮੂਲਾਂਕ ਜਾਤਕ ਦੇ ਜੀਵਨ ਦਾ ਮਹੱਤਵਪੂਰਣ ਅੰਕ ਮੰਨਿਆ ਗਿਆ ਹੈ। ਤੁਹਾਡਾ ਜਨਮ ਮਹੀਨੇ ਦੀ ਕਿਸੇ ਵੀ ਤਰੀਕ ਨੂੰ ਹੁੰਦਾ ਹੈ, ਤਾਂ ਉਸ ਨੂੰ ਇਕਾਈ ਦੇ ਅੰਕ ਵਿੱਚ ਬਦਲਣ ਤੋਂ ਬਾਅਦ ਜੋ ਅੰਕ ਪ੍ਰਾਪਤ ਹੁੰਦਾ ਹੈ, ਉਹ ਤੁਹਾਡਾ ਮੂਲਾਂਕ ਕਹਾਉਂਦਾ ਹੈ। ਮੂਲਾਂਕ 1 ਤੋਂ 9 ਦੇ ਵਿਚਕਾਰ ਕੋਈ ਵੀ ਅੰਕ ਹੋ ਸਕਦਾ ਹੈ। ਉਦਾਹਰਣ ਦੇ ਲਈ ਤੁਹਾਡਾ ਜਨਮ ਕਿਸੇ ਮਹੀਨੇ ਦੀ 10 ਤਰੀਕ ਨੂੰ ਹੋਇਆ ਹੋਵੇ, ਤਾਂ ਤੁਹਾਡਾ ਮੂਲਾਂਕ 1+0 ਯਾਨੀ ਕਿ 1 ਹੋਵੇਗਾ।
ਇਸੇ ਤਰ੍ਹਾਂ ਕਿਸੇ ਵੀ ਮਹੀਨੇ ਦੀ 1 ਤਰੀਕ ਤੋਂ ਲੈ ਕੇ 31 ਤਰੀਕ ਤੱਕ ਜੰਮੇ ਲੋਕਾਂ ਦੇ ਲਈ 1 ਤੋਂ 9 ਤੱਕ ਦੇ ਮੂਲਾਂਕਾਂ ਦੀ ਗਣਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਾਰੇ ਜਾਤਕ ਆਪਣਾ ਮੂਲਾਂਕ ਜਾਣ ਕੇ ਉਸ ਦੇ ਆਧਾਰ ਉੱਤੇ ਹਫਤਾਵਰੀ ਰਾਸ਼ੀਫਲ਼ ਜਾਣ ਸਕਦੇ ਹਨ।
ਦੁਨੀਆ ਭਰ ਦੇਵਿਦਵਾਨ ਅੰਕ ਜੋਤਸ਼ੀਆਂ ਨਾਲ਼ ਫ਼ੋਨ ‘ਤੇ ਗੱਲ ਕਰੋ ਅਤੇ ਜਾਣੋ ਕਰੀਅਰ ਸਬੰਧੀ ਸਾਰੀ ਜਾਣਕਾਰੀ
ਆਪਣੀ ਜਨਮ ਮਿਤੀ ਤੋਂ ਜਾਣੋ ਹਫਤਾਵਰੀ ਅੰਕ ਜੋਤਿਸ਼ ਰਾਸ਼ੀਫਲ (10-16) ਨਵੰਬਰ, 2024
ਅੰਕ ਜੋਤਿਸ਼ ਦਾ ਸਾਡੇ ਜੀਵਨ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ, ਕਿਉਂਕਿ ਸਭ ਅੰਕਾਂ ਦਾ ਸਾਡੇ ਜਨਮ ਦੀ ਤਰੀਕ ਨਾਲ ਸਬੰਧ ਹੁੰਦਾ ਹੈ। ਅੱਗੇ ਦਿੱਤੇ ਗਏ ਲੇਖ਼ ਵਿੱਚ ਅਸੀਂ ਦੱਸਿਆ ਹੈ ਕਿ ਹਰ ਵਿਅਕਤੀ ਦੀ ਜਨਮ ਮਿਤੀ ਦੇ ਹਿਸਾਬ ਨਾਲ ਉਸ ਦਾ ਇੱਕ ਮੂਲਾਂਕ ਨਿਰਧਾਰਿਤ ਹੁੰਦਾ ਹੈ ਅਤੇ ਇਹ ਸਭ ਅੰਕ ਵੱਖ-ਵੱਖ ਗ੍ਰਹਾਂ ਦੁਆਰਾ ਸ਼ਾਸਿਤ ਹੁੰਦੇ ਹਨ।
ਜਿਵੇਂ ਕਿ ਮੂਲਾਂਕ 1 ਉੱਤੇ ਸੂਰਜ ਦੇਵਤਾ ਦੀ ਪ੍ਰਤੀਨਿਧਤਾ ਹੈ। ਚੰਦਰਮਾ ਮੂਲਾਂਕ 2 ਦਾ ਸੁਆਮੀ ਹੈ। ਅੰਕ 3 ਨੂੰ ਦੇਵ ਗੁਰੂ ਬ੍ਰਹਸਪਤੀ ਦਾ ਸੁਆਮਿੱਤਵ ਪ੍ਰਾਪਤ ਹੈ। ਰਾਹੂ ਅੰਕ 4 ਦਾ ਰਾਜਾ ਹੈ। ਅੰਕ 5 ਬੁੱਧ ਗ੍ਰਹਿ ਦੇ ਅਧੀਨ ਹੈ। ਅੰਕ 6 ਦਾ ਰਾਜਾ ਸ਼ੁੱਕਰ ਦੇਵ ਹੈ ਅਤੇ ਅੰਕ 7 ਕੇਤੂ ਗ੍ਰਹਿ ਦਾ ਹੈ। ਸ਼ਨੀਦੇਵ ਨੂੰ ਅੰਕ 8 ਦਾ ਸੁਆਮੀ ਮੰਨਿਆ ਗਿਆ ਹੈ। ਅੰਕ 9 ਮੰਗਲ ਦੇਵ ਦਾ ਅੰਕ ਹੈ ਅਤੇ ਇਨਾਂ ਗ੍ਰਹਾਂ ਦੇ ਪਰਿਵਰਤਨ ਨਾਲ ਜਾਤਕ ਦੇ ਜੀਵਨ ਵਿੱਚ ਅਨੇਕਾਂ ਤਰ੍ਹਾਂ ਦੇ ਪਰਿਵਰਤਨ ਹੁੰਦੇ ਹਨ। ਤਾਂ ਆਓ ਜਾਣਦੇ ਹਾਂ ਕਿ ਮੂਲਾਂਕ ਦੇ ਅਨੁਸਾਰ(10-16) ਨਵੰਬਰ ਤੱਕ ਦਾ ਸਮਾਂ ਤੁਹਾਡੇ ਲਈ ਕਿਹੋ-ਜਿਹਾ ਰਹੇਗਾ।
ਬ੍ਰਿਹਤ ਕੁੰਡਲੀ ਵਿੱਚ ਲੁਕਿਆ ਹੋਇਆ ਹੈ ਤੁਹਾਡੇ ਜੀਵਨ ਦਾ ਸਾਰਾ ਰਾਜ਼, ਜਾਣੋ ਗ੍ਰਹਾਂ ਦੀ ਚਾਲ ਦਾ ਪੂਰਾ ਲੇਖਾ-ਜੋਖਾ ਅਤੇ ਇਹਨਾਂ ਦਾ ਤੁਹਾਡੇ ਜੀਵਨ ‘ਤੇ ਪ੍ਰਭਾਵ ਅਤੇ ਉਪਾਅ
ਮੂਲਾਂਕ 1
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 1, 10, 19 ਜਾਂ 28 ਤਰੀਕ ਨੂੰ ਹੋਇਆ ਹੈ)
ਮੂਲਾਂਕ 1 ਵਾਲੇ ਸਮੇਂ ਦੇ ਪਾਬੰਦ ਹੁੰਦੇ ਹਨ ਅਤੇ ਇਸ ਆਦਤ ਦਾ ਪਾਲਣ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੀ ਕਰਦੇ ਹਨ। ਇਨ੍ਹਾਂ ਨੂੰ ਕਿਸੇ ਵੀ ਕੰਮ ਵਿੱਚ ਦੇਰ ਪਸੰਦ ਨਹੀਂ ਹੁੰਦੀ ਅਤੇ ਨਾਲ ਹੀ, ਇਨ੍ਹਾਂ ਵਿੱਚ ਪ੍ਰਤੀਨਿਧਤਾ ਦੇ ਗੁਣ ਵੀ ਮੌਜੂਦ ਹੁੰਦੇ ਹਨ।
ਪ੍ਰੇਮ ਜੀਵਨ: ਮੂਲਾਂਕ 1 ਦੇ ਜਾਤਕ ਆਪਣੇ ਪ੍ਰੇਮ ਜੀਵਨ ਵਿੱਚ ਸਾਥੀ ਦੇ ਨਾਲ ਮਿੱਠੇ ਅਤੇ ਇਮਾਨਦਾਰ ਬਣੇ ਰਹਿਣਗੇ, ਜਿਸ ਦਾ ਕਾਰਨ ਤੁਹਾਡੇ ਦੋਵਾਂ ਵਿਚਕਰ ਦੀ ਮਜ਼ਬੂਤ ਆਪਸੀ ਸਮਝ ਹੋਵੇਗੀ।
ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ ਇਸ ਮੂਲਾਂਕ ਦੇ ਵਿਦਿਆਰਥੀ ਕਾਨੂੰਨ, ਮੈਨੇਜਮੈਂਟ ਅਤੇ ਸਾਹਿਤ ਆਦਿ ਵਿਸ਼ਿਆਂ ਵਿੱਚ ਆਪਣੀ ਚਮਕ ਦਿਖਾਉਣਗੇ। ਨਾਲ ਹੀ, ਇਹ ਚੰਗੇ ਅੰਕ ਪ੍ਰਾਪਤ ਕਰਨ ਦੇ ਕਾਬਲ ਹੋਣਗੇ ਅਤੇ ਆਪਣੇ ਸਾਥੀ ਵਿਦਿਆਰਥੀਆਂ ਨੂੰ ਮੁਕਾਬਲਾ ਦੇ ਸਕਣਗੇ।
ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਦੀ ਗੱਲ ਕਰੀਏ, ਤਾਂ ਮੂਲਾਂਕ 1 ਦੇ ਨੌਕਰੀਪੇਸ਼ਾ ਜਾਤਕ ਮਿਲਣ ਵਾਲੇ ਮੁਸ਼ਕਲ ਕੰਮਾਂ ਨੂੰ ਆਸਾਨੀ ਨਾਲ ਪੂਰਾ ਕਰਨ ਵਿੱਚ ਸਫਲ ਰਹਿਣਗੇ। ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ, ਤਾਂ ਤੁਸੀਂ ਇਸ ਸਮੇਂ ਇੱਕ ਤੋਂ ਵੱਧ ਕਾਰੋਬਾਰ ਕਰਨ ਦੇ ਨਾਲ-ਨਾਲ ਜ਼ਿਆਦਾ ਮੁਨਾਫਾ ਕਮਾਉਣ ਦੇ ਕਾਬਲ ਹੋਵੋਗੇ।
ਸਿਹਤ: ਸਿਹਤ ਦੇ ਪੱਖ ਤੋਂ, ਮੂਲਾਂਕ 1 ਵਾਲੇ ਜਾਤਕ ਇਸ ਹਫ਼ਤੇ ਬਿਲਕੁਲ ਫਿੱਟ ਨਜ਼ਰ ਆਉਣਗੇ, ਜਿਸ ਦਾ ਕਾਰਨ ਉਨ੍ਹਾਂ ਦੀ ਮਜ਼ਬੂਤ ਇੱਛਾ ਸ਼ਕਤੀ ਹੋਵੇਗੀ ਅਤੇ ਇਸ ਦੌਰਾਨ ਉਨ੍ਹਾਂ ਨੂੰ ਸਿਹਤ ਸਬੰਧੀ ਕੋਈ ਵੱਡੀ ਸਮੱਸਿਆ ਤੰਗ ਨਹੀਂ ਕਰੇਗੀ।
ਉਪਾਅ:ਹਰ ਰੋਜ਼ 19 ਵਾਰ 'ॐ ਭਾਸਕਰਾਯ ਨਮਹ:' ਮੰਤਰ ਦਾ ਜਾਪ ਕਰੋ।
ਕਰੀਅਰ ਦੀ ਹੋ ਰਹੀ ਹੈ ਟੈਂਸ਼ਨ! ਹੁਣੇ ਆਰਡਰ ਕਰੋ ਕਾਗਨੀਐਸਟ੍ਰੋ ਰਿਪੋਰਟ
ਮੂਲਾਂਕ 2
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 2, 11, 20 ਜਾਂ 29 ਤਰੀਕ ਨੂੰ ਹੋਇਆ ਹੈ)
ਮੂਲਾਂਕ 2 ਵਾਲਿਆਂ ਨੂੰ ਘੁੰਮਣਾ-ਫਿਰਨਾ ਬਹੁਤ ਪਸੰਦ ਹੁੰਦਾ ਹੈ ਅਤੇ ਇਹ ਜਾਤਕ ਇਸ ਨੂੰ ਆਪਣੇ ਸ਼ੌਕ ਦੇ ਰੂਪ ਵਿੱਚ ਵੇਖਦੇ ਹਨ। ਨਾਲ ਹੀ, ਇਹ ਲੋਕ ਖਾਣ-ਪੀਣ ਦਾ ਆਨੰਦ ਲੈਂਦੇ ਹੋਏ ਦੇਖੇ ਜਾ ਸਕਦੇ ਹਨ ਅਤੇ ਇੱਕ ਅਰਾਮਦਾਇਕ ਜੀਵਨ ਜੀਊਂਦੇ ਹਨ।
ਪ੍ਰੇਮ ਜੀਵਨ: ਮੂਲਾਂਕ 2 ਵਾਲੇ ਘਰ-ਪਰਿਵਾਰ ਵਿੱਚ ਚੱਲ ਰਹੇ ਵਿਵਾਦਾਂ ਦੇ ਕਾਰਨ ਸਾਥੀ ਦੇ ਨਾਲ ਰਿਸ਼ਤੇ ਵਿੱਚ ਖੁਸ਼ੀਆਂ ਕਾਇਮ ਰੱਖਣ ਵਿੱਚ ਅਸਫਲ ਹੋ ਸਕਦੇ ਹਨ। ਅਜਿਹੇ ਵਿੱਚ, ਰਿਸ਼ਤੇ ਵਿੱਚ ਖੁਸ਼ੀਆਂ ਕਾਇਮ ਰੱਖਣ ਲਈ ਤੁਹਾਨੂੰ ਆਪਸੀ ਤਾਲਮੇਲ ਨੂੰ ਬਿਹਤਰ ਬਣਾਉਣਾ ਪਵੇਗਾ।
ਪੜ੍ਹਾਈ: ਇਸ ਮੂਲਾਂਕ ਦੇ ਵਿਦਿਆਰਥੀ ਪੜ੍ਹਾਈ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਿੱਚ ਪਿੱਛੇ ਰਹਿ ਸਕਦੇ ਹਨ, ਜਿਸ ਦਾ ਕਾਰਨ ਉਨ੍ਹਾਂ ਦਾ ਧਿਆਨ ਭਟਕਣਾ ਹੋ ਸਕਦਾ ਹੈ। ਇਹ ਪੜ੍ਹਾਈ ਵਿੱਚ ਇੱਕ ਰੁਕਾਵਟ ਦਾ ਕੰਮ ਕਰ ਸਕਦਾ ਹੈ। ਤੁਹਾਡੇ ਲਈ ਇਹ ਵਧੀਆ ਰਹੇਗਾ ਕਿ ਤੁਸੀਂ ਇਸ ਦੌਰਾਨ ਪੜ੍ਹਾਈ ਨਾਲ ਜੁੜੇ ਮਹੱਤਵਪੂਰਨ ਫੈਸਲੇ ਲੈਣ ਤੋਂ ਬਚੋ।
ਪੇਸ਼ੇਵਰ ਜੀਵਨ: ਜੇਕਰ ਤੁਸੀਂ ਨੌਕਰੀ ਕਰਦੇ ਹੋ, ਤਾਂ ਕੰਮ ਦਾ ਦਬਾਅ ਵੱਧ ਹੋਣ ਦੇ ਕਾਰਨ ਤੁਹਾਡੇ ਤੋਂ ਕੰਮ ਵਿੱਚ ਗਲਤੀਆਂ ਹੋ ਸਕਦੀਆਂ ਹਨ। ਅਜਿਹੀ ਸਥਿਤੀ ਤੋਂ ਬਚਣ ਲਈ ਤੁਹਾਨੂੰ ਬਹੁਤ ਧਿਆਨ ਨਾਲ ਕੰਮ ਕਰਨਾ ਪਵੇਗਾ। ਜਿਨ੍ਹਾਂ ਲੋਕਾਂ ਦਾ ਆਪਣਾ ਕਾਰੋਬਾਰ ਹੈ, ਉਹਨਾਂ ਨੂੰ ਕਾਰੋਬਾਰ ਵਿੱਚ ਕਾਰੋਬਾਰੀ ਸਾਂਝੇਦਾਰ ਦੇ ਨਾਲ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿਹਤ: ਸਿਹਤ ਦੇ ਪੱਖ ਤੋਂ ਦੇਖੀਏ ਤਾਂ, ਮੂਲਾਂਕ 2 ਵਾਲਿਆਂ ਲਈ ਇਹ ਹਫ਼ਤਾ ਬਹੁਤ ਵਧੀਆ ਨਾ ਰਹਿਣ ਦੀ ਸੰਭਾਵਨਾ ਹੈ, ਕਿਉਂਕਿ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੋ ਸਕਦੀ ਹੈ। ਅਜਿਹੇ ਵਿੱਚ, ਤੁਹਾਡੇ ਲਈ ਧਿਆਨ ਅਤੇ ਯੋਗਾ ਕਰਨਾ ਲਾਭਦਾਇਕ ਸਾਬਤ ਹੋਵੇਗਾ।
ਉਪਾਅ:ਸੋਮਵਾਰ ਦੇ ਦਿਨ ਚੰਦਰ ਦੇਵ ਦੀ ਪੂਜਾ ਕਰੋ ।
ਮੂਲਾਂਕ 3
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 3, 12, ਜਾਂ 21 ਜਾਂ 30 ਤਰੀਕ ਨੂੰ ਹੋਇਆ ਹੈ)
ਮੂਲਾਂਕ 3 ਦੇ ਜਾਤਕ ਅਕਸਰ ਖੁੱਲੇ ਵਿਚਾਰਾਂ ਵਾਲੇ ਹੁੰਦੇ ਹਨ ਅਤੇ ਇਹ ਆਪਣੇ ਜੀਵਨ ਵਿੱਚ ਸਿਧਾਂਤਾਂ 'ਤੇ ਚੱਲਣਾ ਪਸੰਦ ਕਰਦੇ ਹਨ। ਇਹ ਲੋਕ ਧਾਰਮਿਕ ਅਤੇ ਇਮਾਨਦਾਰ ਸੁਭਾਅ ਦੇ ਹੁੰਦੇ ਹਨ। ਆਮ ਤੌਰ 'ਤੇ, ਇਸ ਮੂਲਾਂਕ ਵਾਲੇ ਜਾਤਕ ਤੀਰਥ ਸਥਾਨਾਂ ਦੀ ਯਾਤਰਾ ਕਰਦੇ ਹੋਏ ਨਜ਼ਰ ਆਉਂਦੇ ਹਨ।
ਪ੍ਰੇਮ ਜੀਵਨ: ਪ੍ਰੇਮ ਜੀਵਨ ਵਿੱਚ, ਮੂਲਾਂਕ 3 ਵਾਲੇ ਆਪਣੇ ਸਾਥੀ ਦੇ ਪ੍ਰਤੀ ਵਫ਼ਾਦਾਰ ਰਹਿੰਦੇ ਹਨ ਅਤੇ ਇਹਨਾਂ ਦਾ ਵਿਵਹਾਰ ਰਿਸ਼ਤੇ ਵਿੱਚ ਖੁਸ਼ੀ ਅਤੇ ਪ੍ਰੇਮ ਬਣਾ ਕੇ ਰੱਖਣ ਵਿੱਚ ਮੱਦਦ ਕਰੇਗਾ। ਅਜਿਹੇ ਵਿੱਚ, ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ।
ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ, ਇਸ ਮੂਲਾਂਕ ਦੇ ਵਿਦਿਆਰਥੀ ਪੇਸ਼ੇਵਰ ਢੰਗ ਨਾਲ ਪੜ੍ਹਾਈ ਕਰਦੇ ਹੋਏ ਨਜ਼ਰ ਆਉਣਗੇ। ਇਸ ਦੇ ਨਤੀਜੇ ਵੱਜੋਂ, ਤੁਸੀਂ ਚੰਗੇ ਅੰਕ ਪ੍ਰਾਪਤ ਕਰਨ ਦੇ ਯੋਗ ਹੋਵੋਗੇ ਅਤੇ ਨਾਲ ਹੀ ਤੁਸੀਂ ਆਪਣੀ ਯੋਗਤਾ ਦਾ ਪ੍ਰਦਰਸ਼ਨ ਵੀ ਕਰ ਸਕੋਗੇ।
ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਦੀ ਗੱਲ ਕਰੀਏ, ਤਾਂ ਮੂਲਾਂਕ 3 ਦੇ ਨੌਕਰੀ ਕਰਨ ਵਾਲੇ ਜਾਤਕ ਕੰਮ ਦੇ ਖੇਤਰ ਵਿੱਚ ਆਪਣੇ ਮਨ ਨੂੰ ਸ਼ਾਂਤ ਰੱਖਦੇ ਹੋਏ ਕੰਮ ਵਿੱਚ ਆਸਾਨੀ ਨਾਲ ਮਹਾਰਤ ਹਾਸਲ ਕਰਨ ਵਿੱਚ ਕਾਮਯਾਬ ਰਹਿਣਗੇ। ਜੇਕਰ ਤੁਸੀਂ ਕਾਰੋਬਾਰੀ ਹੋ, ਤਾਂ ਤੁਸੀਂ ਆਪਣੇ ਕਾਰੋਬਾਰ ਵਿੱਚ ਆਪਣੀਆਂ ਯੋਜਨਾਵਾਂ ਦੇ ਕਾਰਨ ਚੰਗਾ ਮੁਨਾਫਾ ਕਮਾਉਣ ਵਿੱਚ ਸਫ਼ਲ ਰਹੋਗੇ।
ਸਿਹਤ: ਮੂਲਾਂਕ 3 ਵਾਲਿਆਂ ਦੀ ਸਿਹਤ ਇਸ ਹਫ਼ਤੇ ਸੰਤੁਲਿਤ ਖਾਣ-ਪੀਣ ਦੇ ਨਤੀਜੇ ਵੱਜੋਂ ਬਹੁਤ ਵਧੀਆ ਰਹੇਗੀ। ਇਸ ਦੌਰਾਨ ਤੁਸੀਂ ਸਮੇਂ ਸਿਰ ਭੋਜਨ ਖਾਓਗੇ, ਜਿਸ ਦਾ ਸਿੱਧਾ ਅਸਰ ਤੁਹਾਡੀ ਫਿਟਨੈੱਸ 'ਤੇ ਨਜ਼ਰ ਆਵੇਗਾ।
ਉਪਾਅ:ਹਰ ਰੋਜ਼ 21 ਵਾਰ 'ॐ ਗੁਰੂਵੇ ਨਮਹ:' ਮੰਤਰ ਦਾ ਜਾਪ ਕਰੋ।
ਸਾਲ 2024 ਵਿੱਚ ਕਿਹੋ-ਜਿਹੀ ਰਹੇਗੀ ਤੁਹਾਡੀ ਸਿਹਤ? ਸਿਹਤ ਰਾਸ਼ੀਫਲ 2024 ਤੋਂ ਜਾਣੋ ਜਵਾਬ
ਮੂਲਾਂਕ 4
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 4, 13, ਜਾਂ 22 ਜਾਂ 31 ਤਰੀਕ ਨੂੰ ਹੋਇਆ ਹੈ)
ਮੂਲਾਂਕ 4 ਦੇ ਅਧੀਨ ਪੈਦਾ ਹੋਣ ਵਾਲੇ ਜਾਤਕ ਕਿਸੇ ਵੀ ਚੀਜ਼ ਜਾਂ ਖੇਤਰ ਦੇ ਪ੍ਰਤੀ ਬਹੁਤ ਜ਼ਿਆਦਾ ਜਨੂੰਨੀ ਹੁੰਦੇ ਹਨ ਅਤੇ ਇਸ ਨੂੰ ਆਪਣੀ ਜ਼ਿੰਦਗੀ ਵਿੱਚ ਲੈ ਕੇ ਅੱਗੇ ਵਧਦੇ ਹਨ। ਇਹ ਜਾਤਕ ਆਪਣੀ ਜ਼ਿੰਦਗੀ ਵਿੱਚ ਵਾਪਰਣ ਵਾਲੀਆਂ ਘਟਨਾਵਾਂ ਤੋਂ ਪ੍ਰੇਰਿਤ ਹੋ ਕੇ ਆਪਣੇ ਲਈ ਉੱਚੇ ਟੀਚੇ ਨਿਰਧਾਰਤ ਕਰਦੇ ਹਨ ਅਤੇ ਇਸ ਦੇ ਨਾਲ ਹੀ, ਉਹਨਾਂ ਟੀਚਿਆਂ ਨੂੰ ਹਾਸਲ ਕਰਨ ਦੇ ਰਸਤੇ ‘ਤੇ ਅੱਗੇ ਵੱਧਦੇ ਹਨ।
ਪ੍ਰੇਮ ਜੀਵਨ: ਪ੍ਰੇਮ ਜੀਵਨ ਦੀ ਗੱਲ ਕਰੀਏ, ਤਾਂ ਮੂਲਾਂਕ 4 ਦੇ ਜਾਤਕਾਂ ਦਾ ਰਿਸ਼ਤਾ ਸਾਥੀ ਦੇ ਨਾਲ ਪਿਆਰ ਅਤੇ ਰੋਮਾਂਸ ਨਾਲ ਭਰਿਆ ਰਹੇਗਾ ਅਤੇ ਅਜਿਹੇ ਵਿੱਚ, ਤੁਹਾਡਾ ਦੋਵਾਂ ਦਾ ਰਿਸ਼ਤਾ ਕਾਫ਼ੀ ਮਜ਼ਬੂਤ ਹੋਵੇਗਾ। ਇਸ ਦੌਰਾਨ ਸਾਥੀ ਲਈ ਤੁਹਾਡੇ ਮਨ ਵਿੱਚ ਪਿਆਰ ਅਤੇ ਖਿੱਚ ਵਧੇਗੀ।
ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ, ਮੂਲਾਂਕ 4 ਦੇ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਨ ਦੇ ਕਾਬਲ ਹੋਣਗੇ। ਨਾਲ ਹੀ, ਜਿਹੜੇ ਵਿਦਿਆਰਥੀ ਪੇਸ਼ੇਵਰ ਕੋਰਸਾਂ ਦੀ ਪੜ੍ਹਾਈ ਕਰ ਰਹੇ ਹਨ, ਉਹਨਾਂ ਲਈ ਸ਼ਿਖਰ 'ਤੇ ਪਹੁੰਚਣ ਅਤੇ ਸਫਲਤਾ ਹਾਸਲ ਕਰਨ ਦੇ ਮੌਕੇ ਵਧੇਰੇ ਹੋ ਸਕਦੇ ਹਨ।
ਪੇਸ਼ੇਵਰ ਜੀਵਨ: ਇਸ ਮੂਲਾਂਕ ਦੇ ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਹ ਆਪਣੇ ਕੰਮ ਵਿੱਚ ਆਪਣੀ ਕੁਸ਼ਲਤਾ ਵਿੱਚ ਸੁਧਾਰ ਕਰਨ ਵਿੱਚ ਕਾਮਯਾਬ ਰਹਿਣਗੇ, ਜਿਸ ਕਾਰਨ ਉਨ੍ਹਾਂ ਨੂੰ ਕੀਤੀ ਗਈ ਸਖਤ ਮਿਹਨਤ ਲਈ ਪਹਿਚਾਣ ਮਿਲੇਗੀ। ਜਿਨ੍ਹਾਂ ਲੋਕਾਂ ਦਾ ਆਪਣਾ ਕਾਰੋਬਾਰ ਹੈ, ਉਹ ਇਸ ਸਮੇਂ ਚੰਗਾ ਮੁਨਾਫ਼ਾ ਕਮਾਉਣ ਦੀ ਸਥਿਤੀ ਵਿੱਚ ਹੋਣਗੇ।
ਸਿਹਤ: ਸਿਹਤ ਦੀ ਗੱਲ ਕਰੀਏ, ਤਾਂ ਮੂਲਾਂਕ 4 ਵਾਲੇ ਆਪਣੇ ਜੋਸ਼ ਦੇ ਬਲ 'ਤੇ ਆਪਣੀ ਸਿਹਤ ਨੂੰ ਵਧੀਆ ਬਣਾ ਕੇ ਰੱਖਣਗੇ। ਪਰ, ਇਹਨਾਂ ਜਾਤਕਾਂ ਨੂੰ ਸਿਹਤ ਸਬੰਧੀ ਛੋਟੀਆਂ-ਮੋਟੀਆਂ ਸਮੱਸਿਆਵਾਂ ਜਿਵੇਂ ਕਿ ਪੇਟ ਦਰਦ ਅਤੇ ਪਾਚਣ ਨਾਲ ਸਬੰਧਤ ਰੋਗਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਪਾਅ:ਹਰ ਰੋਜ਼ 22 ਵਾਰ 'ॐ ਦੁਰਗਾਯ ਨਮਹ:' ਮੰਤਰ ਦਾ ਜਾਪ ਕਰੋ।
ਹੁਣ ਘਰ ਬੈਠੇ ਹੋਏ ਹੀ ਮਾਹਰ ਪੁਰੋਹਿਤ ਤੋਂ ਕਰਵਾਓ ਇੱਛਾ ਅਨੁਸਾਰ ਆਨਲਾਈਨ ਪੂਜਾ ਅਤੇ ਪ੍ਰਾਪਤ ਕਰੋ ਉੱਤਮ ਨਤੀਜੇ!
ਮੂਲਾਂਕ 5
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 5, 14, ਜਾਂ 23 ਤਰੀਕ ਨੂੰ ਹੋਇਆ ਹੈ)
ਮੂਲਾਂਕ 5 ਦੇ ਜਾਤਕਾਂ ਦਾ ਸੈਂਸ ਆਫ਼ ਹਿਊਮਰ ਕਾਫ਼ੀ ਵਧੀਆ ਹੁੰਦਾ ਹੈ ਅਤੇ ਇਹ ਬਹੁਤ ਬੁੱਧੀਮਾਨ ਹੁੰਦੇ ਹਨ। ਇਹਨਾਂ ਲੋਕਾਂ ਦੀ ਸੋਚ ਤਾਰਕਿਕ ਹੁੰਦੀ ਹੈ, ਜਿਸ ਦੀ ਝਲਕ ਇਹਨਾਂ ਦੇ ਕੰਮ ਵਿੱਚ ਵੀ ਵੇਖਣ ਨੂੰ ਮਿਲਦੀ ਹੈ। ਇਸ ਦੇ ਨਾਲ ਹੀ, ਇਹਨਾਂ ਦੀ ਦਿਲਚਸਪੀ ਕਾਰੋਬਾਰ ਕਰਨ ਵਿੱਚ ਹੁੰਦੀ ਹੈ।
ਪ੍ਰੇਮ ਜੀਵਨ: ਪ੍ਰੇਮ ਜੀਵਨ ਦੀ ਗੱਲ ਕਰੀਏ, ਤਾਂ ਇਸ ਹਫਤੇ ਤੁਹਾਡਾ ਰਿਸ਼ਤਾ ਸਾਥੀ ਦੇ ਨਾਲ ਮਧੁਰ ਨਾ ਰਹਿਣ ਦੀ ਸੰਭਾਵਨਾ ਹੈ, ਜਿਸ ਕਰਕੇ ਤੁਸੀਂ ਦੋਵਾਂ ਦੇ ਦਰਮਿਆਨ ਆਪਸੀ ਸਮਝ ਵਿੱਚ ਕਮੀ ਮਹਿਸੂਸ ਕਰ ਸਕਦੇ ਹੋ।
ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ, ਮੂਲਾਂਕ 5 ਦੇ ਵਿਦਿਆਰਥੀਆਂ ਨੂੰ ਪੜ੍ਹਾਈ ਵਿੱਚ ਗਿਰਾਵਟ ਮਹਿਸੂਸ ਹੋ ਸਕਦੀ ਹੈ, ਜੋ ਕਿ ਧਿਆਨ ਭਟਕਣ ਦਾ ਨਤੀਜਾ ਹੋ ਸਕਦਾ ਹੈ। ਅਜਿਹੇ ਵਿੱਚ, ਤੁਹਾਨੂੰ ਪੜ੍ਹਾਈ ਵੱਲ ਧਿਆਨ ਦੇਣ ਦੀ ਲੋੜ ਹੋਵੇਗੀ। ਨਾਲ ਹੀ, ਇਸ ਦੌਰਾਨ ਤੁਹਾਨੂੰ ਪੜ੍ਹਾਈ ਨਾਲ ਸਬੰਧਤ ਮਹੱਤਵਪੂਰਣ ਫੈਸਲੇ ਲੈਣ ਤੋਂ ਬਚਣਾ ਚਾਹੀਦਾ ਹੈ।
ਪੇਸ਼ੇਵਰ ਜੀਵਨ: ਪੇਸ਼ੇਵਰ ਜੀਵਨ ਦੀ ਗੱਲ ਕਰੀਏ, ਤਾਂ ਇਹਨਾਂ ਜਾਤਕਾਂ ਦੀ ਕੰਮ ਵਿੱਚ ਦਿਲਚਸਪੀ ਨਾ ਹੋਣ ਦੇ ਕਾਰਨ ਮੌਜੂਦਾ ਨੌਕਰੀ ਵਿੱਚ ਪਕੜ ਕਮਜ਼ੋਰ ਹੋ ਸਕਦੀ ਹੈ, ਅਤੇ ਅਜਿਹੇ ਵਿੱਚ, ਇਨ੍ਹਾਂ ਨੂੰ ਸਫਲਤਾ ਨਾ ਮਿਲਣ ਦੀ ਸੰਭਾਵਨਾ ਹੈ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਲਾਪਰਵਾਹੀ ਦੇ ਕਾਰਨ ਤੁਹਾਨੂੰ ਨੁਕਸਾਨ ਝੱਲਣਾ ਪੈ ਸਕਦਾ ਹੈ।
ਸਿਹਤ: ਸਿਹਤ ਦੀ ਗੱਲ ਕਰੀਏ, ਤਾਂ ਮੂਲਾਂਕ 5 ਵਾਲਿਆਂ ਨੂੰ ਚਮੜੀ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਦਾ ਕਾਰਨ ਉਨ੍ਹਾਂ ਦੀ ਕਮਜ਼ੋਰ ਰੋਗ-ਪ੍ਰਤੀਰੋਧਕ ਸ਼ਕਤੀ ਅਤੇ ਖਾਣ-ਪੀਣ ਦੀਆਂ ਗਲਤ ਆਦਤਾਂ ਹੋ ਸਕਦੀਆਂ ਹਨ। ਅਜਿਹੇ ਵਿੱਚ, ਤੁਹਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ।
ਉਪਾਅ:ਹਰ ਰੋਜ਼ 41 ਵਾਰ 'ॐ ਨਮੋ ਭਗਵਤੇ ਵਾਸੂਦੇਵਾਯ' ਮੰਤਰ ਦਾ ਜਾਪ ਕਰੋ।
ਕੁੰਡਲੀ ਵਿੱਚ ਹੈ ਰਾਜਯੋਗ? ਰਾਜਯੋਗ ਰਿਪੋਰਟ ਤੋਂ ਮਿਲੇਗਾ ਜਵਾਬ
ਮੂਲਾਂਕ 6
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 6, 15, ਜਾਂ 24 ਤਰੀਕ ਨੂੰ ਹੋਇਆ ਹੈ)
ਮੂਲਾਂਕ 6 ਦੇ ਤਹਿਤ ਜਨਮ ਲੈਣ ਵਾਲੇ ਜਾਤਕਾਂ ਦਾ ਝੁਕਾਅ ਕਲਾ ਅਤੇ ਸਾਹਿਤ ਵੱਲ ਹੋਵੇਗਾ। ਇਸ ਦੇ ਨਾਲ ਹੀ, ਇਹਨਾਂ ਲੋਕਾਂ ਦੀ ਦਿਲਚਸਪੀ ਲੰਬੀਆਂ ਯਾਤਰਾਵਾਂ ਵਿੱਚ ਹੋ ਸਕਦੀ ਹੈ। ਇਹ ਗੂੜ੍ਹ ਵਿਗਿਆਨ ਵਿੱਚ ਮਹਾਰਤ ਹਾਸਲ ਕਰਦੇ ਹਨ।
ਪ੍ਰੇਮ ਜੀਵਨ: ਸੰਭਵ ਹੈ ਕਿ ਮੂਲਾਂਕ 6 ਵਾਲੇ ਆਪਣੇ ਸਾਥੀ ਨਾਲ ਖੁਸ਼ੀਆਂ ਬਣਾ ਕੇ ਰੱਖਣ ਵਿੱਚ ਅਸਫਲ ਰਹਿਣ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਤੁਹਾਡੇ ਮਨ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋਵੇ, ਜਿਸ ਤੋਂ ਤੁਹਾਨੂੰ ਬਚਣ ਦੀ ਲੋੜ ਹੋਵੇਗੀ।
ਪੜ੍ਹਾਈ: ਪੜ੍ਹਾਈ ਦੀ ਗੱਲ ਕਰੀਏ, ਤਾਂ ਇਹਨਾਂ ਵਿਦਿਆਰਥੀਆਂ ਨੂੰ ਬਹੁਤ ਮਨ ਲਗਾ ਕੇ ਪੜ੍ਹਨਾ ਪਵੇਗਾ, ਕਿਉਂਕਿ ਇਸ ਦੌਰਾਨ ਤੁਹਾਡੀ ਪੜ੍ਹਾਈ 'ਤੇ ਪਕੜ ਕਮਜ਼ੋਰ ਹੋ ਸਕਦੀ ਹੈ। ਇਸ ਹਾਲਤ ਵਿੱਚ, ਤੁਹਾਡੇ ਲਈ ਇਕਾਗਰਤਾ ਅਤੇ ਧੀਰਜ ਨਾਲ ਪੜ੍ਹਾਈ ਕਰਨਾ ਜ਼ਰੂਰੀ ਹੋਵੇਗਾ।
ਪੇਸ਼ੇਵਰ ਜੀਵਨ: ਜੇਕਰ ਤੁਸੀਂ ਨੌਕਰੀ ਕਰਦੇ ਹੋ, ਤਾਂ ਇਸ ਹਫਤੇ ਤੁਹਾਡੇ ਉੱਤੇ ਕੰਮ ਦਾ ਬੋਝ ਵਧਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ, ਕਾਰਜ ਸਥਾਨ 'ਤੇ ਸੀਨੀਅਰ ਅਧਿਕਾਰੀਆਂ ਨਾਲ ਤੁਹਾਡੀ ਬਹਿਸ ਹੋ ਸਕਦੀ ਹੈ, ਇਸ ਲਈ ਤੁਹਾਨੂੰ ਧੀਰਜ ਬਣਾ ਕੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ। ਸੀਨੀਅਰ ਅਧਿਕਾਰੀਆਂ ਦੀ ਨਜ਼ਰ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਦੀ ਲੋੜ ਹੋਵੇਗੀ। ਦੂਜੇ ਪਾਸੇ, ਜੇਕਰ ਤੁਹਾਡਾ ਆਪਣਾ ਕਾਰੋਬਾਰ ਹੈ, ਤਾਂ ਤੁਹਾਨੂੰ ਕਾਰੋਬਾਰ ਨੂੰ ਸਹੀ ਤਰੀਕੇ ਨਾਲ ਚਲਾਉਣ ਦੇ ਲਈ ਯੋਜਨਾਬੱਧ ਤਰੀਕੇ ਨਾਲ ਅੱਗੇ ਵਧਣਾ ਪਵੇਗਾ।
ਸਿਹਤ: ਸਿਹਤ ਬਾਰੇ ਗੱਲ ਕਰੀਏ, ਤਾਂ ਮੂਲਾਂਕ 6 ਵਾਲਿਆਂ ਨੂੰ ਇਸ ਹਫਤੇ ਖੁਜਲੀ ਵਰਗੀ ਸਿਹਤ ਸਬੰਧੀ ਸਮੱਸਿਆ ਪਰੇਸ਼ਾਨ ਕਰ ਸਕਦੀ ਹੈ। ਇਸ ਹਾਲਤ ਵਿੱਚ, ਤੁਹਾਨੂੰ ਤਲੇ-ਭੁੰਨੇ ਭੋਜਨ ਤੋਂ ਪਰਹੇਜ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ, ਤਾਂ ਕਿ ਤੁਹਾਡੀ ਸਿਹਤ ਚੰਗੀ ਬਣੀ ਰਹੇ।
ਉਪਾਅ:ਹਰ ਰੋਜ਼ 33 ਵਾਰ 'ॐ ਸ਼ੁੱਕਰਾਯ ਨਮਹ:' ਮੰਤਰ ਦਾ ਜਾਪ ਕਰੋ।
ਕਦੋਂ ਬਣੇਗਾ ਸਰਕਾਰੀ ਨੌਕਰੀ ਦਾ ਸੰਜੋਗ? ਪ੍ਰਸ਼ਨ ਪੁੱਛੋ ਅਤੇ ਆਪਣੀ ਜਨਮ ਕੁੰਡਲੀ ‘ਤੇ ਆਧਾਰਿਤ ਜਵਾਬ ਪ੍ਰਾਪਤ ਕਰੋ।
ਮੂਲਾਂਕ 7
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 7, 16, ਜਾਂ 25 ਤਰੀਕ ਨੂੰ ਹੋਇਆ ਹੈ)
ਮੂਲਾਂਕ 7 ਵਾਲੇ ਆਪਣੇ ਜੀਵਨ ਵਿੱਚ ਸੰਤੁਸ਼ਟੀ ਹਾਸਲ ਕਰਨ ਲਈ ਕਿਸੇ ਧਾਰਮਿਕ ਤੀਰਥ ਸਥਾਨ ਦੀ ਯਾਤਰਾ ਲਈ ਜਾ ਸਕਦੇ ਹਨ। ਹਾਲਾਂਕਿ, ਇਹ ਲੋਕ ਅਧਿਆਤਮਿਕ ਪ੍ਰਗਤੀ ਅਤੇ ਅੰਦਰੂਨੀ ਸ਼ਾਂਤੀ ਦੀ ਖੋਜ ਵਿੱਚ ਰਹਿਣਗੇ।
ਪ੍ਰੇਮ ਜੀਵਨ: ਮੂਲਾਂਕ 7 ਦੇ ਜਾਤਕਾਂ ਨੂੰ ਆਪਣੇ ਸਾਥੀ ਦੇ ਨਾਲ ਰਿਸ਼ਤੇ ਵਿੱਚ ਧੀਰਜ ਬਣਾ ਕੇ ਰੱਖਣਾ ਪਵੇਗਾ, ਕਿਉਂਕਿ ਤੁਹਾਡੇ ਘਰ ਵਿੱਚ ਤਣਾਅਪੂਰਣ ਸਥਿਤੀ ਪੈਦਾ ਹੋ ਸਕਦੀ ਹੈ, ਜਿਸ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ।
ਪੜ੍ਹਾਈ: ਪੜ੍ਹਾਈ ਦੀ ਗੱਲ ਕਰੀਏ, ਤਾਂ ਇਸ ਮੂਲਾਂਕ ਦੇ ਵਿਦਿਆਰਥੀਆਂ ਨੂੰ ਪਹਿਲਾਂ ਦੇ ਮੁਕਾਬਲੇ ਪੜ੍ਹਾਈ ਨੂੰ ਵਧੇਰੇ ਸਮਾਂ ਦੇਣਾ ਪਵੇਗਾ, ਕਿਉਂਕਿ ਤੁਸੀਂ ਆਪਣੇ ਸ਼ੈਡਿਊਲ ਤੋਂ ਪਿੱਛੇ ਰਹਿ ਸਕਦੇ ਹੋ। ਇਸ ਕਾਰਨ ਤੁਹਾਨੂੰ ਪੜ੍ਹਾਈ ਵਿੱਚ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ।
ਪੇਸ਼ੇਵਰ ਜੀਵਨ: ਮੂਲਾਂਕ 7 ਦੇ ਨੌਕਰੀਪੇਸ਼ਾ ਜਾਤਕਾਂ ਦੀ ਪ੍ਰਸਿੱਧੀ ਵਿੱਚ ਕਮੀ ਆ ਸਕਦੀ ਹੈ, ਜੋ ਕਿ ਇਨ੍ਹਾਂ ਦੀ ਲਾਪਰਵਾਹੀ ਦਾ ਨਤੀਜਾ ਹੋਵੇਗੀ। ਅਜਿਹੇ ਵਿੱਚ, ਇਹ ਕੰਮ ਵਿੱਚ ਕੁਝ ਗਲਤੀਆਂ ਕਰ ਸਕਦੇ ਹਨ। ਜੇਕਰ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਤੁਹਾਨੂੰ ਆਪਣੇ ਕਾਰੋਬਾਰੀ ਸਾਂਝੇਦਾਰ ਦੇ ਨਾਲ ਬਹੁਤ ਸਾਵਧਾਨ ਰਹਿਣਾ ਪਵੇਗਾ, ਕਿਉਂਕਿ ਉਹ ਤੁਹਾਡੇ ਲਈ ਸਮੱਸਿਆਵਾਂ ਪੈਦਾ ਕਰ ਸਕਦੇ ਹਨ।
ਸਿਹਤ: ਇਸ ਹਫਤੇ ਇਨ੍ਹਾਂ ਜਾਤਕਾਂ ਦੀ ਸਿਹਤ ਵਿੱਚ ਉਤਾਰ-ਚੜ੍ਹਾਅ ਆ ਸਕਦੇ ਹਨ ਅਤੇ ਇਸ ਦੇ ਨਤੀਜੇ ਵੱਜੋਂ, ਇਨ੍ਹਾਂ ਨੂੰ ਲੂ ਲੱਗਣ ਅਤੇ ਸੋਜਿਸ਼ ਵਰਗੀਆਂ ਸਮੱਸਿਆਵਾਂ ਘੇਰ ਸਕਦੀਆਂ ਹਨ। ਇਹ ਰੋਗ ਇਨ੍ਹਾਂ ਦੀ ਕਮਜ਼ੋਰ ਰੋਗ ਪ੍ਰਤੀਰੋਧਕ ਸ਼ਕਤੀ ਦੇ ਕਾਰਨ ਹੋ ਸਕਦੇ ਹਨ।
ਉਪਾਅ:ਹਰ ਰੋਜ਼ 43 ਵਾਰ 'ॐ ਗੰ ਗਣਪਤਯੇ ਨਮਹ:' ਮੰਤਰ ਦਾ ਜਾਪ ਕਰੋ।
ਮੂਲਾਂਕ 8
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 8, 17, ਜਾਂ 26 ਤਰੀਕ ਨੂੰ ਹੋਇਆ ਹੈ)
ਮੂਲਾਂਕ 8 ਦੇ ਅਧੀਨ ਜਨਮ ਲੈਣ ਵਾਲੇ ਜਾਤਕ ਕੰਮਾਂ ਦੇ ਪ੍ਰਤੀ ਬਹੁਤ ਸੁਚੇਤ ਹੁੰਦੇ ਹਨ ਅਤੇ ਆਪਣੇ ਕੰਮ ਨੂੰ ਪੂਰਾ ਕਰ ਕੇ ਹੀ ਸਾਂਹ ਲੈਂਦੇ ਹਨ। ਇਸ ਹਫ਼ਤੇ ਇਹ ਲੋਕ ਕੰਮ ਵਿੱਚ ਕਾਫ਼ੀ ਰੁੱਝੇ ਹੋਏ ਰਹਿ ਸਕਦੇ ਹਨ ਅਤੇ ਇਸ ਦੌਰਾਨ, ਇਨ੍ਹਾਂ ਦਾ ਸਾਰਾ ਧਿਆਨ ਕੰਮ 'ਤੇ ਕੇਂਦ੍ਰਿਤ ਰਹੇਗਾ।
ਪ੍ਰੇਮ ਜੀਵਨ: ਪ੍ਰੇਮ ਜੀਵਨ ਦੀ ਗੱਲ ਕਰੀਏ, ਤਾਂ ਤੁਹਾਡੇ ਰਿਸ਼ਤੇ ਵਿੱਚ ਮਿਠਾਸ ਘੱਟ ਹੋ ਸਕਦੀ ਹੈ, ਅਤੇ ਇਸ ਦੇ ਨਤੀਜੇ ਵੱਜੋਂ, ਤੁਹਾਨੂੰ ਆਪਣੇ ਸਾਥੀ ਨੂੰ ਖੁਸ਼ ਕਰਨਾ ਮੁਸ਼ਕਲ ਲੱਗ ਸਕਦਾ ਹੈ। ਇਸ ਲਈ, ਤੁਹਾਨੂੰ ਧੀਰਜ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ।
ਪੜ੍ਹਾਈ: ਪੜ੍ਹਾਈ ਦੇ ਖੇਤਰ ਵਿੱਚ, ਮੂਲਾਂਕ 8 ਦੇ ਵਿਦਿਆਰਥੀਆਂ ਦਾ ਮਨ ਪੜ੍ਹਾਈ ਤੋਂ ਹਟ ਸਕਦਾ ਹੈ, ਜਿਸ ਦਾ ਕਾਰਨ ਸਹੀ ਯੋਜਨਾ ਬਣਾਉਣ ਦੀ ਕਮੀ ਹੋ ਸਕਦੀ ਹੈ। ਅਜਿਹੇ ਵਿੱਚ, ਤੁਹਾਨੂੰ ਇਸ ਸਮੇਂ ਯੋਜਨਾ ਬਣਾ ਕੇ ਚੱਲਣ ਦੀ ਸਭ ਤੋਂ ਜ਼ਿਆਦਾ ਲੋੜ ਹੋਵੇਗੀ। ਇਨ੍ਹਾਂ ਦਿਨਾਂ 'ਚ ਪੜ੍ਹਾਈ ਸਬੰਧੀ ਵੱਡੇ ਫੈਸਲੇ ਲੈਣ ਤੋਂ ਬਚੋ।
ਪੇਸ਼ੇਵਰ ਜੀਵਨ: ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਨ੍ਹਾਂ ਨੂੰ ਕੰਮ ਦੇ ਖੇਤਰ ਵਿੱਚ ਇੱਕ ਤੋਂ ਬਾਅਦ ਇੱਕ ਕੰਮ ਲਗਾਤਾਰ ਸੌਂਪੇ ਜਾ ਸਕਦੇ ਹਨ, ਜਿਸ ਕਾਰਨ ਉਹ ਥਕਾਵਟ ਮਹਿਸੂਸ ਕਰ ਸਕਦੇ ਹਨ। ਅਜਿਹੇ ਵਿੱਚ, ਉਹ ਇਨ੍ਹਾਂ ਸਾਰੇ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਵਿੱਚ ਅਸਫਲ ਹੋ ਸਕਦੇ ਹਨ। ਦੂਜੇ ਪਾਸੇ, ਜਿਨ੍ਹਾਂ ਦਾ ਆਪਣਾ ਕਾਰੋਬਾਰ ਹੈ, ਉਨ੍ਹਾਂ ਨੂੰ ਵਿਰੋਧੀਆਂ ਨੂੰ ਸਖਤ ਮੁਕਾਬਲਾ ਦੇਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸਿਹਤ: ਸਿਹਤ ਦੀ ਗੱਲ ਕਰੀਏ, ਤਾਂ ਇਹ ਜਾਤਕ ਤਣਾਅ ਦੇ ਕਾਰਨ ਪੈਰਾਂ ਵਿੱਚ ਦਰਦ ਦੀ ਸਮੱਸਿਆ ਨਾਲ ਪਰੇਸ਼ਾਨ ਨਜ਼ਰ ਆ ਸਕਦੇ ਹਨ, ਜੋ ਕਿ ਇਨ੍ਹਾਂ ਦੇ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਅਜਿਹੇ ਵਿੱਚ, ਇਨ੍ਹਾਂ ਨੂੰ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਣ ਅਤੇ ਕਸਰਤ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
ਉਪਾਅ:ਹਰ ਰੋਜ਼ 11 ਵਾਰ 'ॐ ਹਨੁਮਤੇ ਨਮਹ:' ਮੰਤਰ ਦਾ ਜਾਪ ਕਰੋ।
ਪ੍ਰਾਪਤ ਕਰੋ ਆਪਣੀ ਕੁੰਡਲੀ ‘ਤੇ ਅਧਾਰਿਤ ਸਟੀਕ ਸ਼ਨੀ ਰਿਪੋਰਟ
ਮੂਲਾਂਕ 9
(ਜੇਕਰ ਤੁਹਾਡਾ ਜਨਮ ਕਿਸੇ ਵੀ ਮਹੀਨੇ ਦੀ 9, 18, ਜਾਂ 27 ਤਰੀਕ ਨੂੰ ਹੋਇਆ ਹੈ)
ਮੂਲਾਂਕ 9 ਦੇ ਜਾਤਕ ਸਮੇਂ ਦੇ ਮਹੱਤਵ ਨੂੰ ਸਮਝਦੇ ਹੋਏ ਬਹੁਤ ਜਾਗਰੁਕ ਰਹਿਣਗੇ ਅਤੇ ਆਪਣੇ ਕੰਮਾਂ ਨੂੰ ਬਿਹਤਰ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰਦੇ ਰਹਿਣਗੇ। ਇਨ੍ਹਾਂ ਲੋਕਾਂ ਵਿੱਚ ਚੀਜ਼ਾਂ ਜਾਂ ਕੰਮਾਂ ਦਾ ਪ੍ਰਬੰਧਨ ਕਰਨ ਦੀ ਕੁਸ਼ਲਤਾ ਮੌਜੂਦ ਹੁੰਦੀ ਹੈ, ਜੋ ਇਨ੍ਹਾਂ ਨੂੰ ਸਫਲਤਾ ਦੇ ਸ਼ਿਖਰ 'ਤੇ ਲੈ ਕੇ ਜਾਂਦੀ ਹੈ।
ਪ੍ਰੇਮ ਜੀਵਨ: ਇਸ ਮੂਲਾਂਕ ਵਾਲੇ ਆਪਣੇ ਸਾਥੀ ਦੇ ਨਾਲ ਖੁਸ਼ ਨਜ਼ਰ ਆਉਣਗੇ ਅਤੇ ਇਹ ਰਿਸ਼ਤੇ ਵਿੱਚ ਤੁਹਾਡੀ ਵਫ਼ਾਦਾਰੀ ਦੇ ਕਾਰਨ ਸੰਭਵ ਹੋਵੇਗਾ। ਇਸ ਕਰਕੇ ਤੁਹਾਡਾ ਰਿਸ਼ਤਾ ਮਜ਼ਬੂਤ ਹੋਵੇਗਾ।
ਪੜ੍ਹਾਈ: ਪੜ੍ਹਾਈ ਦੀ ਗੱਲ ਕਰੀਏ, ਤਾਂ ਮੂਲਾਂਕ 9 ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਪੜ੍ਹਾਈ ਵਿੱਚ, ਖਾਸ ਤੌਰ ‘ਤੇ ਇਲੈਕਟ੍ਰਿਕਲ ਇੰਜੀਨੀਅਰਿੰਗ ਅਤੇ ਕੈਮੀਕਲ ਇੰਜੀਨੀਅਰਿੰਗ ਵਰਗੇ ਵਿਸ਼ਿਆਂ ਵਿੱਚ, ਚੰਗਾ ਰਹੇਗਾ। ਇਸ ਅਵਧੀ ਵਿੱਚ ਤੁਸੀਂ ਤਰਕਸੰਗਤ ਹੋ ਕੇ ਪੜ੍ਹਾਈ ਕਰੋਗੇ।
ਪੇਸ਼ੇਵਰ ਜੀਵਨ: ਮੂਲਾਂਕ 9 ਦੇ ਜਿਹੜੇ ਜਾਤਕ ਨੌਕਰੀ ਕਰਦੇ ਹਨ, ਉਹ ਆਪਣੇ ਹਰ ਕੰਮ ਨੂੰ ਤਰਕ ਨਾਲ ਕਰਣਗੇ। ਇਸ ਲਈ, ਤੁਸੀਂ ਆਪਣੇ ਕੰਮਾਂ ਵਿੱਚ ਸਫਲਤਾ ਹਾਸਲ ਕਰ ਸਕੋਗੇ। ਜਿਨ੍ਹਾਂ ਦਾ ਆਪਣਾ ਕਾਰੋਬਾਰ ਹੈ, ਉਹ ਵਪਾਰ ਨੂੰ ਚੰਗੀ ਤਰ੍ਹਾਂ ਸੰਭਾਲਣ ਦੇ ਨਾਲ-ਨਾਲ ਵਧੇਰੇ ਮੁਨਾਫ਼ਾ ਕਮਾਉਣ ਵਿੱਚ ਵੀ ਸਫਲ ਹੋਣਗੇ।
ਸਿਹਤ: ਸਿਹਤ ਦੇ ਲਿਹਾਜ਼ ਨਾਲ, ਇਹ ਹਫ਼ਤਾ ਤੁਹਾਡੇ ਲਈ ਅਨੁਕੂਲ ਰਹੇਗਾ, ਕਿਉਂਕਿ ਇਸ ਦੌਰਾਨ ਤੁਹਾਡੀ ਰੋਗ ਪ੍ਰਤੀਰੋਧਕ ਸ਼ਕਤੀ ਮਜ਼ਬੂਤ ਰਹੇਗੀ। ਇਸ ਕਰਕੇ, ਤੁਹਾਡੀ ਸਿਹਤ ਵਧੀਆ ਰਹੇਗੀ ਅਤੇ ਤੁਸੀਂ ਉਰਜਾਵਾਨ ਮਹਿਸੂਸ ਕਰੋਗੇ।
ਉਪਾਅ:ਹਰ ਰੋਜ਼ 27 ਵਾਰ 'ॐ ਰਾਹਵੇ ਨਮਹ:' ਮੰਤਰ ਦਾ ਜਾਪ ਕਰੋ।
ਸਾਰੇ ਜੋਤਿਸ਼ ਉਪਾਵਾਂ ਦੇ ਲਈ ਕਲਿੱਕ ਕਰੋ: ਐਸਟ੍ਰੋਸੇਜ ਆਨਲਾਈਨ ਸ਼ਾਪਿੰਗ ਸਟੋਰ
ਸਾਨੂੰ ਉਮੀਦ ਹੈ ਕਿ ਸਾਡਾ ਇਹ ਆਰਟੀਕਲ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਅਤੇ ਇਹ ਤੁਹਾਡੇ ਲਈ ਬਹੁਤ ਉਪਯੋਗੀ ਸਿੱਧ ਹੋਵੇਗਾ। ਇਸ ਨੂੰ ਆਪਣੇ ਬਾਕੀ ਸ਼ੁਭਚਿੰਤਕਾਂ ਨਾਲ ਜ਼ਰੂਰ ਸਾਂਝਾ ਕਰੋ।
ਧੰਨਵਾਦ !
ਅਕਸਰ ਪੁੱਛੇ ਜਾਣ ਵਾਲ਼ੇ ਪ੍ਰਸ਼ਨ
1. ਅੰਕ 1 ਦਾ ਸੁਆਮੀ ਕੌਣ ਹੈ?
ਅੰਕ ਜੋਤਿਸ਼ ਵਿੱਚ ਅੰਕ 1 'ਤੇ ਸੂਰਜ ਦੇਵ ਦਾ ਸ਼ਾਸਨ ਹੁੰਦਾ ਹੈ।
2. ਮੂਲਾਂਕ 5 ਵਾਲਿਆਂ ਦਾ ਕਰੀਅਰ ਕਿਵੇਂ ਰਹੇਗਾ?
ਮੂਲਾਂਕ 5 ਵਾਲਿਆਂ ਨੂੰ ਇਸ ਹਫ਼ਤੇ ਕਰੀਅਰ ਵਿੱਚ ਥੋੜੀ ਸਾਵਧਾਨੀ ਵਰਤਣ ਦੀ ਲੋੜ ਹੋਵੇਗੀ।
3. ਭਾਗਾਂਕ ਕੀ ਹੁੰਦਾ ਹੈ?
ਜਨਮ ਦੀ ਮਿਤੀ, ਮਹੀਨਾ ਅਤੇ ਸਾਲ ਦੇ ਅੰਕਾਂ ਨੂੰ ਜੋੜਨ 'ਤੇ ਜੋ ਅੰਕ ਮਿਲਦਾ ਹੈ, ਉਸ ਨੂੰ ਭਾਗਾਂਕ ਕਿਹਾ ਜਾਂਦਾ ਹੈ।
Astrological services for accurate answers and better feature
Astrological remedies to get rid of your problems
AstroSage on MobileAll Mobile Apps
- Horoscope 2025
- Rashifal 2025
- Calendar 2025
- Chinese Horoscope 2025
- Saturn Transit 2025
- Jupiter Transit 2025
- Rahu Transit 2025
- Ketu Transit 2025
- Ascendant Horoscope 2025
- Lal Kitab 2025
- Shubh Muhurat 2025
- Hindu Holidays 2025
- Public Holidays 2025
- ராசி பலன் 2025
- రాశిఫలాలు 2025
- ರಾಶಿಭವಿಷ್ಯ 2025
- ਰਾਸ਼ੀਫਲ 2025
- ରାଶିଫଳ 2025
- രാശിഫലം 2025
- રાશિફળ 2025
- రాశిఫలాలు 2025
- রাশিফল 2025 (Rashifol 2025)
- Astrology 2025